ਭਾਗ 20 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਹਵਾ ਦਾ, ਥੋੜਾ ਜਿਹਾ ਬੁੱਲਾ ਵੀ ਚਿੰਗਾੜੀ ਧੁਖਾ ਦਿੰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com
ਜੀਪ ਨੂੰ ਅੱਗ ਲੱਗੀ ਬਾਰੇ ਸਬ ਸਕੀਮਾਂ ਲਾ ਰਹੇ ਸਨ। ਤਿੰਨ ਨੌਜਵਾਨ ਵੀ ਮਰ ਗਏ ਸਨ। ਜਿੰਨਾਂ ਦੇ ਮੁੰਡੇ ਮਰੇ ਸਨ। ਉਨਾਂ ਲਈ ਹਨੇਰ ਆ ਗਿਆ ਸੀ। ਸਬ ਆਪੋ ਆਪਣੀਆਂ ਮਾਰ ਰਹੇ ਸਨ। ਜਿਥੇ ਚਾਰ ਬੰਦੇ ਖੜ੍ਹਦੇ ਸਨ। ਉਹੀ ਗੱਲਾਂ ਕਰਦੇ ਸਨ। ਨੌਜਵਾਨ ਬਹੁਤਾ ਡਰ ਗਏ ਸਨ। ਜਿੰਨੇ ਮੂੰਹ, ਉਨੀਆਂ ਗੱਲਾਂ ਸਨ। ਕੋਈ ਕਹਿੰਦਾ ਸੀ, " ਇੰਨਾਂ ਮੁੰਡਿਆਂ ਨੇ ਪਿੰਡ ਵਿੱਚ ਗੰਦ ਪਾਇਆ ਹੋਇਆ ਸੀ। ਲੱਗਦਾ ਹੈ, ਸੋਦਾ ਲਾਉਣ ਵਾਲੇ, ਕਾਰਾ ਕਰ ਗਏ। ਉਹ ਨਹੀਂ, ਐਸੇ ਗੰਦ ਨੂੰ ਛੱਡਦੇ। ਨਾਂ ਹੀ ਕਿਸੇ ਨੂੰ ਧੀਆਂ ਭੈਣਾਂ ਦੀ ਇੱਜ਼ਤ ਵੱਲ ਝਾਂਕਣ ਦਿੰਦੇ ਹਨ। ਅੱਜ ਵੀ ਐਸੇ ਸੂਰਮੇ ਧਰਤੀ ਉਤੇ ਹਨ। " ਇੱਕ ਹੋਰ ਨੇ ਕਿਹਾ, " ਕੋਈ ਵੀ ਹੋਵੇ, ਇੱਕ ਬਾਰ ਤਾ ਪੂਰਾ ਪਿੰਡ ਹਿੱਲਾ ਦਿੱਤਾ। ਘਰਾਂ ਦੀਆਂ ਕੰਧਾਂ ਹਿੱਲ ਗਈਆਂ ਸਨ। ਦਿਲ ਦਿਹਲ ਗਏ ਸਨ। " ਇੱਕ ਬੁਜਰੁਜ਼ ਨੇ ਕਿਹਾ, " ਇੰਨਾਂ ਨਾਲ ਐਸੇ ਹੀ ਹੋਣੀ ਚਾਹੀਦੀ ਸੀ। ਬਹੁਤ ਅੱਤ ਚੱਕੀ ਹੋਈ ਸੀ। ਜੇ ਹੋਰ ਜਿਉਂਦੇ ਰਹਿ ਜਾਂਦੇ। ਲੋਕਾਂ ਦਾ ਜਿਉਣਾਂ ਮੁਸ਼ਕਲ ਕਰ ਦਿੰਦੇ। ਦਿਨ ਦਿਹਾੜੇ ਬੰਤੇ ਦੀ ਨੂੰਹ ਨੂੰ ਚੱਕ ਕੇ, ਲੈ ਗਏ। ਕਿਤੇ ਸੁਣਵਾਈ ਨਹੀਂ ਹੈ। ਆਪਣੇ ਪਿੰਡ ਦੇ ਕਈ ਘਰਾ ਨੇ, ਆਪਦੀਆਂ ਕੁੜੀਆਂ, ਨਾਨਕੀ, ਭੂਆਂ, ਮਾਸੀ ਕੋਲ ਪੜ੍ਹਨੇ ਲਾ ਦਿੱਤੀਆਂ ਹਨ। " ਇੱਕ ਸਿਆਣੇ ਬੰਦੇ ਨੇ ਕਿਹਾ, " ਕੁੱਝ ਵੀ ਹੋਵੇ, ਅੱਜ ਮੀਤੇ ਦੀ ਪੂਛ ਸੱਪ ਵਾਗ ਦੱਬੀ ਗਈ ਹੈ। ਅੱਜ ਤਾਂ ਬੱੜਕਾਂ ਵੀ ਨਹੀਂ ਸੁਣਦੀਆਂ। ਇਸ ਵੇਲੇ ਬੱਕਰੇ ਬਲੌਉਂਦੇ ਹੁੰਦੇ ਸਨ। ਸ਼ਰਾਬ ਅਖ਼ੇੜਦੇ ਹੁੰਦੇ ਸਨ। ਹਾਥੀ ਨੂੰ ਕੀੜੀ ਮਾਰ ਦਿੰਦੀ ਹੈ। ਗਰੀਬ ਦੀ ਹਾਅ ਲੱਗ ਜਾਂਦੀ ਹੈ। ਕਈ ਬਾਰ ਹਵਾ ਦਾ, ਥੋੜਾ ਜਿਹਾ ਬੁੱਲਾ ਵੀ ਚਿੰਗਾੜੀ ਧੁਖਾ ਦਿੰਦਾ ਹੈ। "

ਪਰ ਜੋ ਬਾਬੇ ਬੰਤੇ ਦੇ ਹਾਣੀ ਸਨ। ਉਹ ਜਾਂਣਦੇ ਸਨ। ਬੰਤਾ ਫੋਜ਼ ਵਿਚੋ, ਮੇਜ਼ਰ ਪੈਨਸ਼ੇਨ ਆਇਆ ਹੈ। ਉਹ ਬਹੁਤ ਜੁਗਤੀ ਹੈ। ਦੁਸ਼ਮੱਣ ਦੀਆਂ ਪਤੀੜਾ ਪਾਉਣ ਵਾਲਾ ਹੈ। ਸ਼ਿਕਾਰ ਉਤੇ ਨਿਸ਼ਾਨਾਂ ਲਾਉਣ ਲਈ, ਝੁੱਕਣਾਂ ਵੀ ਪੈਂਦਾ ਹੈ। ਗੋਡੇ ਵੀ ਟੇਕਣੇ ਪੈਂਦੇ ਹਨ। ਫਿਰ ਸ਼ਿਕਾਰ ਉਤੇ ਸਿੱਧਾ ਨਿਸ਼ਨਾਂ ਲੱਗਦਾ ਹੈ। ਨਿਸ਼ਨਾਂ ਲੱਗਦੇ ਹੀ ਸ਼ਿਕਾਰ ਬੌਦਲ ਕੇ, ਧਰਤੀ ਉਤੇ ਪੁੱਠਾ ਹੋ ਕੇ ਡਿੱਗਦਾ ਹੈ। ਜੋ ਬਿੰਦ ਕੁ ਪਹਿਲਾਂ, ਪੁੱਠੀਆਂ ਸਿੱਧੀਆਂ ਛਾਲਾਂ ਮਾਰਦਾ ਸੀ। ਸਰੀਰ ਦੇ ਝੁੱਕ ਜਾਂਣ ਨਾਲ, ਕੋਈ ਹਾਰ ਨਹੀਂ ਜਾਦਾ। ਮਨ ਦੀ ਜ਼ਮੀਰ ਦਾ ਮਰ ਜਾਣਾਂ। ਬੰਦੇ ਦੀ ਅੱਕਲ ਦੇ ਪਰਦਾ ਪੈਣਾਂ ਹੈ। ਮਨ ਬਲਵਾਨ ਰਹਿੰਦਾ ਹੈ। ਮਨ ਸਦਾ ਜਵਾਨ ਰਹਿਦਾ ਹੈ। ਮਨ ਕਦੇ ਹਾਰਦਾ ਨਹੀਂ ਹੈ। ਮਨ ਕਦੇ ਥੱਕਦਾ ਨਹੀਂ ਹੈ। ਮਨ ਹੀ ਤਾਂ ਜਿੰਦਾ ਰੱਖਦਾ ਹੈ। ਜਿਸ ਦਿਨ ਮਨ ਸਾਥ ਛੱਡ ਜਾਂਦਾ ਹੈ। ਬੰਦਾ ਮਰ ਜਾਂਦਾ ਹੈ। ਫੌਜ਼ ਦੇ ਸਾਰੇ ਗੁਰ, ਬਾਬੇ ਬੰਤੇ ਦੇ ਅੰਦਰ ਸਨ। ਜੋ ਦੁਸ਼ਮੱਣ ਦੀ ਪਲਟਣਾ, ਦੀਆਂ ਭੁਆਟਣੀਆਂ ਖੁਆ ਸਕਦਾ ਹੈ। ਉਸ ਲਈ ਚਾਰ ਛੋਕਰੇ ਕੀ ਪਹਾੜ ਹਨ? ਅਜੇ ਤਾਂ ਪਹਿਲਾ ਝੱਟਕਾ ਸੀ।

