ਭਾਗ 43 ਮਾਈ ਭਾਗ
ਕੌਰ ਨੂੰ ਮਾਈ ਭਾਗੋ ਜੀ ਕਿਉਂ ਕਿਹਾ ਜਾਂਦਾ ਹੈ?ਆਪਣੀ
ਪੂੰਜੀ ਸਹੀ ਥਾਂ ਲਾਈਏ
ਮਾਈ ਭਾਗੋ ਆਮ ਹੀ ਪ੍ਰਚਾਰਕਾਂ, ਢਾਢੀਆਂ
ਦੇ ਮੂੰਹ ਚੜ੍ਹਾਇਆ ਹੈ। ਮਾਈ ਭਾਗ ਕੌਰ ਨੂੰ ਮਾਈ ਭਾਗੋ ਕਿਉਂ ਕਿਹਾ ਜਾਂਦਾ ਹੈ? ਸ਼ਾਇਦ ਮਾਈ ਭਾਗ ਕੌਰ ਨੇ 40 ਮਰਦਾਂ
ਨੂੰ ਲਲਕਾਰ ਕੇ ਜਗਾਇਆ ਕਰਕੇ, ਸ਼ਰਮ ਦੇ
ਮਾਰੇ ਉਸ ਨੂੰ ਔਰਤ ਨਾਂ ਸਮਝਦੇ ਹੋਣਗੇ। ਇਸੇ ਲਈ ਬਹੁਤੇ ਕੌਰ ਲਗਾਉਣ ਦੀ ਹਿੰਮਤ ਨਹੀਂ ਕਰਦੇ। ਉਨ੍ਹਾਂ
ਨੂੰ ਸਮਝ ਨਹੀਂ ਆਉਂਦੀ ਹੋਣੀ। ਉਹ ਔਰਤ ਸੀ ਜਾਂ ਮਰਦ ਸੀ। ਔਰਤ ਜਾਂ ਮਰਦ ਵਿੱਚ ਕਿੰਨਾ ਕੁ ਫ਼ਰਕ ਹੈ? ਮਰਦ ਆਪਦਾ ਬੀਜ ਨਸ਼ਟ ਕਰਦਾ ਹੈ। ਉਸੇ ਨੂੰ ਔਰਤ ਦੀ ਕੁੱਖ ਵਿੱਚ ਕੁਦਰਤ ਨੇ
ਸੰਭਾਲਣ ਦੀ ਸ਼ਕਤੀ ਦਿੱਤੀ ਹੈ। ਜੇ ਮਰਦ ਦੁਆਰਾ ਕੁੱਝ ਵਿਗੜਦਾ ਹੈ, ਤਾਂ ਔਰਤ ਉਸ ਨੂੰ ਸੁਧਾਰਦੀ ਹੈ। ਪਤਨੀ ਦੇ ਘਰ ਵਿੱਚ ਆਉਣ ਤੋਂ ਪਹਿਲਾਂ ਮੁੰਡਾ
ਗੁੱਲੀ ਡੰਡਾ, ਬੰਟੇ
ਖੇਡਦਾ ਫਿਰਦਾ ਹੁੰਦਾ ਹੈ। ਇੱਕ ਹੱਥ ਨਿੱਕਰ ਨੂੰ ਹੁੰਦਾ ਹੈ। ਵਿਆਹ ਪਿੱਛੋਂ ਸਹuਰੇ ਜਾਣ ਲਈ ਨਿੱਤ
ਨਵੇਂ ਕੱਪੜੇ ਸਿਲਾਉਂਦਾ ਹੈ। ਸਿਆਣੇ ਲੋਕ ਮੁੰਡੇ ਨਾਲੋਂ ਕੁੜੀ ਇੱਕ ਦੋ ਸਾਲ ਵੱਡੀ ਉਮਰ ਦੀ ਦੇਖਦੇ
ਸਨ। ਇੱਕ ਤਾਂ ਮੌਜ ਹੈ। ਪਤੀ ਨੂੰ ਜਿਵੇਂ ਮਰਜ਼ੀ ਘੂਰੀ ਚੱਲੋ। ਉਮਰੋਂ ਛੋਟਾ ਪਤੀ ਬੱਬੂ ਜਿਹਾ ਬਣਿਆ
ਰਹਿੰਦਾ ਹੈ। ਸਾਊ ਭੋਲਾ
ਜਿਹਾ ਬਣ ਕੇ ਸਮਾਂ ਗੁਜ਼ਾਰੀ ਜਾਂਦਾ ਹੈ। ਜੋ ਕੁੜੀਆਂ ਵਿਆਹ ਕਰਾਉਣਾ ਚਾਹੁੰਦੀਆਂ ਹਨ। ਉਹ ਸਮਝ
ਗਈਆਂ ਹੋਣੀਆਂ ਹਨ। ਪਤੀ ਬਾਪੂ ਨਹੀਂ, ਬੱਚਾ ਹੀ
