ਭਾਗ 48 ਬਖ਼ਸ਼ੇਗਾ ਬਖ਼ਸ਼ਣ
ਹਾਰ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ
ਕੌਰ
ਸੱਤੀ
(ਕੈਲਗਰੀ)
–ਕੈਨੇਡਾ
satwinder_7@hotmail.com
ਜਦੋਂ ਸਾਨੂੰ ਖ਼ੁਸ਼ੀ ਹੁੰਦੀ ਹੈ ਜਾਂ ਅਸੀਂ ਗ਼ਮੀ ਵਿੱਚ ਹੁੰਦੇ ਹਾਂ, ਤਾਂ
ਅਸੀਂ ਰੱਬ ਦੇ ਚਰਨ ਲੱਭਦੇ ਹਾਂ। ਖ਼ੁਸ਼ੀ ਵਿੱਚ ਰੱਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਗ਼ਮੀ ਵਿੱਚ ਰੱਬ
ਕੋਲ ਰੋਣਾ, ਲੜਨਾ, ਤਾਹਨੇ-ਮਿਹਣੇ ਮਾਰਨੇ ਚਾਹੁੰਦੇ ਹਾਂ। ਰੱਬ ਨੂੰ ਮਿਲਣਾ ਉਸ ਦੇ ਦਰਸ਼ਨ ਕਰਨੇ
ਚਾਹੁੰਦੇ ਹਾਂ। ਮੰਦਰ ਗੁਰਦੁਆਰੇ ਜਾਂਦੇ ਹਾਂ। ਉੱਥੇ ਕਿਹੜਾ ਕਿਸੇ ਨੂੰ ਰੱਬ ਲੱਭਦਾ ਹੈ। ਰੱਬ ਹੈ
ਤਾਂ ਸਾਡੇ ਅੰਦਰ ਹੀ ਇਸ ਤੱਕ ਪਹੁੰਚਣਾ ਬਹੁਤ ਔਖਾ ਰਸਤਾ ਹੈ।
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ {ਪੰਨਾ 569}
ਕਹਿੰਦੇ ਹਨ, “ ਜਦੋਂ ਕੋਈ ਚੀਜ਼ ਕੋਲੋਂ
ਹੋਵੇ,
ਉਸ
ਉੱਤੇ ਨਿਗ੍ਹਾ ਨਹੀਂ ਜਾਂਦੀ। “ ਕਈ ਬਾਰ ਕੰਘੀ ਵਾਲਾਂ ਵਿੱਚ ਟੰਗ ਲਈਦੀ ਹੈ। ਆਲੇ-ਦੁਆਲੇ
ਸਬ ਲੱਭ ਲਈਦੀ ਹੈ। ਦੀਵੇ ਥੱਲੇ ਹਨੇਰਾ ਹੁੰਦਾ ਹੈ। ਜਦੋਂ ਦੋ ਦੀਵੇ ਜੱਗ ਜਾਣ ਤਾਂ ਹਨੇਰਾ ਦੂਰ ਹੋ
ਜਾਂਦਾ ਹੈ। ਸਾਡੇ ਮਨ ਦਾ ਗਿਆਨ ਅੰਦਰ ਵਾਲੇ ਨਾਲ ਜਗਾਉਣ ਦੀ ਲੋੜ ਹੈ। ਜੋ ਸਾਨੂੰ ਸਾਹ ਦੇ ਕੇ ਚਲਾ
ਰਿਹਾ ਹੈ। ਮਨ ਨੂੰ ਸਾਡੇ ਧਾਰਮਿਕ ਗ੍ਰੰਥਾਂ ਨੇ
ਜਗਾਉਣਾ ਹੈ। ਉਹੀ ਰਸਤਾ ਸਾਡੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ। ਉਸ
ਵਿੱਚ ਸਬ ਲਿਖਿਆ ਹੋਇਆ ਹੈ। ਬਗੈਰ ਪੜ੍ਹੇ ਆਪਣੇ ਆਪ ਦੇ ਅੰਦਰ ਦਾ ਗਿਆਨ ਨਹੀਂ ਹੋਵੇਗਾ। ਬਹੁਤੇ
ਸਮਝਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੂਰੋਂ ਰੁਮਾਲਿਆਂ ਵਿੱਚ ਲਿਪਟਿਆ ਦੇਖ ਕੇ, ਉਸ ਦਾ ਅਸਰ ਹੋ ਜਾਵੇਗਾ।
ਤਾਂਹੀ ਮਹਾਰਾਜ ਦੇ ਦੁਆਲੇ ਦੀ ਚਾਰੇ ਪਾਸੇ ਗੇੜਾ ਦਿੰਦੇ ਹਨ। ਕਈ ਗੇੜਿਆ ਦੀ ਗਿਣਤੀ ਕਰਦੇ ਹਨ। 60
ਕੁ ਸਾਲਾਂ ਦਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰ ਲੈਂਦਾ ਹੈ। ਸੰਥਿਆ ਪਾਠ ਠੀਕ ਪੜ੍ਹਨਾਂ
ਸਿਖਾਉਂਦਾ ਹੈ। ਉਸ ਨੂੰ ਸੱਤ ਬਾਰ ਮਹਾਰਾਜ ਦੇ ਦੁਆਲੇ ਦੀ ਚਾਰੇ ਪਾਸੇ ਗੇੜਾ ਦਿੰਦੇ ਦੇਖਿਆ।
ਮੰਨਿਆ ਇਹ ਉਤਲੇ ਕਰਮ
ਕਰਨ ਨਾਲ ਫ਼ਾਇਦਾ ਹੁੰਦਾ ਹੈ। ਜਦੋਂ ਉਸ ਵਿੱਚ ਲਿਖਿਆਂ ਪੜ੍ਹਾਂਗੇ। ਸੋਚੋ ਸਾਡੀ ਜ਼ਿੰਦਗੀ ਲੋਹੇ ਤੋਂ
ਕੰਚਨ ਬਣ ਜਾਵੇਗੀ। ਹਰ ਸੋਚਿਆ ਫੁਰਨਾ ਪੂਰਾ ਹੁੰਦਾ ਜਾਵੇਗਾ। ਦੁੱਖ, ਮੁਸੀਬਤਾਂ ਦੇ ਬੰਧਨ
ਟੁੱਟ ਜਾਣਗੇ। ਦੁੱਖ,
ਮੁਸੀਬਤਾਂ
ਵਿੱਚ ਡੋਲਣੋਂ, ਡਰਨੋਂ ਹੱਟ ਜਾਵਾਂਗੇ। ਜਦੋਂ ਪ੍ਰੇਮੀ ਨਾਲ ਗੱਲਬਾਤ-ਮੁਲਾਕਾਤ ਨਾਂ ਕਰੀਏ, ਪਿਆਰ ਅੱਗੇ ਨਹੀਂ ਵਧਦਾ, ਪ੍ਰੇਮੀ ਨਾਲ ਮਿਲਾਪ
ਨਹੀਂ ਹੁੰਦਾ। ਚਾਹੇ ਸਉ ਗੇੜੇ ਮਾਰੀ ਜਾਈਏ। ਕੁੱਝ ਹੱਥ ਨਹੀਂ ਲੱਗਦਾ। ਜਾਂ ਤਾਂ ਉਸ ਦੇ ਘਰ ਜਾਣਾ
ਪੈਂਦਾ ਹੈ। ਨਹੀਂ ਪ੍ਰੇਮੀ ਨੂੰ ਲਿਆ ਕੇ ਆਪਣੇ ਘਰ ਰੱਖਣਾ ਪੈਂਦਾ ਹੈ। ਉਸ ਨਾਲ ਮਨ ਖ਼ੋਲ ਕੇ ਮਿਲਣੀ
ਕਰਨੀ ਪੈਂਦੀ ਹੈ। ਅਸੀਂ ਸੋਚਦੇ ਹਾਂ। ਮੰਦਰ ਗੁਰਦੁਆਰੇ ਸਿਰ ਝੁਕਾਉਣ ਨਾਲ ਸਾਡਾ ਕੰਮ ਪੂਰਾ ਹੋ
ਜਾਵੇਗਾ। ਜੇ ਆਪੋ-ਆਪਣਾ ਧਾਰਮਿਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘਰ ਵਿੱਚ ਰੱਖ
