ਮਨ ਵਿੱਚ ਬਿਚਾਰ ਕਰਕੇ ਦੇਖੋ, ਸਾਰੇੀ ਦੁਨੀਆਂ ਨੇ ਮਰ ਜਾਂਣਾ ਹੈ।

ਸਤਵਿੰਦਰ ਸੱਤੀ ਕੌਰ (ਕੈਲਗਰੀ) - ਕਨੇਡਾ
satwinder_7@hotmail.com
28/4/ 2013. 254

ਮਨ ਵਿੱਚ ਬਿਚਾਰ ਕਰਕੇ ਦੇਖੋ, ਸਾਰੇੀ ਦੁਨੀਆਂ ਨੇ ਮਰ ਜਾਂਣਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ ਭਗਤ, ਦੁਨੀਆਂ ਦੇ ਵਿਕਾਰ ਕੰਮਾਂ ਤੋ ਬਚਾ ਕੇ, ਸੁਖੀ ਤੇ ਤੰਦਰੁਸਤ ਰਹਿੰਦਾ ਹੈ। ਗਗਾ ਅੱਖਰ ਨਾਲ ਗੋਬਿਦ ਪ੍ਰਭੂ ਦਾ ਨਾਂਮ ਲਿਖਿਆ ਹੈ। ਹਰ ਪਲ, ਹਰ ਵੇਲੇ ਸਾਹਾਂ ਦੇ ਲੈਣ ਨਾਲ ਰੱਬ ਨੂੰ ਯਾਦ ਕਰੀਰੇ। ਇਸ ਸਰੀਰ ਦਾ ਕੋਈ ਜ਼ਕੀਨ ਨਹੀਂ, ਕਦੋਂ ਮਰ ਜਾਵੇ। ਪ੍ਰਮਾਤਮਾਂ ਦਾ ਨਾਂਮ ਚੇਤੇ ਕਰਨ ਵਿੱਚ, ਭੋਰਾ ਵੀ ਕਸਰ ਨਹੀਂ ਛੱਡਣੀ ਚਾਹੀਦੀ। ਮੌਤ ਬਚਪਨ, ਜਵਾਨੀ, ਬੁੱਢਾਪੇ ਵਿੱਚ ਆ ਸਕਦੀ ਹੈ। ਉਸ ਸਮੇਂ ਦੀ ਜਾਣਕਾਰੀ ਨਹੀਂ ਹੈ। ਕਦੋਂ ਜੰਮਦੂਤ ਨੇ ਆ ਕੇ, ਮੌਤ ਦਾ ਦੀ ਫਾਹੀ ਲਾ ਦੇਣੀ ਹੈ। ਬਹੁਤੇ ਸਿਆਣੇ, ਅੱਕਲਾਂ ਵਾਲੇ, ਬਿਚਾਰਾਂ ਕਰਨ ਵਾਲਿਆ ਨੇ, ਦੁਨੀਆਂ ਉਤੇ ਜਿਉਂਦੇ ਨਹੀਂ ਬੈਠੇ ਰਹਿੱਣਾਂ। ਬੇਸਮਝ ਤੂੰ ਉਨਾਂ ਚੀਜ਼ਾਂ ਨੂੰ ਇੱਕਠਿਆਂ ਕਰਕੇ, ਸੰਭਾਲਦਾ ਫਿਰਦਾ ਹੈ। ਜਿਸ ਨੂੰ ਛੱਡ ਕੇ, ਬਹੁਤ ਸਾਰੀ ਦੁਨੀਆਂ ਮਰ ਗਈ ਹੈ। ਜਿਸ ਉਤੇ ਸਤਿਗੁਰ ਨਾਨਕ ਪ੍ਰਭੂ ਜੀ, ਦੀ ਕਿਰਪਾ ਹੋ ਜਾਵੇ, ਮੱਥੇ ਦੇ ਚੰਗੇ ਭਾਗ ਲਿਖੇ ਹੋਣ, ਉਹ ਰੱਬ-ਰੱਬ ਕਰਦੇ ਹਨ। ਉਸ ਦਾ ਇਸ ਦੁਨੀਆਂ ਉਤੇ ਆਉਣਾਂ ਸਫ਼ਲ ਹੋ ਕੇ, ਸਿਰੇ ਚੜ੍ਹ ਗਿਆ ਹੈ। ਉਹ ਭਵਜਲ ਤਰ ਗਏ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਦਾ ਪਿਆਰਾ ਪਤੀ, ਖ਼ਸਮ ਬੱਣ ਗਿਆ ਹੈ। ਸਾਰੇ ਧਰਮਿਕ ਸਾਸਤ੍ਰ ਬੇਦ ਪੜ੍ਹ ਕੇ ਦੇਖੇ ਹਨ, ਇਹੀ ਕਹੀ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਜੁਗਾ-ਜੁਗਾ ਹਨ। ਜਦੋਂ ਸ੍ਰਿਸਟੀ ਬਣੀ ਹੈ, ਹੁਣ ਵੀ ਹਨ। ਦੁਨੀਆਂ ਦੇ ਅੰਤ ਤੱਕ ਰਹਿੱਣਗੇ।

ਘਘਾ ਅੱਖਰ ਨਾਲ ਘਾਲਹੁ ਲਿਖਿਆ ਹੈ। ਹਿਰਦੇ ਵਿੱਚ ਚੇਤੇ ਰੱਖੋ। ਰੱਬ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ। ਹੋਰ ਕੋਈ ਰੱਬ ਤੋਂ ਬਗੈਰ, ਹੋਰ ਦੂਜਾ ਕੋਈ ਨਹੀਂ ਹੋਇਆ ਹੈ, ਨਾਂ ਹੀ ਹੋਣਾਂ ਹੈ। ਪ੍ਰਭੂ ਹਰ ਥਾਂ ਵੱਸਦਾ ਹੈ। ਮਨ ਤੂੰ ਸਦਾ ਅੰਨਦ ਮਾਂਣਦਾ ਰਹੇਗਾ। ਜਦੋਂ ਰੱਬ ਦਾ ਆਸਰਾ ਤੱਕ ਲਵੇਗਾ। ਇੱਕ ਰੱਬ ਹੀ ਹੈ ਜੋ ਧੰਨ ਦੇ ਲਾਲਚ ਤੋਂ ਬਚਾ ਸਕਦਾ ਹੈ। ਬਹੁਤ ਬੰਦੇ ਧੰਨ ਦਾ ਲਾਲਚ ਕਰਕੇ, ਧੰਨ ਕਮਾਂ ਕੇ ਅੰਤ ਪੱਛਤਾਉਂਦੇ ਹਨ। ਰੱਬ ਦੇ ਨਾਂਮ ਨੂੰ ਚੇਤੇ ਕਰੇ ਬਗੈਰ, ਮਨ ਨੂੰ ਟਿੱਕਾ ਸ਼ਾਂਤੀ ਨਹੀਂ ਮਿਲਦੀ। ਰੱਬੀ ਬਾਣੀ ਦਾ ਮਿੱਠੇ ਗੁਣਾਂ ਵਾਲਾ, ਅੰਮ੍ਰਿਤੁ ਰਸ ਰੱਟ ਕੇ, ਮਨ ਨੇ ਪੀ ਲਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਜਿਸ ਨੂੰ ਰੱਬ ਦਾਨ ਦਿੱਤਾ ਹੈ। ਰੱਬ ਗਿੱਣ ਕੇ, ਸਾਰਿਆਂ ਨੂੰ ਸਾਹ ਦੇ ਕੇ ਘੱਲਦਾ ਹੈ। ਸਾਹਾਂ ਨੇ ਭੋਰਾ ਵੀ ਘੱਟਣਾਂ, ਵੱਧਣਾ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਲਿਖ ਰਹੇ ਹਨ। ਉਹ ਬੰਦੇ ਬੇਸਮਝ ਹਨ। ਜੋ ਧੰਨ ਦੇ ਲਾਲਚ ਦੇ ਵਹਿਮ ਵਿੱਚ ਪੈ ਕੇ, ਹੋਰ ਜਿਉਣਾਂ ਲੋਚਦੇ ਹਨ।

ਙੰਙਾ ਅੱਖਰ ਨਾਲ ਙ੍ਰਾਸੈ ਲਿਖਿਆ ਹੈ। ਮੌਤ ਦਾ ਡਰ, ਉਨਾਂ ਨੂੰ ਲੱਗਦਾ ਹੈ। ਜਿਸ ਨੂੰ ਰੱਬ ਨੇ ਆਪ ਭੁੱਲਾ ਦਿੱਤਾ ਹੈ। ਉਹ ਅੱਣ-ਗਿੱਣਤ ਜਨਮਾਂ ਵਿੱਚ, ਜੰਮਦੇ-ਮਰਦੇ ਹਨ। ਉਨਾਂ ਨੇ ਰੱਬ ਦੇ ਨਾਮ ਨੂੰ ਚੇਤੇ ਨਹੀਂ ਕੀਤਾ। ਰੱਬ ਜੀ ਨੇ ਉਨਾਂ ਨੂੰ, ਅੱਕਲ ਤੇ ਸੁਰਤ ਨੂੰ ਟਿੱਕਾਉਣ ਦੀ ਸ਼ਕਤੀ ਦਿੰਦਾ ਹੈ। ਇਹ ਸਬ ਰੱਬ ਆਪ ਤਰਸ ਕਰਕੇ, ਦਾਨ ਕਰਦਾ ਹੈ। ਗੱਲਾਂ ਬਾਂਤਾਂ ਨਾਲ, ਸੋਚ ਕੇ ਵੀ ਬੰਦਾ ਬਚ ਨਹੀਂ ਸਕਦਾ। ਇਹ ਸਰੀਰ ਕੱਚੇ ਘੜੇ ਵਰਗਾ ਹੈ। ਇਸ ਨੇ ਮਰ ਜਾਂਣਾਂ ਹੈ। ਉਹੀ ਜਿਉਂਦਾ ਮੰਨਿਆ ਜਾਂਦਾ ਹੈ। ਜੋ ਸਦਾ ਰਹਿੱਣ ਵਾਲੇ ਪ੍ਰਭੂ ਨੂੰ ਯਾਦ ਕਰਦਾ ਹੈ। ਉਹ ਬੰਦਾ ਛੁੱਪਿਆ ਨਹੀਂ ਰਹਿੰਦਾ। ਦੁਨੀਆਂ ਭਰ ਵਿੱਚ ਜਾਹਰ ਹੋ ਜਾਂਦਾ ਹੈ। ਜਿਸ ਨੇ ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਨਾਲ ਮਨ ਜੋੜ ਲਿਆ ਹੈ। ਜਦੋਂ ਮਨ ਪ੍ਰਭੂ ਦੇ ਚਰਨ-ਸ਼ਰਨ ਵਿੱਚ ਜੁੜਦਾ ਹੈ। ਤਾਂ ਮਨ ਵਿਕਾਰਾਂ ਵੱਲੋ ਮੁੜ ਕੇ ਗੁਰੂ ਵੱਲ ਪਰਤ ਕੇ, ਅੰਨਦਤ ਹੋ ਕੇ ਖੁਸ਼ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਰੱਬੀ ਬਾਣੀ ਰਾਹੀ, ਆਪੇ ਰਹਿਮਤ ਕਰਕੇ, ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਚਚਾ ਅੱਖਰ ਨਾਲ ਨਾਲ ਙ੍ਰਾਸੈ ਲਿਖਿਆ ਹੈ। ਜਦੋਂ ਗੁਰੂ ਦਾ ਚਰਨਾਂ ਉਤੇ ਮੇਰਾ ਮੱਥਾ ਲੱਗਾ। ਉਹ ਦਿਨ ਬਹੁਤ ਸੋਹਣਾ ਖੁਸ਼ੀਆਂ ਭਾਗਾ ਵਾਲਾ ਸਮਝੀਏ। ਜਦੋਂ ਰੱਬ ਨਾਲ ਮਿਲਾਪ ਹੁੰਦਾ ਹੈ। ਬੰਦਾ ਚਾਰੇ ਪਾਸੇ, ਦਸੀ ਪਾਸੀ ਫਿਰ ਆਉਂਦਾ ਹੈ। ਜਦੋਂ ਪ੍ਰਮਾਤਮਾਂ ਮੇਹਰਬਾਨੀ ਕਰਦਾ ਹੈ। ਤਾਂ ਉਸ ਦੇ ਦਿਦਾਰ ਹੁੰਦੇ ਹਨ। ਮਨ ਦੇ ਧੰਨ ਦੇ ਲਾਲਚੀ ਵਿਕਾਰਾਂ ਦੀਆਂ ਸੋਚਾਂ ਮੁੱਕ ਜਾਂਦੀਆਂ ਹਨ। ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਪ੍ਰਭੂ ਦੇ ਗੁਣ ਗਾਉਣ ਨਾਲ, ਜਾਨ ਪਵਿੱਤਰ ਹੋ ਜਾਂਦੀ ਹੈ। ਸਾਰੀਆਂ ਚਿੰਤਾਂ, ਇੱਕ ਰੱਬ ਨੂੰ ਯਾਦ ਕਰਨ ਨਾਲ, ਮੁੱਕ ਜਾਂਦੀਆਂ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੀ ਬਾਣੀ, ਜਿਸ ਨੇ ਅੱਖਾਂ ਨਾਲ ਪੜ੍ਹ ਲਈ ਹੈ। ਉਸ ਰੱਬੀ ਗੁਣਾਂ ਦਾ ਚਾਨਣ ਹੋ ਜਾਂਦਾ ਹੈ। ਜਾਨ, ਹਿਰਦਾ, ਸੀਨਾ ਅੰਦਨਤ ਹੋ ਜਾਂਦੇ ਹਨ। ਜਦੋਂ ਪ੍ਰਭੂ ਗੋਬਿਦ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ ਕਰੀਏ। ਐਸੀ ਮੇਹਰਬਾਨੀ ਕਰੋ। ਸਤਿਗੁਰ ਨਾਨਕ ਪ੍ਰਭੂ ਜੀ ਮੈਂ ਤੇਰੇ ਸੇਵਕਾਂ ਦਾ ਗੋਲਾ ਬੱਣਾਂ। ਛਛਾ ਅੱਖਰ ਨਾਲ ਛੋਹਰੇ ਲਿਖਿਆ ਹੈ। ਮੈਂ ਤੇਰਾ ਸੇਵਕ ਬੱਚਾਂ ਹਾਂ। ਪ੍ਰਭੂ ਜੀ ਮੈਂ ਤੇਰੇ ਸੇਵਕਾਂ ਦਾ ਪਾਣੀ ਭਰਨ ਵਾਲਾ ਗੋਲਾ ਹਾਂ। ਰੱਬ ਜੀ, ਮੈਂ ਤੇਰੇ ਭਗਤਾਂ ਦੀ ਚਰਨ ਧੂੜ ਬੱਣ ਜਾਂਵਾਂ। ਰੱਬ ਜੀ ਆਪਦੀ ਮੇਹਰਬਾਨੀ ਕਰੋ ਜੀ। ਸਾਰੀਆਂ ਅੱਕਲਾਂ ਚਲਾਕੀਆਂ ਛੱਡ ਦਈਏ। ਮੈਂ ਰੱਬ ਸਤਿਗੁਰ ਨਾਨਕ ਪ੍ਰਭੂ ਦੀ ਆਸ ਤੱਕੀ ਹੈ। ਉਸ ਸਰੀਰ-ਮਿੱਟੀ ਦੇ ਪੁੱਤਲੇ ਨੇ, ਊਚੇ ਗੁਣ ਹਾਂਸਲ ਵਰਕੇ, ਪਵਿੱਤਰਤਾ ਹਾਂਸਲ ਕਰ ਲਈ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਬੰਦੇ ਦੇ ਆਸਰੇ ਬੱਣ ਜਾਂਦੇ ਹਨ।

Comments

Popular Posts