ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਂਣਾ ਚਾਹੀਦਾ ਹੈ।
-(ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਬੱਚੇ ਨੂੰ ਜਿਵੇੜ ਸਿੱਖਾਇਆ ਜਾਂਦਾ ਹੈ। ਬੱਚਾ ਸਿੱਖ ਜਾਂਦਾ ਹੈ। ਤੁਹਾਨੂੰ ਕਨੇਡਾ ਦੀ ਰਿਪੋਟ ਦੱਸਦੀ ਹਾਂ। ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਂਦਾ ਹੈ। ਸਾਰੇ ਮਾਪਿਆਂ ਨੂੰ ਬੱਚਿਆਂ ਦਾ ਪੂਰਾ ਧਿਆਨ ਰੱਖਣਾਂ ਪੈਦਾ ਹੈ। ਜਾ ਫਿਰ ਬੇਬੀਸਿਟਰ ਰੱਖਣੀ ਪੈਦੀ ਹੈ। ਮੇਰਾ ਬੇਟਾ ਵੱਡਾ ਹੈ। ਬੇਟੀ ਛੋਟੀ ਹੈ। ਬੇਟਾ ਬੇਟੀ ਤੋਂ 2 ਸਾਲ ਪਹਿਲਾਂ ਸਕੂਲ ਜਾਂਣ ਲੱਗ ਗਿਆ ਸੀ। ਸਕੂਲੇ ਟੀਚਰ ਕੋਲ ਆਪ ਸਭਾਲ ਕੇ ਆਉਣਾਂ ਪੈਂਦਾ ਸੀ। ਫਿਰ ਲੈਣ ਵੀ ਟੀਚਰ ਕੋਲੋ ਜਾਂਣਾਂ ਪੈਂਦਾ ਸੀ। ਪਹਿਲੇ ਹੀ ਦਿਨ ਜਦੋਂ ਉਹ ਸਕੂਲੋਂ ਵਾਪਸ ਆਇਆ। ਉਸ ਨੇ ਬੈਗ ਵਿੱਚੋਂ ਕੱਢ ਕ, ਡੈਇਰੀ ਸਣੇ ਸਾਰੇ ਪੇਪਰ ਮੈਨੂੰ ਦਿਖਾਏ। ਚਾਰ ਕੁ ਪੇਪਰ ਪੇਟਿੰਗ ਕਰਨ ਲਈ ਮੂਰਤਾਂ ਵਾਲੇ ਸਨ। ਇੱਕ ਪੇਪਰ ਉਤੇ ਲਿਖਿਆ ਸੀ। ਜੇ ਸਕੂਲ ਵਿੱਚ ਆ ਕੇ ਮੁਫ਼ਤ ਸੇਵਾ ਕਰ ਸਕਦੇ ਹੋ। ਸਕੂਲ ਵਿੱਚ ਬੱਚਿਆ ਨੂੰ ਪੜ੍ਹ ਕੇ ਕਹਾਣੀਆਂ ਸੁਣਾ ਸਕਦੇ ਹੋ। ਸਮਾਂ ਕੱਢ ਕੇ ਆਵੋ। ਮੈਂ ਜਾਂਦੀ ਰਹੀਂ ਹਾਂ। ਜਦੋਂ ਬੇਟੀ ਪੜ੍ਹਨ ਲੱਗੀ। ਫਿਰ ਹਫ਼ਤੇ ਵਿੱਚ ਦੋ ਦੋ ਦਿਨ ਦੋਂਨਾਂ ਦੀ ਕਲਾਸ ਵਿੱਚ ਜਾਂਣਾਂ ਪੈਂਦਾ ਸੀ। ਬੱਚਿਆਂ ਦੇ ਹਫ਼ਤੇ ਮਹੀਨੇ ਬਾਅਦ ਜਿੰਨੇ ਵੀ ਟੈਸਟ ਲੈਂਦੇ ਹਨ। ਸਾਰਿਆਂ ਦੇ ਟੈਸਟਾਂ ਦੇ ਪੇਪਰਾਂ ਸਣੇ ਨਤੀਜਿਆ ਨੂੰ ਮਾਪਿਆ ਨੂੰ ਵੀ ਭੇਜਦੇ ਹਨ। ਮਾਪਿਆ ਨੂੰ ਪਤਾ ਲੱਗਦਾ ਹੈ। ਕੀ ਟੈਸਟ ਸੀ? ਕੀ ਰੰਗ ਲਗਾਏ ਹਨ? ਤੀਜੀ ਕਲਾਸ ਤੱਕ ਗਈ ਹਾਂ। ਫਿਰ ਜਦੋਂ ਬੱਚੇ ਕਲਾਸ ਨਾਲ ਬਾਹਰ ਘੁੰਮਣ ਜਾਂਦੇ ਸੀ। ਮੈਂ ਜਰੂਰ ਜਾਂਦੀ ਸੀ। ਇਸ ਨਾਲ ਪਤਾ ਲੱਗਦਾ ਸੀ। ਬੱਚੇ ਬਾਕੀ ਕਲਾਸ ਦੇ ਬੱਚਿਆਂ ਨਾਲੋਂ ਕਿਤੇ ਵੱਖਰੇ ਤਾ ਨਹੀਂ ਲੱਗਦੇ? ਕੀ ਪੜ੍ਹਦੇ ਹਨ? ਕਿੰਨਾਂ ਕੁ ਪੜ੍ਹਦੇ ਹਨ? ਜਿੰਨਾਂ ਚਿਰ ਪੜ੍ਹੇ ਹਨ। ਉਨਾਂ ਨੂੰ ਹੋਮ ਵਰਕ ਕੋਲ ਬੈਠ ਕੇ ਕਰਾਉਂਦੀ ਰਹੀ ਹਾਂ। ਇਹ ਮਾਂ-ਬਾਪ ਦਾ ਸ਼ੋਕ ਵੀ ਹੁੰਦਾ ਹੈ। ਜੇ ਨੌਕਰੀ ਕਰਨ ਵਾਲੇ ਮਾਂਪੇ ਬੱਚਿਆਂ ਵੱਲ ਇੰਨਾਂ ਧਿਆਨ ਰੱਖਦੇ ਹਨ। ਤਾਂ ਪੰਜਾਬ ਪੂਰੇ ਭਾਰਤ ਤੇ ਹੋਰ ਥਾਂਵਾਂ ਦੇ ਲੋਕ ਬੱਚਿਆਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਹਨ? ਲੋਕਾਂ ਨੇ ਘਰ, æਖੇਤ ਵੀ ਕੋਈ ਕੰਮ ਨਹੀਂ ਕਰਨਾਂ ਹੈ। ਨੌਕਰੀਆਂ ਲੱਭਦੀਆਂ ਨਹੀਂ ਹਨ।
ਭਾਰਤ ਦੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ ਕੌਣ ਦੇਵੇਗਾ? ਡਰਾਇਵਰੀ ਜਰੂਰ ਕਰ ਸਕਦੇ ਹਨ। ਭਾਰਤ ਦੀਆ ਸ਼ੜਕਾਂ ਉਤੇ ਕੋਈ ਕਨੂੰਨ ਨਹੀਂ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਸਾਰੇ ਜਾਂਣਦੇ ਹਨ। ਬੱਚੇ ਸਕੂਲ ਪੜ੍ਹਨ ਜਾਂਦੇ ਹਨ। ਸਕੂਲੋ ਪੂਰੀ ਨਹੀਂ ਪੈਦੀ। 