ਦੁਨੀਆ ਵੀ ਚੱਕੋਂ-ਚੱਕੋਂ ਹੈ ਕਰਦੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮੌਤ ਨਾਂ ਪੁੱਛੇ ਉਮਰਾਂ ਨਾਂ ਦੇਖੇ ਦਿਨ ਰਾਤ। ਜਦੋਂ ਆ ਖੜ੍ਹਦੀ ਸਿਰ ਤੇ ਸੁਣਦੀ ਨੀ ਬਾਤ।

ਇੱਕ ਸਮੇਂ ਮੌਤ ਨੇ ਆ ਕੇ ਕਰਨੀ ਝਾਤ। ਉਸੇ ਨਾਂ ਭੁਲਾਈਏ ਜਿਸ ਨੇ ਦੇਣਾ ਆਖ਼ਰ ਸਾਥ।

ਮੌਤ ਨਾਂ ਉਮਰਾਂ ਦਾ ਲਿਹਾਜ਼ ਕਰਦੀ। ਬੱਚੇ, ਬੁੱਢੇ, ਜਵਾਨਾਂ ਨੂੰ ਕਾਲ ਵਾਂਗ ਆ ਦਬੋਚਦੀ।

ਦੁਨੀਆ ਦੀ ਹਰ ਚੀਜ਼ ਨਾਸ਼ਵਾਨ ਲੱਗਦੀ। ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਰਲਦੀ।

ਵੱਡੇ ਛੋਟੇ ਦੀ ਨਾਂ ਮੌਤ ਪ੍ਰਵਾਹ ਕਰਦੀ। ਰਿਸ਼ਤੇਦਾਰਾਂ ਦੀ ਨਾਂ ਮੌਤ ਅੱਗੇ ਵਾਹ ਚੱਲਦੀ।

ਮੌਤ ਹੀ ਤਾਂ ਬੰਦੇ ਦਾ ਉਧਾਰ ਹੈ ਕਰਦੀ। ਜ਼ਿੰਦਗੀ ਦੇ ਜੱਬਾਂ ਦਾ ਮੌਤ ਛੁੱਟ ਕਾਰਾ ਕਰਦੀ।

ਚੱਲਦੇ ਫਿਰਦੇ ਨੂੰ ਮਿੱਟੀ ਬਣਾਂ ਲਾਸ਼ ਕਰਦੀ। ਉਦੋਂ ਦੁਨੀਆ ਵੀ ਚੱਕੋਂ-ਚੱਕੋਂ ਹੈ ਕਰਦੀ।

ਦੁਨੀਆ ਮਰ ਗਿਆ ਦੇ ਨਾਂ ਨਾਲ ਕਦੇ ਮਰਦੀ। ਮੁਰਦੇ ਕੋਲੇ ਬੈਠ ਸਮਾਂ ਨੀ ਖ਼ਰਾਬ ਕਰਦੀ।

ਸੱਤੀ ਲਾਸ਼ ਜਦੋਂ ਸਿਵਿਆਂ ਵਿੱਚ ਲਿਆ ਧਰਤੀ। ਸਬ ਤੋਂ ਪਿਆਰੇ ਨੇ ਅੱਗ ਚਿਖਾ ਨੂੰ ਲਾਤੀ।

ਸਾਰੇ ਕਹਿਣ ਸਤਵਿੰਦਰ ਤੇਰੀ ਮੇਰੀ ਟੁੱਟੇਗੀ। ਸੁਪਨੇ ਵਿੱਚ ਨਾਂ ਦਿਸੀਂ ਪ੍ਰੀਤ ਵੀ ਮੁੱਕੇਗੀ।

ਸੁਪਨੇ ਵਿੱਚ ਪਿਆਰੇ ਦੀ ਰੂਹ ਵੀ ਭੂਤ ਦਿਸਦੀ। ਦੁਨੀਆ ਨਾਂ ਕਿਸੇ ਦੀ ਸਕੀ ਲੱਗਦੀ।

ਕਿਸੇ ਦੀ ਮੌਤ ਪਿੱਛੋਂ ਦੁਨੀਆ ਕੰਮਾਂ ਵਿੱਚ ਜੁੜਦੀ। ਆਪਣੇ ਹੀ ਮਰ ਗਿਆ ਨੂੰ ਭੁੱਲਦੀ।

 

