ਉਹ ਲੋਕ ਕਿਸੇ ਦਾ ਮਨ ਨਹੀਂ ਦੁਖਾਂਉਂਦੇ ਹਨ

ਸਤਵਿੰਦਰ ਸੱਤੀ ਕੌਰ (ਕੈਲਗਰੀ) - ਕਨੇਡਾ
satwinder_7@hotmail.com

29/4/ 2013. 256

ਠਠਾ ਅੱਖਰ ਨਾਲ ਠਾਹਹਿ ਲਿਖਿਆ ਹੈ। ਉਹ ਲੋਕ ਕਿਸੇ ਦਾ ਮਨ ਨਹੀਂ ਦੁਖਾਂਉਂਦੇ ਹਨ। ਜੋ ਬੰਦੇ ਹੋਰ ਲਾਲਚ ਛੱਡ ਕੇ, ਰੱਬ ਨੂੰ ਪਿਆਰ ਕਰਦੇ ਹਨ। ਧੰਨ ਵਿੱਚ ਖੱਪ-ਖੱਪ ਲਾਲਚੀ ਬੱਣ ਕੇ, ਹੋਰਾਂ ਨਾਲ, ਵੈਰ ਬੱਣਾਂ ਲੈਂਦੇ ਹਨ। ਉਨਾਂ ਨੂੰ ਖੁਸ਼ੀਆਂ ਹਾਂਸਲ ਨਹੀਂ ਹੋ ਸਕਦੀਆਂ। ਜੋ ਬੰਦਾ ਰੱਬ ਦੇ ਭਗਤਾਂ ਦੀਆਂ ਬਾਤਾਂ ਸੁਣਦਾ ਹੈ। ਉਸ ਨੂੰ ਸ਼ਾਂਤੀ ਮਿਲਦੀ ਹੈ। ਰੱਬ ਮਿੱਠਾ ਨਾਂਮ ਮਨ ਵਿੱਚ ਰੱਚ ਜਾਂਦਾ ਹੈ। ਰੱਬ ਦੀਆਂ ਗੱਲਾਂ ਵਿੱਚ ਜੀਅ ਲੱਗਣ ਲੱਗ ਜਾਂਦਾ ਹੈ। ਜੋ ਬੰਦਾ ਰੱਬ ਨੂੰ ਪਿਆਰਾ ਲੱਗਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਉਨਾਂ ਮਨ ਸ਼ਾਂਤ ਕਰ ਦਿੱਤਾ ਹੈ। ਸਾਰੀਆਂ ਤਾਕਤਾਂ, ਗੁਣਾਂ ਤੇ ਗਿਆਨ ਦੇ ਮਾਲਕ ਪ੍ਰਮਾਤਮਾਂ ਜੀ, ਤੈਨੂੰ ਬੇਅੰਤ ਬਾਰ ਮੈਂ ਆਪਦਾ, ਪੂਰਾ ਸਿਰ ਤੇ ਸਰੀਰ ਤੇਰੇ ਅੱਗੇ ਝੁੱਕਉਂਦਾ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਮੈਨੂੰ ਧੰਨ-ਮੋਹ ਵਿੱਚ ਪਾ ਕੇ, ਆਪਦਾ ਨਾਂਮ ਨਾਂ ਭੁੱਲਾਵੋ। ਕਿਤੇ ਮੈਂ ਲਾਲਚੀ ਬੱਣਕੇ ਰਸਤਾ ਨਾਂ ਭੱਟਕ ਜਾਵਾਂ। ਆਪਦੇ ਹੱਥ ਦਾ ਆਸਰਾ ਦੇ ਕੇ ਮੈਨੂੰ ਬਚਾ ਲਵੋ। ਉਸ ਰੱਬ ਦੇ ਘਰ ਨਾਲ ਜੁੜਨ ਦੀ ਜੁਗਤ ਹੈ। ਰੱਬੀ ਬਾਣੀ ਦੇ ਸ਼ਬਦਾਂ-ਅੱਖਰਾਂ ਨੂੰ ਸੋਧ-ਸਿੱਖ ਕੇ, ਬਾਣੀ ਨਾਲ ਜੁੜ ਜਾ। ਬੰਦਾ ਘਰ, ਜਾਇਦਾਦ, ਰਿਸ਼ਤਿਆਂ ਨੂੰ ਬੱਣਾਈ ਰੱਖਣ ਲਈ, ਬਹੁਤ ਮੇਹਨਤ ਕਰਦਾ ਹੈ। ਕੁੱਝ ਵੀ ਮਰਨ ਦੇ ਨਾਲ ਨਹੀਂ ਜਾਂਦਾ। ਜਿਸ ਉਤੇ ਪੂਰੇ, ਸੱਚੇ ਰੱਬ ਜੀ ਦੀ ਮੇਹਰ ਦੀ ਨਜ਼ਰ ਪੈਂਦੀ ਹੈ। ਉਨਾਂ ਨੂੰ ਸਹੀ ਰੱਬ ਦਾ ਦਰ-ਘਰ- ਟਿੱਕਾਣਾਂ ਮਿਲ ਗਿਆ ਹੈ। ਜਿਸ ਬੰਦੇ ਨੇ, ਸਤਿਗੁਰ ਨਾਨਕ ਪ੍ਰਭੂ ਜੀ ਦਾ ਰਲ ਕੇ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ ਕਰਦਿਆਂ, ਬੰਦਾ ਦਾ ਮਨ ਕਿਸੇ ਚੀਜ਼ ਨੂੰ ਦੇਖ ਕੇ ਨਹੀਂ ਡੋਲਦਾ। ਧੰਨ ਤੇ ਮੋਹ ਵਿਕਾਰਾਂ ਦੇ ਲਾਲਚ ਬੰਦੇ ਨੂੰ ਰੱਬ ਦੇ ਰਸਤੇ ਵਿੱਚ ਜਾਂਣ ਤੋਂ ਰੋਕ ਨਹੀਂ ਸਕੇ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਵਾਲੇ ਭਗਤਾਂ ਨਾਲ, ਜਿਸ ਦਾ ਪਿਆਰ ਹੈ।

ਢਢਾ ਅੱਖਰ ਨਾਲ ਢੂਢਤ ਲਿਖਿਆ ਹੈ। ਭਗਵਾਨ, ਰੱਬ, ਪ੍ਰਭੂ ਕਿਥੇ ਲੱਭਦਾਂ ਫਿਰਦਾਂ ਹੈ? ਫਿਰਦਾ ਹੈ? ਇਥੇ ਹੀ ਆਪਦੇ ਮਨ ਵਿੱਚੋਂ ਲੱਭ ਲੈ। ਭਗਵਾਨ, ਰੱਬ, ਪ੍ਰਭੂ ਤੇਰੇ ਸਾਥ ਰਹਿੰਦਾ ਹੈ। ਜੰਗਲਾਂ ਵਿੱਚ ਕਿਥੇ ਲੱਭਦਾਂ ਫਿਰਦਾਂ ਹੈ? ਰੱਬੀ ਬਾਣੀ ਨਾਲ, ਜੁੜਨ ਵਾਲੇ ਭਗਤਾਂ ਨਾਲ, ਬੈਠ ਕੇ, ਪ੍ਰਭੂ ਜੀ ਦਾ ਰਲ ਕੇ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ, ਹੰਕਾਂਰ ਦਾ ਮਾਂਣ ਮੁੱਕ ਜਾਂਦਾ ਹੈ। ਅੰਨਦ, ਖੁਸ਼ੀਆਂ ਮਿਲਣ ਨਾਲ, ਮਨ ਸ਼ਾਤ ਹੋ ਜਾਵੇਗਾ। ਜਦੋਂ ਪ੍ਰਭੂ ਕੋਲ ਦਿਸਣ ਲੱਗ ਜਾਵੇ। ਖੁਸ਼ ਹੋ ਜਾਂਦਾ ਹੈ॥ ਜਿੰਨਾਂ ਚਿਰ ਬੰਦੇ ਵਿੱਚ ਹੰਕਾਂਰ ਦਾ ਮਾਂਣ ਬੱਣਿਆ ਰਹਿੰਦਾ ਹੈ। ਜੰਮਦਾ-ਮਰਦਾ ਹੋਇਆਂ, ਉਹ ਮਾਂ ਦੇ ਪੇਟ ਵਿੱਚ ਬਾਰ-ਬਾਰ ਪੀੜਾਂ ਤਕਲੀਫ਼ ਸਹਿੰਦਾ ਹੈ। ਬੰਦੇ ਨੂੰ ਪਿਆਰ ਦਾ ਲਾਲਚ ਬੱਣਿਆ ਰਹਿੰਦਾ ਹੈ। ਬਾਰ-ਬਾਰ ਜੰਮਦਾ-ਮਰਦਾ ਹੈ।ਸਬ ਆਸਾ ਛੱਡ ਕੇ, ਜੋ ਬੰਦਿਆਂ ਨੇ ਸਤਿਗੁਰ ਨਾਨਕ ਪ੍ਰਭੂ ਜੀ ਦਾ ਰਲ ਕੇ, ਬਾਣੀ ਦਾ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ। ਪੀੜਾਂ ਤਕਲੀਫ਼, ਮੁਸ਼ਕਲਾਂ ਮੁੱਕ ਜਾਂਦੀਆਂ ਹਨ। ਉਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਨਾਲ ਮਿਲਾ ਲੈਂਦੇ ਹਨ। ਜਿਥੇ ਹਰ ਸਮੇਂ, ਹਰ ਰੋਜ਼ ਸਤਿਗੁਰ ਨਾਨਕ ਪ੍ਰਭੂ ਜੀ ਦੀ ਬਾਣੀ ਦਾ ਰਲ ਕੇ, ਕੀਰਤਨ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ।

ਣਾ ਅੱਖਰ ਨਾਲ ਣਹ ਲਿਖਿਆ ਹੈ। ਰੱਬ ਦੇ ਘਰ ਆਪਦੀ ਹੋਦ ਮੁੱਕ ਜਾਂਦੀ ਹੈ। ਮੈਂ ਤੇ ਨਾਂ ਤੈਂ ਉਥੋਂ ਬਚ ਸਕਦੇ ਹਾਂ। ਜੰਮਦੂਤੋਂ ਤੁਸੀਂ ਰੱਬ ਦੇ ਘਰ ਨਾਂ ਜਾਂਣਾਂ। ਧਰਤੀ ਜ਼ਮੀਨ ਦੇ ਹੰਕਾਂਰ ਦੇ ਮਾਂਣ ਤੋਂ ਤਾ ਬਚਿਆ ਜਾਦਾ ਹੈ। ਜੋ ਬੰਦਾ ਹੰਕਾਂਰ ਦੇ ਮਾਂਣ ਤੋਂ ਬਚ ਜਾਂਦਾ ਹੈ। ਉਹ ਸਬ ਕੁੱਝ ਜਿੱਤ ਜਾਂਦਾ ਹੈ। ਜੋ ਬੰਦਾ ਹੰਕਾਂਰ ਮੁੱਕਾ ਦਿੰਦਾ ਹੈ। ਆਪ ਨੂੰ ਨਿਮਾਣਾ ਸਮਝਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਕਰਕੇ, ਐਸਾ ਕਰ ਸਕਦਾ ਹੈ। ਮਨ ਨੂੰ ਵਿਕਾਰਾਂ ਤੋਂ ਮੋੜ ਨਾਲ ਰੱਬ ਮਿਲ ਜਾਂਦਾ ਹੈ। ਇਹ ਰਸਤਾ ਐਸੇ, ਸੂਰਕਮੇ ਦੇ ਕੱਪੜੇ-ਬਰਦੀ ਹੈ। ਜੋ ਬੰਦਾ ਕਿਸੇ ਹੋਰ ਨੂੰ ਆਪਦਾ ਨਹੀਂ ਜਾਂਣਦਾ। ਇੱਕ ਰੱਬ ਦਾ ਆਸਰਾ ਲੈਂਦਾ ਹੈ। ਜੋ ਬੰਦਾ ਬੇਅੰਤ ਸ਼ਕਤੀਆਂ ਵਾਲੇ ਪ੍ਰਭੂ ਨੂੰ, ਦਿਨ ਰਾਤ ਚੇਤੇ ਕਰਦਾ ਹੈ। ਆਪ ਨੂੰ ਸਾਰਿਆ ਤੋਂ ਨੀਵਾਂ ਸਮਝ ਕੇ, ਮਿੱਟੀ ਵਰਗਾ ਬੱਣ ਜਾਂਦਾ ਹੈ। ਜੋ ਐਸਾ ਕੰਮ ਕਰਦਾ ਹੈ। ਹੰਕਾਂਰ ਦੇ ਮਾਂਣ ਤੋਂ ਤਾ ਬੱਚ ਜਾਂਣ ਨਾਲ ਅੰਨਦ ਮਿਲਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ, ਭਾਗਾਂ ਦਾ ਲਿਖਿਆ ਮਿਲਦਾ ਹੈ। ਮੈਂ ਸਰੀਰ, ਜਾਨ, ਦੌਲਤ ਉਸ ਨੂੰ ਦੇ ਦੇਵਾਂ, ਜੋ ਰੱਬ ਨਾਲ ਮਿਲਾਪ ਕਰਾ ਦੇਵੇ। ਸਤਿਗੁਰ ਨਾਨਕ ਪ੍ਰਭੂ ਜੀ, ਸਾਰੇ ਜੰਮਦੂਤ ਦੇ ਵਹਿਮ ਡਰ ਮੁੱਕਾ ਦਿੰਦੇ ਹਨ। ਤਤਾ ਅੱਖਰ ਨਾਲ ਤਾ ਲਿਖਿਆ ਹੈ।

ਉਸ ਗੋਬਿਦ ਰੱਬ ਨਾਲ ਪਿਆਰ, ਪ੍ਰੇਮ ਕਰ , ਜੋ ਦੁਨੀਆਂ ਭਰ ਦੇ ਧੰਨ ਦੋਲਤ ਗੁਣਾ ਦੇ ਭੰਡਾਰ ਦਿੰਦਾ ਹੈ। ਮਨੋਂ-ਮੰਗੀਆਂ ਮੁਰਾਦਾਂ ਲੈ ਸਕਦੇ ਹਾਂ। ਲਾਲਚ, ਫ਼ਿਕਰ ਦੂਰ ਹੋ ਜਾਂਦੇ ਹਨ। ਜੰਮਦੂਰ ਦੇ ਰਸਤੇ ਦਾ ਡਰ ਮੁੱਕ ਜਾਂਦਾ ਹੈ। ਰੱਬ ਦਾ ਨਾਂਮ ਜਾਨ, ਸਾਹਾਂ ਨਾਲ ਚੇਤੇ ਰਹਿੰਦਾ ਹੈ। ਵਿਕਾਰ ਕੰਮਾਂ ਤੋਂ ਛੁੱਟ ਕੇ, ਪਵਿੱਤਰ ਹੋ ਕੇ, ਬੁੱਧੀ ਤੇਜ਼ ਹੋ ਜਾਂਦੀ ਹੈ। ਗਿਆਨ ਗੁਣ ਮਿਲ ਜਾਂਦਾ ਹੈ। ਰੱਬ ਦੇ ਦਰਬਾਰ ਵਿੱਚ ਥਾਂ ਮਿਲ ਜਾਂਦੀ ਹੈ। ਦੌਲਤ, ਘਰ, ਜਵਾਨੀ, ਬਾਦਸ਼ਾਹੀ ਕਿਸੇ ਨੇ ਤੇਰੇ ਨਾਲ ਨਹੀਂ ਜਾਂਣਾਂ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਕਰਕੇ, ਰੱਬ ਚੇਤੇ ਕਰੀਏ। ਇਹੀ ਤੇਰੇ ਜੀਵਨ ਦਾ ਸਹੀਂ ਕੰਮ ਹੈ। ਉਸ ਬੰਦੇ ਲਈ ਲਾਲਚ, ਫ਼ਿਕਰ, ਕਲੇਸ਼ ਕੋਈ ਅਰਥ ਨਹੀਂ ਰੱਖਦੇ। ਦੁੱਖ ਨਹੀਂ ਦਿੰਦੇ। ਜਿਸ ਬੰਦੇ ਦੇ ਲਾਲਚ, ਫ਼ਿਕਰ, ਕਲੇਸ਼ ਦੂਰ ਕਰਨ ਵਾਲਾ ਭਗਵਾਨ ਰੱਬ ਆਪ ਹੈ। ਸਤਿਗੁਰ ਨਾਨਕ ਪ੍ਰਭੂ ਜੀ ਮਾਂ-ਪਿਉ ਵਾਂਗ ਸਾਡੀ ਮਦੱਦ ਕਰਦੇ ਹਨ।

Comments

Popular Posts