ਹੇ ਮੇਰੇ ਮਨ, ਜੇ ਤੂੰ ਰੱਬ ਤੋਂ ਬਗੈਰ, ਕਿਸੇ ਹੋਰ ਥਾਂ ਪਿਆਰ ਕਰੇਗਾ, ਤਾਂ ਵਿਕਾਰਾਂ ਦੇ ਮੋਹ ਵਿੱਚ ਫਸ ਜਾਵੇਗਾ॥

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com

26/4/ 2013. 252

ਹੇ ਮੇਰੇ ਮਨ, ਜੇ ਤੂੰ ਰੱਬ ਤੋਂ ਬਗੈਰ, ਕਿਸੇ ਹੋਰ ਥਾਂ ਪਿਆਰ ਕਰੇਗਾ, ਤਾਂ ਵਿਕਾਰਾਂ ਦੇ ਮੋਹ ਵਿੱਚ ਫਸ ਜਾਵੇਗਾ। ਦੁਨੀਆਂ ਦੇ ਕੰਮਾਂ ਵਿੱਚ ਫਸ ਕੇ, ਰੱਬ ਨੂੰ ਪਿਆਰ ਕਰਨ ਬਗੈਰ, ਕਦੇ ਵੀ ਨਹੀਂ ਬਚ ਸਕਦੇ। ਉਹ ਮੈਂ-ਮੈਂ, ਹੰਕਾਂਰ ਕਰਕੇ, ਫੁੱਲੇ ਹੋਏ ਭਾਰ ਉਠਾਦੇ ਹਨ। ਜੋ ਐਸੇ ਧਰਮਿਕ ਕੰਮ ਕਰਦੇ ਫਿਰਦੇ ਹਨ। ਜੇ ਰੱਬ ਨਾਲ ਪਿਆਰ ਨਹੀਂ ਹੈ। ਦੁਨੀਆਂ ਦੇ ਕੰਮਾਂ ਵਿੱਚ ਫਸ ਕੇ, ਵਿਕਾਰਾ ਕੰਮ ਕਰਦੇ ਹਨ। ਬੰਦਾ ਜੰਮ ਦੀ ਫਾਹੀ ਵਿੱਚ ਬੰਨ ਹੁੰਦਾ ਹੈ। ਜਦੋਂ ਮਿੱਠੇ ਧੰਨ ਦੇ ਮੋਹ ਨਾਲ ਪਿਆਰ ਹੁੰਦਾ ਹੈ। ਮਿੱਠੇ ਧੰਨ ਦੇ ਮੋਹ ਕਰਕੇ, ਬੰਦੇ ਨੂੰ ਇਹ ਸਮਝ ਨਹੀਂ ਆਉਂਦੀ। ਪ੍ਰਮਾਤਮਾਂ ਉਸ ਦੇ ਨਾਲ ਹੈ। ਜੋ ਸਾਡੇ ਕੰਮ ਹਨ, ਜੇ ਇੰਨਾਂ ਦਾ ਹਿਸਾਬ ਹੋਣ ਲੱਗੇ, ਰੱਬ ਦੀ ਸਜ਼ਾ ਤੋਂ ਬਚ ਨਹੀਂ ਸਕਦੇ। ਗਾਰੇ ਵਾਲੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ। ਜਿਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਅੱਕਲ ਦਿੰਦੇ ਹਨ। ਗੁਰਬਾਣੀ ਦੇ ਗੁਣ ਜੀਵਨ ਵਿੱਚ ਧਾਰ ਕੇ, ਉਹ ਬੰਦਾ ਪਵਿੱਤਰ ਹੋ ਜਾਂਦਾ ਹੈ। ਧੰਨ ਦਾ ਮੋਹ ਜਦੋਂ ਟੁੱਟ ਜਾਂਦਾ ਹੈ। ਤਾਂ ਭਗਵਾਨ ਦੇ ਭਗਤਾਂ ਨਾਲ ਮਿਲਾਪ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ, ਜੋ ਪਿਆਰ ਵਿੱਚ ਲੱਗੇ ਹਨ। ਉਨਾਂ ਨੂੰ ਇੱਕ ਰੱਬ ਦਾ, ਪੱਕਾ ਰੰਗ ਪਿਆਰ ਲੱਗ ਜਾਂਦਾ ਹੈ।

