ਪਾਪਾ ਤੇਰੀਂ ਯਾਂਦ ਆਈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿਸ ਦੇ ਚੰਗ੍ਹੇ ਭਾਗ। ਹੁੰਦਾ ਸਿਰ ਤੇ ਬਾਪ।
ਵਿਹਲੇ ਰਹੋਂ ਆਪ। ਕੰਮ ਕਰਨਗੇ ਬਾਪ।
ਮੋਜ਼ਾਂ ਕਰੋਂ ਦਿਨਰਾਤ। ਫ਼ਿਕਰ ਦੀ ਨੀ ਬਾਤ।
ਜਿਉਂਦੇ ਜਿਹਦੇ ਬਾਪ। ਬੱਚੇ ਬਣੇ ਰਹੋਂ ਆਪ।
ਫਾਦਰ ਡੇ ਮਨਾ ਰਹੇ ਹਾਂ। ਪਾਪਾ ਜੀ ਦੀ ਬਹੁਤ ਸਾਡੇ ਤੇ ਮੇਹਰਬਾਨੀ ਹੈ। ਮੈਂ ਫਾਂਦਰ ਡੇ ਲਈ ਆਰਟੀਕਲ ਲਿਖਣ ਦੀ ਕੋæਸ਼ਸ਼ ਕਰ ਰਹੀ ਹਾਂ। ਬਹੁਤ ਘੱਟ ਪਾਪਾ ਬਾਰੇ ਲਿਖਿਆਂ ਲੱਭਦਾ ਹੈ। ਸ਼ਇਦ ਸਾਰੇ ਹੀ ਮੇਰੇ ਵਾਂਗ ਪਾਪਾ ਤੋਂ ਡਰਦੇ ਹਨ। ਭਗਵਾਨ ਸਬ ਦੇ ਫਾਦਰ ਦੇ ਉਤੇ ਦਿਆ ਕਰੇ। ਹਰ ਪਾਪਾ ਦੇ ਸਭਾਂਅ ਉਤੇ ਠੰਡ ਵਰਤਾਏ। ਸਾਰੀ ਉਮਰ ਬਾਪ ਦਾ ਦਿੱਤਾ ਖਾਇਆਂ ਹੰਢਾਂਇਆਂ ਹੈ। ਅੱਜ ਦੇ ਦਿਨ ਉਸ ਨਾਲ ਦੋ ਮਿੱਠੇ ਬੋਲ ਬੋਲਈਏ। ਮਨ ਪਸੰਦ ਦਾ ਉਸ ਅੱਗੇ ਭੇਟ ਕਰੀਏ। ਭਾਵੇਂ ਦੁਨੀਆਂ ਦਾ ਬਾਪ ਰੱਬ ਹੈ। ਪਰ ਜੋ ਦੁਨੀਆਂ ਉਤੇ ਦੇਖ-ਭਾਲ ਕਰਦਾ ਹੈ। ਉਸ ਨੂੰ ਪਿਤਾ, ਬਾਪੂ, ਪਿਤਾ, ਪਾਪਾ, ਡੈਡੀ ਕੁੱਝ ਵੀ ਆਦਰ ਸਤਿਕਾਰ ਨਾਲ ਕਹਿ ਲਈਏ। ਜੋ ਸਾਨੂੰ ਪੈਦਾ ਕਰਦਾ ਹੈ। ਅੰਨ ਲਿਆਂ ਕੇ ਖੱਲਾਂਉਂਦਾ ਹੈ। ਸਾਨੂੰ ਪਾਲਦਾ ਹੈ। ਬੱਚੇ ਨੂੰ ਚੰਡ ਕੇ ਬੰਦਾ ਬੱਣਾਉਂਦਾ ਹੈ। ਇਮਾਨਦਾਰੀ, ਮੇਹਨਤ ਕਰਨ ਦੀ ਆਦਤ ਸਿਖਾਂਉਂਦਾ ਹੈ। ਉਗਲੀ ਫੜ ਕੇ ਚੱਲਣਾ ਸਿੱਖਾਂਉਦਾ ਹੈ। ਉਸ ਨੂੰ ਬਾਪ ਕਹਿੰਦੇ ਹਨ। ਕਈ ਉਹ ਵੀ ਹੁੰਦੇ ਹਨ। ਜੋ ਬਿਗਾਨੇ ਹੋ ਕੇ ਵੀ ਜ਼ਤੀਮਾਂ ਨੂੰ ਪਾਲਦੇ ਹਨ। ਜਿਉਣਾ ਸਿਖਾਂਉਂਦੇ ਹਨ। ਬੱਚੇ ਨੂੰ ਆਪਣਾ ਨਾਮ ਦਿੰਦੇ ਹਨ। ਇੱਕ ਬਾਪ ਹੀ ਬੱਚੇ ਨੂੰ ਚੋਗਾਂ ਚੁੱਗ ਕੇ ਗੁਰਾਹੀ ਖਾਣ ਨੂੰ ਦਿੰਦਾ ਹੈ। ਦੂਜਾਂ ਕਿੰਨ੍ਹਾਂ ਕੁ ਚਿਰ ਖੱਲਾਂ ਸਕਦਾ ਹੈ। ਹਰ ਮਰਦ ਨੂੰ ਆਪਦੀ ਔਲਾਦ ਦੇਖਣ ਦੀ ਖ਼ਾਂਹਸ਼ ਹੁੰਦੀ ਹੈ। ਮਾਂ-ਪਿਉ ਬੱਣਨ ਦੀ ਭੁੱਖ ਉਹੀ ਜਾਣਦੇ ਹਨ। ਜੋ ਬੱਚੇ ਨੂੰ ਜਨਮ ਨਹੀਂ ਦੇ ਸਕੇ। ਕਹਿੰਦੇ ਨੇ ਬਾਪ ਬੱਣਨ ਬਆਦ ਹੀ ਬੰਦਾ ਜੁੰਮੇਬਾਰੀ ਸੰਭਾਂਲਦਾ ਹੈ। ਬਾਪ ਬੜੇ ਭੋਲ਼ੇ ਭਾਲ਼ੇ ਹੁੰਦੇ ਹਨ। ਇੰਨ੍ਹਾਂ ਜ਼ਕੀਨ ਹੋਣ ਤੇ ਹੀ ਕਿ ਉਹ ਬੱਚੇ ਦੇ ਬਾਪ ਹਨ। ਉਨ੍ਹਾਂ ਦਾ ਧਰਤੀ ਉਤੇ ਪੱਬ ਨਹੀਂ ਲੱਗਦਾ। ਤਾਂਹੀਂ ਤਾਂ ਬੱਚੇ ਤੇ ਉਸ ਦੀ ਮਾਂ ਦੀ ਪਾਲਣ ਪੋਸ਼ਣ ਕਰਦੇ ਹਨ। ਘਰ ਨੂੰ ਜੁੰਮੇਵਾਰੀ ਨਾਲ ਚਲਾਉਂਦੇ ਹਨ। ਪਹਿਲਾਂ ਆਪਣੇ ਬੱਚੇ ਪਾਲਦੇ ਹਨ। ਫਿਰ ਧੀਆਂ ਪੁੱਤਾਂ ਦੇ ਬੱਚੇ ਪਾਲਦੇ, ਖਿਡਾਉਂਦੇ ਹਨ। ਲੋਰੀਆਂ ਦਿੰਦੇ ਹਨ। ਕਿਉਂਕਿ ਇੰਨ੍ਹਾਂ ਵਿਚੋਂ ਆਪਦੇ ਬੱਚਿਆਂ ਦਾ ਬੱਚਪਨਾਂ ਦਿੱਸਦਾ ਹੈ। ਛੋਟਾ ਬੱਚਾ ਜੇ ਸਿਰ ਜਾਂ ਦਾੜ੍ਹੀ ਦੇ ਵਾਲਾਂ ਨੂੰ ਹੱਥਾਂ ਨਾਲ ਖਿੱਚਦਾ ਵੀ ਹੈ। ਬਾਪ ਦਾਦਾ ਗੁੱਸਾ ਨਹੀਂ ਕਰਦੇ। ਖਿਂਆਲ਼ ਰਹੇ, ਵੱਡਾ ਹੋਕੇ ਇਸ ਨੂੰ ਬਾਪ ਦੀ ਇੱਜ਼ਤ ਸੱਮਝੇ। ਪਾਪਾ ਵਰਗਾਂ ਪਿਆਰ, ਉਪਕਾਰ ਹੋਰ ਦੂਜਾਂ ਨਹੀਂ ਕਰ ਸਕਦਾ। ਭਾਂਵੇਂ ਮਾਂਪੇ ਬੱਚਿਆਂ ਨੂੰ ਇਹੀ ਸੋਚ ਕੇ ਪਾਲਦੇ ਹਨ। ਬੁੱਢਾਪੇ ਦਾ ਸਹਾਰਾਂ ਬੱਣਨਗੇ। ਇਹ ਤਾਂ ਕਿਸਮਤ ਦੇ ਬੱਸ ਹੈ। ਬੱਚੇ ਮਾਂਪਿਆਂ ਨੂੰ ਸਭਾਂਲਦੇ ਹਨ। ਜਾਂ ਦਰ ਦਰ ਠੋਕਰਾਂ ਖਾਂਣ ਨੂੰ ਘਰੋਂ ਕੱਢ ਦਿੰਦੇ ਹਨ। ਕਈ ਤਾਂ ਮਾਂਪਿਆਂ ਦੀ ਜਾਨ ਲੈ ਲੈਂਦੇ ਹਨ। ਉਹੀ ਬੱਚੇ ਪਿਉ ਦੇ ਪਿਆਰ ਬਾਰੇ ਦੱਸ ਸਕਦੇ ਹਨ। ਜੋ ਜਤੀਮ ਬੱਣ ਜਾਂਦੇ ਹਨ। ਮੈਂ ਪਾਪਾ ਨੂੰ ਸਾਰੀ ਉਮਰ ਕੰਮ ਕਰਦੇ ਹੀ ਦੇਖਿਆਂ ਹੈ। ਟੱਰਕਾਂ ਦੇ ਗੇੜੇ ਲਾਉਣ ਗਏ ਕਈ ਕਈ ਦਿਨ ਘਰੋਂ ਬਾਹਰ ਰਹਿੰਦੇ ਸਨ। ਕਈ ਵਾਰ ਰਾਤ ਨੂੰ ਸੁੱਤੇ ਪਿਆਂ ਤੋਂ ਆਉਂਦੇ ਸਨ। ਤੱੜਕੇ ਸਾਡੇ ਜਾਗਣ ਤੋਂ ਪਹਿਲਾਂ ਗੇੜਾ ਲਾਉਣ ਚਲੇ ਜਾਂਦੇ ਸਨ। ਦਿਨ ਰਾਤ ਕੰਮਾਂਈ ਕਰਦੇ ਸਨ। ਫਿਰ ਵੀ ਖਿੜਿਆਂ ਮੱਥਾਂ ਰਹਿੰਦਾ ਸੀ। ਸਾਨੂੰ ਦੋ ਬੱਚਿਆਂ ਨਾਲ ਨੱਕ ਵਿੱਚ ਦੱਮ ਲੱਗਦਾ ਹੈ। ਇਹੀ ਸਾਡੇ ਕੋਲੋ ਨਹੀਂ ਡਰਦੇ। ਸਾਨੂੰ ਹੀ ਅੱਖਾਂ ਕੱਢਦੇ ਹਨ। ਅਸੀਂ ਕਦੇ ਪਾਪਾ ਦੀਆਂ ਅੱਖਾਂ ਵਿੱਚ ਨਹੀਂ ਸੀ ਦੇਖਿਆਂ। ਪਾਪਾ ਦੀ ਅਵਾਜ਼ ਸੁਣ ਕੇ ਭਾਂਡਾਂ ਹੱਥ ਵਿਚੋਂ ਛੁੱਟ ਜਾਂਦਾ ਸੀ। ਕਨੇਡਾ ਵਿੱਚ ਤਾਂ ਬਾਪ ਬੱਚਿਆ ਨੂੰ ਘੂਰ ਵੀ ਨਹੀਂ ਸਕਦੇ। ਇੱਕ ਥੱਪੜ ਮਾਰਿਆਂ ਤਾਂ ਸ਼ੋਸ਼ਲ ਸਰਵਸ ਵਾਲਿਆਂ, ਪੁਲੀਸ, ਕੋਟ ਤੇ ਵਕੀਲਾਂ ਦੀ ਚਾਦੀਂ ਹੋ ਜਾਂਦੀ ਹੈ। ਖ਼ਬਰਾਂ ਵਿੱਚ ਮੀਡੀਏ ਵਾਲੇ ਜਲੂਸ ਕੱਢ ਦਿੰਦੇ ਹਨ। ਸ਼ਇਦ ਉਨ੍ਹਾਂ ਨੂੰ ਆਪਣੀਆ ਪਈਆਂ ਜੁੱਤੀਆਂ ਦਾ ਬੱਦਲਾ ਲੈਣ ਦਾ ਮੌਕਾ ਹੱਥ ਆ ਗਿਆ ਲੱਗਦਾ ਹੈ। ਇਹੋ ਜਿਹੇ ਕੇਸ ਚਲਾਂ ਕੇ ਹੀ ਮਾਂਪਿਆਂ ਨੂੰ ਲੁੱਟੀ ਜਾਂਦੇ ਹਨ। ਕੀ ਕਰੂ ਜਨਤਾਂ ਜੇ ਕਨੂੰਨ ਹੀ ਬੱਚਿਆਂ ਦੀ ਪ੍ਰਵਰਿਸ਼ ਵਿੱਚ ਦੱਖ਼ਲ ਦੇਣ ਲੱਗ ਜਾਏ। ਘਰ ਵਿੱਚ ਪਾੜਾਂ ਤਾਂਹੀਂ ਪੈਦਾਂ ਹੈ, ਜਦੋਂ ਤੀਜਾ ਆ ਜਾਂਦਾ ਹੈ। ਘਰ ਦਾ ਭੇਤ ਬਾਹਰ ਨਿੱਕਿਆਂ, ਉਹ ਘਰ ਗੱਲਿਆਂ। ਇਸ ਲਈ ਬਾਪ ਇਕੋ ਹੋਵੇਂ। ਕਨੇਡਾ ਵਿੱਚ ਬਹੁਤੇ ਬਾਪ, ਬਾਪ ਦੀਆਂ ਜੁੰਮੇਵਾਰੀਆਂ ਤੋਂ ਛੂ ਮੰਤਰ ਹੋ ਜਾਂਦੇ ਹਨ। ਪਾਪਾ ਹਮੇਸ਼ਾਂ ਕਹਿੰਦੇ ਸਨ। ਪਾਪਾ ਹੁਣੀ ਚਾਰ ਭਰਾਂ ਤਿੰਨ ਭੈਣਾਂ ਸਨ। ਬਾਪੂ ਇੱਕਲਾਂ ਕੰਮਾਂਉਣ ਵਾਲਾ ਸੀ। ਖੇਤੀ ਵਿਚੋਂ ਤਾਂ ਕਿਸਾਨ ਨੂੰ ਬੀਜ ਵੀ ਨਹੀਂ ਮੁੜਦਾ। ਉਦੋਂ ਤਾਂ ਬੱਲਦਾ ਦੀ ਖੇਤੀ ਹੁੰਦੀ ਸੀ। ਉਹ ਵੀ ਖੂਹ ਵਿਚੋਂ ਬੱਲਦ ਨੂੰ ਗੇੜ ਕੇ ਟੀਡਾਂ ਨਾਲ ਪਾਣੀ ਕੱਢਦੇ ਸਨ। ਪਾਪਾ ਪਹਿਲਾਂ ਦਾਖਿਆਂ ਤੋਂ ਪੜ੍ਹ ਕੇ ਆAੁਂਦੇ ਸਨ। ਉਥੇ ਹੀ ਜੀ ਟੀ ਰੋਡ ਉਤੇ ਖੂਹ ਸੀ। ਰੱਸਤੇ ਵਿੱਚ ਬਾਪੂ ਨਾਲ ਖੇਤੀ ਦਾ ਕੰਮ ਕਰਾਉਣ ਲੱਗ ਜਾਂਦੇ। ਬਾਪੂ ਮੁੜਦੇ ਹੋਏ ਦੇ ਪੱਠਿਆਂ ਦੀ ਭਰੀ ਸਿਰ ਉਤੇ ਰੱਖ ਦਿੰਦਾ। ਮੋਡੇ ਉਤੇ ਬੱਸਤਾਂ ਵੀ ਹੁੰਦਾ। ਭਨੋਹੜ ਪਿੰਡ 4 ਕਿਲੋਮੀਟਰ ਹੈ। 17 ਸਾਲ ਦੇ ਸਨ, ਕੱਲਕੱਤੇ ਭੈਣ ਕੋਲ ਚਲੇ ਗਏ। ਮੇਹਨਤ ਮਜਦੂਰੀ ਕਰਕੇ ਮਾਂਪਿਆਂ ਦੀ ਕਬੀਲਦਾਰੀ ਨਿੱਜਠਣ ਵਿੱਚ ਮੱਦਦ ਕੀਤੀ। ਪਾਪਾ ਦਾ ਆਪਣਾ ਵੀ ਟੱਬਰ ਉਨ੍ਹਾਂ ਹੀ ਸੀ। ਮੈਂ ਕਦੇ ਪਾਪਾ ਨੂੰ ਵਹਿਲੇ ਬੈਠੈ ਨਹੀਂ ਦੇਖਿਆ ਸੀ। ਨਾਂ ਹੀ ਕਿਸੇ ਨੂੰ ਬੈਠਣ ਦਿੰਦੇ ਸਨ। ਹਮੇਸ਼ਾਂ ਜਦੋਂ ਜਹਿਦ ਹੀ ਕਰਦੇ ਰਹਿੰਦੇ ਸਨ। ਪਾਪਾ ਨੂੰ ਮੈਂ ਆਪਣੀ ਵਿਦੈਗੀ ਸਮੇਂ ਡੋਲੀ ਤੁਰਦੀ ਤੋਂ ਧਾਹਾਂ ਮਾਰ ਕੇ ਰਂੋਦੇ ਦੇਖਿਆਂ। ਇੰਨ੍ਹੇ ਸੱਖ਼ਤ ਪਾਪਾ ਰੋ ਵੀ ਸਕਦੇ ਹਨ। ਮੈਂ ਸਭ ਤੋਂ ਵੱਡੀ ਹਾਂ। ਮੈਂ ਹੈਰਾਨ ਸੀ। ਫਿਰ ਜਿਸ ਦਿਨ ਮੈਂ ਕਨੇਡਾ ਆਈ। ਉਸ ਦਿਨ ਵੀ ਮੇਰੇ ਤੋਂ ਆਪਣੀ ਨਜ਼ਰਾਂ ਨਹੀਂ ਹਟਾ ਰਹੇ ਸਨ। ਉਸ ਦਿਨ ਉਨ੍ਹਾਂ ਨੇ ਕਿਹਾ ਸੀ,'' ਜਿੰਦਗੀ ਇੱਕ ਸੰਗਰਸ਼ ਹੈ। ਸੰਗਰਸ਼ ਅੱਗੇ ਡੱਟ ਜਾਈਦਾ ਹੈ। ਤੂੰ ਇਹ ਸੱਮਝ ਕੇ ਤੂੰ ਪਿਆਰ ਦੀ ਜੰਗ ਤੇ ਚੱਲੀ ਹੈ। ਜੰਗ ਨੂੰ ਨਾਂ ਤਾਂ ਛੱਡ ਕੇ ਭੱਜੀਦਾ, ਮਰੀਦਾ ਹੈ। ਨਾਂ ਹੀ ਹਾਰਨ ਲਈ ਸੋਚਦੀ ਹੈ। ਜੰਗ ਜਿੱਤੀਦੀ ਹੈ। ਜਾਨ ਤੱਕ ਲਾ ਦੇਈਦੀ ਹੈ। ਆਪਣੀ ਦੇਹ ਬੱਚਾਉਣ ਬਾਰੇ ਨਹੀਂ ਸੋਚਦੀ।
