ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੦ Page 250 of 1430

10898 ਸਤਿਗੁਰ ਪ੍ਰਸਾਦਿ
Ik Oankaar Sathigur Prasaadh ||
सतिगुर प्रसादि
ਰੱਬ ਇੱਕ ਹੈ , ਸਤਿਗੁਰ ਜੀ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ।
One Universal Creator God. By The Grace Of The True Sathigur.

10899 ਗਉੜੀ ਬਾਵਨ ਅਖਰੀ ਮਹਲਾ



Gourree Baavan Akharee Mehalaa 5 ||
गउड़ी बावन अखरी महला

ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਬਾਵਨ ਅਖਰੀ ਮਹਲਾ

Sathigur Arjan Dev Gauree, Baavan Akhree Fifth Mehl 5

10900 ਸਲੋਕੁ



Salok ||
सलोकु


ਸਲੋਕੁ
Shalok

10901 ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ



Guradhaev Maathaa Guradhaev Pithaa Guradhaev Suaamee Paramaesuraa ||
गुरदेव माता गुरदेव पिता गुरदेव सुआमी परमेसुरा


ਸਤਿਗੁਰ ਮੇਰੀ ਮਾਂ ਹੈ। ਗੁਰੂ ਮੇਰਾ ਬਾਪ ਹੈ। ਗੁਰੂ ਮੇਰਾ ਖ਼ਸਮ ਭਗਵਾਨ ਹੈ।

 
The Divine Sathigur is my mother, the Divine Guru is my father; the Divine Guru is my Transcendent Lord and Master.

10902 ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ



Guradhaev Sakhaa Agiaan Bhanjan Guradhaev Bandhhip Sehodharaa ||
गुरदेव सखा अगिआन भंजनु गुरदेव बंधिप सहोदरा



ਸਤਿਗੁਰ ਮੇਰਾ ਸਕਾ ਹੈ। ਗੁਰੂ ਵਿਕਾਰਾਂ ਦਾ ਭਰਮ ਦੂਰ ਕਰਦਾ ਹੈ। ਗੁਰੂ ਮੇਰਾ ਸਕਾ ਰਿਸ਼ਤੇਦਾਰ, ਤੋੜ ਨਿਭਾਉਣ ਵਾਲਾ ਹੈ॥
The Divine Sathigur is my companion, the Destroyer of ignorance; the Divine Guru is my relative and brother.
10903 ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ



Guradhaev Dhaathaa Har Naam Oupadhaesai Guradhaev Manth Nirodhharaa ||
गुरदेव दाता हरि नामु उपदेसै गुरदेव मंतु निरोधरा


ਸਤਿਗੁਰ ਮੇਰਾ ਮੈਨੂੰ ਹਰ ਵਸਤੂ ਦਿੰਦਾ ਹੈ। ਗੁਰੂ ਮੇਰਾ ਰੱਬ ਦਾ ਨਾਮ ਚੇਤੇ ਕਰਾਉਣ ਦਾ ਢੰਗ ਦੱਸਦਾ ਹੈ। ਗੁਰੂ ਮੇਰਾ ਮਨ ਵਿੱਚ ਹੈ, ਕਦੇ ਗੁੰਮ ਨਹੀ ਹੋ ਸਕਦਾ॥
The Divine Sathigur is the Giver, the Teacher of the Lord's Name. The Divine Sathigur is the Mantra which never fails.
10904 ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ



Guradhaev Saanth Sath Budhh Moorath Guradhaev Paaras Paras Paraa ||
गुरदेव सांति सति बुधि मूरति गुरदेव पारस परस परा



ਸਤਿਗੁਰ ਠੰਡਕ, ਸੱਚਾਈ, ਅੱਕਲ ਦਾ ਸਰੂਪ ਹੈ। ਗੁਰੂ ਵਿੱਚ ਇਹ ਗੁਣ ਹੈ, ਜੋ ਗੁਰੂ ਨਾਲ ਲੱਗਦਾ ਹੈ। ਉਹ ਗੁਰੂ ਵਰਗਾ ਬੱਣ ਜਾਂਦਾ ਹੈ॥
The Divine Sathigur is the Image of peace, truth and wisdom. The Divine Sathigur is the Philosopher's Stone - touching it, one is transformed.

10905 ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ



Guradhaev Theerathh Anmrith Sarovar Sathigur Giaan Majan Aparanparaa ||
गुरदेव तीरथु अम्रित सरोवरु गुर गिआन मजनु अपर्मपरा



ਸਤਿਗੁਰ ਮੇਰਾ ਸ਼ਬਦਾਂ ਦਾ ਰਸ ਹੈ, ਮਨ ਲਈ ਧਰਮਿਕ ਇਸ਼ਨਾਨ ਹੈ। ਗੁਰੂ ਮੇਰਾ ਸ਼ਬਦਾਂ ਨਾਲ ਰੋਸ਼ਨੀ ਦਿੰਦਾ ਹੈ। ਗੁਰੂ ਤੱਕ ਕੋਈ ਪਹੁੰਚ ਨਹੀਂ ਸਕਦਾ। ਬਹੁਤ ਵੱਡ, ਊਚਾ ਹੈ॥
The Divine Sathigur is the sacred shrine of pilgrimage, and the pool of divine ambrosia; bathing in the Sathigur's wisdom, one experiences the Infinite.
10906 ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ



Guradhaev Karathaa Sabh Paap Harathaa Guradhaev Pathith Pavith Karaa ||
गुरदेव करता सभि पाप हरता गुरदेव पतित पवित करा



ਸਤਿਗੁਰ ਦੁਨੀਆਂ ਬੱਣਾਉਣ ਵਾਲਾ ਹੈ। ਗੁਰੂ ਸਾਰੇ ਮਾਂੜੇ ਕੰਮ ਖ਼ੱਤਮ ਕਰ ਦਿੰਦਾ ਹੈ। ਗੁਰੂ ਮੇਰਾ ਬੰਦੇ ਨੂੰ ਪਾਪਾਂ ਵਿੱਚੋਂ ਕੱਢ ਕੇ ਪਵਿੱਤਰ ਕਰਦਾ ਹੈ॥
The Divine Sathigur is the Creator, and the Destroyer of all sins; the Divine Guru is the Purifier of sinners.

10907 ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ



Guradhaev Aadh Jugaadh Jug Jug Guradhaev Manth Har Jap Oudhharaa ||
गुरदेव आदि जुगादि जुगु जुगु गुरदेव मंतु हरि जपि उधरा



ਸਤਿਗੁਰ ਦੁਨੀਆਂ ਬੱਣਨ ਤੋਂ ਪਹਿਲਾਂ ਦਾ ਜੁਗਾਂ-ਜੁਗਾਂ ਤੋਂ ਹੈ। ਰੱਬੀ ਬਾਣੀ ਦੇ, ਸਤਿਗੁਰ ਸ਼ਬਦ ਦੇ ਗੁਣਾਂ ਨਾਲ, ਜੀਵਨ ਸੂਚਾ ਬੱਣ ਜਾਂਦਾ ਹੈ॥
The Divine Sathigur existed at the primal beginning, throughout the ages, in each and every age. The Divine Guru is the Mantra of the Lord's Name; chanting it, one is saved.
10908 ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ



Guradhaev Sangath Prabh Mael Kar Kirapaa Ham Moorr Paapee Jith Lag Tharaa ||
गुरदेव संगति प्रभ मेलि करि किरपा हम मूड़ पापी जितु लगि तरा



ਸਤਿਗੁਰ ਜੀ ਆਪਦੇ ਭਗਤਾਂ, ਪਿਆਰਿਆ ਨਾਲ ਜੋੜ ਕਰਾਦੇ, ਉਨਾਂ ਨਾਲ ਗੁਰੂ, ਭਗਵਾਨ ਦਾ ਨਾਂਮ ਜੱਪ ਕੇ; ਅਸੀਂ ਮਾੜੇ ਕੰਮ ਕਰਨ ਵਾਲੇ ਵੀ, ਜੀਵਨ ਸਫ਼ਲ ਕਰ ਲਈਏ॥
God, please be merciful to me, that I may be with the Divine Sathigur, I am a foolish sinner, but holding onto Him, I am carried across.

10909 ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ੧॥

Guradhaev Sathigur Paarabreham Paramaesar Guradhaev Sathigur Naanak Har Namasakaraa ||1||

गुरदेव सतिगुरु पारब्रहमु परमेसरु गुरदेव नानक हरि नमसकरा ॥१॥

ਗੁਰੂ ਸਤਿਗੁਰ ਨਾਨਕ ਭਗਵਾਨ, ਗੁਣੀ-ਗਿਆਨੀ ਦੁਨੀਆਂ ਦਾ ਮਾਲਕ ਰੱਬ ਹੈ, ਉਸ ਨੂੰ ਸੀਸ ਝੁੱਕਾਈਏ, ਸਿਜਦਾ ਕਰੀਏ॥



The Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
10910 ਸਲੋਕੁ



Salok ||
सलोकु


ਸਲੋਕੁ
Shalok

10911 ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ



Aapehi Keeaa Karaaeiaa Aapehi Karanai Jog ||
आपहि कीआ कराइआ आपहि करनै जोगु


ਸ੍ਰਿਸਟੀ ਆਪ ਰੱਬ ਨੇ ਬੱਣਾਈ ਹੈ। ਰੱਬ ਨੇ, ਆਪ ਸਬ ਕੀਤਾ ਹੈ। ਉਹੀ ਸਾਰਾ ਕੁੱਝ ਕਰ ਸਕਦਾ ਹੈ॥
He Himself acts, and causes others to act; He Himself can do everything.
10912 ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਹੋਗੁ ੧॥

Sathigur Naanak Eaeko Rav Rehiaa Dhoosar Hoaa N Hog ||1||

नानक एको रवि रहिआ दूसर होआ होगु ॥१॥

ਸਤਿਗੁਰ ਨਾਨਕ ਰੱਬ ਜੀ, ਹਰ ਥਾਂ ਵੱਸਦਾ ਹੈ। ਹੋਰ ਕੋਈ ਦੂਜਾ ਨਹੀਂ ਹੈ ||1||

Sathigur Nanak, the One Lord is pervading everywhere; there has never been any other, and there never shall be. ||1||

10913 ਪਉੜੀ



Pourree ||
पउड़ी


ਪਉੜੀ
Pauree.

10914 ਓਅੰ ਸਾਧ ਸਤਿਗੁਰ ਨਮਸਕਾਰੰ



Ouan Saadhh Sathigur Namasakaaran ||
ओअं साध सतिगुर नमसकारं

ਜੋ ਸਤਿਗੁਰ ਸਾਧ ਦਾ ਰੂਪ ਵੀ ਹੈ, ਉਸ ਰੱਬ ਨੂੰ ਸੀਸ ਝੁੱਕਦਾ ਹੈ, ਸਿਜਦਾ ਹੈ॥



ONG: I humbly bow in reverence to the One Universal Creator, to the Holy True Guru.
10915 ਆਦਿ ਮਧਿ ਅੰਤਿ ਨਿਰੰਕਾਰੰ



Aadh Madhh Anth Nirankaaran ||
आदि मधि अंति निरंकारं


ਦੁਨੀਆਂ ਪੈਦਾ ਹੋਣ ਵੇਲੇ ਵੀ ਸੀ, ਹੁਣ ਵੀ ਹੈ। ਦੁਨੀਆਂ ਮੁੱਕਣ ਤੱਕ ਪ੍ਰਭੂ ਹੋਵੇਗਾ॥
In the beginning, in the middle, and in the end, He is the Formless Lord.
10916 ਆਪਹਿ ਸੁੰਨ ਆਪਹਿ ਸੁਖ ਆਸਨ



Aapehi Sunn Aapehi Sukh Aasan ||
आपहि सुंन आपहि सुख आसन


ਆਪ ਹੀ ਖਾਲੀ ਥਾਂਵਾਂ ਉਤੇ ਹੁੰਦਾ ਹੈ। ਆਪ ਹੀ ਖੁਸ਼ੀਆਂ ਵਿੱਚ ਪ੍ਰਭੂ ਹੁੰਦਾ ਹੈ॥
He Himself is in the absolute state of primal meditation; He Himself is in the seat of peace.
10917 ਆਪਹਿ ਸੁਨਤ ਆਪ ਹੀ ਜਾਸਨ



Aapehi Sunath Aap Hee Jaasan ||
आपहि सुनत आप ही जासन


ਆਪ ਹੀ ਪ੍ਰਭੂ , ਆਪਦੀ ਪ੍ਰਸੰਸਾ ਸੁਣਦਾ ਹੈ॥
He Himself listens to His Own Praises.
10918 ਆਪਨ ਆਪੁ ਆਪਹਿ ਉਪਾਇਓ



Aapan Aap Aapehi Oupaaeiou ||
आपन आपु आपहि उपाइओ


ਆਪਣੇ-ਆਪ ਨੂੰ ਪ੍ਰਮਾਤਮਾਂ ਨੇ, ਦੁਨੀਆਂ ਉਤੇ ਬਨਸਪਤੀ, ਜੀਵਾਂ ਸਬ ਕਾਸੇ ਵਿੱਚ ਪੈਦਾ ਕੀਤਾ ਹੈ॥
He Himself created Himself.
10919 ਆਪਹਿ ਬਾਪ ਆਪ ਹੀ ਮਾਇਓ



Aapehi Baap Aap Hee Maaeiou ||
आपहि बाप आप ही माइओ


ਪ੍ਰਭੂ ਆਪ ਹੀ ਪਿਤਾ ਹੈ। ਆਪ ਹੀ ਮਾਤਾ ਹੈ॥
He is His Own Father, He is His Own Mother.
10920 ਆਪਹਿ ਸੂਖਮ ਆਪਹਿ ਅਸਥੂਲਾ



Aapehi Sookham Aapehi Asathhoolaa ||
आपहि सूखम आपहि असथूला


ਪ੍ਰਭੂ ਆਪ ਹੀ ਦਿਸੀ ਜਾਦਾ ਹੈ। ਆਪ ਹੀ ਕਿਤੇ ਨਜ਼ਰ ਨਹੀਂ ਆਉਂਦਾ॥
He Himself is subtle and etheric; He Himself is manifest and obvious.
10921 ਲਖੀ ਜਾਈ ਨਾਨਕ ਲੀਲਾ ੧॥



Lakhee N Jaaee Naanak Leelaa ||1||
लखी जाई नानक लीला ॥१॥

ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਕੰਮ, ਗੁਣ, ਚੋਜ ਦੱਸ ਨਹੀਂ ਸਕਦੇ ||1||

Sathigur Nanak, His wondrous play cannot be understood. ||1||

10922 ਕਰਿ ਕਿਰਪਾ ਪ੍ਰਭ ਦੀਨ ਦਇਆਲਾ



Kar Kirapaa Prabh Dheen Dhaeiaalaa ||
करि किरपा प्रभ दीन दइआला


ਕੰਮਜ਼ੋਰਾਂ ਗਰੀਬਾਂ ਉਤੇ, ਮੇਹਰਬਾਨ ਹੋਣ ਵਾਲੇ, ਪ੍ਰਭੂ ਜੀ, ਮੇਰੇ ਤੇ ਰੱਬ ਜੀ ਤਰਸ ਕਰੋ॥
God, Merciful to the meek, please be kind to me,

10923 ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ਰਹਾਉ



Thaerae Santhan Kee Man Hoe Ravaalaa || Rehaao ||
तेरे संतन की मनु होइ रवाला रहाउ


ਪ੍ਰਭੂ ਮੇਰਾ ਮਨ ਐਨਾਂ ਨੀਵਾ ਕਰਦੇ, ਤੇਰੇ ਭਗਤਾਂ ਦੇ ਪੈਰਾਂ ਵਿੱਚ, ਮੇਰਾ ਮਨ ਧੂੜੀ ਬੱਣ ਜਾਵੇ ਰਹਾਉ
That my mind might become the dust of the feet of Your Saints. ||Pause||
10924 ਸਲੋਕੁ



Salok ||
सलोकु


ਸਲੋਕੁ
Shalok

10925 ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ



Nirankaar Aakaar Aap Niragun Saragun Eaek ||
निरंकार आकार आपि निरगुन सरगुन एक


ਬਨਸਪਤੀ, ਜੀਵਾਂ ਬੰਦਿਆ ਸਬ ਕਾਸੇ ਵਿੱਚ ਪ੍ਰਭੂ ਦਿਸਦਾ ਵੀ ਹੈ। ਆਪ ਹੀ, ਬੰਦਿਆਂ ਵਿੱਚ ਧੰਨ ਦਾ ਮੋਹ ਲਾਲਚ, ਧੰਨ ਦਾ ਦਾਨੀ, ਧੰਨ ਦਾ ਸਬਰ ਕਰਨ ਵਾਲਾ ਵੀ ਹੈ॥
He Himself is formless, and also formed; the One Lord is without attributes, and also with attributes.
10926 ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ੧॥



