ਭਾਗ 38 ਬੰਦੇ ਨੂੰ ਬਿਮਾਰੀਆਂ ਅੱਗ ‘ਤੇ ਜਲੇ, ਸੜੇ, ਪੱਕੇ ਭੋਜਨ ਖਾਣ ਨਾਲ ਲਗਦੀਆਂ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟਰੋਲ, ਗੈੱਸ, ਕਬਜ਼ ਦੇ ਨਾਲ ਹੋਣ ਵਾਲੀ ਬਵਾਸੀਰ, ਸਿਰ, ਪੇਟ ਵਿੱਚ ਦਰਦ, ਕੈਂਸਰ ਹਰ ਸਮੇਂ ਇੱਕੋ ਜਿਹੇ ਨਹੀਂ ਰਹਿੰਦੇ। ਜੈਸਾ ਭੋਜਨ ਖਾਵਾਂਗੇ। ਇਹ ਉਵੇਂ ਘੱਟ, ਵਧ ਹੋ ਕੇ ਬਦਲ ਜਾਂਦੇ ਹਨ। ਕਸਰਤ ਕਰਨ, ਸਲਾਦ, ਕੱਚਾ ਭੋਜਨ ਫਲ ਖਾਣ ਨੂੰ ਡਾਕਟਰ ਵੀ ਕਹਿੰਦੇ ਹਨ। ਕੀ ਕੋਈ ਆਖੇ ਲੱਗਦਾ ਹੈ? ਹਾਥੀ ਘੋੜੇ, ਪਸ਼ੂਆਂ ਨੂੰ ਕੋਈ ਸਰੀਰਕ ਬਿਮਾਰੀ ਨਹੀਂ ਹੁੰਦੀ। ਉਹ ਕਿਹੜੀ ਦਵਾਈ ਖਾਂਦੇ ਹਨ? ਜਦੋਂ ਤੁਸੀਂ ਆਪ ਤੰਦਰੁਸਤ ਮਹਿਸੂਸ ਕਰਦੇ ਹੋ। ਇਹੀ ਚੰਗੀ ਸਿਹਤ ਦੀ ਨਿਸ਼ਾਨੀ ਹੈ। ਹਰ ਭੋਜਨ ਖਾਣ ਪਿੱਛੋਂ ਚੈੱਕ ਜ਼ਰੂਰ ਕਰੋ। ਸਰੀਰ ਤੇ ਕੀ ਅਸਰ ਕੀਤਾ ਹੈ? ਜੇ ਦਵਾਈਆਂ ਖਾ ਕੇ ਸ਼ੂਗਰ ਤੇ ਹੋਰ ਰੋਗ ਠੀਕ ਕਰਨ ਦੇ ਚੱਕਰ ਵਿੱਚ ਹੋਰ ਬਿਮਾਰ ਹੋ ਗਏ ਹੋ। ਐਸੀਆਂ ਦਵਾਈਆਂ ਖਾਣ ਦਾ ਕੋਈ ਫ਼ਾਇਦਾ ਨਹੀਂ ਹੈ। ਦਵਾਈਆਂ ਨਸ਼ੇ ਹਨ। ਜ਼ਿਆਦਾਤਰ 100 ਵਿਚੋਂ 90 ਲੋਕ ਹਸਪਤਾਲਾਂ ਵਿੱਚ ਦਵਾਈਆਂ ਖਾਂਦੇ ਹੀ ਮਰਦੇ ਹਨ। ਸ਼ਰਾਬ ਪੀਣ, ਨਸ਼ੇ ਖਾਣ ਵਾਲੇ ਇੱਕ ਪੈੱਗ ਤੋਲਾ, ਮਾਸਾ ਚੁਟਕੀ ਪੀਂਦੇ, ਖਾਂਦੇ ਹਰ ਰੋਜ਼ ਪੇਟ ਭਰ ਕੇ ਖਾਣ-ਪੀਣ ਲੱਗ ਜਾਂਦੇ ਹਨ। ਫਿਰ ਵੀ ਉਹ ਨਸ਼ੇ ਵਿੱਚ ਨਹੀਂ ਹੁੰਦੇ। ਨਸ਼ਾ ਚੜਨੋਂ ਹੱਟ ਜਾਂਦਾ ਹੈ। ਰੋਜ਼ ਸ਼ਰਾਬ ਪੀਣ, ਨਸ਼ੇ ਖਾਣ ਵਾਂਗ ਦਵਾਈਆਂ ਖਾਣ ਨਾਲ ਅੰਦਰ ਦੀ ਬਿਮਾਰੀ ਠੀਕ ਨਹੀਂ ਹੁੰਦੀ। ਦਵਾਈਆਂ ਦੇ ਲੋਕ ਫੱਕੇ ਮਾਰਦੇ ਹਨ। ਦਵਾਈਆਂ ਅਸਰ ਨਹੀਂ ਕਰਦੀਆਂ। ਵਾਧੂ ਫ਼ਾਲਤੂ ਖਾਣ-ਪੀਣ ਵਾਲੀ ਚੀਜ਼ ਨੂੰ ਸਰੀਰ ਫੇਲ ਕਰ ਦਿੰਦਾ ਹੈ। ਜਾਂ ਆਪ ਦਿਲ, ਗੁਰਦੇ ਤੇ ਹੋਰ ਅੰਗ ਫੇਲ ਹੋ ਜਾਂਦੇ ਹਨ। ਜਿਸ ਵਿੱਚ ਬਲੱਡ ਪ੍ਰੈਸ਼ਰ , ਸ਼ੂਗਰ, ਕ੍ਰਸਟ੍ਰੋਲ-ਹੱਡੀਆਂ ਤੇ ਸਰੀਰ ਵਿੱਚ ਚਰਬੀ ਹੋਰ ਬਿਮਾਰੀਆਂ ਹਨ। ਸ਼ੂਗਰ, ਬਲੱਡ ਪ੍ਰੈਸ਼ਰ,ਕ੍ਰਸਟ੍ਰੋਲ ਦੇ ਵਧਣ-ਘਟਣ ਨਾਲ ਹੋਰ ਬਿਮਾਰੀਆਂ ਨਹੀਂ ਲਗਦੀਆਂ। ਬਿਮਾਰੀਆਂ ਦੀਆਂ ਦਵਾਈਆਂ ਖਾਣ ਨਾਲ ਚੱਕਰ, ਉਲਟੀਆਂ, ਪੇਟ ਵਿੱਚ ਜਲਨ, ਦਿਲ ਦਾ ਕੱਚਾ ਹੋਣਾ, ਗੁਰਦੇ, ਦਿਲ ਤੇ ਸਰੀਰ ਦੇ ਅੰਗਾਂ ਵਿੱਚ ਨੁਕਸ ਪੈ ਜਾਂਦੇ ਹਨ। ਮੈਡੀਸਨ ਸਟੋਰ ਵਾਲੇ ਵੀ ਹੁਣ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ,ਕ੍ਰਸਟ੍ਰੋਲ, ਹੱਡੀਆਂ ਦੇ ਦਰਦ ਦੀਆਂ 6 ਤੋਂ ਵੱਧ ਗੋਲੀਆਂ ਦਾ ਪੈਕੇਜ ਬਣਾ ਕੇ ਦਿੰਦੇ ਹਨ। ਉਨ੍ਹਾਂ ਨੂੰ ਫ਼ਿਕਰ ਹੁੰਦਾ ਹੈ। ਕਿਤੇ ਤੁਸੀਂ ਕੋਈ ਗੋਲੀ ਲੈਣੀ ਭੁੱਲ ਨਾ ਜਾਇਉ। ਜੇ ਗੋਲੀਆਂ ਮੁੱਕਣ ਗੀਆ, ਤਾਂ ਹੀ ਦਵਾਈ ਮੁੱਕਾ ਕੇ ਮੁੜ ਕੇ ਫਿਰ ਦਵਾਈ ਲੈਣ ਡਾਕਟਰ ਕੋਲ ਤੇ ਮੈਡੀਸਨ ਸਟੋਰ ਆਉਣਾ ਹੈ। ਇਹ ਬਿਜ਼ਨਸ ਚਲਾ ਰਹੇ ਹਨ। ਜਦੋਂ ਕਿ ਆਮ ਬੰਦਾ ਵੀ ਜਾਣਦਾ ਹੈ। ਦੋ ਗੋਲੀਆਂ ਇਕੱਠੀਆਂ ਖਾਣ ਨਾਲ ਪੇਟ ਵਿੱਚ ਬਦਹਜ਼ਮੀ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ , ਸ਼ੂਗਰ, ਕ੍ਰਸਟ੍ਰੋਲ, ਮਸਲਜ਼ ਮਾਸ ਪੇਸ਼ੀਆਂ  ਦਾ ਦਰਦ ਤੇ ਹੋਰ ਬਿਮਾਰੀਆਂ ਖ਼ੂਨ, ਪਟੋਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ,ਆਇਰਨ ਹੋਰ ਤੱਤਾਂ ਤੇ ਵਿਟਾਮਿਨ ਦੇ ਘਟਣ, ਵਧਣ ਨਾਲ ਹੁੰਦੀਆਂ ਹਨ। ਪਟੋਸ਼ੀਅਮ ਦੇ ਘਟਣ ਨਾਲ ਸ਼ੂਗਰ ਘੱਟ ਜਾਵੇਗੀ। ਆਇਰਨ ਦੇ ਘਟਣ ਨਾਲ ਖ਼ੂਨ ਨਹੀਂ ਬਣੇਗਾ। ਸਾਰੇ ਤੱਤ ਬਦਾਮ, ਮੂੰਗਫਲੀ, ਕਾਜੂ, ਅਖਰੋਟ, ਫਲ, ਸਬਜ਼ੀਆਂ, ਪੱਤਿਆਂ ਵਾਲੇ ਭੋਜਨ ਤੇ ਨਿਰਭਰ ਕਰਦੇ ਹਨ। ਤਾਜ਼ਾ ਭੋਜਨ ਪੇਟ ਭਰ ਕੇ ਸਾਰੇ ਤੱਤ ਖਾਵਾਂਗੇ। ਕੋਈ ਬਿਮਾਰੀ ਨਹੀਂ ਲਗਦੀ। ਸਿਰ, ਪੇਟ ਵੀ ਨਹੀਂ ਦੁਖੇਗਾ। ਕਈ ਭੋਰਾ ਦਾਲ, ਸਬਜ਼ੀ ਨਾਲ ਥੱਬਾ ਰੋਟੀਆਂ ਦਾ ਖਾ ਕੇ ਢਿੱਡ ਭਰਦੇ ਹਨ। ਕਈ ਲੋਕ ਭੁੱਖੇ ਵੀ ਸੁੱਕ ਕੇ ਮਾਰ ਜਾਂਦੇ ਹਨ। ਮਾਸ-ਪੇਸ਼ੀਆਂ. ਸ਼ੂਗਰ, ਬਲੱਡ ਪ੍ਰੈਸ਼ਰ ਅੱਖਾਂ. ਦੀ ਨਿਗ੍ਹਾ ਤੇ ਹੋਰ ਅੰਗ ਮਰ ਜਾਂਦੇ ਹਨ। ਇੰਨਾ ਵੀ ਘੱਟ ਨਾ ਖਾਂਦਾ ਜਾਵੇ, ਕਬਜ਼ ਹੋ ਕੇ ਢਿੱਡ ਦੁਖਣ ਲੱਗ ਜਾਵੇ। ਵੱਧ ਨਾ ਖਾਂਦਾ ਜਾਵੇ, ਅਫ਼ਰੇਵਾ, ਗੈੱਸ ਹੋ ਕੇ ਢਿੱਡ ਦੁਖਣ ਲੱਗ ਜਾਵੇ। ਨਾ ਹੀ ਭੁੱਖਾ ਮਰੇ, ਨਾ ਹੀ ਬਹੁਤਾ ਖਾ ਕੇ ਸਾਹ ਔਖਾ ਆਵੇ।

