ਅਸੀਂ ਉਨਾਂ ਸ਼ੇਰਾਂ
ਵਿਚੋਂ ਹਾਂ
ਸਤਵਿੰਦਰ ਕੌਰ ਸੱਤੀ
(ਕੈਲਗਰੀ) –ਕੈਨੇਡਾ satwinder_7@hotmail.com
ਜੋ ਗੱਲ਼ ਤੇ ਖਾ ਕੇ
ਥੱਪੜ ਚੁੱਪ ਕਰ ਜਾਂਦੇ ਨੇ।
ਅਸੀਂ ਉਨ੍ਹਾਂ ਵਿਚੋਂ
ਵੀ ਨਹੀਂ।
ਜੋ ਗੱਲ਼ 'ਤੇ ਖਾ ਕੇ
ਥੱਪੜ ਦੂਜੀ ਮੂਹਰੇ ਕਰ ਦਿੰਦੇ ਨੇ।
ਅਸੀਂ ਉਨ੍ਹਾਂ ਵਿਚੋਂ ਵੀ ਨਹੀਂ।
ਜੋ ਥੱਕ-ਟੁੱਟ ਕੇ ਢੇਰੀ
ਢਾਹ ਕੇ ਬੈਠ ਜਾਂਦੇ ਨੇ।
ਅਸੀਂ ਉਨ੍ਹਾਂ ਵਿਚੋਂ
ਵੀ ਨਹੀਂ।
ਜੋ ਸਹਿ ਕੇ ਤਸ਼ੱਦਦ
ਟਿੱਕ ਕੇ ਬੈਠ ਜਾਂਦੇ ਨੇ।
ਜੋ ਥੱਕ ਹਾਰ ਕੇ ਹਿੰਮਤ
ਛੱਡ ਬੈਠ ਜਾਂਦੇ ਨੇ।
ਅਸੀਂ ਉਨ੍ਹਾਂ ਵਿਚੋਂ
ਵੀ ਨਹੀਂ।
ਜੋ ਮਾਰ ਦਹਾੜ ਸ਼ਿਕਾਰ
ਨੂੰ ਫੜ ਲੈਂਦੇ ਨੇ।
ਅਸੀਂ ਉਨ੍ਹਾਂ ਸ਼ੇਰਾਂ
ਵਿਚੋਂ ਹਾਂ।
ਜੋ ਯੋਧੇ ਸੂਰਮੇ ਇਕੱਲੇ
ਲੱਖਾਂ ਨਾਲ ਲੜ ਜਾਂਦੇ ਨੇ।
ਸਤਵਿੰਦਰ ਉਨ੍ਹਾਂ ਜੇਤੂਆਂ
ਵਿਚੋਂ ਹੈ।
ਜੋ ਬਹਾਦਰ ਹਿੱਕ ਤਣ
ਕੇ ਲੜਾਈ ਜਿੱਤ ਜਾਂਦੇ ਨੇ।
ਸੱਤੀ ਉਨ੍ਹਾਂ ਦਲੇਰਾਂ
ਵਿਚੋਂ ਹੈ।
ਜੋ ਹਰ ਵੱਡੇ ਛੋਟੇ
ਅੱਗੇ ਨੀਵੇਂ ਹੋ ਕੇ ਝੁਕ ਜਾਂਦੇ ਨੇ।
ਅਸੀਂ ਉਨ੍ਹਾਂ ਨਿਮਾਣਿਆਂ ਵਿਚੋਂ ਹਾਂ।
ਜੋ ਸਬ ਪਿਆਰਿਆਂ ਦਾ
ਪਿਆਰ ਲੁੱਟੀ ਜਾਂਦੇ ਨੇ।
Comments
Post a Comment