ਭਾਗ 40 ਪਖੰਡੀ ਬਾਬਿਆਂ ਨਾਲੋਂ ਤਾਂ ਭਗਵੰਤ ਮਾਨ, ਚਾਚੇ ਚਤਰੇ ਵਰਗੇ ਚੱਜ ਦੀਆਂ ਗੱਲਾਂ ਕਰਦੇ ਹਨ
ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ
ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਬਾਬਿਆਂ ਨੂੰ ਗਿਆਨ ਕਾਹਦਾ ਹੈ। ਇਹ ਤਾਂ ਬੰਦੇ ਦੇ ਹੱਸਣ, ਖੇਡਣ, ਰੋਣ ਉੱਤੇ ਰੋਕ ਲਾ ਰਹੇ ਹਨ। ਲੋਕਾਂ ਨੂੰ ਚੈਲੰਜ ਕਰ
ਰਹੇ ਹਨ," ਖ਼ੁਸ਼ ਨਹੀਂ ਹੋਣਾ ਚਾਹੀਦਾ। ਕੋਈ ਨੇੜੇ ਦਾ ਮਰ ਗਿਆ ਹੈ
ਤਾਂ ਰੋਣਾ ਨਹੀਂ ਹੈ। ਮਰਨ ਵਾਲੇ ਨੂੰ ਤਕਲੀਫ਼ ਹੋਵੇਗੀ। ਰੋਣ ਨਾਲ ਮਰਨ ਵਾਲਾ ਸਵਰਗਾਂ ਨੂੰ ਨਹੀਂ
ਜਾ ਸਕਦਾ। ਰਸਤੇ ਵਿਚ ਹੰਝੂਆਂ ਦਾ ਹੜ੍ਹ ਆ ਜਾਵੇਗਾ। ਉਹ ਹੜ੍ਹ ਪਾਰ ਨਹੀਂ ਕਰ ਸਕੇਗਾ। ਵਿਚਕਾਰ
ਡੁੱਬ ਜਾਵੇਗਾ। " ਹੰਝੂਆਂ ਦੇ ਨਾਲ ਅੱਖਾਂ ਦੀ ਸਫਾਈ ਹੁੰਦੀ ਹੈ।
ਖ਼ੁਸ਼ੀ ਵਿੱਚ ਇਨਸਾਨ ਹੱਸਦਾ ਹੈ। ਟੱਪਦਾ ਉਛਾਲੇ ਮਾਰਦਾ
ਹੈ। ਪਰ ਗਿਆਨੀ ਸਾਧ ਬਾਬੇ ਲੋਕਾਂ ਨੂੰ ਮਤਾ ਦਿੰਦੇ ਹਨ," ਖ਼ੁਸ਼ੀ
ਵਿੱਚ ਨੱਚਣਾ ਹੱਸਣਾ ਨਹੀਂ ਚਾਹੀਦਾ। ਮਰਨੇ ਉੱਤੇ ਰੋਣਾ ਨਹੀਂ ਚਾਹੀਦਾ। " ਇਹ ਤਾਂ ਕੁਦਰਤ
ਨੇ ਦੇਣ ਦਿੱਤੀ ਹੈ। ਜੋ ਉਸ ਮਾਲਕ ਦੀ ਰਜ਼ਾ ਵਿੱਚ ਹੈ। ਉਹੀ ਹੋਣਾ ਹੈ। ਹੱਸਣਾ, ਰੋਣਾਂ ਸਬ ਰੱਬ
ਦੀ ਰਜਾ ਵਿੱਚ ਹੁੰਦਾ ਹੈ। ਖ਼ੁਸ਼ੀ ਗ਼ਮੀ ਉਹੀ ਦਿੰਦਾ ਹੈ। ਖ਼ੁਸ਼ੀ ਵਿੱਚ ਬੰਦਾ ਲਾਜ਼ਮੀ ਖ਼ੁਸ਼ੀ ਜਾਹਰ
ਕਰਦਾ ਹੈ। ਮਨ ਆਪੇ ਨੱਚਦਾ ਗਾਉਂਦਾ ਹੈ। ਚਿਹਰੇ ਉੱਤੇ ਰੌਣਕ ਦਾ ਆਉਣਾ ਵੀ ਲਾਜ਼ਮੀ ਹੈ। ਹੱਸਦੇ
