ਭਾਗ 13 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਅਜੀਤ ਸਿੰਘ, ਜੁਝਾਰ ਸਿੰਘ,ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਜੀ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾsatwinder_7@hotmail.com

ਹਰ ਕੋਈ ਆਪਦੇ ਜਨਮ ਦਾ ਸਮਾਂ ਠੀਕ ਨਹੀਂ ਦਸ ਸਕਦਾ। ਸੋ ਕਿਸੇ ਦੀ ਵੀ ਜੀਵਨੀ ਜਦੋਂ ਕੋਈ ਵੀ ਲਿਖਦਾ ਹੈ। ਜਨਮ ਦਾ ਸਮਾਂ, ਦਿਨ, ਮਹੀਨਾ, ਸਾਲ ਇੱਧਰ ਉੱਧਰ ਹੋ ਸਕਦੇ ਹਨ। ਆਪਣੇ ਹੀ ਮਾਂ-ਬਾਪ ਦਾਦੇ, ਪੜਦਾਦੇ ਦੇ ਜਨਮ ਦਾ ਸਮਾਂ, ਦਿਨ, ਮਹੀਨਾ, ਸਾਲ ਵੀ ਨਹੀਂ ਪਤਾ ਹੁੰਦਾ। ਅੰਦਾਜ਼ੇ ਮੁਤਾਬਿਕ ਹਿਸਾਬ ਲਾ ਸਕਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੇੱਤਰ  ਅਜੀਤ ਸਿੰਘ, ਜੁਝਾਰ ਸਿੰਘ,ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 26 ਜਨਵਰੀ 1686 ਜਾਂ 1987 ਈਸਵੀ ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੌਰ  ਦੀ ਕੁੱਖੋਂ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਪਤਨੀਆਂ ਸੁੰਦਰੀ ਕੌਰ ਤੇ ਜੀਤ ਕੌਰ ਸਨ। ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ 1690 ਈਸਵੀ  ਨੂੰ ਅਨੰਦਪੁਰ ਸਾਹਿਬ ਵਿੱਚ ਮਾਤਾ ਜੀਤ ਕੌਰ ਦੀ ਕੁੱਖ ਤੋਂ ਹੋਇਆ। ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਪੁੱਤਰ ਸਨ। ਸਾਹਿਬਜ਼ਾਦੇ ਜ਼ੋਰਾਵਰ ਸਿੰਘ 28 ਨਵੰਬਰ 1696 ਜਨਮ ਅਨੰਦਪੁਰ ਸਾਹਿਬ ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰਾਂ ਵਿੱਚੋਂ ਤੀਜਾ ਪੁੱਤਰ ਸੀ। ਸਾਹਿਬਜ਼ਾਦੇ ਫ਼ਤਿਹ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਕੁੱਖੋਂ ਹੋਇਆ। ਫ਼ਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਸਾਹਿਬਜ਼ਾਦਿਆਂ ਦੀ ਪੜ੍ਹਾਈ, ਘੋੜ ਸਵਾਰੀ, ਸ਼ਸਤਰ ਵਿੱਦਿਆ, ਤੀਰ-ਕਮਾਨ ਦੀ ਸਿੱਖਿਆ ਗੁਰੂ ਜੀ ਨੇ ਆਪ ਦਿੱਤੀ। 20 ਦਸੰਬਰ 1704 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਸਰਸਾ ਦੇ ਕੰਢੇ ਭਾਰੀ ਲੜਾਈ ਹੋਈ। ਰੋਪੜ ਦੇ ਸਥਾਨ ਵੀ ਪਠਾਣਾਂ ਨਾਲ ਲੜਾਈ ਹੋਈ। 40 ਸਿੰਘਾ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਪਹੁੰਚੇ। ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਨੂੰ ਪੰਜ ਸਿੰਘਾਂ ਨਾਲ ਮੈਦਾਨ ਦੇ ਜੰਗ ਵਿੱਚ ਭੇਜਿਆ। ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ। ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ `ਚ ਸ਼ਹੀਦ ਹੋ ਗਏ। ਉਸ ਸਮੇਂ ਸਾਹਿਬਜ਼ਾਦੇ ਅਜੀਤ ਸਿੰਘ ਦੀ ਉਮਰ ਲਗਭਗ 18 ਸਾਲ ਦੇ ਸਨ, ਸਾਹਿਬਜ਼ਾਦੇ ਜੁਝਾਰ ਸਿੰਘ 14 ਸਾਲ ਦੇ ਸੀ।

ਛੋਟੇ ਸਾਹਿਬਜ਼ਾਦੇ 26 ਦਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਫ਼ੇ ਦੇ ਹੁਕਮ ਨਾਲ ਜਿਉਂਦੇ ਜੀਅ ਨੀਂਹਾਂ ਵਿੱਚ ਚਿਣਵਾ ਦਿੱਤੇ ਗਏ। ਉਸ ਸਮੇਂ ਸਾਹਿਬਜ਼ਾਦੇ ਫ਼ਤਿਹ ਸਿੰਘ ਜੀ ਦੀ ਉਮਰ ਛੇ ਸੀ। ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅੱਠ ਸਾਲ ਸੀ।

ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ। ਚਾਰੇ ਲਾਲ ਧਰਮ ਕੌਮ ਉੱਤੋਂ ਵਾਰੇ। ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਲੜੇ ਨੇ। ਦੋਨੇਂ ਵੱਡੇ ਲਾਲ ਜੰਗ ਚ ਸ਼ਹੀਦੀ ਪਾ ਗਏ। ਸਰਦ ਰੁੱਤ ਪੋਹ ਸੱਤੇ ਦੇ ਦਿਨ ਠੰਢੇ ਠਾਰ ਸੀ। ਸਰਸਾ ਨਦੀ ਦੇ ਪਾਣੀ ਬਹੁਤ ਉੱਚੇ ਚੜ੍ਹੇ ਸੀ। ਗੁਰ ਜੀ ਦੇ ਸਾਰੇ ਪਰਿਵਾਰ ਦੇ ਵਿਛੋੜੇ ਪੈਗੇ ਸੀ। ਗੁਰੂ ਜੀ ਨੇ ਮਾਛੀਵਾੜੇ ਆ ਡੇਰੇ ਲਾਲੇ ਸੀ। ਛੋਟੇ ਦੋਨੇਂ ਸਰਹੰਦ ਦੀਆਂ ਨੀਂਹਾਂ ਵਿੱਚ ਜਿਉਂਦੇ ਚੀਣੇ ਸੀ। ਮਾਤਾ ਗੁਜਰੀ ਵੀਂ ਠੰਢੇ ਬੁਰਜ ਵਿੱਚ ਸ਼ਹੀਦੀ ਪਾਗੇ ਸੀ। ਸਾਰਾਂ ਪਰਿਵਾਰ ਹਕੂਮਤ ਦੇ ਜ਼ੁਲਮ ਦੇ ਵਿਰੁੱਧ ਲੜਿਆ। ਰਸੋਈਆ ਗੰਗੂ ਜ਼ੇਵਰ ਦੌਲਤ ਦੇਖ ਬੇਈਮਾਨ ਹੋ ਗਿਆ। ਭਾਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀ ਦੇ ਗਿਆ। ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗੁੰਗੂ ਦਗ਼ਾ ਦੇ ਗਿਆ। ਜਾ ਕੇ ਭੇਤੀ ਗੰਗੂ ਦੋਖੀ ਦੁਸ਼ਮਣ ਵਜ਼ੀਦੇ ਦੇ ਨਾਲ ਮਿਲ ਗਿਆ। ਛੋਟੇ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਜੀ ਨੀਂਹਾਂ ਵਿੱਚ ਚਿਣੇ ਸੀ। ਛੋਟੇ ਦੋਨੇਂ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦੀ ਪਾਗੇ ਸੀ। ਸਾਰੇ ਮਾਪਿਆਂ ਨੂੰ ਪੁੱਤਰ ਹੁੰਦੇ ਬੜੇ ਪਿਆਰੇ ਆ। ਦਸਮੇਸ਼ ਪਿਤਾ ਜਗਤ ਗੁਰੂ ਆ। ਗੋਬਿੰਦ ਸਿੰਘ ਜੀ ਦਸਵੇਂ ਗੁਰੂ ਪਿਆਰੇ ਆ। ਗੁਰੂ ਨੂੰ ਪਿਆਰੇ ਨੂੰ ਪੜ੍ਹਨ ਨੂੰ ਕਹਿ ਗਏ। ਬਚਨ ਮੰਨਦਿਓ ਮਰਜ਼ੀ ਗੁਰੂ ਪਿਆਰਿਆਂ ਦੀ ਆ। ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ। ਬਚਪਨ ਵਿੱਚ ਪਿਤਾ ਤੇਗ਼ ਬਹਾਦਰ ਨੂੰ ਦਿੱਲੀ ਤੋਰਿਆ। ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦੀ ਲਈ ਸੀ ਤੋਰਿਆਂ। ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦੀ ਕਰਿਆ। ਔਰੰਗਜ਼ੇਬ ਦਾ ਅੱਤਿਆਚਾਰ ਸਾਰੇ ਧਰਮਾਂ ਉੱਤੇ ਸੀ ਵਧਿਆ। ਗੁਰੂ ਦਸਮ ਪਿਤਾ ਵਾਰ ਪਰਿਵਾਰ ਧਰਮ ਬਚਾਗੇ ਆ। ਕੁਰਬਾਨੀ ਕਰਨ ਦਾ ਰਸਤਾ ਦਿਖਾਗੇਂ ਆ। ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਦ ਕਹਾਉਂਦੇ ਆ।

ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ।

 

Comments

Popular Posts