ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੯ Page 129 of 1430
5265
ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥
Ahinis Preeth Sabadh Saachai Har Sar Vaasaa Paavaniaa ||5||
अहिनिसि
प्रीति सबदि साचै हरि सरि वासा पावणिआ ॥५॥
ਦਿਨ ਰਾਤ ਸਬਦ ਨਾਂਮ ਨੂੰ ਪਿਆਰ ਨਾਲ ਜੱਪ ਕੇ
, ਸੱਚੇ ਰੱਬ ਦੇ ਨਾਂਮ ਪਵਿੱਤਰ ਮਾਨ ਸਰੋਵਰ ਸਮੁੰਦਰ ਵਿੱਚ ਥਾਂ ਮਿਲ ਜਾਂਦੀ ਹੈ। ||5||
Day and night, they are in love with the True Word of the Shabad. They obtain their home in the Ocean of the Lord. ||5||
5266
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥
Manamukh Sadhaa Bag Mailaa Houmai Mal Laaee ||
मनमुखु
सदा बगु मैला हउमै मलु लाई ॥
ਮਨ ਦੀ ਮੰਨਣ ਵਾਲਾ ਮਨੁੱਖ ਬਗਲੇ ਵਰਗਾ ਹੈ। ਜੋ ਹੰਕਾਂਰ ਵਿੱਚ ਰੰਗਿਆਂ ਰਹਿੰਦਾ ਹੈ।
The self-willed manmukhs shall always be filthy cranes, smeared with the filth of ego.
5267
ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥
Eisanaan Karai Par Mail N Jaaee ||
इसनानु
करै परु मैलु न जाई ॥
ਬਗਲੇ ਵਾਂਗ ਨਹਾਉਂਦਾ ਵੀ ਹੈ। ਪਰ ਹੰਕਾਂਰ ਦੀ ਆਦਤ ਨਹੀਂ ਜਾਂਦੀ।
They may bathe, but their filth is not removed.
5268
ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥
Jeevath Marai Gur Sabadh Beechaarai Houmai Mail Chukaavaniaa ||6||
जीवतु
मरै गुर सबदु बीचारै हउमै मैलु चुकावणिआ ॥६॥
ਜੋ
ਮਨੁੱਖ ਆਪਣੇ ਮਨ ਨੂੰ ਦੁਨੀਆਂ ਦੇ ਵਿਕਾਰਾਂ ਵੱਲੋਂ ਮੋੜ ਕੇ, ਗੁਰੂ ਸ਼ਬਦ ਦੇ ਨਾਂਮ ਦੀ ਸਿਫ਼ਤ ਕਰਦਾ ਹੈ। ਉਹ ਹੰਕਾਂਰ ਕਰਨਾਂ ਛੱਡ ਦਿੰਦਾ ਹੈ। ||6||
One who dies while yet alive, and contemplates the Word of the Guru's Shabad, is rid of this filth of ego. ||6||
5269
ਰਤਨੁ ਪਦਾਰਥੁ ਘਰ ਤੇ ਪਾਇਆ ॥
Rathan Padhaarathh Ghar Thae Paaeiaa ||
रतनु
पदारथु घर ते पाइआ ॥
ਉਸ ਨੇ ਗੁਰੂ ਸ਼ਬਦ
ਦੇ ਨਾਂਮ ਦਾ ਰਤਨ ਖ਼ਜ਼ਨਾਂ ਆਪਣੇ ਮਨ ਅੰਦਰੋਂ ਲੱਭ ਲਿਆ ਹੈ।
The Priceless Jewel is found, in the home of one's own being,
5270
ਪੂਰੈ ਸਤਿਗੁਰਿ ਸਬਦੁ ਸੁਣਾਇਆ ॥
Poorai Sathigur Sabadh Sunaaeiaa ||
पूरै
सतिगुरि सबदु सुणाइआ ॥
ਜਦੋਂ ਪੂਰੇ ਸੱਚੇ ਗੁਰੂ ਨੇ ਸ਼ਬਦ ਬਾਣੀ ਦੇ ਨਾਂਮ
ਨੂੰ ਸੁਣ ਲਿਆ ਹੈ।
When one listens to the Shabad, the Word of the Perfect True Guru.
5271
ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥
Gur Parasaadh Mittiaa Andhhiaaraa Ghatt Chaanan Aap Pashhaananiaa ||7||
गुर
परसादि मिटिआ अंधिआरा घटि चानणु आपु पछानणिआ ॥७॥
ਗੁਰੂ
ਦੀ ਕਿਰਪਾ ਨਾਲ ਦੁਨੀਆਂ ਦੇ ਵਿਕਾਰਾਂ ਦਾ ਹਨੇਰਾ ਮੁੱਕ ਗਿਆ ਹੈ। ਮਨ ਵਿੱਚ ਗਿਆਨ ਦਾ ਚਾਨਣ ਹੋਣ ਨਾਲ ਅਸਲੀ ਜੀਵਨ ਨੂੰ ਪਛਾਣ ਲਿਆ ਹੈ। ||7||
By Guru's Grace, the darkness of spiritual ignorance is dispelled; I have come to recognize the Divine Light within my own heart. ||7||
5272
ਆਪਿ ਉਪਾਏ ਤੈ ਆਪੇ ਵੇਖੈ ॥
Aap Oupaaeae Thai Aapae Vaekhai ||
आपि
उपाए तै आपे वेखै ॥
ਆਪ ਪੈਦਾ ਕਰਦਾ ਹੈ। ਆਪ ਜੀਵਾਂ ਦੀ ਸੰਭਾਲ ਕਰਦਾ ਹੈ।
The Lord Himself creates, and He Himself beholds.
5273
ਸਤਿਗੁਰੁ ਸੇਵੈ ਸੋ ਜਨੁ ਲੇਖੈ ॥
Sathigur Saevai So Jan Laekhai ||
सतिगुरु
सेवै सो जनु लेखै ॥
ਸੱਚੇ ਗੁਰੂ ਨੂੰ ਯਾਦ ਕਰਦੇ ਹਨ। ਉਹ ਮੁੱਕਤ ਹੋ ਜਾਂਦੇ ਹਨ।
Serving the True Guru, one becomes acceptable.
5274
ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥
Naanak Naam Vasai Ghatt Anthar Gur Kirapaa Thae Paavaniaa ||8||31||32||
नानक
नामु वसै घट अंतरि गुर किरपा ते पावणिआ ॥८॥३१॥३२॥
ਉਸ ਦੇ ਮਨ ਵਿੱਚ ਗੁਰੂ ਨਾਨਕ ਨਾਮ ਦੇ ਸ਼ਬਦ ਹਾਜ਼ਰ ਹੋ ਜਾਂਦਾ ਹੈ। ਗੁਰੂ ਦੀ ਮੇਹਰ ਨਾਲ ਮਿਲਦਾ ਹੈ।
||8||31||32||
O Nanak, the Naam dwells deep within the heart; by Guru's Grace, it is obtained. ||8||31||32||
5275
ਮਾਝ ਮਹਲਾ ੩ ॥
Maajh Mehalaa 3 ||
माझ
महला ३ ॥
ਮਾਝ
, ਤੀਜੀ ਪਾਤਸ਼ਾਹੀ। 3 ||
Maajh, Third Mehl:
3 ||
5276
ਮਾਇਆ ਮੋਹੁ ਜਗਤੁ ਸਬਾਇਆ ॥
Maaeiaa Mohu Jagath Sabaaeiaa ||
माइआ
मोहु जगतु सबाइआ ॥
ਦੁਨੀਆਂ ਦੇ ਵਿਕਾਰਾਂ ਨੇ ਸਾਰੇ ਲੋਕਾਂ ਨੂੰ ਵੱਸ ਵਿੱਚ ਕਰ ਲਿਆ ਹੈ।
The whole world is engrossed in emotional attachment to Maya.
5277
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
Thrai Gun Dheesehi Mohae Maaeiaa ||
त्रै
गुण दीसहि मोहे माइआ ॥
ਤਿੰਨ ਗੁਣਾਂ ਵਾਲੀ ਦਿਖਾਵੇ ਦੀ ਮਾਇਆ ਨਾਲ ਪਿਆਰ ਕਰਦੇ ਹਨ।
Those who are controlled by the three qualities are attached to Maya.