ਨੂੰ ਰੋਂਆ ਨਹੀਂ ਸਕਦੇ। ਅਗਰ ਕੋਈ ਮਾੜਾ ਭਾਣਾ ਵਰਤ ਗਿਆ ਹੈ। ਕਿਸੇ ਦਾ ਪੁੱਤਰ-ਧੀ, ਮਾਂ-ਬਾਪ, ਪਤਨੀ-ਪਤੀ ਮਰ ਗਿਆ ਹੈ। ਰੋਣਾ ਤਾਂ ਆਵੇਗਾ। ਰੱਬ
ਨੇ ਹੂੰਝੂ ਦਿੱਤੇ ਹਨ। ਤਾਂਹੀਂ ਬਾਹਰ ਆਉਂਦੇ ਹਨ। ਸੱਟ ਲੱਗੀ ਤੋਂ ਤਕਲੀਫ਼ ਹੋਵੇਗੀ, ਤਾਂ ਹੂੰਝੂ ਅੱਖਾਂ ਵਿਚੋਂ ਬਾਹਰ ਜ਼ਰੂਰ ਨਿਕਲਣਗੇ। ਇਸ ਹਾਲਤ ਵਿੱਚ ਬੰਦੇ ਨੂੰ ਹੱਸਾ
ਨਹੀਂ ਸਕਦੇ। ਹੂੰਝੂ ਅੱਖਾਂ ਵਿਚੋਂ ਰੋਕ ਨਹੀਂ ਸਕਦੇ।
ਗਿਆਨੀਆਂ ਸਾਧਾਂ ਬਾਬਿਆਂ ਦਾ ਕੋਈ ਅੱਗੇ ਪਿੱਛੇ ਨਹੀਂ
ਹੁੰਦਾ। ਪਤਨੀ, ਬਾਲ-ਬੱਚਾ ਨਾਂ ਘਰ ਹੁੰਦਾ ਹੈ। ਖ਼ੁਸ਼ੀ ਕਿਥੋਂ ਆਉਣੀ ਹੈ। ਘਰ ਹੋਵੇਗਾ ਤਾਂ ਹੀ
ਉਨ੍ਹਾਂ ਨਾਲ ਖ਼ੁਸ਼ੀਆਂ ਗ਼ਮੀਆਂ ਆਉਣਗੀਆਂ। ਇੰਨਾ ਦੇ ਨਾਂ ਕੋਈ ਜੰਮਦਾ ਹੈ। ਨਾਂ ਕੋਈ ਮਰਦਾ ਹੈ। ਜੁੰਮੇਬਾਰੀਆਂ
ਤੋਂ ਘਰੋਂ ਭੱਜੇ ਹੁੰਦੇ ਹਨ। ਬਹੂ, ਨੂੰਹ ਲਿਆਉਣੀ ਨਹੀਂ। ਧੀ
ਕਿਥੋਂ ਜੰਮੇਗੀ? ਧੀ ਕਿਵੇਂ ਤੋਰਨਗੇ? ਜੋ ਆਪਣਿਆਂ ਤੋਂ ਪਿੱਛਾ ਛੁਡਾ ਕੇ
ਤਾਂ ਸਾਧ ਬਣੇ ਹਨ। ਲੋਕਾਂ ਨੂੰ ਗਲੇ ਲਗਾਉਂਦੇ ਹਨ। ਖ਼ੁਸ਼ੀਆਂ ਗ਼ਮੀਆਂ ਆਪਣੇ ਹੀ ਦਿੰਦੇ ਹਨ। ਲੋਕਾਂ
ਤੱਕ ਕੋਈ ਵਾਹ ਵਾਸਤਾ ਨਹੀਂ ਹੁੰਦਾ। ਸਾਦਾਂ ਨੂੰ ਹਜ਼ਾਰਾਂ ਲੋਕ ਨਿੱਤ ਮਿਲਦੇ ਹਨ। ਜੋ ਸਾਧਾਂ
ਦੀਆਂ ਜੁੱਤੀਆਂ ਝਾੜਦੇ ਫਿਰਦੇ ਹਨ। ਕਿਸ-ਕਿਸ ਦੀਆਂ ਖ਼ੁਸ਼ੀਆਂ ਗ਼ਮੀਆਂ ਵਿੱਚ ਹੱਸਣ ਰੋਣਗੇ। ਇਹ ਸਾਧ
ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਆਪ ਨਾਂ ਹੱਸਣ ਜੋਗੇ ਹਨ। ਨਾਂ ਰੋਣ ਜੋਗੇ ਹਨ। ਕੋਈ ਆਪਣਾ ਨਹੀਂ
ਹੈ। ਕਿਸ ਨਾਲ ਹੱਸਣਗੇ, ਕਿਸ ਨੂੰ ਰੋਣਗੇ। ਤਾਂਹੀ ਹਰ ਸਾਧ ਕੋਲ ਉਹੀ
