ਭਾਗ 43 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤ ਦੀ ਮਾੜੀ ਤਕਦੀਰ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਜਸਵੀਰ ਨੂੰ ਬੈਂਕ ਵਿੱਚ ਘੰਟਾ ਲੱਗ ਗਿਆ ਸੀ। ਜਦੋਂ ਵਾਪਸ ਆਈ। ਗੁਰੀ ਬੈਠਾ ਫੇਸਬੁੱਕ ਦੇਖ ਰਿਹਾ ਸੀ। ਹੋਰ ਸ਼ਿਕਾਰ ਲੱਭਦਾ ਹੋਣਾਂ ਹੈ। ਉਸ ਨੇ ਜਸਵੀਰ ਨੂੰ ਪੁੱਛਿਆ, " ਕੀ ਪੈਸੇ ਲਿਆਂਦੇ ਹਨ? " ਜਸਵੀਰ ਨੇ, ਗੁਰੀ ਨੂੰ 5000 ਡਾਲਰ ਫੜਾ ਦਿੱਤੇ। ਉਹ ਪੈਸੇ ਗਿੱਣਨ ਲੱਗ ਗਿਆ। ਜਸਵੀਰ ਬਾਸ਼ਰੂਮ ਗਈ, ਤਾਂ ਦੇਖਿਆ ਹੈ। ਸਾਰੇ ਪਾਸੇ ਪਾਣੀ-ਪਾਣੀ ਹੀ ਹੋਇਆ ਪਿਆ ਸੀ। ਜਸਵੀਰ ਨੇ ਪੁੱਛਿਆ, " ਕੌਣ ਨਹਾਤਾ ਹੈ? " ਗੁਰੀ ਨੇ ਕਿਹਾ, " ਮੈਂ ਨਹਾਤਾਂ ਹਾਂ। " ਜਸਵੀਰ ਨੇ ਕਿਹਾ, " ਕੀ ਇਦਾਂ ਨਹਾਈਦਾ ਹੁੰਦਾ ਹੈ? ਇਹ ਕੋਈ ਪਿੰਡ ਦੇ ਖੇਤ ਵਾਲਾ, ਔਲੂ-ਖੇਲ਼ ਥੋੜੀ ਹੈ? ਮੱਝ ਨਹਾਈ ਵਾਂਗ, ਪਾਣੀ ਟੱਬ ਦੇ ਬਾਹਰ ਤੁਰਿਆ ਫਿਰਦਾ ਹੈ। " ਉਹ ਬਾਥਰੂਮ ਸਾਫ਼਼ ਕਰਨ ਲੱਗ ਗਈ। ਉਦੋਂ ਹੀ, ਉਸ ਦੀ ਕੁੜੀ ਆ ਗਈ। ਉਸ ਨੇ ਕਿਹਾ, " ਮੰਮੀ ਤੁਸੀਂ ਬਾਥਰੂਮ ਵਿੱਚੋਂ ਬਾਹਰ ਜਾਵੋ। ਮੈਂ ਲੈਟਰੀਨ ਜਾਂਣਾਂ ਹੈ। ਜਸਵੀਰ ਬਾਥਰੂਮ ਵਿੱਚੋਂ ਬਾਹਰ ਆ ਗਈ। ਉਸ ਨੇ ਸੋਚਿਆ, ਦੋ-ਚਾਰ ਮਿੰਟ ਵਿੱਚ ਬਾਹਰ ਆ ਜਾਵੇਗੀ। ਉਸ ਦਾ ਬਾਥਰੂਮ ਵਿੱਚ ਪਾਣੀ ਡੁੱਲਿਆ, ਸਾਫ਼ ਕਰਨਾਂ ਬਾਕੀ ਸੀ। ਜਦੋਂ ਕੁੜੀ ਅੱਧਾ ਘੰਟਾ, ਬਾਥਰੂਮ ਵਿੱਚੋ ਬਾਹਰ ਨਹੀਂ ਆਈ। ਜਸਵੀਰ ਨੇ ਪੁੱਛਿਆ, " ਕੀ ਤੂੰ ਨਹਾਉਣ ਲੱਗ ਗਈ ਹੈ? " ਕੁੜੀ ਨੇ ਦਰਵਾਜ਼ਾ ਖੋਲ ਦਿੱਤਾ। ਉਸ ਨੇ ਕਿਹਾ, " ਮੰਮੀ ਮੇਰੇ ਕੋਲੋ, ਪੋਟੀ ਨਹੀਂ ਕਰ ਹੁੰਦੀ। ਬਹੁਤ ਦੁੱਖ ਲੱਗਦਾ ਹੈ। " ਜਸਵੀਰ ਨੂੰ ਕੀ ਪਤਾ ਸੀ? ਕੀ ਗੱਲ ਹੈ? ਜਸਵੀਰ ਨੇ ਕਿਹਾ, " ਤੂੰ ਕੁੱਝ ਵੀ ਚੱਜ ਨਾਲ ਨਹੀਂ ਖਾਂਦੀ। ਜੂਸ ਦਾ ਗਿਲਾਸ ਪੀ ਲੈ। ਸੇਬ, ਕੇਲਾ ਖਾ ਲੈ। ਰੱਜ ਕੇ ਸਲਾਦ ਖਾ ਲੈ। ਆਪੇ ਕਬ਼ਜ਼ ਹੱਟ ਜਾਵੇਗੀ। " ਕੁੜੀ ਰਸੋਈ ਵਿੱਚ ਚਲੀ ਗਈ। ਜਸਵੀਰ, ਫਿਰ ਬਾਥਰੂਮ ਸਾਫ਼਼ ਕਰਨ ਲੱਗ ਗਈ। ਜਦੋ ਉਹ ਲੈਟਰੀਨ ਸਾਫ਼਼ ਕਰਨ ਲੱਗੀ। ਉਸ ਵਿੱਚ ਖੂਨ ਪਿਆ ਸੀ। ਕੁੜੀ ਦੁੱਖਾ ਵਿੱਚ ਪਾਣੀ ਛੱਡਣਾਂ ਭੁੱਲ ਗਈ ਸੀ। ਜਸਵੀਰ ਦੇ ਦਿਮਗ ਵਿੱਚ, ਕੁੜੀ ਦੀ ਗੱਲ ਘੁੰਮਣ ਲੱਗੀ। ਇਹ ਤਾਂ ਅਜੇ 8 ਸਾਲਾਂ ਦੀ ਹੈ। ਉਸ ਦਾ ਦਿਲ ਕੰਬ ਗਿਆ। ਕਿਤੇ ਗੁਰੀ ਨੇ ਮੇਰੀ ਗੈਰ ਹਾਜ਼ਰੀ ਵਿੱਚ, ਕੋਈ ਚੰਦ ਤਾਂ ਨਹੀਂ ਚੜ੍ਹਾ ਦਿਤਾ। ਜੋ ਬੰਦਾ ਥਾਂ-ਥਾਂ ਫੇਸਬੁੱਕ ਉਤੇ ਜ਼ਨਾਨੀ ਦੇਖ ਕੇ ਹੀ, ਉਨਾਂ ਕੋਲ ਤੁਰਿਆ ਫਿਰਦਾ ਹੈ। ਹਾਏ ਰੱਬਾ, ਕੁੜੀ ਉਸ ਕੋਲ ਕਿਉਂ ਛੱਡਣੀ ਸੀ? ਵਿਆਹਿਆ ਬੰਦਾ, ਗੁਲਗਲੇ ਵਰਗੀ ਨਾਲ, ਰਵਨੀਤ, ਬਲਜਿੰਦਰ, ਹਨੀ ਹੁਣਾਂ ਨਾਲ ਸਬ ਕੁੱਝ ਕਰ ਸਕਦਾ ਹੈ। ਉਹ ਭੱਜ ਕੇ ਉਸ ਕੋਲ ਗਈ। ਉਸ ਨੂੰ ਕੰਮਰੇ ਵਿੱਚ ਲੈ ਗਈ। ਗੁਰੀ ਦੇ ਕੰਨ, ਦੋਨਾਂ ਦੀਆਂ ਗੱਲਾਂ ਵਿੱਚ ਸਨ। ਜਸਵੀਰ ਨੇ ਕੁੜੀ ਨੂੰ ਪੁੱਛਿਆ, " ਤੇਰੇ ਖੂਨ ਕਿਥੋਂ ਨਿੱਕਲਿਆ ਹੈ? " ਕਨੇਡਾ ਦੇ ਬੱਚੇ ਸੱਚ ਦੱਸ ਦਿੰਦੇ ਹਨ। ਉਸ ਨੇ ਕਿਹਾ, " ਤਾਂਹੀ ਲੈਟਰੀਨ ਨਹੀਂ ਆ ਰਹੀ। ਪਤਾ ਨਹੀਂ ਕਿਥੋਂ ? ਬਹੁਤ ਖੂਨ ਨਿੱਕਲ ਰਿਹਾ ਹੈ। "


ਕੁੜੀਆਂ ਦੀਆਂ ਰੋ-ਰੋ ਕੇ ਅੱਖਾਂ ਸੂਜੀਆਂ ਪਈਆਂ ਸਨ। ਜਸਵੀਰ ਦਾ ਸਾਹ ਬੰਦ ਹੁੰਦਾ ਜਾਂਦਾ ਸੀ। ਉਹ ਗੁੱਸੇ ਨਾਲ ਕੰਭ ਰਹੀ ਸੀ। ਉਸ ਨੂੰ ਗੱਲ ਸਮਝਣ ਵਿੱਚ ਦੇਰ ਨਹੀਂ ਲੱਗੀ। ਉਸ ਨੇ ਤਸਲੀ ਲਈ ਕੁੜੀ ਨੂੰ ਪੁੱਛਿਆ, " ਜਦੋਂ ਮੈਂ ਘਰੋਂ ਗਈ ਸੀ। ਤੂੰ ਕਿਥੇ-ਕਿਥੇ ਰਹੀ ਸੀ? ਕੀ-ਕੀ ਕੀਤਾ ਸੀ? " ਕੁੜੀ ਨੇ ਗੱਲ ਦਾ, ਗੋਲ ਜਿਹਾ ਜੁਆਬ ਦਿੱਤਾ, " ਮੈਂ ਘਰ ਹੀ ਸੀ। " ਜਸਵੀਰ ਨੇ ਫਿਰ ਪੁੱਛਿਆ, " ਕੀ ਤੂੰ ਗੁਰੀ ਕੋਲ ਗਈ ਸੀ? " ਉਹ ਮਾਂ ਦੀ ਗੱਲ ਸੁਣ ਕੇ, ਬਿਟ-ਬਿਟ ਦੇਖ ਰਹੀ ਸੀ। ਜਿਵੇਂ ਉਸ ਨੂੰ ਮਾਂ ਦੀ ਗੱਲ ਸਮਝ ਨਹੀਂ ਲੱਗੀ। ਕੁੜੀ ਨੂੰ ਪਤਾ ਸੀ। ਅੱਗੇ ਮਾਂ ਨੂੰ ਪਤਾ ਲੱਗਾ ਸੀ। ਤਾਂ ਮਾਂ ਦਾ ਦੂਜਾ ਪਤੀ ਘਰ ਛੱਡ ਗਿਆ ਸੀ। ਹੁਣ, ਇਹ ਮੈਂਨੂੰ ਘਰੋਂ ਕੱਢ ਦੇਵੇਗੀ। ਜਸਵੀਰ ਉਸ ਦੀ ਬਾਂਹ ਫੜ ਕੇ, ਗੁਰੀ ਵੱਲ ਨੂੰ ਤੁਰ ਪਈ। ਜਦੋਂ ਉਹ ਉਥੇ ਪਹੁੰਚੀ। ਜਿਥੇ ਗੁਰੀ ਬੈਠਾ ਹੋਇਆ ਸੀ। ਉਹ ਜਗ੍ਹਾ ਖਾਲੀ ਸੀ। ਜਸਵੀਰ ਨੇ ਸਾਰੇ ਘਰ ਵਿੱਚ ਗੇੜਾ ਦਿੱਤਾ। ਗੁਰੀ ਘਰ ਵਿੱਚੋਂ ਗਾਇਬ ਹੋ ਗਿਆ ਸੀ। ਜਸਵੀਰ ਨੇ ਚੀਕਾਂ ਮਾਰ-ਮਾਰ ਕੇ ਘਰ, ਸਿਰ ਉਤੇ ਚੱਕ ਲਿਆ। ਕੋਈ ਸੁਣਨ ਵਾਲਾ ਨਹੀਂ ਸੀ। ਜਸਵੀਰ ਨੇ ਕੁੜੀ ਉਤੇ ਹੱਥ ਚੱਕਿਆ। ਪਰ ਮਾਰ ਨਹੀਂ ਸਕੀ। ਉਹ ਸੋਚਣ ਲੱਗੀ। ਇਸ ਬਿਚਾਰੀ ਦਾ ਕੀ ਕਸੂਰ ਹੈ? ਸ਼ਇਦ ਇਸ ਨਾਲ, ਗੁਰੀ ਨੇ ਧੱਕਾ ਕੀਤਾ ਹੋਵੇ। ਮੇਰਾ ਵੀ ਕਸੂਰ ਹੈ। ਮੈਂ ਆਪਦੇ ਅੰਨਦ ਲਈ, ਅਵਾਰਾ ਬੰਦਾ ਘਰ ਵਾੜ ਲਿਆ। ਉਸ ਨੇ ਫਿਰ ਪੁੱਛਿਆ, " ਦੇਖ ਮੈਨੂੰ ਸੱਚ ਦੱਸ ਦੇ, ਗੁਰੀ ਨੇ ਤੈਨੂੰ ਹੱਥ ਲਾਇਆ ਸੀ। ਚੱਲ ਮੈਂ ਤੈਨੂੰ ਡਾਕਟਰ ਕੋਲ ਲੈ ਚੱਲਾਂ। ਸਾਰਾ ਕੁੱਝ ਪਤਾ ਲੱਗ ਜਾਂਣਾ ਹੈ। " ਕੁੜੀ ਰੋਣ ਲੱਗ ਗਈ। ਉਸ ਨੇ ਟੱਬ ਵਾਲੀ ਸਾਰੀ ਗੱਲ ਦੱਸ ਦਿੱਤੀ। ਜਸਵੀਰ ਨੇ ਕਿਹਾ, " ਚੱਲ ਤੈਨੂੰ ਡਾਕਟਰ ਕੋਲ ਲੈ ਕੇ ਚੱਲਾਂ। " ਫਿਰ ਉਹ ਕੁੱਝ ਸੋਚ ਕੇ, ਸੋਫ਼ੇ ਉਤੇ ਢੇਰੀ ਹੋ ਗਈ। ਉਸ ਨੇ ਸੋਚਿਆ, ਡਾਕਟਰ ਕੋਲ ਵੀ ਨਹੀਂ ਲਿਜਾ ਸਕਦੀ। ਬਹੁਤ ਵੱਡਾ ਚੱਕਰ ਪੈ ਜਾਂਣਾਂ ਹੈ। ਡਾਕਟਰ ਨੂੰ ਪਤਾ ਤਾਂ ਲੱਗ ਹੀ ਜਾਂਣਾਂ ਹੈ। ਮਰਦ ਦੁਆਰਾ, ਇਸ ਨਾਲ ਕਾਂਮਕ ਸਬੰਧ ਹੋਏ ਹਨ। ਦੋ ਔਰਤਾਂ ਦਾ ਗੁਰੀ ਉਤੇ ਚਾਰਜ਼ ਲੱਗ ਜਾਂਣਾ ਹੈ। ਖ਼ਬਰ ਬੱਣ ਜਾਂਣੀ ਹੈ। ਜੇ ਕੁੜੀ ਦਾ ਖੂਨ ਚੈਕ ਹੋ ਗਿਆ। ਇਹ ਕੁੜੀ ਮੇਰੇ ਵੀ ਗੱਲ਼ਤੀ ਨਾਲ ਪੈਦਾ ਹੋਈ ਹੈ। ਪਤੀ ਦੀ ਔਲਾਦ ਨਹੀਂ ਹੈ। ਮੇਰਾ ਵੀ 16 ਸਾਲਾਂ ਦੀ ਦਾ ਬਲਾਤਕਾਰ ਹੋਇਆ ਸੀ। ਉਦੋਂ ਹੀ ਘਰ ਵਾਲਿਆ ਨੇ ਵਿਆਹ ਕਰ ਦਿੱਤਾ। ਇਸ ਦੀ ਕਿਸਮਤ ਕੈਸੀ ਹੈ? ਔਰਤ ਦੀ ਮਾੜੀ ਤਕਦੀਰ ਹੈ। ਮਰਦ ਦੇ ਧੱਕੇ ਚੜ੍ਹਦੀ ਰਹਿੰਦੀ ਹੈ। ਜਸਵੀਰ ਨੇ ਕੁੜੀ ਨੂੰ, ਦੋ ਗੋਲੀਆਂ ਦਰਦ ਨਾਂ ਹੋਣ ਦੀਆਂ ਦੇ ਦਿੱਤੀਆਂ। ਉਸ ਨੂੰ ਆਪਦੇ ਨਾਲ ਪਾ ਲਿਆ। ਬਈ ਜੇ ਰਾਤ ਨੂੰ ਕੋਈ ਤਕਲੀਫ਼ ਹੋਈ। ਹੋਰ ਦੁਵਾਈ ਦੇ ਦੇਵਾਂਗੀ। ਮਾਂ-ਧੀ ਦੜ ਵੱਟ ਕੇ ਪੈ ਗਈਆਂ। ਦੁਨੀਆਂ ਤੋਂ ਡਰਦੀਆਂ ਨੇ, ਸਬ ਦੁੱਖ ਦਰਦ ਅੰਦਰ ਹੀ ਦੱਬ ਲਏ। ਦੁੱਖ ਸੁਣ ਕੇ, ਲੋਕ ਹੱਸਦੇ ਹਨ। ਇੱਜ਼ਤ ਲੁੱਟਦੀ ਦੇਖ ਕੇ, ਲੋਕ ਸੁਆਦ ਲੈਂਦੇ ਹਨ। ਇਧਰ ਫੇਸਬੁੱਕ ਉਤੇ ਲਾਡੀ ਸਾਹਿਬ ਬਹੁਤ ਗਰਮ ਹੋਏ ਫਿਰਦੇ ਹਨ। ਉਸ ਦਾ ਕਹਿੱਣਾਂ ਹੈ, " ਗੁਰੀ ਮੈਨੂੰ ਇੱਕ ਬਾਰ ਮਿਲ ਜਾਵੇ। ਮੈਂ ਉਸ ਨੂੰ ਪਤਾ ਦੱਸਣਾਂ ਹੈ। ਗੋਡਿਆਂ ਥੱਲੇ ਲੈ ਕੇ, ਢਾਹ ਲੈਣਾਂ ਹੈ। " ਹੁਣ ਉਸ ਦੀ ਨੀਅਤ ਕੀ ਹੈ? ਆਪਾਂ ਨੂੰ ਕੀ ਪਤਾ, ਅੱਗਲੇ ਦਾ ਅਸਲੀ ਇਰਾਦਾ ਕੀ ਹੈ? ਇਹ ਵੀ ਗੁਰੀ ਨੂੰ ਮਿਲਣ ਦਾ ਮੌਕਾ ਲੱਭਦਾ ਹੈ। ਕਿੱਦਣ ਦਾ ਗੁਰੀ ਦਾ ਪਿੰਡ ਪੁੱਛਦਾ ਹੈ। ਹਰ ਰੋਜ਼ ਪਿੱਟਦੇ ਹਾਂ। ਉਹ ਕਨੇਡਾ, ਅਮਰੀਕਾਂ ਦੀਆਂ ਔਰਤਾਂ ਲਈ ਖ਼ੱਤਰਾ ਹੈ। ਇਸ ਲਾਡੀ ਵਰਗਿਆ ਨੇ ਪਿੰਡ ਪਤਾ ਨਹੀਂ, ਉਸ ਦੀ ਵੱਹੁਟੀ ਦੀ ਮੂੰਹ ਦਿਖਾਈ ਕਰਨੀ ਹੈ। ਗੁਰੀ ਨੂੰ ਚੰਡੀਗੜ੍ਹ, ਜਲਧੰਰ, ਲੁਧਿਆਣੇ ਬਿੰਠੀਡੇ ਤੇ ਪਟਿਆਲੇ ਵਾਲੀਆਂ ਔਰਤਾਂ ਸਬ ਗੁਰੀ ਨੂੰ ਜਾਂਣ ਦੀਆਂ ਹਨ। ਸਾਨ੍ਹ ਤੋ ਵੀ ਪਰੇ ਦੀ ਬਾਤ ਹੈ। ਕਿਤੋਂ ਵੀ ਪਤਾ ਕਰ ਲਿਉ।

ਹਰ ਕਹਾਣੀ ਸੱਚੀ ਹੁੰਦੀ ਹੈ ਜੀ। ਰੱਬ ਦਾ ਨਾਂਮ ਲੈ ਕੇ ਸੱਚ ਲਿਖ ਦੇਈਦਾ ਹੈ। ਅੱਗੇ ਰੱਬ ਰਾਖਾ।

Comments

Popular Posts