ਪੁੱਤਾਂ ਨੂੰ ਚੰਗੀਆਂ ਖ਼ੁਰਾਕਾਂ ਚਾਰਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਭਾਈਆਂ-ਭਾਈਆਂ ਨਾਲ ਨੇ ਲੜਦੇ। ਲੜਦੇ ਛਵ੍ਹੀਆਂ ਦੇ ਘੁੰਡ ਮੋੜ ਦਿੰਦੇ।

ਭਾਈ ਇੱਟ ਨਾਲ ਇੱਟ ਵੰਡਾ ਲੈਂਦੇ। ਮਾਂ-ਬਾਪ ਦੀ ਜਾਇਦਾਦ ਵੰਡਾ ਲੈਂਦੇ।

ਮੰਮੀ-ਡੈਡੀ ਨੂੰ ਭਾਈ ਵੰਡ ਲੈਂਦੇ। ਮੰਮੀ-ਡੈਡੀ ਵਿੱਚ ਲੜਾਈ ਕਰਾ ਦਿੰਦੇ।

ਲੜਾ ਮੰਮੀ-ਡੈਡੀ ਨੂੰ ਅੱਡ ਕਰਦੇ। ਕੋਈ ਮੰਮੀ ਨੂੰ ਦੂਜੇ ਡੈਡੀ ਰੱਖ ਲੈਂਦੇ।

ਧੀਆਂ ਜੰਮੀਆਂ ਸਿਰ ਜੋ ਦੋਸ਼ ਦਿੰਦੇ। ਉਹ ਧੀਆਂ ਨੂੰ ਨਾਂ ਜਾਇਦਾਦ ਦਿੰਦੇ।

ਪੁੱਤਾਂ ਨੂੰ ਚੂਰੀਆਂ ਘਿਉ ਦੀਆਂ ਦਿੰਦੇ। ਧੀ ਨੂੰ ਬੱਚਿਆਂ ਹੋਇਆ ਅੰਨ ਦਿੰਦੇ।

ਧੀਆਂ ਨੂੰ ਝਿੜਕਾਂ ਦੇ ਕੰਮ ਕਰਾਉਂਦੇ। ਪੁੱਤਾਂ ਨੂੰ ਵਿਹਲੇ-ਆਵਾਰਾ ਨੇ ਰੱਖਦੇ।

ਧੀਆਂ ਚਾਰ ਦੀਵਾਰੀ ਵਿੱਚ ਰੱਖਦੇ। ਪੁੱਤ ਕੁੜੀਆਂ ਛੇੜਨ ਨੂੰ ਖੁੱਲ੍ਹੇ ਛੱਡਦੇ।

ਮਾਪੇਂ ਨਾਂ ਸਦਾ ਧੀਆਂ ਕੋਲ ਰਹਿੰਦੇ। ਜਵਾਨ ਹੋਈ ਧੀ ਸਹੁਰੀ ਧੱਕ ਦਿੰਦੇ।

ਸੱਤੀ ਕਈ ਮਾਪੇਂ ਖ਼ਾਲੀ ਹੱਥ ਤੈਰਦੇ। ਧੀ ਨੂੰ ਬਿਸਤਰਾ ਮੰਜਾ ਨਹੀਂ ਦਿੰਦੇ।

ਸਤਵਿੰਦਰ ਧੀ ਨੂੰ ਮਾਪੇਂ ਮਾਰ ਦਿੰਦੇ। ਕਈ ਜੰਮਦੀ ਦਾ ਗਲ਼ਾ ਘੁੱਟ ਦਿੰਦੇ।

ਪੁੱਤ ਨੂੰ ਸਾਰੀ ਕਮਾਈ ਵੀ ਦੇ ਦਿੰਦੇ। ਧੀਆਂ ਨੂੰ ਤਾਨਿਆਂ ਨਾਲ ਮਾਰ ਦਿੰਦੇ।

ਪੁੱਤਾਂ ਨੂੰ ਚੰਗੀਆਂ ਖ਼ੁਰਾਕਾਂ ਚਾਰਦੇ। ਮਾਪੇ ਆਪ ਧੀ ਨੂੰ ਗਰਭ ਵਿੱਚ ਮਾਰਦੇ।

 

 

 

ਬਣ ਕੇ ਵਿਚੋਲੇ ਮੁੰਡੇ ਦੇ ਔਗੁਣ ਨੂੰ ਲੋਕ ਲੁਕੋ ਲੈਂਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)-