5278
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥
Gur Parasaadhee Ko Viralaa Boojhai Chouthhai Padh Liv Laavaniaa ||1||
गुर
परसादी को विरला बूझै चउथै पदि लिव लावणिआ ॥१॥
ਗੁਰੂ ਦੀ ਮੇਹਰ ਨਾਲ ਕੋਈ ਵਿਰਲਾ ਮਨੁੱਖ ਜਾਂਣ ਸਕਦਾ ਹੈ। ਉਹ ਰੱਬ ਨਾਲ ਮਨ ਜੋੜ ਲੈਂਦਾ ਹੈ।
||1||
By Guru's Grace, a few come to understand; they center their consciousness in the fourth state. ||1||
5279
ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
Ho Vaaree Jeeo Vaaree Maaeiaa Mohu Sabadh Jalaavaniaa ||
हउ
वारी जीउ वारी माइआ मोहु सबदि जलावणिआ ॥
ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਮਾਇਆ ਨੂੰ ਨਾਮ ਦੇ ਸ਼ਬਦ ਨਾਲ ਖ਼ਤਮ ਕਰ ਦਿੰਦੇ ਹਨ। ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ।
I am a sacrifice, my soul is a sacrifice, to those who burn away their emotional attachment to Maya, through the Shabad.
I am a sacrifice, my soul is a sacrifice, to those who burn away their emotional attachment to Maya, through the Shabad.
5280
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥
Maaeiaa Mohu Jalaaeae So Har Sio Chith Laaeae Har Dhar Mehalee Sobhaa Paavaniaa ||1|| Rehaao ||
माइआ
मोहु जलाए सो हरि सिउ चितु लाए हरि दरि महली सोभा पावणिआ ॥१॥ रहाउ ॥
ਉਹ ਮਾਇਆ ਮੋਹ ਮੁੱਕਾ ਦਿੰਦੇ ਹਨ। ਜੋ ਪ੍ਰਭੂ ਨਾਲ ਮਨ ਲਗਾਉਂਦੇ ਹਨ। ਰੱਬ ਦੀ ਦਰਗਾਹ ਵਿੱਚ ਇੱਜ਼ਤ ਪਾ ਲੈਂਦੇ ਹਨ।
||1|| ਰਹਾਉ ||
Those who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||
5281
ਦੇਵੀ ਦੇਵਾ ਮੂਲੁ ਹੈ ਮਾਇਆ ॥
Dhaevee Dhaevaa Mool Hai Maaeiaa ||
देवी
देवा मूलु है माइआ ॥
ਦੇਵੀ ਦੇਵਿਤਆਂ ਨੂੰ ਰਚੇ ਜਾਂਣ ਦਾ ਕਾਰਨ ਮਇਆ ਹੈ
,
The source, the root, of the gods and goddesses is Maya.
5282
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥
Sinmrith Saasath Jinn Oupaaeiaa ||
सिम्रिति
सासत जिंनि उपाइआ ॥
ਸਿੰਮ੍ਰਿਤੀਆਂ ਸਾਸਤਰ ਰੱਚੇ ਜਾਣ ਦਾ ਕਾਰਨ ਮਇਆ ਹੈ। ਸੁੱਖਾਂ ਨੂੰ ਪਾਉਣ
, ਦੁੱਖਾ ਨੂੰ ਹੱਟਾਉਣ ਲਈ ਰਚੇ ਹਨ।
For them, the Simritees and the Shaastras were composed.
5283
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥
Kaam Krodhh Pasariaa Sansaarae Aae Jaae Dhukh Paavaniaa ||2||
कामु
क्रोधु पसरिआ संसारे आइ जाइ दुखु पावणिआ ॥२॥
ਕਾਂਮ
ਗੁੱਸਾ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਜਨਮ ਮਰਨ ਵਿੱਚ ਤਕਲੀਫ਼ ਭੋਗਦਾ ਹੈ। ||2||
Sexual desire and anger are diffused throughout the universe. Coming and going, people suffer in pain. ||2||
5284
ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
This Vich Giaan Rathan Eik Paaeiaa ||
तिसु
विचि गिआन रतनु इकु पाइआ ॥
ਦੁਨੀਆਂ ਵਿੱਚ ਗਿਆਨ ਦਾ ਇਕੋਂ ਰਤਨ ਰੱਬ ਦਾ ਨਾਂਮ ਹੈ।
The jewel of spiritual wisdom was placed within the universe.
5285
ਗੁਰ ਪਰਸਾਦੀ ਮੰਨਿ ਵਸਾਇਆ ॥
Gur Parasaadhee Mann Vasaaeiaa ||
गुर
परसादी मंनि वसाइआ ॥
ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਹਰੀ ਨੂੰ ਰੱਖਿਆ ਹੋਇਆ ਹੈ।
By Guru's Grace, it is enshrined within the mind.
