ਭਾਗ 30 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਪੰਜਾਬੀ ਪਤੀ-ਪਤਨੀ ਨੂੰ ਕਨੇਡੀਅਨ ਇੰਮੀਗ੍ਰੇਸ਼ਨ ਦਾ ਕਹਿੱਣਾਂ ਹੈ, ਅਸਲੀ ਪਤੀ ਵੱਟਾਇਆ ਗਿਆ ਹੈ


ਅਦਾਲਤਾਂ ਵਿੱਚ ਵੀ ਬੰਦੇ ਹੀ ਬੈਠੇ ਹਨ, ਇਹ ਗੱਲ਼ਤ ਫ਼ੈਸਲਾ ਕਰ ਸਕਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਰਾਜੂ ਦੀ ਮੰਮੀ ਵੀ ਹੁਣ, ਸੀਤਾ ਨਾਲ ਘਰ ਦਾ ਕੰਮ ਕਰਾਉਣ ਲੱਗ ਗਈ। ਰਾਜੂ ਨੇ ਘਰ ਦੀਆਂ ਔਰਤਾਂ ਦੀਆਂ ਗੱਲਾਂ ਵਲੋਂ, ਧਿਆਨ ਹੱਟਾ ਲਿਆ ਸੀ। ਰਾਜੂ ਵੀ ਸਮਝ ਗਿਆ ਸੀ। ਇਹ ਔਰਤਾਂ ਵਾਲੀ ਖਿੱਚੋ-ਤਾਣ ਹੈ। ਜਿਸ ਦਿਨ ਰਾਜੂ ਤੇ ਸੀਤਾ, ਇੱਕ ਦੂਜੇ ਨਾਲ ਤੂੰ-ਤੂੰ ਮੈਂ-ਮੈਂ ਕਰਦੇ ਸੀ। ਉਸ ਦੀ ਮੰਮੀ, ਰਾਜੂ ਕੋਲ ਸੀਤਾ ਦੀ ਪ੍ਰਸੰਸਾ ਕਰਦੀ ਸੀ। ਜਿਸ ਦਿਨ ਰਾਜੂ, ਸੀਤਾ ਨਾਲ ਹੱਸ ਕੇ ਗੱਲ ਕਰਦਾ ਸੀ। ਉਸੇ ਦਿਨ ਮੰਮੀ, ਸੀਤਾ ਦੇ ਖ਼ਿਲਾਫ ਗੱਲਾਂ ਕਰਦੀ ਸੀ। ਰਾਜੂ ਕੰਮ ਉਤੇ ਹੀ, ਹੋਰ ਚਾਰ ਘੰਟੇ ਲਾ ਲੈਂਦਾ ਸੀ। ਟੈਲੀਵੀਜ਼ਨ ਵਿੱਚ ਵੀ, ਜੋ ਕੁੱਝ ਦਿਸਦਾ ਹੈ। ਸਾਰਾ ਕੁੱਝ ਦਿਮਾਗ ਉਤੇ ਬੋਝ ਪਾਉਂਦਾ ਹੈ। ਰਾਜੂ ਟੈਲੀਵੀਜ਼ਨ ਦੇਖ ਰਿਹਾ ਸੀ। ਖ਼ਬਰ ਪੰਜਾਬੀ ਪਰਿਵਾਰ ਦੀ ਆ ਰਹੀ ਸੀ। ਬੀਤੇ 15 ਸਾਲਾਂ ਤੋਂ, ਪਤੀ-ਪਤਨੀ ਇਕੱਠੇ ਰਹਿ ਰਹੇ ਹਨ। ਕਨੇਡੀਅਨ ਇੰਮੀਗ੍ਰੇਸ਼ਨ ਮਹਿਕਮੇ ਨੇ, ਇਸ ਪੰਜਾਬੀ ਜੋੜੇ ਦੇ ਵਿਆਹ ਨੂੰ, ਮੰਨਣ ਤੋਂ ਇਨਕਾਰ ਕੀਤਾ ਹੈ। ਉਸ ਮਰਦ ਨੂੰ, ਭਰਾਤ ਜਾਂਣ ਦੇ ਹੁਕਮ ਹੋ ਗਏ ਹਨ। ਉਨਾਂ ਦੇ 14 ਸਾਲਾ ਧੀ ਹੈ। ਕਨੇਡੀਅਨ ਇੰਮੀਗ੍ਰੇਸ਼ਨ ਮਹਿਕਮੇ ਦਾ ਕਹਿੱਣਾਂ ਹੈ। ਇਸ ਜੋੜੇ ਦਾ ਵਿਆਹ ਅਸਲੀ ਨਹੀਂ ਹੈ। ਪੰਜਾਬੀ ਪਤੀ-ਪਤਨੀ ਨੂੰ ਕਨੇਡੀਅਨ ਇੰਮੀਗ੍ਰੇਸ਼ਨ ਦਾ ਕਹਿੱਣਾਂ ਹੈ, ਅਸਲੀ ਪਤੀ ਵੱਟਾਇਆ ਗਿਆ ਹੈ। ਇਹ ਉਹ ਬੰਦਾ ਨਹੀਂ ਹੈ। ਜਿਸ ਨਾਲ ਸ਼ਾਦੀ ਹੋਈ ਸੀ। ਬੇਟੀ ਕਿਸ ਮਰਦ ਤੋਂ ਪੈਦਾ ਹੋਈ ਹੈ। ਇਸ ਤੱਕ ਕਨੇਡੀਅਨ ਇੰਮੀਗ੍ਰੇਸ਼ਨ ਨੂੰ, ਕੋਈ ਮਤਲੱਬ ਨਹੀਂ ਹੈ। ਕਨੇਡਾ, ਅਮਰੀਕਾ ਵਿੱਚ, ਆਮ ਹੀ ਮੌਡਰਨ ਔਰਤਾਂ ਦੁਆਰਾ, ਦੂਜੇ ਮਰਦ ਦੇ ਬੱਚੇ ਪੈਦਾ ਕੀਤੇ ਜਾਂਦੇ ਹਨ। ਜਿਸ ਨਾਲ ਵਿਆਹ ਹੋਇਆ ਹੈ, ਜਰੂਰੀ ਨਹੀਂ, ਬੱਚੇ ਵੀ ਉਸੇ ਦੇ ਹੀ ਹੋਣਗੇ। ਬਗੈਰ ਵਿਆਹ ਤੋਂ ਵੀ ਬੱਚੇ ਪੈਦਾ ਕਰੀ ਜਾਂਦੇ ਹਨ। ਕਈਆਂ ਲੋਕਾਂ ਦੇ ਬਰਬਾਸਤ ਤੋਂ ਬਾਹਰ ਦੀ ਗੱਲ ਹੈ। ਇਹ ਇਥੇ ਦੀਆਂ ਔਰਤਾਂ, ਜਿਸ ਨਾਲ ਸੈਕਸ-ਕਾਂਮ ਕਰਦੀਆਂ ਹਨ। ਹਿੱਕ ਠੋਕ ਕੇ, ਉਸੇ ਦਾ ਬੱਚਾ ਪੈਦਾ ਕਰਦੀਆਂ ਹਨ। ਭਾਰਤੀਆਂ ਵਾਂਗ ਨਹੀਂ, " ਵਗਲ ਮੇ ਛੂਰੀ ਮੂੰਹ ਮੇ ਰਾਮ-ਰਾਮ। " ਭਾਰਤੀ, ਪਤੀ-ਪਤਨੀ, ਭਾਵੇਂ ਤੁਰੇ ਕਿਤੇ ਫਿਰਨ, ਪਰ ਔਰਤਾਂ, ਬੱਚਾ ਖਿੱਚ ਧੂਹ ਕੇ, ਪਤੀ ਵਰਗਾ ਹੀ ਜੰਮਦੀਆਂ ਹਨ। ਖ਼ਾਸ ਕਰਕੇ ਕੁਆਰੀਆਂ ਕੁੜੀਆਂ, ਬੱਚਾ, ਔਬਰਸ਼ਨ ਕਰਾ ਦਿੰਦੀਆਂ ਹਨ। ਐਸਾ ਬੱਚਾ ਜੰਮਣ ਗੀਆਂ, ਤਾਂ ਲੋਕਾਂ ਨੂੰ ਜੁਆਬ ਦੇਣਾਂ ਪਵੇਗਾ। ਬੱਚਾ ਨਹੀਂ, ਦੁਨੀਆਂ ਤੇ ਆਬਰੂ ਪਿਆਰੀ ਹੈ। ਪਰ ਅੱਜ ਕੱਲ ਦੀ ਪਨੀਰੀ, ਮੌਡਰਨ ਬੱਣ ਗਈ ਹੈ। ਬੱਚਾ ਯਾਰ ਦਾ, ਰਾਸ਼ਨ ਖਸਮ ਦਾ ਖਾ ਹੁੰਦਾ ਹੈ।

ਕਨੇਡੀਅਨ ਇੰਮੀਗ੍ਰੇਸ਼ਨ ਨੂੰ 15 ਸਾਲਾਂ ਬਆਦ ਛਾਂਣ-ਬੀਣ ਦੀ ਕੀ ਲੋੜ ਪੈ ਗਈ? ਕਿਸੇ ਨੇ ਕੋਈ ਚੂਗਲੀ ਕੀਤੀ ਹੈ। ਕੋਈ ਸਬੂਤ ਦਿੱਤਾ ਹੈ। ਬਗੈਰ ਸਬੂਤ ਤੋਂ, ਕਨੇਡੀਅਨ ਇੰਮੀਗ੍ਰੇਸ਼ਨ ਫੈਸਲਾ ਨਹੀਂ ਲੈਂਦੀ। ਅਦਾਲਤਾਂ ਵਿੱਚ ਵੀ ਬੰਦੇ ਹੀ ਬੈਠੇ ਹਨ। ਇਹ ਗੱਲ਼ਤ ਫ਼ੈਸਲਾ ਕਰ ਸਕਦੇ ਹਨ। ਅਦਾਲਤਾਂ ਦਾ ਕੁੰਡਾ ਖੜਕਿਆ ਜਾ ਸਕਦਾ ਹੈ। ਜੇ ਕਿਸੇ ਨੇ, ਝੂਠ ਸਬੂਤ ਦਿੱਤੇ ਹਨ। ਉਹ ਸੱਚੇ ਬੰਦੇ ਹਨ। ਕੋਈ ਉਨਾਂ ਨੂੰ ਝੂਠੇ ਨਹੀਂ ਕਰ ਸਕਦਾ। ਦਾਵਾ ਹੈ, ਕਨੇਡਾ ਸੱਚਾਈ ਦਾ ਸਾਥ ਦਿੰਦਾ ਹੈ। ਗੱਲ਼ਤ ਫ਼ੈਸਲਾ ਕਰ ਸਕਦੇ ਹਨ। ਜੇ ਕੋਈ ਸਬੂਤ ਦੇਣ ਵਿੱਚ ਫੇਲ ਹੋ ਜਾਵੇ। ਵਿਆਹ ਦੀ ਵੀਡੀਉ ਫਿਲਮ, ਫੋਟੋ ਹੀ ਕਨੇਡੀਅਨ ਇੰਮੀਗ੍ਰੇਸ਼ਨ ਨੂੰ ਸਬੂਤ ਚਾਹੀਦਾ ਹੁੰਦਾ ਹੈ। ਵਕੀਲ ਕਰਨ ਦੀ ਲੋੜ ਜਰੂਰੀ ਹੁੰਦੀ ਹੈ। ਕਈ ਲੋਕ, ਪੈਸਾ ਬਚਾਉਣ ਦੇ ਮਾਰੇ, ਵਕੀਲ ਨਹੀਂ ਕਰਦੇ। ਕਈ ਬਾਰ, ਜਿਸ ਨੇ ਨਵੀਂ ਵਕਾਲਤ ਸ਼ੁਰੂ ਕੀਤੀ ਹੁੰਦੀ ਹੈ। ਉਹ ਸਸਤੇ ਹੁੰਦੇ ਹਨ। ਨਵੀਂ ਵਕਾਲਤ ਕਰਦੇ ਕੋਲ ਵੀ, ਉਹੀ ਦਾਅ ਪੇਚ ਹੁੰਦੇ ਹਨ। ਜੋ 40 ਸਾਲ ਵਾਲੇ ਕੋਲ ਹਨ। ਸਗੋਂ ਨਵੀਂ ਪਨੀਰੀ, ਨੌਜਵਾਨ, ਹੋਰ ਵੀ ਬਹੁਤ ਹੁਸ਼ਿਆਰ ਹਨ। ਇੰਟਰਨੈਟ ਵਰਗੇ ਤੇਜ਼ ਬੁੱਧੀ ਦੇ ਹਨ। ਵਕੀਲ ਝੂਠੇ ਕੇਸ ਵੀ ਜਿੱਤਾ ਦਿੰਦੇ ਹਨ। ਇੰਨਾਂ ਕੋਲ ਘੂੰਡੀਆਂ ਹੁੰਦੀਆਂ ਹਨ। ਇੰਨਾਂ ਵਕੀਲ ਦੀਆਂ ਡਿੱਗਰੀਆਂ ਦਾ, ਇਹੀ ਫ਼ੈਇਦਾ ਹੈ। ਜੱਜ ਜਿਸ ਨੂੰ ਲੋਕ ਰੱਬ ਮੰਨਦੇ ਹਨ। ਭਾਵੇਂ ਇਹ ਦੁਨੀਆਂ ਦੇ ਰੱਬ ਝੂਠੇ ਫ਼ੈਸਲੇ ਹੀ ਕਰੀ ਜਾਂਣ। ਇਹ ਦੁਨੀਆਂ ਦੇ ਰੱਬ, ਵਕੀਲਾਂ ਦੀ ਗੱਲ ਮੰਨਦੇ ਹਨ। ਕਈ ਵਕੀਲਾਂ ਦੇ ਤਾਂ ਮੱਥੇ ਉਤੇ ਤੱਖ਼ਤੀ ਲੱਗੀ ਹੁੰਦੀ ਹੈ। ਇਸ ਨੇ ਕੇਸ ਜਿੱਤ ਜਾਂਣਾਂ ਹੈ। ਐਸੀ ਸਫ਼ਾਈ ਪੇਸ਼ ਕਰਦੇ ਹਨ, ਆਪਦੇ ਕਲਾਂਈਟ ਨੂੰ ਬਚਾ ਜਾਂਦੇ ਹਨ। ਬੰਦਾ ਹੈਰਾਨ ਰਹਿ ਜਾਂਦਾ ਹੈ। ਪੈਸੇ ਦੇ ਨੁਕਸਾਨ ਬਾਰੇ ਸੋਚੇ ਬਗੈਰ, ਇੱਜ਼ਤ ਦਾ ਖਿਆਲ ਪਹਿਲਾਂ ਕਰਨਾਂ ਚਾਹੀਦਾ ਹੈ। ਦੁਨੀਆਂ ਵਿੱਚ ਰਹਿੱਣ ਲਈ ਇੱਜ਼ਤ ਬਚਾਉਣੀ ਜਰੂਰੀ ਹੈ। ਇਹ ਲੋਕ ਜਿਉਣ ਨਹੀਂ ਦਿੰਦੇ। ਆਪ ਭਾਵੇਂ ਕੋਈ ਹੇਰਾ-ਫੇਰੀ, ਗੱਲ਼ਤੀ, ਆਸ਼ਕੀ ਕਰੀ ਜਾਂਣ। ਪਰ ਪਿਉ ਦੇ ਪੁੱਤ, ਲੋਕ ਦੂਜੇ ਨੂੰ, ਐਸਾ-ਬੈਸਾ ਕੁੱਝ ਨਹੀਂ ਕਰਨ ਦਿੰਦੇ। ਪੂਰੀ ਵਿੜਕ ਰੱਖਦੇ ਹਨ। ਪਹਿਰਾ ਵੀ ਦਿੰਦੇ ਹਨ। ਬਹੁਤੀ ਬਾਰ ਪਹਿਰਾ ਦੇਣ ਵਾਲਾ ਵੀ ਚੋਰੀ, ਯਾਰੀ ਵਿੱਚ ਦਾਅ ਲਾ ਜਾਂਦਾ ਹੈ।

Comments

Popular Posts