ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੩ Page 253of 1430

11071 ਪਉੜੀ



Pourree ||

पउड़ी

ਪਵੜੀ

Pauree

11072 ਯਯਾ ਜਾਰਉ ਦੁਰਮਤਿ ਦੋਊ



Yayaa Jaaro Dhuramath Dhooo ||

यया जारउ दुरमति दोऊ

ਯਯਾ ਅੱਖਰ ਨਾਲ, ਜਾਰਉ ਸ਼ਰੂ ਹੁੰਦਾ ਹੈ।



YAYYA: Burn away duality and evil-mindedness.

11073 ਤਿਸਹਿ ਤਿਆਗਿ ਸੁਖ ਸਹਜੇ ਸੋਊ



Thisehi Thiaag Sukh Sehajae Sooo ||

तिसहि तिआगि सुख सहजे सोऊ



ਧੰਨ-ਮੋਹ ਦਾ ਲਾਲਚ ਛੱਡ ਕੇ, ਮਨ ਟਿੱਕ ਜਾਵੇਗਾ, ਅੰਨਦ ਮਿਲ ਜਾਵੇਗਾ॥

Give them up, and sleep in intuitive peace and poise.

11074 ਯਯਾ ਜਾਇ ਪਰਹੁ ਸੰਤ ਸਰਨਾ



Yayaa Jaae Parahu Santh Saranaa ||

यया जाइ परहु संत सरना

ਯਯਾ ਅੱਖਰ ਨਾਲ ਜਾਇ ਬੋਲ ਲਿਖ ਹੁੰਦਾ ਹੈ। ਜਾ ਕੇ ਰੱਬ ਦੇ ਪਿਆਰੇ ਭਗਤਾਂ ਕੋਲਮ ਰੱਬ ਦੇ ਨਾਂਮ ਦਾ ਆਸਰਾ ਲੈ ਲਈਏ॥

Yaya: Go, and seek the Sanctuary of the Saints.

11075 ਜਿਹ ਆਸਰ ਇਆ ਭਵਜਲੁ ਤਰਨਾ



Jih Aasar Eiaa Bhavajal Tharanaa ||

जिह आसर इआ भवजलु तरना



ਰੱਬ ਦੇ ਪਿਆਰੇ ਭਗਤਾਂ ਨਾਲ ਰਲ ਕੇ, ਇਸੇ ਸਹਾਰੇ, ਦੁਨੀਆਂ ਦੇ ਮਾੜੇ ਕੰਮਾਂ, ਪਾਪਾਂ ਤੋਂ ਬਚ ਜਾਈਦਾ ਹੈ॥

With their help, you shall cross over the terrifying world-ocean.

11076 ਯਯਾ ਜਨਮਿ ਆਵੈ ਸੋਊ



Yayaa Janam N Aavai Sooo ||

यया जनमि आवै सोऊ

ਯਯਾ ਦਾ ਅੱਖਰ ਜਨਮਿ ਦੱਸ ਰਿਹਾ ਹੈ। ਉਹ ਬੰਦਾ ਮੁੜ ਕੇ ਜਨਮ ਨਹੀਂ ਲੈਂਦਾ॥



Yaya: One who weaves the One Name into his heart,

11077 ਏਕ ਨਾਮ ਲੇ ਮਨਹਿ ਪਰੋਊ



Eaek Naam Lae Manehi Parooo ||

एक नाम ले मनहि परोऊ



ਇੱਕ ਰੱਬ ਦਾ ਨਾਂਮ, ਜਿੰਦ-ਜਾਨ ਨਾਲ ਚੇਤੇ ਕਰਦੇ ਰਹੀਏ॥

Does not have to take birth again.

11078 ਯਯਾ ਜਨਮੁ ਹਾਰੀਐ ਗੁਰ ਪੂਰੇ ਕੀ ਟੇਕ



Yayaa Janam N Haareeai Gur Poorae Kee Ttaek ||

यया जनमु हारीऐ गुर पूरे की टेक

ਯਯਾ, ਜਿਸ ਕੋਲ ਸੱਚਾ ਸਤਿਗੁਰ ਨਾਨਕ ਪ੍ਰਭੂ ਜੀ ਹੈ। ਉਹ ਇਹ ਜਨਮ ਨਹੀਂ ਹਾਰ ਸਕਦਾ॥



Yaya: This human life shall not be wasted, if you take the Support of the Perfect Guru.