 ਕੈਨੇਡਾ satwinder_7@hotmail.com

ਮਾਪਿਉ ਤੁਸੀਂ ਜੋ ਅਨਜੋੜ ਵਿਆਹ ਕਰ ਦਿੰਦੇ।

ਕੁੜੀਆਂ ਨੂੰ ਵਿਗੜਿਆਂ ਮੁੰਡਿਆ ਦੇ ਤੋਰ ਦਿੰਦੇ।

ਜ਼ਿਆਦੇ ਉਮਰ ਦੇ ਮਰਦ ਨਾਲ ਧੀ ਤੋਰ ਦਿੰਦੇ।

ਚਾਚੀ, ਭੂਆਂ, ਮਾਮੀ, ਮਾਸੀ ਨੂੰ ਖ਼ੁਸ਼ ਕਰ ਦਿੰਦੇ।

ਸਾਕ ਦੇ ਕੇ ਕਿਸੇ ਰਿਸ਼ਤੇਦਾਰ ਨੂੰ ਖ਼ੁਸ਼ ਕਰ ਦਿੰਦੇ।

ਬਣ ਵਿਚੋਲੇ ਮੁੰਡੇ ਦੇ ਔਗੁਣ ਮਾਪਿਆ ਤੋਂ ਲੁਕੋ ਦੇ।

ਕਈ ਕੁੜੀਆਂ ਪੜ੍ਹਾ ਕੇ ਮੁੰਡਾ ਅਨਪੜ੍ਹ ਲੱਭ ਲੈਂਦੇ।

ਸ਼ਰਾਬੀਆਂ ਵਿਹਲੜਾ ਨਾਲ ਮਾਪੇਂ ਧੀਆਂ ਤੋਰ ਦਿੰਦੇ।

ਧੀਆਂ ਦੇ ਜਮਾਈ ਨਾਲ ਮਲੋਮੱਲੀ ਸੰਯੋਗ ਭੇੜਦੇ।

ਸਹੁਰੇ ਘਰ ਮਰ ਚਾਹੇ ਜੀਅ ਧੀ ਨੂੰ ਮਾਪੇਂ ਕਹਿੰਦੇ।

ਜਮਾਈ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਦੇ ਦਿੰਦੇ।

ਕੰਮ ਵਾਲੀ ਬਾਈ ਘਰ ਸਾਫ਼ ਕਰਨ ਨੂੰ ਦੇ ਦਿੰਦੇ।

ਕਰ ਕੇ ਲਾਡਲੀ ਦਾ ਵਿਆਹ ਸੁਰਖ਼ਰੂ ਹੋ ਜਾਂਦੇ।

ਨੂੰਹ-ਪੁੱਤ ਵਿੱਚ ਵੀ ਤਾਂ ਹੀ ਤਾਂ ਪੁਆੜੇ ਨੇ ਪੈਂਦੇ।

ਅਮਰੀਕਾ ਦੇ ਨਾਮ ਨੂੰ ਧੀ-ਪੁੱਤ ਵਿਆਹ ਦਿੰਦੇ।

ਕੈਨੇਡਾ ਬਾਹਰਲੇ ਦੇਸ਼ ਵਿੱਚ ਵਿਆਹ ਕਰ ਦਿੰਦੇ।

ਮਾਪੇ ਵੀ ਬਾਹਰ ਆਉਣ ਦਾ ਰਸਤਾ ਕੱਢ ਲੈਂਦੇ।

ਪਤੀ-ਪਤਨੀ ਦੇ ਰਿਸ਼ਤੇ ਨੂੰ ਨਰਕ ਬਣਾਂ ਦਿੰਦੇ।

ਸੱਤੀ ਕਈ ਸਹੁਰੇ ਨੂੰ ਨੌਕਰਾਣੀਆਂ ਬਣਾਂ ਦਿੰਦੇ।