ਲਿਆ ਜਾਵੇ। ਮੰਦਰ ਗੁਰਦੁਆਰੇ ਸਾਹਿਬ ਜਾ ਕੇ ਕਿਹੜਾ ਪੜ੍ਹਦੇ ਹਾਂ? ਊਦਾ ਹੀ ਘਰ ਵਿੱਚ ਰੱਖ
ਲਵੋ। ਜ਼ਰੂਰ ਕਰਮ ਸਿੱਧੇ ਹੋ ਜਾਣਗੇ। ਆਪੇ ਹੀ ਕਦੇ ਤਾਂ ਖ਼ੁਸ਼ੀ, ਗ਼ਮੀ, ਇਕਲੌਤਾ ਵਿੱਚ ਪੜ੍ਹਨ
ਨੂੰ ਦਿਲ ਕਰੇਗਾ। ਪੜ੍ਹਾਂਗੇ ਤਾਂਹੀ ਆਪਣੀਆਂ ਅੰਦਰ ਦੀਆ ਗ਼ਲਤੀਆਂ ਦਾ ਪਤਾ ਲੱਗੇਗਾ। ਸਾਡੀਆਂ
ਭੁੱਲਾਂ ਨੂੰ ਬਖ਼ਸ਼ਣ ਹਾਰ ਬਖ਼ਸ਼ੇਗਾ। ਅਸੀਂ ਤਾਂ ਹੋਰਾਂ ਦੀਆਂ ਉਣਤਾਈਆਂ ਹੀ ਦੇਖੀ
ਜਾਂਦੇ ਹਾਂ। ਜਿਸ ਦਿਨ ਅਸੀਂ ਜਾਣ ਬੁੱਝ ਕੇ ਕਰਨ ਵਾਲੀਆਂ ਗ਼ਲਤੀਆਂ ਕਰਨੋਂ ਹੱਟ ਗਏ। ਸਮਾਜ ਬਦਲ
ਜਾਵੇਗਾ। ਜਿਹੜੀ ਚੀਜ਼ ਸਾਡੇ ਘਰ ਵਿੱਚ ਸਾਡੇ ਸਾਹਮਣੇ ਹੋਵੇ। ਖਾਂਦੀ ਵੀ ਜਾਂਦੀ ਹੈ। ਵਰਤੀ ਵੀ
ਜਾਂਦੀ ਹੈ।
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥ ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥ {ਪੰਨਾ 430}
ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥ ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥ {ਪੰਨਾ 430}
ਤੁਹਾਨੂੰ ਕਿਹੜਾ ਤਰੀਕਾ
ਪਸੰਦ ਹੈ? ਜਿਸ ਨੂੰ ਬਾਹਰ ਲੱਭਦੇ ਫਿਰਦੇ ਹੋ। ਉਸ ਨੂੰ ਘਰ ਵਿੱਚ ਜਗਾ ਦੇ ਦਿਉ। ਸਾਰੇ ਕੰਮ ਆਪੇ
ਹੁੰਦੇ ਜਾਣਗੇ। ਗ਼ਮੀ ਖ਼ੁਸ਼ੀ ਵਿੱਚ ਉਸ ਨਾਲ ਆਪ ਗੱਲਾਂ ਕਰਨ ਨੂੰ ਦਿਲ ਕਰੇਗਾ। ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਸ਼ਬਦਾਂ ਅੱਖਰਾਂ ਦੇ ਗਿਆਨ ਨਾਲ ਮਨ ਦੀਆਂ ਖ਼ਾਮੀਆਂ ਮੁੱਕ ਜਾਂਦੀਆਂ ਹਨ। ਮਨ ਭਟਕਣਾ
