ਭਾਗ 32 ਧਰਤੀ ਦੇ ਧਰਮਰਾਜ ਆਪਣੀ
ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ
ਕੌਰ ਸੱਤੀ (ਕੈਲਗਰੀ)-
ਕੈਨੇਡਾ satwinder_7@hotmail.com
ਮਰਨ ਪਿੱਛੋਂ ਧਰਮਰਾਜ ਸਾਡੇ ਕੀਤੇ
ਕੰਮਾਂ ਮੁਤਾਬਿਕ ਹਿਸਾਬ ਕਰਦਾ ਹੈ। ਜਿਹੋ ਜਿਹਾ ਅਸੀਂ ਕੀਤਾ ਹੈ। ਉਹੀ ਸਾਨੂੰ ਹਿਸਾਬ ਵਿੱਚ ਦੇ
ਦਿੰਦਾ ਹੈ। ਪਰ ਅਸੀਂ ਕਰਦੇ ਇਹੋ ਜਿਹਾ ਹਾਂ। ਹਿਸਾਬ ਮੁੱਕਦਾ ਨਹੀਂ ਹੈ। ਇੱਕ ਦੂਜੇ ਨਾਲ ਹਿਸਾਬ
ਬਰਾਬਰ ਕਰਨ ਲਈ ਕਈ 84 ਲੱਖ ਜਨਮਾਂ ਦਾ ਚੱਕਰ ਨਹੀਂ ਮੁੱਕਦਾ। ਅਸੀਂ ਕੁਦਰਤ ਦੀ ਪ੍ਰਕਿਰਤੀ ਦੇ ਜਲ,
ਹਵਾ,
ਥਲ ਦੇ
ਜੀਵਾਂ ਦੀ ਜੂਨੀ ਮੱਛੀ, ਸੱਪ ਕੀੜੇ, ਦਰਖ਼ਤ ਵਰਗੇ ਜਨਮ ਲੈ ਕੇ, ਅਖੀਰ ਫਿਰ
ਬੰਦੇ ਦੀ ਜੂਨੀ ਵਿੱਚ ਆ ਜਾਂਦੇ ਹਾਂ। ਬਾਕੀ ਸਬ ਜੀਵ ਮਰਜੀ ਨਾਲ ਘਰ ਨਹੀਂ ਬਣਾ ਸਕਦੇ, ਕਮਾ ਕੇ ਖਾ
ਨਹੀਂ ਸਕਦੇ। ਜਾਨਵਰਾਂ ਦੇ ਦਿਮਾਗ਼, ਅੱਖਾਂ, ਕੰਨ, ਆਤਮਾਂ, ਸਰੀਰ ਬੰਦੇ ਵਰਗੇ ਹੀ ਹਨ। ਉਹ ਵੀ
ਬੰਦੇ ਵਾਂਗ ਸੋਚਦੇ, ਸਮਝਦੇ, ਪ੍ਰਕਿਰਿਆ ਕਰਦੇ ਹਨ। ਤਾਂਹੀਂ ਤਾਂ ਹਰ ਜੀਵ ਨੂੰ ਦੁਸ਼ਮਣ, ਦੋਸਤ ਦੀ
ਪਛਾਣ ਹੈ। ਬੰਦੇ ਦੇ ਹਰ ਬਾਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਬੰਦੇ ਦੀ ਜੂਨੀ ਬਹੁਤੇ ਚੰਗੇ ਭਾਗਾਂ
ਨਾਲ ਮਿਲਦੀ ਹੈ। ਬੰਦੇ ਹੋ ਕੇ ਵੀ ਕਈ ਰੋਂਦੇ ਰਹਿੰਦੇ ਹਨ। ਮੇਰੇ ਕੋਲ ਕੁੱਝ ਨਹੀਂ। ਉਨ੍ਹਾਂ ਲੋਕਾਂ
ਵੱਲ ਦੇਖਿਆਂ ਕਰੀਏ, ਜਿਨ੍ਹਾਂ ਦਾ ਸਰੀਰ ਹੀ ਪੂਰਾਂ ਨਹੀਂ। ਹੱਥ, ਪੈਰ, ਕੰਨ, ਅੱਖਾਂ ਸਾਥ ਨਹੀਂ
ਦਿੰਦੇ। ਰੋਜ਼ੀ ਰੋਟੀ ਕੰਮਾਂ ਨਹੀਂ ਸਕਦੇ। ਭੁੱਖੇ ਢਿੱਡ ਸੌਂਦੇ ਹਨ। ਮਿਹਨਤ ਅੱਗੇ ਕਾਸੇ ਦੀ ਕਮੀ
ਨਹੀਂ ਰਹਿੰਦੀ। ਜੇ ਸਹੀਂ ਸੱਚਾ ਸੁੱਚਾ ਜੀਵਨ ਹੋਵੇਗਾ। ਧਰਮਰਾਜ ਸਾਰਾ ਲੇਖਾਂ ਖ਼ਤਮ ਕਰ ਦੇਵੇਗਾ।
ਧਰਤੀ ਦੇ ਧਰਮਰਾਜ ਧਰਮੀ ਕਹਾਉਣ ਵਾਲੇ
ਆਪਣੇ ਆਪ ਨੂੰ ਸਮਝਦੇ ਹਨ। ਸੋਚਦੇ ਨੇ ਦੁਨੀਆ ਨੂੰ ਰੱਬ ਨਹੀ ਚਲਾ ਰਿਹਾ। ਇਹੀ ਚਲਾ ਰਹੇ ਹਨ। ਆਪ
ਭਾਵੇਂ ਨਾਂ ਧਰਮ ਕਮਾਉਣ। ਦੂਜੇ ਨੂੰ ਧਰਮ ਤੇ ਚੱਲਦਾ ਦੇਖ ਕੇ ਅੱਗ ਭਬੂਕੇ ਹੋ ਜਾਂਦੇ ਹਨ। ਇਨ੍ਹਾਂ
ਤੋਂ ਨਿਵ ਕੇ ਚੱਲੋ। ਜੇ ਅੱਗੇ ਨਿਕਲਣ ਦੀ ਕੋਸ਼ਿਸ਼ ਕੋਈ ਕਰਦਾ ਹੈ। ਧਰਮੀ ਕਾਟਾ ਖਿੱਚ ਦਿੰਦੇ ਹਨ।
ਇਸ ਦੁਨੀਆ ਦੇ ਕਿਰਾਏ ਦੇ ਜਮਦੂਤਾਂ ਤੋਂ ਕੁਟਵਾ ਦਿੰਦੇ ਹਨ। ਕੱਤਲ ਕਰਵਾ
ਦਿੰਦੇ ਹਨ।
ਮਹਾਨ ਢਾਡੀ ਨੇ ਗੁਰਦੁਆਰੇ ਸਾਹਿਬ
ਵਿੱਚ ਕਵਿਤਾ ਵਿੱਚ ਕਿਹਾ, “ ਔਰੰਗਜ਼ੇਬ ਨੂੰ ਕੋਈ ਯਾਦ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਕੀ ਘਰ ਘਰ ਮੈ ਹੈ
ਤਸਵੀਰ। “ ਜੈਕਾਰਿਆਂ ਨਾਲ ਦਰਬਾਰ ਹਾਲ ਗੂੰਜ
ਗਿਆ। ਐਸੇ ਮਹਾਨ ਢਾਡੀਆਂ ਨੂੰ ਕਦੇ ਪੁੱਛ ਲਿਆ ਕਰੋ, “ ਪ੍ਰਚਾਰਿਕ ਜੀ ਤੁਸੀਂ ਜਿਹੜੀ
