ਭਾਗ 47 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਖ ਧਰਮ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਪੰਜਾਬੀ ਵਿੱਚ ਲਿਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵੇਂ ਗੁਰੂ  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ  ਗੁਰਦਾਸ ਜੀ ਤੋਂ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਹਰਿਮੰਦਰ ਸਾਹਿਬ ਸਮੇਤ ਚਾਰ ਤਖ਼ਤਾਂ ਤੇ ਸਾਰੇ ਗੁਰਦੁਆਰਿਆਂ ਸਾਹਿਬ ਵਿੱਚ ਇਸ ਦਿਹਾੜੇ ਮੌਕੇ ਖ਼ਾਸ ਧਾਰਮਿਕ ਦੀਵਾਨ ਸਜਾਏ ਜਾਣਗੇ। ਸੰਨ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਤੋਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰੀ ਹੈ।

 

 

ਭਗਤਾਂ ਦੀ ਬਾਣੀ

ਭਗਤ    ਸ਼ਬਦ    ਭਗਤ    ਸ਼ਬਦ

ਭਗਤ ਕਬੀਰ ਜੀ

224      ਭਗਤ ਭੀਖਨ ਜੀ

2

ਭਗਤ ਨਾਮਦੇਵ ਜੀ

61        ਭਗਤ ਸੂਰਦਾਸ ਜੀ

1 ਸਿਰਫ਼ ਤੁਕ

ਭਗਤ ਰਵਿਦਾਸ ਜੀ

40        ਭਗਤ ਪਰਮਾਨੰਦ ਜੀ

1

ਭਗਤ ਤ੍ਰਿਲੋਚਨ ਜੀ

4          ਭਗਤ ਸੈਣ ਜੀ

1

ਭਗਤ ਫ਼ਰੀਦ ਜੀ

4          ਭਗਤ ਪੀਪਾ ਜੀ

1

ਭਗਤ ਬੈਣੀ ਜੀ

3          ਭਗਤ ਸਧਨਾ ਜੀ

1

ਭਗਤ ਧੰਨਾ ਜੀ

3          ਭਗਤ ਰਾਮਾਨੰਦ ਜੀ

1

ਭਗਤ ਜੈਦੇਵ ਜੀ

2          ਗੁਰੂ ਅਰਜਨ ਦੇਵ ਜੀ        3

                        ਜੋੜ       352

 

 

 

 

 

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਅੰਗ = 1430

ਰਾਗ = 31

ਸ਼ਬਦ = 2026

ਆਸਟਪਦੀਆਂ = 305

ਛੰਤ = 145

ਵਾਰ =22

ਪਉੜੀ = 471

ਸਲੋਕ = 664

ਕੁਲ ਅੱਖਰ = 1000024

ਗੁਰੂ ਸਾਹਿਬ= 6

 ਸਿੱਖ= 4

ਭਗਤ =15

 ਭਾਟ  3

ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਲੇ ਥੱਲੇ ਦਰਜ ਹੈ। ਰਾਮਕਲੀ ਰਾਮਕਲੀ ਮਹਲਾ ਸਗਲ ਸਿਆਨਪ ਛਾਡਿ ਕਰਿ ਸੇਵਾ ਸੇਵਕ ਸਾਜਿ ਅਪਨਾ ਆਪੁ ਸਗਲ ਮਿਟਾਇ ਮਨ ਚਿੰਦੇ ਸੇਈ ਫਲ ਪਾਇ ਹੋਹੁ ਸਾਵਧਾਨ ਅਪੁਨੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀ ਜਾਨੈ ਕੋਇ ਸਤਗੁਰੁ ਨਿਰੰਜਨੁ ਸੋਇ ਮਾਨੁਖ ਕਾ ਕਰਿ ਰੂਪੁ ਜਾਨੁ ਮਿਲੀ ਨਿਮਾਨੇ ਮਾਨੁ ਗੁਰ ਕੀ ਹਰਿ ਟੇਕ ਟਿਕਾਇ ਅਵਰ ਆਸਾ ਸਭ ਲਾਹਿ ਹਰਿ ਕਾ ਨਾਮੁ ਮਾਗੁ ਨਿਧਾਨੁ ਤਾ ਦਰਗਹ ਪਾਵਹਿ ਮਾਨੁ ਗੁਰ ਕਾ ਬਚਨੁ ਜਪਿ ਮੰਤੁ ਏਹਾ ਭਗਤਿ ਸਾਰ ਤਤੁ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ੨੮੩੯ {ਪੰਨਾ 895}ਮਹਲਾ ਪਹਿਲੇ ਗੁਰੂ ਜੀ ਦੀ ਬਾਣੀ ਹੈ। ਜਿਸ ਵੀ ਗੁਰੂ ਦੀ ਹੋਵੇ, ਮਹਲਾ , , , , , ਇਸ ਦਾ ਮਤਲਬ ਉਸ ਗੁਰੂ ਦੀ ਬਾਣੀ ਹੈ। ਛੇਵੇਂ ਗੁਰੂ ਜੀ, ਸੱਤਵੇਂ ਗੁਰੂ ਜੀ ਤੇ ਅੱਠਵੇਂ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਹੀਂ ਹੈ। ਪਰ ਸਾਰੇ ਗੁਰੂ ਇੱਕੋ ਰੱਬੀ ਜੋਤ ਰੂਪ ਹਨ। ਸਭ ਦਾ ਇੱਕੋ ਬੀਚਾਰ, ਮਕਸਦ, ਇੱਕੋ ਹਨ।

 

