ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੩੦ Page 130 of 1430
5307
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥
This Roop N Raekhiaa Ghatt Ghatt Dhaekhiaa Guramukh Alakh Lakhaavaniaa ||1|| Rehaao ||
तिसु
रूपु न रेखिआ घटि घटि देखिआ गुरमुखि अलखु लखावणिआ ॥१॥ रहाउ ॥
ਜਿਸ
ਰੱਬ ਦਾ ਕੋਈ ਅਕਾਰ ਨਹੀਂ ਦਿਸਦਾ। ਹਰ ਥਾਂ ਉਤੇ, ਸਰੀਰ ਵਿੱਚ ਵੱਸਦਾ ਹੈ। ਗੁਰੂ ਦੇ ਕੋਲ ਰਹਿ ਕੇ ਦਿਸਦਾ ਹੈ। ||1|| ਰਹਾਉ ||
He has no form or shape; He is seen within each and every heart. The Gurmukh comes to know the unknowable. ||1||Pause||
5308
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
Thoo Dhaeiaal Kirapaal Prabh Soee ||
तू
दइआलु किरपालु प्रभु सोई ॥
ਤੂੰ ਪ੍ਰਮਾਤਮਾਂ ਕਿਰਪਾ ਤੇ ਦਿਆਲੂ ਬੇਅੰਤ ਹੈ।
You are God, Kind and Merciful.
5309
ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
Thudhh Bin Dhoojaa Avar N Koee ||
तुधु
बिनु दूजा अवरु न कोई ॥
ਤੇਰੇ ਬਗੈਰ ਹੋਰ ਕੋਈ ਮੇਰਾ ਨਹੀਂ ਹੈ।
Without You, there is no other at all.
5310
ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥
Gur Parasaadh Karae Naam Dhaevai Naamae Naam Samaavaniaa ||2||
गुरु
परसादु करे नामु देवै नामे नामि समावणिआ ॥२॥
ਗੁਰੂ
ਕਿਰਪਾ ਕਰਕੇ ਸ਼ਬਦ ਦਾ ਨਾਂਮ ਦਿੰਦਾ ਹੈ। ਉਹ ਮਨੁੱਖ ਨਾਂਮ ਦੇ ਵਿੱਚ ਜੋੜ ਕੇ ਨਾਂਮ ਲੀਨ ਹੋ ਜਾਂਦਾ ਹੈ। ||2||
When the Guru showers His Grace upon us, He blesses us with the Naam; through the Naam, we merge in the Naam. ||2||
5311
ਤੂੰ ਆਪੇ ਸਚਾ ਸਿਰਜਣਹਾਰਾ ॥
Thoon Aapae Sachaa Sirajanehaaraa ||
तूं
आपे सचा सिरजणहारा ॥
ਤੂੰ ਆਪ ਹੀ ਸੱਚਾ ਰੱਬ ਦੁਨੀਆਂ ਨੂੰ ਬਣਾਉਣ ਵਾਲਾ ਹੈ।
You Yourself are the True Creator Lord.
5312
ਭਗਤੀ ਭਰੇ ਤੇਰੇ ਭੰਡਾਰਾ ॥
Bhagathee Bharae Thaerae Bhanddaaraa ||
भगती
भरे तेरे भंडारा ॥
ਪ੍ਰੇਮ ਪਿਆਰ ਦੀ ਭਗਤੀ ਦੇ ਤੇਰੇ ਖ਼ਜਾਨੇ ਭਰੇ ਪਏ ਹਨ।
Your treasures are overflowing with devotional worship.