5286
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥
Jath Sath Sanjam Sach Kamaavai Gur Poorai Naam Dhhiaavaniaa ||3||
जतु
सतु संजमु सचु कमावै गुरि पूरै नामु धिआवणिआ ॥३॥
ਉਹ ਕਾਂਮ ਇੰਦਰੀ, ਸਬਰ, ਸੰਤੋਂਖ ਨੂੰ ਬਸ ਵਿੱਚ ਕਰਦਾ ਹੈ। ਸੱਚੇ ਰੱਬ ਦਾ ਨਾਂਮ ਜੱਪਦਾ ਹੈ। ਪੂਰੁ ਗੁਰੂ ਦਾ ਨਾਂਮ ਜੱਪਦਾ ਹੈ।
||3||
Celibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||
5287
ਪੇਈਅੜੈ ਧਨ ਭਰਮਿ ਭੁਲਾਣੀ ॥
Paeeearrai Dhhan Bharam Bhulaanee ||
पेईअड़ै
धन भरमि भुलाणी ॥
ਪੇਕੇ ਘਰ ਗਈ ਔਰਤ ਵਾਂਗ, ਮਨੁੱਖ ਇਸ ਦੁਨੀਆਂ ਮਾਇਆ ਵਿੱਚ ਰੁਝ ਕੇ, ਰੱਬ ਨੂੰ ਭੁੱਲ ਜਾਂਦਾ ਹੈ।
In this world of her parents' home, the soul-bride has been deluded by doubt.
5288
ਦੂਜੈ ਲਾਗੀ ਫਿਰਿ ਪਛੋਤਾਣੀ ॥
Dhoojai Laagee Fir Pashhothaanee ||
दूजै
लागी फिरि पछोताणी ॥
ਮਾਇਆ ਵਿੱਚ ਰੁਝੇ ਹੋਣ ਦਾ, ਮਰਨ ਪਿਛੋਂ ਨੁਕਸਾਨ ਦਾ ਪਤਾ ਲੱਗਣ ਉਤੇ ਦੁੱਖ ਲੱਗੇਗਾ।
Attached to duality, she later comes to regret it.
5289
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥
Halath Palath Dhovai Gavaaeae Supanai Sukh N Paavaniaa ||4||
हलतु
पलतु दोवै गवाए सुपनै सुखु न पावणिआ ॥४॥
ਜੀਵ, ਮਨੁੱਖ ਇਹ ਦੁਨੀਆ ਦੇ ਬੇਕਾਰ ਕੰਮਾਂ ਲਈ, ਮਰਨ ਪਿਛੋਂ ਦੀ ਦੁਨੀਆਂ ਖ਼ਰਾਬ ਕਰ ਲੈਂਦਾਂ ਹੈ। ਕਦੇ ਸੁਖ ਦਾ ਸੁਪਨਾਂ ਵੀ ਨਹੀਂ ਦੇਖ ਸਕਦਾ।
||4||
She forfeits both this world and the next, and even in her dreams, she does not find peace. ||4||
5290
ਪੇਈਅੜੈ ਧਨ ਕੰਤੁ ਸਮਾਲੇ ॥
Paeeearrai Dhhan Kanth Samaalae ||
पेईअड़ै
धन कंतु समाले ॥
ਪੇਕੇ ਘਰ ਮਨੁੱਖ
ਇਹ ਦੁਨੀਆ ਚੰਗੇ ਕੰਮ ਕਰ ਕੇ, ਅੱਗੇ ਲਈ ਤਿਆਰੀ ਕਰੀਏ।
The soul-bride who remembers her Husband Lord in this world,
5291
ਗੁਰ ਪਰਸਾਦੀ ਵੇਖੈ ਨਾਲੇ ॥
Gur Parasaadhee Vaekhai Naalae ||
गुर
परसादी वेखै नाले ॥
ਗੁਰੁ ਦੀ ਮੇਹਰ ਨਾਲ ਰੱਬ ਨੂੰ ਕੋਲ ਦੇਖਦੇ ਹਨ।
By Guru's Grace, sees Him close at hand.
