ਧੰਨ ਦਾ ਮੋਹ, ਲਾਲਚ ਬੰਦੇ ਨੂੰ ਸ਼ਾਂਤ ਨਹੀਂ ਰਹਿੱਣ ਦਿੰਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

21/4/ 2013. 247

ਧੰਨ ਦਾ ਮੋਹ, ਲਾਲਚ ਬੰਦੇ ਨੂੰ ਸ਼ਾਂਤ ਨਹੀਂ ਰਹਿੱਣ ਦਿੰਦਾ, ਪਰ ਸਮੇਂ ਬੰਦਾ ਤਕਲੀਫ਼ ਸਹਿੰਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਬੰਦੇ ਨੂੰ ਧੰਨ ਦਾ ਮੋਹ, ਲਾਲਚ ਤਾਂ ਹੀ ਮੁੱਕ ਸਕਦੇ ਹਨ, ਜੇ ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਪੜ੍ਹਦੇ, ਸੁਣਦੇ, ਬਿਚਾਰਦੇ ਹਾਂ। ਮਨ ਮਰਜ਼ੀ ਕਰਨ ਵਾਲੇ, ਬੇਸਮਝ ਹੀ ਰਹਿੰਦਾ ਹਨ। ਉਹ ਰੱਬੀ ਬਾਣੀ ਨੂੰ ਪੜ੍ਹਦੇ, ਸੁਣਦੇ, ਬਿਚਾਰਦੇ ਹਨ। ਧੰਨ ਦਾ ਮੋਹ, ਲਾਲਚ ਪੱਟੀ ਬੰਨ ਦਿੰਦਾ ਹੈ। ਬੰਦਾ ਸਹੀ ਰਸਤਾ, ਕਿਵੇ ਲੱਭ ਸਕਦਾ ਹੈ? ਸਤਿਗੁਰ ਜੀ ਦੇ ਹੁਕਮ ਤੋਂ, ਬੰਦਾ ਸਹੀ ਰਸਤਾ, ਕਿਵੇ ਲੱਭ ਸਕਦਾ ਹੈ? ਮਨ ਮਰਜ਼ੀ ਕਰਨ ਵਾਲੇ, ਆਪ ਹੀ ਮੌਕਾ ਖੂਜਾ ਲੈਂਦੇ ਹਨ। ਰੱਬ ਦੀ ਗੁਲਾਮੀ ਕਰਨ ਵਾਲੇ, ਹਰ ਸਮੇਂ ਅੰਨਦ, ਖੁਸ਼ੀਆਂ ਮਾਂਣਦੇ ਹਨ। ਰੱਬ ਵੱਲ ਮਨ ਲਾ ਕੇ, ਲਿਵ ਜੋੜੀ ਰੱਖਦੇ ਹਨ। ਸਤਿਗੁਰ ਨਾਨਕ ਜੀ ਦਾ ਨਾਂਮ, ਅਸਲੀ ਕਮਾਈ ਹੈ। ਜੋ ਬਹੁਤ ਕੀਮਤੀ ਖ਼ਜ਼ਾਨਾਂ ਹੈ। ਰੱਬ ਆਪ ਹੀ ਆਪਦੇ ਭਗਤਾਂ ਨੂੰ ਸੋਜੀ ਦਿੰਦੇ ਹਨ।

ਮੇਰੇ ਮਨ ਵਿੱਚ ਵਿਯੋਗ ਜਾਗ ਗਿਆ ਹੈ। ਮੈਂ ਕਿਵੇਂ ਪ੍ਰਭੂ ਪਿਆਰੇ ਦੇ ਅੱਖੀ ਦਰਸ਼ਨ ਕਰਾਂ? ਮੇਰਾ ਸੱਜਣ, ਸਕਾ ਮੇਰਾ ਪ੍ਰਭ ਜੀ ਹੈ। ਦੁਨੀਆਂ ਨੂੰ ਪੈਂਦਾ ਕਰਕੇ, ਪਾਲਣ ਵਾਲਾ ਹੈ। ਦੁਨੀਆਂ ਨੂੰ ਪੈਂਦਾ ਕਰਕੇ, ਪਾਲਣ ਵਾਲੇ ਪ੍ਰਭੂ ਜੀ, ਤੈਨੂੰ ਮਿਲਣ ਨੂੰ ਮੇਰਾ ਜੀਅ ਤੜਫ਼ ਰਿਹਾ ਹੈ। ਕਿਵੇਂ ਮਿਲਿਆ ਜਾਵੇ? ਪ੍ਰਭੂ ਦੀ ਗੁਲਾਮੀ ਚਾਕਰੀ ਕਰਕੇ, ਮਨ ਨੂੰ ਪ੍ਰਭ ਸ਼ਰਨ, ਚਰਨ ਵਿੱਚ ਰੱਖਦੇ ਹਨ। ਜੋ ਬੰਦੇ ਪ੍ਰਭੂ ਨੂੰ ਅੱਖਾਂ ਨਾਲ ਦੇਖਣਾਂ ਚਹੁੰਦੇ ਹਨ। ਨਿਵ ਕੇ ਚਲਦੇ ਹਨ। ਉਨਾਂ ਭਗਤ ਨੂੰ ਕਿਸੇ ਸਾਹ ਤੇ ਕਿਸੇ ਪਲ, ਕਿਸੇ ਸਮੇਂ, ਦਿਨ ਰਾਤ ਪ੍ਰਭੂ ਤੂੰ ਨਹੀਂ ਭੁੱਲਦਾ। ਸਤਿਗੁਰ ਨਾਨਕ ਜੀ ਤੇਰੇ ਬਗੈਰ, ਪਿਆਸੇ ਪਪੀਹੇ ਵਾਂਗ ਹਾਂ। ਤੈਨੂੰ ਪ੍ਰੀਤ ਪਿਆਰੇ ਕਿਵੇ ਮਿਲੀਏ? ਮੇਰੇ ਪ੍ਰੀਤ ਪਿਆਰੇ ਪ੍ਰਭੂ ਪਤੀ ਜੀ, ਮੇਰਾ ਇੱਕ ਤਰਲਾ ਸੁਣੀਏ ਜੀ। ਮੇਰਾ ਸਰੀਰ, ਜਾਨ ਤੇਰੇ ਉਤੇ ਮੋਹਤ ਹੋ ਗਿਆ ਹੈ। ਪ੍ਰਭੂ ਜੀ ਤੇਰੇ ਗੁਣ, ਚੋਜ, ਕਾਰਨਾਮੇ ਦੇਖ ਕੇ। ਮੇਰਾ ਸਰੀਰ, ਜਾਨ ਤੇਰੇ ਉਤੇ ਮੋਹਤ ਹੋ ਗਿਆ ਹੈ। ਪ੍ਰਭੂ ਜੀ ਤੇਰੇ ਗੁਣ, ਚੋਜ, ਕਾਰਨਾਮੇ ਦੇਖ ਕੇ। ਪ੍ਰਭੂ ਜੀ ਤੇਰੇ ਗੁਣ, ਚੋਜ, ਕਾਰਨਾਮੇ ਦੇਖ ਕੇ, ਤੇਰੇ ਉਤੇ ਮੋਹਤ ਹੋ ਗਏ ਹਾਂ। ਤੇਰੇ ਤੋਂ ਬਗੈਰ ਉਸਦਾ ਹੋ ਗਏ। ਕਿਵੇਂ ਮਨ ਨੂੰ ਧ੍ਰਵਾਸ ਦੇਈਏ। ਭਗਵਾਨ ਜੀ ਤੂੰ ਦਿਆਲੂ ਹੈ, ਸਦਾ ਨਵਾਂ ਜਵਾਨ ਹੈ। ਸਾਰੇ ਦੁਨੀਆਂ ਦੇ ਕੰਮ, ਤੇਰੇ ਬੇਅੰਤ ਗੁਣਾਂ ਕਰਕੇ ਹੀ ਹੁੰਦੇ ਹਨ। ਪ੍ਰਭੂ ਜੀ ਅੰਨਦ ਖੁਸ਼ੀਆਂ ਦੀਆਂ ਦਾਤਾਂ ਦੇਣ ਵਾਲੇ, ਤੇਰਾ ਕੋਈ ਕਸੂਰ ਨਹੀਂ ਹੈ। ਮੈਂ ਆਪਦੇ ਮਾੜੇ ਕੰਮਾਂ ਕਰਕੇ, ਵਿਛੜਿਆ ਹੋਇਆ ਹਾਂ। ਸਤਿਗੁਰ ਨਾਨਕ ਜੀ ਮੇਰੇ ਉਤੇ ਤਰਸ ਕਰੋ, ਮੇਰੇ ਘਰ ਵਿੱਚ ਹਾਜ਼ਰ ਹੋ ਜਾਵੋ। ਮੈਂ ਉਸ ਨੂੰ ਆਪਦਾ ਮਨ-ਤਨ ਸਾਰਾ ਕੁੱਝ ਭੇਟ ਕਰ ਦਿਆ। ਮੈਂ ਉਸ ਸੱਜਣ ਸੋਹਣੇ-ਪਿਆਰੇ ਨੂੰ, ਆਪਣਾ ਸਿਰ ਦੇ ਦੇਵਾਂ। ਜੋ ਰੱਬ ਦਾ ਸੁਨੇਹਾ ਮੈਨੂੰ ਦੇਵੇ। ਮੈਂ ਆਪਣਾ ਸਿਰ ਸਤਿਗੁਰ ਜੀ ਨੂੰ ਮਿਲ ਕੇ ਦੇ ਦਿੱਤਾ ਹੈ, ਗੁਰੂ ਨੇ ਮੈਨੂੰ ਰੱਬ ਦਿਖਾ ਦਿੱਤਾ ਹੈ। ਇੱਕ ਪਲ਼ ਵਿੱਚ ਸਾਰੇ ਦਰਦ ਮੁੱਕ ਜਾਂਦੇ ਹਨ। ਮਨ ਦੀ ਹਰ ਮੁਰਾਦ-ਇੱਛਾ ਪੂਰੀ ਹੋ ਗਈ ਹੈ। ਭਗਤ, ਦਿਨ ਰਾਤ ਸੁਖ, ਖੁਸ਼ੀ,ਅੰਨਦ ਵਿੱਚ ਹੁੰਦੇ ਹਨ। ਸਾਰੇ ਮਨ ਦੇ, ਫ਼ਿਕਰ ਮਿਟਾ ਦਿੰਦੇ ਹਨ।

Comments

Popular Posts