ਭਾਗ 36 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ



ਤੁਹਾਨੂੰ ਵਿਆਹ ਕਰਾਉਣ ਦੀ ਲੋੜ ਨਹੀਂ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਵਿੰਦਰ ਬਿਸਤਰਾ ਧੋਣ ਲੱਗੀ ਸੀ। ਬਚਾ ਹੋ ਗਿਆ। ਗੁਰੀ ਦੀ ਕਾਪੀ ਵਿੱਚੇ ਧੋਤੀ ਜਾਂਣੀ ਸੀ। ਉਹ ਤਾਂ ਮਸ਼ੀਨ ਉਤੇ, ਅੱਟਕ ਗਈ ਸੀ। ਉਸ ਨੇ ਕੱਪੜੇ ਮਸ਼ੀਨ ਵਿੱਚ ਧੋਣੇ ਪਾ ਦਿੱਤੇ। ਆਪ ਕਾਪੀ ਪੜ੍ਹਨ ਬੈਠ ਗਈ। ਅੱਜ ਉਸ ਨੇ ਪਹਿਲਾਂ ਅੱਖਾਂ ਮੀਚ ਲਈਆਂ। ਫਿਰ ਕਾਪੀ ਦੇ ਵਿਚਾਲੇ ਤੋਂ ਵਰਕਾ ਕੱਢ ਲਿਆ। ਇਸ ਉਤੇ ਗੁਰੀ ਨੇ ਲਿਖਿਆ ਸੀ। ਜਿਸ ਬਾਜਵਾ ਸਾਹਿਬ ਅਫ਼ਸਰ ਨੇ, ਮੇਰੇ ਕਨੇਡਾ ਆਉਣ ਦੇ ਪੇਪਰ ਤਿਆਰ ਕੀਤੇ ਸੀ। ਉਸ ਨੂੰ ਮੈਂ, ਕੋਈ ਰਿਸ਼ਵਤ ਨਹੀਂ ਦਿੱਤੀ ਸੀ। ਉਹ ਆਪ ਹੀ ਬਹੁਤ ਅਮੀਰ ਬੰਦਾ ਸੀ। ਬਾਜਵਾ ਸਾਹਿਬ, ਮੇਰੇ ਤਾਏ ਦੇ ਮੁੰਡੇ ਨਾਲ ਪੜ੍ਹਦਾ ਸੀ। ਇਸ ਲਈ, ਮੈਂ ਪਹਿਲੀ ਬਾਰ ਉਸ ਦੇ ਘਰ ਹੀ ਮਿਲਿਆ ਸੀ। ਉਸ ਦਾ ਨੌਕਰ ਆਇਆ ਨਹੀਂ ਸੀ। ਉਹ ਗੁੱਸੇ ਨਾਲ, ਗਰਮ ਹੋਇਆ ਬੈਠਾ ਸੀ। ਘਰ ਸਬਜ਼ੀ ਲੈ ਕੇ, ਆਉਣ ਵਾਲੀ ਸੀ। ਮੈਂ ਉਸ ਨੂੰ ਕਿਹਾ, " ਮੈਂ ਸਬਜ਼ੀ ਲਿਆ ਦਿੰਦਾ ਹਾਂ। " ਉਸ ਨੇ ਕਿਹਾ, " ਠੀਕ ਹੈ, ਤੂੰ ਸਬਜ਼ੀ ਲੈ ਆ। ਮੈਂ ਦਫ਼ਤਰ ਚੱਲਦਾਂ ਹਾਂ। ਤੂੰ ਸਬਜ਼ੀ ਲਿਆ ਕੇ, ਮੇਰੀ ਪਤਨੀ ਨੂੰ ਦੇ ਦੇਵੀ। " ਬਾਜਵੇ ਦੀ ਗੱਲ ਸੁਣ ਕੇ, ਮੈਂ ਕਿਹਾ, " ਬਾਜਵਾ ਜੀ ਮੈਂਨੂੰ ਪੈਸੇ ਦੇ ਦੇਵੋ। ਮੇਰੀ ਜੇਬ ਖ਼ਾਲੀ ਹੈ। " ਉਸ ਨੇ ਮੈਨੂੰ 500 ਰੂਪੀਏ ਦਾ ਨੋਟ ਦੇ ਦਿੱਤਾ। ਬਾਜਵਾ ਸਾਹਿਬ ਦਫ਼ਤਰ ਚਲਾ ਗਿਆ। ਮੈਂ ਰੇੜੀ ਵਾਲੇ ਤੋਂ ਹੀ ਸਬਜੀ ਲੈ ਕੇ, ਮੈਂ ਉਸ ਦੇ ਘਰ ਆ ਗਿਆ। ਉਸ ਦੀ ਪਤਨੀ ਬਾਜਵਾ, ਇਕੱਲੀ ਹੀ ਘਰ ਸੀ। ਮੈਂ ਉਸ ਨੂੰ ਆਪਦਾ ਨਾਂਮ ਦੱਸਿਆ। ਬਾਜਵਾ ਨੂੰ ਖਾਂਣਾ ਬਣਾਉਣਾਂ ਪੈ ਗਿਆ ਸੀ। ਮੈਂ ਬਾਜਵਾ ਦੀ ਸਬਜ਼ੀ ਧੋ ਕੇ, ਕੱਟ ਦਿੱਤੀ ਸੀ। ਬਾਜਵਾ ਨੇ ਦੱਸਿਆ, " ਮੇਰੇ ਬੱਚਾ ਨਹੀਂ ਹੈ। ਬਾਜਵਾ ਸਾਹਿਬ ਮੇਰੇ ਵਿੱਚ ਕਸੂਰ ਕੱਢਦੇ ਹਨ। " ਮੈਂ ਬਾਜਵਾ ਨੂੰ ਕਿਹਾ, " ਕਿਸੇ ਡਾਕਟਰ ਨੂੰ ਦਿਖਾਉਣਾਂ ਸੀ। " ਬਾਜਵਾ ਨੇ ਕਿਹਾ, " ਬਾਜਵਾ ਸਾਹਿਬ ਬਹੁਤ ਸ਼ੱਕੀ ਹੈ। ਮੈਨੂੰ ਕਿਸੇ ਡਾਕਟਰ ਕੋਲ, ਤਾਪ ਚੜ੍ਹੇ ਤੋਂ ਵੀ ਨਹੀਂ ਜਾਂਣ ਦਿੰਦਾ। ਐਸੀ ਗੱਲ ਕਿਵੇਂ ਹੋਵੇਗੀ? "

ਉਸ ਨੇ ਮੈਨੂੰ ਰੋਟੀ ਪਾ ਕੇ ਦੇ ਦਿੱਤੀ ਸੀ। ਮੈਂ ਦੇਖਿਆਂ ਉਸ ਦਾ ਨਜ਼ਰੀਆਂ, ਮੇਰੇ ਵੱਲ ਬਹੁਤ ਪਿਆਰ ਵਾਲਾ ਸੀ। ਹਰ ਗੱਲ ਕਰਦੀ, ਮੇਰੀ ਪਿੱਠ ਉਤੇ ਹੱਥ ਮਾਰਦੀ ਸੀ। ਪਤਾ ਨਹੀਂ, ਮੇਰੇ ਮਸਲਜ਼-ਪੱਠੇ ਦੇਖ ਰਹੀ ਸੀ। ਬਾਜਵਾ ਨੇ, ਮੈਂਨੂੰ ਪਾਣੀ ਦੀ ਥਾਂ, ਦੁੱਧ ਦਿੱਤਾ ਸੀ। ਮੈਂ ਬਾਜਵਾ ਨੂੰ ਕਿਹਾ, " ਇਸ ਦਾ ਇਲਾਜ਼ ਬਹੁਤ ਸੌਖਾ ਹੈ। ਇੱਕ ਕੰਮ ਕਰਨਾਂ ਪਵੇਗਾ। ਬਾਜਵਾ ਸਾਹਿਬ ਨੂੰ ਦੱਸਣ ਦੀ ਲੋੜ ਨਹੀਂ ਹੈ। " ਬਾਜਵਾ ਨੇ ਕਿਹਾ, " ਤੂੰ ਨਿਧੱੜਕ ਹੋ ਕੇ, ਇਲਾਜ਼ ਦੱਸਦੇ। ਮੈਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ। ਮੈਂ ਬਾਜਵਾ ਸਾਹਿਬ ਨੂੰ ਨਹੀਂ ਦੱਸਦੀ। ਇਲਾਜ਼ ਪੱਕਾ ਹੋਣਾਂ ਚਾਹੀਦਾ ਹੈ। ਮੈਨੂੰ ਬੱਚਾ ਚਾਹੀਦਾ ਹੈ। ਮੈਨੂੰ ਡਰ ਹੈ, ਉਸ ਬਾਜਵਾ ਸਾਹਿਬ ਨੇ ਹੋਰ ਵਿਆਹ ਕਰਾ ਲੈਣਾਂ ਹੈ। " ਮੈਂ ਕਿਹਾ, " ਜੋ ਕੰਮ ਉਸ ਨੇ ਕਰਨਾਂ ਹੈ। ਉਹ ਤੂੰ ਕਰਲਾ। " ਬਾਜਵਾ ਨੇ ਕਿਹਾ, " ਤੇਰਾ ਕੀ ਮਤਲੱਬ ਹੈ? 