ਮਾਂ ਹੁਣ ਕਿਹੜੇ ਹਾਲ ਵਿੱਚ ਆ?
ਮਾਣ ਨਾਲ ਦੱਸਾਂ, ਮੇਰੀਆਂ
ਤਿੰਨ ਮਾਵਾਂ। ਤਿੰਨਾਂ ਦਾ ਭਵਿੱਖ ਅੱਜ ਡਾਮਾ ਡੋਲ ਆ।
ਮਾਵਾਂ ਤੋਂ ਸਾਡਾ ਹੱਥ ਛੁੱਟ ਚੱਲਿਆ।
ਨਾਂ ਮੁੜ ਕੇ ਮਾਂਵਾਂ ਦਾ ਹਾਲ ਪੁੱਛਿਆ।
ਜਨਮ ਦੇ ਕੇ ਮਾਂ ਮੈਨੂੰ ਤੂੰ ਪਾਲਿਆ।
ਖ਼ੂਨ ਪਸੀਨੇ ਨਾਲ ਵੱਡਾ ਕਰਿਆ।
ਨੀਂਦ ਆਰਾਮ ਮੇਰੇ ਤੋਂ ਵਾਰੇ ਆ। ਹੁਣ
ਮੇਰੀ ਜਨਮ ਦਾਤੀ ਕਿਥੇ ਆ?
ਪਿੱਛੇ ਮੁੜ ਕੇ ਮੈਂ ਪਤਾ ਨਾਂ ਲਿਆ। ਮਾਂ
ਹੁਣ ਕਿਹੜੇ ਹਾਲ ਵਿੱਚ ਆ?
ਧਰਤੀ ਮਾਂ ਅੰਨ ਉਗਾਉਂਦੀ ਆ। ਧਰਤੀ
ਮਾਂ, ਮੇਰੇ ਜੋ
ਹਿੱਸੇ ਦੀ ਆ।
ਵੇਚ ਕੇ ਮਾਇਆ ਜੇਬ ਪਾਈ ਆ। ਮਾਂ
ਬੋਲੀ ਪੰਜਾਬੀ ਸਿਖਾਉਂਦੀ ਆ।
ਪੰਜਾਬੀ ਮਾਂ ਵਿਸਾਰ ਦਿੱਤੀ ਆ। ਮੈਂ
ਵਲੈਤੀ ਮਾਂ ਦਾ ਹੱਥ ਫੜਿਆ।
ਮਾਂ ਜੋ ਤੂੰ ਵੀ ਉਪਕਾਰ ਕਰਿਆ। ਪਾਲਨ
ਦਾ ਫ਼ਰਜ਼ ਤੇਰਾ ਬਣਦਾ।
ਮਾਂ ਵੀ ਹੁਣ ਬੁੱਢੀ ਹੋਗੀ ਆ। ਮਾਂ
ਨੂੰ ਤੇਰਾਂ ਸਹਾਰਾ ਚਾਹੀਦਾ।
ਬੱਚਿਆਂ ਦਾ ਵੀ ਫ਼ਰਜ਼ ਬਣਦਾ। ਮਾਂ ਨੂੰ
ਨਹੀਂ ਰੁਲਨ ਦੇਈਂ ਦਾ।
ਬੁੱਢੀ ਮਾਂ ਦੀ ਇੱਜ਼ਤ ਰੱਖਲਾ। ਥਾਂ
ਥਾਂ ਮਾਂ ਨੂੰ ਧੱਕੇ ਨਾਂ ਖੁਆ।
ਪੁਰਾਣੇ ਸਮਾਨ ਵਿੱਚ' ਨਾ ਰਲਾ। ਮਾਂ ਦੀ ਮੰਜੀ ਨੂੰ ਥਾਂ
ਚਾਹੀਦਾ।
ਘਰ ਵਿੱਚ' ਰੱਬ ਬਰਕਤ ਪਾਊਗਾ। ਹੁੰਦਾ ਮਾਂ ਵਿੱਚ
ਹੀ ਰੱਬ ਵੱਸਦਾ।
ਮਾਂ ਰੁਸਾ ਕੇ ਰੱਬ ਕਿਥੋਂ ਲੱਭਦਾ? ਤਿਨ੍ਹਾਂ
ਮਾਂਵਾਂ ਨੂੰ ਤੂੰ ਸੰਭਾਲ ਲਾ।
ਤਿਨ੍ਹਾਂ ਮਾਂਵਾਂ ਤੋਂ ਸਦਕੇ ਜਾਈਏ। ਸੱਤੀ
ਤਿਨ੍ਹਾਂ ਮਾਂਵਾਂ ਤੇ ਮਾਣ ਕਰੀਏ।
ਤਿਨ੍ਹਾਂ ਮਾਂਵਾਂ ਨੂੰ ਸੀਸ ਝੁਕਾਈਏ।
ਮਾਂਵਾਂ ਨੂੰ ਆਂਚ ਨਾ ਆਉਣ ਦਾਈਏ।
ਮਾਂਵਾਂ ਦੀਆ ਮੁਸੀਬਤਾਂ ਆਪ ਲੈਂਈਏ। ਮਾਂ
ਦੀ ਆਈ ਆਪ ਮਰ ਜਾਈਏ।
ਮਾਂ ਦੀ ਬੁੱਕਲ ਵਿੱਚ ਲੁੱਕ ਜਾਈਏ। ਸੱਤੀ
ਮਾਂ ਦੀ ਛਾਂ ਥੱਲੇ ਬਹਿ ਜਾਈਏ।
ਸਾਰੀਆਂ ਮਸੀਬਤਾ ਤੋਂ ਬੱਚ ਜਾਈਏ। ਮਾਂ
ਦੀਆਂ ਪੱਕੀਆਂ ਰੋਟੀਆਂ ਖਾਈਏ।
ਸਤਵਿੰਦਰ ਤਿਨ੍ਹਾਂ ਮਾਂਵਾਂ ਸੰਭਾਲ
ਲਈਏ। ਆਪਣਾਂ ਵਿਰਸਾ ਨਾ ਭੁਲਾਈਏ।
Comments
Post a Comment