ਧੰਨ-ਮੋਹ ਦਾ ਲਾਲਚ ਛੱਡ ਕੇ, ਮਨ ਟਿੱਕ ਜਾਵੇਗਾ, ਅੰਨਦ ਮਿਲ ਜਾਵੇਗਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com
 
27/4/ 2013. 253

ਯਯਾ ਅੱਖਰ ਨਾਲ, ਜਾਰਉ ਸ਼ਰੂ ਹੁੰਦਾ ਹੈ। ਧੰਨ-ਮੋਹ ਦਾ ਲਾਲਚ ਛੱਡ ਕੇ, ਮਨ ਟਿੱਕ ਜਾਵੇਗਾ, ਅੰਨਦ ਮਿਲ ਜਾਵੇਗਾ। ਯਯਾ ਅੱਖਰ ਨਾਲ ਜਾਇ ਬੋਲ ਲਿਖ ਹੁੰਦਾ ਹੈ। ਜਾ ਕੇ ਰੱਬ ਦੇ ਪਿਆਰੇ ਭਗਤਾਂ ਕੋਲਮ ਰੱਬ ਦੇ ਨਾਂਮ ਦਾ ਆਸਰਾ ਲੈ ਲਈਏ। ਰੱਬ ਦੇ ਪਿਆਰੇ ਭਗਤਾਂ ਨਾਲ ਰਲ ਕੇ, ਇਸੇ ਸਹਾਰੇ, ਦੁਨੀਆਂ ਦੇ ਮਾੜੇ ਕੰਮਾਂ, ਪਾਪਾਂ ਤੋਂ ਬਚ ਜਾਈਦਾ ਹੈ। ਯਯਾ ਦਾ ਅੱਖਰ ਜਨਮਿ ਦੱਸ ਰਿਹਾ ਹੈ। ਉਹ ਬੰਦਾ ਮੁੜ ਕੇ ਜਨਮ ਨਹੀਂ ਲੈਂਦਾ। ਇੱਕ ਰੱਬ ਦਾ ਨਾਂਮ, ਜਿੰਦ-ਜਾਨ ਨਾਲ ਚੇਤੇ ਕਰਦੇ ਰਹੀਏ। ਯਯਾ, ਜਿਸ ਕੋਲ ਸੱਚਾ ਸਤਿਗੁਰ ਨਾਨਕ ਪ੍ਰਭੂ ਜੀ ਹੈ ਉਹ ਇਹ ਜਨਮ ਨਹੀਂ ਹਾਰ ਸਕਦਾ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਉਸੇ ਬੰਦੇ ਨੇ ਅੰਨਦ ਮਾਂਣਿਆ ਹੈ। ਜਿਸ ਦੇ ਮਨ ਵਿੱਚ ਇੱਕ ਰੱਬ ਹੈ। ਜਿਸ ਸਰੀਰ ਤੇ ਹਿਰਦੇ ਵਿੱਚ ਰੱਬ ਯਾਦ ਹੈ, ਰੱਬ ਜੀ ਇਸ ਉਸ ਦੁਨੀਆਂ ਦਾ ਸੱਜਣ-ਸਾਥੀ ਰਹਿੰਦਾ ਹੈ। ਸਪੂਰਨ ਸਤਿਗੁਰ ਨਾਨਕ ਜੀ ਤੋਂ ਸਿੱਖਿਆ ਲੈ ਕੇ, ਪ੍ਰਭੂ ਜੀ ਮਿਲਿਆ ਹੈ। ਹਰ ਰੋਜ਼ ਇਸ ਨੂੰ ਚੇਤੇ ਕਰੀਏ। ਦਿਨ ਰਾਤ ਰੱਬ ਨੂੰ ਚੇਤੇ ਕਰੀਏ। ਉਸ ਬੰਦੇ ਨੂੰ ਮਰਨ ਵੇਲੇ ਸਹਾਰਾ ਦਿੰਦਾ ਹੈ। ਇਹ ਧੰਨ-ਮੋਹ ਦਾ ਲਾਲਚ ਗਿੱਣਤੀ ਦੇ ਚਾਰ, ਛੇ ਦਿਨਾਂ ਲਈ ਹੈ। ਅੰਤ ਨੂੰ ਛੱਡ ਕੇ, ਹਰ ਕੋਈ ਚਲਾ ਜਾਂਦਾ ਹੈ। ਮਾਂ-ਪਿਉ, ਪੁੱਤ, ਧੀਆਂ ਸਾਥ ਨਹੀਂ ਦਿੰਦੇ। ਘਰ, ਔਰਤ ਕੱਝ ਵੀ ਮਰਨ ਲੱਗਾ, ਨਾਲ ਨਹੀਂ ਲੈ ਲੇ ਜਾ ਸਕਦਾ। ਐਸਾ ਰੱਬ ਦੇ ਨਾਂਮ ਦਾ ਧੰਨ-ਮੋਹ ਇੱਕਠਾ ਕਰ, ਜੋ ਮਰਨ ਨਾਲ ਗੁੰਮ ਨਹੀਂ ਹੁੰਦਾ। ਇੱਜ਼ਤ ਨਾਲ, ਰੱਬ ਦੀ ਦਰਗਾਹ ਵਿੱਚ ਜਾ ਸਕੇ। ਜਿੰਨਾਂ ਨੇ ਰੱਬ ਦੇ ਭਗਤਾਂ ਨਾਲ ਰਲ ਕੇ, ਰੱਬੀ ਬਾਣੀ ਦੇ ਸੋਹਲੇ ਗਾਏ ਹਨ। ਸਤਿਗੁਰ ਨਾਨਕ ਪ੍ਰਭੂ ਨੂੰ ਚੇਤੇ ਕਰਨ ਵਾਲੇ, ਉਹ-ਉਹ ਬੰਦੇ ਮੁੜ ਕੇ, ਇਸ ਦੁਨੀਆਂ ਵਿੱਚ ਨਹੀਂ ਆਏ। ਜੇ ਲੋਕ ਬਹੁਤ ਸੁੰਦਰ, ਵੱਡੇ ਖਾਂਨਦਾਨ ਵਾਲੇ, ਚਲਾਕ, ਮੰਨੇ ਹੋਏ, ਗਿਆਨੀ ਅੱਕਲ ਦੇ ਗੁਣਾਂ ਵਾਲੇ, ਅਮੀਰ ਹੋਣ। ਉਨਾਂ ਨੂੰ ਮਰੇ ਹੋਏ ਕਿਹਾ ਜਾਂਦਾ ਹੈ। ਜੇ ਰੱਬ ਦਾ ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦਾ ਪਿਆਰ ਨਹੀਂ ਹੈ।

ਙੰਙਾ ਅੱਖਰ ਨਾਲ, ਙਿਆਤਾ ਸ਼ਰੂ ਹੁੰਦਾ ਹੈ। ਕੋਈ ਜੋਗੀ ਨੂੰ ਖਟੁ-ਛੇ, ਖਟੁ ਸਾਸਤ੍ਰ-ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ ਦੀ ਜਾਣਕਾਰੀ ਹੋਵੇ। ਪ੍ਰਾਣ ਉਤਾਂਹ ਚਾੜ੍ਹਨੇ, ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਦਾ ਹੋਵੇ। ਭਾਵੇ, ਧਰਮ ਦਾ ਪ੍ਰਚਾਰ ਹੋਵੇ, ਸਮਾਧੀ ਲਾ ਕੇ, ਮਨ ਜੋੜਨ ਦੀ ਕੋਸ਼ਸ਼ ਕਰਦਾ ਹੋਵੇ, ਧਰਮਿਕ ਥਾਵਾਂ ਦੇ ਨਹਾਉਣ ਕਰਦਾ ਹੋਵੇ। ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਲਗਦਾ ਹੋਵੇ। ਕਿਸੇ ਨੂੰ ਨਾਂ ਛੂਹੇ, ਆਪ ਨੂੰ ਸੂਚਾ ਦੂਜੇ ਨੂੰ ਸ਼ੂਦਰ ਸਮਝਦਾ ਹੋਵੇ। ਜੰਗਲ ਵਿੱਚ ਰਹਿੰਦਾ ਹੋਵੇ। ਰੱਬ ਦਾ ਨਾਂਮ ਯਾਦ ਹੀ ਨਹੀਂ ਕਰਦਾ। ਉਸ ਦੇ ਇਹ ਸਬ ਕੁੱਝ ਕੀਤਾ ਕਿਸੇ ਕੰਮ ਨਹੀਂ ਹੈ। ਉਸ ਨਾਲੋਂ ਚੰਡਾਲ ਵਰਗੀ ਨੀਵੀ ਜਾਤ ਚੰਗੀ ਹੈ। ਸਤਿਗੁਰ ਨਾਨਕ ਪ੍ਰਭੂ ਦਾ, ਇਹ ਨਾਂਮ ਹਿਰਦੇ ਵਿੱਚ ਵਸਾਈਏ। ਜੈਸੇ ਭਾਗ ਹਨ, ਬੰਦਾ ਪਿਛਲੇ ਜਨਮਾਂ ਕਰਕੇ, ਇਧਰ-ਉਧਰ, ਸਾਰੇ ਪਾਸੇ ਭੱਟਕਦਾ ਫਿਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਲਿਖੇ ਲੇਖਾਂ ਦੇ ਵਾਂਗ, ਦੁੱਖ-ਸੁਖ, ਜਨਮ-ਮਰਨ ਹੁੰਦਾ ਹੈ, ਅੰਤ ਹੁੰਦਾ ਹੈ। ਕਕਾ ਅੱਖਰ ਨਾਲ, ਕਾਰਨ ਸ਼ਰੂ ਹੁੰਦਾ ਹੈ। ਦੁਨੀਆਂ ਨੂੰ ਬੱਣਾਉਣ ਵਾਲਾ ਇਕੋ ਉਹੀ ਹੈ।

ਕਕਾ ਅੱਖਰ ਨਾਲ, ਕਾਰਨ ਸ਼ਰੂ ਹੁੰਦਾ ਹੈ। ਦੁਨੀਆਂ ਨੂੰ ਬੱਣਾਉਣ ਵਾਲਾ ਇਕੋ ਉਹੀ ਹੈ। ਲਿਖਿਆ ਹੋਇਆ ਲੇਖਾਂ ਦਾ, ਭੋਗਣਾ ਪੈਣਾਂ ਹੈ, ਕੋਈ ਮੇਟ ਨਹੀਂ ਸਕਦਾ। ਕੋਈ ਕੰਮ ਦੂਜੀ ਬਾਰ ਨਹੀਂ ਕਰਨਾਂ ਪੈਂਦਾ। ਦੁਨੀਆਂ ਨੂੰ ਬੱਣਾਉਣ ਵਾਲਾ, ਉਹ ਰੱਬ ਗੱਲ਼ਤੀ ਨਹੀਂ ਕਰਦਾ। ਉਹ ਆਪ ਹੀ ਸਬ ਨੂੰ, ਰਾਹ ਦੱਸਦਾ ਹੈ। ਇਹ ਸਾਰਾ ਬ੍ਰਹਿਮੰਡ ਦਾ ਡਰਾਮਾਂ, ਰੱਬ ਨੇ ਆਪ ਹੀ ਖਿੰਡਾਉਣਿਆਂ ਵਾਂਗ ਬੱਣਾਇਆਂ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਬੰਦਿਆਂ, ਜੀਵਾਂ ਨੂੰ, ਜੈਸਾ ਦਾਨ ਦਿੰਦੇ ਹਨ। ਉਹ ਉਹੀ ਲੈਂਦੇ ਹਨ। ਜੋ ਰੱਬ ਨੂੰ ਚੇਤੇ ਕਰਦੇ, ਉਨਾਂ ਕੋਲ ਐਨੀਆਂ ਬਰਕਤਾਂ ਆ ਜਾਂਦੀਆਂ ਹਨ। ਖਾਂਦੇ, ਖਰਚੇ ਤੋਂ ਮੁੱਕਦੇ ਨਹੀਂ ਹਨ। ਉਨਾਂ ਕੋਲ ਐਨੇ ਖ਼ਜ਼ਾਨੇ ਇੱਕਠੇ ਹੋ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਬੇਅੰਤ, ਅੱਣ-ਗਿੱਣਤ ਜੀਵ ਚੇਤੇ ਕਰਦੇ ਹਨ। ਖਖਾ ਅੱਖਰ ਨਾਲ, ਖੂਨਾ ਸ਼ਰੂ ਹੁੰਦਾ ਹੈ। ਰੱਬ ਜੀ ਸਬ ਗੁਣਾਂ, ਗਿਆਨ ਸ਼ਕਤੀਆਂ ਦਾ ਮਾਲਕ ਹੈ। ਉਸ ਕੋਲ ਕਾਸੇ ਦੀ ਘਾਟ ਨਹੀਂ ਹੈ। ਜੋ ਰੱਬ ਨੇ ਦੇਣਾ ਹੈ। ਉਹੀ ਦਿੰਦਾ ਹੈ। ਭਾਵੇਂ ਉਥੇ ਕਿਥੇ ਤੁਰੇ ਫਿਰੋ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣਾ ਦੇ ਖ਼ਜ਼ਾਨੇ ਨੂੰ, ਭਗਤ ਜਿੰਦਗੀ ਵਿੱਚ ਢਾਂਲਦੇ ਹਨ। ਇਹੀ ਭਗਤਾਂ ਦਾ ਧੰਨ ਹੈ। ਰੱਬੀ ਬਾਣੀ ਨੂੰ ਚੇਤੇ ਕਰਨ ਨਾਲ, ਭਗਤ ਵਿੱਚ ਮੁਆਫ਼ ਕਰਨ, ਨਿਮਰਤਾ ਦੇ ਗੁਣ ਆ ਜਾਂਦੇ ਹਨ। ਉਹ ਦੁਨੀਆਂ ਉਤੇ ਖੁਸ਼ੀ ਵਿੱਚ ਹੱਸਦੇ, ਹੋਏ ਕੰਮ ਕਰਦੇ ਫਿਰਦੇ ਹਨ। ਜਿਸ ਉਤੇ ਰੱਬ ਮੇਹਰਬਾਨ ਹੁੰਦਾ ਹੈ। ਉਹ ਸਦਾ ਹੀ ਧਨਾਢ, ਪਿਆਰੇ ਲੱਗਦੇ ਹਨ। ਉਨਾਂ ਕੋਲ ਰੱਬੀ ਗੁਣਾਂ ਤੇ ਗਿਆਨ ਦਾ ਧੰਨ ਹੈ। ਉਸ ਨੂੰ ਕੋਈ ਝਗੜਾ, ਪੀੜਾ ਨਾਂ ਕੋਈ ਸਜ਼ਾ ਮਿਲਦੀ ਹੈ। ਜਿਸ ਉਤੇ ਰੱਬ ਦੀ ਦ੍ਰਿਸ਼ਟੀ ਪੈ ਜਾਵੇ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜੋ ਭਗਤ ਜੱਚ ਜਾਂਦੇ ਹਨ। ਉਨਾਂ ਨੂੰ ਆਪਦੇ ਨਾਲ ਮਿਲਾਪ ਕਰਾ ਲੈਂਦੇ ਹਨ। ਉਸ ਦੀ ਮਨ ਦੀ ਪੂਰੀ ਹੋ ਜਾਂਦੀ ਹੈ।

Comments

Popular Posts