ਅੰਨੇ, ਗੂੰਗੇ, ਬੋਲੇਂ ਲੰਗੜੇ ਵੀ ਸਮਾਜ ਦਾ ਹਿੱਸਾ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਜਿੰਨਾਂ ਦੇ ਅੰਗ ਪੈਰ ਪੈਦਾ ਹੋਣ ਵੇਲੇ ਤੋਂ ਹੀ ਨਹੀਂ ਹਨ। ਅੰਨੇ, ਗੂੰਗੇ, ਬੋਲੇਂ ਲੰਗੜੇ ਹਨ। ਇਹ ਸ਼ਬਦ ਜਿੰਨੇ ਬੋਲਣ ਵਿੱਚ ਕੱਠਨ ਹਨ। ਬੋਲਦੇ ਹੋਏ ਦਿਲ ਦੁੱਖਦਾ ਹੈ। ਜਿਵੇਂ ਕੋਈ ਗਾਲ਼ ਕੱਢ ਰਿਹਾ ਹੋਵੇ। ਇੰਨਾਂ ਦੀ ਜਿੰਦਗੀ, ਇਸ ਤੋਂ ਵੀ ਅਰਬਾਂ ਗੁਣਾਂ ਦੁੱਖਾ ਭਰੀ ਹੈ। ਜਦੋਂ ਕੋਈ ਇੰਨਾਂ ਦੀ ਮਦੱਦ ਲਈ ਹੱਥ ਅੱਗੇ ਕਰਦਾ ਹੋਵੇਗਾ। ਉਸ ਦੇ ਇਹ ਕਿੰਨੇ ਰਿਣੀ ਹੁੰਦੇ ਹੋਣਗੇ? ਜੋ ਸੱਟ ਲੱਗਣ ਨਾਲ ਨਿਕਾਰਾ ਹੋ ਗਏ ਹਨ। ਆਪਣੇ ਆਪ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਕਿੰਨੇ ਲਚਾਰ ਹੋਣਗੇ। ਆਪਣੇ ਆਪ ਨੂੰ ਕਿੰਨਾਂ ਕੋਸਦੇ ਹੋਣਗੇ। ਉਨਾਂ ਲਈ ਜਿੰਦਗੀ ਸਰਾਪ ਵਰਗੀ ਹੈ। ਸਾਨੂੰ ਸੱਜੇ ਖੱਬੇ ਹੱਥਾਂ-ਪੈਰਾਂ ਦੋਂਨਾਂ ਤੋਂ ਬਰਾਬਰ ਕੰਮ ਲੈਣਾਂ ਚਾਹੀਦਾ ਹੈ। ਮੇਰਾ ਸੱਜੇ ਹੱਥ ਦਾ ਅੰਗੂਠਾ ਕੁੱਝ ਸਮਾਂ ਮਹੀਨਾਂ ਕੁ ਬਹੁਤ ਦੁੱਖਦਾ ਰਿਹਾ। ਬਹੁਤ ਸਾਰੇ ਕੰਮ ਰੁਕ ਗਏ ਸਨ। ਪਰ ਮੈਨੂੰ ਮਾਂਣ ਹੈ। ਮੇਰੇ ਪਤੀ, ਧੀ, ਪੁੱਤਰ ਤੇ ਪਾਪਾ ਜੀ ਨੇ ਰਸੋਈ ਵਿੱਚ ਮੇਰਾ ਹਰ ਕੰਮ ਕੀਤਾ। ਜੇ ਆਲੇ ਦੁਆਲੇ ਤੋਂ ਆਸਰਾ ਮਿਲ ਜਾਵੇ। ਅੰਗ ਹੀਣ ਲਚਾਰ ਬੰਦੇ ਦੀ, ਸਾਡੇ ਆਪਣੇ ਜਾਂ ਸਮਾਜ ਵਾਲੇ ਥੌੜੀ ਜਿਹੀ ਮਦੱਦ ਕਰਕੇ ਜਾਨ ਸੌਖੀ ਕਰ ਸਕਦੇ ਹਨ। ਅੰਨੇ, ਗੂੰਗੇ, ਬੋਲੇਂ ਲੰਗੜੇ ਵੀ ਸਮਾਜ ਦਾ ਹਿੱਸਾ ਹਨ। ਉਹ ਵੀ ਜਿਉਂਣਾ ਚਹੁੰਦੇ ਹਨ। ਉਨਾਂ ਨੂੰ ਵੀ ਜਿਉਣ ਦਾ ਪੂਰਾ ਹੱਕ ਹੈ। ਹਸਪਤਾਲ ਬੰਦਾ ਮਰਨ ਕਿਨਾਰੇ ਵੀ ਹੋਵੇ। ਉਸ ਦੇ ਆਖਰੀ ਸਾਹਾਂ ਤੱਕ, ਡਾਕਟਰਾਂ, ਨਰਸਾਂ ਦੁਆਰਾ, ਉਸ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਅੰਨੇ, ਗੂੰਗੇ, ਬੋਲੇਂ ਲੰਗੜੇ ਲੋਕਾਂ ਲਈ ਬਚਪਨ ਤੋਂ ਹੀ ਸਕੂਲਾਂ ਕਾਲਜ਼ਾਂ, ਨੌਕਰੀਆਂ ਲਈ ਅੱਲਗ ਸੀਟਾਂ ਹੋਣੀਆਂ ਚਾਹੀਦੀਆ ਹਨ। ਅਗਰ ਕੋਈ ਅਪਹਾਜ਼ ਹੈ। ਜੇ ਅਸੀਂ ਸੋਚੀਏ, ਇਸ ਵਿੱਚ ਰੱਬ ਹੈ। ਇਸ ਰੱਬ ਨੂੰ ਅਸੀਂ ਖੁਸ਼ ਕਰ ਦੇਈਏ। ਇੱਕ ਭੋਰਾ ਸਮਾਂ ਇਸ ਨਾਲ ਗੁਜ਼ਾਰ ਲਈਏ। ਇਸ ਨਾਲ ਹੱਸ ਹੀ ਲਈਏ। ਥੋੜੇ ਪੈਸੇ ਹੀ ਦੇ ਦੇਈਏ। ਦੇਖਣਾਂ ਮਨ ਨੂੰ ਕਿੰਨਾਂ ਸਕੂਨ ਮਿਲੇਗਾ। ਸਾਡੇ ਆਪਣੇ ਕਈ ਕੰਮ ਸੌਖੇ ਹੋ ਜਾਂਣਗੇ। ਜੇ ਅਸੀਂ ਕਿਸੇ ਲਈ ਕੁੱਝ ਕਰਾਂਗੇ। ਤਾਂਹੀਂ ਕਿਸੇ ਤੋਂ ਮਦੱਦ ਦੀ ਅਸੀਂ ਉਮੀਦ ਕਰ ਸਕਦੇ ਹਾਂ। ਹੋਰਾ ਦੇਸ਼ਾਂ ਬਦੇਸ਼ਾਂ ਵਿੱਚ ਹੈਡੀ ਕੈਪ ਲਈ ਨੰਬਰ ਵੰਨ ਸਹੁਲਤਾਂ ਹਨ। ਹਰ ਥਾਂ ਉਤੇ ਹੈਡੀ ਬੰਦੇ ਲਈ ਬਹੁਤ ਸਹੂਲਤਾਂ ਹਨ। ਆਮ ਬੰਦੇ ਨਾਲੋਂ ਪਹਿਲਾਂ ਉਨਾਂ ਦੀ ਸਹੂਲਤ ਲਈ ਖਿਆਲ ਰੱਖਿਆ ਜਾਂਦਾ ਹੈ। ਪੌੜੀਆਂ ਦੀ ਥਾਂ ਢਾਲੂ ਰੈਪ ਬਣਇਆ ਹੁੰਦਾ ਹੈ। ਤਾ ਕਿ ਆਪਣੀ ਵੀਲ ਚੇਅਰ ਉਥੋਂ ਦੀ ਰੇੜ ਸਕਣ। ਭਾਰਤ ਵਿੱਚ ਤਾਂ ਕਿਸੇ ਕਿਸੇ ਮਰੀਜ਼ ਲਈ ਵੀਲ ਚੇਅਰ ਹਨ। ਬਹੁਤੇ ਡੰਗ ਟਪਾਊ ਹਨ। ਦੂਜਿਆਂ ਦੇ ਆਸਰੇ ਬੈਠੇ ਰਹਿੰਦੇ ਹਨ। ਕਿਸ ਨੂੰ ਬੋਲ ਕੇ ਪੁਕਾਰ ਕਰਨ।ਕਨੇਡਾ ਵਿੱਚ ਤਾ ਐਸੇ ਲੋਕਾਂ ਲਈ ਆਪਣੇ ਆਪ ਚਲਾਉਣ ਲਈ ਕਾਰਾਂ ਬੱਣਾਈਆਂ ਹੋਈਆਂ ਹਨ। ਕਨੇਡਾ ਗੌਰਮਿੰਟ ਦੀਆਂ ਬੱਸਾਂ ਇੰਨਾਂ ਲਈ ਬੱਣੀਆਂ ਗਈਆਂ ਹਨ। ਡਰਾਇਵਰ ਇੰਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ। ਕਾਰ ਪਾਰਕਿੰਗ ਵੀ ਬਿਲਡਿੰਗ ਦੇ ਨਜ਼ਦੀਕ ਹੁੰਦੀ ਹੈ। ਕੋਈ ਸਾਡੇ ਵਿਚੋਂ ਐਸੇ ਵੀ ਹੋਣਗੇ। ਜਿੰਨਾਂ ਦਾ ਕੰਮ ਹੀ ਲੋਖਾ ਦੇ ਅੰਗ ਪੈਰ ਤੋੜਨਾਂ ਹੈ। ਜੋ ਲੜਾਈਆ ਵਿੱਚ ਅੰਨਦ ਲੈਂਦੇ ਹਨ। ਸ਼ਰਾਬ ਪੀ ਕੇ, ਜਾਂ ਲਗਰਜ਼ੀ ਨਾਲ ਗੱਡੀਆ ਚਲਾ ਕੇ, ਐਕਸੀਡੈਂਟ ਕਰਦੇ ਹਨ। ਲੋਕਾਂ ਨੂੰ ਜਾਂਨੋਂ ਮਾਰ ਦਿੰਦੇ ਹਨ। ਅੰਗਾਂ ਪੈਰਾਂ ਤੋਂ ਮੁਹਤਾਜ਼ ਕਰ ਦਿੰਦੇ ਹਨ।
ਕੀ ਉਨਾਂ ਅੰਗਹੀਣ ਲੋਕਾਂ ਉਤੇ ਤਰਸ ਕਰਨ ਦੀ ਲੋੜ ਹੈ? ਕੀ ਤੁਸੀਂ ਉਨਾਂ ਉਤੇ ਤਰਸ ਕਰਦੇ ਹੋ? ਅਸੀਂ ਉਨਾਂ ਅੰਗਹੀਣ ਲੋਕਾਂ ਵਿੱਚ ਚਾਅ ਪੈਦਾ ਕਰਨਾਂ ਹੈ। ਚੰਗਾ ਹੋਵੇਗਾ ਜੇ ਅਸੀਂ ਆਪਣੀ ਬੱਚਤ ਦੇ ਪੈਸੇ ਦਾ ਕੁੱਝ ਹਿੱਸਾ ਐਸੇ ਲੋਕਾਂ ਲਈ ਕੱਢੀਏ। ਉਨਾਂ ਲਈ ਸਹੂਲਤਾਂ ਦਿੱਤੀਆਂ ਜਾਂਣ। ਜੇ ਕੋਈ ਐਸਾ ਲਚਾਰ ਬੰਦਾ ਦਿਸਦਾ ਹੇ। ਉਸ ਦੀ ਸਹਾਇਤਾ ਜਰੂਰ ਕਰੀਏ। ਐਸੇ ਲੋਕਾਂ ਲਈ ਪੜ੍ਹਾਈ ਕਰਾਈ ਜਾਵੇ।