5292
ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥
Pir Kai Sehaj Rehai Rang Raathee Sabadh Singaar Banaavaniaa ||5||
पिर
कै सहजि रहै रंगि राती सबदि सिंगारु बणावणिआ ॥५॥
ਪ੍ਰਭੂ
ਦੇ ਨਾਲ ਪਿਆਰ ਵਿੱਚ ਰੰਗੇ ਰਹਿੰਦੇ ਹਨ। ਸ਼ਬਦ ਨਾਂਮ ਨੂੰ ਰੱਬ ਦੇ ਪਿਆਰ ਦਾ ਰੰਗ ਲਗਾਉਣਾਂ ਹੈ।||5||
She remains intuitively attuned to the Love of her Beloved; she makes the Word of His Shabad her decoration. ||5||
5293
ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥
Safal Janam Jinaa Sathigur Paaeiaa ||
सफलु
जनमु जिना सतिगुरु पाइआ ॥
ਉਨਾਂ ਦਾ ਜਨਮ ਪਵਿੱਤਰ ਹੈ। ਜਿੰਨਾਂ ਨੇ ਸੱਚੇ ਸਤਿਗੁਰੁ
ਨੂੰ ਹਾਂਸਲ ਕੀਤਾ ਹੈ।
Blessed and fruitful is the coming of those who find the True Guru;
5294
ਦੂਜਾ ਭਾਉ ਗੁਰ ਸਬਦਿ ਜਲਾਇਆ ॥
Dhoojaa Bhaao Gur Sabadh Jalaaeiaa ||
दूजा
भाउ गुर सबदि जलाइआ ॥
ਗੁਰੂ
ਸ਼ਬਦ ਨਾਂਮ ਨਾਲ ਜੁੜ ਕੇ, ਮਾਇਆ ਦਾ ਪਿਆਰ ਮੁੱਕ ਗਿਆ ਹੈ।
Through the Word of the Guru's Shabad, they burn their love of duality.
5295
ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥
Eaeko Rav Rehiaa Ghatt Anthar Mil Sathasangath Har Gun Gaavaniaa ||6||
एको
रवि रहिआ घट अंतरि मिलि सतसंगति हरि गुण गावणिआ ॥६॥
ਇੱਕੋ ਰੱਬ ਸਾਰੇ ਪਾਸੇ ਮਨ ਵਿੱਚ ਹਾਜ਼ਰ ਹੈ। ਰੱਬ ਦੇ ਪਿਆਰਿਆਂ ਨਾਲ ਰਲ ਕੇ ਰੱਬ ਦੀ ਉਪਮਾਂ ਕੰਮਾਂ ਦੀ ਪ੍ਰਸੰਸਾਂ ਕਰਦੇ ਹਨ।
||6||
The One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||
5296
ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥
Sathigur N Saevae So Kaahae Aaeiaa ||
सतिगुरु
न सेवे सो काहे आइआ ॥
ਜੋ ਸੱਚੇ ਸਤਿਗੁਰੁ
ਨੂੰ ਚੇਤੇ ਨਹੀਂ ਕਰਦੇ, ਉਹ ਦੁਨੀਆ ਵਿੱਚ ਬੇਕਾਰ ਆਏ ਹਨ।
Those who do not serve the True Guru-why did they even come into this world?
5297
ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥
Dhhrig Jeevan Birathhaa Janam Gavaaeiaa ||
ध्रिगु
जीवणु बिरथा जनमु गवाइआ ॥
ਉਨਾਂ ਦਾ ਜਿਉਣਾਂ ਕਿਸੇ ਕੰਮ ਨਹੀਂ ਹੈ। ਬੇਕਾਰ ਜੀਵਨ ਲੰਘਾ ਦਿੱਤਾ ਹੈ।
Cursed are their lives; they have uselessly wasted this human life.
5298
ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥
Manamukh Naam Chith N Aavai Bin Naavai Bahu Dhukh Paavaniaa ||7||
मनमुखि
नामु चिति न आवै बिनु नावै बहु दुखु पावणिआ ॥७॥
ਮਨ ਮੱਤ ਨੂੰ ਸਤਿਗੁਰੁ ਗੁਰੂ ਸ਼ਬਦ ਨਾਂਮ ਚੇਤੇ ਨਹੀਂ ਹੈ। ਸ਼ਬਦ ਨਾਂਮ ਬਗੈਰ ਬਹੁਤ ਤਕਲੀਫ਼ ਸਹਿੰਦਾ ਹੈ।
||7||
The self-willed manmukhs do not remember the Naam. Without the Naam, they suffer in terrible pain. ||7||
5299
ਜਿਨਿ ਸਿਸਟਿ ਸਾਜੀ ਸੋਈ ਜਾਣੈ ॥
Jin Sisatt Saajee Soee Jaanai ||
जिनि
सिसटि साजी सोई जाणै ॥
ਜਿਸ ਨੇ ਰੱਬ ਨੇ ਦੁਨੀਆ ਬੱਣਾਈ ਹੈ। ਉਹੀ ਉਸ ਬਾਰੇ ਜਾਂਣਦਾ ਹੈ।
The One who created the Universe, He alone knows it.