11079 ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ੧੪॥



Naanak Thih Sukh Paaeiaa Jaa Kai Heearai Eaek ||14||

नानक तिह सुखु पाइआ जा कै हीअरै एक ॥१४॥

ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਉਸੇ ਬੰਦੇ ਨੇ ਅੰਨਦ ਮਾਂਣਿਆ ਹੈ। ਜਿਸ ਦੇ ਮਨ ਵਿੱਚ ਇੱਕ ਰੱਬ ਹੈ ||14||


Sathigur Nanak, one whose heart is filled with the One Lord finds peace. ||14||
11080 ਸਲੋਕੁ



Salok ||

सलोकु



Shalok:

11081 ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ



Anthar Man Than Bas Rehae Eeth Ooth Kae Meeth ||

अंतरि मन तन बसि रहे ईत ऊत के मीत



ਜਿਸ ਸਰੀਰ ਤੇ ਹਿਰਦੇ ਵਿੱਚ ਰੱਬ ਯਾਦ ਹੈ, ਰੱਬ ਜੀ ਇਸ ਉਸ ਦੁਨੀਆਂ ਦਾ ਸੱਜਣ-ਸਾਥੀ ਰਹਿੰਦਾ ਹੈ॥

The One who dwells deep within the mind and body is your friend here and hereafter.

11082 ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ੧॥



Gur Poorai Oupadhaesiaa Naanak Japeeai Neeth ||1||

गुरि पूरै उपदेसिआ नानक जपीऐ नीत ॥१॥

ਸਪੂਰਨ ਸਤਿਗੁਰ ਨਾਨਕ ਜੀ ਤੋਂ ਸਿੱਖਿਆ ਲੈ ਕੇ, ਪ੍ਰਭੂ ਜੀ ਮਿਲਿਆ ਹੈ। ਹਰ ਰੋਜ਼ ਇਸ ਨੂੰ ਚੇਤੇ ਕਰੀਏ ||1||


The Perfect Guru has taught me, Sathigur Nanak, to chant His Name continually. ||1||
11083 ਪਉੜੀ



Pourree ||

पउड़ी

ਪਵੜੀ

Pauree

11084 ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ



Anadhin Simarahu Thaas Ko Jo Anth Sehaaee Hoe ||

अनदिनु सिमरहु तासु कउ जो अंति सहाई होइ



ਦਿਨ ਰਾਤ ਰੱਬ ਨੂੰ ਚੇਤੇ ਕਰੀਏ। ਉਸ ਬੰਦੇ ਨੂੰ ਮਰਨ ਵੇਲੇ ਸਹਾਰਾ ਦਿੰਦਾ ਹੈ॥

Night and day, meditate in remembrance on the One who will be your Help and Support in the end.

11085 ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ



Eih Bikhiaa Dhin Chaar Shhia Shhaadd Chaliou Sabh Koe ||

इह बिखिआ दिन चारि छिअ छाडि चलिओ सभु कोइ



ਇਹ ਧੰਨ-ਮੋਹ ਦਾ ਲਾਲਚ ਗਿੱਣਤੀ ਦੇ ਚਾਰ, ਛੇ ਦਿਨਾਂ ਲਈ ਹੈ। ਅੰਤ ਨੂੰ ਛੱਡ ਕੇ, ਹਰ ਕੋਈ ਚਲਾ ਜਾਂਦਾ ਹੈ॥

This poison shall last for only a few days; everyone must depart, and leave it behind.

11086 ਕਾ ਕੋ ਮਾਤ ਪਿਤਾ ਸੁਤ ਧੀਆ



Kaa Ko Maath Pithaa Suth Dhheeaa ||

का को मात पिता सुत धीआ



ਮਾਂ-ਪਿਉ, ਪੁੱਤ, ਧੀਆਂ ਸਾਥ ਨਹੀਂ ਦਿੰਦੇ।

Who is our mother, father, son and daughter?

11087 ਗ੍ਰਿਹ ਬਨਿਤਾ ਕਛੁ ਸੰਗਿ ਲੀਆ



Grih Banithaa Kashh Sang N Leeaa ||

ग्रिह बनिता कछु संगि लीआ



ਘਰ, ਔਰਤ ਕੱਝ ਵੀ ਮਰਨ ਲੱਗਾ, ਨਾਲ ਨਹੀਂ ਲੈ ਲੇ ਜਾ ਸਕਦਾ।

Household, wife, and other things shall not go along with you.

