ਭਾਗ 39 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਖੇਤੀ ਖ਼ਸਮਾਂ ਸੇਤੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜੋ ਗੁਰੀ ਦੇ ਹਮੈਤੀ ਹਨ। ਉਹ ਚਾਹੇ ਨਾਵਲ ਨਾਂ ਹੀ ਪੜ੍ਹਨ, ਗੁਰੀ ਦੀਆਂ ਸਹੇਲਿਆਂ ਵੀ ਪੜ੍ਹਦੀਆਂ ਹਨ। ਕੋਈ ਅਸਰ ਵੀ ਹੁੰਦਾ ਹੈ। ਸ਼ਾਇਦ ਗੁਰੀ ਦੇ ਗੁਣ ਪੜ੍ਹ ਕੇ, ਉਸ ਨੂੰ ਮਿਲਣ ਦੀ ਤੋੜ ਹੋਰ ਲੱਗ ਜਾਂਦੀ ਹੋਵੇਗੀ। ਪਤਾ ਤਾਂ ਲੱਗੇ, ਐਸੀਆਂ ਔਰਤਾਂ ਦੇ ਘਰਵਾਲੇ ਨੂੰ ਕੋਈ ਹੋਰ ਲੈ ਜਾਵੇ। ਪਤੀ-ਪਤਨੀ ਨੂੰ ਇੱਕ ਦੂਜੇ ਦਾ ਚਾਅ ਥੋੜੇ ਦਿਨ ਹੀ ਹੁੰਦਾ ਹੈ। ਫਿਰ ਤਾਂ ਭੂਤਾਂ ਚੜੇਲਾਂ ਬੱਣ ਜਾਂਦੇ ਹਨ। ਪਤੀ-ਪਤਨੀ, ਇੱਕ ਦੂਜੇ ਨੂੰ ਦੇਖ ਕੇ, ਕਈ ਬਾਰ ਤਾਂ ਡਰ ਜਾਂਦੇ ਹਨ। ਜੇ ਇੱਕ ਨੂੰ ਕੋਈ ਹੋਰ ਲੈ ਜਾਵੇ, ਮਰ ਜਾਵੇ, ਛੱਡ ਦਿੱਤਾ ਜਾਵੇ। ਫਿਰ ਤਾਂ ਕਮਾਲ ਹੋ ਜਾਵੇਗੀ। ਖੇਤੀ ਖ਼ਸਮਾਂ ਸੇਤੀ। ਲੋਕ ਹੀ ਚੂੰਡ ਕੇ ਖਾ ਜਾਂਦੇ ਹਨ। ਲੁੱਟਣ ਵਾਲੇ, ਗਾਹ ਪਾ ਦਿੰਦੇ ਹਨ। ਸੁਰਤ ਤਾਂ ਲੁੱਟ ਜਾਂਣ ਪਿਛੋਂ ਆਉਂਦੀ ਹੈ। ਉਸ ਤੋਂ ਪਹਿਲਾਂ, ਤਾਂ ਲੋਕਾਂ ਨੂੰ ਸੋਹਣੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ। ਹੋਰ ਚੱਮਕਾਈਆਂ ਜਾਂਦੀਆਂ ਹਨ। ਚੋਰੀ ਵੀ ਸੋਹਣੀਆਂ ਚੀਜ਼ਾਂ ਹੁੰਦੀਆਂ ਹਨ। ਰੱਦੀ ਵਿੱਚ ਕੋਈ ਹੀ ਹੱਥ ਮਾਰਦਾ ਹੈ। ਗੱਲ ਮਜ਼ੇ ਦੀ ਹੈ। ਪਰ ਇਹ ਸੋਹਣਾ ਰੂਪ ਰੰਗ ਕੀ ਹੈ? ਇੱਕ ਦਿਨ ਸਰੀਰ ਨੂੰ ਧੋਤਾ ਨਾਂ ਜਾਵੇ। ਇਸ ਵਿੱਚੋਂ ਮੁਸ਼ਕ ਮਾਰਨ ਲੱਗ ਜਾਂਦਾ ਹੈ। ਕਈਆਂ ਦੇ ਕੱਛਾ, ਮੂੰਹ ਵਿੱਚੋਂ ਸੜਾਦ ਮਾਰਦੀਆਂ ਹੈ। ਸਰੀਰ ਅੰਦਰ ਦੁਨੀਆਂ ਭਰ ਦਾ ਗੰਦ ਹੈ। ਜੇ ਇਸ ਤੋਂ ਚੰਮੜੀ ਉਤਾਰ ਦਿੱਤੀ ਜਾਵੇ। ਇਸ ਕੋਲ ਕੋਈ ਖੜ੍ਹ ਵੀ ਨਾਂ। ਇਹ ਸਰੀਰ, ਖੂਨ ਹੱਡੀਆਂ, ਮਿਜ਼, ਮਲ-ਮੂਤਰ ਦਾ ਬੱਣਿਆ ਹੈ। ਫਿਰ ਵੀ ਇਸ ਉਤੇ ਹੋਰ ਰੂਪ ਚੜ੍ਹਾਉਣ ਦੀ ਕੋਸ਼ਸ਼ ਕਰਦਾ ਹੈ। ਬਈ ਕੋਈ ਨਾਂ ਕੋਈ, ਮੇਰੇ ਉਤੇ ਮੋਹਤ ਹੋਵੇ। ਮੇਰੀ ਪ੍ਰਸੰਸਾ ਕਰੇ। ਮੈਨੂੰ ਚੂੰਮੇ-ਚੱਟੇ।
ਜਿੰਨਾਂ ਔਰਤਾਂ ਨੂੰ ਉਸ ਗੁਰੀ ਨੇ ਛਾਪਾ ਮਾਰ ਕੇ ਕਾਬੂ ਕਰ ਲਿਆ ਹੈ। ਸਾਰੀਆਂ ਹੀ ਜ਼ਨਾਨੀਆਂ ਵਿਆਹੀਆਂ, ਵਿਧਵਾਂ, ਤਲਾਕ ਸੂਦਾ ਔਰਤਾਂ ਹਨ। ਜੋ ਬਹੁਤੀਆਂ ਮੀਡੀਏ ਵਿੱਚ ਕੰਮ ਕਰਦੀਆਂ ਹਨ। ਸ਼ੈਅਰੀ ਵੀ ਕਰਦੀਆਂ ਹਨ। ਗੁਰਜੋਤ ਸ਼ੈਅਰੀ ਦੀ ਪ੍ਰਸੰਸਾ ਕਰਦਾ ਹੈ। ਉਨਾਂ ਨੂੰ ਆਪਦੀਆਂ ਫੋਟੋ ਫੇਸਬੁੱਕ ਉਤੇ ਭੇਜਦਾ ਹੈ। ਉਹ ਔਰਤਾਂ ਚੂੰਮੀਆਂ ਕਰਕੇ, ਸਕਾਇਪ ਉਤੇ ਹੀ ਬਿਚਾਰੇ ਨੂੰ ਬੰਦਲਾ ਦਿੰਦੀਆਂ ਹਨ। ਉਸ ਨੂੰ ਟਰੱਕ ਦਾ ਲੋਡ ਉਧਰ ਦਾ ਲੱਦਣਾਂ ਪੈਂਦਾ ਹੈ। ਉਹ ਇਹ ਨਹੀਂ ਜਾਂਣਦੀਆਂ, ਐਸੀਆਂ, ਹੋਰ ਕਿੰਨੀਆਂ ਨੂੰ, ਹਰ ਸ਼ਹਿਰ ਵਿੱਚ, ਹਰ ਟਰੱਕ ਦੇ ਗੇੜੇ ਵਾਂਗ ਬਦਲਦਾ ਹੈ। ਗੁਰੀ ਦਾ ਇਹ ਸ਼ੇਅਰ ਜ਼ਨਾਨੀਆਂ ਵਿਆਹੀਆਂ, ਵਿਧਵਾਂ, ਤਲਾਕ ਸੂਦਾ ਔਰਤਾਂ ਨੂੰ ਪਾਗਲ ਕਰ ਦਿੰਦਾ ਹੈ। ਪੜ੍ਹਨ ਵਾਲੀਆਂ, ਸਬ ਉਸ ਦੇ ਨਾਲ ਮੁਕਲਾਵੇ ਜਾਂਣ ਨੂੰ ਤਿਆਰ ਹਨ। ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ। ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ। ਕਈ ਗੁਰੀ ਦਾ ਪਿੰਡ ਪੁੱਛਦੇ ਹਨ। ਸ਼ਾਇਦ ਉਨਾਂ ਦਾ ਵੀ ਸੇਵਾ ਕਰਾਉਣ ਦਾ ਇਰਾਦਾ ਹੋਵੇ। ਚਾਹ ਪਾਣੀ ਤਾ ਉਹ ਪੁੱਛਦਾ ਨਹੀਂ ਹੈ। ਪਿੰਡ ਸਮਾਂ ਆਉਣ ਤੇ ਦੱਸਾਂਗੀ। ਅਜੇ ਆਪਣਾ ਨਾਵਲ ਵੀ ਪੂਰਾ ਨਹੀਂ ਹੋਇਆ।
ਸੋਚਣ ਦੀ ਗੱਲ ਹੈ, ਸਤਵਿੰਦਰ ਕੌਰ ਸੱਤੀ ਨੂੰ ਤੁਹਾਡੀ ਅੰਦਰ ਦੀ ਗੱਲ ਦਾ ਕਿਵੇਂ ਪਤਾ ਲੱਗੀ? ਗੁਰਜੋਤ ਨੇ ਇੱਕ ਦਿਨ ਖਾਦੀ-ਪੀਤੀ ਵਿੱਚ ਤੁਹਾਡੇ ਸਾਰੇ ਫੇਸਬੁੱਕ ਤੇ ਸੈਲਰ ਫੋਨ ਮੈਸਜ਼ ਸਤਵਿੰਦਰ ਕੌਰ ਸੱਤੀ ਨੂੰ ਘੱਲ ਦਿੱਤੇ। ਗੁਰੀ ਕਹਿੰਦਾ, " ਇਹ ਇੱਜ਼ਤਦਾਰ ਔਰਤਾਂ ਉਤੇ ਨਾਵਲ ਲਿਖਦੇ। ਸੱਤੀ, ਬਾਬੇ ਨੇ ਦਿੱਤੀਆਂ ਗਜ਼ਰਾਂ, ਵਿੱਚੇ ਰੰਬਾ ਰੱਖ। ਜੋ ਰੱਬ ਲਿਖਾਉਣਾ ਚਹੁੰਦਾ ਹੈ। ਆਪੇ ਮੂਹਰੇ ਰੱਖ ਦਿੰਦਾ ਹੈ। ਕਈਆਂ ਨੂੰ ਗੁਰੀ ਦੀ ਕਹਾਣੀ ਚੁਬਦੀ ਹੈ। ਕਿਉਂਕਿ ਇਸ ਕਹਾਣੀ ਦੇ ਨਾਲ, ਉਨਾਂ ਦਾ ਆਪਦਾ ਸੱਚ ਵੀ ਨੰਗਾ ਹੁੰਦਾ ਹੈ। ਬਹੁਤੇ ਮਰਦ ਔਰਤਾਂ ਦੀ ਇਹੀ ਜਿੰਦਗੀ ਹੈ। ਸੱਚ ਕੌੜਾ ਹੁੰਦਾ ਹੈ। ਬਰਦਾਸਤ ਕਰਨਾਂ ਔਖਾ ਹੁੰਦਾ ਹੈ। ਔਰਤਾਂ ਨਾਲ ਇੱਕ ਮੁੰਡਾ, ਸੱਚੀ-ਮੂਚੀ ਐਸਾ ਕਰਦਾ ਫਿਰ ਰਿਹਾ ਹੈ। ਫੇਸਬੁੱਕ ਦੀਆਂ ਔਰਤਾਂ ਨੂੰ ਬੇਵਕੂਫ਼ ਬੱਣਾਂ ਕੇ, ਗੁਰੀ ਪਿਆਰ ਵਿੱਚ ਫਸਾ ਕੇ, ਇੱਜ਼ਤਾਂ ਤੇ ਉਨਾਂ ਤੋਂ ਪੈਸਾ ਲੁੱਟਦਾ ਫਿਰ ਹੈ। ਉਹ ਹੈ ਗੁਰੀ ਹੈ। ਗੁਰੀ ਤੇ ਔਰਤਾਂ ਦੇ ਲਿਖੇ ਹੋਏ, ਮੇਰੇ ਕੋਲ ਲਿਖਤੀ ਸਬੂਤ ਹਨ।
ਗੁਰੀ ਅੱਜ ਕੱਲ ਵੈਨਕੂਵਰ ਵੱਲ ਆਇਆ ਹੋਇਆ ਹੈ। ਇੱਕੋ ਗੇੜੇ ਕਮਲਜੀਤ, ਰਵਨੀਤ ਕੋਲ ਹੋ ਕੇ, ਜਸਵੀਰ ਕੋਲ ਪਹੁੰਚ ਗਿਆ। ਜੇ ਰੱਬ ਪੱਥਰਾਂ ਵਿੱਚ ਵੀ ਹੈ। ਰੱਬ ਪੱਥਰਾਂ ਤੇ ਪੱਥਰਾਂ ਦਿਲਾਂ ਵਿੱਚ ਹੈ। ਇਸ ਦਾ ਰੱਬ ਕਿਥੇ ਹੈ? ਗੁਰੀ ਨੂੰ ਰੱਬ ਨੇ ਪੱਥਰ ਕਿਉਂ ਬਣਾ ਦਿੱਤਾ? ਪੱਥਰ ਨਹੀਂ ਸ਼ੈਤਾਨ ਬੱਣਾਂ ਦਿੱਤਾ ਹੈ। ਸ਼ੈਤਾਨ ਤਾਂ ਇਹੀ ਸਮਝਦਾ ਹੈ। ਮੇਰਾ ਦੁਨੀਆਂ ਉਤੇ ਰਾਜ ਹੈ। ਮੈਂ ਦੁਨੀਆਂ ਪੁੱਠੀ ਕਰ ਸਕਦਾਂ ਹਾਂ। ਉਸ ਨੂੰ ਲੱਗਦਾ ਹੈ, ਦੁਨੀਆਂ ਉਸੇ ਨੇ ਧੱਮੀ ਹੈ। ਗੁਰੀ ਨੂੰ ਲੱਗਦਾ ਸੀ। ਸਬ ਔਰਤਾਂ ਦਾ ਉਧਾਰ, ਇਸੇ ਨੇ ਕਰਨਾਂ ਹੈ। ਇੱਕ ਕਮਾਲ ਦੀ ਗੱਲ ਹੈ। ਕਿੰਨੀਆਂ ਕੁ ਔਰਤਾਂ ਹਨ। ਜੋ ਮਰਦ ਦਾ ਹੱਥ ਲੱਗਦੇ ਹੀ, ਹੱਲਾਂ ਮਚਾ ਸਕਦੀਆਂ ਹਨ। ਬਹੁਤੀਆਂ ਔਰਤਾਂ ਛਾਪਲ ਜਾਂਦੀਆਂ ਹਨ। ਗੱਲ ਨੂੰ ਅੰਦਰੇ ਦੱਬ ਲੈਂਦੀਆਂ ਹਨ। ਸਹਿਮਤੀ ਮਨ ਲੈਂਦੀਆਂ ਹਨ। ਐਸਾ ਤਾਂ ਹੁੰਦਾ ਹੈ। ਉਨਾਂ ਦੀ ਆਪਦੀ ਜਰੂਰਤ ਵੀ ਪੂਰੀ ਹੁੰਦੀ ਹੈ। ਕਿਸੇ ਵੀ ਖੇਤਰ ਵਿੱਚ ਨੌਕਰੀ ਪੇਸ਼ਾਂ ਔਰਤਾਂ ਨੂੰ ਗੁਰੀ ਵਰਗੇ, ਬੋਸ ਤੇ ਨਾਲ ਕੰਮ ਕਰਦੇ ਮਿਲ ਜਾਂਦੇ ਹਨ। ਫਿਲਮੀ ਦੁਨੀਆਂ ਵਿੱਚ ਵੀ, ਫਿਲਮਾਂ ਵਿੱਚ ਪੈਰ ਰੱਖਣ ਲਈ, ਪਹਿਲਾਂ ਇੱਜ਼ਤ ਦਾਅ ਉਤੇ ਲਾਉਂਣੀ ਪੈਂਦੀ ਹੈ। ਜਿੱਡੀ ਵੱਡੀ ਨੌਕਰੀ, ਉਨਾਂ ਹੀ ਇੱਜ਼ਤ ਨੂੰ ਖ਼ਤਰਾ ਹੁੰਦਾ ਹੈ।

Comments

Popular Posts