ਕਿਸੇ ਉਤੇ ਜ਼ਕੀਨ ਨਹੀਂ ਕਰਨਾਂ ਚਾਹੀਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵਾੜ ਖੇਤ ਨੂੰ ਖਾ ਰਹੀ ਹੈ। ਕਿਸੇ ਦੀ ਰਾਖੀ ਕੀ ਕਰ ਸਕਦੇ ਹਾਂ? ਆਪਣੇ ਮਨ ਦਾ ਜ਼ਕੀਨ ਨਹੀ ਹੈ। ਇਸ ਮਨ ਨੂੰ ਕੀ ਫੁਰਨਾਂ ਆਉਂਣਾਂ ਹੈ? ਕਿਸੇ ਤੀਜੇ ਬੰਦੇ ਨੂੰ ਘਰ ਵਿੱਚ ਨਾਂ ਰੱਖੋ। ਕਿਸੇ ਤੀਜੇ ਬੰਦੇ ਨੂੰ ਆਪਣੇ ਘਰ ਦੇ ਮਾਮਲੇ ਵਿੱਚ ਦਖ਼ਲ ਨਾਂ ਦੇਣ ਦਿਉ। ਤੀਜਾ ਰਲਿਆ, ਘਰ ਗਲਿਆ। ਸੋਹਣੀਆਂ ਚੀਜ਼ਾ ਨੂੰ ਢੱਕ ਕੇ ਰੱਖੋ। ਜ਼ਮੀਨ, ਔਰਤ, ਸ਼ੋਰਤ ਲੱਕੋ ਕੇ ਰੱਖੋ। ਅੱਗ ਲੈਣ ਆਈ ਘਰ ਵਾਲੀ ਬੱਣ ਬੈਠ ਜਾਂਦੀ ਹੈ। ਪਰ ਕੀ ਕਰੀਏ ਬਿੱਲੀਆਂ ਸਰਾਣੇ ਦੁੱਧ ਨਹੀਂ ਜੰਮਦਾ। ਧੋਖਾ ਤਾਹੀ ਹੁੰਦਾ ਹੈ। ਅਸੀਂ ਸਾਰੀ ਗੱਲ ਦੂਜੇ ਉਤੇ ਛੱਡ ਦਿੰਦੇ ਹਾਂ। ਕਿਸੇ ਉਤੇ ਜ਼ਕੀਨ ਨਹੀਂ ਕਰਨਾਂ ਚਾਹੀਦਾ। ਕਿਸੇ ਉਤੇ ਦਾਵੇਂ ਨਹੀਂ ਕਰਨੇ ਚਾਹੀਦੇ। ਬਹੁਤੀ ਬਾਰ ਕਿਸੇ ਉਤੇ ਮਾਂਣ ਕੀਤਾ ਜਾਂਦਾ ਹੈ। ਅੰਤ ਭੋਰਸਾ ਟੁੱਟ ਜਾਂਦਾ ਹੈ। ਬੰਦੇ ਦੀ ਤਾਂ ਗੱਲ ਹੀ ਵੱਖਰੀ ਹੈ। ਜਾਨਵਰ ਬੜੇ ਚਲਾਕ ਹਨ। ਗੁਆਂਢੀਆਂ ਦੇ ਪਿਛਲੇ ਸਾਲ ਬਿੱਲੀ ਨੇ ਚਾਰ ਕਾਲੇ ਬੱਚੇ ਦਿੱਤੇ ਸਨ। ਖਾ ਪੀ ਕੇ ਐਂਤਕੀ ਉਹ ਜੁਵਾਨ ਹੋ ਗਏ। ਬਿੱਲਾ ਬਿੱਲੀ ਖੇਡ ਰਹੇ ਸਨ। ਬਿੱਲੇ ਦਾ ਸਰੀਰ ਭਾਰੀ ਸੀ। ਬਿੱਲੀ ਦੇ ਪੇਟ ਨੂੰ ਛੱਡ ਕੇ, ਬਾਕੀ ਸਰੀਰ ਹੌਲਾ ਸੀ। ਕੁੱਝ ਕੁ ਦਿਨ ਪਹਿਲਾਂ ਗੁਆਂਢਣ ਮੈਨੂੰ ਦੱਸ ਰਹੀ ਸੀ, " ਬਿੱਲੀ ਦੇ ਬੱਚੇ ਹੋਣ ਵਾਲੇ ਹਨ। ਹੁਣ ਅਸੀਂ ਇਹ ਦੋਂਨੇ ਹੀ ਰੱਖੇ ਹਨ। ਦੂਜੇ ਵੱਡੇ ਦੋ ਕਿਸੇ ਨੂੰ ਦੇ ਦਿੱਤੇ ਹਨ। " ਮੈਂ ਉਸ ਨੂੰ ਪੁੱਛਿਆ, " ਇਸ ਦੇ ਬੱਚੇ ਕਾਲੇ ਰੰਗ ਦੇ ਹੀ ਹੋਣਗੇ। ਇਹ ਸਾਰੇ ਕਾਲੇ ਹੀ ਹਨ। " ਉਸ ਨੇ ਬੜੇ ਜ਼ਕੀਨ ਨਾਲ ਕਿਹਾ, " ਹੋਰ ਬੱਚੇ ਮਾਂ-ਬਾਪ ਤੇ ਹੀ ਜਾਂਣੇ ਹਨ। " ਮੈਨੂੰ ਯਾਦ ਆਇਆ। ਮੈਂ ਉਸ ਨੂੰ ਕਿਹਾ, " ਇਹ ਜਾਨਵਰ ਵੀ ਇੱਕ ਦੂਜੇ ਕੋਲ ਮਿਲਣ-ਗਿਲਣ, ਵੀਜ਼ਟ ਕਰਨ ਆਉਂਦੇ, ਜਾਂਦੇ ਹਨ। ਚਿੱਟਾ ਬਹੁਤ ਵੱਡਾ ਬਿੱਲਾ ਇਥੇ ਤੁਹਾਡੀ ਗਾਰਡਨ ਵਿੱਚ ਆਉਂਦਾ ਹੈ। " ਉਹ ਬੋਲੀ, " ਹਾਂ ਇਹ ਇੱਕਠੇ ਇੱਕ ਦੂਜੇ ਨਾਲ ਖੇਡਦੇ ਹਨ। ਇੰਨਾਂ ਦੇ ਵੀ ਦੁੱਖ ਸੁਖ ਹੁੰਦੇ ਹੋਣਗੇ। " ਕੱਲ ਕਾਲੀ ਬਿੱਲੀ ਬਾਹਰ ਵੱਲੋਂ ਆਪਦੇ ਮੂੰਹ ਵਿੱਚ ਕਾਲਾ ਬੱਚਾ ਲੈ ਕੇ ਆਈ। ਲੱਗਦਾ ਸੀ ਇਸ ਨੇ ਬੱਚੇ ਬਾਹਰ ਦੇ ਦਿੱਤੇ ਸਨ। ਇਸੇ ਤਰਾਂ ਦੂਜੇ ਗੇੜੇ ਵੀ ਉਸ ਦੇ ਮੂੰਹ ਵਿੱਚ ਕਾਲਾ ਬੱਚਾ ਸੀ। ਪਿਛਲੇ ਦੋ ਗੇੜਿਆਂ ਵਿੱਚ ਦੋ ਚਿੱਟੇ ਬੱਚੇ ਲੈ ਕੇ ਆਈ। ਅੱਜ ਸਵੇਰੇ ਇਹ ਸਾਰੇ ਗਾਰਡਨ ਵਿੱਚ ਹਰੇ ਘਾਹ ਉਤੇ ਖੇਡ ਰਹੇ ਸਨ। ਉਹ ਚਿੱਟਾ ਵੱਡਾ ਬਿੱਲਾ ਵੀ ਉਥੇ ਆ ਗਿਆ। ਉਸ ਦੇ ਮੂੰਹ ਵਿੱਚ ਮਰਿਆ ਹੋਇਆ ਜਾਨਵਰ ਸੀ। " ਮੈਂ ਤੇ ਗੁਆਢਣ ਉਨਾਂ ਨੂੰ ਦੇਖ ਰਹੀਆਂ ਸੀ। ਇਸ ਬਾਰ ਉਹ ਬਿਲਕੁਲ ਚੁਪ ਸੀ। ਮੇਰੇ ਕੋਲੋ ਅੱਖਾ ਚੁਰਾ ਰਹੀ ਸੀ। ਮੈਂ ਦੋ ਗਲਾਸ ਦੁੱਧ ਦੇ, ਖੁੱਲੇ ਭਾਂਡੇ ਵਿੱਚ ਪਾ ਕੇ, ਬਿੱਲੀਆਂ ਕੋਲ ਰੱਖ ਆਈ। ਨਾਲ ਹੀ ਦੋ ਬ੍ਰਿਡ ਦੇ ਪੀਸ ਰੱਖ ਦਿੱਤੇ। ਬੱਚਾ ਜੱਚਾ ਦੀ ਸੇਵਾ ਕਰਨੀ ਚਾਹੀਦੀ ਹੈ।
ਤਿੰਨ ਕੁ ਸਾਲ ਪਹਿਲਾਂ ਇੱਕ ਪੰਜਾਬੀ ਕੁੜੀ ਮੇਰੇ ਨਾਲ ਕੰਮ ਕਰਦੀ ਸੀ। ਉਸ ਨੇ ਮੇਨੂੰ ਦੱਸਿਆ ਸੀ, " ਉਸ ਦਾ ਪਤੀ ਵੀ ਪੰਜਾਬੀ ਮੁੰਡਾ ਹੈ। ਉਨਾਂ ਦਾ ਗੈਸ ਸਟੇਸ਼ਨ ਦਾ ਬਿਜ਼ਨਸ ਇੱਕ ਗੋਰੇ ਨਾਲ ਸਾਂਝਾ ਹੈ। ਗੋਰੇ ਤੇ ਉਸ ਦਾ ਪਤੀ ਪਹਿਲਾਂ ਇੱਕਠੇ ਫੈਕਟਰੀ ਵਿੱਚ ਕੰਮ ਕਰਦੇ ਸਨ। ਹੁਣ ਉਹ ਸਾਡੀ ਬੇਸਮਿੰਟ ਵਿੱਚ ਰਹਿ ਰਿਹਾ ਹੈ। " ਮੈਂ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਕਿਹਾ, " ਇਹ ਤਾਂ ਬਹੁਤ ਅੱਛਾ ਹੈ। ਬੰਦੇ ਸਾਰੇ ਇਕੋ ਜਿਹੇ ਹੁੰਦੇ ਹਨ। ਸਾਨੂੰ ਰਲਮਿਲ ਕੇ, ਰਹਿੱਣਾਂ ਚਾਹੀਦਾ ਹੈ। " ਉਸ ਨੇ ਕਿਹਾ, " ਜੇ ਆਪ ਚੰਗੇ ਹਾਂ। ਸਾਰੇ ਚੰਗੇ ਹਨ। ਪਹਿਲਾ ਕਦਮ ਆਪ ਨੂੰ ਉਠਾਉਣਾ ਪੈਂਦਾ ਹੈ। " ਉਹੀ ਕੁੜੀ ਮੈਨੂੰ ਪਿਛਲੇ ਹਫ਼ਤੇ ਸੁਪਰ ਸਟੋਰ ਮਿਲ ਗਈ। ਨਾਲ ਹੀ ਉਸ ਦਾ ਪਤੀ ਸੀ। ਦੋਂਨੇ ਪਤੀ-ਪਤਨੀ ਦੇਸੀ ਰੰਗ, ਕੱਣਕ ਰੰਗੇ ਸਨ। ਇਹ ਪੰਜਾਬੀ ਹਨ, ਦੇਖਣ ਤੋਂ ਪਤਾ ਲੱਗਦਾ ਸੀ। ਉਹ ਮੇਰੇ ਕੋਲ ਰੁਕ ਗਈ। ਉਸ ਦਾ ਪਤੀ ਉਸ ਨੂੰ ਛੇਤੀ ਚੱਲਣ ਲਈ ਕਹਿ ਰਿਹਾ ਸੀ, " ਛੇਤੀ ਕਰ, ਤੂੰ ਮੈਨੂੰ ਕੰਮ ਤੋਂ ਲੇਟ ਕਰਾ ਦਿੱਤਾ। ਗੈਸ ਸਟੇਸ਼ਨ ਤੇ ਗੋਰਾ ਉਡੀਕਦਾ ਹੋਣਾ ਹੈ। ਉਸ ਦਾ ਅੱਧਾ ਘੰਟਾ ਉਪਰ ਹੋ ਗਿਆ। ਉਸ ਨੇ ਡਾਕਟਰ ਦੇ ਜਾਂਣਾ ਸੀ। " ਇੰਨੇ ਨੂੰ ਇੱਕ ਬੱਚਾ ਚੌਕਲੇਟ ਹੱਥ ਵਿੱਚ ਫੜੀ ਉਨਾਂ ਵੱਲ ਨੂੰ ਆਇਆ। ਬੱਚੇ ਨੇ ਕਿਹਾ, " ਮੰਮੀ ਮੈ ਇਹ ਚੌਕਲੇਟ ਖ੍ਰੀਦਣੀ ਹੈ। " ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਉਹ ਬੱਚਾ ਚਿੱਟਾ ਦੁੱਧ ਵਰਗਾ ਸੀ। ਉਸ ਦੀਆਂ ਅੱਖਾਂ ਹਰੀਆਂ ਨੀਲੀਆਂ ਸਨ। ਵਾਲ ਬਿਲਕੁਲ ਕਾਲੇ ਸਨ। ਮੈ ਅਚਾਨਿਕ ਕਿਹਾ, " ਇਹ ਬੱਚਾ ਕਿਹਦਾ ਹੈ? " ਉਸ ਦੇ ਡੈਡੀ ਨੇ ਕਿਹਾ, " ਇਹ ਬੱਚਾ ਆਪਣੇ ਬਾਪ ਦਾ ਹੈ। "
ਮੇਰੀ ਸੁਰਤ ਪਿੰਡ ਵੱਲ ਘੁੰਮ ਗਈ। ਉਦੋਂ ਭਈਏ ਪੰਜਾਬ ਵਿੱਚ ਆਉਣ ਹੀ ਲੱਗੇ ਸਨ। ਇੱਕ ਠਾਂਣੇਦਾਰ ਨੇ ਭਈਆ ਘਰ ਹੀ ਰੱਖ ਲਿਆ। ਮੱਝਾਂ ਨੂੰ ਪੱਠੇ ਪਾ ਦਿੰਦਾ ਸੀ। ਝਾਂੜੂ ਪੋਚਾ ਕਰ ਦਿੰਦਾ ਸੀ। ਪਹਿਲਾਂ ਤਾਂ ਉਹ ਡੰਗਰਾਂ ਕੋਲ ਸੌਂਉਂਦਾ ਸੀ। ਉਥੇ ਮੱਛਰ ਬਹੁਤ ਸੀ। ਬਿਜਲੀ ਵੀ ਘੱਟ ਹੀ ਆਉਂਦੀ ਸੀ। ਉਹ ਚਾਹ ਪਾਣੀ ਪੀਣ ਲਈ ਬਾਰ-ਬਾਰ ਵੱਸੋਂ ਵਾਲੇ ਘਰ ਦਾ ਬ੍ਹੁਹਾ ਖੜਕਾਉਂਦਾ ਸੀ। ਘਰ ਦੇ ਦਰਵਾਜ਼ੇ ਬਾਰੀਆਂ ਨੂੰ ਨਵੀਆਂ ਜਾਲੀਆਂ ਲੁਵਾਈਆਂ ਸਨ। ਇਸ ਲਈ ਬਈਏ ਉਤੇ ਤਰਸ ਕਰਕੇ, ਉਸ ਨੂੰ ਮੱਛਰ ਨਾਂ ਖਾ ਜਾਵੇ। ਠਾਂਣੇਦਾਰ ਨੇ ਆਪਣੇ ਨਾਲ ਵਾਲਾ ਕੰਮਰਾ ਉਸ ਨੂੰ ਦੇ ਦਿੱਤਾ। ਠਾਂਣੇਦਾਰ ਦੀ ਡਿਊਟੀ ਕਦੇ ਰਾਤ ਦੀ ਹੁੰਦੀ ਸੀ। ਕਦੇ ਦਿਨ ਦੀ ਹੁੰਦੀ ਸੀ। ਦੂਰ ਵੀ ਘਰੋਂ ਜਾਂਣਾ ਪੈਂਦਾ ਸੀ। ਉਸ ਦੀ ਪਤਨੀ ਕੋਲ ਰਾਖੀ ਲਈ ਭਈਆਂ ਹੁੰਦਾ ਸੀ। ਠਾਂਣੇਦਾਰ ਵੀ ਬੇਕਿਫ਼ਰ ਹੋ ਕੇ, ਬਾਹਰ ਰਾਤ ਲਾ ਆਉਂਦਾ ਸੀ। ਉਸ ਦੇ ਦੋ ਪੁੱਤਰ ਪੈਦਾ ਹੋਏ। ਇੱਕ ਬਿਲਕੁਲ ਠਾਂਣੇਦਾਰ ਵਾਂਗ ਕਰਦਾ ਸੀ। ਉਵੇਂ ਗਾਲ ਕੱਢ ਕੇ ਬੋਲਦਾ ਸੀ। ਛੋਟੇ ਭਰਾ ਨੂੰ ਆਪਣੇ ਕੰਮ ਕਰਨ ਲਈ ਕਹਿੰਦਾ ਸੀ। ਉਸ ਨੂੰ ਲੰਬਾ ਪਾ ਕੇ, ਆਪ ਉਤੇ ਚੜ੍ਹ ਕੇ ਕੁੱਟਦਾ ਸੀ। ਇੱਕ ਦੀਆ ਹਰਕੱਤਾਂ, ਬਿਲਕੁਲ ਭਈਏ ਵਰਗੀਆਂ ਸਨ। ਮੋਡੇ ਉਤੇ ਕੱਪੜਾ ਰੱਖਦਾ ਸੀ। ਭਈਏ ਦੇ ਮਗਰ-ਮਗਰ ਮੱਝਾ ਵਿੱਚ ਤੁਰਿਆ ਫਿਰਦਾ ਸੀ। ਝਾਂੜੂ ਪੋਚਾ ਕਰ ਦਿੰਦਾ ਸੀ। ਰੋਟੀਆਂ ਸਬਜ਼ੀਆਂ ਬਣਾਉਣ ਦਾ, ਸਾਰੀ ਰਸੋਈ ਦਾ ਕੰਮ ਨਬੇੜ ਦਿੰਦਾ ਸੀ। ਭਈਏ ਦੀ ਬੋਲੀ ਬੋਲਦੀ ਸੀ। ਮਾਂ ਤੇ ਹੋਰ ਸਬ ਵੱਡੀਆਂ ਚੋਟੀਆ ਔਰਤਾਂ ਨੂੰ ਵੀ ਬੀਵੀ ਜੀ ਕਹਿੰਦਾ ਸੀ। ਉਸ ਦੀ ਮਾਂ ਮਾਂਣ ਨਾਲ ਕਹਿੰਦੀ ਸੀ, " ਜਦੋਂ ਛੋਟਾ ਪੈਦਾ ਹੋਣ ਵਾਲਾ ਸੀ। ਭਈਆ ਮੱਥੇ ਲੱਗਦਾ ਹੁੰਦਾ ਸੀ। ਉਸ ਦਾ ਪ੍ਰਛਾਮਾਂ ਪੈ ਗਿਆ। ਤਾਂਹੀਂ ਰੰਗ ਵੀ ਕਾਲਾ ਹੈ। ਇਹ ਸਾਰਾ ਕੰਮ ਕਰ ਲੈਂਦਾ ਹੈ। ਇਸ ਦੀ ਵੱਹੁਟੀ ਨੂੰ ਭਈਏ ਰੱਖਣ ਦੀ ਲੋੜ ਨਹੀਂ। "
ਰੱਬ ਜੀਵਾਂ ਨੂੰ ਪੈਦਾ ਕਰਦਾ ਹੈ। ਅੱਜ ਕੱਲ ਰੱਬ ਦੇ ਵੀ ਬਸੋਂ ਬਾਹਰੀ ਗੱਲ ਹੋ ਗਈ ਹੈ। ਸਾਇੰਸ ਦੀ ਖੋਜ਼ ਸਿਖਰਾਂ ਉਤੇ ਹੈ। ਦੂਜੀ ਨਸਲ ਦੇ ਜੀਵਾਂ ਦੇ ਮੇਲ ਕਰਾ ਕੇ, ਤਜ਼ਰਬੇ ਕਰਨ ਲਈ ਨਸਲਾਂ ਨੂੰ ਇੱਕ ਦੂਜੇ ਨਾਲ ਮਿਕਸ ਕੀਤਾ ਜਾ ਰਿਹਾ ਹੈ। ਇੱਕ ਮੁੰਡੇ ਕੋਲ 40 ਕੁ ਰੰਗ ਬਰੰਗੀਆ, ਨੀਲੀਆਂ, ਪੀਲੀਆਂ, ਹਰੀਆ, ਕਾਲੀਆਂ ਮਿਕਸ ਰੰਗਾਂ ਵਾਲੇ ਖੰਭਾਂ ਵਾਲੀਆਂ, ਚਿੱੜੀਆਂ ਰੱਖੀਆਂ ਸਨ। ਉਸ ਨੇ ਦੱਸਿਆ , " ਅੱਲਗ-ਅੱਲਗ ਨਸਲ ਦੀਆਂ 10 ਚਿੱੜੀਆਂ ਖ੍ਰੀਦੀਆਂ ਸਨ। ਸਾਰੀਆਂ ਇਕੋਂ ਥਾਂ ਵਿੱਚ ਰੱਖੀਆਂ। ਇੰਨਾਂ ਤੋਂ ਨਵੀਆਂ ਨਸਲਾਂ ਪੈਦਾ ਹੋ ਹਈਆ ਹਨ। ਜਿਸ ਦਿਨ ਇਹ ਖ੍ਰੀਦੀਆਂ ਸਨ। ਮੈਨੂੰ ਇਲਮ ਨਹੀਂ ਸੀ। ਇਹ ਆਪਣੀ ਇਹ ਕਰਤੂਤ ਦਿਖਾਉਣਗੀਆਂ। ਮੈਂ ਇੰਨਾਂ ਨੂੰ ਇੱਕਠੇ ਨਾਂ ਰੱਖਦਾ। ਮੇਰੇ ਸ਼ਰੀਫ਼ ਬੰਦੇ ਦੀ ਮਜ਼ਬੂਰੀ ਦਾ ਫ਼ੈਇਦਾ ਇਹ ਲੈ ਗਈਆਂ ਚਿੱੜੀਆਂ। ਕਿਸੇ ਉਤੇ ਜ਼ਕੀਨ ਨਹੀਂ ਕਰਨਾਂ ਚਾਹੀਦਾ। "

Comments
Post a Comment