6 ਘੰਟੇ ਸਕੂਲ, ਕਾਲਜ਼ ਵਿੱਚ ਲਾ ਕੇ, ਬੱਚੇ ਘੰਟਾ ਟੂਸ਼ਨ ਪੜ੍ਹਨ ਜਾਂਦੇ ਹਨ। ਫਿਰ ਵੀ ਬੱਚਿਆਂ ਨੂੰ ਅਧਿਆਪਕ ਨੱਕਲਾ ਮਰਵੋਂਦੇ ਹਨ। ਨੱਕਲਾਂ ਮਾਰ ਦੀ ਖੁੱਲ ਦਿੰਦੇ ਹਨ। ਪਹਿਲਾਂ ਪੂਰਾ ਸਾਲ ਮੌਜ਼ ਮਾਣਦੇ ਹਨ। ਟੀਚਰ ਪੇਪਰ ਦੇ ਵਿੱਚ ਵੀ ਬਗਲੇ ਭਗਤ ਵਾਂਗ ਅੱਖਾਂ ਮਿਚੀ ਰੱਖਦੇ ਹਨ। ਪੇਪਰਾ ਵਿੱਚ ਡਿਊਟੀ ਕੀ ਦਿੰਦੇ ਹਨ? ਜੇ ਨੱਕਲ ਨਾਂ ਵੱਜੇ ਜ਼ੀਰੋਂ ਆ ਸਕਦੀ ਹੈ। ਇਹ ਕਸੂਰ ਕੀ ਬੱਚਿਆ ਦਾ ਹੈ? ਕੀ ਕਸੂਰ ਮਾਪਿਆਂ ਦਾ ਹੈ? ਕੀ ਕਸੂਰ ਅਧਿਆਪਕਾਂ ਦਾ ਹੈ? ਕੀ ਕਸੂਰ ਢਾਚੇ ਦਾ ਹੈ? ਬੱਚੇ ਪੜ੍ਹਨ ਲਈ ਜਾਂਦੇ ਹਨ। ਮਾਂਪੇ ਯੂਨੀਫਾਰਮ, ਕਿਤਾਬਾਂ ਕਾਪੀਆਂ ਉਤੇ ਪੈਸਾ ਖ਼ਰਚਦੇ ਹਨ। 4 ਸਾਲ ਬੱਚੇ ਨੂੰ ਅੱਜ ਕੱਲ ਤਾ ਇਸ ਤੋਂ ਵੀ ਪਹਿਲਾਂ ਆਪਣੇ ਆਪ ਤੋਂ ਦੂਰ ਕਰ ਦਿੰਦੇ ਹਨ। ਬੱਚਿਆਂ ਨੂੰ ਲੋੜੀਦੀ ਹਰ ਚੀਜ਼ ਲੈ ਕੇ ਦਿੰਦੇ ਹਨ। ਗੱਲ ਅਧਿਆਪਕਾਂ ਦੀ ਹੈ। ਹਫ਼ਤੇ ਵਿੱਚ ਦੋ ਦਿਨ ਹੀ ਕਲਾਸਾਂ ਲੱਗਦੀਆਂ ਹਨ। ਬਾਕੀ ਪੰਜ ਦਿਨ ਛੁੱਟੀ ਹੁੰਦੀ। ਜੇ ਬੱਚੇ ਪੜ੍ਹਦੇ ਨਹੀਂ। ਉਨਾਂ ਦੇ ਮਾਪਿਆਂ ਨੂੰ ਰਿਪੋਰ ਕਰਨ। ਅਧਿਆਪਕਾਂ ਨੂੰ ਪਤਾ ਹੁੰਦਾ ਹੈ। ਕਿਹੜੇ ਕਿਹੜੇ ਪ੍ਰਸ਼ਨ ਆਉਂਦੇ ਹਨ? ਉਹੀ 25 ਕੁ ਪ੍ਰਸ਼ਨ ਹਨ। ਹਰ ਬਾਰ ਉਨਾਂ ਵਿਚੋਂ ਇਮਤਿਹਾਨ ਹੁੰਦਾ ਹੈ। ਫਿਰ ਵੀ ਬਹੁਤ ਦਿਨ ਹੁੰਦੇ ਹਨ। ਤਿਆਰੀ ਕਰਾਉਣ ਲਈ। ਪਰ ਬੱਚਿਆਂ ਨੂੰ ਇਕ ਲੇਖ ਯਾਦ ਨਹੀਂ ਹੁੰਦਾ। ਬੱਚੇ ਨੂੰ ਯਾਦ ਕਰਾਉਣ ਦੀ ਕੋਸ਼ਸ ਹੀ ਨਹੀਂ ਕਰਾਈ ਜਾਂਦੀ। ਸਗੋਂ ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਕੀਮਤੀ ਪੂੰਝੀ ਸਮਝਿਆ ਜਾਂਣਾ ਚਾਹੀਦਾ ਹੈ।
ਮਾਂਪੇ ਸੋਚਦੇ ਹਨ। ਅਧਿਆਪਕ ਦੀ ਜੁੰਮੇਬਾਰੀ ਹੈ। ਅਧਿਆਪਕ ਨੇ ਡੈਇਰੀ ਵਿੱਚ ਲਿਖ ਕੇ ਭੇਜ ਦਿੱਤਾ। ਬੱਚਾ ਪੜ੍ਹਦਾ ਨਹੀਂ ਹੈ। ਸਕੂਲੋਂ ਸਿੱਧਾ ਬੱਚੇ ਨੂੰ ਟੂਸ਼ਨ ਉਤੇ ਭੇਜ ਦਿੱਤਾ ਜਾਂਦਾ ਹੈ। ਮਾਂਪੇ ਅਧਿਆਪਕ ਨੂੰ ਕਿਉਂ ਨਹੀਂ ਪੁੱਛਦੇ, " ਜੇ ਬੱਚੇ ਟੂਸ਼ਨਾਂ ਤੇ ਪੜ੍ਹਾਉਣੇ ਹਨ। ਤੁਸੀਂ ਸਕੂਲ ਬੈਠੇ ਕੀ ਕਰਦੇ ਹੋ? ਕਲਾਸ ਦੇ ਬੱਚਿਆਂ ਨੂੰ ਤਾਂ ਮਨੀਟਰ ਸੰਭਾਲਦੇ ਹਨ। ਕੀ ਮਾਸਟਰ ਮਸਟਰਨੀਆਂ ਨਾਲ ਗੱਲਾਂ ਮਾਰਨ ਆਉਣੇ ਹਨ? ਕੀ ਮਸਟਰਨੀਆਂ ਸਵਾਟਰ ਬੁਣਨ ਲਈ ਆਉਂਦੀਆਂ ਹਨ?" ਬੱਚਾ ਕੋਹਲੂ ਦੇ ਬੱਲਦ ਵਾਂਗ ਅੱਧ ਲੁੱਟਕਿਆ ਵਿਚ ਵਿਚਾਲੇ ਤੁਰਿਆ ਫਿਰਦਾ ਹੈ। ਬੱਚੇ ਦੀ ਕੋਈ ਨਹੀਂ ਸੁਣਦਾ। ਮਾਂਪੇ ਵੀ ਲਕੀਰ ਦੇ ਫਕੀਰ ਹਨ। ਜੋ ਅਧਿਆਪਕ ਕਹਿ ਦਿੱਤਾ ਟੂਸਨ ਪੜ੍ਹਨ ਲਗਾ ਦਿਉ। ਮਾਂਪੇ ਉਵੇਂ ਲਗਾ ਦਿੰਦੇ ਹਨ। ਕਈ ਬਾਰ ਟੂਸ਼ਨ ਪੜ੍ਹਾਉਣ ਵਾਲੇ ਵੀ ਸਕੂਲ ਵਾਲੇ ਅਧਿਆਪਕ ਹੁੰਦੇ ਹਨ। ਸਕੂਲ ਦੇ ਪਿਛੋਂ ਬੱਚਿਆਂ ਨੂੰ ਬਰੇਕ ਚਾਹੀਦੀ ਹੈ। ਥੋੜਾ ਖਾ ਕੇ ਬੱਚਾ ਅਰਾਮ ਕਰੇ। ਬੱਚਾ ਥੋੜਾ ਚਿਰ ਖੇਡੇ, ਕੋਈ ਘਰ ਦਾ ਕੰਮ ਕਰਾਏ। ਫਿਰ ਉਸ ਨੂੰ ਜੇ ਮਾਂਪੇ ਆਪ ਪੜ੍ਹਾਉਣ ਬਹੁਤ ਚੰਗਾ ਹੈ। ਮਾਪਿਆਂ ਨੂੰ ਪਤਾ ਹੋਵੇਗਾ। ਬੱਚਾ ਕਰ ਕੀ ਰਿਹਾ ਹੈ? ਸਕੂਲ ਕੀ ਹੋ ਰਿਹਾ ਹੈ? ਮਾਂਪੇ ਬੱਚੇ ਨੂੰ ਪੁੱਛਣ, " ਅੱਜ ਸਕੂਲ ਕੀ ਪੜ੍ਹਿਆ ਹੈ? ਕੱਲ ਨੂੰ ਟੀਚਰ ਨੇ ਕੀ ਸੁਣਨਾਂ ਹੈ? " ਇਸ ਨਾਲ ਬੱਚੇ ਨੂੰ ਵੀ ਫ਼ਿਕਰ ਹੋਵੇਗਾ। ਉਹ ਕਲਾਸ ਵਿੱਚ ਧਿਆਨ ਨਾਲ ਪੜ੍ਹਨ ਦੀ ਕੋਸ਼ਸ਼ ਕਰੇਗਾ। ਬੱਚੇ ਉਹੀ ਲਗਨ ਲਗਾ ਸਕਦੇ ਹਨ। ਜਿੰਨਾਂ ਨੂੰ ਕੁੱਛ ਕਰ ਦਿਖਾਉਣ ਦੀ ਖ਼ਾਹਸ਼ ਹੁੰਦੀ ਹੈ। ਧੱਕੇ ਨਾਲ ਗੱਡੀ ਕਿਥੇ ਕੁ ਤੱਕ ਰੁੜ ਸਕਦੀ ਹੈ? ਇਹ ਜੋ ਸਕੂਲਾਂ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ। ਮੈਥ ਨੂੰ ਛੱਡ ਕੇ, ਮੈਥ ਸਾਡੇ ਕੰਮ ਆਉਂਦਾ ਹੈ। ਕੀ ਹਿਸਟਰੀ ਵਿੱਚ ਹਮਾਜੂ, ਸਾਹਜਾਹਾਂ ਨੇ ਬੱਚਿਆ ਨੂੰ ਹੱਲ ਜੋਤਣ ਦੀ ਤਕਨੀਕੀ ਦੇਣੀ ਹੈ? ਪੰਜਾਬੀ ਦੇ ਸਲੇਬਸ ਵਿੱਚ ਹੀਰ ਰਾਝੇ ਦੇ ਕਿੱਸੇ ਪੜ੍ਹਾਏ ਜਾਂਦੇ ਹਨ। ਬੱਚਿਆਂ ਨੂੰ ਸਕੂਲਾਂ ਵਿੱਚ ਸਿੱਖਾਇਆ ਕੀ ਜਾਂਦਾ ਹੈ? ਤਾਂਹੀਂ ਤਾ ਪੰਜਾਬੀ ਸਕੂਲਾਂ ਵਿੱਚ ਬੱਚੇ ਘੱਟ ਰਹੇ ਹਨ। ਮਾਂਪੇ ਸੋਚਦੇ ਹਨ। ਅੰਗਰੇਜ਼ੀ ਪਬਲਿਕ ਸਕੂਲਾਂ ਸਾਰਾ ਕੰਮ ਟੂਸ਼ਨ ਤੇ ਛੱਡ ਦਿੱਤਾ ਜਾਂਦਾ ਹੈ। ਜੇ ਸਕੂਲਾਂ ਵਿੱਚ ਪੜ੍ਹਾਈ ਹੁੰਦੀ ਹੈ। ਤਾ ਬੱਚਿਆ ਨੂੰ ਟੂਸ਼ਨ ਤੇ ਨੱਕਲ ਦੀ ਕੀ ਲੋੜ ਹੈ? ਬੱਚਿਆਂ ਦੇ ਕੁੱਝ ਪੱਲੇ ਨਾਂ ਹੀ ਪਵੇ, ਟੀਚਰਾਂ ਨੁੰ ਸਕੂਲਾਂ ਵਿੱਚ ਸਲੇਬਸ ਪੂਰਾ ਕਰਨ ਦੀ ਦੋੜ ਹੁੰਦੀ ਹੈ। ਸਕੂਲਾਂ ਵਿੱਚ ਟੀਚਰ ਚਾਹ ਪਾਰਟੀਆਂ ਹੀ ਕਰਦੇ ਹਨ। ਅੱਜ ਕੱਲ ਦੇ ਟੀਚਰ ਸਕੂਲ ਦੀ ਕਲਾਸ ਵਿਚੋਂ ਪੈਲਸ ਦੇ ਵਿਆਹ ਦੇਖਣ ਜਾਂਦੇ ਹਨ। ਪਤਾ ਹੈ, ਇਮਤਿਹਾਨ ਵੇਲੇ ਪੂਰਾ ਪੇਪਰ ਨੱਕਲ ਮਰਾ ਦੇਣਾਂ ਹੈ। ਬੱਚੇ ਸਕੂਲ ਜਾਂ ਟੂਸ਼ਨ ਤੇ ਹੁੰਦੇ ਹਨ। ਕੋਈ ਵੀ ਮਾਂਪੇ ਆਪ ਬੱਚਿਆਂ ਨੂੰ ਪੜ੍ਹਾਉਣ ਲਈ ਲੈ ਕੇ ਨਹੀਂ ਬੈਠਦੇ। ਨਾਂ ਹੀ ਬੱਚੇ ਘਰ ਆ ਕੇ ਕਿਤਾਬ ਖੋਲਦੇ ਹਨ। ਬੱਚੇ, ਮਾਂਪੇ ਘਰ ਟੀਵੀ ਤੇ ਨਾਚ ਗਾਣਾਂ ਸੀਰੀਅਲ ਦੇਖਦੇ ਹਨ। ਐਸੇ ਬੱਚੇ ਨਾਂ ਘਰ ਦੇ ਕੰਮ ਕਰਨ ਜੋਗੇ ਹੁੰਦੇ ਹਨ। ਨਾਂ ਕਿਸੇ ਨੌਕਰੀ ਤੇ ਰੱਖਣ ਦੀ ਲੋੜ ਹੈ। ਬੱਚੇ ਨੂੰ ਪੜ੍ਹਦਾ ਦੇਖਣ ਲਈ ਕੋਈ ਮਾਂਪੇ ਸਕੂਲ ਨਹੀਂ ਜਾਂਦੇ। ਇਹ ਸਾਰਾ ਮਾਪਿਆਂ ਦਾ ਕਸੂਰ ਹੈ। ਮੇਰਾ ਭਰਾ ਸਬ ਤੋਂ ਛੋਟਾ ਹੈ। ਅਸੀਂ ਉਸ ਨੂੰ ਹੋਮ ਵਰਕ ਆਪ ਕਰਾਉਂਦੀਆਂ ਸੀ। ਹਰ ਰੋਜ਼ ਉਸ ਦੀ ਡੈਇਰੀ ਪੜ੍ਹਦੀਆਂ ਸੀ। ਰੱਬ ਜਾਂਣੇ ਬੱਚਿਆਂ ਦੀ ਜੂਨ ਕਦੋ ਸਦੁਰੇਗੀ। ਇੰਨਾਂ ਨੂੰ ਸੱਚੇ ਸਾਥ ਦੀ ਲੋੜ ਹੈ। ਸਹੀ ਸੇਧ ਦੀ ਲੋੜ ਹੈ। ਬੱਚੇ ਉਸੇ ਤਰਾਂ ਦੇ ਬੱਣ ਜਾਂਦੇ ਹਨ। ਜੈਸੇ ਅਸੀਂ ਬਣਾਉਣੇ ਚਹੁੰਦੇ ਹਾਂ। ਬੱਚਿਆ ਨੂੰ ਗੱਲ਼ਤ ਸਿੱਖਿਆ ਦਿੰਦੇ ਹਨ। ਉਹ ਸਕੂਲ ਹੀ ਕੀ ਹਨ? ਇੱਕ ਵੀ ਸੁਧਰ ਜਾਵੇ। ਬਾਕੀਆਂ ਨੂੰ ਆਪਣੇ ਆਪ ਸੁਧਰਨਾਂ ਪੈਣਾਂ ਹੈ।

Comments

Popular Posts