ਭਾਗ 45 ਪੰਜਾਬੀ ਵਿੱਚ ਲਿਖਣਾ ਚਾਲੂ ਰੱਖੀਏ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਪੰਜਾਬੀ ਵਿੱਚ ਲਿਖਣਾ ਚਾਲੂ ਰੱਖੀਏ।
ਲਿਖਣ ਲਈ ਪੇਪਰ ਮੀਡੀਆ ਹੀ ਆਮ ਬੰਦੇ ਨੂੰ ਉਤਸ਼ਾਹਿਤ ਕਰ ਸਕਦਾ ਹੈ। ਅਗਰ ਸਾਡੇ ਕੋਲ ਪੰਜਾਬੀ ਪੇਪਰ
ਮੀਡੀਆ ਹੋਵੇਗਾ। ਅਸੀਂ ਲਿਖਣ, ਪੜ੍ਹਨ ਲਈ, ਉਤਾਵਲੇ ਹੋਵਾਂਗੇ। ਸੰਪਾਦਕ ਹੌਸਲਾ ਦੇ ਸਕਦੇ ਹਨ। ਕਿਉਂਕਿ ਮੇਰੇ ਕੰਪਿਊਟਰ ਵਿੱਚ
ਵੀ ਪੰਜਾਬੀ ਡਾਊਨਲੋਡ ਕਰਨ ਵਿੱਚ 2001 ਵਿੱਚ ਪੰਜਾਬੀ ਮੈਗਜੀਨ ਦੇ ਸੰਪਾਦਕ ਨੇ ਹੀ ਮਦਦ ਕੀਤੀ ਸੀ।
ਜਦੋਂ ਕੋਈ ਕਿਸੇ ਲਈ ਕੁੱਝ ਕਰਦਾ ਹੈ। ਵੱਡਾ ਬਣ ਜਾਂਦਾ ਹੈ। ਮੈ ਅੱਜ ਵੀ ਉਸ ਵੀਰ ਜੀ ਦੇ ਵਡੱਪਣ
ਦੀ ਦਾਤ ਦਿੰਦੀ ਹਾਂ। ਜਿਉਂ ਹੀ ਮੈਂ ਉਸ ਦੇ ਦਫ਼ਤਰ ਵਿੱਚ ਗਈ। ਉਹ ਆਪ ਕੁਰਸੀ ਤੋਂ ਉੱਠ ਕੇ, ਮੇਰੇ ਕੰਪਿਊਟਰ ਵਿੱਚ ਸੀਡੀ ਤੋਂ ਪੰਜਾਬੀ ਲਿਪੀ ਡਾਊਨ ਲੋਡ
ਕਰਨ ਲੱਗੇ। ਮੈਨੂੰ ਫੇਸਬੁੱਕ ਤੇ ਬਲੌਗ ਗੁਰਮੀਤ ਸਿੰਘ ਬਰਸਾਲ ਨੇ ਫੋਨ ‘ਤੇ ਦੱਸਿਆ ਸੀ। ਸਾਈਨ ਕਰਨ
ਵਿੱਚ ਮੇਟਰੀ ਮਦਦ ਕੀਤੀ।
ਜੇ ਇਹ ਵੀਰ ਜੀ ਮੇਰੀ ਮਦਦ ਨਾਂ ਕਰਦੇ, ਸ਼ਾਇਦ ਇਹੀ ਲਿਖਣ ਦੀ ਸ਼ਕਤੀ, ਮੈਂ ਹੋਰ ਕਿਸੇ ਪਾਸੇ ਲਾ ਦਿੰਦੀ।
ਸਾਨੂੰ ਇੱਕ ਕਿਸੇ ਨੂੰ ਕੁੱਝ ਪਲਿਉ ਦੇ ਸਕੀਏ। ਦੂਜੇ ਦੇ ਸਹਾਰੇ ਦੀ ਲੋੜ ਹੈ। ਪੜ੍ਹਨ ਵਾਲੇ ਵੀ
ਤਾਂਹੀਂ ਬਣਨਗੇ। ਜੇ ਵਧੀਆਂ ਲਿਖਣ ਵਾਲੇ ਹੋਣਗੇ। ਲੋਕ ਕਿੰਨੀ ਕੁ ਹੀਰ, ਸਾਹਿਬਾਂ ਪੜ੍ਹੀ ਜਾਣਗੇ। ਅੱਜ ਵੀ ਉਸ
ਤੋਂ ਵੀ ਮਾੜਾ ਹੋ ਰਿਹਾ ਹੈ। ਅੱਜ ‘ਤੇ ਲਿਖੀਏ। ਹੁਣ ਦੀ ਪੀੜ੍ਹੀ ਦੀਆਂ ਜੰਮਣ ਵਾਲੀਆਂ ਕੁੜੀਆਂ ਲਈ
ਵੀ ਆਵਾਜ਼ ਉਠਾਈਏ। ਕੁੜੀਆਂ ਨੂੰ ਸਕੇ ਮਾਂ-ਪਿਉ ਕੁੱਖਾਂ ਵਿੱਚ ਮਰਵਾ ਰਹੇ ਹਨ। ਕਈ ਪਿਉ, ਭਰਾਂ ਜਵਾਨ ਕੁੜੀਆਂ ਨੂੰ ਅੱਜ ਵੀ
ਮਾਰ ਦਿੰਦੇ ਹਨ। ਕਿਉਂਕਿ ਇਸ਼ਕ ਤਾਂ ਮਰਦ ਹੀ ਕਰ ਸਕਦਾ ਹੈ। ਆਪ ਕਿਸੇ ਦੀ ਧੀ ਨਾਲ ਰੋਮਾਂਸ ਕਰੀ
ਜਾਣ। ਔਰਤਾਂ ਰਸੋਈ ਕਰਨ ਤੇ ਬੱਚੇ ਜੰਮਣ ਤੋਂ ਬਗੈਰ ਕਲਮਾਂ ਵੀ ਉੱਠਾਂ ਲੈਣ। ਇਹੀ ਮਰਦ ਤੇ ਦੁਨੀਆਂ
ਦੇ ਗੁੰਝਲਦਾਰ ਪਾਜ ਖ਼ੋਲ ਸਕਦੀਆਂ ਹਨ। ਔਰਤਾਂ ਸਭ ਕੁੱਝ ਜਾਣਦੀਆਂ ਹਨ। ਦੋ ਚਾਰ ਲਾਈਨਾਂ ਲਿਖਣ ਨਾਲ
ਸ਼ੇਅਰ ਬਣ ਜਾਂਦਾ ਹੈ। ਕਿਸੇ ਗੱਲ ਨੂੰ ਲਿਖਣ ਨਾਲ ਕਹਾਣੀ ਬਣ ਜਾਂਦੀ ਹੈ। ਮਰਦ ਤਾਂ ਲੇਖਕ ਬਹੁਤ
ਹਨ। ਔਰਤਾਂ ਵੀ ਲਿਖਣ ਲੱਗਣ। ਜੇ ਕੋਈ ਵੀ ਕਿਸੇ ਔਰਤ ਦਾ ਮਰਦ ਪ੍ਰੇਮੀ ਬਣ ਗਿਆ, ਸ਼ੈਤਾਨੀ ਕਰ ਗਿਆ,
ਬੱਚੇ ਛੱਡ ਕੇ ਭੱਜ ਗਿਆ। ਬੁੱਧ ਵਾਂਗ ਪਤਨੀ ਬੱਚੇ ਛੱਡ ਕੇ ਮਹਾਨ ਬਣੇ ਦੀ ਜ਼ਰੂਰ ਜਨਤਾ ਤੱਕ ਫ਼ਰਿਆਦ
ਕਰੀਏ। ਰਸੋਈ ਤੇ ਮਰਦਾਂ ਤੋਂ ਵਿਹਲੀਆਂ ਹੋ ਕੇ ਲਿਖਣ ਲਗੀਏ। ਕਹਾਣੀਆਂ ਲਿਖੀਏ। ਇਸ ਨਾਲ ਹੋਰ ਚੁਕੰਨੇ
ਹੋਈਏ।
ਹੋਰ ਲੇਖਕ ਸੰਪਾਦਕ ਨੂੰ ਜਗਾਉਣੇ
ਪੈਣੇ ਹਨ। ਕਲਮ ਤਲਵਾਰ ਤੋਂ ਵੱਧ ਸ਼ਕਤੀ ਸਾਲੀ ਹੈ। ਦਮੋਦਰ ਵਾਰਸ ਭਾਵੇਂ ਆਪ ਹੀ ਹੀਰ ਵਰਗੀਆਂ ਨੂੰ
ਪਿਆਰ ਕਰਦੇ ਸਨ। ਪਰ ਸਾਨੂੰ ਲਿਖ ਕੇ ਫ਼ਰਿਆਦ ਕਰ ਗਏ। ਉਦੋਂ ਔਰਤ ਦਾ ਕੀ ਹਾਲ ਸੀ? ਅੱਜ ਵੀ ਉਹੀ ਹਾਲ ਹੈ। ਕੁੜੀਆਂ ਦੇ ਲੱਕ
ਦੇ ਝਟਕੇ, ਨਾਪ, ਤੋਲ ਕਰਨ ਵਾਲੇ ਬਥੇਰੇ ਲੇਖਕ ਹਨ। ਕੋਈ ਔਰਤ ‘ਤੇ ਹੋ ਰਹੇ ਧੱਕੇ ਤੇ ਅੱਤਿਆਚਾਰ, ਦਰਦ ਦੀ ਕੁਰਲਾਟ ਦੀ ਪੁਕਾਰ ਬਾਰੇ ਵੀ
ਲਿਖੀਏ। ਕਈ ਥਾਵਾਂ ਤੇ ਮਰਦ ਵੀ ਵਿਚਾਰੇ ਬਣੇ ਹੋਏ ਹਨ। ਔਰਤ ਦੇ ਜਮਾਂ ਥੱਲੇ ਲੱਗੇ ਹੋਏ ਹਨ।
ਉਨ੍ਹਾਂ ਨੂੰ ਵੀ ਕਲਮਾਂ ਵਾਲਿਆਂ ਦਾ ਭੰਡੀ ਪ੍ਰਚਾਰ ਚਾਹੀਦਾ ਹੈ। ਜਿੰਨੇ ਵੀ ਪੰਜਾਬੀ ਦੇ ਲੋਕ
ਸੇਵਕ ਹਾਂ। ਸਾਰੇ ਰਲ਼ ਕੇ ਚੱਲੀਏ। ਜੇ ਕਿਸੇ ਵੀਰ ਭੈਣ ਨੇ ਪੰਜਾਬੀ ਮਾਂ ਬੋਲੀ ਦੀ ਕੋਈ ਸੇਵਾ ਕਰਨੀ
ਸ਼ੁਰੂ ਕੀਤੀ ਹੈ। ਉਸ ਨੂੰ ਹੌਸਲਾ ਦੇਈਏ। ਇਕੱਲਾਂ ਕੋਈ ਵੀ ਵੱਡਾ ਨਹੀਂ ਹੁੰਦਾ। ਬੰਦਾ ਮੈਂ ਮੈਂ
ਕਰਦਾ ਫਿਰਦਾ ਹੈ। ਮੇਰਾ ਹੱਥ, ਮੇਰੇ ਪੈਰ, ਮੇਰਾ ਦਿਲ ਪੂਰੇ ਸਰੀਰ ਵਿੱਚ ਮੈਂ ਕੀ ਹੈ? ਬੰਦਾ ਸੋਚਦਾ ਹੈ, ਮੇਰਾ ਹੀ ਨਾਮ ਲੋਕ ਜਪਣ। ਪਰ ਜੇ
ਅਸੀਂ ਇਕੱਠੇ ਹੋ ਕੇ ਹਮਲਾ ਮਾਰਾਂਗੇ। ਤਾਂ ਬਹੁਤਾ ਸੰਘਰਸ਼ ਨਹੀਂ ਕਰਨਾ ਪਵੇਗਾ। ਪਸ਼ੂ, ਪੰਛੀ ਜਿਵੇਂ ਹਿਰਨ, ਕੂੰਜਾਂ, ਕੀੜੀਆਂ ਝੁੰਡਾਂ ਵਿੱਚ ਰਲ ਕੇ
ਰਹਿੰਦੇ ਹਨ। ਇਨ੍ਹਾਂ ਦਾ ਤਾਂਹੀ ਮਹਾਰਾਜ ਵਿੱਚ ਨਾਮ ਆਉਂਦਾ ਹੈ। ਪੰਜਾਬੀ ਵੀ ਦੁਨੀਆ ਵਿੱਚ ਆਪਣਾ
ਨਾਮ ਕੰਮਾਂ ਰਹੇ ਹਨ। ਕੋਈ ਸ਼ੱਕ ਨਹੀਂ, ਪੰਜਾਬੀਆਂ ਨੇ ਦੇਸ਼ਾਂ ਪ੍ਰਦੇਸਾਂ ਵਿੱਚ
ਬਹੁਤ ਮੱਲਾਂ ਮਾਰੀਆਂ ਹਨ। ਪੰਜਾਬੀ ਮਾਂ ਬੋਲੀ ਨੂੰ ਹੋਰ ਨਿਖਾਰਨ ਲਈ ਵੀ ਹੋਰ ਯਤਨ ਕਰੀਏ। ਸੰਪਾਦਕ
ਜੀ ਨੂੰ ਜ਼ਰੂਰੀ ਬੇਨਤੀ ਹੈ। ਪੰਜਾਬੀ ਲਿਖਣ ਦੇ ਫੋਟ ਮਿਹਰ ਬਾਨੀ ਕਰਕੇ ਲੋਕਾਂ ਲਈ ਛਾਪ ਦਿਉ। ਤਾਂ
ਕੇ ਜੋ ਲੇਖਕ ਲਿਖਣਾ ਚਾਹੁੰਦੇ ਹਨ। ਲਿਖ ਕੇ ਵਿਚਾਰ ਤੁਹਾਨੂੰ ਦੇ ਸਕਣ। ਤੁਸੀਂ ਹੋਰ ਲੇਖਕ ਪੈਂਦਾ
