ਦੂਜੇ ਦੀਆਂ ਧੀ ਹੀਰ ਸਾਹਿਬਾ ਲੱਗਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)
-ਕੈਨੇਡਾ
satwinder_7@hotmail.com
ਦੂਜੇ ਦੀਆਂ ਧੀ ਨੂੰ ਹੀਰ ਸਾਹਿਬਾ ਕਹਿੰਦੇ ਨੇ।
ਸਾਹਿਬਾ, ਸੱਸੀ ਦੇ ਕਿੱਸੇ ਚੰਗੇ ਲੱਗਦੇ
ਨੇ।
ਹੇਕਾਂ ਲਾ ਕੇ, ਗੀਤਾਂ ਦੇ ਸੋਹਲੇ ਗਾਉਂਦੇ ਨੇ।
ਬੇਗਾਨੀਆਂ ਔਰਤਾਂ ਦੀਆਂ ਸਿਫ਼ਤਾਂ ਗਾਉਂਦੇ ਨੇ।
ਧੋਣ, ਅੱਖਾਂ, ਲੱਕ ਦਾ ਸਾਈਜ਼ ਬਿਤਾਉਂਦੇ ਨੇ।
ਬੇਗਾਨੀ ਧੀ ਦੀ ਚਾਲ ਖ਼ੂਬ ਸੂਰਤ ਕਹਿੰਦੇ ਨੇ।
ਆਪਣੀ ਧੀ ਤਾਂਹੀਂ ਤਾਂ ਕੁੱਖਾਂ ਵਿੱਚ ਮਰਾਉਂਦੇ ਨੇ।
ਬਹੁਤੇ ਧੀਆਂ ਉੱਤੇ ਬੜਾ ਜ਼ੁਲਮ ਕਰਾਉਂਦੇ ਨੇ।
ਧੀ ਬਾਹਰ ਨਿਕਲਣ ‘ਤੇ ਪਬੰਧੀ ਲਗਾਉਂਦੇ ਨੇ।
ਸੱਤੀ ਜਿਉਂਦੀਆਂ ਧੀਆਂ ਕੂੜੇ ਵਿੱਚ ਸੁਟਾਉਂਦੇ ਨੇ।
ਲੋਕੀ ਔਰਤ ‘ਤੇ ਹੁੰਦੇ ਅੱਤਿਆਚਾਰ ਲਿਖਾਉਂਦੇ ਨੇ।
ਸਤਵਿੰਦਰ ਅੱਗ ਲਾ, ਗੋਲ਼ੀ ਮਾਰ ਕੇ ਫ਼ੂਕ ਦਿੰਦੇ
ਨੇ।
Comments
Post a Comment