ਭਾਗ 24 ਜੁੜਨ ਵਿੱਚ ਬਹੁਤ ਅਨੰਦ ਹੈ। ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾsatwinder_7@hotmail.com
ਅਸੀਂ ਕਿੰਨਾ ਕੁ ਮਿਲ ਕੇ ਰਹਿੰਦੇ ਹਾਂ? ਕਿਸੇ ਨੂੰ ਸੱਚੀ-ਮੁੱਚੀ ਮਨੋਂ ਚਹੁੰਦੇ ਹਾਂ। ਇੱਕ-ਦੂਜੇ ਦੀ ਰੂਹ ਨੂੰ ਪਿਆਰ
ਕਰਦੇ ਹਾਂ। ਜਿਸਮ ਹੰਢਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ। ਬਹੁਤ ਨੇੜੇ ਹੋ ਜਾਂਦੇ ਹਾਂ। ਮੁੱਲ ਵਿਕਦੇ ਹਨ। ਕੀ ਕਦੇ ਕਿਸੇ ਨੂੰ ਮਿਲ ਕੇ
ਸਕੂਨ ਵੀ ਮਿਲਿਆ ਹੈ? ਜਾਂ ਕੀ ਬੋਝ ਹੀ ਢੋਹ ਰਹੇ ਹੋ? ਮੈਂ ਬੋਝ ਢੋਹਣ ਵਾਲਿਆਂ ਦੀ ਗੱਲ ਅੱਜ ਨਹੀਂ ਕਰਦੀ। ਉਨ੍ਹਾਂ ਦੀ ਵੀ ਆਪਣੀ ਮਜਬੂਰੀ
ਹੋ ਸਕਦੀ ਹੈ। ਬਹੁਤੇ ਰਿਸ਼ਤੇ ਮਜਬੂਰੀਆਂ ਕਰ ਕੇ, ਹੰਢਾ ਰਹੇ ਹਾਂ। ਕੀ ਇਹੀ ਜਿਊਣਾ ਹੈ? ਜੇ ਇਹੀ ਜਿਊਣਾ ਹੈ, ਤਾਂ ਲੋਕ ਖੁਦਖ਼ਸ਼ੀਆਂ ਕਿਉਂ ਕਰਦੇ ਹਨ? ਕਿਸੇ ਨੂੰ ਸਹਿਣਾ ਪਹਾੜ ਥੱਲੇ ਆਉਣ ਵਾਂਗ ਹੈ। ਕੀ ਕਿਸੇ ਨੇ ਇਸ ਥੱਲੋਂ ਨਿਕਲਣ
ਦੀ ਕੋਸ਼ਿਸ਼ ਕੀਤੀ ਹੈ? ਜਾਂ ਕੀ ਦੋਜ਼ਖ਼ ਢੋਣ ਵਿੱਚ ਅਨੰਦ ਆਉਣ ਲੱਗ ਗਿਆ ਹੈ? ਇੱਕ ਬਾਰ ਸਬ ਜ਼ੰਜੀਰਾਂ ਤੋੜ ਕੇ ਦੇਖਣਾ। ਜਿੰਨਾ ਚਿਰ ਪਾਲਤੂ ਪਸ਼ੂ ਕਿੱਲੇ
ਨਾਲ ਬੰਨਿਆਂ ਰਹੇ। ਉਸ ਨੂੰ ਆਜ਼ਾਦ ਜਿਊਣ ਦਾ ਅਨੰਦ ਪਤਾ ਹੀ ਨਹੀਂ ਹੈ। ਮਾਲਕ ਚਾਹੇ ਭੁੱਖਾ ਰੱਖੇ। ਚਾਰ ਡਾਂਗਾਂ ਮਾਰੇ। ਉਸੇ ਵਿੱਚ ਸਕੂਨ ਲੱਗਦਾ ਹੈ। ਜਿਸ ਦਿਨ ਕਿੱਲਾ ਤੜਾ ਲੈਂਦਾ
ਹੈ। ਉਸ ਦਿਨ ਉਸ ਨੂੰ ਆਪ ਦੀ ਗ਼ੁਲਾਮੀ ਦਾ ਪਤਾ ਲੱਗਦਾ ਹੈ। ਕਿਤੇ ਕਿਸੇ ਦੀ ਗ਼ੁਲਾਮੀ ਹੀ
ਤਾਂ ਨਹੀਂ ਕੱਟ ਰਹੇ? ਜੇ ਐਸਾ ਲੱਗਦਾ ਹੈ। ਪਿਆਰ ਦਾ ਨਾਮ ਸਬ ਝੂਠ ਹੈ। ਇਸ ਤਸੱਲੀ ਦੇਣ ਨੂੰ ਰਹਿਣ
ਹੀ ਦਿਉ। ਬਹੁਤੇ ਲੋਕ ਵਿਯੋਗ ਵਿੱਚ ਵੀ ਸੁਆਦ ਨਾਲ ਜਿਉਂਦੇ ਹਨ। ਉਨ੍ਹਾਂ ਦੀ ਇਹੀ ਸਮਾਧੀ ਹੈ। ਇਹੀ ਰੱਬ ਹੈ। ਇੰਨਾ ਦੁੱਖਾਂ ਵਿੱਚ ਹੀ ਦੁਨੀਆ
ਦਾ ਸੁਖ ਹੈ।
ਕੀ ਕਦੇ ਲੱਗਾ ਹੈ? ਜ਼ਿੰਦਗੀ ਦੀਆਂ ਖ਼ੁਸ਼ੀਆਂ ਸਿਰਫ਼, ਇਸੇ ਵਿੱਚ ਹਨ। ਇਹ ਵੀ ਜ਼ਰੂਰੀ ਨਹੀਂ ਜਿਸ ਨੂੰ ਪਿਆਰ ਕਰਦੇ ਹਾਂ। ਉਹ ਵੀ ਪਿਆਰ ਕਰੇਗਾ। ਰੱਬ ਨੂੰ ਅਸੀਂ ਪਿਆਰ ਵੀ ਕਰਦੇ
ਹਾਂ। ਉਸ ਤੋਂ ਡਰਦੇ ਵੀ ਹਾਂ। ਸਾਨੂੰ ਬਦਲੇ ਵਿੱਚ ਕੁੱਝ ਵੀਂ ਨਹੀਂ ਪਤਾ। ਉਹ ਹੈ ਵੀ ਕੀ ਰੱਬ ਵੀ ਪਿਆਰ
ਕਰਦਾ ਹੈ? ਅਸੀਂ ਇਸ ਬਾਰੇ ਸੋਚਣਾ ਹੀ
ਨਹੀਂ ਚਹੁੰਦੇ। ਸਾਨੂੰ ਝੂਠੀ-ਮੂਠੀ ਦੀ ਜ਼ਿੰਦਗੀ ਜਿਊਣ ਦੀ ਆਦਤ ਪੈ ਗਈ ਹੈ। ਸੱਚ ਦਾ ਅਸੀਂ ਸਾਹਮਣਾ ਨਹੀਂ
ਕਰ ਸਕਦੇ। ਜੋ ਹੱਥ ਲੱਗਦਾ ਹੀ ਨਹੀਂ ਹੈ। ਉਸੇ ਨੂੰ ਹੱਥ ਪਾਉਣ ਦਾ ਜਤਨ ਕਰਦੇ ਹਾਂ। ਜੇ ਪਤਾ ਵੀ ਲੱਗ ਜਾਵੇ ਰੱਬ
ਹੈ ਹੀ ਨਹੀਂ ਹੈ। ਜਿਥੇ ਅਸੀਂ ਲਭਦੇ ਹਾਂ। ਪਿਆਰ ਕਰਨ ਦਾ ਸੁਆਲ ਹੀ ਨਹੀਂ ਬਾਕੀ ਰਿਹਾ। ਪਿਆਰ ਪੰਜ ਸ਼ਬਦਾਂ ਦਾ ਇੱਕ
ਅੱਖਰ ਹੈ। ਕਿਸੇ ਗੱਲ ਨੂੰ ਸੰਬੋਧਨ ਕਰਨ ਲਈ ਹੈ। ਜਦੋਂ ਕੋਈ ਜ਼ਿੰਦਗੀ ਵਿੱਚ ਸੁਖ ਦਿੰਦਾ ਹੈ। ਇਹੀ ਕਿਹਾ ਜਾਂਦਾ ਹੈ। ਉਹ ਬਹੁਤ ਪਿਆਰ ਕਰਦਾ ਹੈ। ਜ਼ਿੰਦਗੀ ਵਿਚੋਂ ਨਿਕਲਦੇ ਹੀ
