ਕੀ ਪਤਨੀਆਂ ਨੂੰ ਪਤੀ ਦੀ ਜੇਬ ਕੱਟਣੀ ਚਾਹੀਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਜੋ ਮਰਦ ਔਰਤ 40 ਸਾਲਾਂ ਦੀ ਉਮਰ ਵਿੱਚ ਵੀ ਘਰ ਨਹੀਂ ਬੰਨ ਸਕੇ। ਇਸ ਪਿਛੋਂ ਤਾਂ ਸਰੀਰ ਨੂੰ ਬਿਮਾਰੀਆਂ ਆ ਘੇਰਦੀਆਂ ਹਨ। ਔਰਤ ਘਰ ਦੇ ਕੰਮਾਂ ਵਿੱਚ ਘਿਰ ਜਾਂਦੀ ਹੈ। ਬੱਚਿਆਂ ਵਿੱਚ ਰੁੱਝ ਜਾਂਦੀ ਹੈ। ਪੰਜਾਬ ਦੇ ਖੇਤਾਂ ਵਿੱਚ ਭਈਏ ਲੱਗੇ ਹੁੰਦੇ ਹਨ। ਘਰ ਦਾ ਮਰਦ ਵਿਹਲਾ ਹੁੰਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਮਰਦ ਜਦੋਂ ਜੀਅ ਕਰਦਾ ਹੈ। ਘਰ ਛੱਡ ਕੇ ਚਲੇ ਜਾਂਦੇ ਹਨ। ਮੱਤ ਮਾਰੀ ਜਾਂਦੀ ਹੈ। ਕਈ ਪਤਨੀ ਬੱਚਿਆਂ ਤੋਂ ਮਹਾਤਮਾਂ ਬੁੱਧ ਵਾਂਗ ਅੱਕ ਜਾਂਦੇ ਹਨ। ਜਾਂ ਥੱਕ ਜਾਂਦੇ ਹਨ। ਕਨੇਡਾ ਵਿੱਚਲੇ ਮਰਦ ਤਾਂ ਪਤਨੀਆਂ ਨੂੰ ਛੱਡ ਕੇ, ਭਾਰਤ ਘੁੰਮਣ ਚਲੇ ਜਾਂਦੇ ਹਨ। ਕਈ ਪਤਨੀਆਂ ਜੇਲ ਅੰਦਰ ਕਰਾ ਦਿੰਦੀ ਹਨ। ਕਈ ਆਪ ਪੀਤੀ ਵਿੱਚ ਫਸ ਜਾਂਦੇ ਹਨ। ਐਸੇ ਸਮੇਂ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਕਰੇ? ਹਰ ਕਮਾਊ ਪਤੀ ਦੀ ਸਾਅਣੀ ਪਤਨੀ, ਹਰ ਹਾਲਤ ਵਿੱਚ ਘਰ ਦੇ ਖ਼ਰਚੇ ਕਰਕੇ ਵੀ ਪੈਸੇ ਬੱਚਾ ਲੈਂਦੀ ਹੈ। ਕੀ ਪਤਨੀਆਂ ਨੂੰ ਪਤੀ ਦੀ ਜੇਬ ਕੱਟਣੀ ਚਾਹੀਦੀ ਹੈ? ਪਤਨੀ, ਪਤੀ ਦੀ ਜੇਬ ਸਾਫ਼ ਤਾਂ ਕਰੇਗੀ। ਪਤਨੀ ਪਤੀ ਦੀ ਜੇਬ ਵਿੱਚ ਤਾਂਹੀਂ ਹੱਥ ਫਿਰੇਗਾ। ਜੇ ਉਸ ਵਿੱਚ ਕੁੱਝ ਹੋਵੇਗਾ। ਜੇ ਪਤੀ ਕੰਮ ਨਹੀਂ ਕਰਦਾ। ਜੇਬ ਵਿੱਚ ਨੋਟ ਕਿਥੋਂ ਆ ਜਾਂਣਗੇ? ਜੇ ਚਾਰ, ਛੇ ਹਜ਼ਾਰ ਰੂਪੀਆ ਜੇਬ ਵਿੱਚ ਹੋਵੇਗਾ। ਤਾਂਹੀਂ ਪਤਨੀ ਵਿਚੋਂ ਚੋਰੀ ਕੱਢ ਸਕੇਗੀ। ਔਖੇ ਸਮੇਂ ਲਈ ਪੈਸੇ ਜੋੜ ਸਕੇਗੀ। ਪੈਸੇ ਤੋਂ ਬਗੈਰ, ਪਤਨੀ ਘਰ ਦੇ ਖ਼ਰਚੇ ਕਿਵੇਂ ਕਰੇਗੀ? ਜੇ ਘਰ ਵਿੱਚ ਅਮਦਨ ਆਵੇਗੀ। ਤਾਂਹੀ ਬੱਚਤ ਕੀਤੀ ਜਾਵੇਗੀ। ਘਰ ਤੋਰਨ ਦਾ ਪਤਨੀ ਨੂੰ ਵੱਧ ਫ਼ਿਕਰ ਹੁੰਦਾ ਹੈ। ਪਿੰਡਾਂ ਵਿੱਚ ਬਹੁਤੀਆਂ ਔਰਤਾਂ ਘਰ ਬਾਹਰ ਦਾ ਕੰਮ ਨਹੀਂ ਕਰਦੀਆਂ। ਜੇ ਔਰਤ ਆਪਣੇ ਘਰ ਦਾ ਝਾੜੂ-ਪੋਚਾ ਨਹੀਂ ਕਰ ਸਕਦੀ। ਰੋਟੀ ਪਕਾਉਣ ਨੂੰ ਕੋਈ ਬਾਹਰੋਂ ਆਉਂਦਾ ਹੈ। ਹੋਰ ਉਸ ਘਰ ਦੀ ਔਰਤ ਨੇ ਕੀ ਰੰਗ ਲਗਾਉਣਾਂ ਹੈ? ਜੇ ਘਰ ਦੇ ਕੰਮ ਹੱਥੀਂ ਕਰਨ, ਘਰ ਚਲਾਉਣ ਲਈ ਬਹੁਤੇ ਪੈਸਿਆ ਦੀ ਲੋੜ ਨਹੀਂ ਪੈਂਦੀ। ਕਹਿੰਦੇ ਹਨ, " ਨੌਕਰੀਆਂ ਨਹੀਂ ਲੱਭਦੀਆਂ। " ਘਰ ਅੰਦਰ ਹੀ ਬਹੁਤ ਕੰਮ ਹੁੰਦੇ ਹਨ। ਘਰ ਦੇ ਅੰਦਰ ਕੰਮ ਕਰਨ ਨਾਲ ਵੀ ਲਾਜ਼ ਆਉਂਦੀ ਹੈ। ਘਰ ਦੇ ਕੰਮ ਕਰਨ ਨੂੰ ਭਈਏ ਰੱਖੇ ਹਨ। ਆਪ ਬਾਹਰ ਨੌਕਰੀਆਂ ਭਾਲਣ ਜਾਂਦੇ ਹਨ। ਮੱਝਾਂ ਗਾਵਾਂ ਦੀਆ ਧਾਰਾ ਭਈਏ ਕੱਢਦੇ ਹਨ। ਉਹੀ ਬਾਹਰੋਂ ਸਬਜ਼ੀ ਖ੍ਰੀਦ ਕੇ ਲਿਆਉਂਦੇ ਹਨ। ਘਰ ਦੀਆਂ ਜ਼ਮੀਨਾਂ ਹਨ। ਸਬਜ਼ੀ ਦਾਲ ਅੰਨਾਜ਼ ਕੋਈ ਨਹੀਂ ਬੀਜ਼ਦਾ। ਜ਼ਮੀਨਾਂ ਅੱਗੇ ਲੋਕਾਂ ਨੂੰ ਮਾਮਲੇ-ਹਾਲੇ ਉਤੇ ਦਿੱਤੀਆਂ ਹਨ। ਪਿਤਾ ਦਾ ਕਿੱਤਾ ਕੋਈ ਕਰਨਾਂ ਨਹੀਂ ਚਹੁੰਦਾ। ਜ਼ਮੀਨਾਂ ਵਾਲੇ ਖੇਤੀ ਬਹੁਤ ਘੱਟ ਲੋਕ ਕਰਦੇ ਹਨ। ਖੇਤੀ ਕਰਨੀ ਤਾਂ ਅੱਜ ਕੱਲ ਬਹੁਤ ਸੌਖੀ ਹੈ। ਫ਼ਸਲ ਦੀ ਕੋਈ ਗੋਡਾਈ ਨਹੀਂ ਕਰਨੀ, ਕਟਾਈ ਨਹੀਂ ਕਰਨੀ। ਸਗੋ ਬਹੁਤੇ ਮੁੰਡੇ ਡਰਾਈਵਰੀ ਕਰਦੇ ਹਨ। ਜਿਸ ਵਿੱਚ ਹਰ ਸਮੇਂ ਜਾਨ ਸੂਲੀ ਉਤੇ ਟੰਗੀ ਰਹਿੰਦੀ ਹੈ। ਨੌਕਰੀਆਂ ਬਾਹਰੋ ਲੱਭਦੇ ਹਨ। ਡਾਕਟਰ, ਵਕੀਲ, ਅਧਿਆਪਕ ਨੌਕਰੀਆਂ ਜਰੂਰ ਬਾਹਰ ਲੋਕਾਂ ਦੇ ਸਿਰੋਂ ਕਰਨ ਜਾਂਦੇ ਹਨ। ਇਹ ਵੀ ਉਵੇਂ ਹੀ ਜਿਉਂਦੇ ਹਨ, ਜਿਵੇ ਇੱਕ ਕਿਸਾਨ ਦੁਕਾਨ ਦਾਰ ਰਹਿੰਦੇ ਖਾਂਦੇ ਹਨ। ਪੇਟ ਭਰਨ ਲਈ ਦੋ ਰੋਟੀਆ ਚਾਹੀਦੀਆਂ ਹਨ। ਸਿਰ ਉਤੇ ਛੱਤ ਹੋਣੀ ਚਾਹੀਦੀ ਹੈ। ਨੀਂਦ ਤਾਂ ਹਰ ਤਰਾਂ ਦੇ ਬਿਸਤਰੇ Aੁਤੇ ਆ ਜਾਂਦੀ ਹੈ। ਵਿਹਲੇ ਬੰਦੇ ਨੂੰ ਨੀਂਦ ਨਹੀਂ ਆਉਂਦੀ। ਮਨ ਚਿੰਤਾਂ ਵਿੱਚ ਰਹਿੰਦਾ ਹੈ। ਉਸ ਦੀ ਉਹੀ ਗੱਲ ਹੁੰਦੀ ਹੈ। ਖੂਹ ਕੋਲ ਆਪ ਨਹੀਂ ਜਾਣਾਂ ਚਹੁੰਦਾ। ਪਿਆਸਾ ਤਾਂ ਮਰ ਜਾਂਦਾ ਹੈ। ਉਹ ਸੋਚੀ ਹੀ ਜਾਂਦਾ ਹੈ, " ਸ਼ਇਦ ਖੂਹ ਮੇਰੇ ਕੋਲ ਆ ਜਾਵੇਗਾ। " ਨੀਂਦ ਵੀ ਉਸੇ ਨੂੰ ਆਉਂਦੀ ਹੈ। ਜੋ ਬੰਦਾ ਸਰੀਰ ਤੇ ਦਿਮਾਗੀ ਤੌਰਤੇ ਥੱਕਦਾ ਹੈ। ਸਰੀਰ ਦੇ ਅੰਗ ਥੱਕਣ ਨਾਲ ਬੰਦਾ ਨਿਢਾਲ ਹੋ ਕੇ ਸੌਂ ਜਾਂਦਾ ਹੈ। ਉਹ ਨਿਚਿੰਤ ਹੋ ਜਾਂਦਾ ਹੈ। ਰੋਜ਼ੀ ਰੋਟੀ ਦਾ ਪ੍ਰਬੰਦ ਕਰ ਰਿਹਾ ਹੈ। ਉਸ ਨੂੰ ਨੀਂਦ ਦੀ ਗੋਲ਼ੀਂ ਦੀ ਲੋੜ ਨਹੀਂ ਪੈਂਦੀ। ਮੈ ਅੰਗਰੇਜੀ ਰਾਈਟਰ ਦੀ ਕਿਤਾਬ ਪੜ੍ਹ ਰਹੀ ਸੀ। ਕਰੋੜਪਤੀ ਕਿਵੇ ਬੱਣੀਏ। ਉਸ ਨੇ ਸਾਰੀ ਕਿਤਾਬ ਵਿੱਚ ਬਿਜ਼ਨਸ ਮੈਨ, ਨੌਕਰੀਆਂ ਕਰਨ ਵਾਲਿਆਂ ਦੀਆਂ ਸੱਚੀਆਂ ਕਹਾਣੀਆਂ ਲਿਖੀਆਂ ਸਨ। ਜਿੰਨਾਂ ਦਾ ਮੱਤਲੱਬ ਇਹੀ ਸੀ। ਜੋ ਲੋਕ ਹਰ ਰੋਜ਼ ਮੇਹਨਤ ਕਰਦੇ ਹਨ। ਉਹ ਦੱਬ ਕੇ ਮੇਹਨਤ ਕਰਦੇ ਹਨ। ਰੱਜ ਕੇ ਖਾਂਦੇ ਹਨ। ਬੱਚਿਆ ਲਈ ਧੰਨ ਜੋੜ ਵੀ ਲੈਂਦੇ ਹਨ। ਉਨਾਂ ਕੋਲੋ ਪੈਸਾ ਮੁੱਕਦਾ ਨਹੀਂ ਹੈ। ਪੈਸਾ ਇੱਕਠਾ ਕਰਨ ਲਈ ਮੇਹਨਤ ਕਰਨੀ ਪੈਣੀ ਹੈ। ਸਰੀਰ ਨੂੰ ਕਸ਼ਟ ਦੇਣਾਂ ਪੈਣਾਂ ਹੈ। ਪਤੀ-ਪਤਨੀ ਦੋਂਨੇ ਮਿਲ ਕੇ, ਜਬæਰਦਸਤ ਮੇਹਨਤ ਕਰਨ, ਘਰ ਵਿੱਚ ਗਰੀਬੀ ਨਹੀਂ ਆ ਸਕਦੀ। ਕਿਸਮਤ ਬੱਣ ਜਾਵੇਗੀ। ਘਰ, ਮਨ ਵਿੱਚ ਖੁਸ਼ੀਆਂ ਆ ਜਾਂਣਗੀਆਂ। ਬਾਹਰਲੇ ਦੇਸ਼ਾਂ ਵਿੱਚ ਜਦੋਂ ਲੋਕ ਆਉਂਦੇ ਹਨ। ਕੀ ਨਾਲ ਲੈ ਲੇ ਆਉਂਦੇ ਹਨ? 100, 50 ਡਾਲਰ ਮਸਾਂ ਹੁੰਦੇ ਹਨ। ਸਬ ਲੋਕ ਸਾਰਾ ਕੁੱਝ ਮੇਹਨਤ ਕਰਕੇ ਬਣਾਉਂਦੇ ਹਨ। ਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਹੀਂ ਮੰਨਦੇ। ਤਾਂਹੀ ਹਰ ਜਰੂਰਤ ਦੀ ਚੀਜ਼ ਘਰ, ਟੀਵੀ, ਸੋਫ਼ਾ, ਬੈਡ ਸਾਰਿਆਂ ਦੇ ਘਰਾਂ ਵਿੱਚ ਬੱਣ ਜਾਂਦੇ ਹਨ। ਖਾਣ ਦਾ ਬਹੁਤ ਵਧੀਆ ਬੰਦੋਵਸਤ ਹੋ ਜਾਂਦਾ ਹੈ।
