ਘਰ ਦੇ ਅੰਦਰ ਬਾਹਰ ਦੇ ਝੱਗੜਿਆਂ ਤੋਂ ਬੱਚੀਏ
-ਸਤਵਿੰਦਰ ਕੌਰ ਸੱਤੀ(ਕੈਲਗਰੀ)-ਕਨੇਡਾ
ਸਮਾਂ ਹੀ ਐਸਾ ਆ ਗਿਆ ਹੈ। ਕੋਈ ਇੱਕ ਦੂਜੇ ਦੀ ਭੋਰਾ ਗੱਲ ਨਹੀਂ ਸਹਾਰਦਾ। ਇੱਕ ਬੰਦਾ ਦੋ ਕਹਿੰਦਾ ਹੈ। ਦੂਜਾ ਚਾਰ ਸੁਣਾਉਂਦਾ ਹੈ। ਪਤੀ-ਪਤਨੀ, ਬੱਚਿਆਂ ਵਿੱਚ ਝੱਟ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਹੈ। ਬਹਿਸ ਤੋਂ ਗੱਲ ਹੱਥਾ ਪਾਈ ਉਤੇ ਆ ਜਾਂਦੀ ਹੈ। ਕੀ ਇਸ ਤੋਂ ਬਗੈਰ ਕੋਈ ਚਾਰਾ ਨਹੀਂ ਹੈ? ਘਰ ਵਿੱਚ ਜਾਂ ਆਲੇ-ਦੁਆਲੇ ਹੀ ਕਿਸੇ ਨੂੰ ਇੰਨਾਂ ਵੀ ਦੁਸ਼ਮੱਣ ਨਾਂ ਬਣਾਂ ਲਈਏ। ਉਹ ਜਾਂਨ ਹੀ ਲੈ ਲਵੇ। ਸੇਹਿਤ, ਧੰਨ ਦਾ ਨੁਕਸਾਨ ਕਰ ਦੇਵੇ। ਲੋਕ ਕਿਸੇ ਨਾਂ ਕਿਸੇ ਦੇ ਸਿਰ ਚੜ੍ਹ ਕੇ ਮਰਨ ਨੂੰ ਫਿਰਦੇ ਹਨ। ਘਰ ਬਾਹਰ ਕੋਈ ਲੜਦਾ ਹੈ। ਉਸ ਤੋਂ ਦੂਰ ਰਹੋ। ਆਪ ਨੂੰ ਵੀ ਬੱਚਾ ਕੇ ਰੱਖੋ। ਆਪਣੀ ਤੇ ਦੂਜੇ ਬੰਦਿਆਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਉਨਾਂ ਨੂੰ ਬੱਚਾਉਣਾਂ ਵੀ ਚਾਹੀਦਾ ਹੈ। ਹੋ ਸਕਦਾ ਹੈ, ਤਾਂ ਐਸੇ ਲੜਾਕੂ ਬੰਦੇ ਨੂੰ ਕੰਟਰੌਲ ਕਰੋ। ਆਪਣੀ ਜਾਂਨ ਜੋਖ਼ਮ ਵਿੱਚ ਨਾਂ ਪਵੋਂ। ਬਾਹਰ ਦੇ ਲੋਕਾਂ ਦੀ ਮਦੱਦ ਲੈਣੀ ਚਾਹੀਦੀ ਹੈ। ਪੁਲੀਸ ਨੂੰ ਰਿਪੋਟ ਕਰਨੀ ਬਹੁਤ ਜਰੂਰੀ ਹੈ। ਘਰ ਵਿੱਚ ਕੋਈ ਹੱਥਿਆਰ ਨਹੀਂ ਚਾਹੀਦਾ। ਵੱਡੇ ਚਾਕੂ, ਦਾਹ, ਗੰਡਾਸੇ ਘਰ ਪਰਿਵਾਰ ਤੋਂ ਦੂਰ ਹੀ ਹੋਣੇ ਚਾਹੀਦੇ ਹਨ। ਕਾਰ ਵਿੱਚ ਵੀ ਨਹੀਂ ਹੋਣੇ ਚਾਹੀਦੇ। ਰਸੋਈ ਵਿੱਚ ਵੀ ਬਹੁਤੇ ਵੱਡੇ, ਤਿਖੇ ਚਾਕੂ ਨਹੀਂ ਹੋਣੇ ਚਾਹੀਦੇ। ਕੈਲਗਰੀ ਦੀ ਪੁਰਾਣੀ ਗੱਲ ਹੈ। ਘਰ ਦੀਆਂ ਔਰਤਾਂ ਇੱਕ ਦੂਜੀ ਨੂੰ ਮੇਹਣੇ ਦੇਣ ਲੱਗ ਗਈਆਂ। ਇੱਕ ਦੇ ਗੱਲ ਲੜ ਗਈ। ਮੇਹਣਾਂ ਵੀ ਕਿਸੇ ਬੰਦੂਕ ਦੀ ਗੋਲ਼ੀਂ ਤੋਂ ਘੱਟ ਨਹੀਂ ਹੁੰਦਾ। ਉਸ ਨੇ ਆਪਣੇ ਆਪ ਦੇ ਐਨੇ ਚਾਕੂ ਮਾਰੇ, ਢਿੱਡ ਦੀਆਂ ਅੰਤੜੀਆਂ ਬਾਹਰ ਆ ਗਈਆਂ। 4 ਘੰਟੇ ਅੰਪਰੇਸ਼ਨ ਕਰਦੇ ਰਹੇ। ਡਾਕਟਰਾਂ ਨੇ ਉਸ ਨੂੰ ਬੱਚਾ ਲਿਆ। ਇਹ ਧਰਮੀ ਲੀਡਰ ਦੀ ਪਤਨੀ ਸੀ। ਦੂਜੀ ਬਾਰ ਇਸ ਦੇ ਪਤੀ ਨੇ ਬੰਦੂਕ ਦੀ ਗੋਲ਼ੀਂ ਪਤਨੀ ਦੀ ਖੋਪਰੀ ਵਿੱਚ ਦੀ ਕੱਢ ਦਿੱਤੀ। ਇਸ ਉਤੇ ਰੱਬ ਬਹੁਤ ਮੇਹਰਬਾਨ ਹੈ, ਫਿਰ ਬੱਚ ਗਈ। ਅਜੇ ਤੱਕ ਬੱਚੇ ਵੀ ਦੇਈ ਜਾਂਦੀ ਹੈ। ਜੇ ਧਰਮਿਕ ਕਹਾਉਣ ਵਾਲੇ ਲੀਡਰਾਂ ਦੇ ਬੰਦੇ ਮੁੱਕੀ ਮਾਰ ਕੇ ਪਤਨੀ ਦੀਆਂ ਜਾੜਾਂ ਬਾਹਰ ਕਰ ਸਕਦੇ ਹਨ। ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ? ਇਹ ਧਰਮੀ ਦੋਂਨੇਂ ਇਕੋ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਹੋ ਜਿਹੇ ਫੈਡਰੇਸ਼ਨ ਦੇ ਆਗੂ ਹਨ। ਇਹ ਸਿੱਖ ਕੌਮ ਨੂੰ ਸਿੱਧੀ ਡੰਡੀ ਪਾਗਉਣਗੇ। ਹੋਰ ਸਮਾਜ ਦੇ ਮੁੰਡੇ ਕਿਹੋ ਜਿਹਾ ਪਤਨੀਆਂ ਨਾਲ ਰਿਸ਼ਤੇ ਨਿਭਾਉਂਦੇ ਹਨ? ਦੋ ਭਰਾਵਾ ਕੋਲ ਗੰਨਾਂ ਸਨ। ਸ਼ਾਮ ਨੂੰ ਦਾਰੂ ਦੇ ਨਸ਼ੇ ਦੀ ਹਾਲਤ ਵਿੱਚ ਕਦੇ ਦੋਂਨੇ ਆਪਸ ਵਿੱਚ, ਕਦੇ ਗੁਆਂਢੀਂਆਂ ਨਾਲ ਲੜ ਪੈਂਦੇ ਸਨ। ਗੱਲ ਗਾæਲਾਂ ਉਤੇ ਪਹੁੰਚ ਜਾਂਦੀ ਸੀ। ਇੱਕ ਦੂਜੇ ਉਤੇ ਗੰਨਾਂ ਤਾਂਣ ਲੈਂਦੇ ਸੀ। ਇੱਕ ਦਿਨ ਤਾਂ ਬਹੁਤ ਦਰਦਨਾਕ ਘੱਟਨਾਂ ਵਰਤ ਗਈ। ਉਨਾਂ ਦੋਂਨਾਂ ਨੇ ਗੰਨਾਂ ਚੱਕ ਲਈਆਂ। ਔਰਤਾਂ ਹੱਟਾ ਰਹੀਆਂ ਸਨ। ਇੱਕ ਨੇ ਗੋਲੀਂ ਚਲਾ ਦਿੱਤੀ। ਉਸ ਦੇ ਆਪਦੇ ਇੱਕਲੋਤੇ ਪੁੱਤਰ ਦੇ ਲੱਗੀ। ਪੁੱਤਰ ਨੂੰ ਗੋਲੀਂ ਖਾ ਕੇ ਡਿੱਗਦਾ ਦੇਖ ਕੇ, ਉਸ ਨੇ ਗੋਲ਼ੀਆਂ ਦਾ ਮੀਂਹ ਵਰਾ ਦਿੱਤਾ। ਚਾਰ ਹੋਰ ਆਲੇ ਦੁਆਲੇ ਦੇ ਲੋਕ ਮਾਰ ਦਿੱਤੇ। ਐਸੇ ਬੰਦੇ ਨੂੰ ਕੰਟਰੌਲ ਕਰਨ ਦੀ ਕੋਸ਼ਸ਼ ਵੀ ਨਾਂ ਕਰੋ। ਉਸ ਤੋਂ ਪਰੇ ਹੱਟ ਜਾਵੋ। ਕਨੂੰਨ ਨੂੰ ਜਰੂਰ ਦੱਸੋ। ਸਮੇਂ ਸਿਰ ਮਦੱਦ ਮੰਗਣ ਨਾਲ ਬਹੁਤ ਸਾਰੀਆਂ ਜਾਂਨਾਂ ਬੱਚ ਸਕਦੀਆ। ਲੋਕ ਜਖ਼ਮੀ ਹੋਣ ਤੋਂ ਬੱਚ ਸਕਦੇ ਹਨ। ਐਸੇ ਗੁੱਸੇ ਵਾਲੇ ਬੱਘਿਆੜ ਬੁੱਧੀ ਦੇ ਬੰਦੇ ਘਰ, ਪਰਿਵਾਰ, ਸਮਾਜ ਲਈ ਖੱਤਰਨਾਕ ਹਨ।
ਘਰ ਨੂੰ ਹਰ ਸਮੇਂ, ਆਪਣੇ ਕੰਮਰੇ ਨੂੰ ਪੜ੍ਹਨ, ਸੌਂਉਣ ਵੇਲੇ ਅੰਦਰੋਂ ਲੌਕ, ਤਾਲਾਂ ਲੱਗਾ ਕੇ ਰੱਖੀਏ। ਇੱਕ ਹੋਰ ਪੰਜਾਬੀ ਨੇ ਕੈਲੇਫੌਰਨੀਆਂ ਵਿੱਚ ਆਪਦਾ ਹੀ ਪੂਰਾ ਪਰਿਵਾਰ ਮਾਰ ਦਿੱਤਾ ਹੈ। ਅਗਰ ਉਨਾਂ ਨੇ ਕੰਮਰੇ ਨੂੰ ਸੌਂਉਣ ਵੇਲੇ ਅੰਦਰੋਂ ਲੌਕ, ਤਾਲਾਂ ਲੱਗਾ ਕੇ ਰੱਖਿਆ ਹੁੰਦਾ। ਸ਼ਇਦ ਮਰਨੋਂ ਬੱਚ ਜਾਂਦੇ। ਪਤਨੀ ਦੇ ਕੰਮਰੇ ਵਿੱਚ ਜਾ ਕੇ ਪਤਨੀ ਤੇ 3 ਸਾਲਾਂ ਦੀ ਧੀ, ਦੋਂਨੇਂ ਜਾਨੋਂ ਮਾਰ ਦਿੱਤੀਆਂ। ਦੂਜੇ ਕੰਮਰੇ ਵਿੱਚ 15 ਸਾਲਾਂ ਦਾ ਪੁੱਤਰ ਮਾਰ ਦਿੱਤਾ। ਪੁਲੀਸ ਨੂੰ ਫੋਨ ਉਤੇ ਸਾਰਾ ਕੁੱਝ ਦੱਸ ਕੇ, ਲੀਵਿੰਗਰੂਮ ਵਿੱਚ ਜਾ ਕੇ, ਆਪਣੇ-ਆਪ ਦੇ ਗੋਲ਼ੀਂ ਮਾਰ ਕੇ ਮਰ ਗਿਆ। ਇਹ ਸਾਰੇ ਜਾਂਣਦੇ ਸਨ। ਬੰਦੇ ਦੇ ਸਿਰ ਉਤੇ, ਗੁੱਸੇ ਦਾ ਭੂਤ ਸਵਾਰ ਹੈ। ਇਸੇ ਲਈ ਆਪੋ-ਆਪਣੇ ਕੰਮਰਿਆਂ ਵਿੱਚ ਸਨ। ਇਸ ਪਰਿਵਾਰ ਲਈ ਬੇਹਤਰ ਹੁੰਦਾ, ਜੇ ਘਰ ਛੱਡ ਕੇ ਚਲੇ ਜਾਂਦੇ। ਇੱਕ ਜਾਂਣਾ ਮਰਦਾ। ਪਰ ਲੋਕ ਆਪਣੇ ਆਪ ਇਸ ਤਰਾਂ ਦੇ ਮਾਮਲੇ ਨਿਜਿਠੱਣ ਦੀ ਕੋਸ਼ਸ਼ ਕਰਦੇ ਹਨ। ਜੋ ਬੰਦੇ ਦੀ ਜਾਤ ਵਰਗੇ ਜਾਨਵਰਾਂ ਤੋਂ ਸਹਿਕ-ਡਰ ਕੇ ਦਿਨ ਕੱਟਦੇ ਹਨ। ਰੱਬ ਜਾਂਣੇ ਐਸੇ ਕਿੰਨੇ ਕੁ ਲੋਕ ਹਨ? ਅਗਰ ਕੋਈ ਐਸੀ ਮਸਬੀਤ ਵਿੱਚ ਹੈ। ਆਪਣੇ-ਆਪ ਨੂੰ ਹਲੂਣੋਂ। ਐਸੇ ਲੋਕਾਂ ਤੋਂ ਆਪਣੀ ਜਾਨ ਬੱਚਾਵੋ। ਐਸੇ ਬੰਦੇ ਨੂੰ ਦੱਸ ਦੇਵੋ, " ਉਹ ਤੁਹਾਨੂੰ ਮਾਰ-ਕੁੱਟ ਨਹੀਂ ਸਕਦਾ। ਵਾਧੂ ਤੰਗ ਨਹੀਂ ਕਰ ਸਕਦਾ। ਜੇ ਐਸਾ ਡਰਾਮਾਂ ਕਰਨਾਂ ਹੈ। ਮੈਂ ਹੋਰ ਨਹੀਂ ਸਹਿਣਾਂ। ਇੱਕ ਕਿਨਾਰਾ ਕਰਨਾਂ ਪੈਣਾਂ ਹੈ। " ਇਹ ਕੋਈ ਇੱਕ ਕੇਸ ਨਹੀਂ ਹੈ। ਟਰਾਂਟੋਂ ਵਿੱਚ ਪਿਛਲੇ ਹਫ਼ਤੇ, ਪੰਜਾਬੀ ਨੇ ਪੂਰਾ ਪਰਿਵਾਰ ਮਾਰ ਦਿੱਤਾ ਸੀ। ਇਹ ਕੈਸਾ ਪਿਆਰ ਹੈ। ਆਪਦਾ ਹੀ ਪੂਰਾ ਪਰਿਵਾਰ ਮਾਰ ਦਿੱਤਾ ਹੈ। ਪਿਆਰ ਨਹੀਂ ਹੈ। ਅੰਨੀ ਨਫ਼ਰਤ ਹੈ। ਜਿਸ ਨੇ ਆਪ ਮਰਨਾਂ ਮਰ ਜਾਵੇ। ਦੂਜੇ ਪਰਿਵਾਰ ਦੇ ਮੈਂਬਰਾਂ ਨੂੰ ਕਿਉਂ ਮਾਰ ਦਿੱਤਾ ਜਾਂਦਾ ਹੈ? ਬਹੁਤਿਆਂ ਪੰਜਾਬੀਆਂ ਨੇ ਕਨੇਡਾ ਵਿੱਚ ਹੀ ਹੱਥਿਆਰਾਂ ਨਾਲ ਪਤਨੀਆ ਬੱਚਿਆਂ ਨੂੰ ਮਾਰਿਆ ਹੈ। ਇਥੇ ਹੀ ਇੱਕ ਪੁਲੀਸ ਵਾਲੇ ਪੰਜਾਬੀ ਮੁੰਡੇ ਨੇ, ਪੁਲੀਸ ਦੀ ਗੰਨ ਨਾਲ ਪਤਨੀ ਮਾਰ ਦਿੱਤੀ। ਇੱਕ ਹੋਰ ਨੇ ਉਹੀ ਸ਼ਹਿਰ ਵਿੱਚ ਪੁਲੀਸ ਵਾਲੇ ਪੰਜਾਬੀ ਸਕੇ ਭਰਾ ਦੀ ਗੰਨ ਨਾਲ ਆਪਣੀ ਪਤਨੀ ਮਾਰ ਦੇਣੀ ਸੀ। ਉਹ ਬੱਚ ਕੇ ਭੱਜ ਗਈ। ਇਹ ਬੰਦਾ ਗੌਰਮਿੰਟ ਦੀ ਬਸ ਦਾ ਡਰਾਵਿਰ ਸੀ। ਅੱਜ ਕੱਲ ਜੇਲ ਕੱਟ ਰਿਹਾ ਹੈ। ਆਤਮ ਹੱਤਿਆ ਕਰਨਾਂ ਸੌਖਾ ਲੱਗਦਾ ਹੈ। ਇਹ ਜੋ ਸਿਰ ਫਿਰੇ ਹਨ। ਇਹ ਨਸ਼ੇ ਖਾ ਕੇ ਐਸਾ ਕਰਦੇ ਹਨ। ਜਾਂ ਫਿਰ ਨੌਕਰੀ ਨਹੀਂ ਕਰਨਾਂ ਚਹੁੰਦੇ। ਵਿਹਲੇ ਬੰਦੇ ਘਰਾਂ ਵਿੱਚ ਲੜਾਈਆਂ ਕਰਦੇ ਹਨ। ਬੈਂਕ ਤੋਂ ਕਰਜ਼ੇ ਲੈ ਕੇ ਹਜ਼ਮ ਕਰ ਜਾਂਦੇ ਹਨ। ਜੋ ਬੰਦਾ ਕੰਮ ਤੋਂ ਥੱਕਿਆ ਆਉਂਦਾ ਹੈ। ਉਸ ਕੋਲ ਲੜਾਈ ਕਰਨ ਦਾ ਮੂਡ ਕਿਥੇ ਹੁੰਦਾ ਹੈ? ਜੇ ਘਰ ਪਤੀ-ਪਤਨੀ ਵਿੱਚੋਂ ਇੱਕ ਵਿਹਲਾ ਹੈ। ਵਿਹਲੇ ਨੇ ਤਾਂ ਜੀਅ ਲਗਾਉਣ ਨੂੰ ਪੰਗਾਂ ਲੈਣਾਂ ਹੈ। ਲੜਾਈ ਤੋਂ ਬਗੈਰ ਘਰ ਹੋਰ ਕੋਈ ਕੰਮ ਨਹੀਂ ਹੁੰਦਾ।
ਐਸੇ ਲੋਕ ਜਿੰਦਗੀ ਦੀਆਂ ਮਸੀਬਤਾਂ ਤੋਂ ਡਰ ਜਾਂਦੇ ਹਨ। ਕੋਈ ਐਸਾ ਕੰਮ ਕਰ ਬੈਠਦੇ ਹਨ। ਲੋਕਾਂ ਨੂੰ ਮੂੰਹ ਦਿਖਉਣ ਜੋਗੇ ਨਹੀਂ ਹੁੰਦੇ। ਜੇ ਕੋਈ ਮਾੜਾਂ, ਬਿਜ਼ਨਸ ਦੇ ਘਾਟੇ ਦਾ ਕੰਮ ਕਰ ਲਿਆ ਹੈ। ਬਰਦਾਸਤ ਕਰਨ ਦੀ ਹਿੰਮਤ ਚਾਹੀਦੀ ਹੈ। ਲੋਕ ਤੁਹਾਡੇ, ਮੇਰੇ ਕੁੱਝ ਨਹੀਂ ਲੱਗਦੇ। ਬੇਸ਼ਕ ਜਾਂਨ ਦੇ ਦਿਉ। ਕਿਸੇ ਨੂੰ ਕੋਈ ਫ਼ਰਕ ਨਹੀ ਪੈਂਦਾ। ਬਾਹਰਲੇ ਦੇਸ਼ਾਂ ਵਿੱਚ ਤਾਂ ਸਸਕਾਰ ਤੇ ਭੋਗ ਵਾਲੇ ਦਿਨ ਤੱਕ ਲੋਕ ਯਾਦ ਕਰਦੇ ਹਨ। ਮਰਨ ਪਿਛੋਂ ਤਕਲੀਫ਼ ਲੋਕਾਂ ਨੂੰ ਨਹੀਂ ਹੋਣੀ। ਪਿਛੇ ਰਹਿ ਗਏ, ਪਰਿਵਾਰ ਨੂੰ ਹੋਣੀ ਹੈ। ਜੋ ਕਰਤੂਤ ਕਰਕੇ, ਆਪ ਨੂੰ ਗੋਲ਼ੀਂ ਮਾਰੀ, ਜ਼ਹਿਰ ਖਾਦੀ, ਗਲ਼ ਫਾਹਾ ਲੈਣ ਜਾ ਰਹੇ ਹੋ। ਉਸ ਕਰਤੂਤ ਦੇ ਕਾਰਨ ਲੋਕ ਮਰਨ ਵਾਲੇ ਦੇ ਪਰਿਵਾਰ ਦਾ ਜਿਉਣਾਂ ਮੁਸ਼ਕਲ ਕਰ ਦੇਣਗੇ। ਬੇਹਤਰ ਹੈ, ਜਿਉਂਦੇ ਰਹਿਕੇ, ਆਪ ਹੀ ਆਪਣੇ ਪਰਦੇ ਢੱਕ ਲਵੋ। ਨਹੀਂ ਮੀਡੀਆ ਤਾਂ ਧੱਜੀਆਂ ਉਡਾ ਕੇ ਧਰ ਦੇਵੇਗਾ। ਦੁਨੀਆ ਦੇ ਹਰ ਕੋਨੇ ਵਿੱਚ ਤੁਹਾਡੀ ਕਰਤੂਤ ਤੇ ਮੌਤ ਦੇ ਡੰਕੇ ਵੱਜ ਜਾਂਣਗੇ। ਐਸੀ ਹੁਲੜ ਵਾਜੀ ਕਰਦੇ ਹੀ ਕਿਉਂ ਹਨ? ਬੰਦਾ ਬੱਣ ਕੇ ਵੀ ਆਪਣੇ ਆਪ ਮਰਕੇ, ਪਰਿਵਾਰ ਮਾਰਕੇ, ਜਾਨਵਰਾਂ ਵਾਲੀਆਂ ਆਦਤਾਂ ਕਿਉਂ ਕਰਦੇ ਹਨ? ਜਾਨਵਰ ਵੀ ਆਪਣੇ ਬੱਚਿਆਂ ਨਾਲ ਐਸਾ ਨਹੀਂ ਕਰਦੇ। ਅੱਜ ਗੁਆਂਢ ਵਾਲੀ ਬਿੱਲੀ ਦਾ ਇੱਕ ਚਿੱਟਾ ਬੱਚਾ ਮੇਰੇ ਘਰ ਵੱਲ ਫੈਨਸ ਤੇ ਤੁਰਿਆ ਫਿਰਦਾ ਡਿੱਗ ਗਿਆ ਸੀ। ਬਿੱਲੀ ਨੇ ਉਸ ਨੂੰ ਉਥੇ ਬੈਠਾਇਆ ਸੀ। ਆਪ ਕਿਤੇ ਚਲੀ ਗਈ। ਥੋੜੇ ਸਮੇਂ ਪਿਛੋਂ ਬਿੱਲਾ ਬਿੱਲੀ ਦੋਂਨੇਂ ਬਲੂਗੜੇ ਨੂੰ ਲੱਭਦੇ ਫਿਰਦੇ ਸੀ। 20 ਕੁ ਮਿੰਟਾਂ ਪਿਛੋਂ ਉਹ ਦੋਂਨੇਂ ਐਧਰ ਆ ਗਏ। ਬਿੱਲੇ ਨੇ ਆਪਣੇ ਮੂੰਹ ਵਿੱਚ ਬੱਚਾ ਲਿਆ। ਲੱਕੜੀ ਦੀ ਵਾੜ ਫੈਨਸ ਟੱਪ ਕੇ ਆਪਦੇ ਘਰ ਲੈ ਗਿਆ। ਬਿੱਲੀ ਉਸ ਪਿਛੇ ਤੁਰ ਗਈ।
ਕਿਸੇ ਨਾਲ ਵੀ ਹੱਥਾ ਪਾਈ ਨਾਂ ਕਰੀਏ। ਘਰ ਦੇ ਅੰਦਰ ਬਾਹਰ ਦੇ ਝੱਗੜਿਆਂ ਤੋਂ ਬੱਚੀਏ। ਝੱਗੜਿਆਂ ਤੋਂ ਬਗੈਰ ਜਿੰਦਗੀ ਬਹੁਤ ਖਿਸ਼ਆਲ ਹੈ। ਆਮ ਜਿਹੀ ਗੱਲ ਹੈ। ਦੋ ਬੰਦੇ ਲੜਦਿਆਂ ਨੂੰ ਹੱਟਾਉਣ ਜਾਵੋਂ। ਦੋਂਨੇਂ ਆਪਣੀ ਲੜਾਈ ਛੱਡ ਕੇ, ਛੱਡਾਉਣ ਵਾਲੇ ਦੇ ਗਲ਼ ਪੈ ਜਾਂਦੇ ਹਨ। ਕਿਸੇ ਦਾ ਕੀ ਭੇਤ ਹੈ? ਲੜਨ ਵਾਲੇ ਬੰਦੇ ਕੋਲ, ਕੋਈ ਹੱਥਿਆਰ ਵੀ ਹੋ ਸਕਦਾ ਹੈ। ਜੇ ਥੋੜਾ ਜਿਹਾ ਧੱਕਾ ਲੱਗਾ, ਬੰਦਾ ਕਿਤੇ ਐਸੀ ਜਗਾ ਡਿੱਗ ਗਿਆ। ਝੱਟ-ਪੱਟ ਮੌਤ ਹੋ ਗਈ। ਸੋਚੋ ਕਿਵੇਂ ਨਿਬੜੇਗੀ?
