ਭਾਗ 31 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ



ਅੱਜ ਸਾਰੀ ਰਾਤ, ਤੂੰ ਮੈਨੂੰ ਪਿਆਰ ਕਰੀ ਚੱਲ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਜੇ ਕਿਤੇ ਸਬ ਦੇ ਬੱਚਿਆ ਦਾ ਖੂਨ ਟੈਸਟ ਕਰਾਇਆ ਜਾਵੇ। ਅਸਲੀ ਬਾਪ ਫਸ ਜਾਂਣਗੇ। ਜੋ ਸਾਲਾਂ ਤੋਂ, ਹਨੇਰ ਢੋਹਦੇ ਹਨ। ਉਨਾਂ ਨੂੰ ਸੁਖ ਦਾ ਸਾਹ ਆ ਜਾਵੇਗਾ। ਦੁਨੀਆਂ ਉਤੇ, ਜ਼ਤੀਮ ਬੱਚਿਆਂ ਦੀ, ਹਨੇਰੀ ਆ ਜਾਵੇਗੀ। ਬਿਚਾਰਿਆ ਦਾ ਬਾਲੀ-ਵਾਰਸ ਹੋਰ ਨਿੱਕਲੇਗਾ। ਪਿਉ ਕੋਈ ਗੁਰੀ ਵਰਗਾ ਹੋਵੇਗਾ। ਕਈ ਔਰਤਾਂ ਵੀ ਐਸੀਆਂ ਹਨ। ਅੱਗਾ-ਪਿਛਾ ਦੇਖ ਕੇ, ਬੰਦਾ ਅੰਦਰ ਵਾੜ ਲੈਂਦੀਆਂ ਹਨ। ਅੱਗਲਾ, ਅਨੰਦ ਮਾਂਣ ਕੇ, ਨਿੱਕਲ ਜਾਂਦਾ ਹੈ। ਸਜ਼ਾ ਔਰਤ ਨੂੰ ਭੋਗਣੀ ਪੈਂਦੀ ਹੈ। ਐਸਾ ਹੀ ਪੰਗਾ ਗੁਰੀ ਨੇ, ਕੋਮਲ ਨਾਲ ਲੈ ਲਿਆ ਸੀ। ਗੁਰੀ ਤੇ ਕੋਮਲ ਵਿੱਚ ਸਮਝੋਤਾ 15 ਹਜ਼ਾਰ ਡਾਲਰ ਦਾ ਹੋਇਆ ਸੀ। ਗੁਰੀ ਨੂੰ ਸ਼ਰਾਬ ਪੀਣ ਦੀ ਆਦਤ ਸੀ। ਕਮਲ ਵੀ ਉਸ ਤੋਂ ਘੱਟ ਨਹੀਂ ਸੀ। ਦੋਂਨਾਂ ਦੀ ਪੀਤੀ ਹੋਈ ਸੀ। ਕਮਲ ਨੇ ਕਿਹਾ, " ਮੈਨੂੰ ਪਹਿਲਾਂ ਵੀ ਮੇਰੇ ਨਾਲ ਵਿਆਹੇ ਹੋਏ, ਮਰਦ ਤਲਾਕ ਦੇ ਗਏ ਹਨ। ਕਈ ਮਰਦ ਮੇਰੇ ਨਾਲ, ਚਾਰ ਦਿਨ ਗੁਜ਼ਾਰ ਕੇ, ਖਿਸਕ ਗਏ ਹਨ। ਕਿਤੇ ਤੂੰ ਵੀ, ਉਨਾਂ ਵਰਗਾ ਨਾਂ ਨਿੱਕਲੀ? ਲੋਕੀ ਕਨੇਡੀਅਨ ਨੂੰ ਡਾਲਰ ਦਿੰਦੇ ਹਨ। ਪਰ ਮੈਂ ਤੈਨੂੰ 15 ਹਜ਼ਾਰ ਡਾਲਰ ਦਿੱਤਾ ਹੈ। ਤੂੰ ਮੇਰੇ ਨਾਲ ਵਿਆਹ ਕਰਾ ਲੈ। ਇਹ 15 ਹਜ਼ਾਰ ਡਾਲਰ, ਮੈਂ ਤਾਂ ਦਿੱਤਾ ਸੀ। ਤੂੰ ਅਜੇ ਕੁਆਰਾ ਹੈ, ਮੇਰੇ ਉਤੇ ਤਲਾਕ ਦੇ ਲੇਬਲ ਲੱਗ ਗਏ ਹਨ। ਮੈਂ ਤੇਰੇ ਬੱਚੇ ਦੀ ਮਾਂ ਬੱਣਨ ਵਾਲੀ ਹਾਂ। ਅੱਜ ਸਾਰੀ ਰਾਤ, ਤੂੰ ਮੈਨੂੰ ਪਿਆਰ ਕਰੀ ਚੱਲ। ਅੱਜ ਮੈਂ ਬਹੁਤ ਖੁਸ਼ ਹਾਂ। "

ਗੁਰੀ ਮਨ ਵਿੱਚ ਹੱਸਿਆ। ਉਸ ਨੇ ਮਨ ਵਿੱਚ ਕਿਹਾ, " ਮੈਂ ਕੁਆਰਾ ਨਹੀਂ ਹਾਂ। ਮੇਰੇ ਦੋ ਬੱਚੇ ਹਨ। ਮੈਂ ਤਾਂ ਹਰ ਟਰੱਕ ਦੇ ਗੇੜੇ, ਹਰ ਥਾਂ ਤੇ, ਨਵੀਂ ਜ਼ਨਾਨੀ ਲੱਭ ਲੈਂਦਾਂ ਹਾਂ। ਜੇ ਇਦਾਂ, ਮੈਂ ਬੱਚੇ ਜੰਮਣ ਲੱਗਾ, ਤਾਂ ਕਈ ਘਰਾਂ ਵਿੱਚ ਮੇਰੇ ਹੀ, ਲਾਲ ਖੇਡਣਗੇ। ਉਨਾਂ ਦੀ ਦੇਖ-ਭਾਲ ਕਰਨ ਲਈ ਕਨੇਡਾ ਸਰਕਾਰ ਨੇ, ਮੇਰੀਆਂ ਮਿੰਨਤਾਂ ਕਰਨੀਆਂ ਹਨ। ਬੇਬੀਸੀਟਿੰਗ ਕਰਨ ਨੂੰ ਮੇਰੇ ਪਾਸਪੋਰਟ ਉਤੇ ਮੋਹਰ ਲਾ ਦੇਣੀ ਹੈ। ਤੇਰਾ ਦਿੱਤਾ, 15 ਹਜ਼ਾਰ ਡਾਲਰ, ਤਾਂ ਕਦੋਂ ਦਾ ਹਜ਼ਮ ਕਰ ਗਿਆ। " ਗੁਰੀ ਨੇ ਕੋਮਲ ਨੂੰ ਕਿਹਾ, " 15 ਹਜ਼ਾਰ ਡਾਲਰ ਵਾਲੀ ਗੱਲ ਮੈਨੂੰ ਮਨਜ਼ੂਰ ਹੈ। ਪਰ ਦੂਜੀ ਗੱਲ ਠੀਕ ਨਹੀਂ ਲੱਗੀ। ਬੱਚੇ ਵਿਆਹ ਪਿਛੋਂ ਜੱਚਦੇ ਹਨ। ਤੂੰ ਗਰਭ ਗਿਰਾ ਦੇ। " ਕੋਮਲ ਨੇ ਕਿਹਾ, " ਮੈਂ ਤਾਂ ਪਹਿਲਾਂ ਵੀ, ਕਈ ਗਰਭਪਾਤ ਕਰਾ ਚੁੱਕੀ ਹਾਂ। ਇਹ ਬੱਚਾ ਮੈਂ ਰੱਖਣਾਂ ਹੈ।" ਗੁਰੀ ਨੇ ਕੋਮਲ ਨੂੰ ਕਿਹਾ, " ਅਸਲ ਵਿੱਚ ਗੱਲ ਇਹ ਹੈ। ਮੈਂ ਤੇਰੇ ਕੋਲ ਉਦੋਂ ਹੀ ਆਇਆਂ ਹਾਂ। ਜਦੋਂ ਟਰੱਕ ਦਾ ਮਾਲ, ਵੈਨਕੂਵਰ ਦਾ ਹੁੰਦਾ ਸੀ। ਜੇ ਮੈਂ ਪੱਕਾ, ਤੇਰੇ ਘਰੇ ਰਹਿੰਦਾ, ਫਿਰ ਗੱਲ ਹੋਰ ਸੀ। ਕੀ ਪਤਾ ਕਿਹਦਾ ਬੱਚਾ ਹੈ? ਮੇਰੇ ਵਰਗੇ, ਹੋਰ ਤੇਰੇ ਕੋਲ ਕਿੰਨੇ ਆਉਂਦੇ ਹਨ? ਮੈਂ ਤਾਂ ਹੁਣ ਦੋ ਮਹੀਨਿਆਂ ਤੋਂ, ਆਉਣ ਲੱਗਾਂ ਹਾਂ। ਪਹਿਲਾਂ ਕਿਵੇ, ਕਿਹਦੇ ਨਾਲ ਸਾਰਦੀ ਸੀ? " ਕੋਮਲ ਨੇ, ਗੁਰੀ ਮੂਹਰੇ 10 ਹਜ਼ਾਰ ਡਾਲਰ, ਹੋਰ ਰੱਖ ਦਿੱਤਾ ਸੀ। ਗੁਰੀ ਨੇ ਚੱਕ ਕੇ, ਜੇਬ ਵਿੱਚ ਪਾ ਲਿਆ ਸੀ। ਕੋਮਲ ਨੇ ਕਿਹਾ, " ਮੈਂ ਸੱਚੀ ਕਹਿੰਦੀ ਹਾਂ। ਤੇਰੀ ਸੌਉ ਲੱਗੇ, ਇਹ ਬੱਚਾ ਤੇਰਾ ਹੈ। ਮੈਨੂੰ ਬੱਚਾ ਚਾਹੀਦਾ ਹੈ। " ਗੁਰੀ ਨੇ ਕਿਹਾ, " ਮੈਂ ਸੌਉ ਖਾਂਣ ਵਿੱਚ ਜ਼ਕੀਨ ਨਹੀਂ ਰੱਖਦਾ। ਇਹ ਤਾਂ ਝੂਠੇ ਬੰਦੇ ਹੀ ਖਾਂਦੇ ਹਨ। ਨਾਂ ਹੀ ਸੌਉ ਦਾ ਕੋਈ ਮਤਲੱਬ ਹੈ। ਬੱਚੇ ਦੀ ਐਡੀ ਵੀ ਕੀ ਛੇਤੀ ਹੈ? ਪਹਿਲਾਂ ਕੋਰਟ ਮੈਰੀਜ਼ ਹੋ ਲੈਣ ਦੇ। ਪੱਕੀ ਮੋਹਰ ਲੱਗ ਲੈਣ ਦੇ। ਪਿਛੋਂ ਬੱਚੇ ਵੀ ਜੰਮੀ ਜਾਵੀਂ। ਪਰ ਇਹ ਬੱਚਾ ਮੇਰੇ ਸਿਰ ਨਾਂ ਮੜ। ਅਜੇ ਮੇਰੇ ਨਾਲ, ਤੇਰੇ ਫੇਰੇ ਨਹੀਂ ਹੋਏ। ਮੇਰੀ ਜਾਨ ਨਾਂ ਖਾ, ਮੇਰਾ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਹੈ। ਡਰਾਇਵਿੰਗ ਕਰਨੀ ਹੈ। ਤੂੰ ਮੇਰੇ, ਜਾਂਣ ਦੇ ਸਮੇਂ ਸਿਆਪਾ ਪਾ ਲਿਆ ਹੈ। "



ਗੁਰੀ ਨੇ ਇਥੇ ਖ਼ਤਰੇ ਦੀ ਘੰਟੀ ਵੱਜੀ ਦੇਖੀ , ਤਾਂ ਟੈਕਸੀ ਸੱਦ ਲਈ। ਟਰੱਕ ਵਿੱਚ ਮਾਲ, ਤਾਂ ਭਰਨਾਂ ਨਹੀਂ ਸੀ। ਐਤਵਾਰ ਸੀ। ਇਹ ਸਿੱਧਾ ਟੈਕਸੀ ਕਰਕੇ, ਰਵਨੀਤ ਦੇ ਘਰ ਪਹੁੰਚ ਗਿਆ ਸੀ। ਰਵਨੀਤ ਦਾ ਪਤੀ, ਬੱਚਿਆਂ ਸਮੇਤ, ਪੰਜਾਬ ਦੀ ਚਾਰ ਮਹੀਨਿਆਂ ਦੀ, ਫੇਰੀ ਤੇ ਗਿਆ ਹੋਇਆ ਸੀ। ਨਾਲੇ ਬਰਫ਼ ਤੋਂ ਬਚਾ ਹੋ ਗਿਆ ਸੀ। ਗੁਰੀ ਦਾ ਦਾਅ ਅਲੱਗ ਗਿਆ ਸੀ। ਇਹ ਵੀ ਬਿਚਾਰੀ ਕਿੱਦਣ ਦੀ ਬੇਸਬੁੱਕ ਉਤੇ, ਮੈਸਜ਼ ਭੇਜਦੀ ਸੀ। ਸਿਵਜੀ ਦੇ ਦਰਸ਼ਨ ਕਰਨ ਨੂੰ ਤਰਸੀ ਪਈ ਸੀ। ਸਿਵਜੀ ਰਵਨੀਤ ਦੇ ਘਰ ਚਰਨ ਪਾਉਣ ਆ ਗਏ ਸਨ। ਰਵਨੀਤ ਦਾ ਘਰ ਪਵਿੱਤਰ ਹੋ ਗਿਆ ਸੀ। ਹੁਣ ਰਵਨੀਤ ਨੂੰ ਪਵਿੱਤਰ ਕਰਨ ਦੀ ਬਾਰੀ ਸੀ। ਗੁਰੀ ਦੇ ਪਿਗ ਤਾਂ ਪਹਿਲਾਂ ਹੀ ਲੱਗੇ ਹੋਏ ਸਨ। ਇੱਕ ਹੋਰ ਬੋਤਲ ਵਰਗੀ ਰਵਨੀਤ ਮੂਹਰੇ ਖੜ੍ਹੀ ਸੀ। ਗੁਰੀ ਦਾ ਪੱਬ ਧਰਤੀ ਤੇ ਨਹੀਂ ਲੱਗ ਰਿਹਾ ਸੀ। ਇੱਕ ਕੋਮਲ ਨੂੰ ਨਿਹਾਲ ਕਰ ਆਇਆ ਸੀ। ਹੁਣ ਰਵਨੀਤ ਹਾਰ ਸ਼ਿੰਗਾਰ ਕਰੀ ਖੜ੍ਹੀ ਸੀ। ਪਤਾ ਨਹੀਂ, ਗੁਰੀ ਦੇ ਕੀ ਬਦਾਮ ਖਾਦੇ ਹੋਏ ਸਨ? ਜੋ ਮੋਰ ਵਾਂਗ, ਜ਼ਨਾਨੀਆਂ ਦੁਆਲੇ ਪਹਿਲਾਂ ਪਾਉਂਦਾ ਫਿਰਦਾ ਸੀ।

