ਬੱਚ ਕੇ ਰਹੀ ਬੰਸਤਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਇਹ ਕੋਈ ਇੱਕ ਜਾਤ ਧਰਮ ਦੇ ਲੋਕਾਂ ਦਾ ਮਾਮਲਾ ਨਹੀਂ ਹੈ। ਇਹ ਹਰ ਜਾਤ ਧਰਮ ਵਿੱਚ ਹੁੰਦਾ ਹੈ। ਅਸਲ ਵਿੱਚ ਬਹੁਤ ਜੰਨਤਾ ਵਿਹਲੀ ਹੈ। ਉਨਾਂ ਨੂੰ ਕਰਨ ਨੂੰ ਕੰਮ ਨਹੀਂ ਹੈ। ਉਹ ਮਹਿਫ਼ਲ ਸੁਣਨ ਲਈ ਜਾਂਦੇ ਹਨ। ਜੋ ਇੱਕਠੇ ਹੋਏ ਲੋਕਾਂ ਨੂੰ ਚੁਕਲੇ, ਗੀਤ, ਕਿਸੇ ਗ੍ਰੰਥਿ ਦੀ ਬਾਤ ਸੁਣਾਏ, ਕਿਸੇ ਬਿਮਾਰੀ ਦਾ ਇਲਾਜ ਦੱਸੇ। ਲੋਕ ਉਸੇ ਦੇ ਮਗਰ ਲੱਗ ਲੈਂਦੇ ਹਨ। ਜੇਬ ਵਿੱਚੋ ਕੁੱਝ ਭੇਟ ਕਰਦੇ ਹਨ। ਲੋਕਾਂ ਦਾ ਟਇਮ ਪਾਸ ਹੁੰਦਾ ਹੈ। ਇਹੋ ਜਿਹੇ ਤਮਾਸ਼ ਗਿਰੀਆਂ ਦੀ ਰੋਟੀ ਤੁਰੀ ਜਾਂਦੀ ਹੇ। ਇਸੇ ਤੋਂ ਲੋਕਾਂ ਦੇ ਇੱਕ-ਇੱਕ ਪੈਸੇ ਨਾਲ ਸ਼ਾਹੀ ਭੋਜਨ, ਦੁਨੀਆਂ ਦੀ ਮਹਿੰਗੀ ਕਾਰ ਖ੍ਰੀਦਣ ਦੀ ਹੈਸੀਅਤ ਹੋ ਜਾਂਦੀ ਹੈ। ਸਾਧ ਸ੍ਰੀ ਸਾਹਿਬ ਲਾਹੁਉਣ ਦੀ ਥਾਂ ਲੋਕਾਂ ਦੇ ਪੈਸੇ ਇੱਕਠੇ ਕੀਤੇ ਨਾਲ ਚਾਰਟਰ ਪਲੇਨ ਕਰਕੇ ਜਾਂਦਾ ਹੈ। ਆਮ ਲੋਕ ਉਸ ਨੂੰ ਦਾਨ ਕਰਨ ਵਾਲੇ, ਕਦੇ ਪਲੇਨ ਉਤੇ ਚੜ੍ਹੇ ਵੀ ਨਹੀਂ ਹਨ। ਇਹ ਡਰਾਮਾਂ ਇਕੋ ਬਾਰ ਹੀ ਕਨੇਡਾ ਆਉਣ ਵੇਲੇ ਕੀਤਾ ਸੀ। ਕਨੇਡਾ ਵਿੱਚ ਆਮ ਪਬਲਿਕ ਨਾਲ ਹਵਾਈ ਜਹਾਜ਼ ਰਾਹੀ ਘੁੰਮਦਾ ਰਿਹਾ। ਫਰ ਪਲੇਨ ਵਿੱਚ ਯਾਤਰਾ ਕਰਦੇ ਸਮੇਂ ਸਾਧ ਦੀ ਸ੍ਰੀ ਸਾਹਿਬ ਅਟੈਚੀ ਵਿੱਚ ਬੰਦ ਹੋਣ ਲੱਗ ਗਈ। ਸਾਧਾਂ ਕੋਲ ਔਰਤਾਂ ਆਪ ਜਾਂਦੀਆਂ ਹਨ। ਉਹ ਇੰਨਾਂ ਦੇ ਘਰ ਆਪ ਨਹੀ ਜਾਂਦੇ। ਸਗੋਂ ਇਹ ਔਰਤਾਂ ਸਾਧਾਂ ਨੂੰ ਆਪਦੇ ਘਰ ਲੈ ਕੇ ਜਾਂਦੀਆਂ ਹਨ। ਇੰਨਾਂ ਬਿੱਲਿਆਂ ਨੂੰ ਦੁੱਧ ਛੱਕਾਉਂਦੀਆਂ ਹਨ। ਕੜਾਹ ਪੂਰੀਆ ਖਿਲਾਉਂਦੀਆਂ ਹਨ। ਬੇਗਾਨੇ ਪੁੱਤਾਂ ਸਾਧ ਲੋਕਾਂ ਵਿੱਚ ਕਸੂਰ ਨਾ ਕੱਢੋ। ਸਾਧ ਤਾਂ ਬਿਚਾਰੇ ਇਹ ਔਰਤਾਂ ਦਾ ਮਨ ਬਹਿਲਾਉਣ ਲਈ ਛੋਟੀਆਂ, ਮੋਟੀਆਂ ਕਹਾਣੀਆਂ ਸੁਣਾਂ ਕੇ, ਔਰਤਾਂ ਨੂੰ ਕੋਲ ਬੈਠਾ ਕੇ ਰੱਖਦੇ ਹਨ। ਘਰਾਂ ਪਤੀ-ਪਤਨੀ ਦੀ ਲੜਾਈ ਘੱਟ ਜਾਂਦੀ ਹੈ। ਕਈ ਪਤੀ ਤਾ ਸਾਧ ਸ਼ਕਰੀਆਂ ਕਰਦੇ ਹੋਣੇ ਹਨ। ਸਾਧ ਦੇ ਆਉਣ ਨਾਲ ਭਲਾ ਗਲੋਂ ਲਹੀ। ਔਰਤਾਂ ਤੋਂ ਜਿੰਨਾਂ ਚਿਰ ਦੂਰ ਰਹੋ। ਸ਼ਾਂਤੀ ਰਹਿੰਦੀ ਹੈ। ਔਰਤ ਤਾਂ ਪਤੀ ਨੂੰ ਇੱਕ ਸਭਾਲਣੀ ਔਖੀ ਹੈ। ਸਾਧ ਭੋਲੇ ਭਾਲੇ ਕਈ-ਕਈ ਔਰਤਾਂ ਨੂੰ ਸਹਿੰਦੇ ਹਨ। ਇੰਨੀਆਂ ਔਰਤਾਂ ਜ਼ਰਦੇ ਨੇ, ਸਾਧ ਧੰਨ ਹਨ। ਲਾਲੇ ਭੋਲੇ ਭਾਲੇ ਸਾਧਾਂ ਕੋਲ ਆਪ ਔਰਤਾਂ ਪੰਗੇ ਲੈਣ ਜਾਂਦੀਆਂ ਹਨ। ਜੇ ਗਾਊਆਂ ਹੀ ਢੱਠੇ ਦੇ ਏਰੀਏ ਵਿੱਚ ਆਉਣਗੀਆਂ। ਕਸੂਰ ਕਿਸ ਦਾ ਹੋਵੇਗਾ? ਢੱਠੇ ਤੇ ਸਾਂਡ ਦਾ ਤਾ ਕੰਮ ਹੀ ਇਕੋ ਹੁੰਦਾ ਹੈ। ਉਹੀ ਕੰਮ ਸਾਧਾਂ ਦਾ ਹੈ। ਇੰਨਾਂ ਦੇ ਕਿਹੜਾ ਚੂੜੇ ਵਾਲੀ ਬੈਠੀ ਹੈ। ਇਵੇਂ ਹੀ ਦਿਨ ਕੱਟੀ ਕਰਨੀ ਹੈ। ਉਹ ਤਾਂ ਸਾਧ ਲੋਕ ਹਨ। ਭੋਲੇ ਭਾਲੇ ਜਿਧਰ ਨੂੰ ਮਰਜ਼ੀ ਧੁਸ ਦੇ ਦੇਣ। ਯੂਟਿਊਬ ਉਤੇ ਹਰ ਵਰਗ ਦੇ ਵਿਹਲੇ ਢੱਠਿਆਂ ਦੀਆਂ ਫਿਲਮਾਂ ਦੇਖੀਆ ਜਾ ਸਕਦੀਆਂ ਹਨ। ਬਿਲਕੁਲ ਉਹੀ ਹਾਲ ਹੈ ਜੋ ਗੋਕਾ ਕਰਦਾ ਹੈ। ਔਰਤਾਂ ਆਪ ਸਾਧ ਦੀ ਮਾਰੀ ਚੌਕੜੀ ਵਿੱਚ ਸਿਰ ਰੱਖਦੀਆਂ ਹਨ। ਜਿੰਨਾਂ ਚਿਰ ਸਾਧ ਬਾਂਹਾਂ ਗਰਦਨ ਉਤੇ ਪੂਰੀ ਤਰਾਂ ਹੱਥ ਨਹੀਂ ਫੇਰਦਾ। ਉਹ ਸਿਰ ਨਹੀਂ ਚੱਕਦੀਆ। ਸਗੋਂ ਸਾਧ ਅੱਗੇ ਬੇਹੋਸ਼ ਹੋ ਕੇ ਬੈਠਣ ਦਾ ਡਰਾਮਾਂ ਕਰਦੀਆਂ ਹਨ। ਸਾਧ ਸਮਝ ਜਾਂਦਾ ਹੈ। ਹਰੀ ਝੰਡੀ ਹੋ ਗਈ ਹੈ। ਸਾਧ ਦੇ ਬਾਕੀ ਝੋਲੀ ਚੱਕ ਵੀ ਮਚਲੇ ਹੋਏ ਹੁੰਦੇ ਹਨ। ਉਨਾਂ ਨੂੰ ਵੀ ਮੀਟ ਦੀ ਬੁਰਕੀ ਮਿਲਦੀ ਹੈ। ਅਜੇ ਇਹ ਸ਼ਾਕਾਹਾਰੀ ਹਨ। ਦੇਖਿਆਂ ਹੋਣਾ ਪਿਛਲੇ ਸਮੇਂ ਵਿੱਚ ਸਾਧਾਂ ਦੇ ਪਾਜ਼ ਖੁੱਲੇ ਹਨ। ਹੁਣ ਤਾਂ ਔਰਤਾਂ ਨੂੰ ਹੋਰ ਵੀ ਪਤਾ ਲੱਗ ਗਿਆ ਹੈ। ਸਾਧ ਕੋਲੋ ਕੁੱਝ ਹੋਰ ਵੀ ਮਿਲ ਸਕਦਾ ਹੈ।
ਕੀ ਰੱਬ ਸਾਧ ਦੀ ਕੱਛ ਵਿੱਚ ਛੁੱਪਿਆ ਬੈਠਾ ਹੈ? ਸਾਰੇ ਜਾਂਣਦੇ ਹਨ। ਰੱਬ ਹਰ ਬੰਦੇ ਦੇ ਆਪਣੇ ਵਿੱਚ ਹੈ। ਸਾਧਾਂ ਦੀਆਂ ਬੁਕਲਾਂ ਵਿਚੋਂ ਪਖੰਡੀ ਲੋਕ ਰੱਬ ਲੱਭਣ ਨਹੀਂ ਸਰੀਰ ਦੀ ਜਲਣ ਬੁਝਾਉਣ ਜਾਂਦੇ ਹਨ। ਮਰਦ ਜਾਂ ਔਰਤ ਨੂੰ ਮਰਦ ਜਾਂ ਔਰਤ ਕਿਸੇ ਦੇ ਵੀ ਅੱਖਾਂ ਦੀ ਦਿਸ਼ਟੀ ਦੀ ਸ਼ਕਤੀ ਮਿਲਣੀ ਜਰੂਰੀ ਹੈ। ਸਰੀਰਕ ਦੀ ਛੋਹ ਨਾਲ ਮਨੋਰੰਜ਼ਨ ਚਾਹੀਦਾ ਹੁੰਦਾ ਹੈ। ਜਿੰਨਾਂ ਵਿੱਚ ਭੂਤਾਂ ਆਉਂਦੀਆਂ ਹਨ। ਉਹ ਵੀ ਇਹੀ ਕਰਦੇ ਹਨ। ਭੂਤਾਂ ਕੱਢਣ ਦੇ ਬਹਾਨੇ ਉਪਰਾ ਮਰਦ ਸਾਧ ਉਸ ਦੇ ਪਿੰਡੇ ਉਤੇ ਹੱਥ ਫੇਰਦਾ ਹੈ। ਇਹ ਥਰਪੀ ਹਰ ਔਰਤ-ਮਰਦ ਨੂੰ ਚਾਹੀਦੀ ਹੁੰਦੀ ਹੈ। ਸੰਤਾਂ ਸਾਧਾਂ ਨਾਲ ਸਬੰਧ ਰੱਖਣ ਵਾਲੀਆਂ, ਔਰਤਾਂ ਵਿਧਵਾਂ ਹੁੰਦੀਆਂ ਹਨ। ਜਾਂ ਉਹ ਹਨ, ਜਿੰਨੇ ਦੀ ਸ਼ਾਦੀ ਨਹੀਂ ਹੁੰਦੀ। ਇਹ ਜਾਂਣ ਬੁੱਝ ਕੇ ਸਾਧਾਂ ਨੂੰ ਖੁੱਲ ਦਿੰਦੀਆਂ ਹਨ। ਜਿਸ ਦਾ ਪਤੀ ਕਾਇਮ ਹੈ। ਉਹ ਆਪਣੀ ਔਰਤਾਂ ਨੂੰ ਕਿਸੇ ਸਾਧ ਕੋਲ ਨਹੀਂ ਜਾਂਣ ਦਿੰਦੇ। ਚੱਜਦੇ ਮਰਦਾਂ ਵਾਲੀਆਂ ਔਰਤਾਂ ਆਪ ਨਹੀਂ ਜਾਂਦੀਆਂ ਹਨ। ਜਦੋਂ ਸਾਡੇ ਸ਼ਹਿਰ ਵੀ ਸਾਧ ਆਉਂਦੇ ਹਨ। ਸਬ ਤੋ ਮੂਹਰੇ ਪਤੀਆਂ ਦੀਆਂ ਛੱਡੀਆਂ ਛੂਟੜਾ ਹੁੰਦੀਆਂ ਹਨ। ਵਿਧਵਾਂ ਉਨਾਂ ਤੋਂ ਵੀ ਮੂਹਰੇ ਹੁੰਦੀਆਂ ਹਨ। ਪਤੀ ਡਾਂਗ ਵਾਲਾ ਘਰ ਨਹੀਂ ਹੁੰਦਾ। ਪਤੀ ਘਰ ਹੋਵੇ, ਪਤਾ ਹੁੰਦਾ ਹੈ ਡਾਂਗਾਂ ਗਿੱਟਿਆਂ ਤੇ ਪੈਣਗੀਆਂ। ਇਸੇ ਲਈ ਸਾਧਾ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਇਹ ਤਾਂ ਕੋਈ ਥੂੜੀਆਂ ਹੋਈਆਂ ਘੱਟੀਆ ਜ਼ਨਾਨੀਆਂ ਹਨ। ਐਸੀਆਂ ਤਾਂ ਚੱਕਲਂੇ ਕੋਠੇ ਵੀ ਚਲਾਉਂਦੀਆਂ। ਸਾਧ ਦਾ ਡੇਰਾ ਤੇ ਬਹੁਤ ਗੁਰਦੁਆਰੇ ਵੀ ਐਸੇ ਅੱਡੇ ਬਣਾ ਕੇ ਰੱਖ ਦਿੱਤੇ ਹਨ। ਆਗੇ ਨੰਗੀਆਂ ਲੱਤਾਂ ਵਾਲੇ, ਬੱਚ ਕੇ ਰਹੀ ਬੰਸਤਰੀਏ। ਜਿਥੇ ਔਰਤਾਂ ਨਾਲ ਇਜ ਲਫੰਗੇ ਵਿਹਲੜ ਵੱਡੇ ਚੋਲੇ ਪਾ ਕੇ ਘੋਟਨਿਆਂ ਵੱਰਗੀ ਨੰਗੀਆਂ ਲੱਤਾਂ ਔਰਤਾਂ ਵਿੱਚ ਦਿਖਾਉਂਦੇ ਫਿਰਦੇ ਹਨ। ਪਤੀ-ਪਤਨੀ ਰਾਤ ਨੂੰ ਕੱਪੜੇ ਉਤਰਦੇ ਹਨ। ਸਬ ਨੂੰ ਪਤਾ ਹੈ। ਕੀ ਭਾਣਾਂ ਵਰਤ ਜਾਂਦਾ ਹੈ? ਇਹ ਨੰਗੀਆਂ ਲੱਤਾਂ ਵਾਲੇ, ਮਸਟੰਡੇ ਦਿਨ ਦਿਹਾੜੇ ਔਰਤਾਂ ਵਿੱਚ ਚਾਬੜਾ ਪਾਉਂਦੇ ਫਿਦੇ ਹਨ। ਇੰਨਾਂ ਨੂੰ ਕੋਈ ਪੁੱਛੇ ਕੱਛਿਹਿਰੇ ਦੀ ਇੱਕ ਤਾ ਮੂਹਰੀ ਐਡੀ ਵੱਡੀ ਹੁੰਦੀ। ਪੰਜਾਮਾ ਪਾਉਣ ਵਿੱਚ ਕੀ ਹਰਜ਼ ਹੈ। ਉਹੋ ਸਮਝ ਲੱਗੀ ਹੈ। ਜਦੋਂ ਕੋਈ ਔਰਤ ਪੱਟਾ ਉਤੇ ਸਿਰ ਤੇ ਸਾਰਾ ਜਿਸਮ ਰੱਖਦੀ ਹੈ। ਲੱਤਾਂ ਤਾਂਹੀ ਨੰਗੀਆਂ ਹੀ ਰੱਖਣੀਆਂ ਪੈਣੀ ਹਨ। ਪੰਜਾਮੇ ਉਤੇ ਹੱਥ ਫਿਰਾਉਣ ਦਾ ਕੀ ਫ਼ੈਇਦਾ ਹੈ? ਸਾਧ ਤਾਂ ਸਗੋਂ ਬੈਠਣ ਲੱਗੇ, ਕਾਲੀਆਂ ਲੱਤਾਂ ਦਿਖਾਉਣ ਨੂੰ ਚੋਲਾ ਇੱਕਠਾ ਕਰ ਲੈਂਦੇ ਹਨ। ਕਈ ਸਾਧਾਂ ਦੀਆਂ ਐਸੀਆਂ ਮੂਵੀਆ ਯੂਟਿਊਬ ਉਤੇ ਲੱਗੀਆਂ ਹਨ। ਇਹ ਮਰਦ ਤੇ ਔਰਤਾਂ ਸਾਧਾਂ ਨੂੰ ਮੱਥੇ ਕਿਉਂ ਟੇਕਦੇ ਹਨ? ਕੀ ਉਨਾਂ ਦਾ ਸਰੀਰ ਕੋਈ ਜਗਦੀ ਜੋਤ ਦਿਸਦਾ ਹੈ? ਆਮ ਬੰਦੇ ਨਾਲੋਂ ਉਨਾਂ ਵਿੱਚ ਕੀ ਫ਼ਰਕ ਹੈ? ਆਮ ਬੰਦੇ ਤੋਂ ਖਾਂਦੇ ਵੱਧ ਹਨ। ਪੈਸੇ ਇੱਕਠ ਕਰਨ ਦੀ ਭੁੱਖ ਆਮ ਬੰਦੇ ਤੋਂ ਵੱਧ ਹੈ। ਕਾਂਮ ਵੀ ਆਮ ਬੰਦੇ ਤੋਂ ਵੱਧ ਕਰਦੇ ਹਨ। ਔਰਤਾਂ ਦਾਸੀਆਂ ਬੱਣ ਕੇ, ਉਨਾਂ ਦੇ ਕੋਲ ਰਹਿੰਦੀਆਂ ਹਨ। ਸਾਧ ਵੀ ਮਰਦ ਹੁੰਦਾ ਹੈ। ਲੋਕ ਉਸ ਦੀ ਸੇਵਾ ਲਈ ਆਪਣੀਆਂ ਔਰਤਾਂ ਭੇਜਦੇ ਹਨ। ਆਪਣੇ ਘਰੇ ਸਾਧਾਂ ਨੂੰ ਲਿਆ ਕਿ ਆਪਣੀਆਂ ਔਰਤਾਂ ਨੂੰ ਸਾਧਾਂ ਦੀ ਸੇਵਾ ਕਰਨ ਲਈ ਕਹਿੰਦੇ ਹਨ। ਰਜ਼ਨੀਸਲ ਨੇ ਆਸਰਮ ਚਾਰ ਦਹਾਕੇ ਚਲਾਇਆ ਹੈ। ਉਸ ਨੇ ਆਉਣ ਵਾਲੇ ਭਗਤਾਂ ਨੂੰ ਸਬੰਧ ਕਰਨ ਦੀ ਖੁੱਲ ਰੱਖੀ ਹੋਈ ਸੀ। ਉਹ ਜਾਂਣਦਾ ਸੀ। ਇਹੀ ਲੋਕ ਚੋਰੀ ਛੁੱਪੇ ਤਾਂ ਕਰ ਹੀ ਲੈਣਗੇ। ਐਵੇ ਰਾਮ ਦੁਹਾਈ ਪਾਉਣ ਦੀ ਕੀ ਲੋੜ ਹੈ। ਬਹੁਤ ਧਰਮਕਿ ਥਾਵਾਂ ਉਤੇ ਚੋਰੀ ਛੁੱਪੇ ਇਹ ਹੁੰਦਾ ਹੈ। ਔਰਤਾ ਦਾਸੀਆ ਬੱਣਈਆਂ, ਬਹੁਤੇ ਧਰਮਕਿ ਥਾਵਾਂ ਉਤੇ ਡੇਰੇ ਲਾਈ ਬੈਠੀਆਂ ਹਨ। ਤਾਂਹੀਂ ਜ਼ਹਿਰ ਖਾਂਦੀਆਂ ਹਨ। ਉਹ ਮੰਨਦਾ ਹੈ। ਆਪਣੇ ਭਾਸ਼ਨਾਂ ਵਿੱਚ ਕਹਿੰਦਾ ਹੈ, ਔਰਤਾਂ ਲੋੜ ਲਈ ਤਿਆਗੀ ਸਾਧਾਂ ਕੋਲ ਆਉਂਦੀਆਂ ਹਨ। ਸਾਧ ਉਨਾਂ ਔਰਤਾਂ ਦੀ ਖਾਹਸ਼ ਪੂਰੀ ਕਰਦੇ ਹਨ। ਔਰਤਾਂ ਸਾਧਾਂ ਲਈ ਭੋਜਨ ਦਾ ਪ੍ਰਬੰਧ ਕਰਦੀਆਂ ਹਨ। " ਇਹ ਤਾਂ ਫਿਰ ਪਤੀ-ਪਤਨੀ ਵਾਲਾ ਰਿਸ਼ਤਾ ਹੋ ਗਿਆ। ਪਤੀ ਪਤਨੀ ਵੀ ਇਹੀ ਕਰਦੇ ਹਨ। ਜੋ ਮਰਦ ਔਰਤਾਂ ਸਮਾਜ ਤੋ ਡਰਦੇ ਗੈਰ ਰਿਸ਼ਤੇ ਨਹੀਂ ਬੱਣਾ ਸਕਦੇ, ਉਹ ਟੱਕਰਾਂ ਮਾਰਦੇ ਫਿਰਦੇ ਹਨ। ਲੁੱਕ-ਛਿਪ ਕੇ, ਹਰ ਢੰਗ ਨਾਲ ਆਪਣੇ ਆਪਣੀ ਸੈਕਸ ਦੀ ਲੋੜ ਪੂਰੀ ਕਰਦੇ ਹਨ।