ਤਸਵੀਰ ਤੇ ਸੰਗਤ ਤੋਂ ਜੈਕਾਰੇ ਬੁਲਾਉਂਦੇ ਹੋ। ਕੀ ਗੁਰੂ ਜੀ ਆਪਣੀ ਤਸਵੀਰ ਦੀ ਪੂਜਾ ਕਰਨ ਲਈ ਕਹਿ
ਕੇ ਗਏ ਨੇ? ਕੀ ਦਸ ਗੁਰੂਆਂ ਵਿਚੋਂ ਕੋਈ ਵੀ ਗੁਰੂ ਜੀ ਤਸਵੀਰਾਂ ਦੀ ਪੂਜਾ ਕਰਨ ਨੂੰ ਕਹਿ ਕੇ ਗਏ
ਹਨ? ਧਰਮੀ ਪ੍ਰਚਾਰਕ ਜੀ ਤੁਸੀਂ ਦੱਸੋ ਘਰੇ ਤਸਵੀਰ ਜਾਂ ਮਹਾਰਾਜ ਰੱਖੀਏ? ਕੀ ਤਸਵੀਰ ਨੂੰ ਮੱਥੇ
ਟੇਕੀਏ ਜਾਂ ਮਹਾਰਾਜ ਪੜ੍ਹੀਏ?“ ਕਿੰਨੀ ਸ਼ਰਮ ਦੀ ਗੱਲ ਹੈ। ਧਰਮੀ ਪ੍ਰਚਾਰਿਕ ਆਪ ਨਹੀਂ ਜਾਣਦੇ।
ਗੁਰੂ ਜੀ ਸਾਨੂੰ ਮਹਾਰਾਜ ਸੰਭਾਲ ਕੇ ਗਏ ਹਨ। ਜਾਂ ਮੂਰਤਾ ਨੂੰ ਮੱਥੇ ਟੇਕੀਏ। ਗੁਰੂਆਂ ਦੀਆਂ ਤਸਵੀਰਾਂ,
ਮੂਰਤਾ ਵੀ ਪਤਾ ਨਹੀਂ ਕਿਹੜੇ-ਕਿਹੜੇ ਚਿਤਰਕਾਰ ਦੇ ਦਿਮਾਗ਼ ਦੀ ਖੇਡ ਹੈ? ਗੁਰੂ ਜੀ ਸਾਨੂੰ ਮਹਾਰਾਜ
ਸੰਭਾਲ ਕੇ ਗਏ ਨੇ। ਗੁਰੂ ਜੀ ਸਾਨੂੰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਨੂੰ ਕਹਿ ਗਏ
ਹਨ। ਸ਼ਬਦਾਂ ਵਾਂਗ ਜਿਉਂ ਕੇ ਸਹੀਂ ਸੱਚਾ ਸੁੱਚਾ ਜੀਵਨ ਬਣਾਈਏ।
ਇਹ ਮਹਾਨ ਢਾਡੀ ਜੋ ਤਿੰਨ ਹੋਰ ਮਹਾਨ ਬੰਦਿਆਂ
ਨਾਲ ਗਾਉਂਦਾ ਹੈ। ਉਸ ਦਾ ਮਤਲਬ ਇੰਨਾ ਹੀ ਸੀ। ਉਹ ਤਾਂ ਕਵਿਤਾ ਦੀਆਂ ਲਾਈਨਾਂ ਨਾਲ ਪਿਛਲੀ ਲਾਈਨ
ਜੋੜਨੀ ਸੀ। ਤਕਦੀਰ, ਤਕਸੀਰ, ਤਸਵੀਰ, ਸਮੀਰ। ਹੈਰਾਨੀ ਦੀ ਗੱਲ ਹੈ। ਹੋਰਾਂ ਦੀਆਂ
ਕਵਿਤਾਵਾਂ ਗਾਈਂਆਂ ਜਾਂਦੀਆਂ ਹਨ। ਗੁਰੂ ਜੀ ਦੀ ਹਜ਼ੂਰੀ ਵਿੱਚ
ਜਿਸ ਦੀ
ਸ਼ਬਦਾਵਲੀ ਸਾਨੂੰ ਅਸਲੀ ਰਸਤੇ ਤੋਂ ਭਟਕਾਉਂਦੀ ਹੈ।
ਜੋ ਅਸਲੀ
ਰਸਤੇ ਤੋਂ ਧਾਰਮਿਕ ਪ੍ਰਚਾਰਕ ਭਟਕਾਉਣ ਲਈ ਗਾਉਂਦੇ। ਇਹ ਵੀ ਉਹੀ ਫ਼ਿਲਮੀ,
ਗਾਣਿਆਂ
ਵਾਲੀ, ਤਰਜ਼
ਗਾਉਂਦੇ ਹਨ। ਜੋ ਤੁਕ ਬੰਦੀ ਸਾਡੇ ਵਿਚਾਰਾਂ ਨਾਲ ਮਿਲਦੀ ਹੈ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਤਾਂ ਸਮਝ ਆਵੇਗੀ, ਜੇ ਕੋਈ ਸੁਣੇਗਾ। ਆਪ ਤਾਂ ਅਸੀਂ ਬਾਣੀ ਪੜ੍ਹਨੀ, ਸੁਣਨੀ ਨਹੀਂ ਹੈ।
ਕਮੇਟੀਆਂ ਦੇ ਮੈਂਬਰ ਹਰ ਧਾਰਮਿਕ ਥਾਂ
ਤੇ ਮੈਂਬਰ, ਪ੍ਰਧਾਨ ਤੇ ਸਾਧ ਧਰਮਰਾਜ ਬਣੇ ਬੈਠੇ ਹਨ। ਉਹੀ ਇਕੱਲੇ ਧਾਰਮਿਕ ਗ੍ਰੰਥ ਪੜ੍ਹ ਸਕਦੇ
ਹਨ। ਤਾਂ ਹੀ ਕਦੇ ਇਹ ਨਹੀਂ ਕਹਿੰਦੇ, “ ਇਸ ਨੂੰ ਆਪੋ ਆਪਣੇ ਘਰ ਰੱਖੋਂ,
ਤੇ
ਪੜ੍ਹੋ। “ ਇਹ ਜਾਣਦੇ ਹਨ। ਜੇ ਤੁਸੀਂ ਆਪੋ ਆਪਣੇ ਧਰਮ ਨੂੰ ਘਰ ਵਿੱਚ ਲਾਗੂ ਕਰ ਲਵੋਗੇ। ਤਾਂ
ਧਾਰਮਿਕ ਸਥਾਨ ਵਾਂਗ ਘਰ ਘਰ ਬਰਕਤ ਆ ਜਾਵੇਗੀ। ਇਨ੍ਹਾਂ ਦੇ ਚੜ੍ਹਾਵੇ ਬੰਦ ਹੋ ਜਾਣਗੇ। ਤਾਂ ਹੀ ਇਹ
ਤੁਹਾਡੀ ਕਮਾਈ ਲੰਗਰਾਂ, ਚੜ੍ਹਾਵੇ ‘ਤੇ ਪਲਦੇ ਹਨ। ਹੋਰ ਕੀ ਇਨ੍ਹਾਂ ਦੇ ਹਲ਼
ਚੱਲਦੇ ਹਨ? ਧਰਮਰਾਜ ਵਾਂਗ ਸ਼ਰਧਾਲੂਆਂ ਦੀ ਜ਼ਿੰਦਗੀ ਵਿੱਚ ਪੂਰੀ ਤਾਕ ਝਾਕ ਕਰਦੇ ਹਨ। ਪਾਠੀ ਪਾਠ
ਕਰਦੇ, ਖਾਰੀ
ਵਾਲੇ ਦੇ ਸਮਾਨ ਵੇਚਣ ਵਾਲੇ ਵਾਂਗ ਇਧਰ-ਉਧਰ ਗਰਦਨ ਘੁੰਮਾਂ ਕੇ ਕੀ ਦੇਖਦੇ ਹਨ?
