ਲੋਕ ਸੇਵਾ ਦੁਨੀਆਂ ਦੀ ਬਹੁਤ ਚੰਗੀ ਖ਼ੁਰਾਕ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਉਤੇ ਬਹੁਤ ਕਿਸਮ ਦੇ ਲੋਕ ਹਨ। ਕਈ ਪੂਰੀ ਜਿੰਦਗੀ ਮਾੜੇ ਕੰਮ ਕਰੀ ਜਾਂਦੇ ਹਨ। ਸੁਧਰਦੇ ਨਹੀਂ ਹਨ। ਸਗੋ ਆਪਣੇ ਨਾਲ ਹੋਰ ਵੀ ਲੋਕਾਂ ਨੂੰ ਬੁਰੇ ਕੰਮ ਨਾਲ ਜੋੜ ਲੈਦੇ ਹਨ। ਜੋ ਬੰਦਾ ਲੋਕਾਂ ਦੀ ਨਿਗਾ ਥੱਲੇ ਆ ਜਾਂਦਾ ਹੈ। ਮਾੜੇ ਕੰਮ ਕਰਦਾ ਹੈ। ਲੋਕਾਂ ਨੂੰ ਦਿਸਦਾ ਹੈ। ਉਸ ਨੂੰ ਉਹ ਕੰਮ ਘੱਟ ਕਰਨਾਂ ਪੈਂਦਾ ਹੈ। ਉਸ ਕੰਮ ਨੂੰ ਛੱਡਣਾਂ ਪੈਦਾ ਹੈ। ਕਈ ਠੀਠ ਹੋ ਕੇ, ਰੱਜ ਕੇ ਮਾੜੇ ਕੰਮ ਕਰਦੇ ਹਨ। ਜੋ ਦੂਜਿਆਂ ਨੂੰ ਦਿਖਾਈ ਨਹੀਂ ਦਿੰਦਾ। ਉਹ ਹੋਰ ਵੱਧ ਪ੍ਰਫੁਲੱਤ ਹੋ ਜਾਂਦਾ ਹੈ। ਆਪ ਸਹੱਮਣੇ ਨਹੀਂ ਹੁੰਦਾ ਹੈ। ਉਸ ਦੇ ਖ੍ਰੀਦੇ ਬੰਦੇ ਮੂਹਰੇ ਕੀਤੇ ਹੁੰਦੇ ਹਨ। ਪੈਸੇ ਪਿਛੇ ਬਹੁਤ ਲੋਕ ਕੰਮ ਕਰਦੇ ਹਨ। ਉਹੀ ਉਸ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ। ਇਸ ਬੰਦਿਆਂ ਦੇ ਖ੍ਰੀਦਦਾਰ ਨੂੰ ਵੀ ਲੋਕ ਸਾਧ ਵਰਗਾ ਰੱਬ ਦਾ ਫਰਿਸ਼ਤਾਂ ਕਹਿੰਦੇ ਹਨ। ਲੋਕ ਦਿਖਾਵੇ ਲਈ ਰੱਬ ਦੀ ਸੇਵਾ ਕਰਦੇ ਹਨ। ਚਿੱਟੇ ਕੱਪੜਿਆਂ ਉਤੇ ਇੱਕ ਦਾਗ ਨਹੀਂ ਹੁੰਦਾ ਹੈ। ਪਰ ਉਨਾਂ ਦਾ ਆਪਣਾਂ ਦਿਲ ਪੂਰਾ ਕਾਲਾ ਹੈ। ਚਿੱਟੇ ਨਸ਼ੀਲੇ ਪੌਡਰ ਦਾ ਧੰਦਾ ਕਰਦੇ ਹਨ। ਇਹ ਨਸ਼ਾ ਖਾਂਣ ਵਾਲਿਆਂ ਲੋਕਾਂ ਦੇ ਦਿਲ, ਘਰ, ਪਰਿਵਾਰ ਨੂੰ ਸਬ ਸਾੜ ਕੇ ਸੁਆਹ ਕਰ ਦਿੱਦੇ ਹਨ। ਜੋ ਚਿੱਟੇ ਨਸ਼ੀਲੇ ਪੌਡਰ ਨੂੰ ਖਾਣ ਲੱਗ ਜਾਂਦੇ ਹਨ। ਇਸ ਨੂੰ ਛੱਡ ਨਹੀਂ ਸਕਦੇ। ਘਰ ਦਾ ਸਾਰਾ ਪੈਸਾ ਇਸੇ ਵਿੱਚ ਫੂਕਦੇ ਹਨ। ਇਹ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, " ਬਣੀ ਪੜ੍ਹੋ, ਕੌਮ ਦੀ ਸੇਵਾ ਕਰੋ। ਵੱਧ ਤੋਂ ਵੱਧ ਦਾਨ ਕਰੋ। " ਲੋਕ ਪੈਸਿਆਂ ਦੇ ਬੁੱਕ ਭਰ ਭਰ ਪਾਈ ਜਾਦੇ ਹਨ। ਇਹ ਹੋਰ ਪੱਲਾ ਖੁੱਲਾ ਕਰ ਦਿੰਦੇ ਹਨ। ਚਿੱਟੇ ਨਸ਼ੀਲੇ ਪੌਡਰ ਦੀ ਕੀਮਤ ਵੀ ਦਿਲ ਖੋਲ ਕੇ ਉਤਾਰਨੀ ਹੁੰਦੀ ਹੈ। ਲੋਕਾਂ ਦੇ ਦਿੱਤੇ ਦਾਨ ਵਿਚੋਂ ਲੋਕਾਂ ਦੇ ਪੁੱਤਾ ਲਈ ਡਰੱਗ ਸਪਲਾਈ ਕਰਾਉਂਦਾ ਹੈ। ਲੋਕਾਂ ਨੂੰ ਮਾਰਨ ਦਾ ਪੂਰਾ ਪ੍ਰਬੰਧ ਕਰਦਾ ਹੈ। ਔਰਤਾਂ ਉਤੇ ਕੋਈ ਛੱਕ ਨਹੀਂ ਕਰਦਾ। ਭਾਰਤ ਤੋਂ ਡਰੱਗ ਮਗਾਉਣ ਦੇ ਇੱਕ ਗੇੜੇ ਦੇ 20,000 ਡਾਲਰ ਔਰਤਾਂ ਨੂੰ ਦਿੰਦਾ ਹੈ। ਐਸੇ ਲੋਕਾਂ ਨੂੰ ਬੀਹ ਹਜ਼ਾਰ ਗੇੜਾ ਲੱਗਾਉਣ ਦਾ ਕਿਸੇ ਅੋਰਤ ਨੂੰ ਦੇਣਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਅੱਜ ਕੱਲ ਦੇ ਨੌਜੁਵਾਨ ਮੁੰਡੇ ਕੁੜੀਆਂ ਨਸ਼ਾਂ ਖ੍ਰੀਦ ਕੇ, ਇਸ ਦਾ ਸਾਥ ਦਿੰਦੇ ਹਨ। ਇਹ ਲੋਕ ਚੰਗੇ ਭਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਗਲ਼ਤ ਰੱਸਤੇ ਪਾਉਂਦੇ ਹਨ। ਜੇ ਇਹ ਲੋਕ ਡਰੱਗ ਵੇਚਦੇ ਹਨ। ਤਾਹੀਂ ਨੌਜਵਾਨ ਮੁੰਡੇ ਕੁੜੀਆਂ ਡਰੱਗ ਖਾਂਦੇ ਹਨ। ਬਹੁਤ ਿਖਾਣ ਨਾਲ ਮਰ ਜਾਂਦੇ ਹਨ। ਮਾਂਪੇ ਵੱਧ ਤੋਂ ਵੱਧ ਦਾਨ ਦੇ ਕੇ, ਐਸੇ ਲੋਕਾਂ ਨੂੰ ਡਰੱਗ ਖ੍ਰੀਦਣ ਜੋਗੇ ਪੈਸੇ ਦੇ ਕੇ, ਪ੍ਰਫੁਲੱਤ ਕਰਦੇ ਹਨ। ਇੱਕ ਪਾਸੇ ਰੱਬ ਦੀਆਂ ਗੱਲਾਂ ਕਰਦੇ ਹਨ। ਲੋਕਾਂ ਤੋਂ ਮਦੱਦ ਲਈ ਝੋਲੀ ਅੱਡਦੇ ਹਨ। ਦੂਜੇ ਪਾਸੇ ਉਨਾਂ ਲੋਕਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਂਦੇ ਹਨ। ਕਦੇ ਖਿਡਾਰੀ ਫੜੇ ਜਾਂਦੇ ਹਨ। ਜੋ ਗਾਤਰੇ ਪਾਈ ਫਿਰਦੇ ਹਨ। ਉਹ ਵੀ ਡਰੱਗ ਦੇ ਧੰਦੇ ਵਿੱਚ ਧਰਮੀ ਵੀ ਫੜੇ ਜਾ ਰਹੇ ਹਨ। ਧਰਮੀ ਉਤੇ ਲੋਕ ਬਿਲਕੁਲ ਛੱਕ ਨਹੀਂ ਕਰਦੇ। ਲੋਕ ਪਤਾ ਨਹੀਂ ਐਸੇ ਲੋਕਾਂ ਦਾ ਸਾਥ ਕਦੋਂ ਤੱਕ ਦੇਣਗੇ? ਜਦੋਂ ਲੋਕਾਂ ਨੇ ਡਰੱਗ ਦੀ ਖ੍ਰੀਦਦਾਰੀ ਛੱਡ ਦਿੱਤੀ। ਇਹ ਆਪੇ ਡੁਬ ਜਾਂਣਗੇ। ਕਈ ਲੋਕ ਹੋਰਾਂ ਦੀ ਜਾਨ ਲੈ ਕੇ ਪੈਸੇ ਕਮਾਉਂਦੇ ਹਨ। ਲੋਕਾਂ ਦਾ ਪੈਸਾ ਆਪਣੀ ਜੇਬ ਵਿੱਚ ਕਰਨ ਲਈ ਕੋਈ ਨੀਚ ਹਰਕਤ ਵੀ ਨਹੀ ਛੱਡਦੇ। ਹਰ ਤਰਾਂ ਹੱਥ ਪੱਲਾ ਮਾਰਦੇ ਹਨ। ਕਈ ਲੋਕ ਐਸੇ ਵੀ ਹਨ। ਜੋ ਆਪਣੀ ਜਿੰਦਗੀ ਲੋਕਾਂ ਉਤੇ ਨਸ਼ਾਬਰ ਕਰ ਦਿੰਦੇ ਹਨ।
ਲੋਕ ਸੇਵਾ ਦੁਨੀਆਂ ਦੀ ਬਹੁਤ ਚੰਗੀ ਖ਼ੁਰਾਕ ਹੈ। ਅਗਰ ਸਹੀ ਲਈਨ ਉਤੇ, ਸਹੀ ਕੰਮਾਂ ਵਿੱਚ,ਹਰ ਬੰਦਾ ਇਸੇ ਲਗਨ ਨਾਲ ਜਾਨ ਤੋੜ ਕੇ, ਆਪਣੀ ਡਿਊਟੀ ਕਰਦਾ ਹੈ। ਸਹੀ ਕੰਮ ਕਰਦਾ ਹੈ। ਬਗੈਰ ਕਿਸੇ ਦੇ ਮੁੱਲ ਤਾਰੇ, ਵਿਕਣ ਤੋਂ ਬਗੈਰ ਆਪਣੀ ਜੁੰਮੇਵਾਰੀ ਨਿਭਾਉਂਦਾ ਹੈ। ਉਹੀ ਉਸ ਦੀ ਸੱਚੀ ਭਗਤੀ ਹੈ। ਅਜਾਂਦ ਹੋ ਕੇ ਸੇਵਾ ਕਰਦਾ ਹੈ। ਉਹ ਕਿਸੇ ਮੁੱਲ ਉਤੇ ਨਹੀਂ ਵਿਕਦਾ। ਮੁਫ਼ਤ ਸੇਵਾ ਭਾਵਨਾਂ ਮਨ ਵਿੱਚ ਹੁੰਦੀ ਹੈ। ਬਹੁਤ ਸਾਰੇ ਮਾਂਪੇਂ ਵੀ ਆਪਣੇ ਬੱਚਿਆਂ ਨੂੰ ਮੁਫ਼ਤ ਸੇਵਾ ਸਿੱਖਾਉਂਦੇ ਹਨ। ਬਾਹਰਲੇ ਦੇਸ਼ਾਂ ਕਨੇਡਾ ਅਮਰੀਕਾ ਦੇ ਸਕੂਲਾਂ ਵਿੱਚ ਵੀ ਮੁਫ਼ਤ ਸੇਵਾ ਭਾਵਨਾਂ ਬੱਚਿਆਂ ਨੂੰ ਸਿੱਖਾਈ ਜਾਂਦੀ ਹੈ। ਜਦੋਂ ਇਹ ਕੰਮ ਕਰਨ ਦੇ ਯੋਗ ਹੁੰਦੇ ਹਨ। 