ਛੱਡ ਦਿੰਦਾ ਹੈ। ਗੁਰਦੁਆਰੇ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨੀ ਜੀ ਇਕੱਲਾ
ਹੀ ਇਧਰੋਂ ਉੱਧਰ ਲੈ ਕੇ ਚੱਲਿਆ ਜਾਂਦਾ ਹੈ। ਅਸੀਂ ਵੀ ਘਰ ਵਿੱਚ ਇਕੱਲੇ ਹੀ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਪ੍ਰਕਾਸ਼ ਕਰ ਸਕਦੇ ਹਾਂ। 5 ਬੰਦੇ ਇਕੱਠੇ ਕਰਨ ਦੀ ਲੋੜ ਨਹੀਂ ਹੈ। ਐਡੇ
ਵੱਡੇ ਪੁਰਖ ਲਈ ਧੜੇ ਨਹੀਂ ਚਾਹੀਦੇ। ਇਕੱਲੇ ਹੀ ਆਪਣੇ-ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਸਲੰਡਰ ਕਰ ਦਿਉ। ਪ੍ਰੇਮੀ ਨੂੰ ਇਕੱਲੇ ਹੀ ਮਿਲੀਦਾ ਹੈ। ਆਪ ਹੀ ਪ੍ਰੀਤਮ ਨਾਲ ਗੱਲਾਂ ਕਰੀਦੀਆਂ ਹਨ।
ਜੇ ਕਿਤੇ ਦੂਜਾ ਬੰਦਾ ਜਾਂ ਔਰਤ ਵਿੱਚ ਆ ਜਾਵੇ। ਉਹ ਆਪ ਹੀ ਉਸ ਨੂੰ ਸੰਭਾਲ ਲੈਂਦਾ ਹੈ। ਕਿਸੇ
ਦੂਜੇ ਦੇ ਜ਼ਾਮਨ ਬਣਨ ਦੀ ਲੋੜ ਨਹੀਂ ਹੈ। ਨਾਂ ਹੀ ਕੋਈ ਕਿਸੇ ਦੂਜੇ ਦੇ ਆਖੇ ਨਹੀਂ ਲੱਗਦਾ ਹੁੰਦਾ। ਪਿਆਰ
ਵਿੱਚ ਪੰਚਾਇਤ ਦੀ ਲੋੜ ਨਹੀਂ ਹੁੰਦੀ। ਦੋ ਪ੍ਰੇਮੀਆਂ ਵਿੱਚ ਕੋਈ ਆਉਣਾਂ ਨਹੀਂ ਚਾਹੀਦਾ। ਨਾ ਹੀ
ਪ੍ਰੇਮੀ ਤੋਂ ਡਰਨਾ, ਸੰਗਣਾ ਚਾਹੀਦਾ ਹੈ। ਸੰਗ, ਡਰ ਦੂਰ ਕਰਕੇ ਪ੍ਰੇਮੀ ਨਾਲ ਮਿਲਣੀ ਹੁੰਦੀ ਹੈ।
ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ ਹੈ। ਉਹ ਇਕੱਲਾ ਹੀ ਲੱਖ, ਕਰੋੜ, ਅਰਬਾਂ,
ਖ਼ਰਬਾਂ ਵਰਗਾ ਵੱਡਮੂਲਾ ਕੀਮਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸ ਗੁਰੂਆਂ ਦੇ ਦਰਸ਼ਨ
ਹਨ। 6 ਗੁਰੂਆਂ ਦੀ ਲਿਖੀ ਬਾਣੀ
