ਮਾਣੀਏ ਮਾਪਿਆਂ ਦੇ ਪਿਆਰ ਨੂੰ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਕਿਵੇਂ ਲਵੋਗੇ ਚੈਨ ਖੋਕੇ ਮਾਂਵਾਂ ਨੂੰ।
ਕਾਹਤੋਂ ਕਰਦੇ ਮਾਂ ਦੇ ਅਪਮਾਨ ਨੂੰ।
ਰੁਸਾਈ ਬੈਠੋ ਹੋ ਆਪਣੀ ਮਾਂ ਨੂੰ।
ਵਾਰ ਵਾਰ ਚੁੰਮਦੀ ਸੀ ਲਾਲ ਨੂੰ।
ਅੱਜ ਭੁੱਲ ਗਏ ਜੋ ਜੰਮਣ ਵਾਲੀ ਨੂੰ।
ਜੇ ਆਪ ਭੁੱਲੋਗੇ ਮਾਂ ਦੇ ਪਿਆਰ ਨੂੰ।
ਤੋੜਦੇ
ਰਹੇ ਜੇ ਨਾਜ਼ਕ ਰਿਸ਼ਤੇ ਨੂੰ।
ਬੱਚੇ
ਵੀ ਦੇਖਦੇ ਤੁਹਾਡੇ ਵਿਵਹਾਰ ਨੂੰ।
ਕਿਵੇਂ
ਬੱਚਿਆਂ ਤੋਂ ਕਰਾਵਾਂਗੇ ਸਤਿਕਾਰ ਨੂੰ?
ਰੱਬ
ਇਸੇ ਦੁਨੀਆ ਤੇ ਕਰਦਾ ਹਿਸਾਬ ਨੂੰ।
ਸਤਵਿੰਦਰ
ਮਾਣੀਏ ਮਾਪਿਆਂ ਦੇ ਪਿਆਰ ਨੂੰ।
ਪੈਰੀਂ
ਝੁਕ ਕੇ ਲਈਏ ਮਾਂ ਦੇ ਅਸ਼ੀਰਵਾਦ ਨੂੰ।
Comments
Post a Comment