ਅਮਰ ਖਾਂਨ ਅੱਜ ਟੀਵੀ ਸ਼ੌ ਉਤੇ ਅੰਨੇ ਮੁੰਡੇ ਨੂੰ ਲੈ ਕੇ ਆਇਆ। ਉਸ ਦੇ ਮਾਪਿਆਂ ਦਾ ਕਹਿੱਣਾਂ ਹੈ, " ਆਮ ਬੱਚੇ ਵਾਂਗ ਹੀ ਇਸ ਅੰਨੇ ਬੱਚੇ ਨੂੰ ਵੀ ਪਾਲਿਆ ਹੈ। ਉਵੇ ਹੀ ਖੇਡਣ ਦਿੱਤਾ ਹੈ। ਸਕੂਲ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ ਸੀ। ਦਾਖ਼ਲੇ ਲਈ ਹਰ ਰੋਜ਼ ਲੈ ਕੇ ਜਾਂਦੇ ਸੀ। ਇੱਕ ਦਿਨ ਉਸ ਦੇ ਯੂਨੀਫਾਰਮ ਪਾ ਕੇ ਕਲਾਸ ਵਿੱਚ ਬੈਠਾ ਦਿੱਤਾ। ਅੰਤ ਉਨਾਂ ਨੂੰ ਦਾਖ਼ਲਾ ਦੇਣਾਂ ਪਇਆ। " ਇੱਕ ਹੋਰ ਅੋਰਤ ਦਾ ਕਹਿੱਣਾ ਸੀ, " ਅੰਨੇ ਗੂੰਗੇ, ਬੋਲੇ ਬੱਚਿਆ ਨੂੰ ਦਾਖ਼ਲਾ ਨਹੀਂ ਮਿਲ ਰਿਹਾ। ਬਹੁਤ ਮਾੜੀ ਗੱਲ ਹੈ। ਮੈਂ ਆਪਣੇ ਬੇਟੇ ਦਾ 85 ਸਕੂਲਾਂ ਵਿੱਚ ਦਾਖ਼ਲਾ ਲੈਣ ਦੀ ਕੋਸ਼ਸ਼ ਕੀਤੀ। ਦਾਖ਼ਲਾ ਨਹੀਂ ਮਿਲਿਆ। "
ਸਕੂਲ ਟਰੀਸੀਜ਼ ਦਾ ਕਹਿੱਣਾਂ ਹੈ, " ਸਾਨੂੰ ਅੰਨੇ, ਗੂੰਗੇ, ਬੋਲੇਂ ਲੰਗੜੇ ਸਕੂਲ ਵਿੱਚ ਦਾਖ਼ਲ ਲੈਣ ਲਈ ਕੋਈ ਤਕਲੀਫ਼ ਨਹੀਂ ਹੈ। ਪਰ ਹੋਰ ਆਮ ਲੋਕ ਆਪਣੇ ਬੱਚੇ ਅੰਨੇ, ਗੂੰਗੇ, ਬੋਲੇਂ ਲੰਗੜੇ ਬੱਚਿਆਂ ਨਾਲ ਪੜ੍ਹਨ ਲਈ ਸਕੂਲ ਨਹੀਂ ਭੇਜਣਗੇ। ਲੋਕ ਦਿਮਾਗੀ ਬਿਮਾਰ ਹਨ। " ਪਰ ਇਹ ਗੱਲ ਸਹੀ ਨਹੀਂ ਲੱਗਦੀ। ਅਧਿਆਪਕ ਆਪ ਮੇਹਨਤ ਨਹੀਂ ਕਰਨੀ ਚਹੁੰਦੇ। ਕੋਈ ਵੀ ਮਾਂ-ਬਾਪ ਐਸੇ ਬੱਚਿਆਂ ਨਾਲ ਨਫ਼ਰਤ ਨਹੀਂ ਕਰ ਸਕਦੇ। ਬਹੁਤ ਘੱਟ ਲੋਕ ਹੂੰਦੇ ਹਨ। ਜਿੰਨਾਂ ਵਿੱਚ ਰਹਿਮ, ਤਰਸ ਨਾਂ ਹੋਵੇ। ਲਚਾਰ ਬੱਚਿਆਂ ਨਾਲ ਮਾਂ-ਬਾਪ ਐਸਾ ਨਹੀਂ ਕਰਦੇ ਹੋਣੇ। ਅੰਨੇ, ਗੂੰਗੇ, ਬੋਲੇਂ ਲੰਗੜੇ ਬੱਚਿਆਂ ਨਾਲ ਬੱਚੇ ਤਾਂ ਜਰੂਰ ਸ਼ਰਾਰਤਾਂ ਕਰਦੇ ਹਨ।
ਬਗੈਰ ਅੱਖਾਂ ਤੋਂ ਮੁੰਡੇ ਦਾ ਕਹਿੱਣਾ ਸੀ, " ਅੰਗਹੀਣ ਲਚਾਰ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨੇ ਪਾਉਣਾਂ ਚਾਹੀਦਾ ਹੈ। ਉਨਾਂ ਨੂੰ ਵੀ ਜੀਵਨ ਜਿਉਣ ਦਾ ਹੱਕ ਹੈ। ਮੇਰੀ ਲਵ ਮੈਰੀਜ਼ ਹੈ। " ਉਸ ਦੀ ਪਤਨੀ ਸ਼ੌ ਵਿੱਚ ਆਈ ਹੋਈ ਸੀ। ਉਸ ਦੀ ਪਤਨੀ ਆਮ ਇਨਸਾਨ ਵਾਂਗ ਸਰੀਰ ਦੇ ਸਾਰੇ ਪਾਸਿਆਂ ਵੱਲੋਂ ਤੰਦਰੁਸਤ ਸੀ। ਉਸ ਨਾਲ ਪੂਰੀ ਖੁਸ਼ ਸੀ। ਐਸੇ ਲੋਕਾਂ ਨਾਲ ਵਿਆਹ ਕਰਾਉਣਾਂ ਹੋਰ ਵੀ ਪੁੰਨ ਦਾ ਕੰਮ ਹੈ। ਵਿਆਹ ਪਿਛੋਂ ਵੀ ਕਿਸੇ ਦਾ ਵੀ ਜੀਵਨ ਸਾਥੀ ਅੰਨੇ, ਗੂੰਗੇ, ਬੋਲੇਂਲੰਗੜਾ ਹੋ ਸਕਦਾ। ਇੱਕ ਬੰਦੇ ਨੇ ਦਸਿਆ। ਜਿਸ ਨੂੰ ਅੱਖਾ ਤੋਂ ਨਹੀਂ ਦਿਸ ਰਿਹਾ ਸੀ, " ਲੋਕ ਸੋਚਦੇ ਹਨ। ਅੰਨਾਂ ਬੰਦਾ ਬੋਲਾ ਤੇ ਗੂੰਗਾ ਵੀ ਹੈ। ਇਹ ਸੋਚ ਕੇ, ਲੋਕ ਮੇਰੇ ਸਹਮਣੇ ਹੀ ਗੱਲਾਂ ਕਰੀ ਜਾਂਦੇ ਹਨ, " ਅੰਨੇ, ਗੂੰਗੇ, ਬੋਲਂੇਂ ਲੰਗੜੇ ਲੋਕ ਵੀ ਸੈਕਸ ਕਰਦੇ ਹਨ? ਜੋੜਿਆਂ ਦੇ ਰੂਪ ਵਿੱਚ ਘੁੰਮਦੇ ਹਨ। ਕੀ ਅੰਨੇ, ਗੂੰਗੇ, ਬੋਲੇਂ ਕੋਲ ਵੀ ਪਤਨੀ-ਪਤੀ ਹੋ ਸਕਦੇ ਹਨ? ਕੀ ਬੱਚੇ ਪੈਦਾ ਹੋ ਸਕਦੇ ਹਨ? " ਐਸਾ ਲੋਕ ਕਿਉਂ ਸੋਚਦੇ ਹਨ? ਅਸੀ ਵੀ ਆਮ ਲੋਕਾਂ ਵਰਗੇ ਹਾਂ। ਉਸੇ ਤਰਾਂ ਜਿਉਣਾਂ ਚਹੁੰਦੇ ਹਾਂ। "