11088 ਐਸੀ ਸੰਚਿ ਜੁ ਬਿਨਸਤ ਨਾਹੀ



Aisee Sanch J Binasath Naahee ||

ऐसी संचि जु बिनसत नाही



ਐਸਾ ਰੱਬ ਦੇ ਨਾਂਮ ਦਾ ਧੰਨ-ਮੋਹ ਇੱਕਠਾ ਕਰ, ਜੋ ਮਰਨ ਨਾਲ ਗੁੰਮ ਨਹੀਂ ਹੁੰਦਾ॥

So gather that wealth which shall never perish,

11089 ਪਤਿ ਸੇਤੀ ਅਪੁਨੈ ਘਰਿ ਜਾਹੀ



Path Saethee Apunai Ghar Jaahee ||

पति सेती अपुनै घरि जाही



ਇੱਜ਼ਤ ਨਾਲ, ਰੱਬ ਦੀ ਦਰਗਾਹ ਵਿੱਚ ਜਾ ਸਕੇ॥

So that you may go to your true home with honor.

11090 ਸਾਧਸੰਗਿ ਕਲਿ ਕੀਰਤਨੁ ਗਾਇਆ



Saadhhasang Kal Keerathan Gaaeiaa ||

साधसंगि कलि कीरतनु गाइआ



ਜਿੰਨਾਂ ਨੇ ਰੱਬ ਦੇ ਭਗਤਾਂ ਨਾਲ ਰਲ ਕੇ, ਰੱਬੀ ਬਾਣੀ ਦੇ ਸੋਹਲੇ ਗਾਏ ਹਨ॥

In this Dark Age of Kali Yuga, those who sing the Kirtan of the Lord's Praises in the Saadh Sangat, the Company of the Holy

11091 ਨਾਨਕ ਤੇ ਤੇ ਬਹੁਰਿ ਆਇਆ ੧੫॥



Naanak Thae Thae Bahur N Aaeiaa ||15||

नानक ते ते बहुरि आइआ ॥१५॥

ਸਤਿਗੁਰ ਨਾਨਕ ਪ੍ਰਭੂ ਨੂੰ ਚੇਤੇ ਕਰਨ ਵਾਲੇ, ਉਹ-ਉਹ ਬੰਦੇ ਮੁੜ ਕੇ, ਇਸ ਦੁਨੀਆਂ ਵਿੱਚ ਨਹੀਂ ਆਏ ||15||


Sathigur Nanak, they do not have to endure reincarnation again. ||15||
11092 ਸਲੋਕੁ



Salok ||

सलोकु

ਸਲੋਕੁ

Shalok

11093 ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ



Ath Sundhar Kuleen Chathur Mukh N(g)iaanee Dhhanavanth ||

अति सुंदर कुलीन चतुर मुखि ङिआनी धनवंत



ਜੇ ਲੋਕ ਬਹੁਤ ਸੁੰਦਰ, ਵੱਡੇ ਖਾਂਨਦਾਨ ਵਾਲੇ, ਚਲਾਕ, ਮੰਨੇ ਹੋਏ, ਗਿਆਨੀ ਅੱਕਲ ਦੇ ਗੁਣਾਂ ਵਾਲੇ, ਅਮੀਰ ਹੋਣ॥

He may be very handsome, born into a highly respected family, very wise, a famous spiritual teacher, prosperous and wealthy;

11094 ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ੧॥



Mirathak Keheeahi Naanakaa Jih Preeth Nehee Bhagavanth ||1||

मिरतक कहीअहि नानका जिह प्रीति नही भगवंत ॥१॥



1||

But even so, he is looked upon as a corpse, Sathigur Nanak, if he does not love the Lord God. ||1||

11095 ਪਉੜੀ



Pourree ||

पउड़ी

ਪਵੜੀ

Pauree

11096 ਙੰਙਾ ਖਟੁ ਸਾਸਤ੍ਰ ਹੋਇ ਙਿਆਤਾ



Nganngaa Khatt Saasathr Hoe Ngiaathaa ||

ङंङा खटु सासत्र होइ ङिआता

ਙੰਙਾ ਅੱਖਰ ਨਾਲ, ਙਿਆਤਾ ਸ਼ਰੂ ਹੁੰਦਾ ਹੈ। ਕੋਈ ਜੋਗੀ ਨੂੰ ਖਟੁ-ਛੇ, ਖਟੁ ਸਾਸਤ੍ਰ-ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ ਦੀ ਜਾਣਕਾਰੀ ਹੋਵੇ॥



NGANGA: He may be a scholar of the six Shaastras.