ਜੇ ਇੱਕ ਦੂਜੇ ਨੂੰ ਬਰਦਾਸਤ ਨਹੀਂ ਕਰ ਸਕਦੇ। ਅੱਲਗ ਹੋ ਜਾਂਣਾਂ ਠੀਕ ਹੈ। ਕਿਸੇ ਦੀ ਜਾਨ ਲੈ ਲੈਣਾਂ ਕਿਧਰ ਦੀ ਭਲਮਾਣਸੀ ਹੈ। ਇਸ ਤਰਾਂ ਅੱਗਲੇ ਦਾ ਕੋਈ ਅੰਗ ਨਿਕਾਰਾ ਹੋ ਸਕਦਾ ਹੈ। ਜਖ਼ਮੀ ਹੋਏ ਬੰਦੇ ਨੂੰ ਸੰਭਾਲਣ ਲਈ, ਸਾਰੀ ਉਮਰ ਦੀ ਸਜ਼ਾ ਲੱਗ ਸਕਦੀ ਹੈ। ਬੇਹਤਰ ਹੋਵੇਗਾ, ਕਿਸੇ ਨਾਲ ਉਲਝਣ ਦੀ ਬਜਾਏ। ਪਾਸੇ ਹੱਟ ਜਾਈਏ। ਜਿੰਨੇ ਵੱਧ ਬੰਦਿਆਂ ਨਾਲ ਮੇਲ ਜੋਲ ਹੋਵੇਗਾ। ਕਿਸੇ ਦੇ ਬਹੁਤਾ ਨਜ਼ਦੀਕ ਰਹਿੱਣ ਦੀ ਕੋਸ਼ਸ਼ ਕਰਾਂਗੇ। ਉਸ ਦੇ ਕੰਮਾਂ ਵਿੱਚ ਦਖ਼ਲ ਅੰਨਦਾਜ਼ੀ ਹੋ ਜਾਂਦੀ ਹੈ। ਉਨੀਆਂ ਹੀ ਉਲਝਣਾਂ ਵੱਧ ਜਾਂਣਗੀਆਂ। ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਣਗੀਆਂ। ਅੱਗਲੇ ਦਾ ਬੋਝ ਆਪਣੇ ਸਿਰ ਆ ਜਾਵੇਗਾ। ਜਿੰਦਗੀ ਦੇ ਐਸੇ ਨਜ਼ਦੀਕੀਆ ਨੂੰ ਵੀ ਫੇਸ ਬੁੱਕ ਦੇ ਦੋਸਤਾਂ ਵਾਂਗ ਹੀ ਬਲੋਕ ਕਰ ਦਈਏ। ਦਖ਼ਲ ਅੰਨਦਾਜ਼ੀ ਬੰਦ ਹੋ ਜਾਵੇਗੀ। ਜਦੋਂ ਸ਼ਕਲ ਹੀ ਨਾਂ ਦਿਸੀ। ਆਪੇ ਗੁੱਸਾ ਨਹੀਂ ਆਵੇਗਾ। ਮਾਰ ਕੁੱਟ ਕਰਨ ਨਾਲ ਕੋਈ ਸੁਧਰ ਨਹੀਂ ਸਕਦਾ। ਕਿਸੇ ਨੂੰ ਸੁਧਾਰਨ ਦੀ ਥਾਂ, ਕਿਸੇ ਦੇ ਔਗੁਣ ਠੀਕ ਕਰਨ ਦੀ ਥਾਂ ਜੇ ਉਧਰ ਨੂੰ ਦੇਖਣਾਂ ਹੀ ਛੱਡ ਦਈਏ। ਉਸ ਦਾ ਖਿਹੜਾ ਛੱਡ ਦੇਈਏ। ਚੁਪ ਕਰ ਜਈਏ। ਬਹੁਤ ਸ਼ਾਂਤੀ ਬੱਣ ਜਾਂਦੀ ਹੈ। ਦੁਨੀਆਂ ਬਹੁਤ ਵੱਡੀ ਹੈ। ਪਿਆਰ ਵੀ ਹੋਰ ਹੋ ਜਾਂਦੇ ਹਨ। ਜਰੂਰੀ ਨਹੀਂ ਇੱਕ ਦੇ ਹੀ ਗਲ਼ੇ ਨਾਲ ਲਿਪਟ ਕੇ ਮਰਨਾਂ ਹੈ। ਨਵੇਂ ਰਿਸ਼ਤੇ ਵੀ ਹੋਰ ਕਇਮ ਹੋ ਜਾਂਦੇ ਹਨ। ਪਤੀ-ਪਤਨੀ ਮਰਨ ਪਿਛੋਂ ਵੀ ਕਿਸੇ ਹੋਰ ਨਾਲ ਸਰੀਰਕ ਰਿਸ਼ਤੇ ਸੀਦਕ ਚੋਰੀ ਜੋੜਦੇ ਹਨ। ਕਿਸੇ ਮਾੜੀ ਘੱਟਨਾਂ ਨੂੰ ਤੇ ਗੁਜ਼ਰੇ ਸਮੇਂ ਨੂੰ ਭੁੱਲਾਉਣਾਂ ਆ ਗਿਆ। ਸਹੀ ਜਿੰਦਗੀ ਜਿਉਣ ਦਾ ਅੰਨਦ ਆ ਜਾਵੇਗਾ। ਅਸੀਂ ਆਪਣਾਂ ਬਿਤਿਆ ਸਮਾਂ ਭੁੱਲਦੇ ਨਹੀਂ। ਅੱਜ ਵਿੱਚ ਜਿਉਣ ਦਾ ਜ਼ਤਨ ਨਹੀਂ ਕਰਦੇ। ਤਾਂਹੀ ਮਨ ਵਿੱਚ ਕਲੇਸਂ ਚਲਦਾ ਰਹਿੰਦਾ ਹੈ। ਬਦਲੇ ਦੀ ਭਵਨਾਂ ਮਨ ਅੰਦਰੋਂ ਨਹੀਂ ਮੁੱਕਦੀ। ਇਹ ਸੋਚੀਏ, ਜਦੋਂ ਪਹਿਲਾਂ ਕੰਮ ਕਰਕੇ ਮਨ ਅਸ਼ਾਂਤ ਹੋ ਗਿਆ ਹੈ। ਉਸੇ ਨੂੰ ਫੇਰ ਦੁਹਰਾ ਕੇ, ਕੀ ਮਿਲੇਗਾ? ਜੇ ਅਸੀਂ ਆਪ ਨੂੰ ਬਦਲ ਨਹੀਂ ਸਕਦੇ, ਤਾਂ ਦੂਜੇ ਨੂੰ ਕਿਵੇਂ ਬਦਲ ਦਿਆਂਗੇ? ਇਹ ਆਤਮਹੱਤਿਆ ਦਾ ਤੇ ਆਪਣੇ ਘਰ ਦੇ ਪਰਿਵਾਰ ਨੂੰ ਮਾਰ ਮਕਾਉਣ ਦਾ ਪਖੰਡ ਛੱਡ ਕੇ, ਬੰਦਿਆਂ ਵਾਂਗ ਜਿਉਣਾਂ ਸਿੱਖੀਏ। ਦੂਜਿਆਂ ਨੂੰ ਜਿਉਣ ਦੇਈਏ। ਬਹੁਤੇ ਬੰਦੇ ਆਪਣੀ ਤੇ ਦੂਜਿਆਂ ਦੀ ਜਿੰਦਗੀ ਵਿੱਚ ਖੌਰੂ ਹੀ ਪਾਈ ਰੱਖਦੇ ਹਨ। ਬੰਦੇ ਮਾਰ ਕੇ ਜੇਲ ਜਾਂਦੇ ਹਨ। ਅੰਦਰ ਬੈਠੈ ਹੀ ਐਸੀ ਚਾਲ ਚਲਦੇ ਹਨ। ਸਾਰੀ ਕੌਮ ਉਤੇ ਮਰਨ ਮਿਟਣ ਦੀ ਨੌਬਤ ਆ ਜਾਂਦੀ ਹੇ। ਹੋਰ ਬੇਕਸੂਰ ਲੋਕੀ ਮਰ ਜਾਂਦੇ ਹਨ। ਫੱਟੜ ਹੋ ਜਾਂਦੇ ਹਨ। ਐਸੇ ਲੋਕਾਂ ਨੂੰ ਆਪ ਕੁੱਝ ਨਹੀਂ ਹੁੰਦਾ। ਵਾਲ ਵਿੰਗਾਂ ਨਹੀਂ ਹੁੰਦਾ। ਕੌਮ ਦੇ ਆਗੂ ਬੱਣ ਜਾਂਦੇ ਹਨ। ਆਪਣੇ ਬੱਚਾ ਵਿੱਚ ਭਲਾ ਹੈ। ਸੋਚਣਾਂ ਹੈ, ਕਿਸੇ ਹੱਥੋਂ ਜਾਂ ਆਪਣੇ ਹੀ ਗੁੱਸੇ ਹੱਥੋਂ ਮਰਨਾਂ ਹੈ। ਜਾਂ ਐਸੇ ਸਮੇਂ ਤੋਂ ਆਪਣਾਂ ਬੱਚਾ ਕਿਵੇਂ ਕਰਨਾਂ ਹੈ?

Comments

Popular Posts