ਠੰਢ ਵਿੱਚ ਦਰਖ਼ਤਾਂ ਦੇ ਪੱਤੇ, ਪੌਦੇ, ਸਬਜ਼ੀਆਂ ਮਰ ਜਾਂਦੇ ਹਨ। ਜ਼ਿਆਦਾਤਰ ਫ਼ਸਲਾਂ ਗਰਮੀਆਂ ਵਿੱਚ ਹੁੰਦੀ ਹੈ। ਬਰਫ਼ ਵਿੱਚ ਬਨਸਪਤੀ ਪੈਦਾ ਨਹੀਂ ਹੁੰਦੀ। ਫ਼ਰਿਜ, ਫਰੀਜਰ ਵਿੱਚ ਰੱਖਿਆਂ ਭੋਜਨ ਕਿਵੇਂ ਸਾਨੂੰ ਤੰਦਰੁਸਤ ਰੱਖ ਸਕਦਾ ਹੈ। ਜਿੱਥੇ ਬਰਫ਼ ਜੰਮਦੀ ਹੈ। ਉੱਥੇ ਆਕਸੀਜਨ ਘਟਣ ਨਾਲ ਭੋਜਨ ਦੇ ਤੱਤ ਮਰ ਜਾਂਦੇ ਹਨ। ਢਿੱਡ ਤਾਂ ਭਰ ਸਕਦਾ ਹੈ। ਉਸ ਵਿਚਲੇ ਤੱਤ ਸਾਡੇ ਲਈ ਤਾਜ਼ੇ ਭੋਜਨ ਦੇ ਮੁਕਾਬਲੇ ਨਹੀਂ ਹੁੰਦੇ। ਅਸੀਂ  ਮੱਛੀ, ਦੁੱਧ, ਆਂਡੇ, ਮੀਟ, ਨਸ਼ਿਆਂ ਤੋਂ ਬਚਿਆ ਜਾਵੇ। ਜੇ ਅੱਗ ਤੇ ਸਾੜ ਕੇ ਭੋਜਨ ਖਾਣਾ ਹੈ। ਸ਼ਰਾਬ ਪੀਣੀ ਹੈ। ਇਸ ਵਿੱਚ ਭੋਜਨ ਦੇ ਕਿਹੜੇ ਤੱਤ ਹੁੰਦੇ ਹਨ? ਐਸਾ ਖਾ-ਪੀ ਕੇ ਕਮਜ਼ੋਰੀ ਪੈ ਜਾਵੇਗੀ। ਸ਼ਰਾਬੀਆਂ ਦਾ ਸ਼ੂਗਰ, ਬਲੱਡ ਪ੍ਰੈਸ਼ਰ ਵੱਧ ਸਕਦੇ ਹਨ। ਖ਼ੂਨ ਦਾ ਸਰਕਲ ਤੇਜ਼ ਹੋ ਜਾਂਦਾ ਹੈ। ਜਿਸ ਦਿਨ ਨਾ ਪੀਤੀ ਸ਼ੂਗਰ, ਬਲੱਡ ਪ੍ਰੈਸ਼ਰ ਸ਼ੂਗਰ, ਬਲੱਡ ਪ੍ਰੈਸ਼ਰ ਘੱਟ ਦੌਰਾ .ਸੀਜਰ ਆ ਸਕਦਾ ਹੈ। ਬੰਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ।