Eaekehi Eaek Bakhaanano Naanak Eaek Anaek ||1||
एकहि एक बखाननो नानक एक अनेक ॥१॥

ਸਤਿਗੁਰ ਨਾਨਕ ਜੀ, ਇੱਕੋ ਰੱਬ ਹੈ, ਜਿਸ ਪ੍ਰਭੂ ਜੀ ਨੇ, ਬਨਸਪਤੀ, ਜੀਵਾਂ ਬੰਦਿਆ ਸਬ ਕਾਸੇ ਨੂੰ, ਆਪਦੀ ਇੱਕ ਸ਼ਕਤੀ ਨਾਲ ਚਲਾ ਰਿਹਾ ਹੈ ||1||

Describe the One Lord as One, and Only One; Sathigur Nanak, He is the One, and the many. ||1||

10927 ਪਉੜੀ



Pourree ||
पउड़ी


ਪਉੜੀ
Pauree

10928 ਓਅੰ ਗੁਰਮੁਖਿ ਕੀਓ ਅਕਾਰਾ



Ouan Guramukh Keeou Akaaraa ||
ओअं गुरमुखि कीओ अकारा


ਉਸ ਰੱਬ ਨੇ, ਬੰਦੇ ਨੂੰ ਰੱਬੀ ਬਾਣੀ ਨਾਲ, ਸਤਿਗੁਰ ਦਾ ਪਿਆਰਾ ਭਗਤ ਬੱਣਨ ਲਈ ਭੇਜਿਆ ਹੈ॥
ONG: The One Universal Creator created the Creation through the Word of the Primal Sathigur.
10929 ਏਕਹਿ ਸੂਤਿ ਪਰੋਵਨਹਾਰਾ



Eaekehi Sooth Parovanehaaraa ||
एकहि सूति परोवनहारा


ਉਸ ਨੇ ਸਬ ਨੂੰ ਇਕੋ ਆਪਦੀ ਰੱਬੀ ਜੋਤ ਨਾਲ ਜੀਵਤ ਰੱਖਿਆ ਹੈ॥
He strung it upon His one thread.
10930 ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ



Bhinn Bhinn Thrai Gun Bisathhaaran ||
भिंन भिंन त्रै गुण बिसथारं


ਅੱਲਗ-ਅੱਲਗ ਕਿਸਮਾਂ ਦਾ ਧੰਨ-ਮੋਹ ਦਾ ਖਿਲਾਰਾ ਹੈ॥
He created the diverse expanse of the three qualities.
10931 ਨਿਰਗੁਨ ਤੇ ਸਰਗੁਨ ਦ੍ਰਿਸਟਾਰੰ



Niragun Thae Saragun Dhrisattaaran ||
निरगुन ते सरगुन द्रिसटारं


ਆਪ ਹੀ, ਬੰਦਿਆਂ ਵਿੱਚ ਧੰਨ ਦਾ ਮੋਹ ਲਾਲਚ, ਧੰਨ ਦਾ ਦਾਨੀ, ਧੰਨ ਦਾ ਸਬਰ ਕਰਨ ਵਾਲਾ ਵੀ ਹੈ। ਆਪ ਹੀ ਪ੍ਰਭੂ, ਇਸ ਧੰਨ ਦੇ ਤਿੰਨਾਂ ਗੁਣਾ ਤੋਂ ਦੂਰ ਦਿੱਸ ਰਿਹਾਂ ਹੈ॥
From formless, He appeared as form.
10932 ਸਗਲ ਭਾਤਿ ਕਰਿ ਕਰਹਿ ਉਪਾਇਓ



Sagal Bhaath Kar Karehi Oupaaeiou ||
सगल भाति करि करहि उपाइओ


ਅਨੇਕਾਂ ਤਰਾਂ ਨਾਲ, ਜੀਵ ਦੁਨੀਆਂ ਪੈਦਾ ਕੀਤਾ ਹੈ॥
The Creator has created the creation of all sorts.
10933 ਜਨਮ ਮਰਨ ਮਨ ਮੋਹੁ ਬਢਾਇਓ



Janam Maran Man Mohu Badtaaeiou ||
जनम मरन मन मोहु बढाइओ


ਜੰਮਣ-ਮਰਨ ਕਰਕੇ ਪਿਆਰ ਵਧਾਇਆ ਹੈ॥
The attachment of the mind has led to birth and death.
10934 ਦੁਹੂ ਭਾਤਿ ਤੇ ਆਪਿ ਨਿਰਾਰਾ



Dhuhoo Bhaath Thae Aap Niraaraa ||
दुहू भाति ते आपि निरारा


ਰੱਬ ਜੀ ਤੂੰ ਜਨਮ ਮਰਨ ਵਿੱਚ ਨਹੀਂ ਹੈ॥
He Himself is above both, untouched and unaffected.
10935 ਨਾਨਕ ਅੰਤੁ ਪਾਰਾਵਾਰਾ ੨॥



Naanak Anth N Paaraavaaraa ||2||
नानक अंतु पारावारा ॥२॥

ਸਤਿਗੁਰ ਨਾਨਕ ਪ੍ਰਮਾਤਮਾਂ ਜੀ ਬਾਰੇ, ਪੂਰੇ ਗੁਣਾ, ਕੰਮਾਂ, ਗਿਆਨ, ਊਚਾਈ, ਲੰਬਾਈ, ਅਕਾਰ ਦਾ ਹਿਸਾਬ ਨਹੀਂ ਲਾ ਸਕਦੇ। ਉਹ ਬੇਅੰਤ ਹੈ ||2||

Sathigur Nanak, He has no end or limitation. ||2||

10936 ਸਲੋਕੁ



Salok ||
सलोकु


ਸਲੋਕੁ
Shalok

10937 ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ



Saeee Saah Bhagavanth Sae Sach Sanpai Har Raas ||
सेई साह भगवंत से सचु स्मपै हरि रासि


ਉਹੀ ਬੰਦੇ ਧਨੀ ਹਨ, ਜਿੰਨਾਂ ਕੋਲ ਰੱਬ ਦਾ ਨਾਂਮ ਸੰਭਾਲਿਆ ਹੋਇਆ ਹੈ॥
Those who gather Truth and the riches of the Lord's Name are rich and very fortunate.
10938 ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ੧॥



Naanak Sach Such Paaeeai Thih Santhan Kai Paas ||1||
नानक सचु सुचि पाईऐ तिह संतन कै पासि ॥१॥

ਸਤਿਗੁਰ ਨਾਨਕ ਪ੍ਰਮਾਤਮਾਂ ਜੀ, ਭਗਤਾਂ ਦੇ ਕੋਲੋ ਪਵਿੱਤਰਤਾਂ ਮਿਲਦੀ ਹੈ ||1||

Sathigur Nanak, truthfulness and purity are obtained from Saints such as these. ||1||

10939 ਪਵੜੀ



Pavarree ||
पवड़ी


ਪਵੜੀ
Pavarree ||
10940 ਸਸਾ ਸਤਿ ਸਤਿ ਸਤਿ ਸੋਊ



Sasaa Sath Sath Sath Sooo ||
ससा सति सति सति सोऊ


ਰੱਬ ਸਦਾ ਰਹਿੱਣ ਵਾਲਾ ਸੱਚਾ, ਸੱਚਾ, ਅਟੱਲ ਰਹਿੱਣ ਵਾਲਾ ਰੱਬ ਹੈ॥
SASSA: True, True, True is that Lord.
10941 ਸਤਿ ਪੁਰਖ ਤੇ ਭਿੰਨ ਕੋਊ



Sath Purakh Thae Bhinn N Kooo ||
सति पुरख ते भिंन कोऊ


ਸੱਚੇ ਰੱਬ ਤੋਂ ਬਗੈਰ, ਹੋਰ ਕੋਈ ਨਹੀਂ ਹੈ॥
No one is separate from the True Primal Lord.
10942 ਸੋਊ ਸਰਨਿ ਪਰੈ ਜਿਹ ਪਾਯੰ