5313
ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥
Guramukh Naam Milai Man Bheejai Sehaj Samaadhh Lagaavaniaa ||3||
गुरमुखि
नामु मिलै मनु भीजै सहजि समाधि लगावणिआ ॥३॥
ਗੁਰੂ ਦੇ ਵੱਲ ਮੁੱਖ ਧਿਆਨ ਕਰਕੇ
, ਗੁਰੂ ਸ਼ਬਦ ਨਾਂਮ ਮਿਲਦਾ ਹੈ। ਜੋ ਗੁਰੂ ਸ਼ਬਦ ਨਾਂਮ ਵਿੱਚ ਲੀਨ ਹੋ ਜਾਂਦਾ ਹੈ। ਉਹ ਅਡੋਲ ਰੱਬ ਦੇ ਨਾਲ ਜੁੜ ਜਾਂਦਾ ਹੈ। ||3||
The Gurmukhs obtain the Naam. Their minds are enraptured, and they easily and intuitively enter into Samaadhi. ||3||
5314
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
Anadhin Gun Gaavaa Prabh Thaerae ||
अनदिनु
गुण गावा प्रभ तेरे ॥
ਰੱਬ ਜੀ ਮੈਂ ਤੇਰੀ ਦਿਨ ਰਾਤ ਪ੍ਰਸੰਸਾ ਕਰਾਂ।
Night and day, I sing Your Glorious Praises, God.
5315
ਤੁਧੁ ਸਾਲਾਹੀ ਪ੍ਰੀਤਮ ਮੇਰੇ ॥
Thudhh Saalaahee Preetham Maerae ||
तुधु
सालाही प्रीतम मेरे ॥
ਮੇਰੇ ਪ੍ਰਮਾਤਮਾਂ ਜੀ ਮੈਂ ਤੇਰੀ ਉਪਮਾਂ ਕਰਕੇ ਗੁਣ ਗਾਉਂਦਾ ਹਾਂ।
I praise You, O my Beloved.
5316
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥
Thudhh Bin Avar N Koee Jaachaa Gur Parasaadhee Thoon Paavaniaa ||4||
तुधु
बिनु अवरु न कोई जाचा गुर परसादी तूं पावणिआ ॥४॥
ਤੇਰੇ
ਤੋਂ ਬਗੈਰ ਮੈਨੂੰ ਰੱਬ ਜੀ ਕੋਈ ਆਸ ਨਹੀਂ ਦਿਸਦੀ। ਤੂੰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ||4||
Without You, there is no other for me to seek out. It is only by Guru's Grace that You are found. ||4||
5317
ਅਗਮੁ ਅਗੋਚਰੁ ਮਿਤਿ ਨਹੀ ਪਾਈ ॥
Agam Agochar Mith Nehee Paaee ||
अगमु
अगोचरु मिति नही पाई ॥
ਰੱਬ ਉਤੇ ਗਿਆਨ ਇੰਦਰੀਆਂ ਕਈ ਅਸਰ ਨਹੀਂ ਹੁੰਦਾ। ਤੂੰ ਬੇਅੰਤ ਹੈ। ਕੋਈ ਅੰਨਦਾਜ਼ਾ ਨਹੀਂ ਲਗਾ ਸਕਦਾ। ਰੱਬ ਨੂੰ ਕੋਈ ਮਾਪ ਨਹੀਂ ਸਕਦਾ।
The limits of the Inaccessible and Incomprehensible Lord cannot be found.
5318
ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
Apanee Kirapaa Karehi Thoon Laihi Milaaee ||
अपणी
क्रिपा करहि तूं लैहि मिलाई ॥
ਜਿਸ ਉਤੇ ਰੱਬ ਕਿਰਪਾ ਕਰਦਾਂ ਹੈ। ਉਸ ਆਪਦੇ ਨਾਲ ਰਲਾ ਲੈਂਦਾ ਹੈ।
Bestowing Your Mercy, You merge us into Yourself.
5319
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥
Poorae Gur Kai Sabadh Dhhiaaeeai Sabadh Saev Sukh Paavaniaa ||5||
पूरे
गुर कै सबदि धिआईऐ सबदु सेवि सुखु पावणिआ ॥५॥
ਪੂਰੇ ਗੁਰੂ ਦੇ ਸ਼ਬਦ ਨਾਂਮ ਚੇਤੇ ਯਾਦ ਕਰਈਏ। ਗੁਰੂ ਸ਼ਬਦ ਦੇ ਨਾਂਮ ਜੱਪਣ ਨਾਲ ਸੁਖ ਮਿਲਦਾ ਹੈ। ||5||
Through the Shabad, the Word of the Perfect Guru, we meditate on the Lord. Serving the Shabad, peace is found. ||5||
5320
ਰਸਨਾ ਗੁਣਵੰਤੀ ਗੁਣ ਗਾਵੈ ॥
Rasanaa Gunavanthee Gun Gaavai ||
रसना
गुणवंती गुण गावै ॥
ਜੀਭ ਪ੍ਰਸੰਸਾਂ ਨਾਲ ਰੱਬ ਦੇ ਗੁਣ ਗਾਉਂਦੀ ਹੈ।
Praiseworthy is the tongue which sings the Lord's Glorious Praises.