ਜਿੰਨੀ
ਵਾਰੀ ਕੋਈ ਆਉਂਦਾ ਹੈ। ਅੱਖਾਂ ਪਾਠ ਛੱਡ ਕੇ ਬੀਬੀਆਂ ਤੇ ਆਉਣ ਵਾਲਿਆਂ ਵੱਲ ਲੱਗ ਜਾਂਦੀਆਂ ਹਨ।
ਜ਼ਿਆਦਾ ਬੀਬੀਆਂ ਹੀ ਗੁਰਦੁਆਰੇ ਸਾਹਿਬ ਆਉਂਦੀਆਂ ਹਨ। ਜਦੋਂ ਦਰਵਾਜ਼ਾ ਖੜਕਦਾ ਹੈ। ਆਉਣ
ਵਾਲੇ ਦਾ ਸੁਵਾਗਤ ਕਰਨਾ ਪੈਂਦਾ ਹੈ। ਤਾਂਹੀਂ ਅਗਲੀ ਦੂਜੇ ਦਿਨ ਆਵੇਗੀ। ਜਿਵੇਂ ਘਰ ਦਾ ਦਰਵਾਜ਼ਾ
ਖੜਕਣ ਤੇ, ਉੱਠ ਕੇ ਸੁਵਾਗਤ ਲਈ ਦਰ ਖੋਲਦਾ ਹੈ। ਮੀਡੀਆ ਵੀ ਰੋਜ਼
ਦੱਸਦਾ ਹੈ। ਕਿੰਨੀ ਕੁ ਬੀਬੀਆਂ ਇਨ੍ਹਾਂ ਧਾਰਮਿਕ ਧਰਮਰਾਜ ਦੇ ਚੁੰਗਲ਼ ਵਿੱਚ ਫਸੀਆਂ ਹੋਈਆਂ ਹਨ।
ਉਸ ਤੋਂ ਵੱਧ ਕਈ ਗੁਣਾਂ ਲੁਕੇ, ਛੁਪੇ ਰੁਸਤਮ ਹਨ। ਲੋਕੀ ਇਨ੍ਹਾਂ ਨਾਲ ਮੱਥਾ ਹੀ
ਲਾਉਣਾ ਨਹੀਂ ਚਾਹੁੰਦੇ। ਮਾੜੇ ਬੰਦੇ ਦੇ ਕੋਲੋਂ ਦੀ ਬੱਚ ਬੱਚਾ ਕੇ ਹੀ ਨੰਘੀਦਾ ਹੈ। ਛੱਪੜ ਵਿਚੋਂ
ਲਿੱਬੜੀ ਹੋਈ ਮੱਝ ਤੋਂ ਸਾਰੇ ਡਰਦੇ ਹਨ। ਪੂਛ ਹਿਲਾ ਕੇ, ਛਿੱਟੇ ਹੀ ਨਾਂ ਮਾਰ ਦੇਵੇ। ਧਰਮਰਾਜ
ਗੁਪਤ ਹੀ ਤਾਂ ਹੁੰਦਾ ਹੈ। ਜੇ ਸਾਹਮਣੇ ਆ ਜਾਵੇ। ਜਨਤਾ ਉਸ ਦਾ ਲੇਖਾਂ ਜੋਖਾਂ ਕਰ ਦੇਵੇ। ਜਨਤਾ
ਹੋਈ ਭੋਲੀ। ਆਪੇ ਗੋਲਕਾਂ ਵਿੱਚ ਪੈਸੇ ਪਾਉਂਦੇ ਹਨ। ਜਨਤਾ ਫਿਰ ਰੋਲਾਂ ਪਾਉਂਦੀ ਹੈ। ਇਹ ਧਾਰਮਿਕ
ਧਰਮਰਾਜ ਗੋਲਕ ਚੋਰ ਹਨ। ਜਨਤਾ ਨੂੰ ਕੋਈ ਪੁੱਛੇ, “
ਆਪੇ ਤਾਂ
ਝੂਗਾ ਲੁੱਟਾਉਂਦੇ ਹੋ। ਤੁਸੀਂ ਪੈਸੇ ਉਨ੍ਹਾਂ ਨੂੰ ਦਿੱਤੇ ਹਨ। ਜਾਣਦੇ ਹੋਏ ਵਰਤਣੇ ਧਾਰਮਿਕ
ਧਰਮਰਾਜਾਂ ਨੇ ਹਨ। ਇਹ ਚਾਹੇ ਕੁੰਜੀ ਨਾਲ ਤਾਲਾਂ ਖ਼ੋਲ ਕੇ ਵਿਚੋਂ ਮਾਇਆ ਦਾ ਲੇਖਾਂ ਜੋਖਾ ਕਰ ਲੈਣ।