45 ਸਾਲਾਂ ਦੀ ਉਮਰ ਵਿੱਚ, ਮੈਂ ਵਿਆਹ ਕਰਾ ਲਵਾਂ। ਲੋਕ ਕੀ ਕਹਿੱਣਗੇ? ਤੂੰ ਮੈਨੂੰ ਕੋਈ, ਹੋਰ ਇਲਾਜ਼ ਦੱਸਦੇ। ਮੂੰਹੋਂ ਮੰਗਿਆ, ਧੰਨ ਮੈਂ ਤੈਨੂੰ ਦੇ ਦੇਵਾਂਗੀ। " ਉਹ ਮੇਰੇ ਵੱਲ ਤਰਸ ਵਾਲੀ ਅੱਖਾਂ ਨਾਲ ਝਾਕਣ ਲੱਗੀ। ਅਸੀਂ ਗੱਲਾਂ ਕਰਦੇ ਹੋਏ। ਸੋਫ਼ੇ ਉਤੇ ਬੈਠ ਗਏ। ਮੈਂ ਉਸ ਦੇ ਸੋਫ਼ੇ ਉਤੇ, ਹੀ ਬੈਠ ਗਿਆ ਸੀ। ਮੈਂ ਉਸ ਦੇ ਵਾਲਾਂ ਦੀ ਸਿਫ਼ਤ ਕਰਨ ਲੱਗ ਗਿਆ। ਜੋ ਮੋਡਿਆਂ ਤੱਕ ਕੱਟੇ ਹੋਏ ਸਨ। ਉਸ ਨੇ ਉਹੀ ਗੱਲ ਫਿਰ ਪੁੱਛੀ। ਮੈਂ ਕਿਹਾ, " ਇੱਕ ਸ਼ਰਤ ਤੇ ਦੱਸਾਂਗਾ, ਜੇ ਮੇਰੇ ਉਤੇ ਗੁੱਸੇ ਨਹੀਂ ਹੋਵੋਗੇ। ਗੱਲ ਬਹੁਤ ਸੋਖੀ ਹੈ। " ਬਾਜਵਾ ਨੇ ਮੇਰਾ ਹੱਥ ਫੜ ਕੇ ਕਿਹਾ, " ਤੂੰ ਤਾਂ ਬਹੁਤ ਪਿਆਰਾ ਮੁੰਡਾ ਹੈ। ਮੈਂ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ। ਬੇਝਿੱਜਕ ਹੋ ਕੇ ਦੱਸਦੇ। " ਮੈਂ ਉਸ ਨੂੰ ਕਿਹਾ, " ਤੁਹਾਨੂੰ ਵਿਆਹ ਕਰਾਉਣ ਦੀ ਲੋੜ ਨਹੀਂ ਹੈ। ਮੇਰੇ ਕਨੇਡਾ ਦੇ ਪੇਪਰ ਬੱਣ ਨੂੰ, ਛੇ ਮਹੀਨੇ ਲੱਗ ਜਾਂਣੇ ਹਨ। ਮੈਂ ਟਰਾਈ ਮਾਰ ਕੇ, ਦੇਖ ਲੈਂਦਾਂ ਹਾਂ। ਤੁਸੀ ਬਹੁਤ ਸੋਹਣੇ ਹੋ। ਮੈਨੂੰ ਕੋਈ ਇਤਰਾਜ਼ ਨਹੀ ਹੈ। " ਬਾਜਵਾ ਨੇ ਉਠ ਕੇ, ਮੇਰਾ ਮੂੰਹ ਚੂੰਮ ਲਿਆ। ਮੈਨੂੰ ਜੱਫ਼ੀ ਵਿੱਚ ਲੈ ਲਿਆ। ਬਾਜਵਾ ਨੇ ਕਿਹਾ, " ਮੈਨੂੰ ਤੇਰੀ ਇਹ ਸ਼ਰਤ ਮਨਜ਼ੂਰ ਹੈ। ਹੁਣ ਮੈਂ ਤੈਨੂੰ ਇਥੋਂ ਜਾਂਣ ਨਹੀਂ ਦੇਣਾਂ। " ਮੈਨੂੰ ਹੋਰ ਕੀ ਚਾਹੀਦਾ ਸੀ?

