ਪਤੀ-ਪਤਨੀ ਦਾ ਮੱਤਲੱਬ ਇੱਕ ਦੂਜੇ ਦੀ ਪੱਤ ਰੱਖਣੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪਤੀ-ਪਤਨੀ ਇੱਕਠੇ ਰਹਿੱਣ ਦਾ ਨਾਂਮ ਹੈ। ਪਤੀ-ਪਤਨੀ ਦਾ ਮੱਤਲੱਬ ਇੱਕ ਦੂਜੇ ਦੀ ਪੱਤ ਰੱਖਣੀ ਹੈ। ਪਤੀ-ਪਤਨੀ ਹਰ ਪਾਸੇ ਤੋਂ ਇੱਕ ਦੁਜੇ ਦੇ ਪਰਦੇ ਡੱਕੀ ਰੱਖਦੇ ਹਨ। ਇੱਕ ਦੂਜੇ ਦੀ ਇੱਜ਼ਤ ਕਰਦੇ ਹਨ। ਇੱਜ਼ਤ ਦੀ ਰਾਖੀ ਕਰਦੇ ਹਨ। ਆਂਮ ਹੀ ਸਿਆਣੇ ਕਹਿੰਦੇ ਹਨ, " ਵਿਆਹੇ ਹੋਏ ਜੋੜੇ ਨੂੰ ਇੱਕ ਦੁਜੇ ਨੂੰ ਸੁੰਨੇ ਨਹੀਂ ਛੱਡਣਾਂ ਚਾਹੀਦਾ। " ਐਸਾ ਨਹੀਂ ਫੇਰੇ ਲਏ। ਮਾਂ-ਬਾਪ ਨੂੰ ਕੰਮ ਕਰਨ ਨੂੰ ਪਤਨੀ ਨੌਕਰਾਣੀ ਦੇ ਗਏ। ਆਪ ਬਦੇਸ਼ ਚਲੇ ਗਏ। ਪਤੀ ਬਦੇਸ਼ ਵਿੱਚ ਮੌਜ਼ ਲੁੱਟੀ ਜਾਵੇ। ਪਤਨੀ ਨੂੰ ਵੀ ਕੋਈ ਜੀਵਨ ਸਾਥੀ ਚਾਹੀਦਾ ਹੈ। ਉਸ ਨੇ ਵਿਆਹ ਆਪਣੀ ਜਵਾਨੀ ਹੰਢਾਉਣ ਨੂੰ ਕਰਾਇਆ ਹੈ। ਨਾਂ ਕੇ ਭਈਆਂ ਦੀਆਂ ਰੋਂਟੀਆਂ ਪਕਾਉਣ ਲਈ। ਇੱਕ ਬੰਦੇ ਦੀਆ ਚਾਰ ਨੂੰਹਾਂ ਸਨ। ਚਾਰੇ ਉਸ ਕੋਲ ਪਿੰਡ ਰਹਿੰਦੀਆਂ ਸਨ। ਇੱਕ ਪੁੱਤਰ ਫੌਜ਼ੀ ਸੀ। ਉਹ ਸਾਲ ਦੋ ਸਾਲ ਪਿਛੋਂ ਛੁੱਟੀ ਆਉਂਦਾ ਸੀ। ਪਤਨੀ ਨੂੰ ਬੱਚਾ ਠਹਿਰਾ ਕੇ ਚਲਾ ਜਾਦਾ ਸੀ। ਆਪਣੇ ਜਾਂਣੀ ਉਸ ਨੂੰ ਕੰਮ ਲਾ ਜਾਂਦਾ ਸੀ। ਜਿਵੇਂ ਪਰਨਾਲੇ ਮੂਹਰੇ ਇੱਟ ਲਾ ਦੇਵੋ। ਕੀ ਛੱਤ ਦਾ ਪਾਣੀ ਰੁਕ ਥੌੜੀ ਜਾਂਦਾ ਹੈ? ਇਹ ਪਾਣੀ ਜਾਂ ਤਾਂ ਅੰਦਰ ਪੈ ਜਾਵੇਗਾ। ਜਾਂ ਫਿਰ ਪਰਨਾਲੇ ਨੂੰ ਤੋੜ ਕੇ, ਪਾਣੀ ਆਪ ਮੁਹਾਰਾ ਵਹਿ ਤੁਰੇਗਾ। ਕੀ ਬੱਚਾ ਠਹਿਰਨ ਨਾਲ ਕਾਂਮ ਆਪੇ ਬੁਝ ਜਾਂਦਾ ਹੈ? ਐਸਾ ਨਹੀਂ ਹੈ। ਜੇ ਇਸ ਤਰਾਂ ਹੈ। ਔਰਤ ਇਕੋ ਬਾਰ 10 ਮਹੀਨੇ ਪਿਛੋਂ ਮਰਦ ਤੋਂ ਖ਼ਜ਼ਲ ਹੋਵੇ। ਮਰਦ ਔਰਤ ਨੂੰ ਹਰ ਸਮੇਂ ਇੱਕ ਦੂਜੇ ਦਾ ਸਾਥ ਚਾਹੀਦਾ ਹੈ। ਉਸ ਦਾ ਇੱਕ ਮੁੰਡਾ ਦੱਬਈ ਵਿੱਚ ਗਿਆ ਸੀ। ਇੱਕ ਅਮਰੀਕਾ ਗਿਆ ਸੀ। ਇੱਕ ਮੁੰਡਾ ਮਨੀਲੇ ਗਿਆ ਸੀ। ਇੰਨਾਂ ਤਿੰਨਾਂ ਵਿੱਚੋਂ 5 ਸਾਲਾਂ ਵਿੱਚ ਕਿਸੇ ਨੇ ਘਰ ਗੇੜ ਨਹੀਂ ਮਾਰਿਆ ਸੀ। ਘਰ ਦੇ ਛੋਟੇ-ਛੋਟੇ ਕੰਮ ਕਰਨ ਲਈ ਫੌਜ਼ੀ ਗੋਰਖਾ ਛੱਡ ਗਿਆ ਸੀ। ਘਰ ਦੇ ਛੋਟੇ-ਛੋਟੇ ਕੰਮ ਕਰਨ ਲਈ ਫੌਜ਼ੀ ਗੋਰਖਾ ਛੱਡ ਗਿਆ ਸੀ। ਗੋਰਖਾ ਵੀ ਜੁਵਾਨ ਹੋ ਗਿਆ ਸੀ। ਰਾਖਾ ਹੀ ਖੇਤ ਨੂੰ ਖਾ ਰਿਹਾ ਸੀ। ਲੋਕ ਤਾਂ ਇਥੋਂ ਤੱਕ ਗੱਲਾਂ ਕਰਦੇ ਸਨ। ਬੁੱਢਾ ਨੌਜੁਵਾਨ ਹੋ ਰਿਹਾ ਹੈ। ਉਹ ਲਾਲ ਪੱਗ ਬੰਨ ਕੇ ਰੱਖਦਾ ਸੀ। ਦਾੜ੍ਹੀ ਵਿੱਚ ਇੱਕ ਵੀ ਵਾਲ ਚਿੱਟਾ ਨਹੀਂ ਦਿੱਸਦਾ ਸੀ। ਦਾੜੀ ਨੂੰ ਢਾਂਟੀ ਨਾਲ ਚੰਗੀ ਤਰਾਂ ਗੁੰਦ ਕੇ ਰੱਖਦਾ ਸੀ। ਦੋ ਘੰਟੇ ਢਾਂਟੀ ਬੰਨ ਕੇ ਸ਼ੜਕ ਉਤੇ ਗਸ਼ਤ ਕਰਦਾ ਸੀ। ਆਪ ਵੀ ਫੌਜੀ ਰਿਹਾ ਸੀ। ਹੁਣ ਅਗਲੀਆਂ ਪਿਛਲੀਆਂ ਰੜਕਾਂ ਕੱਢ ਰਿਹਾ ਸੀ। ਪਤਨੀ ਮਰ ਚੁੱਕੀ ਸੀ। ਚਾਰ ਨੂੰਹਾਂ ਸੇਵਾ ਕਰਨ ਵਾਲੀਆਂ ਸਨ। ਘਰ ਵਿੱਚ ਉਹੀ ਕੱਲਾ ਮਰਦ ਸੀ। ਕੀ ਰੱਬ ਦਾ ਕਮਾਲ ਸੀ? ਪਤਨੀ ਜੁਵਾਨੀ ਵਿੱਚ ਮਰ ਗਈ ਸੀ। ਇਹ ਰੰਡਾ ਹੋ ਗਿਆ ਸੀ। ਇਸ ਦੀ ਪਤਨੀ, 10 ਸਾਲ ਛੋਟੇ ਭਰਾ ਦੀ ਪਤਨੀ, ਸਕੀਆਂ ਭੈਣਾਂ ਸਨ। ਸਾਲੀ ਦੇ ਦੋ ਬੱਚੇ ਸਨ। ਉਸ ਦਾ ਪਤੀ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ, ਮਰ ਗਿਆ ਸੀ । ਸ਼ਰਾਬ ਬਹੁਤ ਪੀਂਦਾ ਸੀ। ਪੀ ਕੇ ਕਾਰ ਚਲਾਉਂਦੇ ਦਾ ਐਕਸੀਡੈਂਟ ਹੋ ਗਿਆ ਸੀ। ਘਰ ਲਾਸ਼ ਆਈ ਸੀ। ਇਸ ਨੇ ਸਾਲੀ ਦਾ ਪਰਿਵਾਰ ਵੀ ਪਾਲਿਆਂ ਸੀ। ਸਾਲੀ ਕੋਲ ਹੋਣ ਕਰਕੇ, ਪਤਨੀ ਦਾ ਵਿਯੋਗ ਸਹਿ ਗਿਆ ਸੀ। ਰਲ ਕੇ, ਦੋਂਨਾਂ ਨੇ ਬੱਚੇ ਪਾਲ ਲਏ ਸਨ। ਚਾਰ ਬਹੂਆਂ ਆਉਣ ਨਾਲ ਸਾਲੀ ਦੀ ਕਦਰ ਘੱਟ ਗਈ ਸੀ। ਸ਼ਇਦ ਇਸੇ ਦੇ ਹੌਂਕੇ ਨਾਲ ਇਹ ਵੀ ਮਰ ਗਈ। ਪਰ ਉਸ ਦੇ ਆਪ ਦੇ ਮੂੰਹ ਉਤੇ ਲਾਲੀ ਦੱਗ ਰਹੀ ਸੀ। ਚਾਰ ਨੂੰਹਾਂ ਦੇ ਵਿੱਚਕਾਰ ਕੁਰਸੀ ਢਾਹੀ ਬੈਠਾ ਹੁੰਦਾ ਸੀ। ਲੋਕ ਟਿੱਚਰਾਂ ਕਰਦੇ ਸਨ, " ਕਾਟੋ ਫੁੱਲਾਂ ਉਤੇ ਖੇਡਦੀ ਹੈ। " ਕੋਈ ਕਹਿੰਦਾ, " ਇਸ ਚੌਰੇ ਨੂੰ ਸ਼ਰਮ ਨਹੀਂ ਆAੁਂਦੀ। ਰੰਨਾਂ ਦੇ ਖ਼ਸਮ ਕਮਾਈ ਕਰਨ ਤੋਰੇ ਹੋਏ ਹਨ। ਆਪ ਰੰਨਾਂ ਵਿੱਚ ਧੰਨਾਂ ਚੌੜਾ ਹੋਇਆ ਬੈਠਾ ਹੈ। " ਹੋਰ ਕੋਈ ਜੁਆਬ ਵਿੱਚ ਕਹਿੰਦਾ, " ਸ਼ਰਮ ਕੀ ਹੁੰਦੀ ਹੈ? ਅਸਲੀ ਜਿੰਦਗੀ ਦਾ ਮਜ਼ਾ ਇਹ ਲੁੱਟਦਾ ਹੈ। ਸ਼ਰਮ-ਸ਼ਰਮ ਵਿੱਚ ਆਪਣੀ ਜੁਵਾਨੀ ਆਪਾਂ ਖਰਾਬ ਕਰੀ ਜਾਂਦੇ ਹਾਂ। ਘਰ ਇੱਕ ਵਿਆਹ ਕੇ, ਨਵੀ ਨਵੇਲ ਜ਼ਨਾਨੀ ਆਉਂਦੀ ਹੈ। ਵਿਆਹੇ ਮੁੰਡੇ ਦਾ ਨਸ਼ੇ ਵਿੱਚ ਪੈਰ ਨਹੀਂ ਲੱਗਦਾ। ਬਿੰਨ ਪੀਤੀ ਪੱਬਾਂ ਭਾਰ ਫਿਰਦਾ ਹੈ। ਬੇਗਾਨੀ ਔਰਤ ਪਿਛੇ, ਮਾਂ-ਬਾਪ ਵੀ ਛੱਡ ਦਿੰਦਾ ਹੈ। ਔਰਤ ਦੀ ਘੱਗਰੀ ਦਾ ਯਾਰ ਬੱਣ ਜਾਂਦਾ ਹੈ। ਇਸ ਕੋਲ ਤਾ ਚਾਰ ਔਰਤਾਂ ਹਨ। ਇਹ ਦੁਨੀਆਂ ਨੂੰ ਕੀ ਜਾਣਦਾ ਹੈ? ਦੇਖ ਸਾਲਾ ਕੋਲ ਬੈਠ ਕੇ, ਬਹੂਆਂ ਦੀ ਪੂਰੀ ਰਾਖੀ ਕਰਦਾ ਹੈ। ਇੰਨਾਂ ਦੇ ਖ਼ਸਮ ਵਿਆਹ ਕੇ, ਔਰਤਾਂ ਭੇਡਾਂ ਵਾਲੇ ਵਾੜੇ ਵਿੱਚ ਵਾੜ ਗਏ। ਕੰਜਰ ਤਾਂ ਉਹ ਹਨ। ਜੋ ਜੁਵਾਨ ਔਰਤਾਂ ਲੋਕਾਂ ਲਈ ਛੱਡ ਗਏ ਹਨ। " ਇੱਕ ਬੁੱਢੀ ਔਰਤ ਇੰਨਾਂ ਦੀਆ ਗੱਲਾਂ ਸੁਣ ਰਹੀ ਸੀ। ਉਸ ਨੇ ਇੱਕ ਨੂੰ ਕਿਹਾ, " ਤੁਸੀਂ ਵੀ ਸਾਰੇ ਚਾਟ ਉਤੇ ਲੱਗੇ ਹੋ। ਤਾਂਹੀ ਤਾ ਇੰਨਾਂ ਦੇ ਦਰਾਂ ਮੂਹਰੇ ਦੀ ਦਿਹਾੜੀ ਦੇ 50 ਗੇੜੇ ਮਾਰਦੇ ਹੋ। ਕੱਲ ਮੂੰਹ ਹਨੇਰੇ ਤੇਰੇ ਕੋਲ ਛੋਟੀ ਬਹੂ ਖੜ੍ਹੀ ਕੀ ਕਰਦੀ ਸੀ? ਤੂੰ ਉਸ ਨੂੰ ਕੀ ਕਹਿੰਦਾ ਸੀ? " ਉਸਨੇ ਜੁਆਬ ਦਿੱਤਾ, " ਚਾਚੀ ਤੂੰ ਵੀ ਗਲ਼ੀ ਵਿੱਚ ਬੈਠੀ ਵੜਿਕਾਂ ਲੈਂਦੀ ਰਹਿੰਦੀ ਹੈ। ਕੀ ਤੈਨੂੰ ਘਰ ਕੋਈ ਕੰਮ ਨਹੀਂ ਹੈ? ਉਸ ਨੇ ਮੈਨੂੰ ਆਪਣੇ ਪਤੀ ਦੀ ਚਿੱਠੀ ਡਾਕ ਵਿੱਚ ਪਾਉਣ ਨੂੰ ਦਿੱਤੀ ਸੀ। " ਚਾਚੀ ਹੋਰ ਤਲਖ਼ੀ ਵਿੱਚ ਆ ਗਈ। ਉਸ ਨੇ ਕਿਹਾ, " ਜੇ ਤੇਰੇ ਵਰਗੇ ਚਿੱਠੀਆਂ ਪਾਉਣ ਨੂੰ ਸੱਦਦੀਆਂ ਹਨ। ਉਹ ਵਿਹੜੇ ਵਿੱਚ ਬੈਠਾ ਕੀ ਕਰਦਾ ਹੈ? ਉਹ ਕੋਠੇ ਟੱਪਦੀਆਂ ਫਿਰਦੀਆਂ ਹਨ। " ਦੁਜੇ ਨੇ ਜੁਆਬ ਦਿੱਤਾ, " ਚਾਚੀ ਤੂੰ ਉਸ ਦੇ ਐਨਕਾਂ ਲੁਆ ਦੇ। ਉਸ ਨੂੰ ਸਾਫ਼ ਦਿੱਸਣ ਲੱਗ ਜਾਵੇਗਾ। ਉਸ ਨੂੰ ਦਿਸਦਾ ਨਹੀਂ । ਤੈਨੂੰ ਕਿਉਂ ਫ਼ਿਕਰ ਹੈ? ਕਿਤੇ ਤੂੰ ਵੀ ਉਸ ਦੀਆਂ ਨੌਹਾਂ ਦੀ ਰਾਖੀ ਕਰਦੀ। ਉਸ ਉਤੇ ਅੱਖ ਤਾ ਨਹੀ ਰੱਖ ਬੈਠੀ। ਇਹ ਰੱਬ ਤੋਂ ਚੰਗੇ ਕਰਮ ਲਿਖਾ ਕੇ ਆਇਆ ਹੈ। "

Comments

Popular Posts