ਚਾਹੀਦਾ ਹੈ। ਬਾਪੂ ਦੀ ਡਾਂਗ ਤਾਂ ਫਿਰ ਪਤਾ ਹੀ ਹੈ। ਔਰਤ ਹੀ ਹੈ ਨਵੇਂ ਘਰ ਨੂੰ ਸਲੀਕੇ ਨਾਲ
ਬੰਨ੍ਹ ਦਿੰਦੀ ਹੈ। ਪਤੀ ਨੂੰ ਕਮਾਈ ਕਰਨ ਲਈ ਪ੍ਰੇਰਦੀ ਹੈ। ਔਕੜਾਂ ਝੱਲ ਕੇ, ਪਤੀ-ਪਤਨੀ ਮਿਲ ਕੇ, ਕਾਮਜ਼ਬੀ
ਨਾਲ ਸਫਲਤਾ ਹਾਸਲ ਕਰਦੇ ਰਹਿੰਦੇ ਹਨ। ਇੱਕਮੁੱਠ ਹੋ ਕੇ, ਮੁਸ਼ਕਲਾਂ
ਉੱਤੇ ਕਾਬੂ ਪਾ ਸਕਦੇ ਹਾਂ।
ਅੰਮ੍ਰਿਤਧਾਰੀ ਔਰਤ ਦਾ ਨਾਮ ਅੰਮ੍ਰਿਤਧਾਰੀ ਸਿੱਖਾਂ ਮੂੰਹੋਂ ਮਾਈ ਭਾਗੋ ਸੁਣ ਕੇ, ਦੁੱਖ ਬਹੁਤ ਹੁੰਦਾ ਹੈ। ਜਦੋਂ ਪ੍ਰਚਾਰਕ ਭਾਈ ਮਾਨ ਸਿੰਘ ਤੇ ਗੁਰੂ ਗੋਬਿੰਦ ਸਿੰਘ
ਜੀ ਦੇ ਨਾਮ ਨਾਲ ਇਹੀ ਕਥਾ ਸੁਣਾਉਂਦੇ ਹਨ।
ਉਨ੍ਹਾਂ ਦੇ ਨਾਮ ਨਾਲ ਸਿੰਘ ਲਗਾਉਂਦੇ ਹਨ। ਮਾਈ ਭਾਗ ਕੌਰ ਕਹਿਣਾ ਹੀ ਉੱਤਮ ਹੋਵੇਗਾ।
ਸੁਣਨ ਵਾਲੇ ਨੂੰ ਰੁੱਖਾ ਨਹੀਂ ਲੱਗੇਗਾ। ਸਮਝ ਆਵੇਗੀ ਇੱਕ ਔਰਤ ਦੀ ਦਲੇਰੀ ਦੀ ਵਰਤਾ ਚੱਲ ਰਹੀ ਹੈ।
ਮਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹਰ ਰੋਜ਼ ਕਰਦਾ ਸੀ। ਗੁਰੂ ਜੀ ਦੇ ਨਾਲ ਹੀ ਰਹਿੰਦੇ
ਸਨ। ਚਮਕੌਰ ਦੀ ਗੜ੍ਹੀ ਵਿੱਚ ਘਮਸਾਣ ਦਾ ਯੁੱਧ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਨੇਂ
ਵੱਡੇ ਬੇਟੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਲੜਦੇ ਸ਼ਹੀਦ ਹੋ
ਗਏ। ਹੋਰ ਵੀ ਬਹੁਤ ਸਿੰਘ ਸ਼ਹੀਦੀਆਂ ਪਾ ਗਏ। ਦੁਸ਼ਮਣਾਂ ਦੀਆਂ ਲਾਸ਼ਾਂ ਦੇ ਵੀ ਢੇਰ ਲੱਗੇ ਹੋਏ ਸਨ।
ਚਾਰੇ ਪਾਸੇ ਸਰੀਰਾਂ ਦੇ ਟੁਕੜੇ ਹੋਏ ਪਏ ਸਨ। ਧਰਤੀ ਖੂਨੋਂ-ਖੂਨ ਹੋਈ, ਹੋਈ ਸੀ। ਉਦੋਂ ਅੰਨ ਵੀ ਚਮਕੌਰ ਦੀ ਗੜ੍ਹੀ ਅੰਦਰੋਂ ਮੁੱਕ ਗਿਆ ਸੀ। ਬਚੇ ਹੋਏ
