ਬੰਦਾ ਸੋਚਦਾ ਹੈ, ਸਿਰਫ਼ ਮੇਰੇ ਲਈ ਅਜ਼ਾਦੀ ਹੋਵੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਬੰਦਾ ਆਪ ਸਬ ਕੁੱਝ ਕਰਨਾਂ ਚਹੁੰਦਾ ਹੈ। ਬੰਦਾ ਸੋਚਦਾ ਹੈ, ਸਿਰਫ਼ ਮੇਰੇ ਲਈ ਅਜ਼ਾਦੀ ਹੋਵੇ। ਹਰ ਪਾਸੇ ਮੇਰੀ ਪ੍ਰਸੰਸਾ ਹੋਵੇ। ਲੋਕ ਮੇਰਾ ਨਾਂਮ ਹਰ ਪਾਸੇ ਦੇਖਣ। ਮੇਰਾ ਨਾਂਮ ਹਰ ਪਾਸੇ ਚੱਲੇ। ਮੈਂ ਬਹੁਤ ਸੋਹਣਾ ਹਾਂ। ਆਪਣਾਂ ਆਪ 50 ਬਾਰ ਸ਼ੀਸ਼ੇ ਵਿੱਚ ਦੇਖਦਾ ਹੈ। ਆਪ ਨੂੰ ਦੇਖ-ਦੇਖ ਤੁਰਦਾ ਹੈ। ਕੱਪੜੇ, ਗਹਿੱਣੇ, ਜੁੱਤੀਆਂ ਬਦਲ ਬਦਲ ਨਵੇਂ ਪਾਉਂਦਾ ਹੈ। ਫੇਸ ਬੁੱਕ ਮੇਰੇ ਲਈ ਹੈ। ਸੈਲਰ ਫੋਨ ਮੇਰੇ ਲਈ ਹੈ। ਸਾਰੀ ਜਾਇਦਾਦ ਮੇਰੇ ਲਈ ਹੈ। ਦੁਨੀਆਂ ਮੇਰੇ ਮੁਤਬਕਿ ਚੱਲੇ। ਦੂਜੇ ਦਾ ਭੋਰਾ ਨਹੀਂ ਖਿਆਲ ਕਰਦਾ। ਮੂਹਰਲਾ ਵੀ ਸੋਚਦਾ ਹੈ। ਦੁਨੀਆ ਉਸ ਵਾਂਗ ਚੱਲੇ। ਉਸ ਨੂੰ ਵੀ ਅਜ਼ਾਦੀ ਚਾਹੀਦੀ ਹੈ। ਜਦੋਂ ਕਿਸੇ ਬੰਦੇ ਨੂੰ ਮੂਠੀ ਵਿੱਚ, ਪੰਛੀ ਨੂੰ ਪੰਜ਼ਰੇ ਵਿੱਚ ਰੱਖੋ। ਜਦੋਂ ਇਹ ਖੁੱਲਦੇ ਹਨ। ਹੱਥ ਨਹੀਂ ਲੱਗਦੇ। ਖਿਆਲ ਰੱਖਣਾਂ, ਕਿਸੇ ਦਾ ਦਮ ਇੰਨਾਂ ਵੀ ਨਾਂ ਬੰਦ ਕਰ ਦਿਉ। ਉਹ ਸਾਹ ਲੈਣ ਲਈ ਤੁਹਾਡੀ ਜਾਂਨ ਲੈ ਲਵੇ। ਗਰੀਬ ਕੰਮਜ਼ੋਰ ਨੂੰ ਤੰਗ ਨਾਂ ਕਰੋ। " ਜੀਉ ਔਰ ਜੀਨੇ ਦੋ। " ਬੁਜਰੱਗਾਂ ਨਾਲ ਵੀ ਹੁੰਦਾ ਹੈ। ਉਨਾਂ ਨੂੰ ਹਰ ਪੱਖੋਂ ਬੱਚੇ ਵਾਂਗ ਝਿੜਕਿਆ ਜਾਂਦਾ ਹੈ। ਇਹ ਨਹੀ ਕਰਨਾਂ, ਉਹ ਨਹੀਂ ਕਰ ਸਕਦੇ। ਬਾਤ ਕਮਾਲ ਦੀ ਹੈ। ਜਿਸ ਨੇ ਤੁਹਾਨੂੰ ਪਾਲਿਆ ਹੈ। ਗੰਦ ਵਿਚੋਂ ਕੱਢ ਕੇ, ਧੋ ਸਮਾਰ ਕੇ, ਗੰਦ ਹੀ ਸਾਫ਼ ਕੀਤਾ ਹੈ। ਨੱਕ, ਮੂੰਹ ਦ ਿਹਾਲਤ ਸੁਮਰੀ ਹੈ। ਜੀਣ ਦਾ ਚੱਜ ਸਿੱਖਾਇਆ ਹੈ। ਉਸ ਨੂੰ ਚੱਜ ਦੱਸਣ ਲੱਗੇ ਹਨ। ਸ਼ੈਲਰ ਫੋਨ ਪਿਛੇ ਸੌਹੁਰੇ ਨੂੰਹੁ ਨਾਲ ਲੜਾਈ ਪਾ ਲੈਂਦੇ ਹਨ। ਘਰ ਦਾ ਫੋਨ ਹੋਵੇ ਤਾਂ ਖ਼ਰਾਬ ਕਰ ਦੇਣ। ਕਈ ਤਾਂ ਵੱਹੁਟੀ, ਬੁਜਰਗਾਂ ਨੂੰ ਫੋਨ ਕਰਨ ਤੋਂ ਮਨਾਂ ਹੀ ਕਰ ਦਿੰਦੇ ਹਨ। ਜੇ ਵੱਹੁਟੀ ਸੈਲਰਫੋਨ ਆਪਣੇ ਪੇਕਿਆਂ ਤੋਂ ਨਾਲ ਲੈ ਕੇ ਆਈ ਹੈ, ਕਹਿੰਦੇ ਹਨ, " ਵੱਹੁਟੀ ਤਾਂ ਸਾਰਾ ਦਿਨ ਮਾਪਿਆ ਨਾਲ ਹੀ ਫੋਨ ਤੇ ਗੱਲਾਂ ਕਰਨ ਲੱਗੀ ਰਹਿੰਦੀ ਹੈ। ਕੰਨ ਨਾਲੋਂ ਫੋਨ ਹੀ ਨਹੀਂ ਲਹੁਦੀ। " ਆਪ ਭਾਵੇਂ ਕਦੇ ਫੋਨ ਬੰਦ ਹੀ ਨਾਂ ਕਰਦੇ ਹੋਣ। ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੇ। ਫੋਨ ਤਾਂ ਉਹ ਵੀ ਕਰਦੀ ਹੋਣੀ ਹੈ। ਪਰ ਕਈਆਂ ਦੇ ਧੀ ਨਹੀਂ ਹੈ। ਮਰਵਾਂ ਦਿੱਤੀ ਹੈ। ਉਦੋਂ ਵੀ ਖ਼ਹਾਸ਼ ਸੀ। ਮੇਰੇ ਪੁੱਤ ਹੀ ਜੰਮੇ।
ਬੰਦਾ ਆਪਣੇ ਆਪ ਨੂੰ ਚਿੱਕ ਹੀ ਨਹੀਂ ਕਰਦਾ। ਆਪ ਕੀ ਕਰਦਾ ਹੈ? ਇੱਕ ਹੋਰ ਬੰਦੇ ਦਾ ਨਵਾਂ ਹੀ ਵਿਆਹ ਹੋਇਆ ਹੈ। ਉਸ ਦੀ ਪਤਨੀ ਬਹੁਤ ਦੁੱਖੀ ਹੈ। ਜੇ ਉਹ ਹੱਸਦੀ ਹੈ। ਪਤੀ ਉਸ ਨੂੰ ਕਹਿੰਦਾ ਹੈ, " ਕਿਉਂ ਦੰਦ ਕੱਢੇ ਹੋਏ ਹਨ? ਕਿਹਨੂੰ ਦੇਖ ਕੇ ਹੱਸਦੀ ਹੈ? " ਪਤਨੀ ਪੂਰੀ ਸਫ਼ਾਈ ਦਿੰਦੀ ਹੈ, " ਮੈਂ ਤਾ ਤੇਰੀਆਂ ਹੀ ਗੱਲਾਂ ਸੁਣ ਕੇ ਹੱਸਦੀ ਹਾਂ। ਮਨ ਖੁਸ਼ ਹੈ ਤਾਂ ਹੱਸਦੀ ਹਾਂ। " ਹੋਰ ਗੱਲ ਲੱਭ ਲ਼ੈਂਦਾ ਹੈ, " ਕਿਧਰ ਨੂੰ ਦੇਖਦੀ ਹੈ? ਉਹ ਮੁੰਡੇ ਤੇਰੇ ਕੀ ਲੱਗਦੇ ਹਨ? ਉਹ ਤੈਨੂੰ ਕਿਉਂ ਦੇਖਦੇ ਹਨ? " ਉਹ ਤਰਲਾ ਜਿਹਾ ਲੈ ਕੇ ਕਹਿੰਦੀ ਹੈ, " ਮੈਨੂੰ ਕੀ ਪਤਾ ਉਹ ਕੌਣ ਹਨ? ਮੇਰਾ ਉਧਰ ਧਿਆਨ ਨਹੀਂ ਸੀ। ਮੈਂ ਤੇਰੇ ਬਗੈਰ ਕਿਸੇ ਨੂੰ ਨਹੀਂ ਦੇਖਦੀ। " ਕੀ ਔਰਤ ਨੂੰ ਅੱਖਾਂ ਉਤੇ ਪੱਟੀ ਬੰਨ ਲੈਣੀ ਚਾਹੀਦੀ ਹੈ। ਆਪ ਮਰਦ ਜੋ ਮਰਜ਼ੀ ਮੌਜ਼ ਮਸਤੀ ਕਰਦਾ ਫਿਰੇ। ਫੇਸ ਬੁੱਕ ਆਪਣੀ ਧੀ, ਭੈਣ, ਪਤਨੀ ਦੀ ਨਹੀਂ ਚਾਹੀਦੀ। ਦੂਜੇ ਦੀ ਧੀ, ਭੈਣ, ਪਤਨੀ ਹੋਵੇ। ਬੜਾ ਮਜ਼ਾ ਆਉਂਦਾ ਹੈ। ਸਾਰੀ ਦਿਹਾੜੀ ਹਾਲ ਚਾਲ ਹੀ ਪੁੱਛੀ ਜਾਂਦੇ ਹਨ। ਜਾਣਕਾਰੀ ਹੁੰਦੇ ਹੋਏ ਕਿ ਕਿਥੇ ਰਹਿੰਦੀ ਹੈ? ਪੁੱਛੀ ਜਾਂਦੇ ਹਨ, " ਕਿਹੜੇ ਸ਼ਹਿਰ ਨੂੰ ਭਾਗ ਲਾਏ ਹਨ?" ਫ਼ਜ਼ੂਲ ਸੁਨੇਹੇ ਭੇਜੀ ਜਾਂਦੇ ਹਨ। ਜੇ ਐਸੇ ਬੰਦਿਆਂ ਦੀ ਘਰ ਦੀ ਔਰਤ ਦੀ ਫੇਕ ਫੇਸ ਬੁੱਕ ਹੋਵੇ। ਇਹ ਐਸਾ ਬੈਸਾ ਸੁਨੇਹਾ ਆਪਣੀ ਘਰ ਦੀ ਔਰਤ ਨੂੰ ਂਭੇਜ ਦੇਣ। ਕਿਸ ਤਰਾਂ ਲੱਗੇਗਾ। ਆਪ ਬੰਦਾ ਸਾਰਾ ਕੁੱਝ ਕਰ ਸਕਦਾ ਹੈ। ਨਾਲ ਹੀ ਅੱਖ ਦੂਜੇ ਬੰਦੇ ਵਿੱਚ ਹੁੰਦੀ ਹੈ। ਉਹ ਕੀ ਕਰ ਰਿਹਾ ਹੈ? ਕਿਤੇ ਦੂਜਾ ਚੈਨ ਨਾਲ ਤਾਂ ਨਹੀਂ ਜੀਅ ਰਿਹਾ? ਕਿਤੇ ਵੱਧ ਖੁਸ਼ ਤਾ ਨਹੀਂ ਹੈ? ਕੀੜੀਆਂ ਨੂੰ ਮਿੱਠਾ ਲੱਭ ਜਾਵੇ। ਉਹ ਲਈਨ ਲਗਾ ਕੇ ਉਧਰ ਨੂੰ ਤੁਰ ਪੈਂਦੀਆਂ ਹਨ। ਇੱਕ ਵੀ ਕੀੜੀ ਆਸੇ-ਪਾਸੇ ਨਹੀਂ ਹੁੰਦੀ। ਨਾਂ ਇੱਕ ਤੋਂ ਦੂਜੀ ਮੂਹਰੇ ਹੁੰਦੀ ਹੈ। ਲਗਾਤਾਰ ਬੇਸਬਰੀ ਨਾਲ ਇੱਕ ਦੂਜੀ ਦੇ ਪਿਛੇ ਤੁਰੀਆਂ ਜਾਂਦੀਆਂ ਹਨ। ਮੂਹਰਲੀ ਕੀੜੀ ਸਹੀਂ ਟਿਕਣੇ ਉਤੇ ਲੈ ਜਾਂਦੀ ਹੈ। ਮੁੜਦੀਆਂ ਹੋਈਆਂ ਵੀ ਇੱਕ ਜਰਾ ਮਿੱਠੇ ਦਾ ਮੂੰਹ ਵਿੱਚ ਪਾ ਕੇ ਤੁਰ ਪੈਂਦੀਂ ਹੈ। ਬੰਦਾ ਕੀ ਕਰਦਾ ਹੈ? ਜੇ ਕਿਤੇ ਕੁੱਝ ਹੱਥ ਲੱਗਦਾ ਦਿਸਦਾ ਹੈ। ਕੱਲਾ ਹੀ ਹੱਥ ਮਾਰ ਜਾਂਦਾ ਹੈ। ਕਈ ਬਾਰ ਤਾਂ ਮਾਂ-ਬਾਪ, ਧੀਆਂ ਪੁੱਤਰਾਂ,ਪਤੀ, ਪਤਨੀ ਭੈਣ, ਭਰਾ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੰਦਾ। ਨਾਲੇ ਅੰਦਰੋਂ ਹੱਸਦਾ ਹੈ। ਵਾਹੁ ਬਈ ਮਾਲ ਕੱਲਾ ਹੀ ਹਜ਼ਮ ਕਰ ਲਿਆ। ਜਿਸ ਦਿਨ ਗੁਰੂ ਦੇ ਦਰ ਉਤੇ ਲੰਗਰ ਲੁਆ ਵੀ ਦੇਵੇ। ਸਪੀਕਰਾਂ ਵਿੱਚ ਬੁਲਾ ਕੇ ਬਤਾਉਂਦਾ ਹੈ, " ਇਹ ਮੈਂ ਕੀਤਾ ਹੈ। ਖਾਉ ਰੱਜ ਕੇ, ਅੱਜ ਮੇਰੇ ਸਿਰੋਂ ਪੇਟ ਭਰਨਾਂ ਹੈ। " ਬੱਕਰੇ ਵਾਂਗ ਬੰਦਾ ਮੈਂ-ਮੈਂ ਕਰਦਾ ਹੈ। ਇਸ ਨੂੰ ਕਿੰਨੇ ਕੁ ਲੋਕ ਜਾਂਣਦੇ ਹਨ। ਲੋਕਾਂ ਨੇ ਕਿਹੜੇ ਹਾਰ ਪਾਉਣੇ ਹਨ? ਘਰ ਦੇ ਹੀ ਇੱਜ਼ਤ ਪੂਰੀ ਪਾ ਦਿੰਦੇ ਹਨ। ਆਪੋ-ਆਪਣੀ ਬੁੱਕਲਾਂ ਵਿੱਚ ਮੂੰਹ ਪਾ ਕੇ ਦੇਖਣਾਂ। ਕੀ ਖੱਟਿਆ ਹੈ? 80 ਸਾਲ ਦਾ ਬੁੱਢਾ ਵੀ ਸੋਚਦਾ ਹੈ। ਸਬ ਖਾਲੀ ਹੈ। ਕੁੱਝ ਪੱਲੇ ਨਹੀਂ ਪਿਆ। ਇਹ ਹੋਰ ਚੂੜੇ ਵਾਲੀ ਨੂੰ ਆਪਦੇ ਕਬਜ਼ੇ ਵਿੱਚ ਕਰ ਲਵਾਂ। ਉਸ ਉਤੇ ਚੰਮ ਦੀਆ ਚਲਾਵਾਂ। ਮੇਰੇ ਧੀ-ਪੁੱਤ, ਮੇਰੀ ਪਤਨੀ, ਮੇਰਾ ਪਤੀ, ਮੇਰੇ ਮਾਂ-ਬਾਪ ਕਰਦਾ ਫਿਰਦਾ ਹੈ। ਇੰਨਾਂ ਲਈ ਹਰ ਚਲਾਕੀ ਹੇਰਾ-ਫੇਰੀਆਂ ਕਰਦਾ ਹੈ। ਜਦੋਂ ਇਹ ਮੈਂ ਵਾਲਾ ਮਰਦਾ ਹੈ। ਇਸ ਨੂੰ ਘੜੀ ਨਹੀਂ ਰੱਖਦੇ। ਕਹਿੰਦੇ ਹਨ," ਮਿੱਟੀ ਹੈ। ਉਹ ਇਸ ਵਿੱਚ ਨਹੀਂ ਹੈ। "-

Comments
Post a Comment