11097 ਪੂਰਕੁ ਕੁੰਭਕ ਰੇਚਕ ਕਰਮਾਤਾ



Poorak Kunbhak Raechak Karamaathaa ||

पूरकु कु्मभक रेचक करमाता

ਪ੍ਰਾਣ ਉਤਾਂਹ ਚਾੜ੍ਹਨੇ, ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਦਾ ਹੋਵੇ॥



He may practice inhaling, exhaling and holding the breath.

11098 ਙਿਆਨ ਧਿਆਨ ਤੀਰਥ ਇਸਨਾਨੀ



N(g)iaan Dhhiaan Theerathh Eisanaanee ||

ङिआन धिआन तीरथ इसनानी



ਭਾਵੇ, ਧਰਮ ਦਾ ਪ੍ਰਚਾਰ ਹੋਵੇ, ਸਮਾਧੀ ਲਾ ਕੇ, ਮਨ ਜੋੜਨ ਦੀ ਕੋਸ਼ਸ਼ ਕਰਦਾ ਹੋਵੇ, ਧਰਮਿਕ ਥਾਵਾਂ ਦੇ ਨਹਾਉਣ ਕਰਦਾ ਹੋਵੇ॥

He may practice spiritual wisdom, meditation, pilgrimages to sacred shrines and ritual cleansing baths.

11099 ਸੋਮਪਾਕ ਅਪਰਸ ਉਦਿਆਨੀ



Somapaak Aparas Oudhiaanee ||

सोमपाक अपरस उदिआनी



He may cook his own food, and never touch anyone else's; he may live in the wilderness like a hermit.

ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਲਗਦਾ ਹੋਵੇ। ਕਿਸੇ ਨੂੰ ਨਾਂ ਛੂਹੇ, ਆਪ ਨੂੰ ਸੂਚਾ ਦੂਜੇ ਨੂੰ ਸ਼ੂਦਰ ਸਮਝਦਾ ਹੋਵੇ। ਜੰਗਲ ਵਿੱਚ ਰਹਿੰਦਾ ਹੋਵੇ॥

11100 ਰਾਮ ਨਾਮ ਸੰਗਿ ਮਨਿ ਨਹੀ ਹੇਤਾ



Raam Naam Sang Man Nehee Haethaa ||

राम नाम संगि मनि नही हेता



ਰੱਬ ਦਾ ਨਾਂਮ ਯਾਦ ਹੀ ਨਹੀਂ ਕਰਦਾ॥

But if he does not enshrine love for the Lord's Name within his heart,

11101 ਜੋ ਕਛੁ ਕੀਨੋ ਸੋਊ ਅਨੇਤਾ



Jo Kashh Keeno Sooo Anaethaa ||

जो कछु कीनो सोऊ अनेता



ਉਸ ਦੇ ਇਹ ਸਬ ਕੁੱਝ ਕੀਤਾ ਕਿਸੇ ਕੰਮ ਨਹੀਂ ਹੈ॥

Then everything he does is transitory.

11102 ਉਆ ਤੇ ਊਤਮੁ ਗਨਉ ਚੰਡਾਲਾ



Ouaa Thae Ootham Gano Chanddaalaa ||

उआ ते ऊतमु गनउ चंडाला



ਉਸ ਨਾਲੋਂ ਚੰਡਾਲ ਵਰਗੀ ਨੀਵੀ ਜਾਤ ਚੰਗੀ ਹੈ॥

Even an untouchable pariah is superior to him,

11103 ਨਾਨਕ ਜਿਹ ਮਨਿ ਬਸਹਿ ਗੁਪਾਲਾ ੧੬॥



Naanak Jih Man Basehi Gupaalaa ||16||

नानक जिह मनि बसहि गुपाला ॥१६॥

ਸਤਿਗੁਰ ਨਾਨਕ ਪ੍ਰਭੂ ਦਾ, ਇਹ ਨਾਂਮ ਹਿਰਦੇ ਵਿੱਚ ਵਸਾਈਏ ||16


Sathigur Nanak, if the Lord of the World abides in his mind. ||16||
11104 ਸਲੋਕੁ



Salok ||

सलोकु

ਸਲੋਕੁ

Shalok

11105 ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ



Kuntt Chaar Dheh Dhis Bhramae Karam Kirath Kee Raekh ||

कुंट चारि दह दिसि भ्रमे करम किरति की रेख



ਜੈਸੇ ਭਾਗ ਹਨ, ਬੰਦਾ ਪਿਛਲੇ ਜਨਮਾਂ ਕਰਕੇ, ਇਧਰ-ਉਧਰ, ਸਾਰੇ ਪਾਸੇ ਭੱਟਕਦਾ ਫਿਰਦਾ ਹੈ॥

He wanders around in the four quarters and in the ten directions, according to the dictates of his karma.

11106 ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ੧॥



Sookh Dhookh Mukath Jon Naanak Likhiou Laekh ||1||

सूख दूख मुकति जोनि नानक लिखिओ लेख ॥१॥

ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਲਿਖੇ ਲੇਖਾਂ ਦੇ ਵਾਂਗ, ਦੁੱਖ-ਸੁਖ, ਜਨਮ-ਮਰਨ ਹੁੰਦਾ ਹੈ, ਅੰਤ ਹੁੰਦਾ ਹੈ ||1||


Pleasure and pain, liberation and reincarnation, Sathigur Nanak, come according to one's pre-ordained destiny. ||1||
11107 ਪਵੜੀ



Pavarree ||

पवड़ी

ਪਵੜੀ

Pauree

11108 ਕਕਾ ਕਾਰਨ ਕਰਤਾ ਸੋਊ



Kakaa Kaaran Karathaa Sooo ||

कका कारन करता सोऊ

ਕਕਾ ਅੱਖਰ ਨਾਲ, ਕਾਰਨ ਸ਼ਰੂ ਹੁੰਦਾ ਹੈ। ਦੁਨੀਆਂ ਨੂੰ ਬੱਣਾਉਣ ਵਾਲਾ ਇਕੋ ਉਹੀ ਹੈ॥



KAKKA: He is the Creator, the Cause of causes.

11109 ਲਿਖਿਓ ਲੇਖੁ ਮੇਟਤ ਕੋਊ



Likhiou Laekh N Maettath Kooo ||

लिखिओ लेखु मेटत कोऊ



ਲਿਖਿਆ ਹੋਇਆ ਲੇਖਾਂ ਦਾ, ਭੋਗਣਾ ਪੈਣਾਂ ਹੈ, ਕੋਈ ਮੇਟ ਨਹੀਂ ਸਕਦਾ॥

No one can erase His pre-ordained plan.

11110 ਨਹੀ ਹੋਤ ਕਛੁ ਦੋਊ ਬਾਰਾ



Nehee Hoth Kashh Dhooo Baaraa ||

नही होत कछु दोऊ बारा



ਕੋਈ ਕੰਮ ਦੂਜੀ ਬਾਰ ਨਹੀਂ ਕਰਨਾਂ ਪੈਂਦਾ॥

Nothing can be done a second time.

11111 ਕਰਨੈਹਾਰੁ ਭੂਲਨਹਾਰਾ



Karanaihaar N Bhoolanehaaraa ||

करनैहारु भूलनहारा

ਦੁਨੀਆਂ ਨੂੰ ਬੱਣਾਉਣ ਵਾਲਾ, ਉਹ ਰੱਬ ਗੱਲ਼ਤੀ ਨਹੀਂ ਕਰਦਾ॥



The Creator Lord does not make mistakes.

11112 ਕਾਹੂ ਪੰਥੁ ਦਿਖਾਰੈ ਆਪੈ



Kaahoo Panthh Dhikhaarai Aapai ||

काहू पंथु दिखारै आपै



ਉਹ ਆਪ ਹੀ ਸਬ ਨੂੰ, ਰਾਹ ਦੱਸਦਾ ਹੈ॥

To some, He Himself shows the Way.

11113 ਕਾਹੂ ਉਦਿਆਨ ਭ੍ਰਮਤ ਪਛੁਤਾਪੈ



Kaahoo Oudhiaan Bhramath Pashhuthaapai ||

काहू उदिआन भ्रमत पछुतापै



ਕਿਸੇ ਨੂੰ ਜੰਗਲ ਵਿੱਚ ਭੱਟਕਾ ਕੇ, ਪਛਤਾਉਣ ਲਗਾਉਂਦਾ ਹੈ॥

While He causes others to wander miserably in the wilderness.

11114 ਆਪਨ ਖੇਲੁ ਆਪ ਹੀ ਕੀਨੋ



Aapan Khael Aap Hee Keeno ||

आपन खेलु आप ही कीनो



ਇਹ ਸਾਰਾ ਬ੍ਰਹਿਮੰਡ ਦਾ ਡਰਾਮਾਂ, ਰੱਬ ਨੇ ਆਪ ਹੀ ਖਿੰਡਾਉਣਿਆਂ ਵਾਂਗ ਬੱਣਾਇਆਂ ਹੈ॥

He Himself has set His own play in motion.

11115 ਜੋ ਜੋ ਦੀਨੋ ਸੁ ਨਾਨਕ ਲੀਨੋ ੧੭॥



Jo Jo Dheeno S Naanak Leeno ||17||

जो जो दीनो सु नानक लीनो ॥१७॥

ਸਤਿਗੁਰ ਨਾਨਕ ਪ੍ਰਭੂ ਜੀ, ਬੰਦਿਆਂ, ਜੀਵਾਂ ਨੂੰ, ਜੈਸਾ ਦਾਨ ਦਿੰਦੇ ਹਨ। ਉਹ ਉਹੀ ਲੈਂਦੇ ਹਨ ||17||


Whatever He gives, Sathigur Nanak, that is what we receive. ||17||
11116 ਸਲੋਕੁ



Salok ||

सलोकु

ਸਲੋਕੁ

Shalok

11117 ਖਾਤ ਖਰਚਤ ਬਿਲਛਤ ਰਹੇ ਟੂਟਿ ਜਾਹਿ ਭੰਡਾਰ



Khaath Kharachath Bilashhath Rehae Ttoott N Jaahi Bhanddaar ||

खात खरचत बिलछत रहे टूटि जाहि भंडार



ਜੋ ਰੱਬ ਨੂੰ ਚੇਤੇ ਕਰਦੇ, ਉਨਾਂ ਕੋਲ ਐਨੀਆਂ ਬਰਕਤਾਂ ਆ ਜਾਂਦੀਆਂ ਹਨ। ਖਾਂਦੇ, ਖਰਚੇ ਤੋਂ ਮੁੱਕਦੇ ਨਹੀਂ ਹਨ। ਉਨਾਂ ਕੋਲ ਐਨੇ ਖ਼ਜ਼ਾਨੇ ਇੱਕਠੇ ਹੋ ਜਾਂਦੇ ਹਨ॥

People continue to eat and consume and enjoy, but the Lord's warehouses are never exhausted.

11118 ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ੧॥



Har Har Japath Anaek Jan Naanak Naahi Sumaar ||1||

हरि हरि जपत अनेक जन नानक नाहि सुमार ॥१॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ ਬੇਅੰਤ, ਅੱਣ-ਗਿੱਣਤ ਜੀਵ ਚੇਤੇ ਕਰਦੇ ਹਨ||1||


So many chant the Name of the Lord, Har, Har; Sathigur Nanak, they cannot be counted. ||1||
11119 ਪਉੜੀ



Pourree ||

पउड़ी

ਪਵੜੀ

Pauree

11120 ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ



Khakhaa Khoonaa Kashh Nehee This Sanmrathh Kai Paahi ||

खखा खूना कछु नही तिसु सम्रथ कै पाहि

ਖਖਾ ਅੱਖਰ ਨਾਲ, ਖੂਨਾ ਸ਼ਰੂ ਹੁੰਦਾ ਹੈ। ਰੱਬ ਜੀ ਸਬ ਗੁਣਾਂ, ਗਿਆਨ ਸ਼ਕਤੀਆਂ ਦਾ ਮਾਲਕ ਹੈ। ਉਸ ਕੋਲ ਕਾਸੇ ਦੀ ਘਾਟ ਨਹੀਂ ਹੈ॥



KHAKHA: The All-powerful Lord lacks nothing;

11121 ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ



Jo Dhaenaa So Dhae Rehiou Bhaavai Theh Theh Jaahi ||

जो देना सो दे रहिओ भावै तह तह जाहि



ਜੋ ਰੱਬ ਨੇ ਦੇਣਾ ਹੈ। ਉਹੀ ਦਿੰਦਾ ਹੈ। ਭਾਵੇਂ ਉਥੇ ਕਿਥੇ ਤੁਰੇ ਫਿਰੋ॥

Whatever He is to give, He continues to give - let anyone go anywhere he pleases.