ਚਾਹੇ ਗਿਣਨ ਵੇਲੇ, ਪੈਸਿਆਂ ਥੱਲੇ ਰੱਖ ਕੇ ਜੇਬਾਂ ਵਿੱਚ ਪਾ ਲੈਣ। ਚਾਹੇ
ਕਿਸੇ ਹੋਰ ਚੋਰ ਤੋਂ ਗੋਲਕ ਚੋਰੀ ਕਰਾ ਲੈਣ। ਤੁਹਾਡੀ ਮਿਹਨਤ ਦੀ ਕਮਾਈ ਦੇ ਅਖੀਰ ਮਾਲਕ ਤਾਂ ਇਹੀ
ਹਨ।' ਫਿਰ ਕਦੇ
ਮੁੜ ਕੇ ਇਨ੍ਹਾਂ ਤੋਂ ਹਿਸਾਬ ਮੰਗ ਕੇ ਦੇਖਣਾ। ਮੰਗਣ ਵਾਲੇ ਦੀ ਡਾਂਗਾਂ ਕਿਰਪਾਨਾਂ ਨਾਲ,
ਜਾਨ ਤਾਂ
ਲੈ ਲੈਣਗੇ। ਉਸੇ ਦਾ ਗੁਰਦੁਆਰੇ ਸਾਹਿਬ ਵਿਚੋਂ ਮੱਥਾ ਟੇਕਣਾ ਬੰਦ ਕਰ ਦੇਣਗੇ। ਗੰਗਾ ਹੱਡ ਪਾਏ
ਵਾਂਗ, ਨੋਟਾਂ ਦਾ
ਹਿਸਾਬ ਕਿਤਾਬ ਨਹੀਂ ਮਿਲਣਾ। ਜਿਹੜੇ ਰੁਮਾਲੇ ਸੁੰਦਰ ਬਸਤਰ ਸਾਧ ਸੰਗਤ ਮਹਾਰਾਜ ਲਈ ਚਾਅ ਨਾਲ ਲੈ
ਕੇ ਜਾਂਦੇ ਹਨ। ਜੇ ਤਾਂ ਕਮੇਟੀਆਂ ਦੇ ਮੈਂਬਰਾਂ ਦੀ ਕੱਪੜੇ ਦੀ ਦੁਕਾਨ ਹੈ। ਫਿਰ ਤਾਂ ਆਟੇ ਦਾਲ ਦੀ
ਦੁਕਾਨ ਵਾਂਗ ਗੋਲ ਚੱਕਰ ਚੱਲ ਪੈਂਦਾ ਹੈ। ਉਹੀ ਰੁਮਾਲੇ ਮੁੜ ਮੁੜ ਕੇ ਕਮੇਟੀਆਂ ਦੇ ਮੈਂਬਰਾਂ
ਦੁਆਰਾਂ ਦੁਕਾਨ ‘ਤੇ ਸਿਰਧਾਲੂਆਂ ਦੁਆਰਾਂ ਧਾਰਮਿਕ ਸਥਾਨ ਤੇ ਪਹੁੰਚਾਏ ਜਾਂਦੇ ਹਨ। ਸੰਗਤ ਦੇ ਪਿਆਰ
ਨਾਲ ਦਿੱਤੇ ਮਹਾਰਾਜ ਦੇ ਬਸਤਰ ਜਿਹੜੇ ਇਨ੍ਹਾਂ ਦੇ ਨਹੀਂ ਪਸੰਦ
ਹੁੰਦੇ। ਬਗੈਰ ਮਹਾਰਾਜ ਦੇ ਨਾਲ ਲਾਏ ਅੱਗ ਲਾ ਕੇ ਫ਼ੂਕ ਦਿੰਦੇ ਹਨ।
ਸੱਸ ਨੂੰਹ ਦਾ ਮੁਲਾਹਜ਼ਾ ਭਾਰੀ,
ਦੋਹਾਂ
ਕੋਲੇ ਇੱਕ ਘੱਗਰੀ, ਵਾਂਗ ਰਜਾਈ, ਤਲਾਈਂ ਸਭ ਦੀ ਸਾਂਝੀ ਹੈ। ਇੱਕ ਦੂਜੇ
ਦੀ ਇੱਜ਼ਤ ਤੇ ਪਰਦੇ ਢਕਦੇ ਹਨ। ਇਨ੍ਹਾਂ ਦੀ ਇੱਜ਼ਤ ਪਰਦੇ ਰੋਜ਼ ਮੀਡੀਆ ਤਾਰ ਤਾਰ ਕਰਕੇ ਲੇਖਾਂ ਜੋਖਾਂ
ਕਰਦਾ ਹੈ। ਵਿਹਲੇ ਪਖੰਡੀ ਜਨਤਾ ਦੇ ਮਾਲ ਤੇ ਐਸ਼ ਕਰਦੇ ਹਨ।
Comments
Post a Comment