ਰੱਬ ਸਭ ਦੇ ਜ਼ਕੀਨ ਕਇਮ ਰੱਖੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਭਰੋਸਾ ਉਥੇ ਬੱਣਦਾ ਹੈ। ਜਿਥੇ ਇੱਕ ਦੂਜੇ ਉਤੇ ਜ਼ਕੀਨ ਹੁੰਦਾ ਹੈ। ਬਹੁਤ ਅੰਨੀ ਸ਼ਰਦਾ ਹੁੰਦੀ ਹੈ। ਆਪਣਿਆਂ ਤੇ ਦੁਨੀਆਂ ਉਤੇ ਭਰੋਸਾ ਕਰਨਾਂ ਪੈਂਦਾ ਹੈ। ਉਹ ਬੇਈਮਾਨ ਹੁੰਦਾ ਹੈ, ਜੋ ਭਰੋਸਾ ਤੋੜਦਾ ਹੈ। ਚੰਗ੍ਹੇ ਕੰਮ ਕਰੀਏ। ਕਿਸੇ ਦੇ ਕੰਮ ਆ ਸਕੀਏ। ਵਿਸ਼ਵਾਸ਼ ਤੇ ਦੁਨੀਆਂ ਚੱਲਦੀ ਹੈ। ਰੱਬ ਸਭ ਦੇ ਜ਼ਕੀਨ ਕਇਮ ਰੱਖੇ। ਜਿਸ ਵਿਸ਼ਾਵਸ਼ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਢਾਅ ਲਾ ਸਕਦੀ। ਅਗਰ ਇਸ ਸ਼ਰਦਾ ਵਿੱਚ ਦਰਾੜ ਆ ਜਾਵੇ, ਕੋਈ ਤਾਕਤ ਭਰੋਸੇ ਨੂੰ ਬੱਚਾ ਨਹੀ ਸਕਦੀ। ਮਾਹਾਰਾਜ ਵੀ ਕਹਿ ਰਹੇ ਹਨ। ਜਿਹੋ ਜਿਹੀ ਭਵਨਾ ਹੈ। ਉਹ ਜਿਹਾ ਫਲ ਲੱਗਦਾ ਹੈ। ਘਰ ਪਰਿਵਾਰ ਵੀ ਵਿਸ਼ਵਾਸ਼ ਦੀ ਡੋਰ ਨਾਲ ਚੱਲਦਾ ਹੈ। ਰੱਬ ਤੇ ਵਿਸ਼ਵਾਸ਼ ਕਰਕੇ ਜਿੰਦਗੀ ਦੀ ਆਸ ਬੱਝੀ ਰਹਿੰਦੀ ਹੈ। ਅਸੀਂ ਰੱਬ ਤੋਂ ਹਮੇਸ਼ਾਂ ਮੰਗਦੇ ਰਹਿੰਦੇ ਹਾਂ। ਉਹ ਸਾਡੇ ਕੋਲੋਂ ਕੋਈ ਆਸ ਨਹੀਂ ਰੱਖਦਾ। ਕਿਉਕਿ ਅਸੀਂ ਰਬ ਨੂੰ ਕੁੱਝ ਦੇ ਕਿਵੇ ਸਕਦੇ ਹਾਂ? ਜਦੋ ਕਿ ਸਾਰਾ ਕੁੱਝ ਉਸੇ ਦਾ ਹੈ। ਕੀ ਸਾਡੀ ਦਿੱਤੀ ਕੋਈ ਚੀਜ਼ ਉਸ ਤੱਕ ਪਹੁੰਚ ਸਕਦੀ ਹੈ? ਚੀਜ਼ ਉਸ ਤੱਕ ਪਹੁੰਚ ਸਕਦੀ ਹੈ। ਇਹ ਵੀ ਵਿਸ਼ਵਾਸ਼ ਤੇ ਸ਼ਰਦਾ ਹੈ। ਰੱਬ ਨੂੰ ਦੇਣਾਂ ਚਹੁੰਦੇ ਹਾਂ। ਲੋਕਾਂ ਦਾ ਹੱਕ ਖੋਹਣਾਂ ਚਹੁੰਦੇ ਹਨ। ਲੋੜ ਬੰਦ ਨੂੰ ਦਾਨ ਦਿੱਤਿਆਂ ਰੱਬ ਖੁਸ਼ ਹੁੰਦਾ ਹੈ। ਤਾਂਹੀਂ ਲੰਗਰ ਲਗਾAੁਂਦੇ ਹਾਂ। ਯਾਤਰਾਂ ਕਰਕੇ ਮਨ ਨੂੰ ਸ਼ਾਤ ਕਰਨਾ ਚਹੁੰਦੇ ਹਾਂ। ਐਸਾ ਕਰਨ ਨਾਲ ਹੰਕਾਂਰ ਵੱਧ ਆ ਜਾਂਦਾ ਹੈ। ਤੀਰਥਾਂ ਉਤੇ ਪਾਪ ਦੀ ਮੈਲ ਉਤਾਰਦੇ ਫਿਰਦੇ ਹਨ। ਪਾਪ ਕਰਦੇ ਹੀ ਕਿਉਂ ਹਨ? ਜਿੰਨਾਂ ਨਾਲ ਅਸੀ ਜੁੜੇ ਹੁੰਦੇ ਹਾ। ਅਧਿਆਪਕ, ਦੋਸਤ, ਹੋਰ ਜਾਂਣ ਪਛਾਣ ਵਾਲੇ, ਘਰ ਦੇ ਸਾਰੇ ਮੈਂਬਰ, ਇੰਨਾਂ ਸਬ ਨਾਲ ਸ਼ਰਦਾ ਹੀ ਜੁੜੀ ਹੁੰਦੀ ਹੈ। ਜਿਸ ਦਾ ਮਨੋਂ ਸਤਿਕਾਰ ਮਾਂਣ ਕੀਤਾ ਜਾਂਦਾ ਹੈ। ਉਸ ਦਾ ਅਸੀਂਂ ਕਹਿੱਣਾਂ ਵੀ ਨਹੀਂ ਮੋੜ ਸਕਦੇ। ਉਨਾਂ ਲਈ ਹਰ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਮਨ ਬਹੁਤ ਚਲਾਕ ਹੈ। ਇਹ ਮਨ ਸ਼ਰਦਾ ਵਿੱਚ ਜੋੜ ਵੀ ਸਕਦਾ ਹੈ। ਸ਼ਰਦਾ ਨੂੰ ਚੋਟ ਵੀ ਦੇ ਸਕਦਾ ਹੈ। ਮੀਨਾਂ ਰਮਨ ਦੀ ਬਹੁਤ ਨੇੜੇ ਦੀ ਸਹੇਲੀ ਸੀ। ਸਕੂਲ ਕਾਲਜ਼ ਵਿੱਚ ਇੱਕਠੀਆਂ ਹੀ ਪੜ੍ਹੀਆਂ ਸਨ। ਇੱਕ ਦੂਜੀ ਦੇ ਘਰ ਬਹੁਤ ਆਉਣਾਂ ਜਾਂਣਾ ਸੀ। ਰਮਨ ਦੇ ਘਰ ਉਸ ਦਾ ਭਰਾ ਮੰਮੀ ਤੇ ਡੈਡੀ ਸਨ। ਅਚਾਨਿਕ ਮੰਮੀ ਬਿਮਾਰ ਹੋ ਗਈ। ਕੁੱਝ ਦਿਨ ਪਿਛੋਂ ਮਰ ਗਈ। ਇਸ ਸਮੇ ਮੀਨਾਂ ਦੀ ਮੰਮੀ ਨੇ ਰਮਨ ਨੂੰ ਬਹੁਤ ਸਹਾਰਾ ਦਿੱਤਾ। ਰਮਨ ਨੂੰ ਆਪਦੀ ਧੀ ਸਮਝਦੀ ਸੀ। ਮੀਨਾਂ ਦੀ ਮੰਮੀ ਵੱਲ ਦੇਖ ਕੇ ਰਮਨ ਵੀ ਬਹੁਤ ਧਰਮਿਕ ਬੱਣ ਗਈ ਸੀ। 