ਰਾਰਾ ਅੱਖਰ ਨਾਲ, ਰੰਗਹੁ ਸ਼ਰੂ ਹੁੰਦਾ ਹੈ। ਆਪਦਾ ਮਨ ਰੱਬ ਦੇ ਪੱਕੇ ਰੰਗ ਪਿਆਰ ਵਿੱਚ ਰੰਗੀਏ। ਰੱਬ ਦਾ ਨਾਂਮ ਹਰਿ ਹਰਿ ਜੀਭ ਦੇ ਨਾਲ ਜੱਪੀਏ। ਤੈਨੂੰ ਕੋਈ, ਰੱਬ ਦੇ ਦਰ ਉਤੇ, ਉਏ ਨਹੀਂ ਕਹੇਗਾ। ਰੱਬ ਦੇ ਘਰ ਵਿੱਚ ਤੈਨੂੰ ਮਾਂਣ ਨਾਲ ਬੈਠਿਆ ਜਾਵੇਗਾ। ਰੱਬ ਖ਼ਸਮ ਦੇ ਘਰ ਵਿੱਚ ਤੇਰਾ ਵਸੇਬਾ ਹੋ ਜਾਵੇਗਾ। ਜੰਮਣ-ਮਰਨ ਦੁਨੀਆਂ ਦੇ ਚੱਕਰ ਤੋਂ ਬਚ ਜਾਵੇਗਾ। ਜਿਸ ਦੇ ਮੱਥੇ ਉਤੇ, ਪਿਛਲੇ ਕਰਮਾਂ ਦਾ ਫ਼ਲ ਲਿਖਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਗੁਣਾਂ ਦਾ ਨਾਂਮ ਧੰਨ ਉਸ ਬੰਦੇ ਦੇ ਮਨ ਵਿੱਚ ਜਮਾਂ ਹੋਣ ਲੱਗ ਜਾਂਦਾ ਹੈ। ਜਿਸ ਬੇਸਮਝ ਬੰਦੇ ਨੂੰ, ਲਾਲਚ ਦੇ ਹਨੇਰੇ ਵਿੱਚ ਧੰਨ ਦਾ ਮੋਹ-ਪਿਆਰ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਹ ਬੰਦੇ ਧੰਨ ਤੇ ਵਿਕਾਰਾਂ ਦੇ, ਮਾੜੇ ਕੰਮਾਂ ਦੇ ਮੋਹ ਵਿੱਚ ਜੱਕੜੇ ਜਾਂਦੇ ਹਨ।

ਲਲਾ ਅੱਖਰ ਨਾਲ, ਲਪਟਿ ਸ਼ਰੂ ਹੁੰਦਾ ਹੈ। ਮਿੱਠੇ ਰਸ ਧੰਨ ਦੇ ਮੋਹ ਵਿੱਚ, ਬੰਦੇ ਰੁੱਝੇ ਹੋਏ ਹਨ। ਉਨਾਂ ਬੰਦਿਆਂ ਦੇ ਉਤੇ, ਧੰਨ ਤੇ ਮੋਹ ਲਾਲਚ, ਹੰਕਾਂਰ ਬੱਣਿਆ ਹੈ। ਇਸੇ ਤਰਾ ਧੰਨ ਤੇ ਮੋਹ ਦਾ ਲਾਲਚ, ਬੰਦਾ ਕਰੀ ਜਾਂਦਾ ਹੈ। ਰੱਬ ਨੂੰ ਭੁੱਲ ਜਾਂਦਾ ਹੈ। ਦੁਨੀਆਂ ਵਿੱਚ ਜੰਦਾ-ਮਰਦਾ ਹੈ। ਜਿਵੇਂ-ਜਿਵੇਂ ਰੱਬ ਭਾਂਣਾਂ ਵਰਤਾਉਂਣਾ ਚਹੁੰਦਾ ਹੈ। ਉਵੇਂ-ਉਵੇਂ ਬੰਦੇ-ਜੀਵ ਕਰਦੇ ਹਨ। ਨਾਂ ਤਾ ਕੋਈ ਬੰਦੇ-ਜੀਵ ਆਪੇ ਘੱਟ-ਵੱਧ, ਮਾੜਾ-ਤੱਕੜਾ, ਗਰੀਬ-ਧਨੀ ਬੱਣ ਸਕਦਾ ਹੈ। ਨਾਂ ਤਾ ਕੋਈ ਬੰਦੇ-ਜੀਵ ਸਿਆਣਾਂ ਤੇ ਨਾਂ ਹੀ ਕਮਲਾ ਹੈ। ਜਿਸ ਜਿਸ ਪਾਸੇ ਤੂੰ ਬੰਦਿਆ ਨੂੰ ਲਗਾਉਂਦਾ ਹੈ। ਉਹ ਉਧਰ-ਉਧਰ ਲੱਗ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਹਰ ਸਮੇਂ ਧੰਨ ਤੇ ਮੋਹ ਦੇ ਅਸਰ ਤੋਂ ਦੂਰ ਰਹਿੰਦੇ। ਪ੍ਰਭੂ ਭਗਵਾਨ ਜੀ, ਲਾਲ, ਗੁਪਾਲ, ਗੋਬਿੰਦ, ਬਹੁਤ ਡੂਗਾਈ ਵਾਲਾ ਵੱਡਾ, ਸਮੁੰਦਰ ਵਰਗਾ ਵਿਸ਼ਾਲ ਹੈ।ਸਤਿਗੁਰ ਨਾਨਕ ਪ੍ਰਭੂ ਜੀ ਨੂੰ ਕਿਸੇ ਦਾ ਕੋਈ ਝੇਪ, ਡਰ ਨਹੀਂ ਹੈ। ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਉਸ ਵਰਗਾ ਹੋਰ ਕੋਈ ਨਹੀਂ ਹੈ।

ਲਲਾ ਅੱਖਰ ਨਾਲ, ਲਵੈ ਸ਼ਰੂ ਹੁੰਦਾ ਹੈ। ਰੱਬ ਤੋਂ ਬਗੈਰ ਕੋਇ ਨੇੜੇ ਨਹੀਂ ਲੱਗਦਾ। ਰੱਬ ਜੀ ਇੱਕ ਤੂੰਹੀਂ ਆਪ ਹੈ। ਹੋਰ ਕੋਈ ਦੂਜਾ ਨਹੀਂ ਹੈ। ਰੱਬ ਜੀ ਤੂੰ ਹੁਣ ਵੀ ਹੈ। ਧੁਰ ਤੋਂ ਹਰ ਸਮੇਂ ਦੁਨੀਆਂ ਦੇ ਨਾਲ ਚੱਲਿਆ ਆ ਰਿਹਾਂ ਹੈ। ਉਸ ਭਗਵਾਨ ਦਾ ਪਤਾ ਕੋਈ ਨਹੀਂ ਲਾ ਸਕਿਆ। ਉਹ ਕਿੱਡਾ, ਕਿਥੇ, ਕੈਸਾ, ਕਿਥੇ ਤੱਕ ਹੈ? ਕੀੜੀ, ਹਾਥੀ ਦੇ ਵਿੱਚ, ਇਕੋ ਜਿਹਾ ਹਾਜ਼ਰ ਹੈ। ਰੱਬ ਨੂੰ ਹਰ ਥਾਂ ਉਤੇ ਹਾਜ਼ਰ ਜਾਂਣੀਏ। ਜਿਸ ਨੂੰ ਰੱਬੀ ਬਣੀ ਦਾ ਰੱਬ ਨੇ ਅੰਨਦ ਦਿੱਤਾ ਹੈ।

ਜਿਸ ਬੰਦੇ ਨੇ ਮਨ ਨੂੰ, ਸਬ ਕਾਸੇ ਵੱਲੋਂ ਧੰਨ, ਮੋਹ ਤੋਂ ਮੋੜ ਲਿਆ ਹੈ। ਉਹ ਰੱਬੀ ਬਣੀ ਦਾ, ਰੱਬ ਦੇ ਪਿਆਰ ਅੰਨਦ ਲੈਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਲਿਖ ਰਹੇ ਹਨ। ਉਹ ਬੰਦੇ, ਉਪਮਾਂ ਕਰਾਉਣ ਦੇ ਕਾਬਲ ਹਨ। ਚੰਗੇ ਭਾਗਾ ਨਾਲ ਉਨਾਂ ਦਾ ਦੁਨੀਆਂ ਉਤੇ, ਆਉਣਾਂ ਸਫ਼ਲ ਹੋ ਗਿਆ ਹੈ, ਰੱਬ ਕਬੂਲ ਹੋ ਗਏ ਹਨ। ਉਸੇ ਬੰਦੇ ਦਾ ਦੁਨੀਆਂ ਉਤੇ ਆਉਣ ਦਾ ਮਕਸਦ ਪੂਰਾ ਹੁੰਦਾ ਹੈ। ਜੋ ਬੰਦਾ ਰੱਬ ਨੂੰ ਚੇਤੇ ਕਰਦਾ ਹੈ। ਭਗਤਾਂ ਦੇ ਨਾਲ ਬੈਠ ਕੇ, ਰੱਬ-ਰੱਬ ਕਰੀਏ। ਦਿਨ ਰਾਤ ਰੱਬ ਨੂੰ ਚੇਤੇ ਕਰਕੇ, ਉਸ ਵਿੱਚ ਲਿਵ ਲਾ ਕੇ ਰੱਬ ਵਰਗੇ ਬੱਣ ਜਾਈਏ। ਉਸੇ ਨੂੰ ਦੁਨੀਆਂ ਉਤੇ ਆਇਆ, ਪ੍ਰਵਾਨ ਸਮਝੋ। ਜੋ ਰੱਬ ਨੂੰ ਯਾਦ ਕਰਦਾ ਹੈ। ਉਸ ਉਤੇ ਰੱਬ ਜੀ, ਦੁਨੀਆਂ ਨੂੰ ਸਾਜਣ ਵਾਲਾ ਦਿਆਲੂ ਹੋ ਜਾਂਦਾ ਹੈ। ਇਸ ਜਨਮ ਪਿਛੋਂ, ਉਸ ਬੰਦੇ ਦਾ ਮੁੜ ਕੇ, ਜਨਮ ਨਹੀਂ ਹੁੰਦਾ। ਸਤਿਗੁਰ ਨਾਨਕ ਪ੍ਰਭੂ ਜੀ ਦੇ ਵਿੱਚ, ਜੋ ਬੰਦਾ ਸੁਰਤ ਕਰਕੇ, ਦਰਸ਼ਨ ਕਰਦਾ ਰਹਿੰਦਾ ਹੈ। ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਨ ਨਾਲ, ਜਾਨ-ਜਿੰਦ ਖੁਸ਼-ਸੁਖੀ ਰਹਿੰਦੇ ਹਨ।

Comments

Popular Posts