ਪ੍ਰੇਮ ਵਿੱਚ, ਮਨ ਜੁੜ ਕੇ ਅੰਨਦਤ ਹੋ ਜਾਂਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

19/4/ 2013. 245

ਜੋ ਬੰਦਾ ਪ੍ਰਭੂ ਦੇ ਪ੍ਰੇਮ ਵਿੱਚ, ਮਨ ਜੁੜ ਕੇ ਅੰਨਦਤ ਹੋ ਜਾਂਦਾ ਹੈ। ਉਸ ਦੀ ਜਾਨ ਸੋਖੀ ਹੋ ਕੇ, ਸ਼ਾਂਤੀ ਵਿੱਚ ਅਡੋਲ ਹੋ ਜਾਂਦੀ ਹੈਮਨ ਨੂੰ ਸੁੰਦਰ, ਪ੍ਰਭੂ ਨੇ ਵੱਸ ਵਿੱਚ ਕਰਕੇ ਪਿਆਰ ਦੇ ਦਿੱਤਾ ਹੈ। ਸੰਸਾਰੀ ਪਿਆਰ ਛੁੱਟ ਕੇ ਮਨ ਟਿੱਕ ਗਿਆ ਹੈ। ਸੰਸਾਰੀ ਪਿਆਰ ਛੁੱਟ ਕੇ ਮਨ ਟਿੱਕ ਗਿਆ ਹੈ। ਪ੍ਰਭੂ ਪਤੀ ਦਾ ਪਿਆਰ ਗੁਰੂ ਦੀ ਅੱਕਲ ਲੈ ਕੇ ਪਾਇਆ ਹੈ। ਇਹ ਬੰਦੇ ਦਾ ਤਨ-ਮਨ ਪਾਪ, ਮਾੜੇ ਕੰਮਾਂ, ਮਾੜੀਆਂ ਸੋਚਾਂ ਵਾਲਾ ਬੱਣ ਗਿਆ ਹੈ। ਸਰੀਰ ਪੂਰਾ ਹੀ ਪਾਪੀ ਬਣ ਗਿਆ। ਬਹੁਤ ਪਾਪ ਕੀਤੇ ਹਨ। ਸਤਿਗੁਰ ਜੀ ਦੇ ਪਿਆਰੇ ਅੰਦਰ, ਪ੍ਰਭੂ ਪ੍ਰੇਮ ਦਾ ਹੁਲਾਰਾ ਆਉਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਰੱਬ-ਰੱਬ ਕਰਨ ਨਾਲ ਮਨ ਦੇ ਲਾਲਚ, ਪਾਪ ਮੁੱਕ ਜਾਂਦੇ ਹਨ। ਬਗੈਰ ਪਿਆਰ ਦੇ ਮਨ ਦੇ ਲਾਲਚ, ਪਾਪ ਮੁੱਕਦੇ। ਸਤਿਗੁਰ ਨਾਨਕ ਜੀ ਨੂੰ ਉਹ ਪਿਆਰੀ ਲੱਗਦੀ ਹੈ। ਜੋ ਰੂਹ ਆਪਦੇ ਆਪ ਨੂੰ ਗੁਰੂ ਦੇ ਲੇਖੇ ਲਾ ਦਿੰਦਾ ਹੈ। ਸਤਿਗੁਰ ਨਾਨਕ ਜੀ ਨੂੰ ਉਹ ਪਿਆਰੀ ਲੱਗਦੀ ਹੈ। ਜੋ ਰੂਹ ਆਪਦੇ ਆਪ ਨੂੰ ਗੁਰੂ ਦੇ ਲੇਖੇ ਲਾ ਦਿੰਦਾ ਹੈ। ਰੱਬ ਨੂੰ ਪਾ ਲੈਂਦੀ ਹੈ। ਰੱਬ ਦੀ ਪਿਆਰੀ, ਰਾਤ ਨੂੰ ਅੰਨਦ ਨਾਲ ਸੌਂਦੀ ਹੈ ਜੀ, ਮਨ ਵਿੱਚ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ। ਮਨ ਵਿੱਚ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ, ਰੱਬ ਪਿਆਰੇ ਨੂੰ ਮਿਲ ਕੇ ਦਰਦ ਮੁਕਾ ਕੇ, ਹਰ ਸਮੇਂ ਅੰਨਦ ਮਾਂਣਦੀ ਹੈ। ਮਨ ਵਿੱਚ ਪ੍ਰਭੂ ਪਤੀ ਨੂੰ ਯਾਦ ਕਰੀਏ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਬਚਾਰੀਏ। ਰੱਬੀ ਗੁਰਬਾਣੀ ਦਾ ਰਸ ਦਿਨ ਰਾਤ ਪੀ ਕੇ, ਦੁਨੀਆਂ ਦੀਆਂ ਫੂਕਰੀਆਂ, ਲਾਲਚ, ਮੋਹ ਮਾਰ ਲਈਦਾ ਹੈ। ਸਤਿਗੁਰ ਨਾਨਕ ਜੀ ਦੇ ਪਿਆਰ ਵਿੱਚ ਉਹੀ ਰੱਬ ਵਾਲੀ ਬੱਣ ਸਕਦੀ ਹੈ। ਜਿਸ ਨੂੰ ਸਤਿਗੁਰ ਨਾਲ ਪ੍ਰੇਮ ਬੱਣ ਜਾਂਦਾ ਹੈ। ਰੱਬੀ ਬਾਣੀ ਦੇ, ਸ਼ਬਦਾਂ ਦੇ ਗੁਣਾਂ ਨਾਲ ਢਾਲ ਕੇ, ਆਪ ਨੂੰ ਸੁਧਾਰ ਕੇ, ਹੰਕਾਂਰ ਮੁੱਕਾ ਕੇ, ਕੰਮਾਂ ਵਿੱਚ ਸਫ਼ਲਤਾ ਮਿਲ ਜਾਂਦੀ ਹੈ। ਜੁਗ-ਜੁਗ ਤੋਂ, ਦੁਨੀਆਂ ਜਦੋਂ ਦੀ ਸ਼ੁਰੂ ਹੋਈ ਹੈ, ਉਹੀ ਇਹ ਭੇਤ ਜਾਂਣਦੇ, ਜੋ ਰੱਬੀ ਬਾਣੀ ਦੇ, ਸ਼ਬਦਾਂ ਨੂੰ ਬਿਚਾਰਦੇ ਹਨ। ਮਨ ਮਰਜੀ ਕਰਨ ਵਾਲੇ, ਸਰੀਰਕ ਸ਼ਕਤੀਆਂ ਦੇ ਬੱਸ ਵਿੱਚ ਪੈ ਕੇ ਦੁੱਖ ਭੋਗੀ ਜਾਂਦੇ ਹਨ। ਕਿਹਦੇ ਕੋਲ ਜਾ ਲੇ ਪੁਕਰ ਕਰਨ ਸਤਿਗੁਰ ਨਾਨਕ ਜੀ ਬੇਅੰਤ ਪਿਆਰੇ ਬਗੈਰ, ਮਨ ਮਰਜੀ ਕਰਨ ਵਾਲੇ, ਰੱਬ ਕੋਲ ਨਹੀਂ ਹੋ ਸਕਦੇ। ਬੱਚੀ ਮੱਤ ਵਾਲੀਏ, ਭੋਲੀਏ ਬਗੈਰ ਗੁਣਾਂ ਦੇ ਹੈ। ਉਹ ਪ੍ਰਭੂ ਤਾਂ ਸੋਚ ਤੋਂ ਵੀ, ਬਹੁਤ ਵੱਡਾ ਹੈ। ਪਤਾ ਨਹੀਂ ਕਿਥੋਂ ਲੱਭੇਗਾ? ਕੋਈ ਉਸ ਤੱਕ ਪਹੁੰਚ ਨਹੀਂ ਸਕਿਆ। ਉਹ ਬੇਅੰਤ ਹੈ। ਪ੍ਰਮਾਤਮਾਂ ਦੀ ਆਪਦੀ ਹੀ ਮਰਜ਼ੀ ਹੋਵੇ, ਤਾਂ ਕਿਸੇ ਬੰਦੇ ਨੂੰ ਦਿਸਦਾ, ਮਹਿਸੂਸ ਹੁੰਦਾ ਹੈ। ਆਪ ਹੀ ਸਬ ਕੁੱਝ ਮੁਆਫ਼ ਕਰ ਦਿੰਦਾ ਹੈ। ਰੱਬ ਜੀ, ਮਾੜੇ ਕੰਮ, ਪਾਪ ਮੁਆਫ਼ ਕਰ ਦਿੰਦਾ ਹੈ। ਹਰ ਇੱਕ ਦੇ ਤਨ-ਮਨ, ਜ਼ਰੇ-ਜ਼ਰੇ ਵਿੱਚ ਪ੍ਰਭੂ ਪਤੀ ਵੱਸਦਾ ਹੈ। ਪ੍ਰਭੂ, ਜੀ ਨੂੰ ਪ੍ਰੇਮ-ਪਿਆਰ ਨਾਲ ਜਿੱਤ ਸਕਦੇ ਹਾਂ। ਸਤਿਗੁਰਿ ਜੀ ਦੀ ਬਾਣੀ ਨੇ. ਇਹ ਉਲਝਣ ਖੋਲੀ ਹੈ। ਹਰ ਸਮੇ, ਸੁਖੀ ਤਾਂ ਰਹਿੱਣ ਲਈ. ਦਿਨ ਰਾਤ, ਚੌਵੀ ਘੰਟੇ ਰੱਬ ਨਾਲ ਚਿੱਤ ਜੋੜੀ ਰੱਖੀਏ। ਸਤਿਗੁਰ ਨਾਨਕ ਰੱਬ ਨੂੰ, ਪ੍ਰੇਮ-ਪ੍ਰੀਤ ਕਰਨ ਨਾਲ ਮੈਂ, ਆਪਣੇ ਖ਼ਸਮ ਨੂੰ ਮਿਲਿਆ ਹਾਂ। ਦੁਨੀਆਂ ਦਾ ਹਰ ਸੁਖ, ਧੰਨ ਕੀਮਤੀ ਚੀਜਾਂ, ਰਤਨ ਹਾਂਸਲ ਕਰ ਲਏ ਹਨ। ਸੁਖ, ਧੰਨ ਕੀਮਤੀ ਚੀਜਾਂ, ਰਤਨ ਹਾਂਸਲ ਕਰਨ ਦਾ ਲਾਲਚ ਬੱਣਿਆਂ ਰਹਿੰਦਾ ਹੈ। ਕਿਵੇਂ ਇਸ ਤੋਂ ਬਚਿਆ ਜਾਵੇ।ਰੱਬ ਦੇ ਨਾਂਮ ਨੂੰ ਚੇਤੇ ਕਰੀਏ ਜੋ ਜਹਾਜ਼ ਹੈ। ਰੱਬੀ ਬਾਣੀ ਨੂੰ ਰਸਤਾ ਦਿਖਾਉਣ ਵਾਲਾ ਮਲਾਹ ਬੱਣਾਈਏ, ਇਉ ਦੁਨੀਆਂ ਵਿਚੋਂ ਬਚ ਕੇ ਨਿੱਕਲ ਸਕਦਾ ਹੈ। ਜੋ ਬੰਦਾ ਰੱਬ ਨੂੰ ਜਹਾਜ਼ ਸਮਝਦਾ ਹੈ। ਰੱਬੀ ਬਾਣੀ ਨੂੰ ਰਸਤਾ ਦਿਖਾਉਣ ਵਾਲਾ ਮਲਾਹ ਸਮਝਦਾ ਹੈ। ਉਹ ਦੁਨੀਆਂ ਵਿਚੋਂ ਬਚ ਕੇ ਨਿੱਕਲ ਹੈ। ਸਤਿਗੁਰ ਜੀ ਦੇ ਪਿਆਰੇ ਦੇ ਪਿਆਰਿਆਂ ਨੂੰ ਪ੍ਰੇਮ ਪੈਦਾ ਹੁੰਦਾ ਹੈ। ਉਹ ਦੁਨੀਆਂ ਦੇ ਲਾਲਚਾ, ਨਾਲੋਂ ਮੋਹ ਮਾਰ ਲੈਂਦੇ ਹਨ। ਅੱਖ ਝੱਪਕੇ ਨਾਲ, ਰੱਬ-ਰੱਬ ਕਰਨ ਨਾਲ, ਪਾਪ, ਮਾੜੇ ਕੰਮਾਂ ਦਾ ਲੇਖਾ ਮੁੱਕ ਜਾਂਦਾ ਹੈ। ਤਨ-ਮਨ ਸ਼ੁਧ, ਸੂਚੇ ਹੋ ਜਾਂਦੇ ਹਨ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ, ਲਾਲਚਾਂ ਤੋਂ ਬਚਾ ਲੈਂਦੀ ਹੈ। ਸਰੀਰ ਲਾਲਚਾਂ ਤੋਂ ਬਚ ਕੇ, ਵੀ ਪਵਿੱਤਰ ਸੋਨੇ ਵਰਗਾ ਹੋ ਜਾਂਦਾ ਹੈ।

Comments

Popular Posts