ਜੋ ਲੋਕ ਬੁਰਕਾ ਪਾਉਂਦੇ ਹਨ। ਉਨਾਂ ਦੀ 25 ਕੁ ਸਾਲਾਂ ਦੀ ਇੱਕ ਔਰਤ ਅੱਜ ਸ਼ੜਕ ਉਤੇ ਖੜ੍ਹੀ ਸੀ। ਅੱਜ ਵੀ ਉਸ ਦਾ ਸਿਰ ਤੇ ਗਰਦਨ ਪੂਰੀ ਤਰਾਂ ਕੱਪੜੇ ਨਾਲ ਲਿਪੇਟੇ ਹੋਏ ਸਨ। ਉਸ ਕੋਲ ਇੱਕ ਗੱਤੇ ਦਾ ਟੁੱਕੜਾ ਫੱੜਿਆ ਹੋਇਆ ਸੀ। ਜਿਸ ਉਤੇ ਕੁੱਝ ਲਿਖਿਆ ਹੋਇਆ ਸੀ। ਮੈਂ ਵੀ ਉਸ ਦਾ ਨੋਟ ਪੜ੍ਹਨ ਲਈ ਕਾਰ ਉਸ ਕੋਲ ਰੋਕ ਲਈ। ਉਸ ਉਤੇ ਲਿਖਿਆ ਸੀ। ਮੇਰੇ ਤਿੰਨ ਬੱਚੇ ਹਨ। ਪਤੀ ਸਾਨੂੰ ਛੱਡ ਕੇ ਪਤਾ ਨਹੀਂ ਕਿਥੇ ਚਲਾ ਗਿਆ ਹੈ? ਮੈਂ ਉਸ ਨੂੰ ਪੁੱਛਿਆ," ਕੀ ਤੈਨੂੰ ਪਤਾ ਹੈ, ਤੂੰ ਸਰਕਾਰੀ ਭੱਤਾ ਲੈ ਸਕਦੀ ਹੈ? " ਉਸ ਨੇ ਕਿਹਾ," ਇਸ ਮਹੀਨੇ ਗੌਰਮਿੰਟ ਨੇ ਜੋ ਡਾਲਰ ਦਿੱਤੇ ਸੀ। ਘਰ ਦੇ ਕਿਰਾਏ ਤੇ ਭੋਜਨ ਵਿੱਚ ਲੱਗ ਗਏ ਹਨ। ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈ। ਨਾਂ ਹੀ ਕੋਈ ਬੱਚਾਇਆ, ਹੋਇਆ ਕੋਈ ਡਾਲਰ ਹੈ। " ਲੋਕ ਬਹੁਤ ਮੇਹਰਬਾਨ ਹਨ। ਦੇਖਦੇ ਹੀ ਦੇਖਦੇ ਉਸ ਦਾ ਪੱਲਾ ਡਾਲਰਾਂ ਨਾਲ ਭਰ ਗਿਆ। ਉਸ ਨੂੰ ਨੋਟਾਂ ਦੀ ਜ਼ਿਆਦਾ ਖੁਸ਼ੀ ਨਹੀਂ ਸੀ। ਅੱਖਾਂ ਵਿੱਚ ਡਰ ਤੇ ਹੁੰਝੂ ਸਨ। ਮੈਂ ਉਸ ਨਾਲ ਦੋ ਮਿੰਟ ਗੱਲਾਂ ਕੀਤੀਆ। ਪਿਛੇ ਹੋਰ ਗੱਡੀਆਂ ਆ ਗਈਆਂ। ਮੈਨੂੰ ਨਾਂ ਚਹੁੰਦੇ ਹੋਏ ਵੀ ਅੱਗੇ ਤੁਰਨਾਂ ਪਿਆ। ਅਜੇ ਵੀ ਮੇਰੇ ਦਿਮਾਗ ਵਿੱਚ ਉਹ ਕੁੜੀ ਘੁੰਮੀ ਜਾਂਦੀ ਹੈ। ਸਿਰ, ਮੂੰਹ, ਮੱਥੇ ਤੱਕ ਢੱਕਣ ਦਾ ਕੀ ਫ਼ੈਇਦਾ ਹੈ? ਤੁਹਾਡੀ ਔਰਤ ਚਰਾਹੇ ਵਿੱਚ ਖੜ੍ਹੀ ਟੱਕੇ ਮੰਗਦੀ ਹੈ। ਹੁਣ ਸ਼ਰਮ ਕਿਥੇ ਗਈ ਹੈ? ਇੰਨਾਂ ਦੇ ਮਰਦ ਵੀ ਉਥੋਂ ਦੀ ਲੰਘੇ ਹੋਣੇ ਹਨ। ਫਿਰ ਵੀ ਕੁੜੀ ਬਹੁਤ ਦਲੇਰ ਲੱਗੀ। ਬਹੁਤੀਆਂ ਤਾਂ ਐਸੇ ਸਮੇਂ ਵਿੱਚ ਆਪਣੇ ਬੱਚੇ ਮਾਰ ਕੇ ਆਪ ਵੀ ਆਤਮ ਹੱਤਿਆ ਕਰ ਲੈਂਦੀਆਂ ਹਨ। 25 ਕੁ ਸਾਲ ਹੋ ਗਏ। ਕੈਲਗਰੀ ਵਿੱਚ ਇੱਕ ਕੁੜੀ ਨੇ ਆਪਣੀਆਂ ਤਿੰਨੇ ਕੁੜੀਆਂ ਨੂੰ ਦਰਿਆ ਵਿੱਚ ਸੁੱਟ ਦਿੱਤਾ ਸੀ। ਫਿਰ ਆਪ ਵੀ ਪਾਣੀ ਵਿੱਚ ਛਾਲ ਮਾਰ ਕੇ ਮਰ ਗਈ। ਪਤੀ ਨੇ ਦੂਜਾ ਵਿਆਹ ਕਰਾ ਲਿਆ। ਇਸੇ ਕੁੜੀ ਦੇ ਭਰਾ 15 ਕੁ ਸਾਲ ਪਹਿਲਾਂ ਗਲ਼ ਫਾਹਾ ਲੈ ਕੇ ਮਰ ਗਿਆ ਸੀ। ਕਈ ਲੋਕਾਂ ਨੂੰ ਘਰ ਵਿਚੋਂ ਸਿੱਖਿਆ ਐਸੀ ਦਿੱਤੀ ਜਾਂਦੀ ਹੈ। ਗੱਲ-ਗੱਲ ਉਤੇ ਮਰਨ ਦਾ ਡਰਾਮਾਂ ਕਰਦੇ ਹਨ। ਇੱਕ ਦਿਨ ਡਰਾਮਾਂ ਸੱਚਾ ਹੋ ਜਾਂਦਾ ਹੈ। ਆਪ ਮਰ ਜਾਂਦੇ ਹਨ। ਜਾਂ ਕਿਸੇ ਦਾ ਖੂਨ ਕਰ ਦਿੰਦੇ ਹਨ। ਮਸੀਬਤਾਂ ਨਾਲ ਟੱਕਰ ਲੈਣ ਦੀ ਥਾਂ ਮਰਨਾਂ ਸੌਖਾ ਰਸਤਾ ਸਮਝਦੇ ਹਨ। ਜੈਸਾ ਬੰਦਾ ਸੋਚਦਾ ਹੈ। ਉਹੀ ਵੈਸੀ ਮੰਜ਼ਲ ਉਤੇ ਪਹੁੰਚਦਾ ਹੈ। ਹਰ ਆਤਮਹੱਤਿਆ ਪਿਛੇ ਪੈਸਾ ਜਾਂ ਪਿਆਰ ਹੁੰਦਾ ਹੈ। ਅੱਕਲ ਤੋਂ ਕੰਮ ਲੈਣ ਦੀ ਲੋੜ ਹੈ। ਦੋਂਨੇ ਫੇਰ ਵੀ ਹਾਂਸਲ ਕਰ ਸਕਦੇ ਹਾਂ। ਪੈਸਾ ਕਮਾਉਣ ਦਾ ਤਰੀਕਾ ਬਦਲ ਸਕਦਾ ਹੈ। ਪਿਆਰ ਕਿਸੇ ਹੋਰ ਸ਼ਕਲਾਂ ਦੇ ਨਾਲ ਕੀਤਾ ਜਾ ਸਕਦਾ ਹੈ। ਜੇ ਜਿੰਦਗੀ ਹੋਵੇਗੀ, ਤਾਂ ਪਾਣੀ ਦੇ ਵਹਾ ਵਾਂਗ ਵਹਿੰਦੀ ਜਾਵੇਗੀ।

Comments

Popular Posts