ਸਾਰੇ ਹੀ ਬਾਪ ਤਾਂ ਜਰੂਰ ਹੁੰਦੇ ਹਨ। ਜੁੰਮੇਵਾਰੀ ਸਭਾਂਲਣ ਤਾਂ ਬਾਪ ਕਹਾਉਣ ਦੇ ਜੋਗ ਹਨ। ਬਹੁਤਾ ਜੀਅ ਕੇ ਵੀ ਕੀ ਕਰਨਾ ਹੈ? ਜੇ ਕੋਈ ਕੰਮ ਨਹੀਂ ਸੁਆਰਨਾ। ਅੱਜ ਦੇ ਸਾਰੇ ਬੱਣਨ ਵਾਲੇ ਪਿਉ ਨੂੰ ਬੇਨਤੀ ਹੈ। ਧੀਆਂ ਦੇ ਬਾਪ ਵੀ ਬੱਣਨ। ਪੁੱਤਾਂ ਤੋਂ ਵੱਧ ਧੀਆਂ ਇੱਜ਼ਤ ਖੱਟਦੀਆਂ ਹਨ। ਅਮਲੀ, ਜੁਆਰੀ, ਕਾਤਲ, ਬਦਮਾਸ਼, ਬਲਾਤਕਾਰੀ ਧੀਆਂ ਬਹੁਤ ਘੱਟ ਗਿੱਣਤੀ ਵਿੱਚ ਹੁੰਦੀਆਂ ਹਨ। ਨਾਂ ਭਰੂਣ ਹੱਤਿਆਂ ਕਰੋ। ਕਾਤਲ ਨਾ ਬਣੋ। ਬਾਪ ਬਣੋ। ਭਾਵਂੇ ਅੱਜ ਅਸੀਂ ਸਾਰੇ ਹੀ ਕੰਮਾਂਉਂਦੇ ਹਾਂ। ਤਾਂਹੀਂ ਇੱਕ ਦੂਜੇ ਦੇ ਬਾਪ ਬੱਣਨ ਦੀ ਕਸ਼ੋਸ਼ ਕਰਦੇ ਹਾਂ। ਪਰ ਕਈ ਵਿਹਲੜ, ਅਮਲੀ, ਕੰਮ ਚੋਰ ਪੁੱਤਰ ਮਾਂਪਿਆਂ ਨੂੰ ਜਾਨੋਂ ਮਾਰ ਵੀ ਦਿੰਦੇ ਹਨ। ਕਸੂਰ ਕਿਸ ਦਾ ਹੁੰਦਾ ਹੈ? ਮਾਂਪਿਆਂ ਦੇ ਲਾਡ ਪਿਆਰ ਦਾ। ਐਸ਼ ਕਰਨ ਖ਼ਾਤਰ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਾਂ। ਮਾਂਪਿਆਂ ਨੇ ਕਿਹੜੇ ਹਾਲਤਾਂ ਵਿੱਚ ਸਾਨੂੰ ਪਾਲ਼ਿਆਂ ਹੈ। ਦਿਨ ਰਾਤ ਇੱਕ ਕੀਤਾ ਹੈ। ਦੋ ਗਿੱਠ ਦੇ ਤੋਂ ਖੱਲਾਂ ਖੱਲ਼ਾਂ ਕੇ ਸਿਰੋਂ ਉਚੇ ਕੀਤਾ ਹੈ। ਰੱਬ ਕਰੇ ਮੇਰੇ ਪਾਪਾ ਵਾਂਗ ਹੀ, ਸਾਰਿਆਂ ਦੇ ਜਨਮ ਦਾਤਾ, ਕਿਸੇ ਬੱਚੇ ਦੇ ਬੱਸ ਨਾਂ ਪੈਣ। ਜਿੰਨਾਂ ਵੀ ਜੀਣ, ਸ਼ਾਂਨ ਨਾਲ, ਆਪਣੀ ਕੰਮਾਈ ਕਰਦੇ ਹੀ ਜੀਣ। ਆਪਦੇ ਕੰਮ ਸੁਆਰਦੇ, ਚਲਦੇ ਫਿਰਦੇ ਹੱਥਾਂ, ਪੈਰਾਂ ਨਾਲ ਦੁਨੀਆਂ ਤੋਂ ਚਲੇ ਜਾਣ। ਕਿਸੇ ਮਾਂਪੇ ਨੂੰ, ਬੱਚਿਆਂ ਦੇ ਨੌਕਰ ਬੱਣਨ ਦੀ ਨੌਬਤ ਨਾਂ ਆਵੇ। ਮਾਪੇ ਮਰਨ ਪਿਛੋਂ ਵੀ ਸਾਡੇ ਦਿਲਾਂ ਵਿੱਚ ਧੱੜਕਦੇ ਰਹਿੱਣ। ਸਾਡੇ ਕੰਮਾਂ ਵਿਚੋਂ ਮਾਪਿਆਂ ਦੀ ਖ਼ਸ਼ਬੋ ਮਹਿਕੇ। ਹਰ ਕੋਈ ਸਾਡੇ ਚੰਗ੍ਹੇ ਕੰਮਾਂ ਨੂੰ ਦੇਖ ਕੇ ਬਾਪ ਦਾਦੇ ਦਾ ਨਾਮ ਪੁੱਛੇ। ਬਾਪ ਦਾ ਨਾਮ ਦੱਸਣ ਵਿੱਚ ਸਾਨੂੰ ਸ਼ਰਮ ਮਹਿਸੂਸ ਨਾਂ ਹੋਵੇ। ਮਾਂਪੇ ਚੰਗ੍ਹੇ ਮਾਂਪੇ ਬੱਣਨ। ਤਾਂਹੀਂ ਚੰਗ੍ਹੇ ਨਾਗਰਿਕ ਬੱਣਾ ਸਕਦੇ ਹਾਂ। ਪੜ੍ਹੇ ਲਿਖੇ ਅੱਕਲ ਮੰਦ ਬੱਚੇ ਪਰਿਵਾਰ ਦੀ ਦੇਖ ਭਾਲ ਠੀਕ ਤਰ੍ਹਾਂ ਕਰ ਸਕਦੇ ਹਨ। ਤੰਦਰੁਸਤ ਸਮਾਜ ਸਿਰਜ ਸਕਦੇ ਹਾਂ। ਤਾਂਹੀਂ ਸਾਰੇ ਮਿਲ ਕੇ ਖੁਸ਼ਿਆਲ ਰਹਿ ਸਕਦੇ ਹਾਂ।
ਪਾਪਾ ਹੈ ਹਮਾਰੇ। ਸਭ ਸੇ ਪਿਆਰੇ।
ਹਮ ਆਂਖੋਂ ਕੇ ਤਾਰੇ। ਪਾਪਾ ਕੇ ਪਿਆਰੇ।
ਕਨੇਡਾ ਵਿੱਚ ਪਾਪਾ ਬੜੇ ਡਾਲਰ ਕੰਮਾਂਏ।
ਤਾਪ ਜਕਾਮ ਕੁੱਝ ਪਾਪਾ ਕੋ ਯਾਦ ਨਾ ਆਏ।

Comments

Popular Posts