5321
ਨਾਮੁ ਸਲਾਹੇ ਸਚੇ ਭਾਵੈ ॥
Naam Salaahae Sachae Bhaavai ||
नामु
सलाहे सचे भावै ॥
ਉਹੀ ਰੱਬ ਦੇ ਨਾਂਮ ਦੇ ਗੁਣ ਗਾਉਂਦਾ ਹੈ। ਜੋ ਰੱਬ ਨੂੰ ਚੰਗਾ ਲੱਗਦਾ ਹੈ।
Praising the Naam, one becomes pleasing to the True One.
5322
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥
Guramukh Sadhaa Rehai Rang Raathee Mil Sachae Sobhaa Paavaniaa ||6||
गुरमुखि
सदा रहै रंगि राती मिलि सचे सोभा पावणिआ ॥६॥
ਗੁਰੂ ਕੋਲ ਰਹਿੱਣ ਵਾਲਾ ਹਰ ਸਮੇਂ ਰੱਬ ਦੇ ਨਾਲ ਲਿਵ ਲਾਈ ਰੱਖਦਾ ਹੈ। ਸੱਚੇ ਰੱਬ ਨੂੰ ਮਿਲ ਕੇ, ਪ੍ਰਸੰਸਾ ਮਿਲਦੀ ਹੈ।
||6||
The Gurmukh remains forever imbued with the Lord's Love. Meeting the True Lord, glory is obtained. ||6||
5323
ਮਨਮੁਖੁ ਕਰਮ ਕਰੇ ਅਹੰਕਾਰੀ ॥
Manamukh Karam Karae Ahankaaree ||
मनमुखु
करम करे अहंकारी ॥
ਮਨ ਮਰਜ਼ੀ ਕਰਨ ਵਾਲੇ, ਹੰਕਾਰ ਵਿੱਚ ਮਰਜ਼ੀ ਨਾਲ ਕੰਮ ਕਰਦੇ ਹਨ।
The self-willed manmukhs do their deeds in ego.
5324
ਜੂਐ ਜਨਮੁ ਸਭ ਬਾਜੀ ਹਾਰੀ ॥
Jooai Janam Sabh Baajee Haaree ||
जूऐ
जनमु सभ बाजी हारी ॥
ਮਨੁੱਖ ਵਿਕਾਰਾਂ ਵਿੱਚ ਆਪਣੀ ਜਿੰਦਗੀ ਗੁਜ਼ਰ ਦਿੰਦਾ ਹੈ।
They lose their whole lives in the gamble.
5325
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥
Anthar Lobh Mehaa Gubaaraa Fir Fir Aavan Jaavaniaa ||7||
अंतरि
लोभु महा गुबारा फिरि फिरि आवण जावणिआ ॥७॥
ਅੰਦਰ ਮਨ ਦੇ ਦੁਨੀਆ ਦਾ ਮੋਹ, ਲਾਲਚ, ਹੰਕਾਂਰ ਦਾ ਪਸਾਰਾ ਹੈ। ਇਸ ਲਈ ਬਾਰ-ਬਾਰ ਜੰਮਦਾ-ਮਰਦਾ ਹੈ।
||7||
Within is the terrible darkness of greed, and so they come and go in reincarnation, over and over again. ||7||
5326
ਆਪੇ ਕਰਤਾ ਦੇ ਵਡਿਆਈ ॥
Aapae Karathaa Dhae Vaddiaaee ||
आपे
करता दे वडिआई ॥
ਰੱਬ ਆਪੇ ਗੁਣ ਦੇ ਕੇ ਪ੍ਰਸੰਸਾ ਕਰਾਉਂਦਾ ਹੈ।
The Creator Himself bestows Glory
5327
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
Jin Ko Aap Likhath Dhhur Paaee ||
जिन
कउ आपि लिखतु धुरि पाई ॥
ਜਿਸ ਦੇ ਕਰਮਾਂ ਵਿੱਚ ਰੱਬ ਨੇ ਭਗਤੀ ਲਿਖੀ ਹੈ।
On those whom He Himself has so pre-destined.