ਕਰ ਸਕੋ। ਜੋ ਵੀ ਆਲ਼ੇ ਦੁਆਲੇ ਮਾੜਾ ਚੰਗਾ ਹੁੰਦਾ ਹੈ। ਚੰਗੀਆਂ ਤੇ ਮਾੜੀਆਂ ਦੋਨੇਂ ਗੱਲਾਂ ਹੀ
ਲਿਖੀਏ। ਆਪਣੀ ਬੁੱਧੀ ਮੁਤਾਬਿਕ ਹੱਲ ਵੀ ਕੱਢਦੇ ਜਾਈਏ। ਉਸ ਨੂੰ ਕਲਮ ਬੰਦ ਜ਼ਰੂਰ ਕਰੀਏ। ਜਿਸ ਨੂੰ
ਪਸੰਦ ਹੋਵੇਗਾ, ਫ਼ਾਇਦਾ ਨਿਕਲੇਗਾ। ਉਹ ਪੜ੍ਹ ਹੀ ਲਵੇਗਾ। ਪੜ੍ਹੇਗਾ ਤਾਂ ਜੇ ਪੇਪਰਾਂ ਵਿੱਚ
ਸੰਪਾਦਕ ਛਾਪਣਗੇ। ਸੰਪਾਦਕ ਵੀ ਤਾਂ ਛਾਪਣਗੇ, ਜੇ ਲੇਖਕ ਲਿਖ ਕੇ ਸੰਪਾਦਕ ਅੱਗੇ
ਰੱਖਣਗੇ। ਇਹੀ ਕਲ ਨੂੰ ਇਤਿਹਾਸ ਬਣਨਾ ਹੈ। ਮੇਰੇ ਤੋਂ ਇਹੀ ਸ਼ਇਕਤ ਹੁੰਦੀ ਹੈ। ਮੈਂ ਲਿਖਦੀ ਬਹੁਤ
ਹਾਂ। ਸੰਪਾਦਕ ਨੂੰ ਭੇਜਦੀ ਰਹਿੰਦੀ ਹਾਂ। ਕਈ ਤਾਂ ਪਾਠਕ ਵੀ ਮੇਰੇ ਕੋਲੋਂ ਪੁੱਛਦੇ ਹਨ। ਇੰਨੀਆਂ
ਗੱਲਾਂ ਬਰੀਕੀ ਵਿੱਚ ਕਿਵੇਂ, ਕਿਥੋਂ ਔੜਦੀਆਂ ਹਨ? ਮੇਰਾ ਇਹੀ ਜੁਆਬ ਹੁੰਦਾ ਹੈ। ਤੁਸੀਂ
ਜੋ ਜ਼ਿੰਦਗੀ ਵਿੱਚ ਡਰਾਮਾਂ ਕਰਦੇ ਹੋ। ਮੈਂ ਉਸ ਨੂੰ ਦੇਖ ਕੇ ਲਿਖ ਰਹੀ ਹਾਂ। ਤੁਸੀਂ ਲਿਖੇ ਹੋਏ
ਟੈਲੀਵਿਜ਼ਨ ਤੇ ਡਰਾਮੇ ਦੇਖਦੇ ਹੋ। ਮੈਂ ਤੁਹਾਡਾ ਜੀਵਨ ਜਾਚ ਦੇਖ, ਲਿਖ ਕੇ ਤੁਹਾਡੇ ਅੱਗੇ ਰੱਖ ਦਿੰਦੀ
ਹਾਂ। ਆਪਣੀ ਪੱਖ ਦੀ ਹੋ ਰਹੀ ਚਰਚਾ ਸਭ ਨੂੰ ਪਿਆਰੀ ਹੁੰਦੀ ਹੈ। ਗੱਲ ਤਾਂ
ਅਸੀਂ ਦੂਜੇ ਦੀ ਹੀ ਨਹੀਂ ਸੁਣਨੀ ਹੁੰਦੀ। ਆਉ ਦੁਨੀਆ ਦੇ ਡਰਾਮੇ ਨੂੰ ਲਿਖੀਏ। ਕੋਈ ਵੀ ਮੁੱਦੇ ਨੂੰ
ਜਨਤਾ ਤੇ ਸੰਪਾਦਕ ਜੀ ਸਹਾਇਤਾ ਨਾਲ ਕੋਈ ਹੱਲ ਲੱਭ ਸਕੀਏ। ਮੈਂ ਕਈਆਂ ਨੂੰ ਪੰਜਾਬੀ ਸਿੱਖਾਂ ਦਿੱਤੀ
ਹੈ। ਮੇਰੇ ਪਤੀ ਪਟਨੇ ਦੇ ਹਿੰਦੀ ਅੰਗਰੇਜ਼ੀ ਦੇ ਸਕੂਲ ਦੇ ਪੜ੍ਹੇ ਹਨ। ਉਹ ਵੀ ਪੰਜਾਬੀ ਜੋੜ ਜੋੜ ਕੇ