ਘੱਸੀਆਂ-ਪਿਟੀਆਂ ਗੱਲਾਂ ਹੁੰਦੀਆਂ ਹਨ। ਕੋਈ ਸਾਧ ਨਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ
ਕਰਦਾ ਹੈ। ਅੱਜ ਕਲ ਦੇ ਸਾਧ ਰਾਜੇ, ਰਾਣੀਆਂ, ਰਾਮ,
ਸੀਤਾ, ਦਰੋਪਤੀ, ਪਾਂਡੋ,
ਰਾਵਣ ਹੀ ਸੁਣਾ ਰਹੇ ਹਨ। ਗੱਲ ਦਾ ਕੋਈ ਲੜ ਸਿਰਾ ਨਹੀਂ ਹੁੰਦਾ। ਪਤਾ ਹੀ ਨਹੀਂ
ਲੱਗਦਾ। ਆਪੇ ਬਣੇ ਹੋਏ ਸਾਧ ਸੰਤ, ਕੀ ਕਹਿਣਾ ਚਾਹੁੰਦੇ ਹਨ? ਆਪਣੇ ਆਪ
ਨੂੰ ਆਪੇ ਹੀ ਸਾਧ, ਸੰਤ ਕਿਵੇਂ ਬਣਾਂ ਲੈਂਦੇ ਹਨ? ਇੰਨਾ ਵਿੱਚ ਕੋਈ ਖਾਸ ਆਕਾਸ਼ ਬਾਣੀ ਨਹੀਂ
ਉੱਤਰਦੀ ਦਿਸਦੀ।
ਇਹ ਸਾਧ ਆਪਣੇ ਆਪ ਨੂੰ ਆਪੇ ਕਹਿੰਦੇ ਹਨ,"
ਅਸੀਂ ਪਾਠ ਪੂਜਾ ਕਰਕੇ ਬਹੁਤ ਪਵਿੱਤਰ ਹੋ ਗਏ ਹਾਂ। “ ਰੱਬ ਇੰਨਾ ਦੀ ਆਵਾਜ਼ ਨੇੜੇ
ਹੋ ਕੇ ਸੁਣਦਾ ਹੈ। ਇੰਨਾ ਦੇ ਸਾਰੇ ਪਾਪ ਕੱਟੇ ਗਏ ਹਨ। ਹੁਣ ਲੋਕਾਂ ਦਾ ਭਲਾ ਕਰ ਰਹੇ ਹਨ। ਐਸੇ
ਇੱਕ ਸਾਧ ਨੂੰ ਲੋਕ ਪਾਣੀ ਵਿੱਚ ਜਲ ਪ੍ਰਵਾਹ ਕਰਨ ਲਈ ਹਰੀ ਕੇ ਪੱਤਣ ਦਰਿਆ ਵਿੱਚ ਗਏ ਸਨ। ਕਿਉਂਕਿ
ਉਸ ਮਹਾਨ ਗੁਰਮੁਖ ਗਿਆਨੀ ਮਹਾਂਪੁਰਸ਼ ਦੀ ਆਖ਼ਰੀ ਇੱਛਾ ਸੀ। ਉਸ ਨੂੰ ਜਲ ਪ੍ਰਵਾਹ ਕੀਤਾ ਜਾਵੇ। ਤਾਂ
ਕੇ ਉਸ ਦੇ ਸਰੀਰ ਨੂੰ ਪਾਣੀ ਵਾਲੇ ਜਾਨਵਰ ਖਾ ਕੇ ਢਿੱਡ ਭਰ ਲੈਣ। ਸ੍ਰੀ ਗੁਰੂ ਗ੍ਰੰਥ ਸਾਹਿਬ
ਐਸੀਆਂ ਗੱਲਾਂ ਦੀ ਨਖੇਦੀ ਕਰਦੇ ਹਨ। ਜੇ ਸਾਧ ਧਰਤੀ ਵਿੱਚ ਵੀ ਦੱਬ ਦਿੱਤਾ ਜਾਂਦਾ। ਤਾਂ ਵੀ ਤਾਂ
ਕੀੜਿਆਂ ਨੇ ਹੀ ਖਾਣਾ ਸੀ। ਪਾਣੀ ਵਿੱਚ ਕਿਸ਼ਤੀ ਸਾਧ ਦੇ ਪੁਜਾਰੀਆਂ ਨਾਲ ਬਹੁਤੀ ਭਰ ਲਈ। ਪੂਰੀ