ਕਿਸੇ ਬੰਦੇ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟ੍ਰੋਲ ਹੋਰ ਕੋਈ ਬਿਮਾਰੀ ਹੋ ਜਾਵੇ, ਡਾਕਟਰ ਤੋਂ ਬਗੈਰ ਕਿਸੇ ਹੋਰ ਦੋਸਤ, ਰਿਸ਼ਤੇਦਾਰ ਨੂੰ ਸ਼ਰਮ ਦੇ ਮਾਰੇ ਦੱਸਦੇ ਨਹੀਂ ਹਨ। ਇਸ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਹੁੰਦਾ। ਬੰਦਾ ਆਪ ਭੁਲੇਖੇ ਵਿੱਚ ਰਹਿੰਦਾ ਹੈ। ਸਗੋਂ ਲੋਕ ਤਾਂ ਸਿੱਧੇ ਰਾਹ ਪਾਉਂਦੇ ਹਨ। ਡਾਕਟਰ ਦਵਾਈਆਂ ਦੇ ਕੇ ਸਰੀਰ ਦੇ ਅੰਦਰਲੇ ਅੰਗ ਗਾਲ਼ ਦਿੰਦਾ ਹੈ। ਸਿਆਣੇ ਲੋਕ ਤੇ ਹਕੀਮ ਦੇਸੀ ਭੋਜਨ ਖੁਆ ਕੇ ਤੰਦਰੁਸਤ ਕਰ ਦਿੰਦੇ ਹਨ। ਆਮ ਲੋਕ ਹਫ਼ਤਾ ਅਧਰਕ ਵਾਲੀ ਚਾਹ ਪੀਣ ਦੀ ਰਾਏ ਦੇ ਕੇ ਦਰਦ, ਖੰਘ ਤੇ ਗਲਾ ਠੀਕ ਕਰ ਦਿੰਦੇ ਹਨ। ਕੱਚਾ ਲਸਣ, ਪਿਆਜ਼ ਅਧਰਕ ਸਰੀਰ ਦੀ ਸਫ਼ਾਈ ਕਰਦੇ ਹਨ। ਸੋਂਫ਼ ਜਵੈਣ, ਜ਼ੀਰਾ ਤਾਜ਼ਾ ਭੋਜਨ ਖਾਣ ਬਾਰੇ ਦੱਸ ਕੇ, ਢਿੱਡ ਦੁਖਣ ਤੋਂ ਬਚਾ ਦਿੰਦੇ ਹਨ। ਇੱਕ ਸੇਬ ਖਾ ਕੇ ਡਾਕਟਰ ਤੋਂ ਬਚਿਆ ਜਾ ਸਕਦਾ ਹੈ। ਜੇ ਫਲ, ਸਬਜ਼ੀਆਂ, ਪੱਤਿਆਂ ਵਾਲੇ ਭੋਜਨ ਕੱਚੇ ਹੀ ਖਾਂਦੇ ਜਾਣ। ਸਾਰੇ ਦੁੱਖ ਟੁੱਟ ਜਾਂਦੇ ਹਨ। ਕਿੰਨਾ ਫ਼ਾਇਦਾ ਹੋ ਕੇ, ਦਵਾਈਆਂ ਤੋਂ ਬਚਿਆ ਜਾ ਸਕਦਾ ਹੈ। ਤੇਲ, ਆਂਡੇ, ਘਿਉ, ਦੁੱਧ, ਦਹੀਂ, ਮੀਟ ਬੰਦ ਕਰਕੇ, ਸਰੀਰ ਦੀ ਤੇ ਹੱਡੀਆਂ ਵਿੱਚ ਵੱਧ ਚਰਬੀ ਬਣਨ ਤੋਂ ਰੋਕ ਸਕਦੇ ਹਾਂ। ਸਾਰੀਆਂ ਬਿਮਾਰੀਆਂ ਬਹੁਤ ਜ਼ਿਆਦਾ, ਬਹੁਤ ਥੋੜ੍ਹਾ, ਭਾਰੀ, ਬੇਹਾ, ਗੰਦਾ, ਮਰਿਆ, ਜਲਿਆ ਜਲਿਆ, ਭੋਜਨ, ਖਾਣ-ਪੀਣ ਨਾਲ ਢਿੱਡ ਵਿਚੋਂ ਪੈਦਾ ਹੁੰਦੀਆਂ ਹਨ। ਬੰਦੇ ਨੂੰ ਬਿਮਾਰੀਆਂ ਅੱਗ ਤੇ ਜਲੇ, ਸੜੇ ਭੋਜਨ ਖਾਣ ਨਾਲ ਲਗਦੀਆਂ ਹਨ ਇੱਕ ਬੰਦਾ ਹੀ ਐਸਾ ਹੈ। ਕਿਸੇ ਬੰਦੇ ਨੂੰ ਪੁੱਛੋ ਕੀ ਹਾਲ ਹੈ? ਕਈ ਤਾਂ ਬਿਮਾਰੀਆਂ ਦੱਸਦੇ ਹਨ, “ ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟਰੋਲ, ਗੈੱਸ, ਕਬਜ਼ ਦੇ ਨਾਲ ਬਵਾਸੀਰ, ਸਿਰ, ਪੇਟ ਵਿੱਚ ਦਰਦ ਹੈ।   ਜਦੋਂ ਤੁਸੀਂ ਭੁੱਖੇ ਹੁੰਦੇ ਹੋ, ਕੀ ਕਦੇ ਦੇਖਿਆ ਹੈ? ਕੀ ਉਦੋਂ ਵੀ ਬਲੱਡ ਪ੍ਰੈਸ਼ਰ, ਸ਼ੂਗਰ ਸਰੀਰ ਦਾ ਹਾਈ ਹੁੰਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਜੇ ਦੋ ਚਾਰ ਨੰਬਰ ਮੀਟਰ ਵੱਧ ਵੀ ਦੱਸਦਾ ਹੈ। ਇਹ ਬਿਮਾਰੀ ਨਹੀਂ ਹੈ। ਵੱਧ ਘੱਟ ਖਾਦੇ-ਪੀਤੇ ਦਾ ਅਸਰ ਹੈ। ਲੋਕਾਂ ਨੂੰ ਵਧ ਖਾ ਕੇ ਅਫ਼ਰੇਮਾਂ ਹੁੰਦਾ ਹੈ। ਗੈੱਸ ਬਣਦੀ ਹੈ। ਸਾਹ ਲੈਣਾ ਔਖਾ ਹੁੰਦਾ ਹੈ। ਭੁੱਖੇ ਬੰਦੇ ਨੂੰ ਇਹ ਬਿਮਾਰੀਆਂ ਨਹੀਂ ਹੁੰਦੀਆਂ। ਸਗੋਂ ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟੋਲ ਘੱਟ ਜਾਂਦੇ ਹਨ। ਪੂਰਾ ਦਿਨ ਪਾਣੀ, ਜੂਸ, ਦੁੱਧ, ਚਾਹ ਨਾਂ ਪੀਵੋਂ। ਪਿਸ਼ਾਬ ਨਹੀਂ ਆਵੇਗਾ। ਖਾਣਾ ਨਾ ਖਾਵੋ। ਕਬਜ਼ ਦੇ ਨਾਲ ਬਵਾਸੀਰ, ਸਿਰ, ਪੇਟ ਵਿੱਚ ਦਰਦ ਹੋ ਜਾਵੇਗਾ। ਗੰਦ ਕਾਰਨ ਬੰਦੇ ਵਿਚੋਂ ਮੁਸ਼ਕ ਆਉਣ ਲੱਗ ਜਾਵੇਗਾ। ਲਗਾਤਾਰ ਡਾਕਟਰ ਦੇ ਕਹਿਣ ਮੁਤਾਬਿਕ ਜੂਸ ਜਾ ਦੁੱਧ ਜਾਂ ਚਾਹ ਤੋਂ ਬਗੈਰ ਪਾਣੀ ਦੇ ਚਾਰ ਤੋਂ ਅੱਠ ਗਲਾਸ ਪੀਵੋਂ। ਫਿਰ ਡਾਕਟਰ ਪੁੱਛਦਾ ਹੈ, “ ਕੀ ਪਿਸ਼ਾਬ ਬਾਰ ਆਉਂਦਾ ਹੈ? “ ਜਿਸ ਨੇ ਦੋ ਕਿੱਲੋਗਰਾਮ ਪਾਣੀ, ਚਾਰ ਕੱਪ ਚਾਹ, ਚਾਰ ਕੱਪ ਦੁੱਧ, ਜੂਸ ਪੀਤਾ ਹੈ। ਬਾਥਰੂਮ ਬਾਰ-ਬਾਰ 10 ਤੋਂ ਵੱਧ ਬਾਰ ਜਾਣਾ ਹੀ ਪੈਣਾ ਹੈ। ਜੇ ਬੇਸਬਰਿਆਂ ਵਾਂਗ ਖ਼ੂਬ ਖਾਵੋ। ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟੋਲ, ਗੈੱਸ ਵਧ ਜਾਵੇਗਾ। ਭੁੱਖ ਰੱਖ ਕੇ ਖਾਵੋ।

ਪਸ਼ੂ ਦੁਬਾਰਾ-ਦੁਬਾਰਾ ਚਬਾ ਕੇ ਖਾਂਦੇ ਹਨ। ਪੰਛੀ ਪੰਜਿਆਂ ਵਿੱਚ ਫਸਾ ਕੇ ਥੋੜ੍ਹਾ-ਥੋੜ੍ਹਾ ਤੋੜ ਕੇ ਖਾਂਦੇ ਹਨ। ਬੰਦਾ 10 ਮਿੰਟ ਤੋਂ ਵੀ ਪਹਿਲਾਂ ਫਟਾਫਟ ਭੋਜਨ ਖਾ ਕੇ ਪੇਟ ਭਰ ਲੈਂਦਾ ਹੈ। ਪਸ਼ੂ ਹਰੇ ਪੱਤੇ ਖਾ ਕੇ ਮਲਾਈ ਵਾਲਾ ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਵਿਟਾਮਿਨ ਡੀ ਭਰਪੂਰ ਦੁੱਧ ਦਿੰਦੇ ਹਨ। ਪਸ਼ੂਆਂ ਵਿੱਚ ਚਿਕਨਾਹਟ ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਨਾਲ ਵਿਟਾਮਿਨ ਡੀ ਭਰਪੂਰ ਕਿਵੇਂ ਬਣਦੀ ਹੈ? ਉਹ ਕਿਹੜਾ ਮੀਟ, ਆਂਡੇ ਖਾਂਦੇ ਹਨ। ਜੀਵਾਂ, ਪਸ਼ੂਆਂ, ਬੰਦਿਆਂ ਦੇ ਅੰਦਰ ਚਰਬੀ ਹੁੰਦੀ ਹੈ। ਆਪੇ ਬਣਦੀ ਹੈ। ਉਹ ਬਦਾਮ, ਕਾਜੂ ਪੱਤੇ ਖਾ ਕੇ ਵੀ ਬਣ ਜਾਂਦੀ ਹੈ। ਸਵੇਰੇ ਉੱਠ ਕੇ ਦੋ ਫਲ ਜ਼ਰੂਰ ਖਾਣੇ ਚਾਹੀਦੇ ਹਨ। ਫਿਰ ਪੂਰਾ ਦਿਨ ਹਰ ਤਿੰਨ ਘੰਟੇ ਪਿੱਛੋਂ ਸਲਾਦ, ਪੱਤੇ, ਸਬਜ਼ੀਆਂ, ਫਲ ਹੀ ਖਾਣੇ ਚਾਹੀਦੇ ਹਨ।