" ਚੁਲੇ ਅੱਗ ਨਾਂ ਘੜੇ ਵਿੱਚ ਪਾਣੀ ਛੱੜਿਆ ਦੀ ਜੂਨ ਬੁਰੀ। " ਹੁਣ ਤਾਂ ਹਰ ਛੜਾਂ ਬੰਦਾ ਸਾਧ ਬੱਣ ਜਾਂਦਾ ਹੈ। ਢੱਠੇ ਦੇ ਭਵਕਾਂ ਮਾਰਨ ਵਾਂਗ ਸਾਧ ਲੱਲਕਾਰੇ ਮਾਰਦਾ ਹੈ। ਭਰੇ ਦਿਵਾਨ ਮੀਡੀਏ ਨੂੰ ਚਲਾ ਕੇ ਕਹਿੰਦਾ ਹੈ, " ਲੋਕੋਂ ਮੈਂ ਅੱਜ ਤੱਕ ਸੈਕਸ ਨਹੀਂ ਕੀਤਾ। ਕਾਂਮ ਤੋਂ ਬਹੁਤ ਡਰਦਾਂ ਹਾਂ। ਚਾਹੇ ਮੇਰੇ ਟੈਸਟ ਕਰਾ ਲਵੋ। " ਤੂੰ ਕਿਹੜਾ ਔਰਤ ਹੈ। ਬੱਚਾ ਹੋਣ ਵਾਲਾ ਹੈ। ਡਾਕਟਰ ਦੱਸ ਦੇਵੇਗਾ। ਮਰਦ ਨਾਤਾ ਧੋਤਾ ਉਹੋ ਜਿਹਾ ਹੋ ਜਾਂਦਾ ਹੈ। ਸਾਧ ਜੀ ਤੂੰ ਸੈਕਸ ਕਰਦਾਂ ਹੈ ਕਿ ਨਹੀਂ, ਲੋਕ ਨੇ ਕੀ ਕਰਨਾਂ ਹੈ? ਲੋਕਾਂ ਨੇ ਕੀ ਲੈਣਾਂ ਹੈ? ਇਹ ਤੇਰਾ ਨੀਜ਼ੀ ਮਾਮਲਾ ਹੈ, ਕਿ ਤੇਰੇ ਵਿੱਚ ਕਿੰਨੀ ਕੁ ਸ਼ਕਤੀ ਹੈ। ਜੋ ਬੰਦਾ ਵਿਹਲਾ ਰਹਿੰਦਾ ਹੈ। ਕੋਈ ਕੰਮ ਧੰਦਾ ਨਹੀਂ ਕਰਦਾ। ਉਸ ਦਾ ਸਾਰਾ ਕੁੱਝ ਹੀ ਆਪੇ ਨਿਊਟਲ ਵਿੱਚ ਹੀ ਰਹਿੰਦਾ ਹੈ। ਲੋਕ ਜਿਉਂ ਹਰ ਸੇਵਾ ਕਰਨ ਲਈ ਤਿਆਰ ਹਨ। ਆਪ ਨੂੰ ਕੁੱਝ ਨਹੀ ਕਰਨਾਂ ਪੈਦਾ। ਇਸ ਵਿੱਚ ਵੀ ਲੋਕਾਂ ਤੋਂ ਹੀ ਸੇਵਾ ਕਰਾਉਣੀ ਹੈ। ਫਿਰ ਜਿੰਨੀ ਮਰਜ਼ੀ ਦੁਹਾਈ ਪਾਈ ਚੱਲ। ਤੇਰੇ ਵਰਗੇ ਹੋਰ ਬਥੇਰੇ ਦੁਨੀਆਂ ਵਿੱਚ ਇਸੇ ਤਰਾ ਕਰਲਾਉਣ ਵਾਲੇ ਹਨ। ਜੇ ਤੁਹਾਨੂੰ ਔਰਤਾਂ ਤੋਂ ਖ਼ਾਰਸ਼ ਪੈਣ ਦਾ ਡਰ ਹੁੰਦੀ ਹੈ। ਤਾਂ ਮੀਡੀਆਂ ਫੋਟੋ ਕਿਵੇਂ ਖਿਚ ਕੇ ਪਹਿਲੇ ਪੇਜ਼ ਉਤੇ ਲਗਾ ਦਿੰਦਾ ਹੈ? ਮੀਡੀਆਂ ਉਨੇ ਫੋਟੋ ਗਲ਼ੀਂ ਦੇ ਮੱਸਟੰਡਿਆਂ ਦੇ ਨਹੀਂ ਲਗਾਉਂਦਾ। ਜਿੰਨੇ ਸਾਧਾਂ ਦੇ ਚਾਲ-ਚੱਲਣ ਦੇ ਛਾਪਦੇ ਹਨ।

Comments

Popular Posts