ਹੈ। 15 ਭਗਤਾਂ, 3 ਭੱਟਾਂ ਤੇ 4 ਸਿੱਖਾਂ ਦੀ ਬਾਣੀ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲਾ ਕੋਈ ਵੀ ਕਿਸੇ ਵੀ ਉਮਰ ਦਾ ਔਰਤ, ਮਰਦ, ਬੱਚਾਮ ਬੁੱਢਾ ਚਾਹੀਦਾ
ਹੈ। ਇਸ ਕਰਕੇ ਸਾਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਹੋਰ ਬਾਡੀਗਾਰਡ ਨਹੀਂ ਚਾਹੀਦੇ।
ਨਾਲੇ ਦੋ ਪ੍ਰੇਮੀਆਂ ਵਿਚਕਾਰ ਤੀਜਾ ਕੋਈ ਹੋਣਾ ਵੀ ਨਹੀਂ ਚਾਹੀਦਾ।
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥ ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥ {ਪੰਨਾ 437}
ਉਸ ਰੱਬ ਦੀ ਹੋਦ ਨੂੰ ਸਬ
ਪਾਸੇ ਹਾਜ਼ਰ ਦੇਖੀਏ। ਆਪਦੇ ਦੀਨ ਧਰਮ ਨੂੰ ਜਰੂਰ ਮੰਨਦੇ ਰਹਿਣਾਂ ਚਾਹੀਦਾ ਹੈ। ਧਰਮਿਕ ਗ੍ਰੰਥ ਰੱਬ
ਦਾ ਰਸਤਾ ਦੱਸਦੇ ਹਨ। ਕਈ ਧਰਮੀ ਰੱਬ ਦੇ ਦਰ ‘ਤੇ ਹੀ ਦੁਨੀਆਂ ਦੀ ਬਰਬਾਦੀ ਕਰਦੇ ਹਨ। ਆਪਣੇ ਆਪ
ਮਹਿਸੂਸ ਹੋਣ ਲੱਗ ਜਾਵੇਗਾ। ਜਦੋਂ ਕਿਸੇ ਨੂੰ ਪਿਆਰ ਕਰਦੇ ਹਾਂ। ਉਸ ਨੂੰ ਪਤਾ ਲੱਗ ਹੀ ਜਾਂਦਾ ਹੈ।
ਪਿਆਰ ਦਾ ਜੁਆਬ ਪਿਆਰ ਵਿੱਚ ਹੀ ਮਿਲਦਾ ਹੈ। ਜੇ ਪਿਆਰ ਕਰਨ ਦਾ ਸਹੀਂ ਢੰਗ ਆਉਂਦਾ ਹੋਵੇ। ਪਿਆਰਾ
ਹਾਂਸਲ ਹੋ ਹੀ ਜਾਂਦਾ ਹੈ।
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ {ਪੰਨਾ 594}
ਸਤਿਗੁਰ ਪੁਰਖ ਧੰਨ ਧੰਨ
ਹੈ। ਸਲਾਹੁਉਣ ਦੇ ਯੋਗ ਹੈ। ਬਾਣੀ ਦੇ ਪੜ੍ਹਨ ਨਾਲ ਮਨ ਸ਼ਾਂਤ ਹੁੰਦਾ ਹੈ। ਪ੍ਰੇਮ ਭਗਤੀ ਜਾਗਦੀ ਹੈ।
ਰੱਬ ਨਾਲ ਸੁਰਤੀ ਬਿਰਤੀ ਲੱਗਦੀ ਹੈ। ਉਸ ਦੀ ਕਿਰਪਾ ਨਾਲ ਵੈਰੀ ਦੁਸ਼ਮਣ ਸਭ ਬਰਾਬਰ ਲੱਗਦੇ ਹਨ। ਇਸੇ
ਬਾਣੀ ਕਰਕੇ ਹੀ ਰੱਬ ਨਾਲ ਪ੍ਰੀਤੀ ਲੱਗ ਜਾਂਦੀ ਹੈ।
Comments
Post a Comment