ਜੋ ਗੋਲਕਾਂ ਵਿੱਚ ਆਪਣੀ ਖੂਨ ਪਸੀਨੇ ਦੀ ਕਮਾਂਈ ਪਾਉਂਦੇ ਹਨ। ਉਹ ਇੰਨਾਂ ਬਿਚਾਰਿਆਂ ਉਤੇ ਵੀ ਤਰਸ ਕਰਨ। ਦਾਨ ਦਾ ਦਾਣਾਂ ਸਿਧਾਂ ਇੰਨਾਂ ਦੇ ਮੂੰਹ ਵਿੱਚ ਪਾਉਣ। ਕਿਸੇ ਨੂੰ ਵੀਲਚੇਅਰ ਹੀ ਲੈ ਕੇ ਦੇ ਦੇਣ। ਕਿਸੇ ਨੂੰ ਨੌਕਰੀ ਦੇ ਦੇਣ। ਕਿਸੇ ਨੂੰ ਪੜ੍ਹਾ, ਵਿਆਹ ਦੇਣ। ਨੇਤਰ ਹੀਣ ਨੂੰ ਮੋਂਡਾ ਦੇਣ। ਕਿਸੇ ਦਾ ਸਹਾਰਾ ਬੱਣ ਜਈਏ। ਇਸ ਤੋਂ ਵੱਡਾ ਤੀਰਥ ਕੋਈ ਨਹੀ ਹੈ। ਗੁਰਦੁਆਰਿਆਂ ਵਿੱਚ ਉਹੀ ਹੁੰਦਾ ਹੈ। ਜਿਸ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੇ ਕਠਨ ਸ਼ਬਦਾਂ ਵਿੱਚ ਚਨੌਤੀ ਦਿੱਤੀ ਹੈ। ਤੁਹਾਡੇ ਚੜਾਏ ਪੈਸੇ ਨੂੰ ਹੱਟੇ-ਕੱਟੇ ਵਿਹਲੜ ਲੋਕ ਖਾਂਦੇ ਹਨ। ਜੋ ਸੇਹਿਤ ਪੱਖੋਂ ਤੰਦਰੁਸਤ ਹਨ। ਵਿਆਹ ਵੀ ਨਹੀਂ ਕਰਾਏ ਹਨ। ਉਹ ਵਿਆਹ ਕਿਉਂ ਕਰਾਉਣਗੇ? ਸਾਰੀ ਦੁਨੀਆਂ ਗੋਲਕਾਂ ਵਿੱਚ ਪੈਸੇ ਪਾਉਣ ਵਾਲੇ ਉਨਾਂ ਦੇ ਹੀ ਕਮਾਂਊ ਪੁੱਤਰ ਹਨ। ਔਰਤਾਂ ਆਪ ਹੀ ਉਨਾਂ ਦੇ ਚਰਨਾਂ ਨਾਲ ਲੱਗਦੀਆ ਫਿਰਦੀਆਂ ਹਨ। ਕਈ ਸਰੀਰਕ ਪੱਖੋਂ ਅੰਗ ਹੀਣ ਹਨ। ਸਮਾਜ ਵਿੱਚ ਕਈ ਦਿਮਾਗੀ ਪੱਖੋਂ ਅੰਗ ਹੀਣ ਹਨ। ਜੋ ਇੰਨਾਂ ਗਰੀਬਾਂ ਨੂੰ ਤੰਗ ਕਰਕੇ, ਖੁਸ਼ ਹੁੰਦੇ ਹਨ।

Comments

Popular Posts