ਭਾਗ 22 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਦੇਖੋ ਸੰਗਤੇ ਜੀ ਹੁੰਦੀ ਜੀ ਉਹਦੀ ਜੈ ਜੈ ਕਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਵਿਸਾਖੀ ਦਾ ਦਿਨ ਸੀ। ਕਨੇਡਾ ਵਿੱਚ ਵੀ ਵਿਸਾਖੀ ਜ਼ੋਰਾਂ-ਸ਼ੋਰਾ ਨਾਲ ਮਨਾਈ ਜਾਂਦੀ ਹੈ। ਪੰਜਾਬੀ ਦੁਕਾਂਨਾਂ ਉਤੇ ਚੀਜ਼ਾ ਸਸਤੀਆਂ ਲਗਾਉਂਦੇ ਹਨ। ਪੰਜਾਬੀਆਂ ਵਿੱਚ ਜੋਸ਼ ਠਾਠਾਂ ਮਾਰਦਾ ਹੈ। ਸਾਰਿਆਂ ਵਿੱਚ ਉਤਸ਼ਾਹ ਆ ਜਾਂਦਾ ਹੈ। ਗੁਰਦੁਆਰੇ ਸਾਹਿਬ ਵੱਲੋ ਸ਼ਹਿਰ ਵਿੱਚ ਨਗਰ ਕੀਰਤਨ ਹੋ ਰਿਹਾ ਸੀ। ਤਕਰੀਬਨ ਸਾਰੇ, ਪੰਜਾਬੀਆਂ ਨੇ ਇਸ ਦਿਨ ਲਈ ਨੌਕਰੀਆਂ ਤੋਂ ਛੁੱਟੀਆਂ ਹੋਈਆਂ ਸਨl ਥਾਂ-ਥਾਂ ਪੰਜਾਬੀਆਂ ਨੇ ਛਬੀਲਾਂ, ਲੰਗਰ ਲਾਏ ਹੋਏ ਸਨ। ਸਾਰੇ ਬਿਜ਼ਨਸ ਵਾਲੇ ਤੇ ਨੌਕਰੀਆਂ ਵਾਲੇ, ਦਸਾਂ ਨਹਾਂ ਦੀ ਕਮਾਈ ਵਿੱਚੋਂ ਸੰਗਤਾਂ ਦੀ ਦੋਂਨਾਂ ਹੱਥਾਂ ਨਾਲ ਸੇਵਾ ਕਰ ਰਹੇ ਸਨ। ਨਗਰ ਕੀਰਤਨ ਨੇ 15 ਕਿਲੋਮੀਟਰ ਦਾ ਸਫ਼ਰ ਤਹਿ ਕਰਨਾਂ ਸੀ। ਟੈਕਸੀਆਂ ਵਾਲਿਆਂ ਵੀਰਾਂ ਨੇ ਵੀ ਨਗਰ ਕੀਰਤਨ ਦੇ ਨਾਲ-ਨਾਲ ਲਾਈਨ ਲਾਈ ਹੋਈ ਸੀ। ਜੋ ਕੋਈ ਥੱਕ ਜਾਂਦਾ ਸੀ। ਉਸ ਨੂੰ ਟੈਕਸੀ ਬੈਠਾ ਕੇ ਘਰੋ-ਘਰੀ ਛੱਡਣ ਦੀ ਸੇਵਾ ਰਹੇ ਸਨ। ਗੁਰੀ ਦੋ ਦਿਨ ਪਹਿਲਾਂ ਵੀ ਟਰੱਕ ਲੈ ਕੇ, ਆ ਗਿਆ ਸੀ। ਗੁਰਦੁਆਰੇ ਸਾਹਿਬ ਟਰੱਕ ਖੜ੍ਹਾ ਕੀਤਾ ਹੋਇਆ ਸੀ। ਹੋਰ ਵੀ ਟਰੱਕ ਖੜ੍ਹੇ ਸਨ। ਸੰਗਤਾਂ ਟਰੱਕਾ ਨੂੰ ਸਿੰਗਾਰ ਰਹੀਆਂ ਸਨ। ਗੁਰੀ ਦੋ ਦਿਨਾਂ ਦਾ ਸੁੱਤਾ ਨਹੀਂ ਸੀ। ਗੁਰਦੁਆਰੇ ਸਾਹਿਬ ਟਰੱਕ ਦੇ ਦੁਆਲੇ ਹੋਇਆ ਸੀ। ਧੋ ਕੇ, ਸੋਹਣਿਆਂ ਰੁਮਾਲਿਆਂ ਤੇ ਪੀਲੀਆਂ ਝੰਡੀਆਂ ਨਾਲ ਸਜਾ ਲਿਆ ਸੀ। ਗੁਰੀ ਦੇ ਟਰੱਕ ਵਿੱਚ ਹੀ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਦੀ ਸਵਾਰੀ ਦਾ ਸਰੂਪ ਪ੍ਰਕਾਸ਼ ਸੀ। ਗੁਰੀ ਦੇ ਟਰੱਕ ਚਲਾ ਰਿਹਾ ਸੀ। ਰੱਬ ਵੀ ਡਰਾਇਵਰ ਹੈ, ਜੋ ਦੁਨੀਆਂ ਨੂੰ ਚਲਾ ਰਿਹਾ ਹੈ। ਰੱਬਾ ਥੋੜਾ ਸੰਭਲ ਕੇ, ਥੱਲੇ ਹੀ ਨਾਂ ਦੇ ਦੇਵੀ। ਮੌਤ ਤੋਂ ਬੜਾ ਡਰ ਲੱਗਦਾ।

ਬਾਕੀ ਟਰੱਕ ਵੀ ਮਗਰ ਲੱਗੇ ਹੋਏ ਸਨ। ਜਿੰਨਾਂ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘ, ਢਾਢੀ ਸਿੰਘ ਤੇ ਸੰਗਤ ਬਰਾਜ ਮਾਨ ਸੀ। ਨਗਰ ਕੀਰਤਨ 9 ਵਜੇ ਸਵੇਰੇ ਸ਼ੁਰੂ ਹੋ ਗਿਆ ਸੀ ਸੀ। ਜੈਕਾਰਿਆਂ ਨਾਲ ਅਸਮਾਨ ਗੂਜ ਉਠਿਆ ਸੀ। ਸੰਗਤਾਂ ਦਾ ਇੱਕਠ ਠਾਠਾਂ ਮਾਰ ਰਿਹਾ ਸੀ। ਸਬ ਦੇ ਮੂੰਹਾਂ ਉਤੇ ਲਾਲੀਆਂ ਸਨ। ਐਸਾ ਉਤਸ਼ਾਹ ਵਿਸਾਖੀ ਨੂੰ ਹੀ ਆਉਂਦਾ ਹੈ। ਪੰਜ ਪਿਆਰੇ, ਨੰਗੇ ਪੈਰੀਂ, ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਦੀ ਸਵਾਰੀ ਦੇ ਅੱਗੇ-ਅੱਗੇ ਚੱਲ ਰਹੇ ਸਨ। ਇਹ ਸਾਰਾ ਇੱਕਠ, ਸਿੱਖ ਕੌਮ ਦੇ ਇੱਕ ਮੁੱਠ ਹੋਣ ਦਾ ਸਬੂਤ ਸੀ। ਸਿੱਖ ਐਸੇ ਹੀ ਖੁਸ਼ੀ ਵਿੱਚ ਤੇ ਮਸੀਬਤ ਵਿੱਚ ਇੱਕ ਝੰਡੇ ਥੱਲੇ ਇੱਕਠੇ ਹੋ ਜਾਂਦੇ ਹਨ। ਕੁੱਝ ਕੁ, ਨੂੰ ਛੱਡ ਕੇ, ਜੋ ਆਪਦਾ ਨਾਮ ਚੱਮਕਾਉਣ ਨੂੰ, ਕੌਮ ਨੂੰ ਬਦਨਾਂਮ ਕਰਨ ਉਤੇ ਤੁਲੇ ਹੋਏ ਹਨ। ਜੋ ਤਨ-ਮਨ-ਧੰਨ ਨਾਲ ਗੁਰੂ ਦੇ ਦਰ ਉਤੇ, ਆਪ ਨੂੰ ਅਰਪਨ ਕਰ ਰਹੇ ਹਨ। ਉਨਾਂ ਦੀ ਵੀ ਦੁਨੀਆਂ ਉਤੇ, ਜੈ ਜੈ ਕਾਰ ਹੁੰਦੀ ਹੈ।

ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਦੇਖੋ ਸੰਗਤੇ ਜੀ ਹੁੰਦੀ ਜੀ ਉਹਦੀ ਜੈ ਜੈ ਕਾਰ। ਸਾਰੀਆਂ ਸੰਗਤਾਂ ਬੁਲਾਉਂਦੀਆਂਮ ਗਰਜ਼ ਦੇ ਨਾਲ।

ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਨਗਰ ਕੀਰਤਨ ਤੁਰ ਪਿਆ ਸੰਗਤਾਂ ਦੇ ਨਾਲ।

ਜੋ ਕਰਦੇ ਰੱਬਾ ਤੈਨੂੰ ਬੇਅੰਤ ਅਥਾਹ ਪਿਆਰ। ਕਰ ਦਿੱਤਾ ਗੁਰੂ ਗ੍ਰੰਥਿ ਜੀ ਸੰਗਤਾਂ ਨੂੰ ਨਿਹਾਲ।

ਗੁਰੂ ਗ੍ਰੰਥਿ ਸਾਹਿਬ ਜੀ ਚਲੇ ਸੰਗਤਾਂ ਦੇ ਨਾਲ। ਪੰਜ ਪਿਆਰੇ ਚਲਦੇ ਗੁਰੂ ਮਾਹਾਰਾਜ ਨਾਲ ਨਾਲ।

ਸੰਗਤਾਂ ਦਾ ਇੱਕਠ ਬੇਅੰਤ ਭਾਰੀ ਚਲਦਾ ਨਾਲ। ਖ਼ਲਸੇ ਲਗਦੇ ਪਿਆਰੇ, ਜੋ ਪਹੁੰਚੇ ਸ਼ਰਦਾਂ ਨਾਲ।

ਸੇਵਾ ਦਾਰ ਕਰੀ ਜਾਂਦੇ ਸੇਵਾ ਸ਼ਰਦਾ ਨਾਲ। ਸ਼ਬੀਲਾਂ ਲਾਈ ਜਾਂਦੇ ਠੰਡੇ ਜਲ, ਦੁੱਧ, ਜੂਸ ਦੇ ਨਾਲ।

ਸੰਗਤਾਂ ਰੰਗੀਆਂ ਗੁਰੂ ਪ੍ਰੇਮ ਦੇ ਰੰਗ ਨਾਲ। ਸੇਵਕ ਲੰਗਰ ਲਾਈ ਜਾਂਦੇ ਬੇਅੰਤ ਅਪਾਰ।

ਬਰਸ ਰਿਹਾ ਅੰਮ੍ਰਿਤ ਰਸ ਦਾ ਪਿਆਰ। ਮਾਰ ਰਿਹਾ ਠੱਠਾ ਗੁਰੂ ਦਾ ਪਿਆਰ।

ਸੱਤੀ ਗਦ ਗਦ ਹੋ ਗਏ ਦੇਖ ਪਿਆਰ। ਕਰੀ ਚੱਲ ਦਾਤਿਆ ਰਹਿਮਤਾ ਅਪਾਰ।

ਦੇਖੋ ਹੁੰਦੀ ਜੀ ਤੇਰੀ ਜੈ ਜੈ ਕਾਰ। ਸਤਵਿੰਦਰ ਸੰਗਤਾਂ ਬੁਲਾਉਂਦੀਆਂ, ਗਰਜ਼ ਦੇ ਨਾਲ।

ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੇਖੋ ਸੰਗਤੇ ਜੀ ਹੁੰਦੀ ਜੈ ਜੈ ਉਹਦੀ ਕਾਰ।

ਦੋਸਤੋ ਮੈਂ ਤੁਹਾਨੂੰ ਰੱਬ ਮੰਨਦੀ ਹਾਂ। ਰੱਬ ਨੂੰ ਦੂਰੋਂ ਹੀ ਦੇਖੀਦਾ ਹੈ। ਸਿਰ਼ਫ਼ ਮਹਿਸੂਸ ਕਰੀਦਾ ਹੈ।



 

Comments

Popular Posts