5328
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥
Naanak Naam Milai Bho Bhanjan Gur Sabadhee Sukh Paavaniaa ||8||1||34||
नानक
नामु मिलै भउ भंजनु गुर सबदी सुखु पावणिआ ॥८॥१॥३४॥
ਨਾਨਕ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਡਰ ਨਾਸ ਕਰਨ ਵਾਲਾ ਰੱਬ ਮਿਲ ਜਾਂਦਾ ਹੈ। ਗੁਰੂ ਦੇ ਸ਼ਬਦ ਨੂੰ ਚੇਤੇ ਕਰਕੇ ਅੰਨਦ ਮਿਲਦਾ ਹੈ।
||8||1||34||
O Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||
5329
ਮਾਝ ਮਹਲਾ ੫ ਘਰੁ ੧ ॥
Maajh Mehalaa 5 Ghar 1 ||
माझ
महला ५ घरु १ ॥
ਮਾਝ ਪੰਜਵੇਂ ਪਾਤਸ਼ਾਹ
5 Ghar 1 ||
Maajh, Fifth Mehl, First House:
5 Ghar 1 ||
5330
ਅੰਤਰਿ ਅਲਖੁ ਨ ਜਾਈ ਲਖਿਆ ॥
Anthar Alakh N Jaaee Lakhiaa ||
अंतरि
अलखु न जाई लखिआ ॥
ਰੱਬ ਹਰ ਪਾਸੇ ਹਰ ਜੀਵ ਅੰਦਰ ਹਾਜ਼ਰ ਹੈ। ਪਰ ਦਿਸਦਾ ਨਹੀਂ ਹੈ।
The Unseen Lord is within, but He cannot be seen.
5331
ਨਾਮੁ ਰਤਨੁ ਲੈ ਗੁਝਾ ਰਖਿਆ ॥
Naam Rathan Lai Gujhaa Rakhiaa ||
नामु
रतनु लै गुझा रखिआ ॥
ਰੱਬ ਦਾ ਨਾਂਮ ਕੀਮਤੀ ਰਤਨ ਹੈ। ਲੱਕੋ ਕੇ ਰੱਖਿਆ ਹੈ।
He has taken the Jewel of the Naam, the Name of the Lord, and He keeps it well concealed.
5332
ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥
Agam Agochar Sabh Thae Oochaa Gur Kai Sabadh Lakhaavaniaa ||1||
अगमु
अगोचरु सभ ते ऊचा गुर कै सबदि लखावणिआ ॥१॥
ਰੱਬ ਗਿਆਨ ਇੰਧਰੀਆਂ ਦੇ ਅਸਰ ਤੋਂ ਦੂਰ ਹੈ। ਸਾਰਿਆਂ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਬਹੁਤ ਵੱਡਾ ਬੇਅੰਤ ਹੈ। ਰੱਬ ਗੁਰੂ ਸ਼ਬਦ ਨਾਲ ਜੀਵ ਨੂੰ ਆਪਣੇ ਅੰਦਰ ਦਿਸ ਜਾਂਦਾ ਹੈ।
||1||
The Inaccessible and Incomprehensible Lord is the highest of all. Through the Word of the Guru's Shabad, He is known. ||1||
5333
ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
Ho Vaaree Jeeo Vaaree Kal Mehi Naam Sunaavaniaa ||
हउ
वारी जीउ वारी कलि महि नामु सुणावणिआ ॥
ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਰੱਬ ਦੇ ਨਾਂਮ ਨੂੰ ਹੋਰਾਂ ਲੋਕਾਂ ਨੂੰ ਸੁਣਾ ਰਹੇ ਹਨ।
I am a sacrifice, my soul is a sacrifice, to those who chant the Naam, in this Dark Age of Kali Yuga.
I am a sacrifice, my soul is a sacrifice, to those who chant the Naam, in this Dark Age of Kali Yuga.
