ਬਗੈਰ ਆਹਮੋ ਸਾਹਮਣੇ ਹੋਏ ਮਿਲਣੀ ਨਹੀਂ ਹੁੰਦੀ

ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

satwinder_7@hotmail.com

ਅਸਲੀ ਫ਼ੋਟੋ ਚਿਹਰੇ ਲੋਕੋ ਇਨਕਲਾਬ ਨਹੀਂ ਹੁੰਦੇ।

ਡਰਦੇ ਰਹਿੰਦੇ. ਤੱਕੀਆਂ ਕਲਾਮ ਡਰੂ ਲੋਕਾਂ ਦੇ ਹੁੰਦੇ।

ਬਗੈਰ ਆਹਮੋ ਸਾਹਮਣੇ ਹੋਏ ਮਿਲਣੀ ਨਹੀਂ ਹੁੰਦੀ।

ਪਿੱਠ ਕਰਕੇ ਨਹੀਂ ਮੁੱਖ ਦਿਖਾ ਕੇ ਮੁਲਾਕਾਤ ਹੁੰਦੀ।

ਦੋਸਤਾਂ ਅੱਗੇ ਵੀ ਤਾਂਹੀਂ ਸੀਨਾ ਖ਼ੋਲ ਕੇ ਗੱਲ ਹੁੰਦੀ।

ਦੁਸ਼ਮਣਾਂ ਅੱਗੇ ਸੀਨਾਂ ਠੋਕ ਕੇ ਗੱਲ-ਬਾਤ ਹੁੰਦੀ।

ਬਗੈਰ ਬੋਲਿਆਂ ਗੱਲਬਾਤ ਵੀ ਪੂਰੀ ਨਹੀਂ ਹੁੰਦੀ।

ਲਿਖੀਏ ਨਾਂ ਤਾਂ ਸਾਰੀ ਹਿਸਟਰੀ ਅਧੂਰੀ ਰਹਿੰਦੀ।

ਝੂਠ ਦੀ ਤਾਕਤ ਸਤਵਿੰਦਰ ਰੱਤੀ ਵੀ ਨਹੀਂ ਹੁੰਦੀ।

ਸੱਤੀ ਹਰ ਗੱਲ ਉਸ ਮਾਲਕ ਦੀ ਰਜ਼ਾ ਨਾਲ ਹੁੰਦੀ।

ਕਰ ਲੱਖ ਯਤਨ ਮੱਥੇ ਦੀ ਲਿਖੀ ਨਹੀਂ ਬਦਲ ਹੁੰਦੀ।

Comments

Popular Posts