ਸਿੰਘ ਭੁੱਖ ਨਹੀਂ ਸਹਾਰ ਸਕੇ ਸਨ। ਮਾਨ ਸਿੰਘ ਨੇ ਗੁਰੂ ਜੀ ਨੂੰ ਛੱਡਣ ਦਾ ਫ਼ੈਸਲਾ ਕੀਤਾ। ਉਨ੍ਹਾਂ
ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਛੱਡ ਕੇ, ਜਾਣ ਲਈ ਗੱਲ
ਕੀਤੀ। 39 ਸਿੰਘ ਹੋਰ ਵੀ ਗੁਰੂ ਜੀ ਨੂੰ ਛੱਡਣ ਲਈ ਤਿਆਰ ਸਨ। ਸ਼ਾਇਦ ਗੁਰੂ ਜੀ ਇਹ ਸਹਿਣ ਨਹੀਂ ਕਰਨਾ
ਚਾਹੁੰਦੇ ਸਨ। ਸ਼ਾਇਦ ਲੋਕ ਕਹਿਣ, : ਗੁਰੂ
ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕੱਢ ਦਿੱਤਾ ਹੈ। ਜਾਂ ਗੁਰੂ ਜੀ ਨੇ ਸਿੰਘ ਬਚਾਉਣ ਲਈ, ਆਪਦੇ ਸਿੰਘ ਕਿਤੇ ਭਜਾ ਦਿੱਤੇ ਹਨ। “ ਇਸ ਲਈ ਗੁਰੂ ਜੀ ਨੇ, ਸਿੰਘਾਂ
ਨੂੰ ਕਹਿ ਕੇ, ਉਨ੍ਹਾਂ 40 ਸਿੰਘਾਂ ਤੋਂ ਪੇਪਰ ਉੱਤੇ ਇਹ ਲਿਖਾ ਲਿਆ,
ਤੂੰ ਮੇਰਾ
ਗੁਰੂ ਨਹੀਂ ਮੈਂ ਤੇਰਾ ਸਿੱਖ ਨਹੀਂ ਹਾਂ। ਇਹ ਪੇਪਰ
ਗੁਰੂ ਗੋਬਿੰਦ ਸਿੰਘ ਜੀ ਨੇ, ਬਹੁਤੇ
ਪਿਆਰੇ ਸਿੰਘਾਂ ਦਾ ਵਿਦਾਵਾ ਸੰਭਾਲ ਕੇ, ਆਪਦੇ
ਬੋਝੇ ਵਿੱਚ ਪਾ ਲਿਆ ਸੀ। ਸਬ ਤੋਂ ਪਿਆਰੇ ਦੀ ਦਿੱਤੀ ਹਰ ਚੰਗੀ ਮਾੜੀ ਚੀਜ਼ ਪਿਆਰੀ ਹੀ ਹੁੰਦੀ ਹੈ।
ਉਸ ਨੂੰ ਹਿੱਕ ਨਾਲ ਲੱਗਾ ਕੇ, ਰੱਖਿਆ
ਜਾਂਦਾ ਹੈ। ਇਹ ਨਹੀਂ ਦੇਖਿਆ ਜਾਂਦਾ। ਸਾਹਮਣੇ ਵਾਲਾ ਪਿਆਰ ਜਾਂ ਨਫ਼ਰਤ ਕਰਦਾ ਹੈ। ਕਈ ਬਾਰ ਸੱਚਾ
ਪਿਆਰ ਵੀ ਸਮੁੰਦਰੀ ਜਹਾਜ਼ ਵਾਂਗ, ਦੁਨੀਆ ਦੇ
ਸਮੁੰਦਰ ਦੇ ਚੰਗੇ ਮਾੜੇ ਬਿਚਾਰਾਂ ਵਿੱਚ ਡਿੱਕ-ਢੋਲੇ ਖਾਂਦਾ ਹੈ। ਉਸ ਪਿੱਛੋਂ ਮੁਕਤਸਰ ਦੀ ਲੜਾਈ
ਲੱਗ ਗਈ। ਖ਼ੁਸ਼ਕ ਰੇਤਲੀ ਝਾੜੀਆਂ ਵਾਲਾਂ ਥਾਂ ਤੇ ਮੁਕਤਸਰ ਦੀ ਲੜਾਈ ਸਮੇਂ ਮਾਈ ਭਾਗ ਕੌਰ ਨੇ ਮਾਨ