Sooo Saran Parai Jih Paayan ||
सोऊ सरनि परै जिह पायं


ਜਿਸ ਨੂੰ ਪ੍ਰਭੂ ਆਪ, ਆਪਦਾ ਆਸਰਾ ਦਿੰਦਾ ਹੈ, ਉਹੀ ਓਟ ਲੈ ਸਕਦਾ ਹੈ॥
hey alone enter the Lord's Sanctuary, whom the Lord inspires to enter.
10943 ਸਿਮਰਿ ਸਿਮਰਿ ਗੁਨ ਗਾਇ ਸੁਨਾਯੰ



Simar Simar Gun Gaae Sunaayan ||
सिमरि सिमरि गुन गाइ सुनायं


ਪ੍ਰਭੂ ਪਿਆਰਾ, ਰੱਬ ਨੂੰ ਚੇਤੇ ਕਰਕੇ, ਰੱਬ ਦੇ ਗੁਣ ਗਾ ਕੇ, ਦੂਜਿਆ ਨੂੰ ਸੁਣਾਂਉਂਦਾ ਹੈ॥
Meditating, meditating in remembrance, they sing and preach the Glorious Praises of the Lord.
10944 ਸੰਸੈ ਭਰਮੁ ਨਹੀ ਕਛੁ ਬਿਆਪਤ



Sansai Bharam Nehee Kashh Biaapath ||
संसै भरमु नही कछु बिआपत


ਪ੍ਰਭੂ ਪਿਆਰੇ ਉਤੇ, ਕੋਈ ਡਰ, ਵਹਿਮ ਕੁੱਝ ਵੀ ਅਸਰ ਨਹੀਂ ਕਰਦਾ॥
Doubt and skepticism do not affect them at all.
10945 ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ



Pragatt Prathaap Thaahoo Ko Jaapath ||
प्रगट प्रतापु ताहू को जापत


ਪ੍ਰਭੂ ਪਿਆਰੇ ਨੂੰ ਰੱਬ ਹਰ ਥਾਂ, ਜੀਵ ਵਿੱਚ ਦਿਸਦਾ ਹੈ॥
They behold the manifest glory of the Lord.
10946 ਸੋ ਸਾਧੂ ਇਹ ਪਹੁਚਨਹਾਰਾ



So Saadhhoo Eih Pahuchanehaaraa ||
सो साधू इह पहुचनहारा


ਪ੍ਰਭੂ ਪਿਆਰਾ ਜੋ ਐਸਾ ਹੈ। ਉਹ ਸਾਧੂ ਹੈ। ਰੱਬ ਨਾਲ ਜੁੜ ਕੇ, ਪ੍ਰਭੂ ਵਿੱਚ ਲੀਨ ਹੋ ਗਿਆ ਹੈ॥
They are the Holy Saints - they reach this destination.
10947 ਨਾਨਕ ਤਾ ਕੈ ਸਦ ਬਲਿਹਾਰਾ ੩॥

ਸਤਿਗੁਰ ਨਾਨਕ ਪ੍ਰਭੂ ਜੀ ਉਸ ਤੋਂ ਸਦਕੇ ਜਾਂਦੇ ਹਨ। ਜਾਨ ਵਾਰਦੇ ਹਨ। ||3||

Sathigur Naanak Thaa Kai Sadh Balihaaraa ||3||

नानक ता कै सद बलिहारा ॥३॥



Nanak is forever a sacrifice to them. ||3||
10948 ਸਲੋਕੁ



Salok ||
सलोकु


ਸਲੋਕੁ
Shalok

10949 ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ



Dhhan Dhhan Kehaa Pukaarathae Maaeiaa Moh Sabh Koor ||
धनु धनु कहा पुकारते माइआ मोह सभ कूर


ਹਰ ਸਮੇਂ ਬੰਦੇ ਧੰਨ ਦੌਲਤ ਪਿਛੇ ਭੱਜੇ ਫਿਰਦੇ ਹਨ। ਜੋ ਸਬ ਨਾਸ਼ ਹੋਣ ਵਾਲਾ ਹੈ॥
Why are you crying out for riches and wealth? All this emotional attachment to Maya is false.

Comments

Popular Posts