22 ਸਾਲਾਂ ਦੀ ਕੁੜੀ 40 ਸਾਲਾਂ ਦੀ ਔਰਤ ਵਾਂਗ ਸਿਆਣੀ ਲੱਗਦੀ ਸੀ। ਉਸ ਦਾ ਡੈਡੀ ਤੇ ਭਰਾ ਨੌਕਰੀ ਕਰਨ ਚਲੇ ਜਾਂਦੇ ਸਨ। ਜਦੋਂ ਉਹ ਆਪਦੇ ਘਰ ਇੱਕਲੀ ਘਰ ਹੁੰਦੀ ਸੀ। ਮੀਨਾਂ ਦੇ ਘਰ ਆ ਜਾਂਦੀ ਸੀ। ਦੋਂਨਂੇਂ ਇੱਕਠੀਆਂ ਬੈਠੀਆਂ ਰਹਿੰਦੀਆਂ। ਸਮਾਂ ਸੌਖਾ ਨਿੱਕਲ ਜਾਂਦਾ ਸੀ। ਦੋਂਨੇ ਸਹੇਲੀਆਂ, ਭੈਣਾਂ ਹੀ ਲੱਗਦੀਆਂ ਸਨ। ਮੀਨੂ ਦੀ ਮੰਮੀ ਨੇ ਦੋਂਨਾਂ ਵਿੱਚ ਫ਼ਰਕ ਨਹੀਂ ਰੱਖਿਆ ਸੀ। ਰਮਨ ਦੇ ਡੈਡੀ ਨੂੰ ਜੁਵਾਨ ਧੀ ਦਾ ਵਿਆਹ ਕਰਨ ਦਾ ਫ਼ਿਕਰ ਲੱਗਿਆ ਹੋਇਆ ਸੀ। ਪੁੱਤਰ ਭਾਵੇਂ ਧੀ ਤੋਂ ਵੱਡਾ ਸੀ। ਉਹ ਧੀ ਦਾ ਵਿਆਹ ਪਹਿਲਾਂ ਕਰਨਾਂ ਚਹੁੰਦਾ ਸੀ। ਸੋਚਦਾ ਸੀ, " ਨੂੰਹੁ ਰੱਬ ਜਾਂਣੇ ਕਿਹੋ-ਜਿਹੀ ਆਵੇਗੀ? ਪਹਿਲਾਂ ਧੀ ਦਾ ਵਿਆਹ ਕਰ ਦੇਵਾਂ। " ਉਸ ਦੀ ਮੰਮੀ ਧੀ ਤੇ ਨੂੰਹੁ ਲਈ ਗਹਿੱਣੇ ਬੱਣਾ ਕੇ ਰੱਖ ਗਈ ਸੀ। ਉਸ ਦੇ ਡੈਡੀ ਨੇ ਆਪਣੇ ਨਾਲ ਕੰਮ ਕਰਦਾ ਮੁੰਡਾ ਰਮਨ ਲਈ ਦੇਖ ਲਿਆ ਸੀ। ਉਸ ਨੇ ਇੱਕ ਰਾਤ ਰੋਟੀ ਖਾਂਦੇ ਨੇ, ਰਮਨ ਨੂੰ ਕਿਹਾ, " ਮੈਂ ਤੇਰਾ ਜੀਵਨ ਸਾਥੀ ਚੁਣ ਲਿਆ ਹੈ। ਤੂੰ ਚਾਹੇਂ ਤਾਂ ਉਸ ਨੂੰ ਦੇਖ ਸਕਦੀ ਹੈ। ਤੇਰੀ ਮੰਮੀ ਜਿਉਂਦੀ ਹੁੰਦੀ ਤਾਂ ਇਹ ਉਸ ਦੀ ਜੁੰਮੇਬਾਰੀ ਸੀ। ਹੁਣ ਇਹ ਮੇਰਾ ਫ਼ਰਜ਼ ਹੈ। " ਰਮਨ ਨੇ ਕਿਹਾ, " ਡੈਡੀ ਮੈਂ ਵਿਆਹ ਨਹੀਂ ਕਰਾਉਣਾਂ। ਜੇ ਮੇਰਾ ਵਿਆਹ ਹੋ ਗਿਆ। ਤੁਹਾਡੀਆਂ ਰੋਟੀਆਂ ਕੌਣ ਪਕਾਵੇਗਾ? " ਡੈਡੀ ਨੇ ਕਿਹਾ, " ਰਮਨ ਤੂੰ ਸਾਡੀ ਦਾਲ ਰੋਟੀ ਦਾ ਫ਼ਿਕਰ ਨਾਂ ਕਰ। ਆਪਣੇ ਵਿਆਹ ਦੀ ਤਿਆਰੀ ਕਰ। ਤੇਰੇ ਘਰੋਂ ਜਾਂਦੇ ਹੀ ਮੈਂ ਆਪਣੀ ਨੂੰਹੁ ਲੈ ਆਉਣੀ ਹੈ। ਉਹ ਆ ਕੇ ਘਰ ਸੰਭਾਲੇਗੀ। " ਰਮਨ ਨੇ ਕਿਹਾ, " ਨੂੰਹੁ ਲਿਆਉਣ ਦੇ ਚਾਅ ਵਿੱਚ ਤੁਸੀਂ ਮੈਨੂੰ ਘਰੋਂ ਜਰੂਰੀ ਕੱਢਣਾਂ ਹੈ। ਅਸੀਂ ਦੋਂਨੇਂ ਵੀ ਇਸ ਘਰ ਵਿੱਚ ਰਹਿ ਸਕਦੀਆਂ ਹਾਂ। " ਕੋਲ ਉਸ ਦਾ ਭਰਾ ਬੈਠਾ ਸੀ। ਉਸ ਨੇ ਕਿਹਾ, " ਤੁਹਾਨੂੰ ਦੋਂਨਾਂ ਨੂੰ ਇੱਕਠੀਆਂ ਕਰਕੇ, ਕੀ ਲੜਾਉਣਾਂ ਹੈ? ਜਗਾ ਖ਼ਾਲੀ ਹੋਵੇਗੀ, ਤਾ ਉਹ ਆਵੇਗੀ। ਤੂੰ ਆਪਣੀ ਤਿਆਰੀ ਕਰ। " ਰਮਨ ਮੀਨਾਂ ਸੱਦਣ ਆ ਗਈ ਸੀ। ਉਹ ਬਹੁਤ ਖੁਸ਼ ਸੀ। ਉਸ ਨੇ ਦੱਸਿਆ, " ਤੂੰ ਘਰ ਚੱਲ, ਤੈਨੂੰ ਮੰਮੀ ਨੇ ਖ਼ਬਰ ਸੁਣਾਉਣੀ ਹੈ। " ਰਮਨ ਨੇ ਕਿਹਾ, " ਤੈਨੂੰ ਪਤਾ ਹੋਣਾਂ ਹੈ, ਤੂੰ ਦੱਸ ਦੇ, ਕੀ ਗੱਲ ਹੈ? " ਮੀਨਾਂ ਨੇ ਕਿਹਾ, " ਮੇਰੇ ਦੱਸਣ ਵਾਲੀ ਨਹੀਂ ਹੈ। ਮੈਨੂੰ ਸੰਗ ਲੱਗਦੀ ਹੈ। ਮੰਮੀ ਹੀ ਦੱਸੇਗੀ। "
ਦੋ ਘਰ ਛੱਡ ਕੇ ਮੀਨਾਂ ਦਾ ਘਰ ਸੀ। ਉਹ ਦੋਂਨੇਂ ਗੱਲਾਂ ਕਰਦੀਆ ਘਰ ਪਹੁੰਚ ਗਈਆਂ। ਮੀਨਾਂ ਦੇ ਮੰਮੀ ਡੈਡੀ ਬਹੁਤ ਖੁਸ਼ ਸਨ। ਮੀਨਾਂ ਇੱਕਲੀ ਧੀ ਸੀ। ਹੋਰ ਕੋਈ ਭੈਣ ਭਰਾ ਨਹੀਂ ਸੀ। ਹੋਰ ਰਮਨ ਤੋਂ ਬਗੇਰ ਕਿਹਨੂੰ ਦੱਸਣਾ ਸੀ। ਉਸ ਦੀ ਮੰਮੀ ਨੇ ਰਮਨ ਨੂੰ ਜੱਫ਼ੀ ਵਿੱਚ ਲੈ ਲਿਆ। ਉਸ ਨੂੰ ਦੱਸਿਆ, " ਮੀਨਾਂ ਲਈ ਮੁੰਡਾ ਲੱਭਿਆ ਹੈ। ਅੱਜ ਉਸ ਨੇ ਇਸ ਨੂੰ ਨਿਗਾ ਥਾਂਈ ਕੱਢਣ ਆਉਣਾ ਹੈ। ਮੇਰੇ ਤੇ ਇਸ ਦੇ ਡੈਡੀ ਨੂੰ ਮੁੰਡਾ ਪਸੰਧ ਹੈ। ਦੋਂਨਾਂ ਨੂੰ ਇੱਕ ਦੂਜੇ ਨੂੰ ਦਿਖਾ ਦਈਏ। " ਰਮਨ ਹੈਰਾਨ ਸੀ। ਦੋਂਨਾਂ ਦਾ ਰੱਬ ਨੇ, ਇਹ ਖ਼ਬਰ ਲਈ, ਇਕੋ ਦਿਨ ਹੀ ਚੁਣਨਾਂ ਸੀ। ਉਸ ਦੇ ਮੂੰਹ ਉਤੇ ਕੋਈ ਖੁਸ਼ੀ ਨਹੀਂ ਆਈ ਸੀ। ਫਿਰ ਵੀ ਉਹ ਖਿਲ-ਖਿਲਾ ਕੇ ਹੱਸ ਪਈ। ਉਸ ਨੇ ਕਿਹਾ, " ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਘਰ ਵਿੱਚ ਵਿਆਹ ਆ ਗਿਆ ਹੈ। ਤਿਆਰੀ ਸ਼ਰੂ ਕਰ ਦਈਏ। " ਮੀਨਾਂ ਨੇ ਕਿਹਾ, " ਪਹਿਲਾਂ ਉਸ ਭੌਦੂ ਨੂੰ ਦੇਖ ਲਈਏ। ਕਿਹੋ ਜਿਹਾ ਹੈ। ਆਖਰ ਉਸ ਨਾਲ ਉਮਰ ਕੱਟਣੀ ਹੈ। ਫ਼ਾਂਸੀਂ ਥੋੜੀ ਲੈਣੀ ਹੈ। ਬਈ ਰੱਸਾ ਕਿਹੋ ਜਿਹਾ ਵੀ ਹੋਵੇ। " ਉਸ ਦੀ ਮੰਮੀ ਨੇ ਕਿਹਾ, " ਮੁੰਡਾ ਲੱਖਾਂ ਵਿੱਚੋਂ ਹੈ। ਜਿਸ ਦਿਨ ਬਰਾਤ ਆਵੇਗੀ। ਦੁਨੀਆਂ ਖੜ੍ਹ ਕੇ ਦੇਖੇਗੀ। " ਇੰਨੇ ਨੂੰ ਮੁੰਡੇ ਵਾਲਿਆਂ ਦੀ ਕਾਰ ਆ ਗਈ। ਮੀਨਾਂ ਸੰਗਦੀ ਅੰਦਰ ਵੱਲ ਚਲੀ ਗਈ ਸੀ। ਉਸ ਦੇ ਮੰਮੀ ਡੈਡੀ ਨਾਲ ਰਮਨ ਸਵਾਗਤ ਲਈ ਖੜ੍ਹ ਗਈ ਸੀ। ਉਨਾਂ ਨੂੰ ਗਿਸਟ ਰੂਮ ਵਿੱਚ ਬੈਠਾ ਦਿੱਤਾ ਸੀ। ਨੌਕਰ ਪਾਣੀ ਠੰਡੇ ਲੈ ਆਇਆ ਸੀ। ਮੁੰਡੇ ਦੀ ਨਿਗਾ ਰਮਨ ਉਤੇ ਟਿੱਕ ਗਈ ਸੀ। ਰਮਨ ਦਾ ਧਿਆਨ ਵੀ ਉਸ ਵੱਲ ਖਿਚਿਆ ਗਿਆ ਸੀ। ਮੁੰਡੇ ਨੇ ਸੋਚਿਆ ਕੁੜੀ ਇਹੀ ਹੈ। ਪਰ ਰਮਨ ਤਾਂ ਜਾਂਣਦੀ ਸੀ। ਉਸ ਪਿਛੋਂ ਮੀਨਾਂ ਸੰਗਰੀ ਸ਼ਰਮਾਉਂਦੀ ਕੰਮਰੇ ਵਿੱਚ ਆ ਗਈ। ਮੁੰਡੇ ਦਾ ਭੋਰਾ ਵੀ ਧਿਆਨ ਉਸ ਵੱਲ ਨਹੀਂ ਗਿਆ। ਦੋਂਨਾਂ ਪਰਿਵਾਰਾਂ ਵਿੱਚ ਗੱਲਾਂ ਹੁੰਦੀਆ ਰਹੀਆਂ। ਮੰਗਣੇ ਦੀ ਤਰੀਕ ਪੱਕੀ ਕਰ ਲਈ। ਮੁੰਡੇ-ਕੁੜੀ ਵਾਲਿਆਂ ਵਿੱਚ ਵਿਆਹ ਦੀਆਂ ਸਲਾਹਾਂ ਹੁੰਦੀਆਂ ਰਹੀਆਂ। ਮੁੰਡੇ ਨੂੰ ਸੀਮਾਂ ਦੇ ਘਰ ਆਉਣ ਜਾਂਣ ਦੀ ਅਜ਼ਾਜਤ ਮਿਲ ਗਈ ਸੀ। ਰਮਨ ਵੱਲ ਬਾਰ-ਬਾਰ ਦੇਖ ਕੇ, ਮੁੰਡਾ ਉਸ ਤੋਂ ਕੁੱਝ ਪੁੱਛ ਰਿਹਾ ਸੀ। ਰਸਮੀ ਗੱਲਾਂ ਕਰਕੇ, ਉਹ ਆਪਣੇ ਘਰ ਮੁੜ ਗਏ। ਹਰ ਰੋਜ਼ ਸੀਮਾਂ ਦਾ ਮਗੇਤਰ ਉਨਾਂ ਨੂੰ ਨਾਲ ਲੈ ਜਾਂਦਾ ਸੀ। ਰਮਨ ਸੀਮਾਂ ਵਿਆਹ ਦੀ ਖ੍ਰੀਦਦਾਰੀ ਇੱਕਠੀਆਂ ਕਰਨ ਜਾਂਦੀਆਂ ਸਨ। ਉਹ ਮੁੰਡਾ ਰਮਨ ਨੂੰ ਪਿਆਰ ਕਰਨ ਲੱਗ ਗਿਆ ਸੀ। ਰਮਨ ਵੀ ਉਸ ਦੀ ਰੰਮਜ਼ ਪੂਰੀ ਤਰਾਂ ਜਾਂਣ ਗਈ ਸੀ। ਦੋਂਨੇ ਜਾਣਦੇ ਸਨ। ਉਨਾਂ ਦਾ ਵਿਆਹ ਨਹੀਂ ਹੋ ਸਕਦਾ। æਦੋਂਨਾਂ ਵਿੱਚਕਾਰ ਘਰੋਂ ਭੱਜਣ ਦਾ ਫ਼ੈਸਲਾ ਹੋ ਗਿਆ। ਇੱਕ ਰਾਤ ਰਮਨ ਨੇ ਆਪਣੇ ਘਰ ਦਾ ਸਾਰਾ ਕੀਮਤੀ ਸਮਾਨ ਤੇ ਪੈਸਾ ਇੱਕਠਾ ਕਰ ਲਿਆ। ਘਰ ਦੀ ਭੇਤੀ ਹੋਣ ਨਾਲ, ਸੀਮਾਂ ਦੇ ਵਿਆਹ ਦੇ ਗਹਿੱਣੇ ਵੀ ਸਾਰੇ ਚੋਰੀ ਕਰ ਲਏ। ਰਾਤ ਨੂੰ ਘਰ ਛੱਡ ਕੇ ਚਲੀ ਗਈ। ਦੂਸਰੇ ਦਿਨ ਜਦੋਂ ਰਮਨ ਦੋਂਨਾਂ ਘਰਾਂ ਵਿੱਚ ਨਾਂ ਦਿੱਸੀ। ਸਾਰੇ ਉਸ ਨੂੰ ਇਧਰ ਉਧਰ ਲੱਭਣ ਲੱਗੇ। ਮੁੰਡਾ ਇੱਕ ਦਿਨ ਪਹਿਲਾਂ ਦਾ ਗੁੰਮ ਸੀ। ਉਸ ਦਾ ਡੈਡੀ ਆਪਣੇ ਮੂੰਡੇ ਦਾ ਪਤਾ ਲੈਣ ਲਈ ਆਇਆ। ਇਹ ਸੁਣ ਕੇ, ਮੁੰਡਾ ਵੀ ਗੁੰਮ ਹੈ। ਸਾਰਿਆਂ ਦਾ ਸ਼ੱਕ ਪੱਕਾ ਹੋ ਗਿਆ। ਦੋ ਦਿਨ ਲੱਭਦੇ ਰਹੇ। ਤੀਜੇ ਦਿਨ ਸੀਮਾਂ ਨੇ ਕੀੜਾ ਮਾਰ ਦੁਵਾਈ ਖਾ ਕੇ, ਆਪਦੀ ਆਤਮ ਹੱਤਿਆ ਕਰ ਲਈ ਸੀ। 

Comments

Popular Posts