ਧੀ ਹੋਵੇਗੀ ਤਾ ਭੈਣ, ਮਾਂ ਪਤਨੀ ਹੋਣਗੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਕੁੜੀਆਂ, ਲੜਕੀਆਂ, ਪੱਥਰ, ਦੇਵੀ, ਲੱਛਮੀ, ਕਾਲੇ ਮੂੰਹ ਵਾਲੀ, ਚੜੇਲਾਂ ਇਹ ਸਬ ਮਾਪਿਆਂ, ਸਮਾਜ ਵੱਲੋ ਦਿਤੇ ਗਏ, ਦੁਨੀਆ ਦੀ ਜਨਮ ਦਾਤੀਂ ਦੇ ਨਾਂਮ ਹਨ। ਜਿਸ ਤੋਂ ਦੁਨੀਆਂ ਪੈਦਾ ਹੋ ਰਹੀ। ਇੱਕ ਔਰਤ ਤੇ ਮਰਦ ਹਨ। ਜੋ ਲੋਕ ਇਸ ਦਾ ਆਦਰ ਕਰਦੇ ਹਨ। ਉਨਾਂ ਉਤੇ ਬਹੁਤ ਮਾਂਣ ਹੈ। ਇੱਕ ਭਗਵਾਨ ਹੈ। ਜੋ ਸ੍ਰਿਸਟੀ ਦੇ ਨਰ ਮਾਦਾ ਨੂੰ ਚਲਾ ਰਿਹਾ ਹੈ। ਜੇ ਨਰ-ਮਾਦਾ ਦੋਂਨੇਂ ਹੋਣਗੇ ਤਾਂ ਅੱਗੇ ਦੁਨੀਆਂ ਚੱਲੇਗੀ। ਔਰਤ ਨੂੰ ਦੇਵੀ ਸਿੱਖ ਤਾਂ ਨਹੀਂ ਮੰਨਦੇ। ਔਰਤ ਨੂੰ ਐਡਾ ਵੱਡਾ ਦਰਜਾਂ, ਸਨਮਾਨ ਦੇਣ ਨਾਲ ਇੰਨਾਂ ਸਰਦਾਰਾਂ ਦੇ ਸਿਰ ਝੁੱਕ ਜਾਂਣਗੇ। ਔਰਤ ਦਾ ਨਰਾਦਰ ਸਿੱਖਾਂ ਦੇ ਘਰ ਵੱਧ ਹੁੰਦਾ ਹੈ। ਦਾਦੀ, ਨਾਨੀ, ਭੂਆਂ, ਪਿਉ-ਮਾਂ ਧੰਨਾਡ ਬੱਣ ਕੇ, ਬੱਚੀਆਂ ਨੂੰ ਗਰਭ ਵਿੱਚ ਮਰਵਾ ਦਿੰਦੇ ਹਨ। ਇਹ ਦੁਨੀਆਂ ਦੇ ਰੱਬ ਭਰੂਣ ਗਰਭ ਅੰਦਰ ਮਾਰ ਦਿੰਦੇ ਹਨ। ਸ਼ੱਕ ਦੀ ਵਜ਼ਾ ਉਤੇ ਕਿ ਗਰਭ ਅੰਦਰ ਕੁੜੀ ਹੈ। ਹਿੰਦੂ ਲੋਕ ਮਾਤਾ ਦੀ ਪੂਜਾ ਕਰਦੇ ਹਨ। ਉਨਾਂ ਵਿੱਚੋਂ ਵੱਡੀ ਗਿੱਣਤੀ ਦੇ ਲੋਕ ਗਰਭਪਾਤ ਨਹੀਂ ਕਰਦੇ। ਬਹੁਤੇ ਲੋਕ ਗਰਭਪਾਤ ਉਹੀ ਕਰਾਉਂਦੇ ਹਨ। ਜੋ ਗੁਰੂ ਨਾਨਕ ਦੀ ਬਾਣੀ ਆਸਾ ਦੀ ਵਾਰ ਪੜ੍ਹਦੇ, ਸੁਣਦੇ ਹਨ।
ਭੰਡ ਿਜੰਮੀਐ ਭੰਡ ਿਨੰਿਮੀਐ ਭੰਡ ਿਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡ ਿਹੋਵੈ ਬੰਧਾਨੁ ॥ ਸੋ ਕਉਿ ਮੰਦਾ ਆਖੀਐ ਜਤੁ ਜੰਮਹ ਿਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਤੁ ਮੁਖ ਿਸਦਾ ਸਾਲਾਹੀਐ ਭਾਗਾ ਰਤੀ ਚਾਰ ਿ॥ ਨਾਨਕ ਤੇ ਮੁਖ ਊਜਲੇ ਤਤੁ ਸਚੈ ਦਰਬਾਰ ਿ॥੨॥ {ਪੰਨਾ 473}
ਭੰਡਿ ਔਰਤ, ਮਾਦਾ ਨੂੰ ਕਿਹਾ ਹੈ। ਮਰਦ ਦੇ ਸਰੀਰ ਵਿਚੋਂ ਬਿੰਦ, ਨਸ਼ਟ ਹੋਇਆ ਪਾਣੀ, ਔਰਤ ਮਾਦਾ ਦੇ ਪੇਟ ਵਿੱਚ ਬੱਚੇ ਦੇ ਰੂਪ ਵਿੱਚ ਠਹਿਰਦਾ ਹੈ। ਉਸ ਵਿੱਚ ਪੱਲਣ ਲੱਗਦਾ ਹੈ। ਬੱਚਾ ਔਰਤ ਤੋਂ ਜਨਮ ਲੈਂਦਾ ਹੈ। ਮਰਦ ਦਾ ਉਸ ਨਾਲ ਪ੍ਰੇਮ ਹੋ ਕੇ, ਔਰਤ ਸਬੰਧ ਬੱਣਨ ਨਾਲ ਬੱਚੇ ਹੁੰਦੇ ਹਨ। ਔਰਤ ਮਰ ਜਾਵੇ, ਮਰਦ ਦੁਆਰਾ, ਹੋਰ ਲੱਭ ਲਈ ਜਾਂਦੀ ਹੈ। ਉਸ ਨੂੰ ਮਾੜਾ ਨਹੀਂ ਕਹਿੱਣਾਂ ਚਾਹੀਦਾ। ਉਹ ਰਾਜੇ ਭਗਤ ਜੰਮਦੀ ਹੈ। ਔਰਤ ਤੋਂ ਔਰਤ, ਮਾਦਾ ਪੈਦਾ ਹੁੰਦੀ ਹੈ। ਉਸ ਤੋਂ ਬਗੈਰ ਕੋਈ ਪੈਦਾ ਨਹੀਂ ਹੋ ਸਕਦਾ। ਨਾਨਕ ਗੁਰੂ ਦੱਸਦੇ ਹਨ। ਇੱਕ ਰੱਬ ਹੀ ਔਰਤ ਤੋਂ ਨਹੀਂ ਜੰਮਿਆ। ਪਰ ਦੋਂਨੇ ਦੁਨੀਆਂ ਜੰਮਦੇ, ਪੈਦਾ ਕਰਦੇ ਹਨ। ਰੱਬ, ਔਰਤ, ਮਾਦਾ ਦਾ ਮੁੱਖ ਭਾਗਾਂ ਵਾਲਾ ਹੈ। ਨਾਨਕ ਗੁਰੂ, ਰੱਬ ਦੇ ਦਰਬਾਰ ਵਿੱਚ ਉਨਾਂ ਦੇ ਮੁੱਖ ਪਵਿੱਤਰ ਹਨ।
ਮੰਨਿਆ ਕਿ ਮਰਦ ਕਾਂਮ ਦੀ ਭੁੱਖ ਦੂਜੇ ਮਰਦਾਂ ਤੇ ਜਾਨਵਰਾਂ ਨਾਲ ਮਿਟਾ ਸਕਦਾ ਹੈ। ਜਾਨਵਰਾਂ ਵਿੱਚ ਬੰਦਿਆਂ ਦੀ ਨਸਲ ਦੇ ਬੱਚੇ ਵੀ ਦੇਖੇ ਗਏ ਹਨ। ਹੋਰ ਬਥੇਰੇ ਪੈਦਾ ਕਰ ਸਕਦੇ ਹਨ। ਇਸ ਤਰਾਂ ਮਰਦ ਆਪਣੀ ਸਹੀਂ ਨਸਲ ਗੁਆ ਲੈਣਗੇ। ਫਿਰ ਸਾਰੇ ਪੱਸ਼ੂਆਂ ਵਰਗੇ ਲੋਕ ਪੈਦਾ ਹੋਣ ਲੱਗ ਜਾਣਗੇ। ਜੋ ਲੋਕ ਔਰਤਾਂ ਦੀ ਥਾਂ ਕੁੱਤੇ, ਬੱਕਰੀਆ, ਬੰਦਰਾਂ ਹੋਰ ਪਾਲਤੂ ਪੱਸ਼ੂਆਂ ਨਾਲ ਆਪਦੀ ਸੈਕਸ ਦੀ ਪਰੂਤੀ ਕਰਦੇ ਹਨ। ਕੀ ਉਹ ਲੋਕ ਆਪਣੀ ਔਲਦ ਨੂੰ ਪਿਆਰ ਨਹੀਂ ਕਰਦੇ। ਉਦੋਂ ਪੁੱਤਰ ਪਿਆਰ ਕਿਥੇ ਹੁੰਦਾ ਹੈ? ਕੀ ਉਨਾਂ ਦਾ ਗਰਭ ਵੀ ਚੈਕ ਕਰਾਉਂਦੇ ਹੋ? ਕਿਤੇ ਕੁੜੀ ਪੈਦਾ ਹੋਣ ਦੀ ਸਭਾਵਨਾਂ ਤਾ ਨਹੀਂ ਹੈ। ਬੱਚੇ ਵਿੱਚ ਸ਼ਕਲ ਦਾ ਅਕਾਰ ਬੱਣਤਰ ਬਹੁਤੇ ਗੁਣ ਮਾਂ ਦੇ ਹੁੰਦੇ ਹਨ। ਤਾਂਹੀਂ ਰੱਬ ਦੀ ਕਿਰਪਾ ਨਾਲ ਅਜੇ ਇੱਜ਼ਤ ਬੱਣੀ ਹੋਈ ਹੈ। ਫਰਜ਼ ਕਰੋ, ਅਗਰ ਕੁੱਤੀ ਦੇ ਬੱਚਾ ਹੋਇਆ। ਸਰੀਰ ਕੁੱਤੀ ਵਰਗਾ ਹੋਵੇ। ਮੂੰਹ ਬਾਪ ਵਰਗਾ ਹੋ ਗਿਆ। ਫਿਰ ਕਿਥੇ ਜਾ ਕੇ ਆਪਣਾ ਮੂੰਹ ਛਪਾਉਣਾ ਹੈ? ਇਹੀ ਕੁੱਝ ਹੋਵੇਗਾ। ਜੇ ਧੀ ਨਹੀਂ ਜੰਮਣੀ। ਆਉਣ ਵਾਲੇ ਮਰਦ ਇਹੀ ਕੁੱਝ ਕਰਨਗੇ। ਉਹ ਤਾਂ ਬਿਚਾਰੇ ਐਨੀਆਂ ਅੋਰਤਾਂ ਦੇ ਹੁੰਦੇ ਹੋਏ, ਇਹ ਕਰਤੂਤਾਂ ਕਰ ਰਹੇ ਹਨ। ਇੰਨੇ ਬਲਾਤਕਾਰ ਹੁੰਦੇ ਹਨ। ਜੇ ਲੋਕ ਇਸੇ ਤਰਾਂ ਕੁੜੀਆ ਮਾਰਦੇ ਰਹੇ। ਔਰਤਾਂ ਦੀ ਥੁੜ ਆ ਜਾਵੇਗੀ। ਸ਼ਰੇਅਮ ਜਿਥੇ ਵੀ ਕੋਈ ਔਰਤ ਦਿਸੀ। ਮਰਦ ਨੇ ਜਾਨਵਰਾਂ ਵਾਂਗ ਉਸ ਉਤੇ ਟੁੱਟ ਕੇ ਪੈ ਜਾਇਆ ਕਰਨਾ ਹੈ। ਘਰ ਵਿਆਹ ਕੇ ਲਿਉਣ ਲਈ ਕੁੜੀਆਂ ਨਹੀਂ ਹੋਣਗੀਆਂ। ਘਰ-ਘਰ ਵਿਚੋਂ ਕੁੱਤੀਆਂ, ਬੱਕਰੀਆ, ਬੰਦਰੀਆਂ, ਭੇਡਾ ਰੱਖੀਆਂ ਲੱਭਣਗੀਆਂ। ਕੀ ਉਨਾਂ ਦਾ ਵੀ ਗਰਭਪਾਤ ਕਰਾਇਆ ਕਰੋਂਗੇ?
ਧੀ ਹੋਵੇਗੀ ਤਾ ਭੈਣ, ਭੂਆ ਮਾਂ, ਪਤਨੀ, ਮਾਸੀ, ਚਾਚੀ ਹੋਣਗੀਆਂ। ਜੇ ਧੀ ਨਾਂ ਹੋਈ, ਆਪੇ ਨਸਲ ਨਸਲਟ ਹੋ ਜਾਵੇਗੀ। ਬਹੁਤਾ ਸਿਆਣਾਂ ਬੰਦਾ ਕਹਾਉਣ ਵਾਲਾ ਅੱਕਲ ਵੱਲੋਂ ਖਾਲੀ ਹੁੰਦਾ ਹੈ। ਕਨੇਡਾ ਵਿੱਚ ਕੁੜੀਆਂ ਮੁੰਡਿਆਂ ਨੂੰ ਜਨਮ ਤੋਂ ਲੈ ਕੇ 18 ਸਾਲਾਂ ਤੱਕ ਇਕੋਂ ਜਿੰਨੀ ਰਕਮ ਦਾ ਭੱਤਾ ਦਿੱਤਾ ਜਾਂਦਾ ਹੈ। ਜਿੰਨਾਂ ਦੇ ਮਾਂਪੇ ਬਿਲਕੁਲ ਕੰਮ ਨਹੀਂ ਕਰਦੇ। ਉਨਾਂ ਨੂੰ 350 ਡਾਲਰ ਮਹੀਨੇ ਦੇ ਦਿੱਤੇ ਜਾਂਦੇ ਹਨ। ਕੁੜੀਆਂ ਮੁੰਡਿਆਂ ਨੂੰ ਪੜ੍ਹਾਈ 12 ਵੀ ਕਲਾਸ ਤੱਕ ਮੁਫ਼ਤ ਕਰਾਈ ਜਾਂਦੀ ਹੈ। ਉਸ ਪਿਛੋਂ ਕੁੜੀਆ ਮੁੰਡੇ ਦੋਂਨੇਂ ਕਰਜ਼ਾ ਲੈ ਕੇ ਅੱਗੇ ਪੜ੍ਹ ਸਕਦੇ ਹਨ। ਜਿੰਨੀ ਵੀ ਪੜ੍ਹਾਈ ਕਰਨਗੇ। ਹਰ ਸਾਲ ਵਜੀਫ਼ਾ ਵੀ ਦੋਂਨਾਂ ਨੂੰ ਮਿਲਦਾ ਹੈ। ਕੁੜੀਆਂ ਮੁੰਡਿਆਂ ਨੂੰ ਬਾਰਬਰ ਨੌਕਰੀਆਂ ਇਕੋਂ ਜਿੰਨੀ ਤੱਨਖ਼ਾਹ ਉਤੇ ਮਿਲਦੀਆਂ ਹਨ। ਕਨੇਡੀਅਨ ਕੁੜੀਆਂ 13 ਸਾਲਾਂ ਦੀ ਉਮਰ ਤੋਂ ਆਪ ਕਮਾਈ ਕਰਕੇ, ਆਪਣੀਆਂ ਲੋੜਾ ਪੂਰੀਆਂ ਕਰਦੀਆਂ ਹਨ। ਵਿਆਹ ਵੀ ਆਪਣੇ ਖ਼ਰਚੇ ਨਾਲ ਕਰਾਉਂਦੀਆਂ ਹਨ।