ਮੀਤੇ ਦੇ ਘਰ ਚੁਪ ਛਾਈ ਸੀ। ਅਸਲ ਵਿੱਚ ਕੋਈ ਘਰ ਨਹੀਂ ਸੀ। ਸਮਝ ਤਾਂ ਉਸ ਨੂੰ ਵੀ ਲੱਗ ਗਈ ਸੀ। ਸਰਪੰਚ ਵੀ ਲਾਂਬੇ ਹੋ ਗਿਆ ਸੀ। ਇਹ ਪਹਿਲੀ ਬਾਰ ਹੋਇਆ ਸੀ। ਇਸ ਬਾਕੇ ਉਤੇ, ਪੁਲੀਸ ਨਹੀਂ ਆਈ ਸੀ। ਪੁਲੀਸ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ। । ਪੁਲੀਸ ਨੇ ਕਰਨਾਂ ਹੀ ਕੀ ਸੀ? ਉਥੇ ਨਾਂ ਕੋਈ ਲਾਸ਼ ਸੀ। ਮੁੰਡਿਆਂ ਦੇ ਮਾਂਪੇ ਜਰੂਰ ਦੁੱਖੀ ਸਨ। ਉਨਾਂ ਦੇ ਆਪਦੇ ਜੰਮੇ-ਪਾਲੇ ਹੋਏ, ਪੁੱਤਰ ਹੀ ਕਹਿੱਣੇ ਵਿੱਚ ਨਹੀਂ ਸਨ। ਜਵਾਨ ਪੁੱਤਰ ਮਰ ਗਏ ਸਨ। ਕਿਸੇ ਦਾ ਮੂੰਹ ਵੀ ਨਹੀਂ ਦੇਖ ਸਕੇ। ਨਾਂ ਕਿਰਿਆ ਕਰਮ ਕਰ ਸਕੇ। ਨਾਂ ਹੀ ਅਸਥੀਆਂ ਚੁਗ ਸਕੇ ਸਨ। ਤਿੰਨਾਂ ਮੁੰਡਿਆਂ ਦੀ ਸੁਆਹ ਇੱਕਠੀ ਕਰ ਲਈ ਸੀ। ਅਜੀਬ ਤਰਾਂ ਨਾਲ, ਮੌਤ ਛਾਈ ਸੀ। ਜੋ ਮੌਤ ਆ ਜਾਂਣ ਪਿਛੋਂ ਵੀ, ਸਬ ਦੀਆਂ ਅੱਖਾ ਵਿੱਚ ਸੀ। ਬਾਬੇ ਬੰਤੇ ਲਈ ਇਹ ਜਿੱਤ ਸੀ। ਸਫ਼ਲਤਾ ਸੀ। ਉਸ ਨੂੰ ਕਿਸੇ ਦੀਆਂ ਚੀਕਾਂ ਨਹੀਂ ਸੁਣੀਆਂ ਸਨ। ਉਹ ਗੂੜੀ ਨੀਂਦ ਸੁੱਤਾ ਸੀ। ਆਪਦੇ ਉਤੇ ਮਾਂਣ ਕਰਦਾ ਸੀ। ਉਸ ਨੂੰ ਲੱਗਦਾ ਸੀ। ਉਹ ਅੱਜ ਵੀ ਫੌਜ਼ੀ ਹੈ। ਫੌਜ਼ੀ ਤਾਂ ਹਰ ਜੰਗ ਵਿੱਚ ਤਬਾਹ ਵੀ ਹੁੰਦੇ। ਜੰਗ ਵਿੱਚ ਘਰੋਂ ਬੇਘਰ ਹੋਏ। ਥਾਂ-ਥਾਂ ਨਵੇਂ ਟਿਕਾਣੇ ਬੱਣਾਉਂਦੇ ਤੁਰੇ ਫਿਰਦੇ ਹਨ। ਬਹੁਤੀ ਬਾਰ ਖ਼ੁਰਾਕ ਵੀ ਨਹੀਂ ਮਿਲਦੀ। ਭੁੱਖੇ, ਥਿਆਏ, ਕੱਪੜੇ ਪਾਟੇ ਹੋਏ, ਬੇਘਰ ਹੋਏ, ਫੋਜ਼ੀ ਜਵਾਨ, ਮਨ ਦੇ ਬਲ ਦੇ ਹੌਸਲੇ ਉਤੇ, ਦੁਸ਼ਮੱਣ ਨੂੰ ਹਰਾ ਦਿੰਦੇ ਹਨ। ਜੰਗ ਜਿੱਤ ਜਾਂਦੇ ਹਨ।

Comments

Popular Posts