ਸਾਰੇ ਅਰਥ ਬਦਲ ਜਾਂਦੇ ਹਨ। ਕਈਆਂ ਨੂੰ ਤਾਂ ਕੁੱਝ ਵੀ ਯਾਦ ਹੀ ਨਹੀਂ ਰਹਿੰਦਾ। ਅਗਲੇ ਦਿਨ ਨਵਾਂ ਦਿਨ ਚੜ੍ਹ
ਜਾਂਦਾ ਹੈ। ਪਰ ਜੋ ਉਸ ਯਾਦ ਨੂੰ ਫੜ੍ਹ ਕੇ ਬੈਠ ਜਾਂਦੇ ਹਨ। ਉਨ੍ਹਾਂ ਨੂੰ ਇੱਕ ਖ਼ੁਮਾਰੀ
ਚੜ੍ਹੀ ਜਾਂਦੀ ਹੈ। ਉਹ ਨਸ਼ੇ ਦੇ ਜਾਮ ਪੀਂਦੇ ਹਨ। ਇਹ ਫੁਹਾਰੇ, ਬਲਬਲੇ ਮਨ ਦੇ ਸਕੂਨ-ਅਨੰਦ ਤੋ ਅੰਦਰੋਂ ਫੁੱਟਦੇ ਹਨ। ਖ਼ੁਸ਼ੀ ਦੇ ਫੁੱਲ ਦਿਲ ਵਿੱਚ
ਫੁੱਟਦੇ ਹਨ। ਲੋਰ ਜਿਹੀ ਚੜ੍ਹਦੀ ਹੈ। ਨੱਚਣ ਨੂੰ ਮਨ ਕਰਦਾ ਹੈ। ਰੱਬ ਅੰਦਰ ਹੈ। ਫਿਰ ਵੀ ਰੋਣ-ਵਿਰਾਗ ਵਿੱਚ
ਵੀ ਇੱਕ ਸੁਖ ਹੈ। ਸਕੂਨ ਹੈ। ਕਿਸੇ ਨੂੰ ਮਨ ਵਿੱਚ ਸੰਭਾਲ ਲੈਣਾ ਹੀ ਜ਼ਿੰਦਗੀ ਹੈ। ਪਿਆਰ ਕਰਨ ਵਾਲਿਆਂ ਨੂੰ ਯਾਰ
ਦੀ ਯਾਦ ਹੀ ਲਾਲ ਸੂਹਾ ਰੰਗ ਚੜ੍ਹਾਈ ਰੱਖਦੀ ਹੈ। ਕਈ ਸੱਚਾ ਯਾਰ ਵੀ ਗੁਆ ਕੇ, ਬੈਠ ਜਾਂਦੇ ਹਨ। ਫਿਰ ਮਨ ਦਾ ਸਕੂਨ ਕਿਥੇ ਬੱਝਣਾ ਹੈ? ਦੀਵਾ ਦੀਵੇ ਦੀ ਜੋਤ ਨਾਲ ਜਗਦਾ ਹੈ। ਦੋਨੇਂ ਜੋਤਾਂ ਦਾ ਇੱਕੋ ਰੂਪ-ਰੰਗ
ਹੁੰਦਾ ਹੈ। ਆਪੇ ਦੀਵਾ ਨਹੀਂ ਜੱਗ ਸਕਦਾ। ਲਾਲ ਲਾਟ ਵਿੱਚ ਚਾਨਣ ਤਾਂ ਹੈ ਹੀ। ਇਹ ਆਕਾਸ਼ ਵੱਲ ਹੁੰਦੀ ਹੈ। ਉਸੇ ਤਰਾ ਦੋ ਰੂਹਾਂ ਮਿਲ ਕੇ, ਦੀਵੇ ਦੀ ਲਾਟ ਵਾਂਗ ਉੱਡੂ-ਉੱਡੂ ਕਰਦੀਆਂ ਹਨ। ਇੱਕ ਦੂਜੇ ਤੋਂ ਜਿਊਣ ਦਾ ਬਲ
ਮਿਲਦਾ। ਆਸਰਾ ਮਿਲਦਾ ਹੈ। ਜਿੱਥੇ ਇੱਕ ਦੂਜੇ ਨਾਲ ਜੁੜਦੇ ਹਾਂ। ਸੁਖ ਅਨੰਦ ਲੈਂਦੇ ਹਾਂ। ਆਪ ਦੇ ਰੂਹ ਦੇ ਹਾਣੀ ਤੋਂ
ਵਿੱਛੜ ਕੇ ਦੀਵੇ ਵਾਂਗ ਤੇਲ ਬੱਤੀ ਦੇ ਮੁੱਕ ਜਾਣ ਵਾਂਗ, ਬੁੱਝ ਜਾਂਦੇ ਹਾਂ। ਚਾਲ ਧੀਮੀ ਪੈ ਜਾਂਦੀ ਹੈ। ਫੁੱਲ ਦੇ ਡਾਲੀ ਨਾਲੋਂ ਟੁੱਟਣ