ਸਤਵਿੰਦਰ ਦੀ ਤਾਂ ਮਾਪਿਉ ਉੱਕਾ ਨਹੀਂ ਸੁਣਦੇ।

 

ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਕਰਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਮੇਰਾ ਜੀਅ ਕਰਦਾ ਹਰ ਪਲ਼ ਤੇਰੇ ਮੈਂ ਨਾਲ ਰਵਾਂ।

ਕਦੇ ਇੱਕ ਘੜੀ ਨਾਂ ਤੇਰੇ ਤੋਂ ਮੈਂ ਕਦੇ ਵੀ ਵੱਖ ਹੋਵਾਂ।

ਮੇਰਾ ਜੀਅ ਕਰਦਾ ਤੇਰੇ ਨਾਲ ਜੀਵਨ ਗੁਜ਼ਾਰ ਦੇਵਾਂ।

 ਸਬ ਜਨਮਾਂ ਵਿੱਚ ਚੰਨਾ ਮੈਂ ਤੇਰੇ ਨਾਲ-ਨਾਲ ਰਵਾ।

 ਮੇਰਾ ਜੀਅ ਕਰਦਾ ਮੈ ਅੱਜ ਗੂੜ੍ਹੀ ਨੀਂਦਰ ਸੌ ਜਾਵਾਂ।

ਰਹਿ ਕੋਲ ਤੇਰੇ ਸਬ ਦੁੱਖ ਜੀਵਨ ਦੇ ਭੁੱਲ ਜਾਵਾਂ।

 ਮੇਰਾ ਜੀਅ ਕਰਦਾ ਤੇਰੀ ਬੁੱਕਲ ਵਿੱਚ ਬੈਠ ਜਾਵਾਂ।

 ਦੁਨੀਆ ਦੀਆਂ ਨਜ਼ਰਾਂ ਤੋਂ ਤੇਰੇ ਮੈ ਕੋਲ ਛੁਪ ਜਾਵਾਂ।

 ਮੇਰਾ ਜੀਅ ਕਰਦਾ ਸੱਤੀ ਕੋਲ ਮੈਂ ਘੜੀ ਰੁਕ ਜਾਵਾਂ।

 ਵੇ ਤੇਰੀ ਗੋਦ ਵਿੱਚ ਸਿਰ ਧਰ ਮੈ ਗੂੜ੍ਹੀ ਨੀਂਦ ਸੌ ਜਾਵਾਂ।

 ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਇੱਕ ਕਰਾਂ।

 ਰੱਬਾ ਵੇ ਸਤਵਿੰਦਰ ਨੂੰ ਸੱਚੀਂ ਤੇਰੇ ਮੈਂ ਨਾਮ ਕਰਾਂ।

ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਇੱਕ ਕਰਾਂ।

ਰੱਬਾ ਵੇ ਸਤਵਿੰਦਰ ਨੂੰ ਅੱਜ ਤੇਰੇ ਮੈਂ ਨਾਮ ਕਰਾਂ।

Comments

Popular Posts