ਮੈਨੂੰ ਪੰਜਾਬੀ ਦਾ ਪੇਪਰ ਪੜ੍ਹ ਕੇ ਸੁਣਾ ਰਹੇ ਸਨ। ਉਕਸਤ ਸਨ, ਪੜ੍ਹਨ ਲਈ, ਕਿ ਮੈਂ ਆਰਟੀਕਲ ਵਿੱਚ ਕੀ ਲਿਖਦੀ
ਹਾਂ। ਉਸ ਨੇ ਮੈਨੂੰ ਕਿਹਾ, “ ਮੈਨੂੰ ਦੱਸਿਆ ਕਰ ਕੀਹਦੇ ਬਾਰੇ ਲਿਖ ਰਹੀ ਹੈ? ਜਿਸ ਬਾਰੇ ਜਾਣਕਾਰੀ ਨਹੀਂ
ਹੈ। ਮੇਰੇ ਤੋਂ ਜੇ ਕੁੱਝ ਪੁੱਛਣਾ ਹੋਇਆ ਪੁੱਛ ਲਿਆ ਕਰ। “ ਜਿਸ ਗੱਲ ਬਾਰੇ ਮੈਨੂੰ ਘੱਟ ਜਾਣਕਾਰੀ ਹੁੰਦੀ
ਹੈ। ਮੈਂ ਮਾਂ, ਸਹੁਰੇ, ਪਤੀ, ਧੀ, ਬੇਟੇ ਤੇ ਹੋਰ ਲੋਕਾਂ ਤੋਂ ਪੁੱਛ ਕੇ ਲਿਖਦੀ ਹਾਂ। ਬਹੁਤੀ ਵਾਰ ਉਸੇ ਗੱਲ ਨੂੰ
ਪਾਠਕ ਸੰਪਾਦਕ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਅਸੀਂ ਸਾਰੇ ਬਹੁਤ ਵਧੀਆਂ ਵਿਚਾਰ ਲਿਖ ਸਕਦੇ ਹਾਂ।
ਸਾਰਿਆਂ ਕੋਲੇ ਸ਼ਬਦਾਂ ਦਾ ਖ਼ਜ਼ਾਨਾ ਹੈ।
ਮੈਂ ਵੀ ਜਿਸ ਦਿਨ ਪਹਿਲਾਂ ਫੈਸਬੁੱਕ
ਤੇ ਆਈ ਸੀ। ਇਹੀ ਵੱਡੇ ਅਦਾਰੇ ਵਾਲੇ ਮੈਨੂੰ ਮੱਤ ਦੇਣ ਆਏ ਸੀ। ਵੱਡੇ ਨਾਮਾਂ ਵਾਲੇ ਜਾਣਦੇ ਕੁੱਝ
ਨਹੀਂ, ਇਹੋਂ
ਜਿਹੇ ਕੌਮ ਨੂੰ ਭੱਬਲ ਭੁੱਸੇ ਪਾਉਣ ਵਾਲੇ ਹਨ। ਰੱਬ ਨੇ ਦਿਮਾਗ ਸਾਨੂੰ ਦਿੱਤਾ ਹੈ। ਉਸ ਦੀ ਵਰਤੋਂ ਕਰਨੀ
ਵੀ ਉਹ ਆਪ ਦੱਸ ਰਿਹਾ ਹੈ। ਮੈ ਇੱਕ ਸੰਪਾਦਕ ਨੂੰ ਪੁੱਛਿਆਂ ਸੀ 'ਯੂਨੀਕੋਡ' ਚਹੀਦੀ ਹੈ। ਉਸ ਨੂੰ ਮੈਂ ਲੇਖ ਵੀ
ਭੇਜਦੀ ਸੀ। ਮੈਨੂੰ ਕਹਿੰਦਾ. “ ਤੂੰ ਕੀ ਕਰਨੀ ਹੈ? “ ਫਿਰ ਮੈਨੂੰ ਹਰਦੇਵ ਸਿੰਘ ਗਰੇਵਾਲ
ਨੇ 'ਯੂਨੀਕੋਡ' ਦਾ ਕਨਵਰਟਰ ਭੇਜ ਦਿੱਤਾ। ਜਿਸ ਦਿਨ
ਮੈ ਲੇਖ 'ਯੂਨੀਕੋਡ' ਵਿੱਚ ਕਨਵਰਟਰ ਕਰ ਕੇ ਭੇਜਣ ਲੱਗੀ। ਉਸ ਦੀ ਵੈੱਬ ‘ਤੇ ਮੇਰਾ ਲੇਖ ਛਪਣੋਂ ਹੱਟ
