ਔਰਤ ਹੋਈ ਬੇਇੱਜ਼ਤੀ ਦਾ ਬਦਲਾ ਨਹੀਂ ਛੱਡਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਮੱਤ ਸੋਚਣਾਂ ਔਰਤ ਕੰਮਜ਼ੋਰ ਹੈ। ਜੇ ਘਰ ਦੇ ਅੰਦਰ ਚਾਰ ਦਿਵਾਰੀ ਵਿੱਚ ਰਹਿ ਕੇ ਔਰਤ ਬੱਚੇ ਨੂੰ ਬੰਦਾ ਬਣਾ ਸਕਦੀ ਹੈ। ਅਗਰ ਸਮਾਜ ਦੀ ਵਾਂਗ ਡੋਰ ਇਸ ਹੱਥ ਆ ਜਾਵੇ। ਵਿਗੜੇ ਹੋਏ ਬਦਮਾਸ਼ਾਂ ਨੂੰ ਲਈਨ ਉਤੇ ਪਾ ਸਕਦੀ ਹੈ। ਜਿੰਨੇ ਉਪਰਾਦ ਹੁੰਦੇ ਹਨ। 80 % ਮਰਦ ਕਰਦੇ ਹਨ। ਗਲੀ, ਮੱਹਲੇ, ਸਮਾਜ, ਪੁਲੀਸ ਵਿੱਚ, ਫੋਜ਼, ਆਰਮੀ ਵਿੱਚ ਹੋਰ ਵੀ ਚਾਰੇ ਪਾਸੇ ਜ਼ੁਲਾਮਾਂ ਦੀ ਹਾਹਾਕਾਰ ਮੱਚ ਰਹੀ ਹੈ। ਸਾਰਾ ਮਰਦਾਂ ਦਾ ਗਾਹ ਪਾਇਆ ਹੋਇਆ ਹੈ। ਜੇ ਇੰਨਾਂ ਵਿੱਚ ਅੱਧੀਆ ਔਰਤਾਂ ਵੀ ਅੱਗੇ ਹੋ ਜਾਂਣ। ਸਮਾਜ ਸੁਧਾਰ ਦੇਣਗੀਆਂ। ਮਰਦ ਪ੍ਰਧਾਂਨ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ। ਇੱਕ ਔਰਤ ਦੂਜੀ ਨੂੰ ਅੱਗੇ ਨਹੀਂ ਲੰਘਣ ਦਿੰਦੀ, ਮਰਦਾਂ ਨੇ ਕਿਥੋਂ ਬਰਾਬਰ ਦਾ ਦਰਜਾ ਦੇਣਾਂ ਹੈ? ਅਸਲ ਵਿੱਚ ਔਰਤਾਂ ਘਰ ਤੋਂ ਬਾਹਰ ਘੱਟ ਹੀ ਨਿੱਕਲਣਾਂ ਚਹੁੰਦੀਆਂ
ਔਰਤ ਹੋਈ ਬੇਇੱਜ਼ਤੀ ਦਾ ਬਦਲਾ ਨਹੀਂ ਛੱਡਦੀ। ਮੰਨਿਆ ਔਰਤ ਸਰੀਰਕ ਪੱਖੋ ਭਾਂਵੇਂ ਕੰਮਜ਼ੋਰ ਹੋ ਸਕਦੀ ਹੈ। ਦਿਮਾਗ ਮਰਦ ਤੋਂ ਵੱਧ ਚਲਦਾ ਹੈ। ਚਾਹੇ ਤਾ ਅੱਖੋæ ਪ੍ਰੋਖੇ ਕਰ ਸਕਦੀ ਹੈ। ਜੇ ਕਿਤੇ ਦਿਮਾਗ ਵਿੱਚ ਕੋਈ ਗੱਲ ਅੱੜਕ ਗਈ। ਪਤਾ ਨਹੀ ਕਿੰਨਿਆਂ ਕੁ ਨੂੰ ਅੜਾ ਸਕਦੀ ਹੈ। ਬੇਸ਼ਕ ਕੋਈ ਉਤੋਂ ਕਹੀ ਜਾਵੇ, " ਮਾੜਾ ਸਮਾਂ ਮੈਨੂੰ ਚੇਤੇ ਨਹੀਂ ਰਹਿੰਦਾ। ਕਿਸੇ ਦੀ ਗਾਲ ਕੱਢੀ ਗੁੜ ਵਰਗੀ ਲੱਗਦੀ ਹੈ। ਛੋਟੇ ਵੱਡੇ ਦੇ ਕੌੜੇ ਬਚਨਾਂ ਦਾ ਅਸਰ ਨਹੀਂ ਹੁੰਦਾ। " ਸਬ ਕੁੱਝ ਦਿਲ ਉਤੇ ਲੜ ਜਾਂਦਾ ਹੈ। ਚੰਗੀ ਗੱਲ ਹਰ ਬੰਦੇ ਨੂੰ ਭੁੱਲ ਜਾਂਦੀ ਹੈ। ਮਾਂੜੀ ਬੀਤੀ ਘੱਟਨਾਂ ਰੱੜਕਦੀ ਰਹਿੰਦੀ ਹੈ। ਗਾਲ ਪਿਛੇ ਮਰਦ ਕਤਲ ਕਰ ਦਿੰਦੇ ਹਨ। ਔਰਤ ਕਤਲ ਚਾਹੇ ਨਾਂ ਕਰੇ। ਪਰ ਬੰਦੇ ਦਾ ਜੀਣਾਂ ਦੂਬਰ ਕਰ ਦਿੰਦੀ ਹੈ। ਉਹ ਚਾਹੇ ਫਿਰ ਸੱਸ, ਨਣਦ, ਗੁਆਂਢਣ ਜਾਂ ਗਲ਼ੀ ਦਾ ਮਸਟੱਡਾ ਹੋਵੇ। ਇਹ ਸਾਰੇ ਮਰਦ ਨਾਲ ਪੰਗਾਂ ਨਹੀਂ ਲੈਂਦੇ। ਕਿਸੇ ਕੰਮਜ਼ੋਰ ਔਰਤ ਨੂੰ ਦੇਖ ਕੇ, ਅਗਰ ਕੋਈ ਮਾੜੇ ਬੋਲ ਬੋਲ ਵੀ ਦੇਵੇ। ਹੋ ਸਕਦਾ ਹੈ, ਉਸ ਸਮੇਂ ਉਸ ਲਈ ਜੁਆਬ ਦੇਣ ਲਈ ਠੀਕ ਸਮਾਂ ਨਾਂ ਹੋਵੇ। ਅਸਰ ਦਿਮਾਗ ਉਤੇ ਸਦਾ ਲਈ ਰਹਿੰਦਾ ਹੈ। ਮੌਕਾ ਆਉਣ ਉਤੇ ਬਦਲਾ ਵੀ ਲੈ ਲੈਂਦੀ ਹੈ। ਕਿਸੇ ਨੂੰ ਨਾਂ ਕੰਮਜ਼ੋਰ ਜਾਂ ਬੱਚਾ ਸਮਝੀਏ। ਸੋਚ ਕੇ ਕਿਸੇ ਬਾਰੇ ਕੁੱਝ ਕਹਿੱਣਾਂ ਚਾਹੀਦਾ ਹੈ। ਬੋਲਾਂ ਦੇ ਫੱਟ ਨਹੀਂ ਮਿਟਦੇ। ਸਰੀਰ ਉਤੇ ਹੋਇਆ ਜ਼ਖਮ ਠੀਕ ਹੋ ਜਾਂਦਾ ਹੈ।
