ਬੰਦਾ ਵੀ ਪੰਛੀ ਵਾਂਗ ਦਾਣਾਂ ਪਾਣੀ ਚੁਗਦਾ ਫਿਰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਸਮਰਨ ਸਾਡੇ ਸਕਿਆਂ ਵਿਚੋਂ ਹੈ। ਜਦੋਂ ਵੀ ਫੋਨ ਕਰਦੇ ਸੀ। ਉਦੋਂ ਵੀ ਕਹਿੰਦੀ ਸੀ, " ਸਾਡਾ ਵੀ ਕੁੱਝ ਕਰੋ। ਇਥੇ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ। " ਮੈਂ ਇਹੀ ਕਹਿੰਦੀ ਸੀ, " ਬੰਦਾ ਕਿਸੇ ਦਾ ਕੁੱਝ ਨਹੀਂ ਕਰ ਸਕਦਾ। ਸਾਰੀ ਅੰਨਜਲ ਦੀ ਖੇਡ ਹੈ। ਬੰਦਾ ਵੀ ਪੰਛੀ ਵਾਂਗ ਦਾਣਾਂ ਪਾਣੀ ਚੁਗਦਾ ਫਿਰਦਾ ਹੈ। ਜਿਥੇ ਦਾ ਅੰਨਜਲ ਹੈ, ਚੋਗ ਚੁਗਣਾਂ ਹੈ। ਹਰ ਹਿਲੇ ਦਾਣਾਂ-ਪਾਣੀ ਚੁਗ ਲੈਣਾਂ ਹੈ। " ਅੱਗੋ ਉਸ ਨੇ ਕਹਿਣਾ, " ਤੇਰਾ ਤਾ ਇਹੀ ਘੱੜਿਆਂ ਹੋਇਆ ਜੁਆਬ ਹੈ। ਸੱਦਣ ਦੇ ਮਾਰੇ ਬਹਾਨਾਂ ਬੱਣਾ ਦਿੰਦੇ ਹਨ। ਸਾਡੀ ਰਾਹਦਾਰੀ ਭੇਜ ਦਿਉ। " ਮੈਂ ਕਹਿੱਣਾ, " ਇਉਂ ਨਹੀਂ ਹੁੰਦਾ ਹੈ। ਜਦੋ ਜੀਅ ਕਰੇ ਲੁਧਿਆਣੇ, ਖੰਨੇ ਵਾਲੀ ਬੱਸ ਫੜ ਲਈ। ਕਨੂੰਨ ਦੇ ਪੇਪਰ ਵਰਕ ਕਰਨੇ ਪੈਂਦੇ ਹਨ। ਚਾਰ ਕੁ ਸਾਲ ਪਹਿਲਾਂ ਮੁੰਡਾ ਕਨੇਡਾ ਤੋਂ ਗਿਆ ਸੀ। ਸਿਮਰਨ ਨੂੰ ਕਿਸੇ ਨੇ ਉਸ ਮੁੰਡੇ ਦੀ ਦੱਸ ਪਾਈ। ਸਿਮਰਨ ਦੀ ਕੁੜੀ ਜੁਵਾਨ ਸੀ। ਮੁੰਡੇ ਨੂੰ ਕੁੜੀ ਪਸੰਧ ਆ ਗਈ। ਵਿਆਹ ਹੋ ਗਿਆ। ਕੁੜੀ ਕਨੇਡਾ ਆ ਗਈ। ਕੁੜੀ ਦੇ ਜਦੋਂ ਬੱਚਾ ਹੋਣ ਵਾਲ ਹੋਇਆ। ਉਸ ਨੇ ਸਿਮਰਨ ਨੂੰ ਆਪਣੇ ਬੱਚੇ ਦੀ ਦੇਖਭਾਲ ਕਰਨ ਲਈ ਅਪਲਾਈ ਕਰ ਦਿੱਤਾ। ਸਿਮਰਨ ਦਾ ਇੱਕ ਸਾਲ ਦਾ ਵਿਜਾ ਲੱਗ ਗਿਆ। ਉਹ ਕਨੇਡਾ ਆ ਗਈ। ਉਸ ਦੇ ਪਤੀ ਤੇ ਬਾਕੀ ਪਰਿਵਾਰ ਨੂੰ ਖੁਸ਼ੀ ਹੋਈ। ਇੱਕ ਸਾਲ ਤਾ ਕਨੇਡਾ ਰਹੇਗੀ। ਸੁਖ ਦਾ ਸਾਹ ਆਵੇਗਾ। ਭਾਵੇਂ ਇਕ ਲੱਖ ਲੱਗ ਗਿਆ ਸੀ। ਪੰਜਾਬ ਤੋਂ ਖਹਿੜਾ ਛੁੱਟ ਗਿਆ ਸੀ। ਰੱਬ ਜਾਂਣੇ ਪੰਜਾਬ ਵਿਚੋਂ ਲੋਕ ਕਿਉਂ ਨਿੱਕਲਣਾਂ ਚਹੁੰਦੇ ਹਨ। ਇਕ ਲੱਖ ਕਨੇਡਾ ਆਉਣ ਲਈ ਲਗਾ ਦਿੱਤਾ ਸੀ। ਜਿਸ ਨੂੰ ਘਰ 100 ਰੁਪਏ ਦੀ ਸਬਜ਼ੀ ਲਿਉਣ ਲਈ, ਕਈ ਬਾਰ ਸੋਚਣਾਂ ਪੈਂਦਾ ਹੈ। ਇਹੀ ਪੈਸਿਆਂ ਦਾ ਕੋਈ ਕੰਮ ਵੀ ਸ਼ੁਰੂ ਹੋ ਸਕਦਾ ਹੈ। ਅਮਰੀਕਾ ਕਨੇਡਾ ਕਿਹੜਾ ਪੈਸੇ ਦੱਰਖਤਾਂ ਨੂੰ ਲੱਗੇ ਹਨ। 8,10 ਘੰਟੇ ਮਜ਼ਦੂਰੀ ਕਰਨੀ ਪੈਦੀ ਹੈ। ਤਾਂ 100 ਡਾਲਰ ਬੱਣਦਾ ਹੈ।
ਸਿਮਰਨ ਦੀ ਬੇਟੀ ਕੋਲ ਬੱਚਾ ਹੋ ਗਿਆ ਸੀ। ਅਜੇ ਕਨੇਡਾ ਆਈ ਨੂੰ 20 ਦਿਨ ਹੋਏ ਸਨ। ਉਸ ਦਾ ਭਰਾ ਮਰ ਗਿਆ। ਭਰਾ ਸ਼ਰਾਬ ਬਹੁਤ ਪੀਂਦਾ ਸੀ। ਸਿਮਰਨ ਨੂੰ ਅਚਾਨਿਕ ਖੜ੍ਹੇ ਪੈਰ ਮੁੜਨਾਂ ਪਿਆ। ਦਾਗ਼ ਲਗਾਉਣ ਵੇਲੇ ਤਾਂ ਪਹੁੰਚ ਨਹੀਂ ਸਕੀ, ਭੋਗ ਪੈਣ ਵੇਲੇ ਤੱਕ ਪਹੁੰਚ ਗਈ। ਹੁਣ ਦੂਜੀ ਬਾਰ ਆਉਣ ਦੀ ਹਿੰਮਤ ਨਹੀਂ ਹੈ। ਸਾਡੇ ਲੋਕ ਭਾਵਕ ਵੀ ਬਹੁਤ ਹੋ ਜਾਂਦੇ ਹਨ। ਗਏ ਬਗੈਰ ਵੀ ਸਰ ਸਕਦਾ ਸੀ। ਮਰਨ ਵਾਲਾਂ ਤਾਂ ਮੁੜਦਾ ਨਹੀਂ। ਨਾਂ ਹੀ ਦੇਖਦਾ ਹੈ। ਲੋਕ ਕਿੰਨਾ ਕੁ ਦੁੱਖ ਮਹਿਸੂਸ ਕਰਦੇ ਹਨ। ਇਹ ਦੁਨੀਆਂ ਆਉਣੀ ਜਾਂਣੀ ਹੈ। ਅੰਨਜਲ, ਦਾਣਾਂ-ਪਾਣੀ ਮੁੱਕ ਗਿਆ। ਕੋਈ ਜਿਉਂਦਾ ਨਹੀਂ ਕਰ ਸਕਦਾ। ਸਿਮਰਨ ਦਾ ਕਨੇਡਾ ਵਿਚੋਂ ਅੰਨਜਲ, ਦਾਣਾਂ-ਪਾਣੀ ਮੁੱਕ ਗਿਆ ਸੀ। ਪੰਜਾਬ ਤੋਂ ਇੱਕ ਮੁੰਡਾ ਕਨੇਡਾ ਆਇਆ ਸੀ। ਉਸ ਦਾ ਹੋਰ ਕੋਈ ਹੈ ਵੀ ਨਹੀਂ ਸੀ। ਉਸ ਦੀ ਮੌਤ ਹੋ ਗਈ। ਗੁਰਦੁਆਰੇ ਸਾਹਿਬ ਪੰਜਾਬੀਆਂ ਨੇ ਪੈਸੇ ਇੱਕਠੇ ਕਰਕੇ, ਉਸ ਦੀ ਲਾਸ਼ ਨੂੰ ਮਾਂ-ਬਾਪ ਕੋਲ ਭੇਜਿਆ ਗਿਆ। ਬੰਦਾ ਸੋਚਦਾ ਕੁੱਝ ਹੋਰ ਹੈ। ਬੱਣਦਾ ਕੁੱਝ ਹੋਰ ਹੈ। ਬਾਹਰਲੇ ਦੇਸ਼ਾਂ ਵਿੱਚ ਲੋਕ ਪੰਜਾਬ ਜਾਦੇ ਹਨ। ਉਹ ਹਮੇਸ਼ ਵਾਪਸੀ ਦੀ ਟਿੱਕਟ ਵੀ ਲੈਂਦੇ ਹਨ। ਕਈ ਮੁੜ ਕੇ ਵਾਪਸ ਵੀ ਨਹੀਂ ਆਉਂਦੇ। ਪੰਜਾਬ ਜਾ ਕੇ ਸੁਆਸ ਛੱਡ ਜਾਂਦੇ ਹਨ। ਮੇਰੇ ਪਾਪਾ ਤੇ ਸੱਸ ਮਾਂ ਦੋਂਨੇ ਕਨੇਡਾ ਤੋ ਪੰਜਾਬ ਜਾ ਕੇ, ਸਦਾ ਲਈ ਦੁਨੀਆਂ ਛੱਡ ਗਏ।
ਜਿੰਦਗੀ ਸਾਡੇ ਹਿਸਾਬ ਨਾਲ ਨਹੀਂ ਚੱਲਦੀ। ਇਸ ਨੂੰ ਚਲਾਉਣ ਵਾਲਾ ਕੋਈ ਹੋਰ ਹੁੰਦਾ ਹੈ। ਹੋਣਾਂ ਉਹੀਂ ਹੈ। ਜੋ ਮੁਕੱਦਰ ਵਿੱਚ ਲਿਖਿਆ ਹੈ। ਮੁਕੱਦਰ ਦਾ ਲਿਖਿਆ, ਕੋਈ ਬਦਲ ਨਹੀਂ ਸਕਦਾ। ਕੋਸ਼ਸ਼ ਤਾਂ ਬੰਦੇ ਨੂੰ ਕਰਨੀ ਪੈਂਦੀ ਹੈ। ਰੋਟੀ ਤੋੜ ਕੇ ਬੰਦੇ ਨੂੰ ਆਪ ਮੂੰਹ ਵਿੱਚ ਪੌਣੀ ਪੈਂਦੀ ਹੈ। ਅੰਨ ਵੀ ਬੰਦੇ ਹੀ ਪੈਦਾ ਕਰਦੇ ਹਨ। ਹੈਰਾਨੀ ਹੁੰਦੀ ਹੈ। ਕਿਸਾਨ ਕਿਵੇਂ ਮੇਹਨਤ ਕਰਕੇ, ਲੋਕਾਂ ਦਾ ਢਿੱਡ ਭਰਦੇ ਹਨ। ਦੁਨੀਆਂ ਦੀ ਅੱਧੀ ਅਬਾਦੀ ਕਿਸਾਨਾਂ ਦੇ ਰਹਿਮ ਉਤੇ ਚਲਦੀ ਹੈ। ਜੇ ਅੰਨਦਾਤਾ ਮੇਹਨਤ ਨਾਂ ਕਰੇ। ਸਬ ਕੰਮ ਛੱਡ ਕੇ ਬੈਠ ਜਾਵੇ। ਦੁਨੀਆਂ Aੁਤੇ ਕਾਲ ਪੈ ਜਾਵੇਗਾ। ਸਬ ਜੀਵ ਜੰਤ ਮਰ ਜਾਂਣਗੇ। ਇਸ ਅੰਨ ਦਾਤੇ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਪਰ ਦੁਨੀਆਂ ਦਾ ਕਿਸਾਨ ਹਰ ਥਾਂ ਰੁਲ ਰਿਹਾ ਹੈ। ਮਿੱਟੀ ਨਾਲ ਮਿੱਟੀ ਹੁੰਦਾ ਹੈ। ਬੀਜ ਤੋਂ ਲੈ ਕੇ ਫ਼ੱਲ਼ ਦੇ ਝਾਂੜ ਤੱਕ ਫ਼ਸਲ ਨੂੰ ਪਾਲਦਾ ਹੈ। ਮੰਡੀਆਂ ਵਿੱਚ ਰੁਲਦਾ ਹੈ। ਉਸ ਦੀ ਮੇਹਨਤ ਦਾ ਮੁੱਲ ਨਹੀਂ ਮੁੜਦਾ। ਲੋਕ ਨੱਸ਼ਿਆਂ, ਭੱਗੜਿਆਂ, ਪੈਲਸਾਂ ਵਿੱਚ ਵਾਧੂ ਖ਼ਰਚਾਂ ਤਾ ਕਰ ਦਿੰਦੇ ਹਨ। ਜਦੋਂ ਕਿਲੋ ਸਬਜ਼ੀ ਲੈਣ ਜਾਂਦੇ ਹਨ। ਦੋ ਚਾਰ ਰੂਪੀਏ ਦਾ ਭਾਅ ਜਰੂਰ ਤੋੜਦੇ ਹਨ। ਹਰੀਆ ਮਿਰਚਾ, ਧਨੀਆ ਮੁਫ਼ਤ ਲੈਂਦੇ ਹਨ। ਪੁੱਤਾਂ ਵਾਂਗ ਪਾਲੀ ਫ਼ਸਲ ਦਾ ਨਿਰਾਦਰ ਦੇਖ ਕੇ ਵੀ ਕਿਸਾਨ ਮੱਥੇ ਤਿਉੜੀ ਨਹੀਂ ਪਾਉਂਦਾ। ਅੱਗੋਂ ਨੂੰ ਹੋਰ ਮੇਹਨਤ ਕਰਦਾ ਹੈ। ਸ਼ਇਦ ਇਸ ਬਾਰ ਚੰਗਾ ਮੁੱਲ ਪੈ ਜਾਵੇ। ਚੰਗਾ ਹੈ, ਬਾਹਰਲੇ ਦੇਸ਼ਾਂ ਵਿੱਚ ਹਰ ਚੀਜ਼ ਦਾ ਮੁੱਲ ਬੰਨਿਆ ਹੈ। ਚੀਜ਼ ਪਸੰਦ ਹੈ ਖ੍ਰੀਦ ਲਵੋ। ਦੂਜਾ ਭਾਅ ਨਹੀਂ ਹੈ। ਉਤੇ ਤਰਾਂ ਕਿਸਾਨ ਨੂੰ ਵੀ ਪੂਰਾ ਮੁੱਲ ਉਤਾਰਿਆ ਜਾਂਦਾ ਹੈ। ਹੋਰਾਂ ਦੇਸ਼ਾਂ ਦਾ ਕਿਸਾਨ ਜਿੰਨੀ ਦੇਰ ਖ੍ਰੀਦਦਾਰ ਨੂੰ ਆਪ ਅੰਨਦਾਣੇ ਦਾ ਵਿਪਾਰ ਨਹੀਂ ਕਰਦਾ। ਗਾਹਕ ਆਪ ਨਹੀਂ ਲੱਭਦਾ। ਉਨੀ ਦੇਰ ਆੜਤੀਆਂ ਵਿਪਾਰੀਆਂ ਤੋਂ ਲੁੱਟਿਆ ਜਾਂਦਾ ਰਹੇਗਾ। ਕਰਜਾਈ ਬੱਣਿਆ ਰਹੇਗਾ।
ਲੋਕ ਜਿਥੇ ਵੀ ਰਹਿੱਣ ਅੰਨਦਾਣੇ ਬਗੈਰ ਨਹੀਂ ਸਰਦਾ। ਦੇਸ਼ਾਂ ਬਦੇਸ਼ਾਂ ਵਿੱਚ ਬੰਦਾ ਜਿਥੇ ਵੀ ਰਹੇ। ਆਪਣੇ ਆਪ ਨੂੰ ਤੱਕੜਾ ਕਰਕੇ ਮੇਹਨਤ ਕਰਨ ਦੀ ਲੋੜ ਹੈ। ਹਰ ਧਰਤੀ ਨੂੰ ਪਿਆਰ ਕਰੀਏ। ਇਹ ਕੋਈ ਨਹੀਂ ਜਾਂਣਦਾ। ਦੂਜੇ ਡੰਗ ਕਿਥੇ ਭੋਜਨ ਖਾਂਣਾ ਹੈ? ਕਈ ਬਾਰ ਸੱਤ ਪਦਾਰਥ ਮੂਹਰੇ ਹੁੰਦੇ ਹਨ। ਭੁੱਖ ਨਹੀਂ ਹੁੰਦੀ। ਕਈ ਬਾਰ ਭੁੱਖ ਐਨੀ ਲੱਗੀ ਹੁੰਦੀ ਹੈ। ਸੁੱਕੀ ਰੋਟੀ ਬਹੁਤ ਸੁਆਦ ਲੱਗਦੀ ਹੈ। ਅੰਨ ਦਾ ਨਿਰਾਦਰ ਨਾਂ ਕਰੀਏ। ਰੱਬ ਦਾ ਸ਼ੁਕਰ ਕਰੀਏ। ਬੰਦੇ ਨੂੰ ਭਾਣੇ ਵਿੱਚ ਵੀ ਰਹਿੱਣਾਂ ਚਾਹੀਦਾ ਹੈ। ਸਬਰ ਤੇ ਸ਼ਹਿਣ ਸ਼ੀਲਤਾਂ ਵਾਲਾ ਹਰ ਦੁਖ-ਸੁਖ ਸਿਰ ਮੱਥੇ ਸਮਝ ਕੇ ਕੱਟ ਜਾਂਦਾ ਹੈ। ਰੁਖੀ-ਮੀਸੀ ਕਾ ਕੇ ਗੁਜ਼ਾਰਾ ਕਰ ਲੈਂਦਾ ਹੈ।

Comments
Post a Comment