5334
ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥
Santh Piaarae Sachai Dhhaarae Vaddabhaagee Dharasan Paavaniaa ||1|| Rehaao ||
संत
पिआरे सचै धारे वडभागी दरसनु पावणिआ ॥१॥ रहाउ ॥
ਉਹ ਰੱਬ ਦੇ ਭਗਤ ਪਿਆਰੇ ਬੱਣ ਗਏ। ਜਿੰਨਾਂ ਨੂੰ ਸੱਚੇ ਰੱਬ ਨੇ ਨਾਂਮ ਦਾ ਸਹਾਰਾ ਦਿੱਤਾ ਹੈ। ਉਨਾਂ ਨੇ ਵੱਡੇ ਭਾਗਾਂ ਨਾਲ ਰੱਬ ਦਾ ਦਿਦਾਰ ਕਰ ਲਿਆ ਹੈ।
||1|| ਰਹਾਉ ||
The Beloved Saints were established by the True Lord. By great good fortune, the Blessed Vision of their Darshan is obtained. ||1||Pause||
5335
ਸਾਧਿਕ ਸਿਧ ਜਿਸੈ ਕਉ ਫਿਰਦੇ ॥
Saadhhik Sidhh Jisai Ko Firadhae ||
साधिक
सिध जिसै कउ फिरदे ॥
ਮੰਨੇ ਹੋਏ ਜੋਗੀ, ਸਾਧ, ਸਿਧ ਸਮਾਧੀਆ ਲਗਾਉਣ ਵਾਲੇ ਰੱਬ ਨੂੰ ਲੱਭਦੇ ਫਿਰਦੇ ਹਨ।
The One who is sought by the Siddhas and the seekers,
5336
ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥
Brehamae Eindhr Dhhiaaein Hiradhae ||
ब्रहमे
इंद्र धिआइनि हिरदे ॥
ਬ੍ਰਹਮੇ
ਇੰਦ੍ਰ ਦੇਵਤੇ ਰੱਬ ਨੂੰ ਮਨ ਵਿੱਚ ਚੇਤੇ ਕਰਦੇ ਹਨ।
Upon whom Brahma and Indra meditate within their hearts,
5337
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥
Kott Thaetheesaa Khojehi Thaa Ko Gur Mil Hiradhai Gaavaniaa ||2||
कोटि
तेतीसा खोजहि ता कउ गुर मिलि हिरदै गावणिआ ॥२॥
ਤੇਤੀ ਕਰੋੜ ਦੇਵਤੇ ਵੀ ਰੱਬ ਦੀ ਭਾਲ ਕਰਦੇ ਹਨ। ਤਾਂ ਵੀ ਰੱਬ ਨੂੰ ਨਹੀਂ ਮਿਲ ਸਕਦੇ। ਇੱਕ ਮਨੁੱਖਾਂ ਦੇਹੀ ਹੀ ਗੁਰੂ ਨੂੰ ਮਿਲ ਕੇ ਸ਼ਬਦ ਰੱਬ ਦੇ ਗੁਣ ਗਾ ਸਕਦੇ ਹਨ।
||2||
Whom the three hundred thirty million demi-gods search for-meeting the Guru, one comes to sing His Praises within the heart. ||2||
5338
ਆਠ ਪਹਰ ਤੁਧੁ ਜਾਪੇ ਪਵਨਾ ॥
Aath Pehar Thudhh Jaapae Pavanaa ||
आठ
पहर तुधु जापे पवना ॥
ਹਵਾ ਵੀ ਤੈਨੂੰ ਹਰ ਸਮੇਂ ਗਾਉਂਦੀ ਹੈ।
Twenty-four hours a day, the wind breathes Your Name.
5339
ਧਰਤੀ ਸੇਵਕ ਪਾਇਕ ਚਰਨਾ ॥
Dhharathee Saevak Paaeik Charanaa ||
धरती
सेवक पाइक चरना ॥
ਜ਼ਮੀਨ ਵੀ ਤੇਰੇ ਪੈਰਾਂ ਵਿੱਚ ਪਈ ਰਹਿੰਦੀ ਹੈ।
The earth is Your servant, a slave at Your Feet.