ਰਾਮਕਲੀ ਮਹਲਾ ਅਸਟਪਦੀ ਸਤਿਗੁਰ ਪ੍ਰਸਾਦਿ ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ਮੇਰਾ ਗੁਰੁ ਪਰਮੇਸਰੁ ਸੁਖਦਾਈ ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ {ਪੰਨਾ 915}

ਮਰਨ ਨਾਲ ਵਜੂਦ ਨਹੀਂ ਮਿਟਦਾ ਪ੍ਰੀਤਮ ਨਾਲ ਮਿਲਾਪ ਹੁੰਦਾ ਹੈ ਕਬੀਰ ਜੀ ਕਹਿ ਰਹੇ ਹਨ ਕਬੀਰ ਜਿਸੁ

ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ੨੨ {ਪੰਨਾ 1365}

ਸਿੱਖ ਗੁਰੂ ਦੇ ਦਸ ਗੁਰੂਆਂ ਦੇ ਨਾਮ ਹਨ।

ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਤੀਜੇ ਗੁਰੂ  ਅਮਰਦਾਸ ਜੀ, ਚੀਥੇ ਗੁਰੂ  ਰਾਮਦਾਸ ਜੀ, ਪੰਜਵੇਂ ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ ਹਰਿਗੋਬਿੰਦ ਜੀ, ਸੱਤਵੇਂ ਗੁਰੂ ਹਰਿਰਾਇ ਜੀ, ਅੱਠਵੇਂ ਗੁਰੂ ਹਰਿਕਿ੍ਸ਼ਨ ਜੀ, ਨੌਵੇਂ ਗੁਰੂ ਤੇਗ਼ ਬਹਾਦਰ ਜੀ, ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ। ਇਸ ਪਿੱਛੋਂ ਕੋਈ ਦੇਹਧਾਰੀ ਗੁਰੂ ਨਹੀਂ ਹੈ। ਬੰਦਾ ਗੁਰ ਬਾਣੀ ਦੀ ਸਿੱਖਿਆ ਜ਼ਰੂਰ ਦੇ ਸਕਦਾ ਹੈ। ਗੁਰੂ ਪੰਥ ਬੁੱਧੀ ਜੀਵੀ ਸਹੀ ਰਸਤਾ ਚੁਣ ਸਕਦੇ ਹਨ। ਅਮ੍ਰਿਤ ਸੰਚਾਰ ਕਰਨਾ ਹੈ। ਗੁਰੂ ਮਾਨਿਓ ਗਰੰਥ ,ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਖਾਲਸੇ ਦੀ ਸਿਰਜਣਾ ਦਸਵੇਂ ਪਾਤਸ਼ਾਹ ਵੱਲੋਂ 1699 ਦੀ ਵਿਸਾਖੀ ਵਾਲੇ ਦਿਨ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਸੀਸ ਅਰਪਿਤ ਕਰਨ ਵਾਲੇ ਸਿੱਖਾਂ ਨੂੰ ਖੰਡੇ ਬਾਟੇ ਦਾ ਪਾਹੁਲ ਛਕਾ ਕੇ ਸਿੰਘ ਸਜਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਪੰਜ ਪਿਆਰੇ ਆਖਿਆ ਗਿਆ ਪੰਜ ਪਿਆਰੇ ਦੇ ਨਾਮ ਹਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ. ਭਾਈ ਸਾਹਿਬ ਸਿੰਘ ਜੀ ਹਨ। ਸਿੱਖਾਂ ਦੇ ਗੁਰਦੁਆਰੇ ਸਾਹਿਬ ਦੁਨੀਆ ਦੇ ਹਰ ਦੇਸ਼ ਵਿੱਚ ਹਨ। ਬਹੁਤ ਸਾਰੇ ਸਿੱਖਾਂ ਦੇ ਘਰਾਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ। ਪੰਜ ਬਾਣੀਆਂ: ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਯੇ, ਚੌਪਈ ਤੇ ਅਨੰਦ ਸਾਹਿਬ ਹਨ। ਹਰ ਰੋਜ਼ ਸਿੱਖ ਨਿੱਤ ਨੇਮ ਪੜ੍ਹਦੇ ਹਨ। ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਵੇਲੇ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ। ਪੰਜ ਬਾਣੀਆਂ ਪਾਠ ਸਿੱਖੀ ਦੀ ਮਰਯਾਦਾ ਵਿਚ ਅੰਮ੍ਰਿਤ ਦੀ ਤਿਆਰੀ ਸਮੇਂ ਦੀਆਂ ਪੜ੍ਹੀਆਂ ਜਾਂਦੀਆਂ ਹਨ।

ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਨ।

ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਹੈ। ਪੰਜ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਹਨ। ਪੰਜ ਕਰਾਰ ਕੇਸ, ਕੰਘਾ, ਕੜਾ, ਕਿਰਪਾਨ ਕਛਹਿਰਾ ਹਨ। ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਨੂੰ ਸਿੱਖਾਂ ਲਈ ਪੰਜ ਕਰਾਰ ਹਰ ਵਖਤ ਪਹਿਨਣ ਦਾ ਹੁਕਮ ਹੋਇਆ। ਕੇਸ, ਦਸਤਾਰ  ਕਪੜੇ ਨਾਲ ਢੱਕ ਕੇ ਵਾਲ ਰੱਖਣੇ ਹਨ। ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਹੈ।  ਕੜਾ ਲੋਹੇ ਬਾਂਹ ਵਿੱਚ ਤੇ ਕਛਹਿਰਾ ਪਾਉਣਾ ਹੈ। ਕਿਰਪਾਨ ਲੋਹੇ ਦੀ ਬਣੀ ਤਲਵਾਰ ਸ਼ਾਸ਼ਤਰ ਲਈ ਰੱਖਣੀ

 

 

 

Comments

Popular Posts