5300
ਆਪੇ ਮੇਲੈ ਸਬਦਿ ਪਛਾਣੈ ॥
Aapae Maelai Sabadh Pashhaanai ||
आपे
मेलै सबदि पछाणै ॥
ਸ਼ਬਦਾਂ ਦੀ ਜਾਂਣਕਾਰੀ ਕਰਾ ਕੇ ਆਪ ਹੀ ਮਨੁੱਖ ਨੂੰ ਆਪਣੇ ਨਾਲ ਮੇਲ ਲੈਂਦਾ ਹੈ।
He unites with Himself those who realize the Shabad.
5301
ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥
Naanak Naam Miliaa Thin Jan Ko Jin Dhhur Masathak Laekh Likhaavaniaa ||8||1||32||33||
नानक
नामु मिलिआ तिन जन कउ जिन धुरि मसतकि लेखु लिखावणिआ ॥८॥१॥३२॥३३॥
ਗੁਰੂ ਨਾਨਕ ਸ਼ਬਦਾਂ ਦਾ ਨਾਮੁ ਉਨਾਂ ਨੂੰ ਹਾਂਸਲ ਹੋਇਆ ਮਿਲਿਆ ਹੈ। ਜਿੰਨਾਂ ਦੇ ਧੁਰ ਦਰਗਾਹ ਤੋਂ ਮੱਥੇ ਦਾ ਭਾਗ ਉਕਿਰਆ ਹੋਇਆ ਹੈ।
||8||1||32||33||
O Nanak, they alone receive the Naam, upon whose foreheads such pre-ordained destiny is recorded. ||8||1||32||33||
5302
ਮਾਝ ਮਹਲਾ ੪ ॥
Maajh Mehalaa 4 ||
माझ
महला ४ ॥
ਮਾਝ
, ਪਾਤਸ਼ਾਹੀ 4 ||
5303 ਆਦਿ ਪੁਰਖੁ ਅਪਰੰਪਰੁ ਆਪੇ ॥
5303 ਆਦਿ ਪੁਰਖੁ ਅਪਰੰਪਰੁ ਆਪੇ ॥
Aadh Purakh Aparanpar Aapae ||
आदि
पुरखु अपर्मपरु आपे ॥
ਰੱਬ ਅਕਾਲ ਪੁਰਖ ਦੁਨੀਆਂ ਦੇ ਸ਼ੁਰੂ ਤੋਂ ਹੈ। ਉਹ ਸਾਰੇ ਪਾਸੇ ਹਰ ਥਾਂ ਉਤੇ ਹੈ। ਉਸ ਦੇ ਪਸਾਰੇ ਦਾ ਹਿਸਾਬ ਲਾ ਸਕਦੇ।
The Primal Being is Himself remote and beyond.
5304
ਆਪੇ ਥਾਪੇ ਥਾਪਿ ਉਥਾਪੇ ॥
Aapae Thhaapae Thhaap Outhhaapae ||
आपे
थापे थापि उथापे ॥
ਆਪ ਹੀ ਦੁਨੀਆਂ ਸ੍ਰਿਸਟੀ ਰਚੀ ਜਾਂਦਾ ਹੈ। ਆਪ ਹੀ ਨਾਸ ਕਰ ਦਿੰਦਾ ਹੈ।
He Himself establishes, and having established, He disestablishes.
5305
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥
Sabh Mehi Varathai Eaeko Soee Guramukh Sobhaa Paavaniaa ||1||
सभ
महि वरतै एको सोई गुरमुखि सोभा पावणिआ ॥१॥
ਸਾਰੇ ਪਾਸੇ, ਜੀਵਾਂ ਵਿੱਚ ਇੱਕੋਂ ਰੱਬ ਵਰਤਦਾ ਹੈ। ਗੁਰੂ ਪਿਆਰਾ ਇੱਜ਼ਤ ਪਾਉਂਦਾ ਹੈ।
||1||
The One Lord is pervading in all; those who become Gurmukh are honored. ||1||
5306
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
Ho Vaaree Jeeo Vaaree Nirankaaree Naam Dhhiaavaniaa ||
हउ
वारी जीउ वारी निरंकारी नामु धिआवणिआ ॥
ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਅਕਾਰ ਤੋਂ ਬਗੈਰ ਵਾਲੇ ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ।
I am a sacrifice, my soul is a sacrifice, to those who meditate on the Naam, the Name of the Formless Lord.
Comments
Post a Comment