ਭਾਗ 34 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ



ਮੇਰੇ ਭਾਗ ਜਗਾਵਨ ਆ ਗਿਆ ਨੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਘਰਵਾਲੇ ਦੀ ਭਾਵੇਂ ਸ਼ਕਲ ਨਾਂ ਦੇਖੀ ਹੋਵੇ। ਫੇਸਬੁੱਕ ਉਤੇ, ਗੁਰਜੋਤ ਦੀ ਫੋਟੋ ਨੂੰ, ਔਰਤਾਂ ਚੂੰਮਣ ਨੂੰ ਤਿਆਰ ਰਹਿੰਦੀ ਹਨ। ਰੱਬ ਜਾਂਣੇ ਕਿੰਨੀ ਬਾਰ, ਉਸ ਦਾ ਫੇਸਬੁੱਕ ਪੇਜ਼ ਖੋਲ ਕੇ, ਦੇਖਦੀਆਂ ਹੋਣੀਆਂ ਹਨ। ਅੱਗਲੀ ਛੁੱਟੀ ਵੈਲਨਟਈਨ ਦੀ ਆ ਗਈ ਸੀ। ਇਹ ਛੁੱਟੀ ਵੀ ਵੈਨਕੂਵਰ, ਸਰੀ ਵਾਲੀਆਂ, ਫੇਸਬੁੱਕ ਦੀਆਂ ਸਹੇਲੀਆਂ ਦੇ, ਲੇਖੇ ਲਾਉਣੀ ਸੀ। ਹੁਣ ਰਵਨੀਤ ਦੇ ਸਿਰਹਾਣੇ ਬੈਠਾ ਸੀ। ਸ਼ਿਵ ਜੀ ਭਗਵਾਨ ਦੀ ਦੁੱਧ ਨਾਲ ਸੇਵਾ ਹੋ ਰਹੀ ਸੀ। ਅਜੇ ਰਾਤ ਦੀ, ਰਵਨੀਤ ਦੀਆਂ, ਚੂੰਮੀਆਂ ਦੀ ਬਾਕੀ ਰਹਿੰਦੀ ਹੋਣੀ ਹੈ। ਉਹ ਕਸਰ ਵੀ ਪੂਰੀ ਕਰਨੀ ਹੋਣੀ ਹੈ। ਕੀ ਪਤਾ ਪਤੀ ਸੀਟ ਅੱਗੇ ਦੀ ਕਰਾ ਲਵੇ? ਇਹ ਸਿਵ ਜੀ ਵੀ, ਮੁੜ ਕੇ, ਗੇੜਾ ਹੀ ਨਾਂ ਮਾਰੇ। ਗੁਰੀ ਹੋਰ ਚੱਕਰ ਵਿੱਚ ਸੀ। ਉਸ ਨੇ ਰਵਨੀਤ ਨੂੰ ਕਿਹਾ, " ਜੇ ਤੂੰ ਮੇਰਾ ਇੱਕ ਕੰਮ ਕਰ ਦੇਵੇ। ਮੇਰੇ ਭਰਾ ਨੂੰ ਕਨੇਡਾ ਸੱਦ ਦੇ, ਮੈਂ ਤੇਰਾ, ਇਹ ਅਹਿਸਾਨ ਜਿੰਦਗੀ ਭਰ ਨਹੀਂ ਭੁੱਲਦਾ। ਮੈਨੂੰ ਵੀ ਯਾਦ ਰਹੇਗਾ, ਰਵਨੀਤ ਮਿਲੀ ਸੀ। " ਰਵਨੀਤ ਨੇ ਕਿਹਾ, " ਮੈਂ ਤਾਂ ਵਿਆਹੀ ਹੋਈ ਹਾਂ। ਕਿਵੇਂ ਸੱਦ ਸਕਦੀ ਹਾਂ? " ਕਿਆ ਬੰਦਾ ਹੈ। ਨਾਲੇ ਆਪ ਮੌਜ਼ ਲੁੱਟੀ ਜਾਂਦਾ ਹੈ। ਉਹ ਵੀ ਕਿਸੇ ਹੋਰ ਦੀ ਜ਼ਨਾਨੀ ਨੂੰ, ਭਰਾ ਦੇ ਗਲ਼ ਮੜਨ ਨੂੰ ਫਿਰਦਾ ਹੈ। ਕਹਿੰਦੇ, " ਹੁਣ ਇਸ ਤਰਾਂ ਨਹੀਂ ਹੁੰਦਾ। ਅੰਨਪੜ੍ਹ ਲੋਕ ਪੁਰਾਣੇ ਜ਼ਮਾਨੇ ਵਿੱਚ, ਇੰਦਾ ਕਰਦੇ ਸਨ। ਇੱਕ ਔਰਤ ਨਾਲ ਵਿਆਹ ਕਰਾ ਲੈਂਦਾ ਸੀ। ਦੋ ਚਾਰ ਭਰਾਵਾਂ, ਸਬ ਦਾ ਗੁਜ਼ਾਰਾ ਚੱਲੀ ਜਾਂਦਾ ਸੀ। ਜ਼ਮੀਨ ਵੰਡੀਆਂ ਪੈਣ ਤੋਂ, ਬਚ ਜਾਂਦੀ ਸੀ। ਦੁਨੀਆਂ ਦੇ ਅੰਤ ਤੱਕ, ਸਬ ਖਿੱਚੜੀ ਇਵੇਂ ਪੱਕੀ ਜਾਂਣੀ ਹੈ। ਤਾਲੀ ਇਵੇਂ ਹੀ ਮਰਦ-ਔਰਤ ਦੀ ਰਲੀ ਜਾਂਣੀ ਹੈ। " ਗੁਰੀ ਨੇ ਕਿਹਾ, " ਘਰਵਾਲੇ ਤੋਂ ਕੀ ਕਰਾਉਣਾਂ ਹੈ? ਉਸ ਦਾ ਜੂੜ ਵੱਡ ਦੇ, ਮੈਂ ਤੇਰੇ ਦਿਨ ਕਟਾ ਦੇਵਾਂਗਾ। ਆਉਂਦਾ ਰਹਾਂਗਾ, ਫਿਰ ਭਰਾ ਆ ਜਾਵੇਗਾ। ਮੈਂ ਵੀ ਤੇਰੇ ਕੋਲ ਹੀ ਆਉਣਾਂ ਹੈ। ਅਜੇ ਕਿਹੜਾ ਪੱਕਾ ਹੋਈ ਜਾਂਦਾ ਹਾਂ। "

ਰਵਨੀਤ ਨੇ ਪੁੱਛਿਆ, " ਕੀ ਤੂੰ ਕਿਸੇ ਹੋਰ ਵੀ ਕੁੜੀ ਨੂੰ ਜਾਂਣਦਾ ਹੈ? ਕਿਸੇ ਹੋਰ ਕੋਲ ਵੀ ਜਾਂਦਾਂ ਹੋਵੇਗਾ? " ਗੁਰਜੋਤ ਨੇ ਕਿਹਾ, " ਮੈਂ ਤਾਂ ਅੱਜ ਤੱਕ, ਕੋਈ ਜ਼ਨਾਨੀ ਹੀ ਨਹੀਂ ਦੇਖੀ। ਕਨੇਡਾ ਦੋਬਈ ਦੇ, ਚੱਕਰ ਵਿੱਚ ਹੀ ਤੁਰਿਆਂ ਫਿਰਦਾਂ ਹਾਂ। ਐਨਾਂ ਸਮਾਂ ਕਿਥੇ ਹੈ? " ਰਵਨੀਤ ਨੇ ਕਿਹਾ, " ਫਿਰ ਠੀਕ ਹੈ। ਮੇਰੀ ਵੀ ਪਤੀ ਨਾਲ ਨਹੀਂ ਬੱਣਦੀ। ਉਹ ਪੰਜਾਬ ਨਹੀਂ ਗਿਆ। ਇਥੇ ਹੀ ਸਰੀਂ ਵਿੱਚ ਰਹਿੰਦਾ ਹੈ। ਮੇਰਾ ਉਸ ਨਾਲ ਕੇਸ ਚੱਲਦਾ ਹੈ। ਬੱਚੇ ਛੁੱਟੀਆਂ ਕਰਕੇ, ਉਸ ਕੋਲ ਗਏ ਹਨ। ਪਤੀ ਨੂੰ ਤਲਾਕ ਦੇਣ ਨੂੰ ਸਮਾਂ ਲੱਗ ਜਾਂਣਾਂ ਹੈ। " ਗੁਰੀ ਨੇ ਕਿਹਾ, " ਬੱਚੇ ਤੂੰ ਪਤੀ ਨੂੰ ਹੀ ਦੇਦੇ। ਆਪਾਂ ਦੋਂਨੇ ਮੌਜ਼ ਕਰਾਂਗੇ। " ਰਵਨੀਤ ਨੇ ਪੁੱਛਿਆ, " ਗੁਰਜੋਤ ਇੱਕ ਗੱਲ ਦੱਸ, ਜਿਵੇਂ ਤੂੰ ਰਾਤ, ਹੰਭਿਆ ਜਿਹਾ ਪਿਆ ਸੀ। ਕੀ ਉਵੇਂ ਹੀ ਹਰ ਬਾਰ ਹੋਵੇਗਾ? " ਗੁਰਜੋਤ ਨੇ ਕਿਹਾ, " ਮੇਰੇ ਕੋਲੋ ਬਚ ਜਾ, ਨਾਂ ਪੰਗੇ ਲੈ। ਮੈਂ ਤਾਂ ਹਨੇਰੀਆਂ ਝੁੱਲਾ ਦੂਗਾ। ਡਰਾਇਵਰ ਨੂੰ ਤਾਹਨੇ ਮਾਰਦੀ ਹੈ। ਮੇਰੀ ਡਰਾਇਵਰੀ, ਤੂੰ ਦੇਖੀ ਨਹੀਂ, ਕਿਵੇਂ ਗੇਰ ਪਾਉਂਦਾ ਹਾਂ? " ਉਹ ਗੱਲਾਂ ਕਰਦਾ, ਬਾਥਰੂਮ ਵਿੱਚ ਚਲਾ ਗਿਆ। ਉਥੇ ਬੈਠ ਕੇ, ਸੈਲਰ ਫੋਨ ਵਿੱਚ, ਦੋ ਕੁ ਸੁਨੇਹੇ-ਮੈਸਜ਼ ਲਿਖ ਕੇ, ਲੈ ਆਇਆ। ਗੁਰਜੋਤ ਦਾ ਹੁਣ ਸਟਾਪ ਬਦਲਣ ਦਾ ਇਰਾਦਾ ਸੀ। ਐਡਾ ਲੰਬਾ ਸਮਾਂ, ਇਕੋ ਜ਼ਨਾਨੀ, ਦੇ ਸਿਰਹਾਣੇ ਥੋੜੀ ਬੈਠੇ ਰਹਿੱਣਾ ਹੈ। ਜਸਵੀਰ ਨੂੰ ਵੀ ਖੁਸ਼ ਕਰਨਾਂ ਸੀ। ਉਹ ਵੀ ਲਾਗੇ ਹੀ ਸਰੀਂ ਵਿੱਚ ਸੀ। ਗਾਹਕ ਇਸੇ ਤਰਾਂ ਪੱਕੇ ਬੱਣਦੇ ਹਨ। ਨਹੀਂ, ਤਾਂ ਲੋਕ ਬੰਦੇ ਨੂੰ, ਭੁੱਲ ਜਾਂਦੇ ਹਨ।

ਗੁਰਜੋਤ ਨੇ ਸੈਲਰ ਫੋਨ ਦਾ ਸੁਨੇਹਾ-ਮੈਸਜ਼ ਰਵਨੀਤ ਅੱਗੇ ਕਰ ਦਿੱਤਾ। ਉਸ ਨੇ ਕਿਹਾ, " ਮੇਰੇ ਬਾਈ-ਮਾਲਕ ਦਾ, ਇਹ ਮੈਸਜ਼ ਹੈ। ਹੁਣੇ ਮਾਲ ਟਰੱਕ ਤੇ ਲੋਡ ਕਰਕੇ, ਤੁਰਨਾਂ ਪੈਣਾਂ ਹੈ। ਮੈਨੂੰ ਟਰੱਕ ਕੋਲ ਛੱਡ ਕੇ ਆ। ਮੈਨੂੰ ਜੇ ਉਧਾਰਾ 3000 ਹਜ਼ਾਰ ਡਾਲਰ ਦੇ ਦੇਵੇ। ਅੱਗਲੇ ਗੇੜੇ ਮੋੜ ਦੇਵਾਗਾਂ। ਮੈਂ ਪੈਸੇ ਪਿੰਡ ਨੂੰ ਭੇਜ ਦਿੱਤੇ। ਹੁਣ ਜੇਬ ਖ਼ਾਲੀ ਹੈ। ਰਵਨੀਤ ਬਹੁਤ ਖੁਸ਼ ਹੋਈ, ਗੁਰੀ ਨੇ ਮੈਨੂੰ ਇਸ ਦੇ ਕਾਬਲ ਸਮਝਿਆ ਹੈ। ਉਸ ਨੇ ਬੱਚਤ ਕਿਤੇ ਹੋਏ ਪੈਸੇ, ਗੁਰੀ ਨੂੰ ਫੜਾ ਦਿੱਤੇ। ਗੁਰੀ ਨੇ, ਉਦੋਂ ਹੀ ਜੁੱਤੀ ਪਾਉਂਣੀ, ਸ਼ੁਰੂ ਕਰ ਦਿੱਤੀ। ਰਵਨੀਤ ਨੂੰ ਕਹਿੱਣ ਲੱਗਾ, " ਛੇਤੀ ਕਰ, ਮੈਂ ਲੇਟ ਹੋ ਜਾਂਣਾ ਹੈ। " ਆਪ ਜਾ ਕੇ ਕਾਰ ਵਿੱਚ ਬੈਠ ਗਿਆ। ਰਵਨੀਤ ਉਸ ਨੂੰ ਟਰੱਕ ਕੋਲ ਉਤਾਰ ਆਈ। ਗੁਰਜੋਤ ਨੇ ਟਰੱਕ ਕੋਲ ਆ ਕੇ, ਲੰਬਾ ਸਾਹ ਲਿਆ। ਰਵਨੀਤ, ਗੁਰੀ ਦੇ ਆਉਣ ਦੀ, ਉਡੀਕ, ਫਿਰ ਕਰਨ ਲੱਗ ਗਈ ਸੀ। ਨਵੇਂ ਮਿਲੇ ਯਾਰ ਦੇ, ਗੁਣ ਇਸ ਤਰਾ ਗਾ ਰਹੀ ਸੀ। ਮੇਰੇ ਭਾਗ ਜਗਾਵਨ ਆ ਗਿਆ ਨੀ। ਮੈਨੂੰ ਆਪਣੀ ਭਗਤਦੀ ਬੱਣਾ ਗਿਆ ਨੀ।

ਗੁਰੀ, ਰਵਨੀਤ ਤੋਂ ਮਸਾ ਜਾਨ ਬਚਾ ਕੇ ਆਇਆ ਸੀ। ਉਸ ਨੇ ਫੇਸਬੁੱਕ ਖੋਲੀ। ਜਸਵੀਰ ਫੇਸਬੁੱਕ ਉਤੇ ਹੀ ਸੀ। " ਵਿਹਲੀ ਜੱਟੀ ਉਨ ਵੇਲੇ। " ਇੱਕ ਪਤੀ ਨੂੰ ਪਿੰਡ ਛੱਡ ਆਈ ਸੀ। ਦੂਜਾ ਘਰੋਂ ਭੱਜ ਗਿਆ ਸੀ। ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਜਸਵੀਰ ਨੂੰ ਗੁਰੀ ਨੇ ਫੇਸਬੁੱਕ ਉਤੇ, ਮੈਸਜ਼ ਭੇਜਿਆ, ਮੈਂ ਹੁਣੇ ਤੇਰੇ ਸ਼ਹਿਰ ਆਇਆਂ ਹਾਂ। ਵੈਲਨਟਈਨ ਦੀ ਛੁੱਟੀ ਹੈ। ਅੱਜ ਟਰੱਕ ਨੂੰ, ਲੋਡ ਕਰਨ ਲਈ ਮਾਲ ਨਹੀਂ ਮਿਲਣਾਂ। ਜਸਵੀਰ ਨੇ ਫੇਸਬੁੱਕ ਤੇ ਮੱਥਾ ਮਾਰ ਦੀ ਬਜਾਏ। ਗੁਰਜੋਤ ਨੂੰ ਫੋਨ ਕਰ ਲਿਆ। ਉਸ ਨੇ ਕਿਹਾ, " ਮੈਂ ਹੁਣੇ ਤੈਨੂੰ ਲੈਣ ਆ ਰਹੀ ਹਾਂ। ਕੀ ਮੈਂ ਪਿਛਲੀ ਬਾਰੀ ਵਾਲੀ ਥਾਂ ਤੋਂ ਹੀ ਲੈਣ ਆਵਾਂ? "

Comments

Popular Posts