ਸਤਵਿੰਦਰ ਅੱਗ ਲਾ, ਗੋਲ਼ੀ ਮਾਰ ਕੇ ਫ਼ੂਕ ਦਿੰਦੇ
ਨੇ।
ਪੂਰੀ ਦੁਨੀਆਂ ਵਿੱਚੋਂ ਤੂੰ ਹੀ ਦਿਸਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਜਦੋਂ ਹੱਸ ਕੇ ਮੇਰੇ ਮੂਹਰੇ ਸ਼ਰਮਾਉਂਦਾ। ਮੇਰੀ ਹਰ ਗੱਲ ਵਿੱਚ ਤੂੰ ਤਾਂ ਹਾਮੀ ਭਰਦਾ।
ਦਿਲ ਰੁੱਗ ਭਰ ਕੇ ਹੈ ਤੂੰ ਮੇਰਾ ਕੱਢ ਲੈਂਦਾ। ਹਾਜੀ-ਹਾਜੀ ਕਹਿਕੇ ਹੁੰਗਾਰਾ ਭਰਦਾ।
ਕਹਿਣ ਤੋਂ ਪਹਿਲਾਂ ਦਿਲ ਦੀ ਤੂੰ ਬੁੱਝਦਾ। ਜਾਨੋਂ ਪਿਆਰੀਏ ਤੈਨੂੰ ਪਿਆਰ ਕਰਦਾ।
ਮੇਰੇ ਦਿਲ ਦੀ ਤੂੰ ਤਾਂ ਧੜਕਣ ਬਣਦਾ। ਸੱਤੀ ਹਾਰਟ-ਬੀਟ ਨੂੰ ਤੇਜ਼ ਹੋਰ ਕਰਦਾ।
ਦਿਲ ਕੱਢਦਾ ਅੱਖਾਂ ਤੋਂ ਪਰੇ ਹਟਦਾ। ਤੈਨੂੰ ਮੂਹਰੇ ਰੱਖਣ ਨੂੰ ਮੇਰਾ ਦਿਲ ਕਰਦਾ।
ਦਿਲ ਤੱਕ-ਤੱਕ ਕੇ ਤੈਨੂੰ ਨਹੀਂ ਰੱਜਦਾ। ਸਾਰੀ ਦੁਨੀਆਂ ਤੋਂ ਤੂੰ ਪਿਆਰਾ ਲੱਗਦਾ।
ਉਦੋਂ ਪੂਰਾ ਪੁੰਨਿਆਂ ਦਾ ਚੰਦ ਚੜ੍ਹਦਾ। ਜਦੋਂ ਤੂੰ ਤਾਂ ਆ ਕੇ ਸਾਡੇ ਮੂਹਰੇ ਖੜ੍ਹਦਾ।
ਪੂਰੀ ਦੁਨੀਆਂ ਵਿੱਚੋਂ ਤੂੰ ਹੀ ਦਿਸਦਾ। ਜਿਹਦਾ ਨਾਮ ਦਿਲ ਕਿਸੇ ਨੂੰ ਨੀ ਦੱਸਦਾ।
Comments
Post a Comment