ਭਾਗ 35 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ



ਸਜਣਾ ਦੇ ਪਿੰਡ ਦਾ ਰਾਹ ਪੁੱਛਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਆਸ਼ਕੀ ਉਤੇ ਲਿਖ ਹੁੰਦਾ ਹੈ ਜਾਂ ਸਾਧਾਂ ਉਤੇ, ਦੋਂਨੇ ਹੀ ਸਹੀ ਮਾਰਗ ਤੋਂ ਭੱਟਕੇ ਹੁੰਦੇ ਹਨ। ਆਸ਼ਕ ਪਿਆਰ ਦੇਖ ਕੇ ਬੌਦਲ ਜਾਂਦਾ ਹੈ। ਸਾਥੀ ਨੂੰ ਦੇਖ ਕੇ, ਸੁਰਤ ਗੁਆ ਲੈਂਦਾ ਹੈ। ਕਈ ਬਹੁਤ ਪਿਆਰ ਕਰਦੇ ਹਨ। ਜਿਹੜੇ ਪਿਆਰ ਤੋਂ ਅੱਕ ਜਾਂਦੇ ਹਨ। ਉਹ ਬਹੁਤ ਲੜਦੇ ਹਨ। ਸਾਧ ਪਿਆਰ ਪਾਉਣ ਲਈ, ਉਸ ਰੱਬ ਦੀ ਤਲਾਸ਼ ਕਰੀ ਜਾਂਦੇ ਹਨ। ਜੋ ਕਿਤੋਂ ਥਿਆਉਣਾਂ ਨਹੀਂ ਹੈ। ਆਸ਼ਕ ਤੇ ਸਾਧ, ਯਾਰ ਕੋਲ ਹੀ ਬੈਠੇ ਹੁੰਦੇ ਹਨ। ਇੱਕ ਉਹ ਵੀ ਹਨ। ਜੋ ਬੰਦੇ ਬਾਰੇ ਸੋਚ ਕੇ, ਆਸਕੀ ਸ਼ੁਰੂ ਕਰ ਦਿੰਦੇ ਹਨ। ਨਾਵਲ ਪੜ੍ਹ ਕੇ, ਗੁਰਜੋਤ ਵਰਗੇ ਨੂੰ, ਔਰਤਾਂ ਤਾਂ ਪੁੱਛਦੀਆਂ ਹਨ। ਉਹ ਕੌਣ ਮੁੰਡਾ ਹੈ? ਦੇਖਣ ਨੂੰ ਕੈਸਾ ਲੱਗਦਾ ਹੈ? ਐਨੀ ਬਾਰੀ ਦੱਸਿਆ, " ਗੁਰਜੋਤ ਹੈ। ਦਰਿਮਾਨਾਂ ਜਿਹਾ 5'9" ਕੱਦ ਹੈ। ਕੱਣਕ ਤੇ ਛੋਲਿਆਂ ਦੇ ਵਿੱਚ ਜਿਹੇ ਦਾ ਰੰਗ ਹੈ। ਧੁੱਪੇ ਭੋਰਾ ਚੱਜਦਾ ਲੱਗਦਾ ਹੈ। ਹੁਣ ਤਾਂ ਹੱਦ ਹੀ ਹੋ ਗਈ। ਗੁਰਜੋਤ ਦੀਆਂ ਹਰਕਤਾਂ ਸੁਣ, ਪੜ੍ਹ ਕੇ, ਮਰਦ ਵੀ, ਉਸ ਬਾਰੇ ਪੁੱਛਣ ਲੱਗ ਗਏ। ਕੱਲ ਆਪਣਾਂ ਫੇਸਬੁੱਕ ਵਾਲਾ ਲਾਡੀ ਵੀ ਪੁੱਛਦਾ ਸੀ, " ਗੁਰੀ ਦਾ ਪਿੰਡ ਕੀ ਹੈ? ਉਸ ਦਾ ਅਸਲੀ ਨਾਂਮ ਕੀ ਹੈ? " ਸਜਣਾ ਦੇ ਪਿੰਡ ਦਾ ਰਾਹ ਪੁੱਛਦੇ। ਅਜੇ, ਤਾਂ ਘਰ ਵੀ ਨਹੀਂ ਪਤਾ, ਫਿਰਦੇ ਨਾਂਮ ਪੁੱਛਦੇ। ਚੰਗੇ ਆਸ਼ਕ ਹਨ। ਇਸ਼ਕ ਹੋ ਗਿਆ, ਨਾਵਲ ਪੜ੍ਹ ਕੇ, ਪਰ ਬੰਦੇ ਦਾ ਥੌਉ-ਪਤਾ ਨਹੀਂ ਹੈ। ਗੁਰਜੋਤ ਦੇ ਕੀ ਬਸ ਦੀ ਗੱਲ ਹੈ? ਔਰਤਾਂ, ਤਾਂ ਕੀ ਮਰਦ ਵੀ ਉਸ ਨੂੰ ਭਾਲਦੇ ਫਿਰਦੇ ਹਨ। ਹੁਣ ਉਸ ਦੀ ਖੈਰ ਨਹੀਂ ਹੈ।

ਉਸ ਨੂੰ ਸਨੇਹਾਂ ਘੱਲਦੇ ਹਾਂ। ਬਈ ਟਰੱਕ ਚਲਾਉਣ ਨੂੰ ਰਹਿੱਣ ਦੇ। ਇਧਰ ਬਿਜ਼ਨਸ ਬਥੇਰਾ ਚੱਲ ਪੈਣਾਂ ਹੈ। ਨਾਲੇ ਸੌਖਾ ਜਿਹਾ ਕੰਮ ਹੈ। ਜਿਹੜੇ ਬਹੁਤੇ ਕਾਹਲੇ ਹਨ। ਉਨਾਂ ਨੇ, ਤਾ ਤੈਨੂੰ ਦੇਖ ਕੇ ਹੀ ਮਰ ਜਾਂਣਾਂ ਹੈ। ਅੱਗੇ ਫੇਸਬੁੱਕ ਦੀਆਂ, ਬੁੜੀਆਂ ਫੜਕੇ-ਫੜਕੇ ਰੱਖਣ ਦੀ ਕੋਸ਼ਸ਼ ਕਰ ਰਹੇ ਸੀ। ਬਈ ਸ਼ਇਦ ਕੋਈ, ਗੁਰਜੋਤ ਦੀ ਚਾਲ ਤੋਂ ਬਚ ਜਾਵੇ। ਆਪਦੀ ਇੱਜ਼ਤ ਬਚਾ ਲਵੇ। ਪਰ ਇਥੇ ਇਜ਼ਤਾਂ ਦਾ ਕਿਹਨੂੰ ਫ਼ਿਕਰ ਹੈ? ਹੁਣ ਤਾਂ ਫੇਸਬੁੱਕ ਦੇ ਬੰਦੇ ਵੀ ਗੁਰਜੋਤ ਦੇ ਨਖਰਿਆਂ ਨੇ, ਵਿਗਾੜ ਕੇ, ਰੱਖ ਦਿੱਤੇ ਹਨ। ਉਹ ਵੀ ਆਪਦੀ ਇੱਜ਼ਤ ਲਟਾਉਣ ਨੂੰ ਤਿਆਰ ਹਨ। ਗੁਰਜੋਤ ਹੁਣ ਤੈਨੂੰ ਆਪ ਹੀ ਬਚਣਾਂ ਪੈਣਾਂ ਹੈ। ਤੈਨੂੰ ਇੰਨਾਂ ਨੇ ਢਾਅ ਲੈਣਾਂ ਹੈ। ਭੱਜਣ ਦਾ ਮੌਕਾ ਨਹੀਂ ਦੇਣਾਂ। ਮੈਂ ਲਾਡੀ ਨੂੰ ਪੁੱਛਿਆ, " ਕੀ ਤੂੰ ਉਸ ਨੂੰ ਮਿਲਣਾਂ ਹੈ? " ਉਹ ਕੀ ਹੋਰ ਬਥੇਰੇ, ਦੇਖਣ ਨੂੰ ਬੌਦਲੇ ਪਏ ਹਨ। ਕੁੜੀਆਂ, ਬੁੜੀਆਂ, ਚੱਲ ਕੋਈ ਹੋਵੇ, ਉਨਾਂ ਨੂੰ ਪੱਟਣ ਦਾ ਢੰਗ ਵੀ ਮਰਦਾ ਨੇ ਪੁੱਛਣਾਂ ਹੈ। ਉਹ ਹੈਰਾਨ ਹਨ। ਇਕੱਲਾ ਗੁਰੀ ਹੀ, ਕੱਲ ਦਾ ਛੋਕਰਾ, ਮੋਜ਼ ਮਾਰੀ ਜਾਂਦਾ ਹੈ। ਉਹ ਪਿਛੇ ਰਹਿ ਗਏ। ਬਈ ਗੁਰੀ ਬੰਦਾ ਕੰਮ ਦਾ ਹੈ। ਉਸ ਲਈ ਔਰਤ-ਮਰਦ ਦੋਂਨੇਂ ਇੱਕ ਬਰਾਬਰ ਹਨ। ਉਸ ਦੀ ਉਸ ਜਾਹਲੀ ਐਡੀ, ਜਿਸ ਵਿੱਚ ਬੱਚੇ ਦੀ ਫੋਟੋ ਪੇਜ਼ ਉਤੇ ਲੱਗੀ ਹੈ। " ਨੋ ਮੋਰ ਲਵ ਮੀ ਪਲੀਜ਼ " ਲਿਖਿਆ ਹੈ। ਗੱਲ ਇਸ ਦੇ ਉਲਟ ਹੈ। ਇਸ ਦੇ ਉਲਟ ਮਤਲੱਬ ਹਨ। ਇਸ ਉਤੇ ਜਾ ਕੇ, ਗੁਰਜੋਤ ਤੋਂ ਸਮਾਂ ਲੈ ਸਕਦੇ ਹੋ। ਨਾਲੇ ਕੀ ਪਤਾ ਕੋਈ ਇਸ਼ਤਿਹਾਰ ਵੀ ਲੱਗਾ ਹੋਵੇ? ਮਦੱਦ ਮਿਲ ਜਾਵੇਗੀ। ਗੁਰਜੋਤ ਤੇ ਉਸ ਦੀ ਦੋਸਤ, ਪਤਨੀ ਸਬ ਕੁੱਝ, " ਨੋ ਮੋਰ ਲਵ ਮੀ ਪਲੀਜ਼ " ਦੀ ਐਡੀ ਵਿੱਚ, ਇਸ਼ਤਿਹਾਰ ਵਿੱਚ ਦੱਸਦੀ ਹੈ। ਗੁਰੀ ਨੂੰ ਔਰਤ-ਮਰਦ ਵਿੱਚ, ਕੋਈ ਫ਼ਰਕ ਨਹੀਂ ਹੈ। ਫ਼ਰਕ ਤਾਂ, ਤਾਂ ਲੱਗੇਗਾ, ਜੇ ਉਨਾਂ ਵੱਲ ਝਾਕਣ ਦਾ ਸਮਾਂ ਲੱਗੇਗਾ। ਇਨਾਂ ਸਮਾਂ ਨਹੀਂ ਹੈ। ਗਿੱਣਤੀ ਮਿੱਣਤੀ ਕਰਕੇ ਕੀ ਕਰਨਾਂ ਹੈ? ਇਸੇ ਕੰਮ ਤੇ ਥੋੜੀ ਹੈ। ਇਹ ਤਾ ਉਤਲੀ ਕਮਾਂਈ ਹੈ। ਟਰੱਕ ਦਾ ਗੇੜਾ ਵੀ ਲਾਉਣ ਜਾਂਣਾ ਹੁੰਦਾ ਹੈ।

ਕਈ ਪੁੱਛ ਰਹੇ ਹਨ, " ਗੁਰੀ ਐਨੀਆਂ ਜ਼ਨਾਨੀਆਂ ਕਿਵੇਂ ਫਸਾ ਲੇਂਦਾ ਹੈ। " ਫੇਸਬੁੱਕ ਉਤੇ, ਗੁਰਜੋਤ ਵਾਂਗ ਫੋਟੋ ਬਦਲ-ਬਦਲ ਲਾਉਂਦੇ ਰਹੋ। ਫਿਰ ਦੇਖਿਉ ਕਿੰਨੀਆਂ ਚੂਮੀਆਂ ਮਿਲਦੀਆਂ? ਭਾਵੇਂ ਕਿਸੇ ਗੁਆਂਢੀਆਂ ਦੇ ਸੋਹਣੇ ਮੁੰਡੇ ਦੀਆ ਹੀ ਫੋਟੋ ਹੋਣ। ਕੋਈ ਫ਼ਰਕ ਨਹੀਂ ਪੈਂਦਾਂ। ਅੱਗਲੀਆਂ ਨੇ ਮੈਸਜ਼ ਤਾਂ ਤੁਹਾਨੂੰ ਭੇਜਣੇ ਹਨ। ਜਦੋਂ ਕੋਈ, ਆਮੋ-ਸਾਮਣੋ ਹੋਊ ਕਹਿ ਦਿਉ, " ਉਸ ਚੇਹਰੇ ਨੂੰ ਨਜ਼ਰਾਂ ਖਾ ਗਈਆਂ। ਹੁਣ ਪਸਟਿਕ ਸਰਜ਼ਰੀ ਕਰਾਈ ਹੈ। " ਇਥੇ ਕੋਈ ਸ਼ਕਲ ਨਹੀਂ ਦੇਖਦਾ। ਹਰ ਇੱਕ ਦਾ ਧਿਆਨ, ਸੌਦੇ ਵੱਲ ਹੁੰਦਾ ਹੈ। ਕਈਆਂ ਨੇ, ਗੁਰਜੋਤ ਵਾਂਗ ਫੋਟੋਆ ਬੱਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈਆਂ ਲੋਕਾਂ ਨੂੰ ਲੱਗਦਾ ਹੈ। ਮਰਦ ਹੀ ਕੁੜੀਆਂ, ਜ਼ਨਾਨੀਆਂ ਨੂੰ ਛੇੜਦੇ ਹਨ। ਇਹ ਲੋਕਾਂ ਦਾ ਵਹਿਮ ਹੈ। ਔਰਤਾਂ ਵੀ ਬਰਾਬਰ ਪੰਗਾ ਲੈਂਦੀਆ ਹਨ। ਜੇ ਦੋਨੇ ਪਹੀਏ ਬਰਾਬਰ ਨਹੀਂ ਚੱਲਣਗੇ। ਤਾਂ ਇਸ਼ਕ ਦੀ ਗੱਡੀ ਦਾ, ਇੱਕ ਪਹੀਆ ਪਿਛੇ ਰਹਿ ਜਾਵੇਗਾ। ਦੋਂਨੇ ਹੀ ਇੱਕ ਦੂਜੇ ਨੂੰ ਛੇੜ ਕੇ, ਮਜ਼ਾ ਲੈਂਦੇ ਹਨ। ਪਤਾ ਨਹੀਂ ਕਿਉਂ ਲੋਕ, ਕਸੂਰ ਸਾਰਾ ਮਰਦ ਵਿੱਚ ਕੱਢ ਦਿੰਦੇ ਹਨ। ਹੁਣ ਗੁਰੀ ਦਾ ਕੀ ਕਸੂਰ ਹੈ? ਜਦੋਂ ਔਰਤਾਂ ਆਪ ਫੇਸਬੁੱਕ ਉਤੇ ਸੈਲਰ ਵਿੱਚ ਮੈਸਜ਼ ਭੇਜਦੀਆਂ ਹਨ। ਕਹਿੰਦੇ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਟੈਲੀਫੂਨ ਆ ਗਏ। ਗੱਲ ਤਾਂ ਉਸ ਤੋਂ ਉਲਟ ਬਣ ਗਈ। ਲੋਕੀ ਟੈਲੀਫੂਨ ਕਰਨੇ ਭੁੱਲ ਗਏ। ਜਦੋਂ ਦੇ ਫੇਸਬੁੱਕ ਉਤੇ, ਮੈਸ਼ਜ਼ ਆਉਣ ਲੱਗ ਗਏ।

Comments

Popular Posts