ਬੰਦਾ ਜਾਨਵਰ, ਪਸ਼ੂਆਂ ਦੇ ਮੁਕਾਬਲੇ ਸਬ ਕੁੱਝ ਬਹੁਤ ਜ਼ਿਆਦਾ ਖਾਂਦਾ ਹੈ। ਤੇਲ. ਆਂਡੇ, ਘਿਉ, ਦੁੱਧ, ਦਹੀਂ, ਮੀਟ, ਕੋਕ ਸੌਫਟ ਡਰਿੰਕ, ਸ਼ਰਾਬ, ਨਸ਼ੇ, ਕੈਨ ਵਾਲੇ ਭੋਜਨ, ਮਿੱਠੇ ਵਾਲੇ ਜੂਸ, ਲੱਡੂ. ਮਿਠਾਈਆਂ, ਖੰਡ ਤੇ ਥਦਾਈ ਵਾਲੇ ਭੋਜਨ ਜੇ ਖਾਂਦੇ ਗਏ। ਜਿਸ ਦੇ ਖਾਣ ਨਾਲ ਮੋਟਾਪਾ ਆਵੇਗਾ। ਤੇਲ, ਆਂਡੇ, ਘਿਉ, ਦੁੱਧ, ਦਹੀਂ, ਮੀਟ ਪਸ਼ੂਆਂ ਤੋਂ ਮਿਲਣ ਵਾਲਾ ਭੋਜਨ ਖਾ ਕੇ ਹੱਡੀਆਂ ਵਿੱਚ ਚਰਬੀ ਜੰਮ ਜਾਵੇਗੀ। ਖ਼ੂਨ ਵਿੱਚ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੱਧ ਜਾਵੇਗਾ। ਕ੍ਰਸਟੋਲ, ਕਬਜ਼ ਦੇ ਨਾਲ ਬਵਾਸੀਰ ਹੋ ਜਾਵੇਗੀ। ਨਾੜੀਆਂ ਬੰਦ ਹੋਣ ਨਾਲ ਨਜ਼ਰ ਕਮਜ਼ੋਰ ਹੋ ਜਾਵੇਗੀ। ਦਿਲ ਦਾ ਦੌਰਾ ਹਾਟ ਅਟੈਕ ਆ ਜਾਵੇਗਾ। ਡਾਕਟਰ ਦਵਾਈਆਂ ਦੇਣਗੇ। ਬੰਦੇ ਦੇ ਪਿਸ਼ਾਬ ਤੇ ਸਰੀਰ ਵਿਚੋਂ ਦਵਾਈਆਂ ਦਾ ਮੁਸ਼ਕ ਆਉਣ ਲੱਗਦਾ ਹੈ। ਮੀਟ, ਡੇਅਰੀ ਫੂਡ ਖਾਣ ਨਾਲ ਵੀ ਮੁਸ਼ਕ ਆਉਣ ਲੱਗਦਾ ਹੈ। ਦਵਾਈਆਂ ਤੇ ਵੱਧ ਚਰਬੀ ਨਾਲ ਕਿਡਨੀ ਤੇ ਹੋਰ ਅੰਦਰ ਦੇ ਅੰਗ ਫੇਲ ਹੋ ਜਾਂਦੇ ਹਨ। ਜਦੋਂ ਕੋਈ ਖਾਣਾ, ਪੀਣਾ ਛੱਡ ਦਿੰਦਾ ਹੈ। ਆਖ਼ਰੀ ਦਿਨ ਆ ਜਾਂਦੇ ਹਨ। ਉਹ ਮਰ ਜਾਂਦਾ ਹੈ।

Comments

Popular Posts