ਸਿੰਘ ਸਮੇਤ 40 ਸਿੰਘਾਂ
ਨੂੰ ਆਪਦੀ ਸਿਆਣਪ ਨਾਲ ਸਮਝਾਇਆ ਹੋਣਾ ਹੈ। ਕਈ ਪ੍ਰਚਾਰਿਕ ਢਾਢੀ ਕਹਿੰਦੇ ਹਨ, “ ਮਾਈ ਭਾਗ ਕੌਰ ਨੇ ਉਨ੍ਹਾਂ ਨੂੰ ਮਿਹਣੇ ਮਾਰੇ ਸਨ। ਮਰਦ ਹੋਣ ਦੀ ਲਾਹਨਤ ਪਾਈ
ਸੀ। ਚੂੜੀਆਂ ਪਾਉਣ ਨੂੰ ਕਿਹਾ ਸੀ। ” ਐਸਾ ਕੁੱਝ
ਵੀ ਨਹੀਂ ਹੋਇਆ ਸੀ। ਮਾਈ ਭਾਗ ਕੌਰ ਨੇ ਗੁਰੂ ਜੀ ਦਾ ਪ੍ਰੇਮ 40 ਸਿੰਘਾਂ
ਨੂੰ ਯਾਦ ਕਰਾਇਆ। ਗੁਰੂ ਜੀ ਦੇ ਦੁਸ਼ਮਣ ਨਾਲ ਇਕੱਲੇ ਲੜਨ ਦਾ ਅਹਿਸਾਸ ਕਰਾਇਆ। ਗੁਰੂ ਜੀ ਦੇ ਨਾਲ ਲੜਾਈ ਵਿੱਚ ਹਿੱਸਾ ਲੈਣ ਨੂੰ ਕਿਹਾ। ਦੁਸ਼ਮਣ ਨਾਲ
ਟੱਕਰ ਲੈਣ ਨੂੰ ਕਿਹਾ। 40 ਸਿੰਘਾਂ
ਅੰਦਰ ਗੁਰੂ ਜੀ ਦੀ ਯਾਦ ਠਾਠਾ ਮਰਨ ਲੱਗੀ। ਉਹ ਫਿਰ ਧਰਮ ਲਈ ਲੜਨ ਨੂੰ ਤਿਆਰ ਹੋ ਗਏ। ਉਦੋਂ 40 ਸਿੰਘਾ ਨੂੰ ਭੁੱਲ ਦਾ ਅਹਿਸਾਸ ਹੋ ਗਿਆ ਸੀ। ਸਿੰਘ ਦੁਸ਼ਮਣ ਨਾਲ ਲੜਦੇ ਰਹੇ।
ਆਪਣੀਆਂ ਜਾਨਾਂ ਉੱਤੇ ਖੇਲ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਸਮੇਤ 40 ਸਿੰਘਾਂ ਸਿੰਘਾਂ ਅੱਗੇ ਵਿਦਾਵੇ ਦਾ ਪੇਪਰ ਪਾੜ ਕੇ, ਵਿਛੋੜੇ ਦੀ ਤੜਫ਼ ਤੋਂ ਮੁਕਤ ਕਰ ਦਿੱਤਾ। ਸਾਬਤ ਕਰ ਦਿੱਤਾ ਵਕਤ ਪੈਣ ਤੇ, ਬੰਦਾ ਘਬਰਾ ਕੇ ਰਸਤੇ ਤੋਂ ਭਟਕ ਤਾਂ ਸਕਦਾ ਹੈ। ਸੀਖਤ-ਅੱਕਲ ਮਿਲਣ ਕਰਕੇ, ਪ੍ਰੇਮ ਦੀਆਂ ਤੰਦਾਂ ਇੱਕ ਦੂਜੇ ਉੱਤੇ ਮਰ ਮਿਟਣ ਮਜਬੂਰ ਵੀ ਕਰ ਦਿੰਦੀਆਂ ਹਨ।
ਪਿਆਰ ਹਰ ਕੁਰਬਾਨੀ ਕਰਾ ਸਕਦਾ ਹੈ। ਜਿਸ ਕੋਲ ਮਾਈ ਭਾਗ ਕੌਰ ਮੱਤ ਦੇਣ ਵਾਲੀ ਮਾਂ ਹੋਵੇ। ਉਸ ਦੇ
ਪੁੱਤਰ ਰਸਤਾ ਨਹੀਂ ਭਟਕ ਸਕਦੇ।
Comments
Post a Comment