ਗਿਆ। 'ਯੂਨੀਕੋਡ' ਵਿੱਚ ਲਿਖਣ ਲਈ ਮੈਨੂੰ ਫੇਸਬੁੱਕ
ਦੋਸਤ ਆਸਟ੍ਰੇਲੀਆਂ ਤੋਂ ਹਰਦੀਪ ਮਾਨ ਨੇ ਪ੍ਰੇਰਤ ਕੀਤਾ। ਮੈਨੂੰ ਵੀ ਕਿਰਪਾਲ ਸਿੰਘ ਪੂਨੂੰ ਜੀ ਨੇ
ਸ਼ੁਰੂ ਵਿੱਚ 'ਡਾਕਟਰ ਚਤ੍ਰਿਕ' ਭੇਜੀ ਸੀ। ਪੰਜਾਬੀ ਮਾਂ ਬੋਲੀ ਦੀ
ਵੱਧ ਤੋਂ ਵੱਧ ਜਿਵੇਂ ਵੀ ਹੋ ਸਕਦਾ ਸੇਵਾ ਕਰੀਏ। ਬਗੈਰ ਲੋਕਾਂ ਦੀਆਂ ਟਿੱਪਣੀ ਸੁਣੇ, ਜੱਟਾ ਵਾਲਾਂ ਸਹਾਂਗਾ ਅੱਖਾਂ ਮੀਚ ਕੇ
ਫੇਰੀ ਚੱਲੋ। ਬੀਜਿਆਂ ਜਮ ਆਪੇ ਪੈਦਾ ਹੋ ਜਾਵੇਗਾ। ਲਾਹਾਂ ਲੈਣ ਵਾਲੇ ਫੈyਇਦਾ ਲੈ ਲੈਣਗੇ।
ਜੇ ਲੋਕਾਂ ਦੀ ਕਾਂਵਾਂ ਰੌਲੀ ਸੁਣਨ
ਲੱਗੇ, ਤਾਂ ਐਸੇ
ਲੋਕਾਂ ਵਿੱਚ ਆਪਾਂ ਵੀ ਕਾਂ-ਕਾਂ ਕਰਨ ਲੱਗ ਜਾਵਾਂਗੇ। ਰੋਟੀ ਦੀ ਬੁਰਕੀ ਕੋਈ ਹੋਰ ਲੈ ਜਾਵੇਗਾ।
ਵਾਦ-ਵਿਵਾਦ ਵਿੱਚ ਪੈਣ ਦੀ ਲੋੜ ਨਹੀਂ ਹੈ। ਜੋ ਰੱਬ ਨੇ ਡਿਊਟੀ ਲਗਾਈ ਹੈ। ਉਸੇ ‘ਤੇ ਪਹਿਰਾ ਦੇਣ ਦੀ ਲੋੜ ਹੈ।
'ਡਾਕਟਰਚਤ੍ਰਿਕ' ਨਾਲ ਅਸੀਂ ਪੰਜਾਬੀ ਲਿਖ ਸਕਦੇ ਹਾਂ।
ਉਸ ਤੋ ਵੀ ਵਧੀਆ 'ਯੂਨੀਕੋਡ' ਹੈ। ਕਿਉਂਕਿ ਉਸ ਨੂੰ ਵੈੱਬ ਤੇ ਪੜ੍ਹਨ ਲਿਖਣ ਵਿੱਚ ਦਿੱਕਤ ਨਹੀਂ ਆਉਂਦੀ। ਅਸੀਂ ਵੈੱਬ
ਤੋਂ ਪੰਜਾਬੀ ਪੇਪਰ ਮੀਡੀਏ ਤੋਂ ਬੇਨਤੀ ਕਰਕੇ ਲੈ ਸਕਦੇ ਹਾਂ। ਪੰਜਾਬੀ ਪੇਪਰ ਮੀਡੀਏ ਲਈ ਚੰਗਾ ਹੀ
ਹੋਵੇਗਾ। ਲਿਖਾਰੀ ਪੈਦਾ ਹੋਣਗੇ। ਸੰਪਾਦਕ ਨੂੰ ਲੇਖ ਖ਼ਬਰਾਂ ਪੰਜਾਬੀ ਵਿੱਚ ਲਿਖੇ ਵੱਧ ਮਿਲਣਗੇ।
ਕੋਈ ਵੀ ਬੀਜ ਬੀਜਣ ਲਈ ਮਿਹਨਤ ਕਰਨੀ ਪੈਂਦੀ ਹੈ। ਚੰਗਾ ਬੀਜ ਹੀ ਜੇ ਨਾਂ ਪਾਵਾਂਗੇ। ਤਾਂ ਫ਼ਸਲ ਕੀ
ਪੈਂਦਾ ਹੋਣੀ ਹੈ? ਪੰਜਾਬੀ ਮਾਂ ਬੋਲੀ ਨੂੰ ਦੁਨੀਆ ਤੇ ਫੁਲਾਉਣ ਲਈ। ਉਨ੍ਹਾਂ ਪੰਜਾਬੀ ਦੇ
ਜਾਣਕਾਰਾਂ ਨੂੰ ਹੋਰਾਂ ਲੋਕਾਂ ਨੂੰ ਦੱਸਣਾ ਹੋਵੇਗਾ। ਜੋ ਪੰਜਾਬੀ ਲਿਖਣੀ ਜਾਣਦੇ ਹਨ। ਇਸ ਬਾਰੇ
ਜਾਣਕਾਰੀ ਰੱਖਦੇ ਹਨ। ਹਰ ਕੰਮ ਸਿੱਖਣਾ ਪੈਂਦਾ ਹੈ। ਉਸ ਕੰਮ ਦਾ ਉਸਤਾਦ ਮਾਹਰ ਹੀ ਸਿੱਖਾ ਸਕਦਾ
ਹੈ। ਬੰਦਾ ਹਰ ਕੰਮ ਸਿੱਖ ਸਕਦਾ ਹੈ। ਹੋਰਾਂ ਪੰਜਾਬੀ ਲਿਖਣੀ ਸੰਪਾਦਕ ਤੇ ਲਿਖਾਰੀ, ਟੀਚਰ ਹੀ
ਸਿੱਖਾ ਸਕਦੇ ਹਨ। ਜਾਂ ਫਿਰ ਸਕੂਲਾਂ ਵਿੱਚ ਤਾਂ ਇਹ ਹੋਰ ਵੀ ਸੌਖਾ ਹੈ। ਬੱਚਾ ਛੇਤੀ ਸਿੱਖ ਜਾਂਦਾ
ਹੈ। ਕੁੱਝ ਵੀ ਮੁਸ਼ਕਲ ਨਹੀਂ ਹੈ। ਸ਼ੁਰੂ ਵਿੱਚ ਮਿਹਨਤ ਕਰਨ ਦੀ ਲੋੜ ਹੈ। ਸ਼ੁਰੂ ਵਿੱਚ ਹੀ ਢੂਹੀ ਤੇ
ਉਂਗਲਾਂ ਦੁਖਦੀਆਂ ਹਨ। ਫਿਰ ਸਮਾਧੀ ਲੱਗ ਜਾਂਦੀ ਹੈ। ਜਦੋਂ ਸਮਾਧੀ ਲੱਗਦੀ ਹੈ। ਬੰਦਾ ਬੇਸੁਰਤ
ਹੋਇਆ ਪਿਆਰ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਫਿਰ ਕਿਸੇ ਵਾਧ ਘਾਟ ਦੀ ਪ੍ਰਵਾਹ ਨਹੀਂ ਹੁੰਦੀ। ਮੇਰੇ ਕੋਲ ਵੀ ਪੰਜਾਬੀ ਲਿਖਣ ਵਾਲੇ ਵੈੱਬ ਤੇ
ਲੱਗੇ ਫੋਟ ਹਨ। ਜਦੋਂ ਅਸੀਂ ਇਹ ਫੋਟ ਆਪਣੇ ਕੰਪਿਊਟਰ ਤੇ ਡਾਊਨ ਲੋਡ ਕਰ ਲਏ, ਤਾਂ ਕੀ ਬੋਡ ਦੇ ਅੰਗਰੇਜ਼ੀ ਦੇ ਸ਼ਬਦਾਂ
ਦੇ ਹੀ ਪੰਜਾਬੀ ਦੇ ਸ਼ਬਦ ਬਣ ਜਾਣੇ ਹਨ। ਜਿੰਨੀ ਵੱਧ ਤੋਂ ਵੱਧ ਪੰਜਾਬੀ ਲਿਖਾਂਗੇ। ਹੱਥ ਖੁੱਲਦਾ
ਜਾਵੇਗਾ। ਸਾਡੇ ਬੱਚੇ ਵੀ ਸਾਨੂੰ ਕੰਪਿਊਟਰ ਤੇ ਹੋਰ ਬਹੁਤ ਦੱਸ ਕੇ ਸਿਖਾ ਰਹੇ ਹਨ। ਬੱਚਿਆਂ ਤੋਂ ਕੰਪਿਊਟਰ
ਵਿੱਚ ਲਿਪੀ ਡਾਊਨਲੋਡ ਕਰਨ ਦੀ ਮਦਦ ਲੈ ਸਕਦੇ ਹਾਂ। ਮੈਂ ਤਾਂ ਕੰਪਿਊਟਰ ਬੱਚਿਆਂ ਤੋਂ ਪੁੱਛ ਪੁੱਛ
ਕੇ ਹੀ ਸਿੱਖਿਆ ਹੈ। ਆਲ਼ੇ ਦੁਆਲੇ ਤੋਂ ਸਹਾਇਤਾ, ਤਾਂਹੀਂ ਮਿਲੇਗੀ। ਜੇ ਆਪਣੀ ਆਵਾਜ਼
ਦੂਜਿਆਂ ਤੱਕ ਪਹੁੰਚਾਵਾਂਗੇ। ਮਦਦ ਕਰਨ ਵਾਲੇ ਬਹੁਤ ਬਾਦਸ਼ਾਹ ਦਿਲ ਹੁੰਦੇ ਹਨ। ਆਉ ਰਲ-ਮਿਲ ਕੇ
ਕੋਸ਼ਿਸ਼ ਕਰੀਏ।
http://www.gurbanifiles.org/unicode/
http://www.youtube.com/watch?v=QRhOaEJxvic&feature=PlayList&p=0023DD4AEFBDB455&index=1
http://www.gurbanifiles.org/
Punjabi Fonts Downloads :
PunjabiLekhak.com ( this website ) uses DrChatrikWeb
as its official fonts to display punjabi language contents. Although we have
also tried using punjabi in unicode fonts in some of the articles and writings.
In order to view and experience the writeen punjabi contents your pc should
have these punjabi fonts installed.
Download and installation just takes less than a
minute and you may follows the following steps to make your pc display punjabi
language contents from this website.
1:- Right mouse click here to download DrChatrikweb fonts and then
Choose “Save Target As”.
Comments
Post a Comment