14 ਸਾਲਾਂ ਦੇ ਬੱਚਿਆਂ ਨੂੰ ਸਕੂਲ ਵੱਲੋ ਕਿਤੇ ਨਾਂ ਕਿਤੇ ਕੰਮ ਕਰਨ ਲਈ ਭੇਜਿਆ ਜਾਂਦਾ ਹੈ। ਉਸ ਕੰਮ ਦੇ ਵੱਟੇ ਬੱਚੇ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਸਗੋਂ ਸ਼ਾਬਾਸ਼ੇ ਦੇ ਰੂਪ ਵਿੱਚ ਨੰਬਰ ਦਿੱਤੇ ਜਾਂਦੇ ਹਨ। ਇਸ ਦਾ ਅਸਰ ਇਹ ਹੁੰਦਾ ਹੈ। ਜਿਥੇ ਬੱਚੇ ਨੇ ਮੁਫ਼ਤ ਸੇਵਾ ਕੀਤੀ ਹੁੰਦੀ ਹੈ। ਉਹੀ ਉਸ ਨੂੰ ਪੈਸੇ ਕਮਾਉਣ ਲਈ ਨੌਕਰੀ ਦੇ ਦਿੰਦੇ ਹਨ। ਬੱਚੇ ਦੇ ਮਾਂਪੇਂ ਵੀ ਸਕੂਲ ਵਿਚ ਸੇਵਾ ਕਰਦੇ ਹਨ। ਤਾਂ ਉਨਾਂ ਨੂੰ ਵੀ ਕੰਮ ਲੱਭਣ ਵਿੱਚ ਸੌਖ ਹੁੰਦੀ ਹੈ। ਜੇ ਕੋਈ ਸ਼ਹਿਰ ਦਾ ਹੋਰ ਬੰਦਾ ਨਹੀਂ ਜਾਂਣਦਾ ਸਕੂਲ ਦਾ ਨਾਮ ਲਿਖ ਦਿਉ, ਜਿਥੇ ਮੁਫ਼ਤ ਸੇਵਾ ਕੀਤੀ ਹੈ। ਝੱਟ ਨੌਕਰੀ ਮਿਲ ਜਾਂਦੀ ਹੈ। ਮੁਫ਼ਤ ਸੇਵਾ ਬਹੁਤ ਸਾਰੀਆਂ ਥਾਵਾਂ ਹਸਪਤਾਲ ਫੂਡ ਬੈਂਕ ਵਿੱਚ ਕਰ ਸਕਦੇ ਹਾਂ। ਗੱਲ ਇਹ ਹੈ, ਕਿੰਨੇ ਕੁ ਲੋਕ ਮੁਫ਼ਤ ਸੇਵਾ ਕਰਨ ਦਾ ਸਮਾਂ ਕੱਢਦੇ ਹਨ। ਕਿਸੇ ਲਈ ਕੁੱਝ ਕਰਕੇ ਦੇਖੀਏ। ਦੂਜੇ ਦੀ ਸਹਾਇਤਾ ਕਰਨ ਨਾਲ, ਮਨ ਨੂੰ ਖੁਸ਼ੀ ਮਿਲਦੀ ਹੈ। ਆਪਣੇ ਕੰਮ ਆਪੇ ਸਿਧੇ ਹੋਣ ਲੱਗ ਜਾਂਦੇ ਹਨ। ਜੇ ਅਸੀ ਕਿਸੇ ਨਾਲ ਨਰਮੀ ਵਰਤਦੇ ਹਾ। ਦੂਜਾ ਬੰਦਾ ਵੀ ਉਵੇਂ ਹੀ ਕਰਦਾ ਹੈ। ਜੇ ਅਸੀਂ ਆਪ ਸੁਖੀ ਰਹਿੱਣਾਂ ਚਹੁੰਦੇ ਹਾਂ ਤਾਂ। ਆਲੇ ਦੁਆਲੇ ਦੇ ਲੋਕਾਂ ਨੂੰ ਕੋਈ ਤਕਲੀਫ਼ ਨਾਂ ਦੇਈਏ।

Comments

Popular Posts