ਜਿੰਦਰ ਵੀ ਕਨੇਡਾ ਵਿੱਚ ਰਹਿੰਦਾ ਹੈ। ਇਸ ਦੀ ਪਤਨੀ ਜਦੋਂ ਵੀ ਗਰਭ ਤੋਂ ਹੁੰਦੀ ਸੀ। ਹਸਪਤਾਲ ਲਿਜਾ ਕੇ ਚੈਕ ਕਰਵਾਉਂਦਾ ਸੀ। ਇਹ ਦੇਸ਼ ਭਾਰਤ ਤੋਂ ਕਿਤੇ ਪਰੇ ਅਜ਼ਾਦ ਦੇਸ਼ ਹੈ। ਭਾਰਤ ਦੇ ਲੋਕ ਜੋ ਲੁੱਕ ਛੁੱਪ ਕੇ, ਕਰਦੇ ਹਨ। ਕਨੇਡਾ ਵਿੱਚ ਉਹੀ ਸਾਰਾ ਕੁੱਝ ਖੁੱਲੇਆਮ ਕਰਦੇ ਹਨ। ਪਤਨੀ ਦੇ ਗਰਭ ਦੁਰਾਨ ਦੋ ਪੁੱਤਰ ਹੋਏ। ਪੁੱਤਰਾਂ ਨੂੰ ਜਨਮ ਲੈਣ ਦਿੱਤਾ ਗਿਆ। ਦੋ ਲੜਕੀਆਂ ਗਰਭ ਵਿੱਚ ਹੀ ਮਰਵਾ ਦਿੱਤੀਆਂ ਗਈਆਂ। ਐਸਾ ਵੀ ਨਹੀਂ ਹੈ। ਇਹ ਬੱਚੀਆਂ ਨੂੰ ਪਾਲ ਨਹੀਂ ਸਕਦਾ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਸ ਕੋਲ ਲੁਧਿਆਣੇ ਵਿੱਚ 10 ਕਿੱਲੇ ਜ਼ਮੀਨ ਆਉਂਦੀ ਹੈ। ਕਨੇਡਾ ਵਿੱਚ ਆਪਣੇ ਘਰ ਨੂੰ ਚਿੜੀਆ ਘਰ ਬੱਣਾਇਆ ਹੋਇਆ ਹੈ। ਪੜ੍ਹਾਈ ਲਈ ਇੱਕ ਭਤੀਜਾ, ਦੋ ਭਤੀਜੀਆਂ, ਇੱਕ ਭਾਣਜੀ ਭਾਰਤ ਤੋਂ ਸੱਦੇ ਹੋਏ ਹਨ। ਹੁਣ ਭਤੀਜੇ ਦਾ ਵਿਆਹ ਵੀ ਕਰ ਦਿੱਤਾ ਹੈ। ਉਸ ਦੀ ਪਤਨੀ ਵੀ ਜਿੰਦਰ ਦੇ ਘਰ ਵਿੱਚ ਰਹਿ ਰਹੀ ਹੈ। ਇਹ ਬੰਦਾਂ ਪਤਨੀ ਸਣੇ, ਪੰਜ ਬੇਗਾਨੀਆਂ ਕੁੜੀਆਂ ਨੂੰ ਕਿਵੇਂ ਬਰਦਾਸਤ ਕਰਦਾ ਸੀ। ਜਿਸ ਬੰਦੇ ਨੇ ਆਪਣਾਂ ਬੀਜ, ਆਪਣੀਆਂ ਸਕੀਆਂ ਦੋ ਧੀਆਂ, ਪਤਨੀ ਦੇ ਗਰਭ ਵਿੱਚ ਮਰਵਾ ਦਿੱਤੀਆਂ ਹਨ। ਆਪਣਾਂ ਬੀਜ, ਧੀਆਂ ਕਰਕੇ ਨਾਸ਼ ਕਰਨ ਵਾਲਾ ਸਕਾ ਬਾਪ ਦੂਜੇ ਦੀਆ ਨੌਜਵਾਨ ਧੀਆਂ ਨੂੰ ਕਿਉਂ ਆਪਣੇ ਘਰ ਵਿੱਚ ਰੱਖ ਕੇ, ਪਾਲ, ਪੜ੍ਹਾ ਰਿਹਾ ਹੈ? ਭਰਾ, ਭੈਣ ਤੋਂ ਡਾਲਰ ਬਟੋਰਨ ਦਾ ਚੱਕਰ ਹੀ ਨਹੀਂ ਲੱਗਦਾ। ਜੋ ਆਪਣੀਆਂ ਧੀਆਂ ਨੂੰ ਕੁਖ ਵਿੱਚ ਮਰਵਾ ਸਕਦਾ ਹੈ। ਹੈ ਨਾਂ ਹੈਰਾਨੀ ਦੀ ਗੱਲ, ਦੂਜੇ ਦੀਆ ਧੀਆਂ, ਭਤੀਜ ਨੂੰਹੁ, ਭਤੀਜੀਆਂ, ਭਾਣਜੀ, ਦੀ ਇਹ ਸੱਪ ਰਾਖੀ ਕਰਦਾ ਹੈ। ਉਨਾਂ ਨੂੰ ਪਾਲਦਾ ਹੈ। ਉਹ ਦੂਜੇ ਦੀਆਂ ਧੀਆਂ ਨਾਲ ਕੁੱਝ ਵੀ ਕਰ ਸਕਦਾ ਹੈ। ਜੋ ਧੀਆ ਉਹੀ ਕੁਖਾਂ ਵਿੱਚ ਮਰਵਾਉਂਦੇ ਹਨ। ਪੈਸੇ ਦੇ ਯਾਰ ਹਨ। ਇੱਕ ਦੁਆਨੀ ਪੱਲਿਉ ਨਹੀਂ ਖ਼ਰਚਦੇ। ਸਕੀ ਧੀ ਦੇ ਵਿਆਹ, ਪੜ੍ਹਾਈ ਉਤੇ ਖ਼ਰਚਾ ਨਹੀਂ ਕਰ ਸਕਦੇ। ਦੂਜਿਆਂ ਦੀਆਂ ਧੀਆਂ ਦੀ ਇੱਜ਼ਤ ਨਾਲ ਖੇਡਦੇ ਹਨ। ਲੋਕਾਂ ਦੀਆ ਧੀਆ ਦਾ ਰੂਪ ਦੇਖ ਕੇ ਮਨ ਬਹਿਲਾਉਂਦੇ ਹਨ। ਉਹ ਸੋਚਦੇ ਹਨ। ਕੱਲ ਨੂੰ ਮੇਰੀ ਧੀ ਨਾਲ ਵੀ ਹੋਰ ਬੰਦਾ ਇਹੀ ਕੁੱਝ ਕਰੇਗਾ।
ਜਿੰਦਰ ਦੇ ਛੋਟੇ ਮੁੰਡੇ ਨੇ 17 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੀ ਉਮਰ ਦੀ ਅੋਰਤ ਨੂੰ ਪਿਆਰ ਕਰਨਾਂ ਤੇ ਉਸ ਦੇ ਨਾਲ ਰਹਿੱਣਾ ਸ਼ੁਰੂ ਕਰ ਦਿੱਤਾ। ਵੱਡਾ ਜੇਲ ਵਿੱਚ ਹੈ। ਉਹ ਡਰੱਗ ਦਾ ਧੰਦਾ ਕਰਦਾ ਫੜਿਆ ਗਿਆ ਸੀ। ਐਸੇ ਮਰਦ ਦਿਆਂ ਬੱਚਿਆਂ ਨੇ ਰੱਬ ਜਾਂਣੇ ਕੋਈ ਬੱਚਾ ਜੰਮਣਾਂ ਵੀ ਹੈ ਜਾਂ ਨਹੀਂ।

Comments

Popular Posts