5340
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥
Khaanee Baanee Sarab Nivaasee Sabhanaa Kai Man Bhaavaniaa ||3||
खाणी
बाणी सरब निवासी सभना कै मनि भावणिआ ॥३॥
ਚੌਹਾਂ ਖਾਂਣੀਆਂ ਵਿੱਚ ਵੱਸਣ ਵਾਲੇ, ਸਾਰੇ ਅੱਲਗ ਅੱਲਗ ਬੋਲੀਆਂ ਬੋਲਣ ਵਿੱਚ ਹਾਜ਼ਰ ਹੈ। ਸਾਰਿਆਂ ਦੇ ਮਨ ਮੋਹਦਾ ਹੈ।
||3||
In the four sources of creation, and in all speech, You dwell. You are dear to the minds of all. ||3||
5341
ਸਾਚਾ ਸਾਹਿਬੁ ਗੁਰਮੁਖਿ ਜਾਪੈ ॥
Saachaa Saahib Guramukh Jaapai ||
साचा
साहिबु गुरमुखि जापै ॥
ਰੱਬ ਸੱਚਾ ਮਾਲਕ ਹੈ। ਜੋ ਉਸ ਦੇ ਕੋਲ ਰਹਿੰਦੇ ਹੋਏ, ਮਨੁੱਖ ਸੂਜ ਵਾਨ ਗੁਣਾਂ ਵਾਲਾ, ਗੁਰੂ ਵਰਗਾ ਬੱਣ ਜਾਦਾ ਹੈ।
The True Lord and Master is known to the Gurmukhs.
5342
ਪੂਰੇ ਗੁਰ ਕੈ ਸਬਦਿ ਸਿਞਾਪੈ ॥
Poorae Gur Kai Sabadh Sinjaapai ||
पूरे
गुर कै सबदि सिञापै ॥
ਪੂਰੇ
ਗੁਰ ਦੇ ਸ਼ਬਦ ਨਾਂਮ ਨਾਲ ਉਸ ਦੀ ਭਾਲ ਹੁੰਦੀ ਹੈ।
He is realized through the Shabad, the Word of the Perfect Guru.
5343
ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥
Jin Peeaa Saeee Thripathaasae Sachae Sach Aghaavaniaa ||4||
जिन
पीआ सेई त्रिपतासे सचे सचि अघावणिआ ॥४॥
ਜਿਸ ਨੇ
ਸ਼ਬਦ ਨਾਂਮ ਰਸ ਪੀਤਾ ਹੈ। ਉਹੀ ਦੁਨੀਆਂ ਦੇ ਰੰਗਾਂ ਤੋਂ ਬੱਚ ਕੇ ਸੱਚੇ ਰੱਬ ਦੇ ਸੱਚੇ ਸ਼ਬਦ ਨਾਂਮ ਨਾਲ ਰੱਜ ਗਏ ਹਨ। ||4||
Those who drink it in are satisfied. Through the Truest of the True, they are fulfilled. ||4||
5344
ਤਿਸੁ ਘਰਿ ਸਹਜਾ ਸੋਈ ਸੁਹੇਲਾ ॥
This Ghar Sehajaa Soee Suhaelaa ||
तिसु
घरि सहजा सोई सुहेला ॥
ਉਸ ਮਨ ਅੰਦਰ ਹਮੇਸ਼ਾਂ ਅਡੋਲ ਤੇ ਸੁਖੀ ਰਹਿੰਦਾ ਹੈ।
In the home of their own beings, they are peacefully and comfortably at ease.
5345
ਅਨਦ ਬਿਨੋਦ ਕਰੇ ਸਦ ਕੇਲਾ ॥
Anadh Binodh Karae Sadh Kaelaa ||
अनद
बिनोद करे सद केला
ਆਤਮਕ ਮਨ ਦੀ ਖੁਸ਼ੀਆਂ ਨਾਲ ਹਰ ਸਮੇਂ ਖੁਸ਼ ਰਹਿੰਦਾ ਹੈ।
They are blissful, enjoying pleasures, and eternally joyful.
5346
ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥
So Dhhanavanthaa So Vadd Saahaa Jo Gur Charanee Man Laavaniaa ||5||
सो
धनवंता सो वड साहा जो गुर चरणी मनु लावणिआ ॥५॥
ਉਹੀ ਮਾਲਦਾਰ, ਵੱਡੇ ਭਾਗਾਂ ਵਾਲਾ ਹੈ। ਜਿਹੜਾ ਮਨੁੱਖ ਗੁ੍ਰੂ ਦੇ ਚਰਨਾਂ ਵਿੱਚ ਹਿਰਦਾ ਟਿਕਾਈ ਰੱਖਦਾ ਹੈ।
||5||
They are wealthy, and the greatest kings; they center their minds on the Guru's Feet. ||5||
5347
ਪਹਿਲੋ ਦੇ ਤੈਂ ਰਿਜਕੁ ਸਮਾਹਾ ॥
Pehilo Dhae Thain Rijak Samaahaa ||
पहिलो
दे तैं रिजकु समाहा ॥
ਪਹਿਲਾਂ ਜੀਵ ਲਈ ਮਾਦਾ ਲਈ ਦੁੱਧ ਪੈਦਾ ਕਰਦਾ ਹੈ। ਖਾਣ ਤੋਂ ਪਹਿਲਾਂ ਅੰਨ-ਦਾਣੇ ਪੈਦਾ ਕਰਨ ਦਾ ਆਹਰ ਕੀਤੇ ਜਾਂਦੇ ਹਨ।
First, You created nourishment;
5348
ਪਿਛੋ ਦੇ ਤੈਂ ਜੰਤੁ ਉਪਾਹਾ ॥
Pishho Dhae Thain Janth Oupaahaa ||
पिछो
दे तैं जंतु उपाहा ॥
ਫਿਰ ਉਸ ਤੋਂ ਬਾਅਦ ਜੀਵ ਦਾ ਜਨਮ ਹੁੰਦਾ ਹੈ।
Then, You created the living beings.
5349
ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥
Thudhh Jaevadd Dhaathaa Avar N Suaamee Lavai N Koee Laavaniaa ||6||
तुधु
जेवडु दाता अवरु न सुआमी लवै न कोई लावणिआ ॥६॥
ਤੇਰੇ ਵਰਗਾ ਕੋਈ ਹੋਰ ਦਤਾਰ ਨਹੀਂ ਹੈ। ਹੋਰ ਕੋਈ ਨੇੜੇ ਵੀ ਨਹੀਂ ਲੱਗਣ ਦਿੰਦਾ। ਤੇਰੇ ਵਾਂਗ ਕੋਈ ਪਾਲਣ-ਪੋਸ਼ਣ, ਮਦੱਦ ਨਹੀਂ ਕਰਦਾ।
||6||
There is no other Giver as Great as You, O my Lord and Master. None approach or equal You. ||6||
5350
ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥
Jis Thoon Thuthaa So Thudhh Dhhiaaeae ||
जिसु
तूं तुठा सो तुधु धिआए ॥
ਜਿਸ ਉਤੇ ਤੂੰ ਮੇਹਰ ਕਰਕੇ, ਮੋਹਤ ਹੁੰਦਾ ਹੈ। ਉਹੀ ਤੇਰਾ ਧਿਆਨ ਧੱਰਦਾ ਹੈ।
Those who are pleasing to You meditate on You.
5351
ਸਾਧ ਜਨਾ ਕਾ ਮੰਤ੍ਰੁ ਕਮਾਏ ॥
Saadhh Janaa Kaa Manthra Kamaaeae ||
साध
जना का मंत्रु कमाए ॥
ਸਾਧ ਰੱਬ ਹੈ। ਉਹ ਮਨੁੱਖ ਰੱਬ ਦੀ ਭਗਤੀ ਕਰਦਾ ਹੈ।
They practice the Mantra of the Holy.
5352
ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥
Aap Tharai Sagalae Kul Thaarae This Dharageh Thaak N Paavaniaa ||7||
आपि
तरै सगले कुल तारे तिसु दरगह ठाक न पावणिआ ॥७॥
ਉਹ ਆਪ ਤਰ ਜਾਂਦਾ ਹੈ। ਆਪਣੀ ਸਾਰੀ ਕੁੱਲ ਨੂੰ ਵੀ ਸਵਾਰ ਸੁਧਾਰ ਲੈਂਦਾ ਹੈ।
||7||
They themselves swim across, and they save all their ancestors and families as well. In the Court of the Lord, they meet with no obstruction. ||7||
Comments
Post a Comment