ਧਰਮ ਉਤੇ ਲੋਕਾਂ ਨੂੰ ਬਹੁਤ ਵਿਸ਼ਵਾਸ਼ ਹੈ। ਧਰਮਿਕ ਬੰਦੇ ਉਤੇ ਲੋਕ ਸ਼ੱਕ ਵੀ ਨਹੀਂ ਕਰ ਸਕਦੇ। ਕੋਈ ਸਥਾਂਨ ਮਾੜਾ ਨਹੀਂ ਹੁੰਦਾ। ਉਥੋਂ ਦੇ ਪ੍ਰਬੰਧਕਿ ਉਸ ਥਾਂ ਦੀ ਦੁਰ ਵਰਤੋਂ ਕਰ ਕੇ, ਬੰਦੇ ਮਾੜਾ ਬਣਾਂ ਦਿੰਦੇ ਹਨ। ਬੰਦੇ ਦੀਆ ਆਦਤਾਂ ਮਾੜੀਆ ਹੁੰਦੀਆਂ ਹਨ। ਆਦਤਾਂ ਤੋਂ ਬੰਦਾਂ ਮਜ਼ਬੂਰ ਹੋ ਜਾਂਦਾ ਹੈ। ਬਹੁਤੇ ਧਰਮੀ ਬੰਦੇ ਨੂੰ ਸਮਾਜ ਦੇ ਕਾਰਜ ਸੰਭਾਲ ਦਿੱਤੇ ਜਾਂਦੇ ਹਨ। ਉਸ ਉਪਰ ਲੋਕ ਅੱਖਾਂ ਬੰਦ ਕਰਕੇ, ਜ਼ਕੀਨ ਕਰ ਲੈਂਦੇ ਹਨ। ਇਹ ਜੋ ਧਰਮਿਕ ਸਥਾਂਨਾਂ ਵਿੱਚ ਔਰਤ ਦਾ ਹਸ਼ਰ ਕਰਦੇ ਹਨ। ਔਰਤ ਬਾਹਰ ਦੇ ਲੋਕਾਂ ਨੂੰ ਦੱਸਣ ਜੋਗੀ ਨਹੀਂ ਹੈ। ਕੀ ਦੱਸੇਗੀ? ਕੀ ਲੋਕ ਜ਼ਕੀਨ ਕਰਨਗੇ? ਕੀ ਸਮਾਜ ਸੁਣ ਕੇ, ਉਸ ਨੂੰ ਕਬੂਲ ਕਰੇਗਾ? ਕਰਤੂਤ ਕਰਨ ਵਾਲੇ ਨੂੰ ਲੋਕ ਗੁਨਾਹ ਗਾਰ ਨਹੀਂ ਮੰਨਦੇ। ਜਿਸ ਉਪਰ ਸਰੀਫ਼ ਕਾਂਮ ਦੇ ਭੇੜੀਏ, ਧਾਵਾ ਬੋਲਦੇ ਹਨ। ਉਸ ਦਾ ਲੋਕ ਜਿਉਣਾ ਮੁਸ਼ਕਲ ਕਰ ਦਿੰਦੇ ਹਨ। ਚਾਰ ਆਗੂਆਂ ਨੇ ਨਸੀਬੋ ਦੇ ਪਤੀ ਨੂੰ ਅੱਤਵਾਦੀ ਬੱਣਾ ਕੇ, ਪੁਲੀਸ ਨੂੰ ਫੜਾ ਦਿੱਤਾ ਸੀ। ਅੱਗਲੇ ਹੀ ਦਿਨ ਉਸ ਦੀ ਲਾਸ਼ ਖੇਤਾ ਵਿੱਚੋਂ ਮਿਲੀ ਸੀ। ਉਸੇ ਮਹੱਲੇ ਦਾ ਮੁੰਡਾ ਪਲੀਸ ਵਿੱਚ ਸੀ। ਉਸ ਨੇ ਨਸੀਬੋ ਨੂੰ ਆ ਕੇ ਦੱਸਿਆ, " ਭਾਬੀ ਤੇਰੇ ਪਤੀ ਨੂੰ ਇੰਨਾਂ ਧਰਮਿਕ ਚਾਰੇ ਬੰਦਿਆ ਨੇ ਪੁਲੀਸ ਨੂੰ ਚੁਕਵਾਇਆ ਹੈ। " ਉਹ ਉਸ ਦੀ ਗੱਲ ਸੁਣਦੇ ਹੀ ਵੱਡੇ ਆਗੂ ਕੋਲ ਪਹੁੰਚ ਗਈ। ਉਹ ਧਰਮਿਕ ਸਥਾਂਨਾਂ ਦੇ ਇੱਕ ਕੰਮਰੇ ਵਿੱਚ ਬੈਠੇ ਚਾਰੇ ਸ਼ਰਾਬ ਪੀ ਰਹੇ ਸਨ। ਨਸੀਬੋ ਨੂੰ ਦੇਖ ਕੇ, ਚਾਰੇ ਜਾਂਣੇ ਹੱਸੇ। ਜੋ ਇੰਨਾਂ ਦਾ ਪ੍ਰਧਾਂਨ ਕਹਾਉਂਦਾ ਸੀ। ਉਸ ਨੇ ਕਿਹਾ, " ਗਿੱਦੜ ਦੀ ਮੌਤ ਆਉਂਦੀ ਹੈ। ਉਹ ਪਿੰਡ ਵੱਲ ਨੂੰ ਭੱਜਦਾ ਹੈ। " ਨਸੀਬੋ ਨੇ ਚਾਰਾਂ ਨੂੰ ਲਲਕਾਰਿਆ, " ਪੁਲੀਸ ਦੇ ਕੁੱਤਿਉ, ਤੁਸੀਂ ਚਾਰੇ ਜਾਂਣੇ ਰਲ ਕੇ, ਬੰਦੇ ਮਰਵਾ ਰਹੇ ਹੋ। ਘਰ-ਘਰ ਔਰਤਾਂ ਵਿਧਵਾ ਕਰ ਦਿੱਤੀਆਂ ਹਨ। ਅੱਜ ਮੈਨੂੰ ਵੀ ਸਿਰੋਂ ਨੰਗੀ ਕਰ ਦਿੱਤਾ ਹੈ। " ਉਨਾਂ ਵਿਚੋਂ ਇੱਕ ਦਾ ਇੱਕ ਹੱਥ ਸੀ। ਉਸ ਨੇ ਕਿਹਾ, " ਇਹ ਜ਼ਨਾਨੀ ਦੀਆਂ ਗੱਲਾਂ ਕਿਉਂ ਸੁਣੀ ਜਾਂਦੇ ਹੋ? ਇਸ ਨੂੰ ਗੁੱਤੋਂ ਮੁੰਨ ਕੇ, ਇਥੋਂ ਬਾਹਰ ਕੱਢੋ। " ਸਬ ਤੋਂ ਮੋਟੇ ਬੰਦੇ ਨੇ ਕਿਹਾ, " ਇਸ ਨੂੰ ਦੱਸ ਦਿਉ। ਅਸੀਂ ਵਿਧਵਾ ਨੂੰ ਵੀ ਸੋਹਾਗਣ ਬੱਣਾਂ ਕੇ ਰੱਖਦੇ ਹਾਂ। " ਇੱਕ ਪਤਲੂ ਮਾੜਕੂ ਜਿਹਾ ਮਰਦ ਉਸ ਉਤੇ ਝੱੜਪ ਪਿਆ। ਉਹ ਉਸ ਦੇ ਕੱਪੜੇ ਪਾੜਨ ਲੱਗ ਗਿਆ, " ਤੇਰੇ ਵਰਗੀਆ ਆਂਏਂ ਚੱਲ ਕੇ, ਆਪੇ ਸਾਡੇ ਕੋਲ ਆਉਂਦੀਆਂ ਹਨ। ਅੱਜ ਤੋਂ ਤੂੰ ਆਪੇ ਇਥੇ ਪਹੁੰਚ ਜਾਇਆ ਕਰਨਾਂ ਹੈ। ਸੱਦ ਲੈ ਆਪਦੇ ਰੱਬ ਨੂੰ, ਅਸੀਂ ਵੀ ਦੇਖੀਏ। ਰੱਬ ਕੈਸਾ ਹੁੰਦਾ ਹੈ। " ਇੰਨਾਂ ਦਾ ਪ੍ਰਧਾਂਨ ਫਿਰ ਬੋਲਿਆ, " ਤੂੰ ਗੱਲਾਂ ਵਿੱਚ ਸਮਾਂ ਬਰਬਾਦ ਨਾਂ ਕਰ। ਲਿਆ ਇਸ ਨੂੰ ਮੈਂ ਵੀ ਖੁਸ਼ ਕਰ ਦਿਆ। ਬਿਚਾਰੀ ਰੌਂਦੀ ਹੈ। ਵਿਧਵਾ ਹੋ ਗਈ। ਸਾਡੇ ਹੁੰਦਿਆਂ ਕੋਈ ਵਿਧਵਾ ਨਹੀਂ ਹੁੰਦੀ। " ਨਸੀਬੋ ਦੇ ਮੂੰਹ ਵਿੱਚ ਕੱਪੜਾ ਦੇ ਦਿੱਤਾ ਸੀ। ਦੋ ਜਾਂਣਿਆ ਨੇ ਉਸ ਨੂੰ ਫੜਿਆ ਹੋਇਆ ਸੀ। ਚਾਰੇ ਸ਼ਰਾਬੀ ਹੋਏ, ਆਪੋ-ਆਪਣੀ ਹੱਵਸ ਮਿਟਾਉਂਦੇ ਰਹੇ। ਮੋਟੂ ਨੇ ਕਿਹਾ, " ਇਸ ਦੀ ਬੋਲਤੀ ਬੰਦ ਕਰ ਦਿੱਤੀ ਹੈ। ਕਿਸੇ ਅੱਗੇ ਮੂੰਹ ਖੋਲਣ ਜੋਗੀ ਨਹੀਂ ਹੈ। ਰੰਡੀ ਤੀਵੀਂ ਦਾ ਕੌਣ ਜ਼ਕੀਨ ਕਰੇਗਾ? ਇਹ ਵੀ ਹੁਣ ਆਪਣੇ ਜੋਗੀ ਹੈ। ਹੁਣ ਇਹ ਆਪਣੇ ਇਸ਼ਾਰੇ ਉਤੇ ਚੱਲੂਗੀ। ਇਹੋ ਜਿਹੀਆਂ ਤੀਰ ਵਰਗੀਆਂ ਸਿੱਧੀਆਂ ਕਰ ਦਿੱਤੀਆਂ ਹਨ। " ਨਸੀਬੋ ਆਪਣੇ-ਆ ਨੂੰ ਮਸਾ ਸੰਭਾਲਦੀ ਹੋਈ ਘਰ ਆ ਗਈ। ਉਸ ਨੇ ਆਪਣੇ ਪਤੀ ਦੇ ਸਾਰੇ ਕਿਰਿਆ ਕਰਮ ਕੀਤੇ। ਉਸ ਦੇ ਪਤੀ ਦੇ ਸੰਸਕਾਰ ਉਤੇ, ਕਿਰਿਆ ਕਰਮ ਉਤੇ, ਇਹ ਚਾਰੇ ਚੌਧਰੀ ਆਏ ਸਨ।
ਇਸ ਸਾਰੇ ਪਿਛੋਂ ਆਲੇ-ਦੁਆਲੇ ਖ਼ਬਰ ਫੈਲ ਗਈ। ਨਸੀਬੋ ਆਪਣਾਂ ਘਰ ਵੇਚ ਗਈ ਹੈ। ਕਈ ਸਾਲ ਬੀਤ ਗਏ। ਲੋਕ ਉਸ ਨੂੰ ਭੁੱਲ ਗਏ ਸਨ। ਇੱਕ ਦਿਨ ਸਵੇਰੇ ਸਾਰ ਲੋਕਾਂ ਵਿੱਚ ਹਾਹਕਾਰ ਮੱਚ ਗਈ। ਉਹ ਚਾਰੇ ਚੌਧਰੀਆਂ ਦੀਆਂ ਲਾਸ਼ਾਂ ਇਕੋ ਲਈਨ ਵਿੱਚ ਪਈਆਂ ਸਨ। ਕਿਸੇ ਸਿਆਣੇ ਬੰਦੇ ਨੇ ਕਿਹਾ, " ਜੈਸੀ ਕਰਤੂਤ ਦੇ ਮਾਲਕ ਸਨ। ਤੈਸਾ ਫ਼ਲ ਮਿਲ ਗਿਆ। ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਹੈ। " ਪੁਲੀਸ ਨੇ ਸਬ ਆਲਾ ਦੁਆਲਾ ਘੇਰਿਆ ਹੋਇਆ ਸੀ। ਅਜੇ ਤੱਕ ਕੋਈ ਸ਼ੱਕੀ ਬੰਦਾ ਵੀ ਨਹੀਂ ਫੜ ਹੋਇਆ ਸੀ।

Comments
Post a Comment