ਇਸ ਵਿੱਚ ਮਰਦ ਦਾ ਕੀ ਕਸੂਰ ਹੈ? ਜਦੋਂ ਐਸੀਆਂ ਆਪ, ਆਪਦੇ ਫੋਨ ਨੰਬਰ, ਘਰ ਦੇ ਐਡਰਸ ਦੇ ਕੇ, ਘਰ ਸੱਦ ਦੀਆਂ ਹਨ। ਗੁਰੀ ਦੀਆਂ ਛੁੱਟੀਆਂ ਵਾਰ, ਐਤਵਾਰ ਮੁਕਲਾਵੇ ਵਾਲੀ ਰਾਤ ਵਰਗੀਆਂ ਬੀਤੀਆਂ ਸਨ। ਰਵਨੀਤ, ਦੋ ਬੱਚਿਆਂ ਦੀ ਮਾਂ, ਨਵੀਂ ਵਿਆਹੀ ਵਾਂਗ ਸ਼ਰਮਾਉਂਦੀ ਸੀ। ਗੁਰੀ ਕੋਰਾਂ ਦੇਸੀ ਜੱਟ, ਉਸ ਨੂੰ ਕਹਿੰਦਾ, " ਭੈਣ----ਦੀ ਉਦੋਂ ਤਾਂ ਪੰਤਦਰ ਨੂੰ ਫੇਸਬੁੱਕ ਉਤੇ, ਮੈਸਜ਼ ਲਿਖਦੀ ਸੀ। ਹੁਣ ਨਖ਼ਰੇ ਕਰਕੇ ਦਿਖਾਉਂਦੀ ਹੈ। ਪਰੇ-ਪਰੇ ਨੂੰ ਤੁਰੀ ਫਿਰਦੀ ਹੈ। ਉਰੇ ਆ ਜਾ। " ਗੁਰੀ ਨੇ, ਕਨੇਡਾ ਪਲ਼ੀ ਹੋਈ ਨੂੰ, ਘੁੱਟ ਕੇ. ਜੱਫ਼ੀ ਮਾਰ ਲਈ ਸੀ। ਬੇਵਕੂਫ ਜੱਟ ਨੂੰ ਪੀਤੀ ਵਿੱਚ ਜੋਸ਼ ਆਇਆ ਹੋਇਆ ਸੀ। ਨਾਲੇ ਰੋਜ਼, ਤਾਂ ਜ਼ਨਾਨੀ ਬਦਲਦਾ ਸੀ। ਮਾਂਹ-ਕੋਕੜੂ ਉਸ ਲਈ ਬਰਾਬਰ ਸਨ। ਰਵਨੀਤ ਦੀਆਂ ਚੀਕਾਂ ਨਿੱਕਲ ਗਈਆਂ। ਗੁਰੀ ਨੇ ਕਿਹਾ, " ਮੈਨੂੰ ਕੰਡੇ ਲੱਗੇ ਨੇ। ਚੀਕੀ ਦਾ, ਤਾਂ ਡਰੇ ਤੋਂ ਹੈ। ਕੀ ਮੈਂ ਐਡਾ ਡਰਾਉਣਾਂ ਹਾਂ? ਫੇਸਬੁੱਕ ਉਤੇ, ਮੈਂ ਫੋਟੋ ਬਾਅਦ ਵਿੱਚ ਟੈਗ ਕਰਦਾ ਸੀ। ਤੂੰ ਪਹਿਲਾਂ ਆ ਕੇ, ਥੱਮ-ਅੱਪ ਕਰਦੀ ਸੀ। ਮੈਸਜ਼ ਲਿਖਦੀ ਸੀ। ਫੋਟੋ ਚੁੰਮਣ ਨੂੰ ਜੀਅ ਕਰਦਾ ਹੈ। ਮੈਂ ਚੁੰਮੀਆਂ ਕਰੀ ਵੀ ਜਾਂਦੀ ਹਾਂ। ਹੁਣ ਮੈਂ ਮੂਹਰੇ ਖੜ੍ਹਾ ਹਾਂ। ਕਰੀ ਚੱਲ ਚੁੰਮੀਆਂ। ਰਵਨੀਤ ਕੀ ਤੈਨੂੰ ਪਤਾ ਹੈ? ਫੇਸਬੁੱਕ ਉਤੇ, ਮੇਰੀ ਇੱਕ ਜਾਹਲੀ ਐਡੀ ਹੈ। ਉਸ ਪੇਜ਼ ਉਤੇ ਫੋਟੋ ਮਹੀਨੇ ਕੁ ਦੇ, ਨਿੱਕੇ ਬੱਚੇ ਦੀ ਹੈ। ਜੋ ਔਰਤਾਂ ਨੇ ਚੁੰਮ-ਚੁੰਮ ਕੇ, ਲਾਲ ਕੀਤਾ ਹੋਇਆ ਹੈ। ਮੈਂ ਲਿਖਿਆ ਹੈ, ਨੋ ਮੋਰ ਲਵ। ਪਰ ਹੁਣ, ਰਵਨੀਤ ਮੈਂ ਕਹਿੰਦਾਂ ਹਾਂ, ਅੱਜ ਸਾਰੀ ਰਾਤ, ਤੂੰ ਮੈਨੂੰ ਪਿਆਰ ਕਰੀ ਚੱਲ। " ਗੁਰੀ ਨੂੰ, ਰਵਨੀਤ ਨੇ ਆਪ ਨੂੰ, ਪਿਆਰ ਕਰਨ ਨੂੰ, ਸੱਦਿਆ ਸੀ। ਇਹ ਤਾਂ ਸ਼ਰਾਬੀ ਹੋਇਆ ਪਿਆ ਸੀ। ਆਪ ਨੂੰ ਪਿਆਰ ਕਰਨ ਨੂੰ ਕਹੀ ਜਾਂਦਾ ਸੀ। ਰਵਨੀਤ ਨੇ ਆਪਦਾ ਚਾਅ ਤਾਂ ਪੂਰਾ ਕਰਨਾਂ ਹੀ ਸੀ। ਭਾਵੇ ਗੁਰੀ ਸੌਂ ਹੀ ਜਾਂਦਾ। ਰਵਨੀਤ ਨੂੰ ਤਿੰਨ ਮਹੀਨੇ ਹੋ ਗਏ ਸਨ। ਗੁਰੀ ਦੀ ਫੋਟੋਆਂ ਉਤੇ, ਲਾਈਕ ਕਰਦੀ ਨੂੰ। ਗੁਰੀ ਵੀ ਮਚਲਾ ਹੋ ਗਿਆ ਸੀ। ਉਸ ਨੂੰ ਪਤਾ ਸੀ। ਲੋਹਾ ਗਰਮ ਹੈ। ਰਵਨੀਤ ਨੇ, ਗੁਰੀ ਨੂੰ ਬੰਦਲਾ ਦਿੱਤਾ ਸੀ। ਸਵੇਰੇ ਉਠ ਕੇ, ਉਹ ਆਪਦੀ ਜਾਹਲੀ ਐਡੀ, ਨੋ ਮੋਰ ਲਵ ਵਾਲੀ ਖੋਲੀ ਬੈਠਾ ਸੀ। ਗੁਰੀ ਨੇ ਆਪਦਾ ਪਿੰਡਾ ਦੇਖਿਆ, ਉਸ ਐਡੀ ਵਾਲੇ, ਨਿੱਕਾ ਬੱਚੇ ਵਾਂਗ, ਰਵਨੀਤ ਨੇ ਵੀ, ਉਸ ਚੁੰਮ-ਚੁੰਮਕੇ ਸੁਰਖੀ ਦੇ ਚੂੰਮਣਾਂ ਨਾਲ ਲਾਲ ਕਰ ਦਿਤਾ ਸੀ।


Comments

Popular Posts