ਤੂੰ ਕਰਦਾਂ ਮੇਰੇ ਨਾਲ ਮਨ ਮਾਨੀਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਤੂੰ ਕਰਦਾਂ ਮੇਰੇ ਨਾਲ ਸ਼ੈਤਾਨੀਆਂ। ਤੂੰ ਕਰਦਾਂ ਮੇਰੇ ਨਾਲ ਮਨ ਮਾਨੀਆਂ।

ਤੂੰ ਇੱਕ ਗੱਲ ਸੁਣ ਢੋਲ ਜਾਨੀਆਂ। ਤੇਰੇ ਉੱਤੇ ਮੈ ਤਾਂ ਮਰੀ ਜਾਨੀਆਂ।

ਤਾਂਹੀ ਤੈਨੂੰ ਮੈ ਜਰੀ ਜਾਨੀਆਂ। ਤੇਰੇ ਨਾਲ ਪਿਆਰ ਮੈਂ ਕਰੀ ਜਾਨੀਆਂ।

ਸੱਜਣਾਂ ਤੇਰੇ ਨਾਲ ਰਹੀ ਜਾਨੀਆਂ। ਤੈਨੂੰ ਦੇਖ-ਦੇਖ ਮੈਂ ਜੀਅ ਜਾਨੀਆਂ।

ਸਹੀਆਂ ਸੱਤੀ ਨੇ ਤੇਰੀਆਂ ਮਨ ਮਾਨੀਆਂ। ਹੁਣ ਚੱਲਣੀਆਂ ਨੀਂ ਸ਼ੈਤਾਨੀਆਂ।

ਸਤਵਿੰਦਰ ਤੇ ਕਰ ਮਿਹਰਬਾਨੀਆਂ। ਜਾਨ ਮੇਰੀ ਤੂੰ ਬਖ਼ਸ਼ ਦੇ ਜਾਨੀਆਂ।

ਪੀਰਾਂ ਦੇ ਸੀਰਨੀਆਂ ਚੜ੍ਹਾਨੀਆਂ। ਤੇਰੇ ਤੇ ਜਾਦੂ ਕਰਨੇ ਦਾ ਬਲ਼ ਚੁਹੁੰਨੀਆਂ।

ਉਂਗਲਾਂ ਤੇ ਨਚਾਉਣਾ ਚੁਹੁੰਨੀਆਂ। ਬੱਸ ਵਿੱਚ ਤੈਨੂੰ ਕਰਨਾ ਮੈਂ ਚੁਹੁੰਨੀਆਂ।

 

Comments

Popular Posts