11122 ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ



Kharach Khajaanaa Naam Dhhan Eiaa Bhagathan Kee Raas ||

खरचु खजाना नाम धनु इआ भगतन की रासि

ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣਾ ਦੇ ਖ਼ਜ਼ਾਨੇ ਨੂੰ, ਭਗਤ ਜਿੰਦਗੀ ਵਿੱਚ ਢਾਂਲਦੇ ਹਨ। ਇਹੀ ਭਗਤਾਂ ਦਾ ਧੰਨ ਹੈ॥



The wealth of the Sathigur Naam, the Name of the Lord, is a treasure to spend; it is the capital of His devotees.

11123 ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ



Khimaa Gareebee Anadh Sehaj Japath Rehehi Gunathaas ||

खिमा गरीबी अनद सहज जपत रहहि गुणतास



ਰੱਬੀ ਬਾਣੀ ਨੂੰ ਚੇਤੇ ਕਰਨ ਨਾਲ, ਭਗਤ ਵਿੱਚ ਮੁਆਫ਼ ਕਰਨ, ਨਿਮਰਤਾ ਦੇ ਗੁਣ ਆ ਜਾਂਦੇ ਹਨ॥

With tolerance, humility, bliss and intuitive poise, they continue to meditate on the Lord, the Treasure of excellence.

11124 ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ



Khaelehi Bigasehi Anadh Sio Jaa Ko Hoth Kirapaal ||

खेलहि बिगसहि अनद सिउ जा कउ होत क्रिपाल



ਉਹ ਦੁਨੀਆਂ ਉਤੇ ਖੁਸ਼ੀ ਵਿੱਚ ਹੱਸਦੇ, ਹੋਏ ਕੰਮ ਕਰਦੇ ਫਿਰਦੇ ਹਨ। ਜਿਸ ਉਤੇ ਰੱਬ ਮੇਹਰਬਾਨ ਹੁੰਦਾ ਹੈ॥

Those, unto whom the Lord shows His Mercy, play happily and blossom forth.

11125 ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ



Sadheev Ganeev Suhaavanae Raam Naam Grihi Maal ||

सदीव गनीव सुहावने राम नाम ग्रिहि माल



ਉਹ ਸਦਾ ਹੀ ਧਨਾਢ, ਪਿਆਰੇ ਲੱਗਦੇ ਹਨ। ਉਨਾਂ ਕੋਲ ਰੱਬੀ ਗੁਣਾਂ ਤੇ ਗਿਆਨ ਦਾ ਧੰਨ ਹੈ॥

Those who have the wealth of the Lord's Name in their homes are forever wealthy and beautiful.

11126 ਖੇਦੁ ਦੂਖੁ ਡਾਨੁ ਤਿਹ ਜਾ ਕਉ ਨਦਰਿ ਕਰੀ



Khaedh N Dhookh N Ddaan Thih Jaa Ko Nadhar Karee ||

खेदु दूखु डानु तिह जा कउ नदरि करी



ਉਸ ਨੂੰ ਕੋਈ ਝਗੜਾ, ਪੀੜਾ ਨਾਂ ਕੋਈ ਸਜ਼ਾ ਮਿਲਦੀ ਹੈ। ਜਿਸ ਉਤੇ ਰੱਬ ਦੀ ਦ੍ਰਿਸ਼ਟੀ ਪੈ ਜਾਵੇ॥

Those who are blessed with the Lord's Glance of Grace suffer neither torture, nor pain, nor punishment.

11127 ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ੧੮॥



Naanak Jo Prabh Bhaaniaa Pooree Thinaa Paree ||18||

नानक जो प्रभ भाणिआ पूरी तिना परी ॥१८॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜੋ ਭਗਤ ਜੱਚ ਜਾਂਦੇ ਹਨ। ਉਨਾਂ ਨੂੰ ਆਪਦੇ ਨਾਲ ਮਿਲਾਪ ਕਰਾ ਲੈਂਦੇ ਹਨ। ਉਸ ਦੀ ਮਨ ਦੀ ਪੂਰੀ ਹੋ ਜਾਂਦੀ ਹੈ ||18||


Sathigur Nanak, those who are pleasing to God become perfectly successful. ||18||

Comments

Popular Posts