ਔਰਤ ਥੋੜੀ ਜਿਹੀ ਹਮਦਰਦੀ ਕਰਨ ਵਾਲੇ, ਉਤੇ ਮੋਹਤ ਹੋ ਜਾਂਦੀ ਹੈ। ਥੋੜੀ ਜਿਹੀ ਪ੍ਰਸੰਸਾ ਕਰਨ ਵਾਲੇ, ਉਤੇ ਝੱਟ ਉਲਰ ਕੇ ਡੁੱਲ ਹੋ ਜਾਂਦੀ ਹੈ। ਮੇਰੇ ਹੱਥ ਔਰਤਾਂ ਦੀ ਕੂੰਝੀ ਲੱਗ ਗਈ ਹੈ। ਹੁਣ ਮੇਰੇ ਮੂਹਰੇ ਕੋਈ ਵੀ ਔਰਤ ਹੋਵੇ। ਮੈਂ ਦਾਅ, ਐਵੇਂ ਨਹੀਂ ਜਾਂਣ ਦਿੰਦਾ। ਉਸ ਦੇ ਨੇੜੇ ਜਾਂਣ ਦਾ ਬਹਾਨਾਂ ਲੱਭ ਲੈਂਦਾਂ ਹਾਂ। ਬਾਜਵਾ ਨਾਲ ਛੇ ਮਹੀਨੇ ਦੀ ਗੰਢ ਪੱਕੀ ਸੀ। ਨਾਲ ਹੀ ਵੇਲੇ ਕਵੇਲੇ-ਰਹਿੱਣ ਦਾ ਟਿਕਾਣਾ ਬੱਣ ਗਿਆ ਸੀ। ਬਾਜਵਾ ਤਾਂ ਮੈਨੂੰ ਹੱਥਾਂ ਉਤੇ ਚੱਕੀ ਫਿਰਦੀ ਸੀ। ਬਾਜਵਾ ਸਾਹਿਬ ਨੂੰ ਕੀ ਪਤਾ ਸੀ? ਘਰ ਵਿੱਚ ਕੀ ਹੁੰਦਾ ਹੈ? ਬਾਜਵਾ ਸਾਹਿਬ ਦੇ ਦਫ਼ਤਰ ਗਏ ਤੋਂ, ਮੈਂ ਉਸ ਘਰ ਹੀ ਰਹਿੰਦਾ ਸੀ। ਪਰ ਉਸ ਦੀ ਛੁੱਟੀ ਦੇ ਸਮੇਂ, ਬਾਜਵਾ ਸਾਹਿਬ ਨੂੰ, ਕਿਤੇ ਰਸਤੇ ਵਿੱਚ ਮਿਲ ਪੈਂਦਾ ਸੀ। ਫਿਰ ਬਹਾਨੇ ਨਾਲ ਘਰ ਆ ਜਾਂਦਾ ਸੀ। ਇੱਕ ਦਿਨ ਮੈਂ, ਬਾਜਵਾ ਦੇ ਨਾਲ ਬੈਠਾ, ਚਾਹ ਪੀ ਰਿਹਾ ਸੀ। ਉਸ ਦੀ ਸਹੇਲੀ ਸ਼ਵਾਨੀ, ਉਸ ਕੋਲ ਆ ਗਈ। ਬਾਜਵਾ ਖ਼ਾਸ ਨਹੀਂ ਸੀ। ਪਰ ਇਸ ਦੀ ਸਹੇਲੀ ਸ਼ਵਾਨੀ, ਗੋਲ-ਮਟੋਲ ਮੈਨੂੰ ਬਹੁਤ ਵਧੀਆ ਲੱਗੀ। ਰੱਬ ਨੇ ਔਰਤਾਂ ਨੂੰ ਬਹੁਤ ਸੁੰਦਰ ਰੂਪ ਦਿੱਤਾ ਹੈ। ਲੱਗਦਾ ਹੈ, ਮੇਰੇ ਲਈ ਹੀ ਬੱਣਾਈਆਂ ਹਨ।



Comments

Popular Posts