ਕਿਸ਼ਤੀ ਲੋਕਾਂ ਨਾਲ ਭਰੀ ਹੋਈ ਡੁੱਬ ਗਈ। ਉਸ ਦਾ ਆਪਣਾ ਪੁੱਤਰ ਵੀ ਜਿਉਂਦਾ ਡੁਬ ਕੇ ਮਰ ਗਿਆ। ਆਪ
ਤਾਂ ਡੁਬਿਆ ਹੀ ਸੀ। ਨਾਲ ਹੋਰ ਅਣਗਿਣਤ ਡੋਬ ਗਿਆ। ਤਾਂਹੀ ਕਹਿੰਦੇ ਹਨ," ਗਾਗਰ ਭਰ ਕੇ ਡੁੱਬਦੀ ਹੈ। ਲੋਕਾਂ ਦਾ ਹੱਕ ਖਾ ਕੇ, ਪਾਪਾ ਨਾਲ
ਜਦੋਂ ਬੰਦਾ ਭਰ ਜਾਂਦਾ ਹੈ। ਫਿਰ ਡੁੱਬਦਾ ਹੈ। ਸਹੀ ਸ਼ਰੀਫ਼ ਹਲਕਾ ਬੰਦਾ ਕਦੇ ਨਹੀਂ ਡੁੱਬਦਾ। ਯਾਰੀ
ਚੱਜ ਦੇ ਬੰਦੇ ਨਾਲ ਲਾਵੋ। ਜੋ ਡੋਬੇ ਨਾਂ, ਅੰਤ ਤੱਕ ਤੋੜ ਨਿਭਾ
ਦੇਵੇ।"
ਪਖੰਡੀ ਬਾਬਿਆਂ ਨਾਲੋਂ ਤਾਂ ਭਗਵੰਤ ਮਾਨ, ਗੁਰਪ੍ਰੀਤ ਘੂੰਗੀ, ਚਾਚੇ ਚਤਰੇ, ਭਜਨੇ ਅਮਲੀ ਵਰਗੇ ਚੱਜ ਦੀਆਂ ਗੱਲਾਂ ਕਰਦੇ ਹਨ। ਲੋਕਾਂ
ਨੂੰ ਸੂਝਵਾਨ ਗੱਲਾਂ ਦੱਸਦੇ ਹਨ। ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਦੇ ਹਨ। ਗੱਲ ਘੁੰਮਾ ਫਿਰਾ ਕੇ
ਸਮਝਾਉਣ ਦਾ ਜਤਨ ਕਰਦੇ ਹਨ। ਚਾਹੇ ਲੋਕਾਂ ਨੂੰ ਹਸਾਉਣ ਲਈ ਗੱਲਾਂ-ਬਾਤਾਂ ਕਰਦੇ ਹਨ। ਪਰ ਉਨ੍ਹਾਂ
ਦੇ ਕੰਮ ਵਿੱਚ ਬਹੁਤ ਸੱਚ ਲੁਕਿਆ ਹੋਇਆ ਹੁੰਦਾ ਹੈ। ਭਗਵੰਤ ਮਾਨ, ਗੁਰਪ੍ਰੀਤ
ਘੂੰਗੀ, ਚਾਚੇ ਚਤਰੇ, ਭਜਨੇ ਅਮਲੀ ਹੁਣੀ ਲੋਕਾਂ ਨੂੰ ਪਿਆਰ ਕਰਦੇ ਹਨ। ਤਾਂਹੀ ਲੋਕ ਆਪਣੀ ਹੀ
ਨੁਕਤਾ-ਚੀਨੀ ਸੁਣ ਕੇ ਹੱਸਦੇ ਵੀ ਹਨ। ਗ਼ੁੱਸਾ ਵੀ ਨਹੀਂ ਕਰਦੇ। ਇਹ ਨਾਂ ਹੀ ਕਿਸੇ ਧਰਮ ਦੇ ਆਗੂ ਬਣ
ਕੇ ਆਪ ਨੂੰ ਬਹੁਤੇ ਧਰਮੀ ਦੱਸਦੇ ਹਨ। ਨਾਂ ਹੀ ਧਰਮੀ ਹੋਣ ਦੇ ਡੋਲ ਵਜਾਉਂਦੇ ਹਨ। ਫਿਰ ਵੀ ਉਨ੍ਹਾਂ
ਦੀ ਕਹੀ ਹਰ ਗੱਲ ਦਿਲ ਵਿਚ ਘਰ ਕਰ ਜਾਂਦੀ ਹੈ। ਘਰ-ਘਰ ਸੁਣੀ ਜਾਂਦੀ ਹੈ।
Comments
Post a Comment