ਵਾਂਗ ਟੁੱਟ ਜਾਂਦੇ ਹਾਂ। ਕਮਲਾ ਜਾਂਦੇ ਹਾਂ।
ਪਿਆਰ ਵਿੱਚ ਅਸੀਂ ਭੋਰਾ ਦੂਰੀ ਨਹੀਂ ਸਹਿ ਸਕਦੇ। ਭੋਰਾ ਵੀ ਵਿੱਥ ਨਹੀਂ ਰਹਿੰਦੀ। ਅਸਲ ਵਿੱਚ ਅਸੀਂ ਵੱਧ ਤੋਂ
ਵੱਧ ਜੁੜਨਾ ਚਹੁੰਦੇ ਹਾਂ। ਜੁੜਨ ਵਿੱਚ ਬਹੁਤ ਅਨੰਦ ਹੈ। ਰੱਬ ਨੇ ਸਾਨੂੰ ਬਣਾਇਆ ਹੀ
ਐਸਾ ਹੈ। ਜਦੋਂ ਅਸੀਂ ਜੁੜਦੇ ਹਾਂ। ਇੱਕ ਦੂਜੇ ਦੇ ਬਹੁਤ ਨਜ਼ਦੀਕ ਹੁੰਦੇ ਹਾਂ। ਰੱਤੀ ਭਰ ਵੀ ਫ਼ਾਸਲਾ ਨਹੀਂ
ਹੁੰਦਾ। ਤਾਂ ਅਨੰਦ ਮਿਲਦਾ ਹੈ। ਇੱਕ-ਦੂਜੇ ਨੂੰ ਸੁਖ
ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਪਿਆਰ ਆਉਂਦਾ ਹੈ। ਉਦੋਂ ਉਸ ਦੀ ਹਰ ਗੱਲ ਮੰਨਦੇ
ਹਾਂ। ਇੱਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਾਂ। ਇੱਕ-ਦੂਜੇ ਦੀ ਹਰ ਚੰਗੀ ਲੱਗਦੀ ਹੈ। ਜਿੰਨੀ ਦੇਰ ਦੂਰੀ ਘਟੀ ਰਹਿੰਦੀ
ਹੈ। ਸਬ ਲੜਾਈ ਮੁੱਕੀ ਰਹਿੰਦੀ ਹੈ। ਪਿਆਰਾ ਚਾਹੇ ਰੋਵੋ ਹੱਸਾਵੇ। ਉਹ ਚੰਗਾ ਹੀ ਲੱਗਦਾ ਹੈ। ਜਿਉਂ ਹੀ ਇੱਕ ਦੂਜੇ ਤੋਂ ਜੁਦਾ
ਹੁੰਦੇ ਹਨ। ਸਬ ਝਗੜੇ-ਝਮੇਲੇ ਆ ਖੜ੍ਹਦੇ ਹਨ। 100% ਮੁੰਡਿਆਂ ਦੇ ਸਿਰ ਵਿਚ ਗਰਲ ਫਰਿੰਡ ਹੁੰਦੀ ਹੈ। ਜੇ ਦਿਮਾਗ਼ ਹੁੰਦਾ, ਗਰਲ ਫਰਿੰਡ ਕਿਉਂ ਮਗਰ ਲਾਉਂਦੇ? ਕੀ ਕੋਈ ਇੱਕ ਵੀ ਮੁੰਡਾ ਕੁੜੀਆਂ ਤੋਂ ਬੱਚਿਆ ਹੈ? ਆਪਣੇ-ਆਪ ਤੋਂ ਸ਼ੁਰੂ ਕਰੋ। ਇਕੱਲਾ ਬੰਦਾ ਨਹੀਂ ਰਹਿ ਸਕਦਾ। ਕਦੇ ਤਜ਼ਰਬਾ ਕਰਕੇ ਦੇਖਣਾ। ਸਾਨੂੰ ਸਗੰਨ ਵਿੱਚ ਰਹਿਣ ਦੀ
ਆਦਤ ਹੈ।
।
Comments
Post a Comment